Page 555
ਜਿ ਤੁਧ ਨੋ ਸਾਲਾਹੇ ਸੁ ਸਭੁ ਕਿਛੁ ਪਾਵੈ ਜਿਸ ਨੋ ਕਿਰਪਾ ਨਿਰੰਜਨ ਕੇਰੀ ॥
ਹੇ ਮੇਰੇ ਪਵਿੱਤ੍ਰ ਪ੍ਰਭੂ! ਜੋ ਤੇਰੀ ਸਿਫ਼ਤ ਕਰਦਾ ਹੈ ਅਤੇ ਜਿਸ ਉਤੇ ਤੂੰ ਮਿਹਰਬਾਨ ਹੈ, ਉਹ ਸਾਰਾ ਕੁਝ ਹਾਸਲ ਕਰ ਲੈਂਦਾ ਹੈ।ਸੋਈ ਸਾਹੁ ਸਚਾ ਵਣਜਾਰਾ ਜਿਨਿ ਵਖਰੁ ਲਦਿਆ ਹਰਿ ਨਾਮੁ ਧਨੁ ਤੇਰੀ ॥

ਕੇਵਲ ਓਹੀ ਸ਼ਾਹੂਕਾਰ ਅਤੇ ਸੱਚਾ ਸੁਦਾਗਰ ਹੈ ਜੋ ਤੇਰੇ ਨਾਮ ਦੀ ਦੌਲਤ ਦਾ ਸੌਦਾ-ਸੂਤ ਲੱਦ ਲੈਂਦਾ ਹੈ, ਹੇ ਮੇਰੇ ਵਾਹਿਗੁਰੂ!ਸਭਿ ਤਿਸੈ ਨੋ ਸਾਲਾਹਿਹੁ ਸੰਤਹੁ ਜਿਨਿ ਦੂਜੇ ਭਾਵ ਕੀ ਮਾਰਿ ਵਿਡਾਰੀ ਢੇਰੀ ॥੧੬॥
ਹੇ ਸਾਧੂਓ! ਤੁਸੀਂ ਸਾਰੇ ਉਸ ਸਾਹਿਬ ਦੀ ਕੀਰਤੀ ਗਾਇਨ ਕਰੋ ਜਿਸ ਨੇ ਹੋਰਸ ਦੀ ਪ੍ਰੀਤ ਦੇ ਟਿੱਬੇ ਨੂੰ ਢਾਹ ਸੁੱਟਿਆ ਹੈ।ਸਲੋਕ ॥

ਸਲੋਕ।ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥
ਕਬੀਰ ਸੰਸਾਰ ਮਰਦਾ ਜਾ ਰਿਹਾ ਹੈ ਅਤੇ ਹਰ ਕੋਈ ਅੰਤ ਨੂੰ ਮਰ ਜਾਂਦਾ ਹੈ ਪ੍ਰੰਤੂ ਮਰਨ ਦੀ ਜਾਂਚ ਕਿਸੇ ਨੂੰ ਭੀ ਨਹੀਂ ਆਉਂਦੀ।ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ ॥੧॥

ਜਿਹੜਾ ਐਹੋ ਜੇਹੀ (ਰੱਬ ਦੀ ਰਜ਼ਾ ਵਿੱਚ) ਮੌਤ ਮਰਦਾ ਹੈ, ਉਹ ਮੁੜ ਕੇ ਨਹੀਂ ਮਰਦਾ।ਮਃ ੩ ॥
ਤੀਜੀ ਪਾਤਸ਼ਾਹੀ।ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ ॥

ਮੈਂ ਕੀ ਜਾਣਦਾ ਹਾਂ ਕਿ ਮੈਂ ਕਿਸ ਤਰ੍ਹਾਂ ਮਰਾਂਗਾ ਅਤੇ ਇਹ ਕਿਸ ਕਿਸਮ ਦੀ ਮੌਤ ਹੋਵੇਗੀ?ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ ॥
ਜੇਕਰ, ਆਪਣੇ ਚਿੱਤ ਅੰਦਰ ਮੈਂ ਸੁਆਮੀ ਨੂੰ ਨਾਂ ਭੁਲਾਵਾਂ ਤਦ, ਮੇਰੀ ਮੌਤ ਸੁਖਾਲੀ ਹੋਵੇਗੀ।ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ ॥

ਮੌਤ ਪਾਸੋਂ ਸੰਸਾਰ ਭੈ ਕਰਦਾ ਹੈ। ਹਰ ਕੋਈ ਜੀਉਣਾ ਲੋਚਦਾ ਹੈ।ਗੁਰ ਪਰਸਾਦੀ ਜੀਵਤੁ ਮਰੈ ਹੁਕਮੈ ਬੂਝੈ ਸੋਇ ॥
ਕੇਵਲ ਓਹੀ, ਜੋ ਗੁਰਾਂ ਦੀ ਦਇਆ ਦੁਆਰਾ ਜੀਉਂਦੇ ਜੀ ਮਰ ਜਾਂਦਾ ਹੈ, ਸੁਆਮੀ ਦੀ ਰਜ਼ਾ ਨੂੰ ਸਮਝਦਾ ਹੈ।ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ ॥੨॥

ਨਾਨਕ, ਜੇਕਰ ਬੰਦਾ ਐਹੋ ਜੇਹੀ ਮੌਤੇ ਮਰਦਾ ਹੈ ਤਦ, ਉਹ ਹਮੇਸ਼ਾਂ ਲਈ ਜੀਉਂਦਾ ਰਹਿੰਦਾ ਹੈ।ਪਉੜੀ ॥
ਪਉੜੀ।ਜਾ ਆਪਿ ਕ੍ਰਿਪਾਲੁ ਹੋਵੈ ਹਰਿ ਸੁਆਮੀ ਤਾ ਆਪਣਾਂ ਨਾਉ ਹਰਿ ਆਪਿ ਜਪਾਵੈ ॥

ਜਦ ਵਾਹਿਗੁਰੂ ਮਾਲਕ ਆਪ ਮਿਹਰਬਾਨ ਹੋ ਜਾਂਦਾ ਹੈ, ਤਦ ਹਰੀ ਆਪ ਆਪਣੇ ਨਾਮ ਦਾ ਉਚਾਰਨ ਕਰਵਾਉਂਦਾ ਹੈ।ਆਪੇ ਸਤਿਗੁਰੁ ਮੇਲਿ ਸੁਖੁ ਦੇਵੈ ਆਪਣਾਂ ਸੇਵਕੁ ਆਪਿ ਹਰਿ ਭਾਵੈ ॥
ਸੁਆਮੀ ਆਪ ਉਸ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ ਅਤੇ ਉਸ ਨੂੰ ਆਰਾਮ ਬਖਸ਼ਦਾ ਹੈ। ਆਪਣਾ ਟਹਿਲੂਆ ਸੁਆਮੀ ਨੂੰ ਸਦਾ ਚੰਗਾ ਲੱਗਦਾ ਹੈ।ਆਪਣਿਆ ਸੇਵਕਾ ਕੀ ਆਪਿ ਪੈਜ ਰਖੈ ਆਪਣਿਆ ਭਗਤਾ ਕੀ ਪੈਰੀ ਪਾਵੈ ॥

ਵਾਹਿਗੁਰੂ ਆਪੇ ਹੀ ਆਪਣੇ ਚਾਕਰਾਂ ਦੀ ਇੱਜ਼ਤ ਰੱਖਦਾ ਹੈ ਅਤੇ ਲੋਕਾਂ ਨੂੰ ਆਪਣਿਆਂ ਸ਼ਰਧਾਲੂਆਂ ਦੇ ਪੈਰੀਂ ਪਾਉਂਦਾ ਹੈ।ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ ॥
ਧਰਮ-ਰਾਜਾ ਵਾਹਿਗੁਰੂ ਦਾ ਕੀਤਾ ਹੋਇਆ ਹੈ, ਉਹ ਵਾਹਿਗੁਰੂ ਦੇ ਨਫਰ ਤੇ ਨੌਕਰ ਦੇ ਲਾਗੇ ਵੀ ਨਹੀਂ ਲੱਗਦਾ।ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥

ਜੋ ਵਾਹਿਗੁਰੂ ਦਾ ਲਾਡਲਾ ਹੈ, ਉਹ ਸਾਰਿਆਂ ਦਾ ਲਾਡਲਾ ਹੈ। ਹੋਰ ਬਥੇਰੇ ਬੇ-ਫਾਇਦਾ ਆਉਂਦੇ ਤੇ ਜਾਂਦੇ ਰਹਿੰਦੇ ਹਨ।ਸਲੋਕ ਮਃ ੩ ॥
ਸਲੋਕ ਤੀਜੀ ਪਾਤਸ਼ਾਹੀ।ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥

ਸਾਰਾ ਸੰਸਾਰ ਸੁਆਮੀ ਦਾ ਨਾਮ ਜਪਦਾ ਫਿਰਦਾ ਹੈ, ਪ੍ਰੰਤੂ ਸੁਆਮੀ ਇਸ ਤਰ੍ਹਾਂ ਪ੍ਰਾਪਤ ਨਹੀਂ ਹੁੰਦਾ।ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥
ਅਪਹੁੰਚ, ਅਗਾਧ ਤੇ ਪਰਮ ਵਿਸ਼ਾਲ ਹੈ ਸੁਆਮੀ। ਉਹ ਅਜੋਖ ਹੈ ਅਤੇ ਜੋਖਿਆ ਨਹੀਂ ਜਾ ਸਕਦਾ।ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ ॥

ਉਸ ਦਾ ਕੋਈ ਮੁੱਲ ਨਹੀਂ ਪਾ ਸਕਦਾ ਅਤੇ ਉਹ ਕਿਸੇ ਕੀਮਤ ਤੋਂ ਵੀ ਖਰੀਦਿਆਂ ਨਹੀਂ ਜਾ ਸਕਦਾ।ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ ॥
ਗੁਰਾਂ ਦੀ ਬਾਣੀ ਰਾਹੀਂ ਉਹ ਭੇਤ ਜਾਣਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਉਹ ਆ ਕੇ ਬੰਦੇ ਦੇ ਚਿੱਤ ਵਿੱਚ ਟਿੱਕ ਜਾਂਦਾ ਹੈ।ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ ॥

ਨਾਨਕ ਉਹ ਹਦਬੰਨਾ-ਰਹਿਤ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਹਰ ਥਾਂ ਵਿਆਪਕ ਵੇਖਿਆ ਜਾਂਦਾ ਹੈ।ਆਪੇ ਮਿਲਿਆ ਮਿਲਿ ਰਹਿਆ ਆਪੇ ਮਿਲਿਆ ਆਇ ॥੧॥
ਸਾਈਂ ਖੁਦ ਆ ਕੇ ਬੰਦੇ ਨੂੰ ਮਿਲਦਾ ਹੈ ਅਤੇ ਮਿਲ ਕੇ ਉਸ ਨਾਲ ਅਭੇਦ ਹੋਇਆ ਰਹਿੰਦਾ ਹੈ।ਮਃ ੩ ॥

ਤੀਜੀ ਪਾਤਸ਼ਾਹੀ।ਏ ਮਨ ਇਹੁ ਧਨੁ ਨਾਮੁ ਹੈ ਜਿਤੁ ਸਦਾ ਸਦਾ ਸੁਖੁ ਹੋਇ ॥
ਹੇ ਮੇਰੀ ਜਿੰਦੜੀਏ! ਇਹ ਨਾਮ ਉਹ ਪਦਾਰਥ ਹੈ, ਜਿਸ ਤੋਂ ਹਮੇਸ਼ਾਂ, ਹਮੇਸ਼ਾਂ ਹੀ ਆਰਾਮ ਉਤਪੰਨ ਹੁੰਦਾ ਹੈ।ਤੋਟਾ ਮੂਲਿ ਨ ਆਵਈ ਲਾਹਾ ਸਦ ਹੀ ਹੋਇ ॥

ਉਸ ਤੋਂ ਘਾਟਾ ਕਦਾਚਿਤ ਨਹੀਂ ਪੈਂਦਾ ਪ੍ਰੰਤੂ ਇਨਸਾਨ ਹਮੇਸ਼ਾਂ ਫਾਇਦਾ ਉਠਾਉਂਦਾ ਹੈ।ਖਾਧੈ ਖਰਚਿਐ ਤੋਟਿ ਨ ਆਵਈ ਸਦਾ ਸਦਾ ਓਹੁ ਦੇਇ ॥
ਖਾਣ ਅਤੇ ਖਰਚਣ ਦੁਆਰਾ ਇਹ ਘਟ (ਘੱਟ) ਨਹੀਂ ਹੁੰਦਾ ਕਿਉਂਕਿ ਉਹ ਸੁਆਮੀ ਸਦੀਵ, ਸਦੀਵ ਹੀ ਦੇਈ ਜਾਂਦਾ ਹੈ।ਸਹਸਾ ਮੂਲਿ ਨ ਹੋਵਈ ਹਾਣਤ ਕਦੇ ਨ ਹੋਇ ॥

ਮਨੁੱਖ ਨੂੰ ਮੁੱਢੋਂ ਹੀ ਚਿੰਤਾ ਨਹੀਂ ਵਿਆਪਦੀ ਅਤੇ ਕਦਾਚਿਤ ਉਸ ਦਾ ਅਪਮਾਨ ਨਹੀਂ ਹੁੰਦਾ।ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੨॥
ਨਾਨਕ, ਗੁਰਾਂ ਦੇ ਰਾਹੀਂ ਨਾਮ ਉਸ ਨੂੰ ਪ੍ਰਾਪਤ ਹੁੰਦਾ ਹੈ, ਜਿਸ ਉੱਤੇ ਉਹ ਮਿਹਰ ਦੀ ਨਿਗ੍ਹਾ ਧਾਰਦਾ ਹੈ।ਪਉੜੀ ॥

ਪਉੜੀ।ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰਿ ॥
ਪ੍ਰਭੂ ਆਪ ਹੀ ਸਾਰਿਆਂ ਦਿਲਾਂ ਦੇ ਅੰਦਰ ਅਤੇ ਆਪ ਹੀ ਬਾਹਰ ਹੈ।ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ ॥

ਉਹ ਆਪੇ ਅਲੋਪ ਵਿਚਰਦਾ ਹੈ ਅਤੇ ਆਪ ਹੀ ਪ੍ਰਗਟ ਹੈ।ਜੁਗ ਛਤੀਹ ਗੁਬਾਰੁ ਕਰਿ ਵਰਤਿਆ ਸੁੰਨਾਹਰਿ ॥
ਛੱਤੀ ਯੁਗਾਂ ਲਈ ਉਸ ਨੇ ਘੁਪ ਅੰਨ੍ਹੇਰਾ ਰੱਚ ਦਿੱਤਾ ਅਤੇ ਖੁਦ ਸੁੰਨਮਸਾਨ ਅੰਦਰ ਵੱਸਦਾ ਸੀ।ਓਥੈ ਵੇਦ ਪੁਰਾਨ ਨ ਸਾਸਤਾ ਆਪੇ ਹਰਿ ਨਰਹਰਿ ॥

ਵੇਦ ਪੁਰਾਣ ਅਤੇ ਸ਼ਾਸਤਰ ਓਥੇ ਨਹੀਂ ਸਨ। ਸ਼੍ਰੋਮਣੀ ਸਾਹਿਬ ਵਾਹਿਗੁਰੂ ਖੁਦ-ਬ-ਖੁਦ ਹੀ ਸੀ।ਬੈਠਾ ਤਾੜੀ ਲਾਇ ਆਪਿ ਸਭ ਦੂ ਹੀ ਬਾਹਰਿ ॥
ਸਾਰਿਆਂ ਤੋਂ ਅੱਡਰਾ ਹੋ, ਉਹ ਆਪ ਸੁੰਨ-ਸਮਾਧ ਧਾਰਨ ਕਰੀ ਬੈਠਾ ਸੀ।ਆਪਣੀ ਮਿਤਿ ਆਪਿ ਜਾਣਦਾ ਆਪੇ ਹੀ ਗਉਹਰੁ ॥੧੮॥

ਆਪਣੇ ਵਿਸਥਾਰ ਨੂੰ ਉਹ ਆਪੇ ਹੀ ਜਾਣਦਾ ਹੈ ਅਤੇ ਉਹ ਆਪ ਹੀ ਅਥਾਹ ਸਮੁੰਦਰ ਹੈ।ਸਲੋਕ ਮਃ ੩ ॥
ਸਲੋਕ ਤੀਜੀ ਪਾਤਸ਼ਾਹੀ।ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ ॥

ਹੰਕਾਰ ਅੰਦਰ ਸੰਸਾਰ ਮਰਿਆ ਹੋਇਆ ਹੈ ਅਤੇ ਮਰਦਾ ਜਾ ਰਿਹਾ ਹੈ।

copyright GurbaniShare.com all right reserved. Email