ਅਨਦਿਨੁ ਰਤੜੀਏ ਸਹਜਿ ਮਿਲੀਜੈ ॥ ਨੀ ਤੂੰ! ਜੋ ਰਾਤ ਅਤੇ ਦਿਨ ਉਸ ਦੇ ਪ੍ਰੇਮ ਨਾਲ ਰੰਗੀ ਹੋਈ ਹੈ ਸੁਖੈਨ ਹੀ ਉਸ ਨੂੰ ਮਿਲ ਪਵੇਗੀ। ਸੁਖਿ ਸਹਜਿ ਮਿਲੀਜੈ ਰੋਸੁ ਨ ਕੀਜੈ ਗਰਬੁ ਨਿਵਾਰਿ ਸਮਾਣੀ ॥ ਗੁੱਸਾ ਨਾਂ ਕਰਨ ਅਤੇ ਆਪੀ ਹੰਗਤਾ ਨੂੰ ਮਾਰਨ ਦੁਆਰਾ ਤੂੰ ਬੈਕੁੰਠੀ ਅਨੰਦ ਪਾ ਲਵੇਗੀ ਅਤੇ ਆਪਦੇ ਪ੍ਰਭੂਫ ਅੰਦਰ ਲੀਨ ਹੋ ਜਾਵੇਗੀ। ਸਾਚੈ ਰਾਤੀ ਮਿਲੈ ਮਿਲਾਈ ਮਨਮੁਖਿ ਆਵਣ ਜਾਣੀ ॥ ਊਹ ਸੱਚ ਨਾਲ ਰੰਗੀ ਹੋਈ ਹੈ ਅਤੇ ਗੁਰਾਂ ਦੀ ਮਿਲਾਈ ਹੋਈ ਆਪਣੇ ਕੰਤ ਨੂੰ ਮਿਲ ਪੈਂਦੀ ਹੈ ਜਦ ਕਿ ਆਪ ਹੁਦਰੀ ਆਉਂਦੀ ਅਤੇ ਜਾਂਦੀ ਰਹਿੰਦੀ ਹੈ। ਜਬ ਨਾਚੀ ਤਬ ਘੂਘਟੁ ਕੈਸਾ ਮਟੁਕੀ ਫੋੜਿ ਨਿਰਾਰੀ ॥ ਜਦ ਤੂੰ ਨੱਚਣ ਹੀ ਲੱਗ ਪਈ ਤੈਨੂੰ ਘੁੰਡ ਕੀ ਕਹਿੰਦਾ ਹੈ? (ਸੰਸਾਰੀ ਲਗਨ ਦੀ) ਮੱਘੀ ਨੂੰ ਭੰਨ ਕੇ ਤੂੰ ਨਿਰਲੇਪ ਹੋ ਜਾ। ਨਾਨਕ ਆਪੈ ਆਪੁ ਪਛਾਣੈ ਗੁਰਮੁਖਿ ਤਤੁ ਬੀਚਾਰੀ ॥੪॥੪॥ ਹੇ ਨਾਨਕ! ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਨੂੰ ਸਮਝ ਕੇ ਅਸਲੀਅਤ ਦੀ ਸੋਚ ਵੀਚਾਰ ਕਰ। ਤੁਖਾਰੀ ਮਹਲਾ ੧ ॥ ਤੁਖਾਰੀ ਪਹਿਲੀ ਪਾਤਿਸ਼ਾਹੀ। ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ ॥ ਮੇਰੇ ਬਾਂਕੇ ਪ੍ਰੀਤਮ, ਮੈਂ ਤੇਰੇ ਗੋਲਿਆਂ ਦਾ ਗੋਲਾ ਹਾਂ। ਗੁਰਿ ਅਲਖੁ ਲਖਾਇਆ ਅਵਰੁ ਨ ਦੂਜਾ ਭਾਲੇ ॥ ਗੁਰਾਂ ਨੇ ਮੈਨੂੰ ਅਦ੍ਰਿਸ਼ਟ ਸੁਆਮੀ ਵਿਖਾਲ ਦਿੱਤਾ ਹੈ ਅਤੇ ਹੁਣ ਮੈਂ ਕਿਸੇ ਹੋਰਸ ਨੂੰ ਨਹੀਂ ਲੱਭਦਾ। ਗੁਰਿ ਅਲਖੁ ਲਖਾਇਆ ਜਾ ਤਿਸੁ ਭਾਇਆ ਜਾ ਪ੍ਰਭਿ ਕਿਰਪਾ ਧਾਰੀ ॥ ਜਦ ਮਾਲਕ ਨੇ ਮਿਹਰ ਕੀਤੀ ਅਤੇ ਉਸ ਗੁਰੂ ਨੂੰ ਇਸ ਤਰ੍ਹਾਂ ਚੰਗਾ ਲੱਗਾ ਤਾਂ ਉਸ ਨੇ ਮੈਨਨੂੰ ਅਣਡਿੱਠ ਸੁਆਮੀ ਵਿਖਾਲ ਦਿੱਤਾ। ਜਗਜੀਵਨੁ ਦਾਤਾ ਪੁਰਖੁ ਬਿਧਾਤਾ ਸਹਜਿ ਮਿਲੇ ਬਨਵਾਰੀ ॥ ਜਗਤ ਦੀ ਜਿੰਦ ਜਾਨ ਅਤੇ ਜੰਗਲ ਦਾ ਮਾਲਕ ਦਾਤਾਰ ਸਿਰਜਣਹਾਰ ਸੁਆਮੀ ਭਰੋਸੇ ਅਤੇ ਸਿਦਕ ਰਾਹੀਂ ਮਿਲਦਾ ਹੈ। ਨਦਰਿ ਕਰਹਿ ਤੂ ਤਾਰਹਿ ਤਰੀਐ ਸਚੁ ਦੇਵਹੁ ਦੀਨ ਦਇਆਲਾ ॥ ਜੇਕਰ ਤੂੰ, ਹੇ ਸੁਆਮੀ! ਰਹਿਮਤ ਧਾਰੇ ਅਤੇ ਮੇਰਾ ਪਾਰ ਉਤਾਰਾ ਕਰੇਂ, ਕੇਵਲ ਤਾਂ ਹੀ ਮੈਂ ਪਾਰ ਉਤਰ ਸਕਦਾ ਹਾਂ। ਹੇ ਗਰੀਬ ਤੇ ਮਿਹਰਬਾਨ! ਤੂੰ ਮੈਨੂੰ ਆਪਣਾ ਸੱਚਾ ਨਾਮ ਪ੍ਰਦਾਨ ਕਰ। ਪ੍ਰਣਵਤਿ ਨਾਨਕ ਦਾਸਨਿ ਦਾਸਾ ਤੂ ਸਰਬ ਜੀਆ ਪ੍ਰਤਿਪਾਲਾ ॥੧॥ ਗੁਰੂ ਜੀ ਬੇਨਤੀ ਕਰਦੇ ਹਨ, ਤੂੰ ਸਾਰੇ ਜੀਵਾਂ ਦਾ ਪਾਲਣ-ਪੋਸਣਹਾਰ ਹੈਂ, ਹੇ ਸੁਆਮੀ! ਅਤੇ ਮੈਂ ਤੇਰੇ ਗੋਲਿਆਂ ਦਾ ਗੋਲਾ ਹਾਂ। ਭਰਿਪੁਰਿ ਧਾਰਿ ਰਹੇ ਅਤਿ ਪਿਆਰੇ ॥ ਮੇਰਾ ਧਰਮ ਮਿੱਠੜਾ ਗੁਰੂ ਪਰੀਪੂਰਨ ਪ੍ਰਮਾਤਮਾਂ ਅੰਦਰ ਟਿਕਿਆ ਹੋਇਆ ਹੈ। ਸਬਦੇ ਰਵਿ ਰਹਿਆ ਗੁਰ ਰੂਪਿ ਮੁਰਾਰੇ ॥ ਵਾਹਿਗੁਰੂ ਸਰੂਪ ਗੁਰਦੇਵ ਜੀ ਸਾਈਂ ਦੇ ਨਾਮ ਅੰਦਰ ਲੀਨ ਰਹਿੰਦੇ ਹਨ। ਗੁਰ ਰੂਪ ਮੁਰਾਰੇ ਤ੍ਰਿਭਵਣ ਧਾਰੇ ਤਾ ਕਾ ਅੰਤੁ ਨ ਪਾਇਆ ॥ ਗੁਰੂ-ਪ੍ਰਮੇਸ਼ਵਰ ਨੇ ਤਿੰਨੇ ਜਹਾਨ ਅਸਥਾਪਨ ਕੀਤੇ ਹਨ। ਉਸ ਦਾ ਓੜਕ ਪਾਇਆ ਨਹੀਂ ਜਾ ਸਕਦਾ। ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵੈ ਚੜੈ ਸਵਾਇਆ ॥ ਸਾਈਂ ਨੇ ਅਨੇਕਾਂ ਰੰਗਾਂ ਅਤੇ ਕਿਸਮਾਂ ਦੇ ਜੀਵ ਰਚੇ ਹਨ। ਉਸ ਦੀਆਂ ਦਾਤਾਂ ਰੋਜ-ਬਰੋਜ ਵਧੇਰੇ ਹੁੰਦੀਆਂ ਜਾਂਦੀਆਂ ਹਨ। ਅਪਰੰਪਰੁ ਆਪੇ ਥਾਪਿ ਉਥਾਪੇ ਤਿਸੁ ਭਾਵੈ ਸੋ ਹੋਵੈ ॥ ਬੇਅੰਤ ਸੁਆਮੀ ਆਪ ਹੀ ਬਣਾਉਂਦਾ ਹੈ ਅਤੇ ਢਾਹੁੰਦਾ ਹੈ। ਜਿਹੜਾ ਕੁਝ ਉਸ ਨੂੰ ਚੰਗਾ ਲੱਗਦਾ ਹੈ, ਓਹੀ ਹੁੰਦਾ ਹੈ। ਨਾਨਕ ਹੀਰਾ ਹੀਰੈ ਬੇਧਿਆ ਗੁਣ ਕੈ ਹਾਰਿ ਪਰੋਵੈ ॥੨॥ ਨਾਨਕ, ਮਨ ਦਾ ਜਵੇਹਰ ਗੁਰਾਂ ਦੇ ਮਨ ਦੇ ਜਵੇਹਰ ਨਾਲ ਵਿਨਿ੍ਹਆਂ ਜਾਂਦਾ ਹੈ ਅਤੇ ਇਨਸਾਨ ਆਪਣੇ ਆਪ ਨੂੰ ਨੇਕੀਆਂ ਦੀ ਫੂਲਮਾਲਾ ਅੰਦਰ ਗੁੰਦ ਲੈਂਦਾ ਹੈ। ਗੁਣ ਗੁਣਹਿ ਸਮਾਣੇ ਮਸਤਕਿ ਨਾਮ ਨੀਸਾਣੋ ॥ ਨੇਕ ਬੰਦਾ, ਨੇਕ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਸ ਦੇ ਮੱਥੇ ਉਤੇ ਸੁਆਮੀ ਦੇ ਨਾਮ ਦੀ ਮੋਹਰ ਲੱਗ ਜਾਂਦੀ ਹੈ। ਸਚੁ ਸਾਚਿ ਸਮਾਇਆ ਚੂਕਾ ਆਵਣ ਜਾਣੋ ॥ ਸੱਚਾ ਪੁਰਸ਼ ਸੱਚੇ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਸਦੇ ਆਉਣੇ ਅਤੇ ਜਾਣੇ ਮੁੱਕ ਜਾਂਦੇ ਹਨ। ਸਚੁ ਸਾਚਿ ਪਛਾਤਾ ਸਾਚੈ ਰਾਤਾ ਸਾਚੁ ਮਿਲੈ ਮਨਿ ਭਾਵੈ ॥ ਸੱਚਾ ਪੁਰਸ਼ ਜੋ ਸੱਚੇ ਸਾਈਂ ਨੂੰ ਅਨੁਭਵ ਕਰਦਾ ਹੈ ਅਤੇ ਸੱਚ ਨਾਲ ਰੰਗਿਆ ਹੋਇਆ ਹੈ ਉਹ ਸਤਿਪੁਰਖ ਨਾਲ ਮਿਲ ਜਾਂਦਾ ਹੈ ਅਤੇ ਉਸ ਦੇ ਚਿੱਤ ਨੂੰ ਚੰਗਾ ਲੱਗਦਾ ਹੈ। ਸਾਚੇ ਊਪਰਿ ਅਵਰੁ ਨ ਦੀਸੈ ਸਾਚੇ ਸਾਚਿ ਸਮਾਵੈ ॥ ਸੱਚੇ ਸੁਆਮੀ ਤੋਂ ਉਤੇ ਕੋਈ ਭੀ ਨਜਰ ਨਹੀਂ ਆਉਂਦਾ। ਸੱਚਾ ਇਨਸਾਨ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ। ਮੋਹਨਿ ਮੋਹਿ ਲੀਆ ਮਨੁ ਮੇਰਾ ਬੰਧਨ ਖੋਲਿ ਨਿਰਾਰੇ ॥ ਫਰੇਫਤਾ ਕਰ ਲੈਣ ਵਾਲੇ ਸੁਆਮੀ ਨੇ ਮੇਰੇ ਚਿੱਤ ਨੂੰ ਫਰੇਫਤਾ ਕਰ ਲਿਆ ਹੈ ਅਤੇ ਮੇਰੀਆਂ ਬੇੜੀਆਂ ਖੋਲ੍ਹ ਕੇ ਮੈਨੂੰ ਰਿਹਾ ਕਰ ਦਿੱਤਾ ਹੈ। ਨਾਨਕ ਜੋਤੀ ਜੋਤਿ ਸਮਾਣੀ ਜਾ ਮਿਲਿਆ ਅਤਿ ਪਿਆਰੇ ॥੩॥ ਨਾਨਕ ਜਦ ਮੈਂ ਆਪਣੇ ਪਰਮ ਪ੍ਰੀਤਵਾਨ ਗੁਰਾਂ ਨੂੰ ਮਿਲ ਪਿਆ ਤਾਂ ਮੇਰਾ ਪ੍ਰਾਕਸ਼ ਪਰਮ ਪ੍ਰਕਾਸ਼ ਵਿੱਚ ਲੀਨ ਹੋ ਗਿਆ। ਸਚ ਘਰੁ ਖੋਜਿ ਲਹੇ ਸਾਚਾ ਗੁਰ ਥਾਨੋ ॥ ਖੋਜ ਭਾਲ ਰਾਹੀਂ, ਇਨਸਾਨ ਸੱਚੇ ਗੁਰਾਂ ਦੇ ਸੱਚੇ ਅਸਥਾਨ, ਸੱਚੇ ਧਾਮ ਨੂੰ ਲੱਭ ਲੈਂਦਾ ਹੈ। ਮਨਮੁਖਿ ਨਹ ਪਾਈਐ ਗੁਰਮੁਖਿ ਗਿਆਨੋ ॥ ਆਪੁ ਹੁਦਰਾ ਪੁਰਸ਼, ਗੁਰਾਂ ਦੇ ਰਾਹੀਂ, ਰੱਬੀ ਗਿਆਤ ਨੂੰ ਪ੍ਰਾਪਤ ਨਹੀਂ ਕਰਦਾ। ਦੇਵੈ ਸਚੁ ਦਾਨੋ ਸੋ ਪਰਵਾਨੋ ਸਦ ਦਾਤਾ ਵਡ ਦਾਣਾ ॥ ਜਿਸ ਕਿਸੇ ਨੂੰ ਪ੍ਰਭੂ ਆਪਦੇ ਸੱਚੇ ਨਾਮ ਦੀ ਦਾਤ ਬਖਸ਼ਦਾ ਹੈ, ਉਹ ਕਬੂਲ ਪੈ ਜਾਂਦਾ ਹੈ। ਪਰਮ ਸਿਆਣਾ ਸੁਆਮੀ ਹਮੇਸ਼ਾਂ ਹੀ ਦੇਣਹਾਰ ਹੈ। ਅਮਰੁ ਅਜੋਨੀ ਅਸਥਿਰੁ ਜਾਪੈ ਸਾਚਾ ਮਹਲੁ ਚਿਰਾਣਾ ॥ ਸੁਆਮੀ ਅਬਿਨਾਸ਼ੀ ਅਜਨਮਾ ਅਤੇ ਸਦੀਵੀ ਸਥਿਰ ਜਾਣਿਆਂ ਜਾਂਦਾ ਹੈ। ਮੁਢ ਕਦੀਮੀ ਹੈ ਉਸ ਦਾ ਸੱਚਾ ਮੰਦਰ। ਦੋਤਿ ਉਚਾਪਤਿ ਲੇਖੁ ਨ ਲਿਖੀਐ ਪ੍ਰਗਟੀ ਜੋਤਿ ਮੁਰਾਰੀ ॥ ਉਸ ਦੇ ਅਮਲਾਂ (ਉਧਾਰ ਦੇ ਸੌਦੇ) ਦਾ ਰੋਜ-ਬ-ਰੋਜ ਦਾ ਹਿਸਾਬ ਲਿਖਿਆ ਨਹੀਂ ਜਾਂਦਾ, ਜਿਸ ਦੇ ਉਤੇ ਹੰਕਾਰ ਦੇ ਵੈਰੀ ਹਰੀ ਦਾ ਨੂਰ ਨਾਜਲ ਹੋਇਆ ਹੈ। ਨਾਨਕ ਸਾਚਾ ਸਾਚੈ ਰਾਚਾ ਗੁਰਮੁਖਿ ਤਰੀਐ ਤਾਰੀ ॥੪॥੫॥ ਨਾਨਕ, ਸੱਚਾ ਪੁਰਸ਼ ਸੱਚੇ ਸੁਆਮੀ ਅੰਦਰ ਰਚਿਆ ਹੋਇਆ ਹੈ ਤੇ ਗੁਰਾਂ ਦੀ ਦਇਆ ਦੁਆਰਾ ਸੰਸਾਰ-ਨਦੀ ਤੋਂ ਪਾਰ ਉਤਰ ਜਾਂਦਾ ਹੈ। ਤੁਖਾਰੀ ਮਹਲਾ ੧ ॥ ਤੁਖਾਰੀ ਪਹਿਲੀ ਪਾਤਿਸ਼ਾਹੀ। ਏ ਮਨ ਮੇਰਿਆ ਤੂ ਸਮਝੁ ਅਚੇਤ ਇਆਣਿਆ ਰਾਮ ॥ ਹੇ ਮੇਰੀ ਬੇ-ਸਮਝ ਅਤੇ ਅਗਿਆਤ ਜਿੰਦੜੀਏ, ਤੂੰ ਆਪਣੇ ਆਪ ਨੂੰ ਸੁਧਾਰ। ਏ ਮਨ ਮੇਰਿਆ ਛਡਿ ਅਵਗਣ ਗੁਣੀ ਸਮਾਣਿਆ ਰਾਮ ॥ ਹੇ ਮੇਰੀ ਜਿੰਦੜੀਏ! ਤੂੰ ਆਪਣੇ ਪਾਪਾਂ ਨੂੰ ਤਿਆਗ ਦੇ ਅਤੇ ਨੇਕੀਆਂ ਅੰਦਰ ਲੀਨ ਹੋ ਜਾ। ਬਹੁ ਸਾਦ ਲੁਭਾਣੇ ਕਿਰਤ ਕਮਾਣੇ ਵਿਛੁੜਿਆ ਨਹੀ ਮੇਲਾ ॥ ਤੈਨੂੰ ਘਣੇਰੀਆਂ ਸੰਸਾਰੀ ਖੁਸ਼ੀਆਂ ਨੇ ਗੁਮਰਾਹ ਕੀਤਾ ਹੋਇਆ ਹੈ ਅਤੇ ਤੂੰ ਮੰਦੇ ਕਰਮ ਕਰਦਾ ਹੈਂ। ਐਕਰ ਵਿਛੁੜੇ ਹੋਏ ਦਾ ਤੇਰਾ ਤੇਰੇ ਸੁਆਮੀ ਨਾਲ ਮਿਲਾਪ ਨਹੀਂ ਹੋਣਾ। ਕਿਉ ਦੁਤਰੁ ਤਰੀਐ ਜਮ ਡਰਿ ਮਰੀਐ ਜਮ ਕਾ ਪੰਥੁ ਦੁਹੇਲਾ ॥ ਨਾਂ ਤਰੇ ਜਾਣ ਵਾਲਾ ਸੰਸਾਰ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ? ਜੀਵ ਮੌਤ ਦੇ ਤੰਾਹ ਨਾਲ ਭੈ-ਭੀਤ ਹੋਇਆ ਹੋਇਆ ਹੈ। ਦੁਖਦਾਈ ਹੈ ਮੌਤ ਦੇ ਦੂਤ ਦਾ ਰਸਤਾ। ਮਨਿ ਰਾਮੁ ਨਹੀ ਜਾਤਾ ਸਾਝ ਪ੍ਰਭਾਤਾ ਅਵਘਟਿ ਰੁਧਾ ਕਿਆ ਕਰੇ ॥ ਆਥਣੇ ਅਤੇ ਸਵੇਰੇ ਇਨਸਾਨ ਆਪਦੇ ਸੁਆਮੀ ਨੂੰ ਨਹੀਂ ਜਾਣਦਾ। ਜਦ ਔਖੇ ਰਸਤੇ ਵਿੰਚ ਫਸ ਗਿਆ ਤਾਂ ਉਹ ਕੀ ਕਰੇਗਾ? ਬੰਧਨਿ ਬਾਧਿਆ ਇਨ ਬਿਧਿ ਛੂਟੈ ਗੁਰਮੁਖਿ ਸੇਵੈ ਨਰਹਰੇ ॥੧॥ ਜੂੜਾਂ ਨਾਲ ਜਕੜਿਆ ਹੋਇਆ ਉਹ ਕੇਵਲ ਇਸ ਤਰੀਕੇ ਨਾਲ ਰਿਹਾ ਹੋ ਸਕਦਾ ਹੈ ਕਿ ਗੁਰਾਂ ਦੀ ਦਇਆ ਦੁਆਰਾ ਉਹ ਮਨੁਸ਼-ਸ਼ੇਰ ਸਰੂਪ ਇੱਕ ਹਰੀ ਦੀ ਟਹਿਲ ਸੇਵਾ ਕਰੇ। ਏ ਮਨ ਮੇਰਿਆ ਤੂ ਛੋਡਿ ਆਲ ਜੰਜਾਲਾ ਰਾਮ ॥ ਹੇ ਮੇਰੀ ਜਿੰਦੜੀਏ! ਤੂੰ ਘਰੇਲੂ ਪੁਆੜਿਆਂ ਨੂੰ ਛੱਡ ਦੇ। ਏ ਮਨ ਮੇਰਿਆ ਹਰਿ ਸੇਵਹੁ ਪੁਰਖੁ ਨਿਰਾਲਾ ਰਾਮ ॥ ਹੇ ਮੇਰੀ ਜਿੰਦੜੀਏ! ਤੂੰ ਆਪਣੇ ਨਿਰਲੇਪ ਸੁਆਮੀ ਮਾਲਕ ਦੀ ਘਾਲ ਕਮਾ। copyright GurbaniShare.com all right reserved. Email |