ਪਰਪੰਚ ਵੇਖਿ ਰਹਿਆ ਵਿਸਮਾਦੁ ॥ ਪ੍ਰਭੂ ਦੀ ਰਚਨਾ ਦੇਖ, ਮੈਂ ਹੈਰਾਨ ਹੋ ਰਿਹਾ ਹਾਂ। ਗੁਰਮੁਖਿ ਪਾਈਐ ਨਾਮ ਪ੍ਰਸਾਦੁ ॥੩॥ ਮੁਖੀ ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਦਾ ਨਾਮ ਪਰਾਪਤ ਹੁੰਦਾ ਹੈ। ਆਪੇ ਕਰਤਾ ਸਭਿ ਰਸ ਭੋਗ ॥ ਕਰਤਾਰ ਆਪ ਹੀ ਸਾਰੀਆਂ ਨਿਆਮਤਾਂ ਮਾਣਦਾ ਹੈ। ਜੋ ਕਿਛੁ ਕਰੇ ਸੋਈ ਪਰੁ ਹੋਗ ॥ ਜਿਹੜਾ ਕੁਝ ਸੁਆਮੀ ਕਰਦਾ ਹੈ, ਉਹ ਅਵੱਸ਼ ਹੀ ਹੋ ਆਉਂਦਾ ਹੈ। ਵਡਾ ਦਾਤਾ ਤਿਲੁ ਨ ਤਮਾਇ ॥ ਪ੍ਰਭੂ ਭਾਰਾ ਦਾਤਾਰ ਹੈ ਅਤੇ ਉਸ ਨੂੰ ਭੋਰਾ ਭਰ ਭੀ ਤਮ੍ਹਾਂ ਨਹੀਂ। ਨਾਨਕ ਮਿਲੀਐ ਸਬਦੁ ਕਮਾਇ ॥੪॥੬॥ ਨਾਮ ਦੀ ਕਮਾਈ ਕਰਨ ਦੁਆਰਾ ਹੇ ਨਾਨਕ! ਜੀਵ ਵਾਹਿਗੁਰੂ ਨਾਲ ਮਿਲ ਜਾਂਦਾ ਹੈ। ਬਸੰਤੁ ਮਹਲਾ ੩ ॥ ਬਸੰਤ ਤੀਜੀ ਪਾਤਿਸ਼ਾਹੀ। ਪੂਰੈ ਭਾਗਿ ਸਚੁ ਕਾਰ ਕਮਾਵੈ ॥ ਪੂਰਨ ਪ੍ਰਾਲਬਧ ਰਾਹੀਂ ਬੰਦਾ ਸੱਚੇ ਕੰਮ ਕਰਦਾ ਹੈ। ਏਕੋ ਚੇਤੈ ਫਿਰਿ ਜੋਨਿ ਨ ਆਵੈ ॥ ਇੱਕ ਸੁਆਮੀ ਦਾ ਸਿਮਰਨ ਕਰਨ ਦੁਆਰਾ ਇਨਸਾਨ ਦੁਆਰਾ ਜੂਨੀਆਂ ਅੰਦਰ ਨਹੀਂ ਪੈਦਾ। ਸਫਲ ਜਨਮੁ ਇਸੁ ਜਗ ਮਹਿ ਆਇਆ ॥ ਇਸ ਜਹਾਨ ਵਿੱਚ ਫਲਦਾਇਕ ਹੈ ਆਗਮਨ ਤੇ ਜੀਵਨ ਉਸ ਦਾ, ਸਾਚਿ ਨਾਮਿ ਸਹਜਿ ਸਮਾਇਆ ॥੧॥ ਜੋ ਸੁਭਾਵਿਕ ਹੀ ਸਤਨਾਮ ਅੰਦਰ ਲੀਨ ਰਹਿੰਦਾ ਹੈ। ਗੁਰਮੁਖਿ ਕਾਰ ਕਰਹੁ ਲਿਵ ਲਾਇ ॥ ਗੁਰਾਂ ਦੀ ਦਇਆ ਦੁਆਰਾ ਤੂੰ ਪ੍ਰੇਮ ਨਾਲ ਪ੍ਰਭੂ ਦੀ ਸੇਵਾ ਕਮਾ। ਹਰਿ ਨਾਮੁ ਸੇਵਹੁ ਵਿਚਹੁ ਆਪੁ ਗਵਾਇ ॥੧॥ ਰਹਾਉ ॥ ਅੰਦਰੋ ਹੰਕਾਰ ਨੂੰ ਗੁਆ ਕੇ ਤੂੰ ਪ੍ਰਭੂ ਦੇ ਨਾਮ ਦੀ ਉਪਾਸ਼ਨਾ ਕਰ। ਠਹਿਰਾਉ। ਤਿਸੁ ਜਨ ਕੀ ਹੈ ਸਾਚੀ ਬਾਣੀ ॥ ਸੱਚੀ ਹੈ ਬੋਲ ਬਾਣੀ ਐਸੇ ਪੁਰਸ਼ ਦੀ, ਗੁਰ ਕੈ ਸਬਦਿ ਜਗ ਮਾਹਿ ਸਮਾਣੀ ॥ ਜੋ ਗੁਰਾਂ ਦੇ ਉਪਦੇਸ਼ ਦੇ ਅਨੁਕੂਲ ਹੋਣ ਕਰਕੇ, ਇਹ ਜਹਾਨ ਅੰਦਰ ਪ੍ਰਚੱਲਤ ਹੋ ਜਾਂਦੀ ਹੈ। ਚਹੁ ਜੁਗ ਪਸਰੀ ਸਾਚੀ ਸੋਇ ॥ ਉਸ ਦੀ ਸੱਚੀ ਸੋਭਾ ਚੌਹਾਂ ਹੀ ਯੁਗਾਂ ਵਿੱਚ ਫੈਲ ਰਹੀ ਹੈ। ਨਾਮਿ ਰਤਾ ਜਨੁ ਪਰਗਟੁ ਹੋਇ ॥੨॥ ਨਾਮ ਨਾਲ ਰੰਗਿਆ ਹੋਇਆ ਰੱਬ ਦਾ ਗੋਲਾ ਪ੍ਰਸਿੱਧ ਹੋ ਜਾਂਦਾ ਹੈ। ਇਕਿ ਸਾਚੈ ਸਬਦਿ ਰਹੇ ਲਿਵ ਲਾਇ ॥ ਕਈ ਸੱਚੇ ਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ। ਸੇ ਜਨ ਸਾਚੇ ਸਾਚੈ ਭਾਇ ॥ ਸੱਚੇ ਹਨ ਊਹ ਪੁਰਸ਼, ਜੋ ਸੱਚੇ ਪ੍ਰਭੂ ਨੂੰ ਪਿਆਰ ਕਰਦੇ ਹਨ। ਸਾਚੁ ਧਿਆਇਨਿ ਦੇਖਿ ਹਜੂਰਿ ॥ ਸੱਚੇ ਸਾਈਂ ਨੂੰ ਐਨ ਲਾਗੇ ਵੇਖ, ਉਹ ਉਸਦਾ ਚਿੰਤਨ ਕਰਦੇ ਹਨ। ਸੰਤ ਜਨਾ ਕੀ ਪਗ ਪੰਕਜ ਧੂਰਿ ॥੩॥ ਊਹ ਆਪਣੇ ਆਪ ਨੂੰ ਸਾਧ-ਸਰੂਪ ਪੁਰਸ਼ਾਂ ਦੇ ਕੰਵਲ ਰੂਪੀ ਪੈਰਾਂ ਦੀ ਧੂੜ ਖਿਆਲ ਕਰਦੇ ਹਨ। ਏਕੋ ਕਰਤਾ ਅਵਰੁ ਨ ਕੋਇ ॥ ਕੇਵਲ ਇਕੋ ਹੀ ਸਿਰਜਣਹਾਰ ਸੁਆਮੀ ਹੈ। ਹੋਰ ਕੋਈ ਨਹੀਂ। ਗੁਰ ਸਬਦੀ ਮੇਲਾਵਾ ਹੋਇ ॥ ਗੁਰਾਂ ਦੀ ਬਾਣੀ ਰਾਹੀਂ, ਜੀਵ ਹਰੀ ਨਾਲ ਮਿਲ ਜਾਂਦਾ ਹੈ। ਜਿਨਿ ਸਚੁ ਸੇਵਿਆ ਤਿਨਿ ਰਸੁ ਪਾਇਆ ॥ ਜੋ ਕੋਈ ਸੱਚੇ ਸਾਈਂ ਦੀ ਘਾਲ ਕਮਾਊਦਾ ਹੈ, ਉਹ ਖੁਸ਼ੀ ਨੂੰ ਪ੍ਰਾਪਤ ਹੋ ਜਾਂਦਾ ਹੈ। ਨਾਨਕ ਸਹਜੇ ਨਾਮਿ ਸਮਾਇਆ ॥੪॥੭॥ ਨਾਨਕ ਊਹ ਸੁਖੈਨ ਹੀ ਸਾਹਿਬ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ। ਬਸੰਤੁ ਮਹਲਾ ੩ ॥ ਬਸੰਤ ਤੀਜੀ ਪਾਤਸ਼ਾਹੀ। ਭਗਤਿ ਕਰਹਿ ਜਨ ਦੇਖਿ ਹਜੂਰਿ ॥ ਸਾਹਿਬ ਨੂੰ ਐਨ ਹਾਜਰ ਨਾਜਰ ਵੇਖ, ਉਸ ਦਾ ਗੋਲਾ ਉਸ ਦੀ ਘਾਲ ਕਮਾਉਂਦਾ ਹੈ, ਸੰਤ ਜਨਾ ਕੀ ਪਗ ਪੰਕਜ ਧੂਰਿ ॥ ਅਤੇ ਆਪ ਨੂੰ ਸਾਧੂ ਪੁਰਸ਼ਾਂ ਦੇ ਕੰਵਲ ਪੈਰਾਂ ਦੀ ਧੂੜ ਖਿਆਲ ਕਰਦਾ ਹੈ। ਹਰਿ ਸੇਤੀ ਸਦ ਰਹਹਿ ਲਿਵ ਲਾਇ ॥ ਜੋ ਪ੍ਰੇਮ ਅੰਦਰ ਹਮੇਸ਼ਾਂ ਵਾਹਿਗੁਰੂ ਨਾਲ ਜੁੜੇ ਰਹਿੰਦੇ ਹਨ, ਪੂਰੈ ਸਤਿਗੁਰਿ ਦੀਆ ਬੁਝਾਇ ॥੧॥ ਪੂਰਨ ਸੱਚੇ ਗੁਰਦੇਵ ਜੀ ਊਨ੍ਹਾਂ ਨੂੰ ਗਿਆਤ ਦਰਸਾ ਦਿੰਦੇ ਹਨ। ਦਾਸਾ ਕਾ ਦਾਸੁ ਵਿਰਲਾ ਕੋਈ ਹੋਇ ॥ ਕੋਈ ਇੱਕ ਅੱਧਾ ਹੀ ਸਾਈਂ ਦੇ ਗੋਲਿਆਂ ਦਾ ਗੋਲਾ ਬਣਦਾ ਹੈ। ਊਤਮ ਪਦਵੀ ਪਾਵੈ ਸੋਇ ॥੧॥ ਰਹਾਉ ॥ ਊਹ ਸਰੇਸ਼ਟ ਮਰਤਬੇ ਨੂੰ ਪ੍ਰਾਪਤ ਹੋ ਜਾਂਦਾ ਹੈ। ਠਹਿਰਾਉ। ਏਕੋ ਸੇਵਹੁ ਅਵਰੁ ਨ ਕੋਇ ॥ ਤੂੰ ਇੱਕ ਪ੍ਰਭੂ ਦੀ ਘਾਲ ਕਮਾ ਤੇ ਹੋਰ ਕਿਸੇ ਦੀ ਨਹੀਂ, ਜਿਤੁ ਸੇਵਿਐ ਸਦਾ ਸੁਖੁ ਹੋਇ ॥ ਜਿਸ ਦੀ ਸੇਵਾ ਕਰਨ ਨਾਲ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ। ਨਾ ਓਹੁ ਮਰੈ ਨ ਆਵੈ ਜਾਇ ॥ ਊਹ ਪ੍ਰਭ ਮਰਦਾ ਨਹੀਂ, ਨਾਂ ਹੀ ਊਹ ਆਉਂਦਾ ਤੇ ਜਾਂਦਾ ਹੈ। ਤਿਸੁ ਬਿਨੁ ਅਵਰੁ ਸੇਵੀ ਕਿਉ ਮਾਇ ॥੨॥ ਉਸ ਦੇ ਬਾਝੋਂ, ਮੈਂ ਹੋਰ ਕਿਸੇ ਦੀ ਕਿਉਂ ਟਹਿਲ ਕਰਾਂ, ਹੇ ਮਾਤਾ? ਸੇ ਜਨ ਸਾਚੇ ਜਿਨੀ ਸਾਚੁ ਪਛਾਣਿਆ ॥ ਸੱਚੇ ਹਨ ਊਹ ਪੁਰਸ਼, ਜੋ ਸੱਚੇ ਸੁਆਮੀ ਨੂੰ ਅਨੁਭਵ ਕਰਦੇ ਹਨ। ਆਪੁ ਮਾਰਿ ਸਹਜੇ ਨਾਮਿ ਸਮਾਣਿਆ ॥ ਆਪਣੀ ਸ੍ਵੈ-ਹੰਗਤਾ ਨੂੰ ਮੇਟ ਕੇ ਉਹ ਸੁਖੈਨ ਹੀ ਨਾਮ ਵਿੱਚ ਲੀਨ ਹੋ ਜਾਂਣੇ ਹਨ। ਗੁਰਮੁਖਿ ਨਾਮੁ ਪਰਾਪਤਿ ਹੋਇ ॥ ਗੁਰਾਂ ਦੀ ਦਇਆ ਦੁਆਰਾ, ਨਾਮ ਪਾਇਆ ਜਾਂਦਾ ਹੈ। ਮਨੁ ਨਿਰਮਲੁ ਨਿਰਮਲ ਸਚੁ ਸੋਇ ॥੩॥ ਪਵਿੱਤਰ ਹੋ ਜਾਂਦੀ ਹੈ ਐਸੇ ਪੁਰਸ਼ ਦੀ ਆਤਮਾਂ ਅਤੇ ਬੇਦਾਗ ਤੇ ਸੱਚੀ ਹੋ ਜਾਂਦੀ ਹੈ ਉਸ ਦੀ ਸ਼ੁਹਰਤ। ਜਿਨਿ ਗਿਆਨੁ ਕੀਆ ਤਿਸੁ ਹਰਿ ਤੂ ਜਾਣੁ ॥ ਤੂੰ ਉਸ ਵਾਹਿਗੁਰੂ ਦੀ ਸਿੰਞਾਣ ਕਰ, ਜਿਸ ਨੇ ਤੈਨੂੰ ਗਿਆਨਵਾਨ ਬਣਾਇਆ ਹੈ, ਸਾਚ ਸਬਦਿ ਪ੍ਰਭੁ ਏਕੁ ਸਿਞਾਣੁ ॥ ਅਤੇ ਗੁਰਾਂ ਦੇ ਸੱਚੇ ਉਪਦੇਸ਼ ਰਾਹੀਂ ਤੂੰ ਇੱਕ ਸੁਆਮੀ ਨੂੰ ਹੀ ਅਨੁਭਵ ਕਰ। ਹਰਿ ਰਸੁ ਚਾਖੈ ਤਾਂ ਸੁਧਿ ਹੋਇ ॥ ਜਦ ਇਨਸਾਨ ਵਾਹਿਗੁਰੂ ਦੇ ਅੰਮ੍ਰਿਤ ਨੂੰ ਚੱਖਦਾ; ਹੈ, ਤਦ ਹੀ ਉਹ ਪਵਿੱਤਰ ਹੁੰਦਾ ਹੈ। ਨਾਨਕ ਨਾਮਿ ਰਤੇ ਸਚੁ ਸੋਇ ॥੪॥੮॥ ਨਾਨਕ ਸੱਚੀ ਹੈ ਸ਼ੋਭਾ ਉਹਨਾਂ ਦੀ ਜੋ ਨਾਮ ਨਾਲ ਰੰਗੀਜੇ ਹਨ। ਬਸੰਤੁ ਮਹਲਾ ੩ ॥ ਬਸੰਤ ਤੀਜੀ ਪਾਤਿਸ਼ਾਹੀ। ਨਾਮਿ ਰਤੇ ਕੁਲਾਂ ਕਾ ਕਰਹਿ ਉਧਾਰੁ ॥ ਜੋ ਨਾਮ ਨਾਲ ਰੰਗੇ ਹਨ ਊਹ ਆਪਣੀਆਂ ਪੀੜੀਆਂ ਦਾ ਪਾਰ ਊਤਾਰਾ ਕਰ ਦਿੰਦੇ ਹਨ। ਸਾਚੀ ਬਾਣੀ ਨਾਮ ਪਿਆਰੁ ॥ ਸੱਚੀ ਹੈ ਉਹਨਾਂ ਦੀ ਬੋਲਬਾਣੀ ਕਿਉਂ ਜੋ ਉਹ ਨਾਮ ਨਾਲ ਪ੍ਰੇਮ ਕਰਦੇ ਹਨ। ਮਨਮੁਖ ਭੂਲੇ ਕਾਹੇ ਆਏ ॥ ਕੁਰਾਹੇ ਪਏ ਹੋਏ ਮਨਮਤੀਏ ਕਿਉਂ ਸੰਸਾਰ ਵਿੱਚ ਆਏ ਹਨ? ਨਾਮਹੁ ਭੂਲੇ ਜਨਮੁ ਗਵਾਏ ॥੧॥ ਨਾਮ ਨੂੰ ਭੁਲਾ ਕੇ ਉਹ ਮਨੁਖਾ ਜੀਵਨ ਨੂੰ ਗੁਆ ਲੈਂਦੇ ਹਨ। ਜੀਵਤ ਮਰੈ ਮਰਿ ਮਰਣੁ ਸਵਾਰੈ ॥ ਜੋ ਜੀਉਂਦੇ ਜੀ ਮਰ ਜਾਂਦਾ ਹੈ, ਐਸ ਤਰ੍ਹਾਂ ਮਰਨ ਦੁਆਰਾ, ਉਹ ਆਪਣੀ ਮੌਤ ਨੂੰ ਸ਼ਸ਼ੋਭਤ ਕਰ ਲੈਂਦਾ ਹੈ। ਗੁਰ ਕੈ ਸਬਦਿ ਸਾਚੁ ਉਰ ਧਾਰੈ ॥੧॥ ਰਹਾਉ ॥ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਨਾਮ ਨੂੰ ਦਿਲ ਅੰਦਰ ਟਿਕਾ ਲੈਂਦਾ ਹੈ। ਠਹਿਰਾਉ। ਗੁਰਮੁਖਿ ਸਚੁ ਭੋਜਨੁ ਪਵਿਤੁ ਸਰੀਰਾ ॥ ਸੱਚ ਹੈ ਗੁਰੂ ਅਨੁਸਾਰੀ ਦਾ ਖਾਣਾ ਅਤੇ ਪਾਵਨ ਉਸ ਦੀ ਦੇਹ, ਮਨੁ ਨਿਰਮਲੁ ਸਦ ਗੁਣੀ ਗਹੀਰਾ ॥ ਤੇ ਉਸ ਦਾ ਹਿਰਦਾ ਪਵਿੱਤਰ ਹੈ ਅਤੇ ਉਹ ਸਦੀਵ ਹੀ ਨੇਕੀਆਂ ਦਾ ਸਮੁੰਦਰ ਹੈ। ਜੰਮੈ ਮਰੈ ਨ ਆਵੈ ਜਾਇ ॥ ਊਹ ਆਉਂਦਾ ਤੇ ਜਾਂਦਾ ਨਹੀਂ, ਨਾਂ ਹੀ ਉਹ ਆਵਾਗਉਣ ਵਿੱਚ ਪੈਦਾ ਹੈ। ਗੁਰ ਪਰਸਾਦੀ ਸਾਚਿ ਸਮਾਇ ॥੨॥ ਗੁਰਾਂ ਦੀ ਮਿਹਰ ਸਦਕਾ, ਉਹ ਸੱਚੇ ਸਾਈਂ ਅੰਦਰ ਲੀਨ ਹੋ ਜਾਂਦਾ ਹੈ। ਸਾਚਾ ਸੇਵਹੁ ਸਾਚੁ ਪਛਾਣੈ ॥ ਜੇਕਰ ਜੀਵ ਸੱਚੇ ਸਾਹਿਬ ਨੂੰ ਸੇਵਦਾ ਅਤੇ ਸੱਚੇ ਸਾਹਿਬ ਨੂੰ ਹੀ ਅਨੁਭਵ ਕਰਦਾ ਹੈ, ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥ ਤਦ ਗੁਰਾਂ ਦੀ ਬਾਣੀ ਰਾਹੀਂ ਉਹ ਝੰਡੇ ਝੁਲਾਉਂਦਾ ਵਾਹਿਗੁਰੂ ਦੇ ਦਰਬਾਰ ਨੂੰ ਜਾਂਦਾ ਹੈ। copyright GurbaniShare.com all right reserved. Email |