Page 1333

ਹਰਿ ਹਰਿ ਨਾਮੁ ਜਪਹੁ ਜਨ ਭਾਈ ॥
ਹੇ ਮੇਰੇ ਸਾਥੀ ਭਰਾਉ। ਤੁਸੀਂ ਮੈਡੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰੋ।

ਗੁਰ ਪ੍ਰਸਾਦਿ ਮਨੁ ਅਸਥਿਰੁ ਹੋਵੈ ਅਨਦਿਨੁ ਹਰਿ ਰਸਿ ਰਹਿਆ ਅਘਾਈ ॥੧॥ ਰਹਾਉ ॥
ਗੁਰਾਂ ਦੀ ਦਇਆ ਦੁਆਰਾ ਮਨੂਆ ਅਹਿੱਲ ਹੋ ਜਾਂਦਾ ਹੈ ਅਤੇ ਰੈਣ ਤੇ ਦਿਹੂੰ ਪ੍ਰਭੂ ਦੇ ਅੰਮ੍ਰਿਤ ਨਾਲ ਰਜਿਆ ਰਹਿੰਦਾ ਹੈ। ਠਹਿਰਾਉ।

ਅਨਦਿਨੁ ਭਗਤਿ ਕਰਹੁ ਦਿਨੁ ਰਾਤੀ ਇਸੁ ਜੁਗ ਕਾ ਲਾਹਾ ਭਾਈ ॥
ਦਿਹੂੰ ਅਤੇ ਰੈਣ ਤੂੰ ਸਦਾ ਹੀ ਆਪਣੇ ਪ੍ਰਭੂ ਦੀ ਪ੍ਰੇਮ ਮਈ ਸਵਾ ਕਮਾ, ਏਸ ਯੁਗ ਦਾ ਕੇਵਲ ਇਹ ਹੀ ਲਾਭ ਹੈ, ਹੇ ਵੀਰ!

ਸਦਾ ਜਨ ਨਿਰਮਲ ਮੈਲੁ ਨ ਲਾਗੈ ਸਚਿ ਨਾਮਿ ਚਿਤੁ ਲਾਈ ॥੨॥
ਜਿਹੜੇ-ਪੁਰਸ਼ ਸੱਚੇ ਨਾਮ ਨਾਲ ਆਪਣੀ ਬਿਰਤੀ ਜੋੜਦੇ ਹਨ, ਉਹ ਸਦੀਵ ਹੀ ਪਵਿੱਤਰ-ਪਾਵਨ ਹਨ ਅਤੇ ਉਨ੍ਹਾਂ ਨੂੰ ਕੋਈ ਗੰਦਗੀ ਨਹੀਂ ਚਿਮੜਦੀ।

ਸੁਖੁ ਸੀਗਾਰੁ ਸਤਿਗੁਰੂ ਦਿਖਾਇਆ ਨਾਮਿ ਵਡੀ ਵਡਿਆਈ ॥
ਆਰਾਮ ਦੇਣ ਵਾਲਾ ਹਾਰਸ਼ਿੰਗਾਰ ਸੱਚੇ ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਹੈ। ਵਿਸ਼ਾਲ ਹੈ ਵਿਸ਼ਾਲਤਾ ਸੁਆਮੀ ਦੇ ਨਾਮ ਦੀ।

ਅਖੁਟ ਭੰਡਾਰ ਭਰੇ ਕਦੇ ਤੋਟਿ ਨ ਆਵੈ ਸਦਾ ਹਰਿ ਸੇਵਹੁ ਭਾਈ ॥੩॥
ਹੇ ਵੀਰ! ਤੂੰ ਸਦੀਵ ਹੀ ਆਪਣੇ ਵਾਹਿਗੁਰੂ ਦੀ ਸੇਵਾ ਕਰ। ਪਰੀਪੂਰਨ ਹਨ ਜਿਸ ਦੇ ਅਮਰ ਖਜਾਨੇ ਜੋ ਕਦਾਚਿਤ ਖੁਟਦੇ ਨਹੀਂ।

ਆਪੇ ਕਰਤਾ ਜਿਸ ਨੋ ਦੇਵੈ ਤਿਸੁ ਵਸੈ ਮਨਿ ਆਈ ॥
ਜਿਸ ਕਿਸੇ ਨੂੰ ਸਿਰਜਣਹਾਰ ਸੁਆਮੀ ਇਹ ਖਜਾਨੇ ਬਖਸ਼ਦਾ ਹੈ, ਉਸ ਦੇ ਹਿਰਦੇ ਅੰਦਰ, ਉਹ ਆ ਕੇ ਟਿਕ ਜਾਂਦਾ ਹੈ।

ਨਾਨਕ ਨਾਮੁ ਧਿਆਇ ਸਦਾ ਤੂ ਸਤਿਗੁਰਿ ਦੀਆ ਦਿਖਾਈ ॥੪॥੧॥
ਹੇ ਨਾਨਕ! ਤੂੰ ਹਮੇਸ਼ਾਂ ਹੀ ਨਾਮ ਦਾ ਸਿਮਰਨ ਕਰ, ਜਿਸ ਨੂੰ ਕਿ ਸੱਚੇ ਗੁਰਾਂ ਨੇ ਮੇਰੇ ਤੇ ਪਰਗਟ ਕਰ ਦਿਤਾ ਹੈ।

ਪ੍ਰਭਾਤੀ ਮਹਲਾ ੩ ॥
ਪਰਭਾਤੀ ਤੀਜੀ ਪਾਤਿਸ਼ਾਹੀ।

ਨਿਰਗੁਣੀਆਰੇ ਕਉ ਬਖਸਿ ਲੈ ਸੁਆਮੀ ਆਪੇ ਲੈਹੁ ਮਿਲਾਈ ॥
ਹੇ ਮੇਰੇ ਸਾਹਿਬ! ਤੂੰ ਮੈਂ ਅਉਗੁਣਿਆਰੇ ਨੂੰ ਆਪਣੀ ਮੁਆਫੀ ਦੇ ਕੇ ਮੈਨੂੰ ਆਪਣੇ ਨਾਲ ਮਿਲਾ ਲੈ।

ਤੂ ਬਿਅੰਤੁ ਤੇਰਾ ਅੰਤੁ ਨ ਪਾਇਆ ਸਬਦੇ ਦੇਹੁ ਬੁਝਾਈ ॥੧॥
ਅਨੰਤ ਹੈ ਤੂੰ ਅਤੇ ਕਦੇ ਭੀ ਕਿਸੇ ਨੂੰ ਤੇਰੇ ਓੜਕ ਦਾ ਪਤਾ ਨਹੀਂ ਲੱਗਾ। ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਆਪਣੇ ਆਪ ਨੂੰ ਪ੍ਰਾਣੀ ਤੇ ਪਰਗਟ ਕਰਦਾ ਹੈ।

ਹਰਿ ਜੀਉ ਤੁਧੁ ਵਿਟਹੁ ਬਲਿ ਜਾਈ ॥
ਮੈਡੇ ਮਹਾਰਾਜ ਮਾਲਕ ਤੇਰੇ ਉਤੋਂ ਮੈਂ ਘੋਲੀ ਵੰਞਦਾ ਹਾਂ।

ਤਨੁ ਮਨੁ ਅਰਪੀ ਤੁਧੁ ਆਗੈ ਰਾਖਉ ਸਦਾ ਰਹਾਂ ਸਰਣਾਈ ॥੧॥ ਰਹਾਉ ॥
ਆਪਣੀ ਦੇਹ ਅਤੇ ਜਿੰਦੜੀ ਸਮਰਪਨ ਕਰ, ਮੈਂ ਉਨ੍ਹਾਂ ਨੂੰ ਤੇਰੇ ਮੂਹਰੇ ਰਖਦਾ ਹਾਂ, ਹੇ ਮੇਰੇ ਸੁਆਮੀ, ਅਤੇ ਸਦੀਵ ਹੀ ਤੇਰੀ ਸ਼ਰਣਾਗਤ ਅੰਦਰ ਵਸਦਾ ਹਾਂ। ਠਹਿਰਾਉ।

ਆਪਣੇ ਭਾਣੇ ਵਿਚਿ ਸਦਾ ਰਖੁ ਸੁਆਮੀ ਹਰਿ ਨਾਮੋ ਦੇਹਿ ਵਡਿਆਈ ॥
ਹੇ ਸਾਈਂ ਹਰੀ! ਤੂੰ ਮੈਨੂੰ ਹਮੇਸ਼ਾਂ ਆਪਣੀ ਰਜਾ ਅੰਦਰ ਰੱਖ ਅਤੇ ਮੈਨੂੰ ਆਪਣੇ ਨਾਮ ਦੀ ਪ੍ਰਭਤਾ ਪਰਦਾਨ ਕਰ।

ਪੂਰੇ ਗੁਰ ਤੇ ਭਾਣਾ ਜਾਪੈ ਅਨਦਿਨੁ ਸਹਜਿ ਸਮਾਈ ॥੨॥
ਪੂਰਨ ਗੁਰਾਂ ਦੇ ਰਾਹੀਂ, ਸਾਹਿਬ ਦੀ ਰਜਾ ਜਾਣੀ ਜਾਂਦੀ ਹੈ ਅਤੇ ਪ੍ਰਾਣੀ ਸਦਾ ਹੀ ਅਡੋਲਤਾ ਅੰਦਰ ਲੀਨ ਰਹਿੰਦਾ ਹੈ।

ਤੇਰੈ ਭਾਣੈ ਭਗਤਿ ਜੇ ਤੁਧੁ ਭਾਵੈ ਆਪੇ ਬਖਸਿ ਮਿਲਾਈ ॥
ਸਾਧੂ, ਜੋ ਤੇਰੀ ਰਜਾ ਅੰਦਰ ਟੁਰਦੇ ਹਨ, ਉਹ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ! ਤੂੰ ਉਨ੍ਹਾਂ ਨੂੰ ਮੁਆਫ ਕਰ ਆਪਣੇ ਨਾਲ ਮਿਲਾ ਲੈਂਦਾ ਹੈ।

ਤੇਰੈ ਭਾਣੈ ਸਦਾ ਸੁਖੁ ਪਾਇਆ ਗੁਰਿ ਤ੍ਰਿਸਨਾ ਅਗਨਿ ਬੁਝਾਈ ॥੩॥
ਤੇਰੀ ਰਜਾ ਅੰਦਰ ਟੁਰ ਕੇ, ਮੈਂ ਸਦੀਵੀ ਆਰਾਮ ਪਾ ਲਿਆ ਹੈ ਤੇ ਗੁਰਾਂ ਨੇ ਮੇਰੀ ਖਾਹਿਸ਼ ਦੀ ਅੱਗ ਬੁਝਾ ਦਿਤੀ ਹੈ।

ਜੋ ਤੂ ਕਰਹਿ ਸੁ ਹੋਵੈ ਕਰਤੇ ਅਵਰੁ ਨ ਕਰਣਾ ਜਾਈ ॥
ਜਿਹੜਾ ਕੁਛ ਤੂੰ ਕਰਦਾ ਹੈ, ਹੇ ਸਿਰਜਣਹਾਰ ਸੁਆਮੀ! ਕੇਵਲ ਉਹ ਹੀ ਹੁੰਦਾ ਹੈ, ਹੋਰ ਕੁਝ ਭੀ ਕੀਤਾ ਨਹੀਂ ਜਾ ਸਕਦਾ।

ਨਾਨਕ ਨਾਵੈ ਜੇਵਡੁ ਅਵਰੁ ਨ ਦਾਤਾ ਪੂਰੇ ਗੁਰ ਤੇ ਪਾਈ ॥੪॥੨॥
ਬਖਸ਼ੀਸ਼ਾ ਵਿਚੋਂ ਹੋਰ ਕੋਈ ਬਖਸ਼ੀਸ਼ ਨਾਮ ਜਿਡੀ ਵਡੀ ਨਹੀਂ ਅਤੇ ਇਹ ਇਨਸਾਨ ਨੂੰ ਪੂਰਨ ਗੁਰਾਂ ਦੇ ਰਾਹੀਂ ਪਰਾਪਤ ਹੁੰਦੀ ਹੈ।

ਪ੍ਰਭਾਤੀ ਮਹਲਾ ੩ ॥
ਪਰਭਾਤੀ ਤੀਜੀ ਪਾਤਿਸ਼ਾਹੀ।

ਗੁਰਮੁਖਿ ਹਰਿ ਸਾਲਾਹਿਆ ਜਿੰਨਾ ਤਿਨ ਸਲਾਹਿ ਹਰਿ ਜਾਤਾ ॥
ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਪ੍ਰਭੂ ਦਾ ਜੱਸ ਕਰਦੇ ਹਨ, ਇਸ ਤਰ੍ਹਾਂ ਜੱਸ ਕਰਨ ਦੁਆਰਾ ਉਹ ਪ੍ਰਭੂ ਨੂੰ ਜਾਣ ਲੈਂਦੇ ਹਨ।

ਵਿਚਹੁ ਭਰਮੁ ਗਇਆ ਹੈ ਦੂਜਾ ਗੁਰ ਕੈ ਸਬਦਿ ਪਛਾਤਾ ॥੧॥
ਉਨ੍ਹਾਂ ਦੇ ਅੰਦਰੋ ਸੰਦੇਹ ਅਤੇ ਦਵੈਤ-ਭਾਵ ਦੂਰ ਹੋ ਜਾਂਦੇ ਹਨ ਅਤੇ ਗੁਰਾਂ ਦੀ ਬਾਣੀ ਰਾਹੀਂ, ਉਹ ਆਪਣੇ ਵਾਹਿਗੁਰੂ ਨੂੰ ਅਨੁਭਵ ਕਰ ਲੈਂਦੇ ਹਨ।

ਹਰਿ ਜੀਉ ਤੂ ਮੇਰਾ ਇਕੁ ਸੋਈ ॥
ਮੇਰੇ ਮਹਾਰਾਜ ਵਾਹਿਗੁਰੂ ਕੇਵਲ ਤੂੰ ਹੀ ਮੇਰਾ ਸ੍ਰੇਸ਼ਟ ਸੁਆਮੀ ਹੈ।

ਤੁਧੁ ਜਪੀ ਤੁਧੈ ਸਾਲਾਹੀ ਗਤਿ ਮਤਿ ਤੁਝ ਤੇ ਹੋਈ ॥੧॥ ਰਹਾਉ ॥
ਤੈਨੂੰ ਹੀ ਮੈਂ ਸਿਮਰਦਾ ਹਾਂ, ਤੇਰਾ ਹੀ ਮੈਂ ਜੱਸ ਕਰਦਾ ਹਾਂ ਅਤੇ ਤੇਰੇ ਪਾਸੋਂ ਹੀ ਮੈਂ ਮੁਕਤੀ ਤੇ ਸਿਖਮਤ ਪਰਾਪਤ ਕਰਦਾ ਹਾਂ। ਠਹਿਰਾਉ।

ਗੁਰਮੁਖਿ ਸਾਲਾਹਨਿ ਸੇ ਸਾਦੁ ਪਾਇਨਿ ਮੀਠਾ ਅੰਮ੍ਰਿਤੁ ਸਾਰੁ ॥
ਜੋ ਗੁਰਾਂ ਦੀ ਦਇਆ ਦੁਆਰਾ, ਸਾਈਂ ਦੀ ਸਿਫ਼ਤ ਕਰਦੇ ਹਨ, ਉਨ੍ਹਾਂ ਨੂੰ ਮਿਠੜੇ ਤੇ ਸ਼੍ਰੇਸ਼ਟ ਨਾਮ ਸੁਧਾਰਸ ਦੇ ਸੁਆਦ ਦੀ ਦਾਤ ਪਰਾਪਤ ਹੋ ਜਾਂਦੀ ਹੈ।

ਸਦਾ ਮੀਠਾ ਕਦੇ ਨ ਫੀਕਾ ਗੁਰ ਸਬਦੀ ਵੀਚਾਰੁ ॥੨॥
ਹਮੇਸ਼ਾਂ ਹੀ ਮਿਠੜਾ ਅਤੇ ਕਦੇ ਭੀ ਭਾ ਫਿਕਲਾ ਹੈ, ਨਾਮ ਸੁਧਾਰਸ। ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਇਸ ਦਾ ਚਿੰਤਨ ਕਰ।

ਜਿਨਿ ਮੀਠਾ ਲਾਇਆ ਸੋਈ ਜਾਣੈ ਤਿਸੁ ਵਿਟਹੁ ਬਲਿ ਜਾਈ ॥
ਕੇਵਲ ਉਹ ਹੀ, ਜਿਸ ਨੇ ਇਸ ਨੂੰ ਮੈਨੂੰ ਮਿਠੜਾ ਲਾਇਆ ਹੈ ਇਸ ਦੇ ਮੁੱਲ ਨੂੰ ਜਾਣਦਾ ਹੈ। ਉਸ ਉਤੋਂ ਮੈਂ ਘੋਲੀ ਵੰਞਦਾ ਹਾਂ।

ਸਬਦਿ ਸਲਾਹੀ ਸਦਾ ਸੁਖਦਾਤਾ ਵਿਚਹੁ ਆਪੁ ਗਵਾਈ ॥੩॥
ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਹਮੇਸ਼ਾਂ ਹੀ ਆਪਣੇ ਆਰਾਮ-ਦੇਣਹਾਰ ਸੁਆਮੀ ਦੀ ਕੀਰਤੀ ਕਰਦਾ ਹਾਂ ਅਤੇ ਆਪਣੇ ਅੰਦਰੋ ਮੈਂ ਆਪਣੀ ਸਵੈ-ਹੰਗਤਾ ਦੂਰ ਕਰ ਦਿਤੀ ਹੈ।

ਸਤਿਗੁਰੁ ਮੇਰਾ ਸਦਾ ਹੈ ਦਾਤਾ ਜੋ ਇਛੈ ਸੋ ਫਲੁ ਪਾਏ ॥
ਸਦੀਵੀ ਦਾਤਾਰ ਹਨ ਮੇਰੇ ਸਚੇ ਗੁਰੂ ਜੀ। ਜਿਹੜਾ ਕੁਛ ਬੰਦਾ ਚਾਹੁੰਦਾ ਹੈ, ਉਹੀ ਮੇਵਾ ਉਹ ਉਨ੍ਹਾਂ ਪਾਸੋਂ ਪਾ ਲੈਂਦਾ ਹੈ।

ਨਾਨਕ ਨਾਮੁ ਮਿਲੈ ਵਡਿਆਈ ਗੁਰ ਸਬਦੀ ਸਚੁ ਪਾਏ ॥੪॥੩॥
ਨਾਨਕ, ਗੁਰਾਂ ਦੀ ਬਾਣੀ ਦੁਆਰਾ ਬੰਦੇ ਨੂੰ ਨਾਮ ਦੀ ਪ੍ਰਭਤਾ ਦੀ ਦਾਤ ਮਿਲ ਜਾਂਦੀ ਹੈ ਅਤੇ ਉਹ ਆਪਣੇ ਸਚੇ ਸੁਆਮੀ ਨੂੰ ਪਾ ਲੈਂਦਾ ਹੈ।

ਪ੍ਰਭਾਤੀ ਮਹਲਾ ੩ ॥
ਪਰਭਾਤੀ ਤੀਜੀ ਪਾਤਿਸ਼ਾਹੀ।

ਜੋ ਤੇਰੀ ਸਰਣਾਈ ਹਰਿ ਜੀਉ ਤਿਨ ਤੂ ਰਾਖਨ ਜੋਗੁ ॥
ਹੇ ਮੇਰੇ ਪੂਜਯ ਪ੍ਰਭੂ! ਤੂੰ ਉਨ੍ਹਾਂ ਦੀ ਰਖਿਆ ਕਰਨ ਨੂੰ ਸਰਬ ਸ਼ਕਤੀਵਾਨ ਹੈ ਜੋ ਤੇਰੇ ਪਨਾਹ ਲੈਂਦੇ ਹਨ।

ਤੁਧੁ ਜੇਵਡੁ ਮੈ ਅਵਰੁ ਨ ਸੂਝੈ ਨਾ ਕੋ ਹੋਆ ਨ ਹੋਗੁ ॥੧॥
ਤੇਰੇ ਜਿਡਾ ਵਡਾ ਹੋਰ ਕੋਈ ਮੇਰੇ ਖਿਆਲ ਵਿੱਚ ਨਹੀਂ ਆਉਂਦਾ। ਨਾਂ ਹੀ ਕੋਈ ਹੋਇਆ ਹੈ, ਨਾਂ ਹੀ ਕੋਈ ਹੋਵੇਗਾ।

ਹਰਿ ਜੀਉ ਸਦਾ ਤੇਰੀ ਸਰਣਾਈ ॥
ਹੇ ਮਹਾਰਾਜ ਹਰੀ! ਮੈਂ ਸਦੀਵ ਹੀ ਤੇਰੀ ਪਨਾਹ ਹੇਠ ਵਸਦਾ ਹਾਂ।

ਜਿਉ ਭਾਵੈ ਤਿਉ ਰਾਖਹੁ ਮੇਰੇ ਸੁਆਮੀ ਏਹ ਤੇਰੀ ਵਡਿਆਈ ॥੧॥ ਰਹਾਉ ॥
ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ। ਇਸ ਵਿੱਚ ਤੇਰੀ ਪ੍ਰਭਤਾ ਹੈ, ਹੇ ਮੇਰੇ ਸਾਈਂ! ਠਹਿਰਾਉ।

ਜੋ ਤੇਰੀ ਸਰਣਾਈ ਹਰਿ ਜੀਉ ਤਿਨ ਕੀ ਕਰਹਿ ਪ੍ਰਤਿਪਾਲ ॥
ਜਿਹੜਾ ਕੋਈ ਤੇਰੀ ਸ਼ਰਣ ਲੈਂਦਾ ਹੈ, ਹੇ ਮਹਾਰਾਜ ਮਾਲਕ! ਉਸ ਦੀ ਤੂੰ ਪਾਲਣਾ-ਪੋਸ਼ਣਾ ਕਰਦਾ ਹੈ।

copyright GurbaniShare.com all right reserved. Email