ਜਬ ਦੇਖਿਓ ਬੇੜਾ ਜਰਜਰਾ ਤਬ ਉਤਰਿ ਪਰਿਓ ਹਉ ਫਰਕਿ ॥੬੭॥ ਜਦ ਮੈਂ ਜਹਾਜ ਨੂੰ ਬੌਦਾ ਪੁਰਾਣਾ ਵੇਖਿਆ, ਤਾਂ ਮੈਂ ਝਟਪਟ ਹੀ ਹੇਠਾਂ ਉਤਰ ਆਇਆ। ਕਬੀਰ ਪਾਪੀ ਭਗਤਿ ਨ ਭਾਵਈ ਹਰਿ ਪੂਜਾ ਨ ਸੁਹਾਇ ॥ ਕਬੀਰ, ਗੁਨਹਗਾਰ ਸਾਈਂ ਦੇ ਸਿਮਰਨ ਨੂੰ ਪਿਆਰ ਨਹੀਂ ਕਰਦਾ ਅਤੇ ਉਸ ਨੂੰ ਰੱਬ ਦੀ ਉਪਾਸ਼ਨਾ ਚੰਗੀ ਨਹੀਂ ਲੱਗਦੀ, ਮਾਖੀ ਚੰਦਨੁ ਪਰਹਰੈ ਜਹ ਬਿਗੰਧ ਤਹ ਜਾਇ ॥੬੮॥ ਕਿਉਂਕਿ ਮੱਖੀ ਚੰਦਨ ਨੂੰ ਛਡ ਦਿੰਦੀ ਹੈ ਅਤੇ ਉਥੇ ਜਾਂਦੀ ਹੈ, ਜਿਥੇ ਮੰਦਾ ਮੁਸ਼ਕ ਹੈ। ਕਬੀਰ ਬੈਦੁ ਮੂਆ ਰੋਗੀ ਮੂਆ ਮੂਆ ਸਭੁ ਸੰਸਾਰੁ ॥ ਕਬੀਰ ਹਕੀਮ ਮਰ ਗਿਆ ਹੈ, ਬੀਮਾਰ ਮਰ ਗਿਆ ਹੈ ਅਤੇ ਮਰ ਗਿਆ ਹੈ ਸਾਰਾ ਜਹਾਨ। ਏਕੁ ਕਬੀਰਾ ਨਾ ਮੂਆ ਜਿਹ ਨਾਹੀ ਰੋਵਨਹਾਰੁ ॥੬੯॥ ਇਕੱਲਾ ਕਬੀਰ ਹੀ ਨਹੀਂ ਮਰਿਆ ਜਿਸ ਨੂੰ ਰੌਣ ਵਾਲਾ ਭੀ ਕੋਈ ਨਹੀਂ। ਕਬੀਰ ਰਾਮੁ ਨ ਧਿਆਇਓ ਮੋਟੀ ਲਾਗੀ ਖੋਰਿ ॥ ਕਬੀਰ, ਪ੍ਰਾਣੀ ਪ੍ਰਭੂ ਦਾ ਸਿਮਰਨ ਨਹੀਂ ਕਰਦਾ। ਐਹੋ ਜੇਹੀ ਭਾਰੀ ਭੈੜੀ ਵਾਦੀ ਉਸ ਨੂੰ ਚਿਮੜੀ ਹੋਈ ਹੈ। ਕਾਇਆ ਹਾਂਡੀ ਕਾਠ ਕੀ ਨਾ ਓਹ ਚਰ੍ਹੈ ਬਹੋਰਿ ॥੭੦॥ ਦੇਹ ਲਕੜੀ ਦੀ ਤੋੜੀ ਹੈ। ਇਹ ਮੁੜ ਕੇ ਅੱਗ ਤੇ ਨਹੀਂ ਚੜ੍ਹ ਸਕਦੀ। ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ ॥ ਕਬੀਰ, ਇਸ ਤਰ੍ਹਾਂ ਹੋਇਆ ਹੈ ਕਿ ਮੈਂ ਉਹ ਕੁਛ ਕੀਤਾ ਹੈ, ਜਿਹੜਾ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ। ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ ॥੭੧॥ ਜਦ ਮੈਂ ਆਪਣੇ ਹੱਥ ਵਿੱਚ ਸੰਧੂਰ ਹੀ ਫੜ ਲਿਆ ਹੈ, ਤਾਂ ਮੈਂ ਹੁਣ ਮਰਨ ਤੋਂ ਕਿਉਂ ਭੈ ਕਰਾਂ? ਕਬੀਰ ਰਸ ਕੋ ਗਾਂਡੋ ਚੂਸੀਐ ਗੁਨ ਕਉ ਮਰੀਐ ਰੋਇ ॥ ਕਬੀਰ, ਇਨਸਾਨ ਜਿਸ ਤਰ੍ਹਾਂ ਮਿਠੇ ਰਹੁ ਦੀ ਖਾਤਰ ਗੰਨੇ ਨੂੰ ਚੁਪਦਾ ਹੈ, ਏਸੇ ਤਰ੍ਹਾਂ ਹੀ ਉਸ ਨੂੰ ਨੇਕੀ ਦੇ ਲਈ ਸਖਤ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਵਗੁਨੀਆਰੇ ਮਾਨਸੈ ਭਲੋ ਨ ਕਹਿਹੈ ਕੋਇ ॥੭੨॥ ਨੇਕੀ-ਵਿਹੂਣ ਇਨਸਾਨ, ਉਸ ਨੂੰ ਕੋਈ ਭੀ ਚੰਗਾ ਨਹੀਂ ਆਖਦਾ। ਕਬੀਰ ਗਾਗਰਿ ਜਲ ਭਰੀ ਆਜੁ ਕਾਲ੍ਹ੍ਹਿ ਜੈਹੈ ਫੂਟਿ ॥ ਕਬੀਰ, ਘੜਾ ਪਾਣੀ ਨਾਲ ਭਰਿਆ ਹੋਇਆ ਹੈ। ਅੱਜ ਜਾਂ ਭਲਕੇ ਇਹ ਟੁਟ ਜਾਉਗਾ। ਗੁਰੁ ਜੁ ਨ ਚੇਤਹਿ ਆਪਨੋ ਅਧ ਮਾਝਿ ਲੀਜਹਿਗੇ ਲੂਟਿ ॥੭੩॥ ਜੋ ਆਪਣੇ ਗੁਰਦੇਵ ਜੀ ਦਾ ਸਿਮਰਨ ਨਹੀਂ ਕਰਦੇ, ਉਹ ਅਧਵਾਟੇ ਹੀ ਲੁਟੇ ਪੁਟੇ ਜਾਣਗੇ। ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ ॥ ਕਬੀਰ, ਮੈਂ ਪ੍ਰਭੂ ਦਾ ਕੁੱਤਾ ਹਾਂ ਅਤੇ ਮੇਰਾ ਨਾਮ ਮੋਤੀ ਹੈ। ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ ॥੭੪॥ ਮੇਰੀ ਗਰਦਨ ਉਦਾਲੇ ਸੰਗਲੀ ਹੈ, ਜਿਧਰ ਹੀ ਮੈਨੂੰ ਖਿਚਿਆ ਜਾਂਦਾ ਹੈ, ਉਧਰ ਨੂੰ ਹੀ ਮੈਂ ਜਾਂਦਾ ਹਾਂ। ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥ ਕਬੀਰ, ਤੂੰ ਆਪਣੀ ਲਕੜ ਦੀ ਮਾਲਾ ਲੋਕਾਂ ਨੂੰ ਕਿਉਂ ਵਿਖਾਲਦਾ ਹੈ? ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥੭੫॥ ਤੂੰ ਆਪਣੇ ਮਨ ਅੰਦਰ ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦਾ। ਇਹ ਮਾਲਾ ਦਾ ਤੈਨੂੰ ਕੀ ਲਾਭ ਹੈ? ਕਬੀਰ ਬਿਰਹੁ ਭੁਯੰਗਮੁ ਮਨਿ ਬਸੈ ਮੰਤੁ ਨ ਮਾਨੈ ਕੋਇ ॥ ਕਬੀਰ, ਸਾਹਿਬ ਨਾਲੋ ਵਿਛੋੜੇ ਦਾ ਸਰਪ ਮੇਰੇ ਚਿੱਤ ਅੰਦਰ ਵਸਦਾ ਹੈ ਅਤੇ ਇਹ ਕਿਸੇ ਜਾਦੂ ਟੂਣੇ ਨੂੰ ਨਹੀਂ ਮੰਨਦਾ। ਰਾਮ ਬਿਓਗੀ ਨਾ ਜੀਐ ਜੀਐ ਤ ਬਉਰਾ ਹੋਇ ॥੭੬॥ ਜੋ ਆਪਣੇ ਸਾਹਿਬ ਨਾਲੋ ਵਿਛੁੜਿਆ ਹੈ, ਉਹ ਜੀਉਂਦਾ ਨਹੀਂ ਰਹਿੰਦਾ। ਜੇ ਉਹ ਜੀਉਂਦਾ ਰਹੇ ਤਾਂ ਉਹ ਸ਼ੁਦਾਈ ਹੋ ਜਾਂਦਾ ਹੈ। ਕਬੀਰ ਪਾਰਸ ਚੰਦਨੈ ਤਿਨ੍ਹ੍ਹ ਹੈ ਏਕ ਸੁਗੰਧ ॥ ਕਬੀਰ, ਗੁਣੀ ਪੱਥਰ ਅਤੇ ਚੰਨਣ, ਉਨ੍ਹਾਂ ਵਿੱਚ ਇਕੋ ਜਹੀ ਚੰਗੀ ਖੂਬੀ ਹੈ। ਤਿਹ ਮਿਲਿ ਤੇਊ ਊਤਮ ਭਏ ਲੋਹ ਕਾਠ ਨਿਰਗੰਧ ॥੭੭॥ ਉਨ੍ਹਾਂ ਨਾਲ ਜੋ ਵੀ ਮਿਲ ਪੈਦਾ ਹੈ ਉਹ ਸ਼੍ਰੇਸ਼ਟ ਥੀ ਵੰਞਦਾ ਹੈ। ਲੋਹਾ ਸੋਨਾ ਹੋ ਜਾਂਦਾ ਹੈ ਅਤੇ ਬੇਮਹਿਕ ਲੱਕੜ ਖੁਸ਼ਬੋਦਾਰ ਥੀ ਵੰਞਦੀ ਹੈ। ਕਬੀਰ ਜਮ ਕਾ ਠੇਂਗਾ ਬੁਰਾ ਹੈ ਓਹੁ ਨਹੀ ਸਹਿਆ ਜਾਇ ॥ ਕਬੀਰ, ਮਾੜਾ ਹੈ ਮੌਤ ਦਾ ਸੋਟਾ, ਉਹ ਸਹਾਰਿਆ ਨਹੀਂ ਜਾ ਸਕਦਾ। ਏਕੁ ਜੁ ਸਾਧੂ ਮੋੁਹਿ ਮਿਲਿਓ ਤਿਨ੍ਹ੍ਹਿ ਲੀਆ ਅੰਚਲਿ ਲਾਇ ॥੭੮॥ ਮੈਨੂੰ ਇਕ ਸੰਤ ਮਿਲ ਪਿਆ ਹੈ ਅਤੇ ਉਸ ਨੇ ਮੈਨੂੰ ਆਪਣੇ ਪੱਲੇ ਨਾਲ ਜੋੜ ਲਿਆ ਹੈ। ਕਬੀਰ ਬੈਦੁ ਕਹੈ ਹਉ ਹੀ ਭਲਾ ਦਾਰੂ ਮੇਰੈ ਵਸਿ ॥ ਕਬੀਰ, ਹਕੀਮ ਆਖਦਾ ਹੈ, "ਕੇਵਲ ਮੈਂ ਹੀ ਚੰਗਾ ਹਾਂ। ਸਾਰੀਆਂ ਦਵਾਈਆਂ ਮੇਰੇ ਇਖਤਿਆਰ ਵਿੱਚ ਹਨ। ਇਹ ਤਉ ਬਸਤੁ ਗੁਪਾਲ ਕੀ ਜਬ ਭਾਵੈ ਲੇਇ ਖਸਿ ॥੭੯॥ ਪ੍ਰੰਤੂ, ਇਹ ਚੀਜ਼ ਪ੍ਰਭੂ ਦੀ ਮਲਕੀਅਤ ਹੈ। ਜਦ ਉਸ ਨੂੰ ਚੰਗਾ ਲਗਦਾ ਹੈ, ਉਹ ਇਸ ਨੂੰ ਖੋਹ ਲੈਂਦਾ ਹੈ। ਕਬੀਰ ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ ॥ ਕਬੀਰ, ਆਪੋ ਆਪਣਾ ਢੋਲ ਲੈ ਕੇ ਭਾਵੇਂ ਕੋਈ ਦਸ ਦਿਹਾੜੇ ਬਜਾ ਲਵੇ। ਨਦੀ ਨਾਵ ਸੰਜੋਗ ਜਿਉ ਬਹੁਰਿ ਨ ਮਿਲਹੈ ਆਇ ॥੮੦॥ ਇਹ ਦੁਨੀਆਂ ਦਰਿਆ ਦੀ ਬੇੜੀ ਉਤੇ ਪੁਰਸ਼ਾਂ ਦੇ ਮਿਲਾਪ ਦੀ ਮਾਨੰਦ ਹੈ, ਜੋ ਮੁੜ ਕੇ ਨਹੀਂ ਮਿਲਣੇ। ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ ॥ ਕਬੀਰ, ਜੇਕਰ ਸੱਤਾਂ ਸਮੁੰਦਰਾਂ ਨੂੰ ਮੈਂ ਆਪਦੀ ਸਿਆਹੀ ਬਣਾ ਲਵਾਂ, ਸਾਰੀ ਬਨਾਸਪਤੀ ਨੂੰ ਆਪਣੀ ਲੇਖਣੀ ਬਣਾ ਲਵਾਂ, ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ ॥੮੧॥ ਅਤੇ ਧਰਤੀ ਨੂੰ ਆਪਣਾ ਕਾਗਜ ਕਰ ਲਵਾਂ, ਤਾਂ ਭੀ ਮੈਂ ਵਾਹਿਗੁਰੁ ਦੀਆਂ ਸਿਫਤਾਂ ਲਿਖ ਨਹੀਂ ਸਕਦਾ। ਕਬੀਰ ਜਾਤਿ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੁਪਾਲ ॥ ਕਬੀਰ, ਮੇਰੀ ਜੁਲਾਹੇ ਦੀ ਜਾਤੀ ਮੇਰਾ ਕੀ ਨੁਕਸਾਨ ਕਰ ਸਕਦੀ ਹੈ, ਜਦ ਕਿ ਪ੍ਰਭੂ ਮੇਰੇ ਚਿੱਤ ਵਿੱਚ ਵਸਦਾ ਹੈ? ਕਬੀਰ ਰਮਈਆ ਕੰਠਿ ਮਿਲੁ ਚੂਕਹਿ ਸਰਬ ਜੰਜਾਲ ॥੮੨॥ ਕਬੀਰ, ਵਿਆਪਕ ਵਾਹਿਗੁਰੂ ਨੇ ਮੈਨੂ ਜੱਫੀ ਪਾ ਲਈ ਹੈ ਅਤੇ ਸਾਰੇ ਪੁਆੜੇ ਮੁਕ ਗਏ ਹਨ। ਕਬੀਰ ਐਸਾ ਕੋ ਨਹੀ ਮੰਦਰੁ ਦੇਇ ਜਰਾਇ ॥ ਕਬੀਰ, ਐਹੋ ਜੇਹਾ ਕੋਈ ਪੁਰਸ਼ ਨਹੀਂ, ਜੋ ਆਪਣੇ ਮਹਿਲ ਨੂੰ ਅੱਗ ਲਾ ਦੇਵੇ। ਪਾਂਚਉ ਲਰਿਕੇ ਮਾਰਿ ਕੈ ਰਹੈ ਰਾਮ ਲਿਉ ਲਾਇ ॥੮੩॥ ਆਪਣੇ ਪੰਜਾਂ ਪੁਤਰਾਂ ਨੂੰ ਮਾਰ ਕੇ ਉਹ ਆਪਣੇ ਪ੍ਰਭੂ ਨਾਲ ਪ੍ਰੀਤ ਪਾਈ ਰਖਦਾ ਹੈ। ਕਬੀਰ ਐਸਾ ਕੋ ਨਹੀ ਇਹੁ ਤਨੁ ਦੇਵੈ ਫੂਕਿ ॥ ਕਬੀਰ ਐਹੋ ਜੇਹਾ ਕੋਈ ਇਨਸਾਨ ਨਹੀਂ, ਜੋ ਆਪਣੀ ਇਸ ਦੇਹ ਨੂੰ ਅੱਗ ਲਾ ਦੇਵੇ। ਅੰਧਾ ਲੋਗੁ ਨ ਜਾਨਈ ਰਹਿਓ ਕਬੀਰਾ ਕੂਕਿ ॥੮੪॥ ਅੰਨ੍ਹਾ ਇਨਸਾਨ ਆਪਣੇ ਪ੍ਰਭੂ ਨੂੰ ਅਨੁਭਵ ਨਹੀਂ ਕਰਦਾ, ਭਾਵੇਂ ਕਬੀਰ ਉਸ ਨੂੰ ਦੁਹਾਈ ਦੇਈ ਜਾ ਰਿਹਾ ਹੈ। ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੁ ਹੋ ਬੀਰ ਮਸਾਨ ॥ ਚਿਖਾ ਉਤੇ ਚੜੀ ਹੋਈ ਪਤਨੀ ਕੂਕਦੀ ਹੈ, "ਹੇ ਇਸ ਸ਼ਮਸ਼ਾਨ-ਭੂਮੀ ਵਿੱਚ ਆਏ ਹੋਏ ਮੇਰੇ ਭਰਾਉ! ਸੁਣੋ, ਲੋਗੁ ਸਬਾਇਆ ਚਲਿ ਗਇਓ ਹਮ ਤੁਮ ਕਾਮੁ ਨਿਦਾਨ ॥੮੫॥ ਸਾਰੇ ਪੁਰਸ਼ ਟੁਰ ਗਏ ਹਨ, ਅਖੀਰ ਨੂੰ ਮੇਰੇ ਅਤੇ ਤੁਹਾਡੇ ਕੰਮ ਦੀ ਚੀਜ ਸੁਆਮੀ ਦਾ ਸਿਮਰਨ ਹੀ ਹੈ"। copyright GurbaniShare.com all right reserved. Email |