ਦਰਿ ਸਾਚੈ ਸਚੁ ਸੋਭਾ ਹੋਇ ॥ ਸੱਚੀ ਦਰਗਾਹ ਵਿਚ ਉਸ ਨੂੰ ਸੱਚੀ ਪ੍ਰਭਤਾ ਪ੍ਰਾਪਤ ਹੁੰਦੀ ਹੈ, ਨਿਜ ਘਰਿ ਵਾਸਾ ਪਾਵੈ ਸੋਇ ॥੩॥ ਅਤੇ ਉਹ ਨਿਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦਾ ਹੈ। ਆਪਿ ਅਭੁਲੁ ਸਚਾ ਸਚੁ ਸੋਇ ॥ ਉਹ ਸਚਿਆਰਾਂ ਦਾ ਪਰਮ ਸਚਿਆਰਾ, ਖੁਦ ਅਚੂਕ ਹੈ। ਹੋਰਿ ਸਭਿ ਭੂਲਹਿ ਦੂਜੈ ਪਤਿ ਖੋਇ ॥ ਹੋਰ ਸਾਰੇ ਭੁਲਦੇ ਹਨ ਅਤੇ ਦਵੈਤ ਭਾਵ ਅੰਦਰ ਆਪਣੀ ਇਜਤ ਆਬਰੂ ਗੁਆ ਲੈਂਦੇ ਹਨ। ਸਾਚਾ ਸੇਵਹੁ ਸਾਚੀ ਬਾਣੀ ॥ ਸੱਚੀ ਗੁਰਬਾਣੀ ਦੇ ਰਾਹੀਂ, ਤੂੰ ਸੱਚੇ ਸਾਹਿਬ ਦੀ ਘਾਲ ਕਮਾ। ਨਾਨਕ ਨਾਮੇ ਸਾਚਿ ਸਮਾਣੀ ॥੪॥੯॥ ਨਾਨਕ ਨਾਮ ਦਾ ਆਰਾਧਨ ਕਰਨ ਦੁਆਰਾ ਇਨਸਾਨ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਬਸੰਤੁ ਮਹਲਾ ੩ ॥ ਬਸੰਤ ਤੀਜੀ ਪਾਤਿਸ਼ਾਹੀ। ਬਿਨੁ ਕਰਮਾ ਸਭ ਭਰਮਿ ਭੁਲਾਈ ॥ ਵਾਹਿਗੁਰੂ ਦੀ ਮਿਹਰ ਦੇ ਬਾਝੋਂ ਸਾਰੇ ਹੀ ਸੰਦੇਹ ਅੰਦਰ ਭੁਲੇ ਫਿਰਦੇ ਹਨ। ਮਾਇਆ ਮੋਹਿ ਬਹੁਤੁ ਦੁਖੁ ਪਾਈ ॥ ਧਨ ਦੌਲਤ ਦੀ ਲਗਨ ਰਾਹੀਂ ਬੰਦਾ ਘਣੇਰੀ ਤਕਲੀਫ ਭੋਗਦਾ ਹੈ। ਮਨਮੁਖ ਅੰਧੇ ਠਉਰ ਨ ਪਾਈ ॥ ਅੰਨ੍ਹੇ ਆਪ ਹੁਦਰੇ ਨੂੰ ਕੋਈ ਭੀ ਆਰਾਮ ਦੀ ਥਾਂ ਨਹੀਂ ਮਿਲਦੀ। ਬਿਸਟਾ ਕਾ ਕੀੜਾ ਬਿਸਟਾ ਮਾਹਿ ਸਮਾਈ ॥੧॥ ਉਹ ਗੰਦਗੀ ਦਾ ਕਿਰਮ ਹੈ ਅਤੇ ਗੰਦਗੀ ਅੰਦਰ ਹੀ ਗਲ ਸੜ ਜਾਂਦਾ ਹੈ। ਹੁਕਮੁ ਮੰਨੇ ਸੋ ਜਨੁ ਪਰਵਾਣੁ ॥ ਜੋ ਕੋਈ ਪ੍ਰਭੂ ਦੀ ਰਜਾ ਨੂੰ ਮੰਨਦਾ ਹੈ, ਉਹ ਪੁਰਸ਼ ਕਬੂਲ ਪੈ ਜਾਂਦਾ ਹੈ। ਗੁਰ ਕੈ ਸਬਦਿ ਨਾਮਿ ਨੀਸਾਣੁ ॥੧॥ ਰਹਾਉ ॥ ਗੁਰਾਂ ਦੇ ਉਪਦੇਸ਼ ਦੁਆਰਾ, ਉਸ ਨੂੰ ਨਾਮ ਦਾ ਝੰਡਾ ਪ੍ਰਾਪਤ ਹੋ ਜਾਂਦਾ ਹੈ। ਠਹਿਰਾਉ। ਸਾਚਿ ਰਤੇ ਜਿਨ੍ਹ੍ਹਾ ਧੁਰਿ ਲਿਖਿ ਪਾਇਆ ॥ ਜਿਨ੍ਹਾਂ ਦੇ ਭਾਗਾਂ ਵਿੱਚ ਮੁਢਲੀ ਐਸੀ ਲਿਖਤਾਕਾਰ ਹੈ, ਉਹ ਸੱਚੇ ਨਾਮ ਨਾਲ ਰੰਗੇ ਜਾਂਦੇ ਹਨ। ਹਰਿ ਕਾ ਨਾਮੁ ਸਦਾ ਮਨਿ ਭਾਇਆ ॥ ਰੱਬ ਦਾ ਨਾਮ ਹਮੇਸ਼ਾਂ ਉਹਨਾਂ ਦੇ ਚਿੱਤ ਨੂੰ ਚੰਗਾ ਲੱਗਦਾ ਹੈ। ਸਤਿਗੁਰ ਕੀ ਬਾਣੀ ਸਦਾ ਸੁਖੁ ਹੋਇ ॥ ਸੱਚੇ ਗੁਰਾਂ ਦੀ ਬਾਣੀ ਦੁਆਰਾ, ਕਾਲ ਸਤਾਈ ਆਰਾਮ ਪ੍ਰਾਪਤ ਹੋ ਜਾਂਦਾ ਹੈ। ਜੋਤੀ ਜੋਤਿ ਮਿਲਾਏ ਸੋਇ ॥੨॥ ਇਸ ਦੇ ਰਾਹੀਂ ਜੀਵ ਦੀ ਆਤਮਾ ਉਸ ਪਰਮ ਆਤਮਾ ਅੰਦਰ ਲੀਨ ਹੋ ਜਾਂਦੀ ਹੈ। ਏਕੁ ਨਾਮੁ ਤਾਰੇ ਸੰਸਾਰੁ ॥ ਕੇਵਲ ਨਾਮ ਹੀ ਜਗਤ ਦਾ ਪਾਰ ਉਤਾਰਾ ਕਰਦਾ ਹੈ। ਗੁਰ ਪਰਸਾਦੀ ਨਾਮ ਪਿਆਰੁ ॥ ਗੁਰਾਂ ਦੀ ਦਇਆ ਦੁਆਰਾ, ਬੰਦੇ ਦਾ ਨਾਮ ਨਾਲ ਪ੍ਰੇਮ ਪੈ ਜਾਂਦਾ ਹੈ। ਬਿਨੁ ਨਾਮੈ ਮੁਕਤਿ ਕਿਨੈ ਨ ਪਾਈ ॥ ਨਾਮ ਦੇ ਬਾਝੋਂ, ਕਿਸੇ ਨੂੰ ਭੀ ਕਲਿਆਣ ਪ੍ਰਾਪਤ ਨਹੀਂ ਹੁੰਦਾ। ਪੂਰੇ ਗੁਰ ਤੇ ਨਾਮੁ ਪਲੈ ਪਾਈ ॥੩॥ ਪੂਰਨ ਗੁਰਾਂ ਦੇ ਰਾਹੀਂ ਹੀ ਭਾਣੀ ਨੂੰ ਪ੍ਰਭੂ ਦੇ ਨਾਮ ਦੀ ਦਾਤ ਪ੍ਰਦਾਨ ਹੁਦੀ ਹੈ। ਸੋ ਬੂਝੈ ਜਿਸੁ ਆਪਿ ਬੁਝਾਏ ॥ ਕੇਵਲ ਉਹ ਹੀ ਸਮਝਦਾ ਹੈ, ਜਿਸ ਨੂੰ ਸੁਆਮੀ ਖੁਦ ਦਰਸਾਉਂਦਾ ਹੈ। ਸਤਿਗੁਰ ਸੇਵਾ ਨਾਮੁ ਦ੍ਰਿੜ੍ਹ੍ਹਾਏ ॥ ਸੱਚੇ ਗੁਰਾਂ ਦੀ ਚਾਕਰੀ ਰਾਹੀਂ, ਪਾਣੀ ਦੇ ਅੰਦਰ ਨਾਮ ਪੱਕਾ ਹੋ ਜਾਂਦਾ ਹੈ। ਜਿਨ ਇਕੁ ਜਾਤਾ ਸੇ ਜਨ ਪਰਵਾਣੁ ॥ ਜੋ ਇਥੇ ਸੁਆਮੀ ਨੂੰ ਜਾਣਦੇ ਹਨ, ਪ੍ਰਮਾਣੀਕ ਹਨ ਉਹ ਪੁਰਸ਼। ਨਾਨਕ ਨਾਮਿ ਰਤੇ ਦਰਿ ਨੀਸਾਣੁ ॥੪॥੧੦॥ ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਨਾਮ ਦਾ ਝੰਡਾ ਲਹਿਰਾਉਂਦੇ ਹੋਏ ਪ੍ਰਭੂ ਦੇ ਦਰਬਾਰ ਨੂੰ ਜਾਂਦੇ ਹਨ, ਹੇ ਨਾਨਕ! ਬਸੰਤੁ ਮਹਲਾ ੩ ॥ ਬਸੰਤ ਤੀਜੀ ਪਾਤਸ਼ਾਹੀ। ਕ੍ਰਿਪਾ ਕਰੇ ਸਤਿਗੁਰੂ ਮਿਲਾਏ ॥ ਆਪਣੀ ਮਿਹਰ ਧਾਰ, ਪਭੂ ਜੀਵ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ। ਆਪੇ ਆਪਿ ਵਸੈ ਮਨਿ ਆਏ ॥ ਖੁਦ ਆ ਕੇ ਪ੍ਰਭੂ ਜੀਵ ਦੇ ਚਿੱਤ ਅੰਦਰ ਟਿਕ ਜਾਂਦਾ ਹੈ। ਨਿਹਚਲ ਮਤਿ ਸਦਾ ਮਨ ਧੀਰ ॥ ਅਹਿਲ ਹੋ ਜਾਂਦੀ ਹੈ ਅਕਲ ਅਤੇ ਸਦੀਵੀ ਧੀਰਜਵਾਨ ਉਸ ਦਾ ਮਨੂਆ, ਹਰਿ ਗੁਣ ਗਾਵੈ ਗੁਣੀ ਗਹੀਰ ॥੧॥ ਜੋ ਨੇਕੀਆਂ ਦੇ ਸਮੁੰਦਰ ਵਾਹਿਗੁਰੂ ਦਾ ਜਸ ਗਾਇਨ ਕਰਦਾ ਹੈ। ਨਾਮਹੁ ਭੂਲੇ ਮਰਹਿ ਬਿਖੁ ਖਾਇ ॥ ਜੋ ਨਾਮ ਨੂੰ ਭੁਲਾਊਦੇ ਹਨ ਉਹ ਜਹਿਰ ਖਾ ਕੇ ਮਰ ਜਾਂਦੇ ਹਨ। ਬ੍ਰਿਥਾ ਜਨਮੁ ਫਿਰਿ ਆਵਹਿ ਜਾਇ ॥੧॥ ਰਹਾਉ ॥ ਵਿਅਰਥ ਹੈ ਉਹਨਾਂ ਦਾ ਜੀਵਨ ਅਤੇ ਉਹ ਮੁੜ ਮੁੜ ਕੇ ਆਉਂਦੇ ਤੇ ਜਾਂਦੇ ਰਹਿੰਦੇ ਹਨ। ਠਹਿਰਾਉ। ਬਹੁ ਭੇਖ ਕਰਹਿ ਮਨਿ ਸਾਂਤਿ ਨ ਹੋਇ ॥ ਘਣੇਰੇ ਧਾਰਮਕ ਭੇਸ ਧਾਰਨ ਕਰਨ ਦੁਆਰਾ ਆਤਮਾਂ ਠੰਢੀ ਠਾਰ ਨਹੀਂ ਹੁੰਦੀ। ਬਹੁ ਅਭਿਮਾਨਿ ਅਪਣੀ ਪਤਿ ਖੋਇ ॥ ਬਹੁਤੇ ਹੰਕਾਰੀ ਦੇ ਰਾਹੀਂ, ਆਦਮੀ ਆਪਣੀ ਇਜਤ ਗੁਆ ਲੈਂਦਾ ਹੈ। ਸੇ ਵਡਭਾਗੀ ਜਿਨ ਸਬਦੁ ਪਛਾਣਿਆ ॥ ਭਾਰੇ ਨਸੀਬਾਂ ਵਾਲੇ ਹਨ ਊਹ ਜੋ ਪ੍ਰਭੂ ਦੇ ਨਾਮ ਨੂੰ ਅਨੁਭਵ ਕਰਦੇ ਹਨ, ਬਾਹਰਿ ਜਾਦਾ ਘਰ ਮਹਿ ਆਣਿਆ ॥੨॥ ਤੇ ਬਾਹਰ ਫਿਰਦੇ ਮਨ ਨੂੰ ਘਰ ਵਿੱਚ ਲੈ ਆਉਂਦੇ ਹਨ। ਘਰ ਮਹਿ ਵਸਤੁ ਅਗਮ ਅਪਾਰਾ ॥ ਧਾਮ ਦੇ ਅੰਦਰ ਹੀ ਅਪੁਜ ਅਤੇ ਅਨੰਤ ਵਸਤੂ ਹੈ। ਗੁਰਮਤਿ ਖੋਜਹਿ ਸਬਦਿ ਬੀਚਾਰਾ ॥ ਜੋ ਗੁਰਾਂ ਦੇ ਉਪਦੇਸ਼ ਰਾਹੀਂ ਇਸ ਨੂੰ ਲੱਭ ਪੈਦੇ ਹਨ, ਉਹ ਨਾਮ ਦਾ ਚਿੰਤਨ ਕਰਦੇ ਹਨ। ਨਾਮੁ ਨਵ ਨਿਧਿ ਪਾਈ ਘਰ ਹੀ ਮਾਹਿ ॥ ਜੋ ਧਾਮ ਅੰਦਰ ਹੀ ਨਾਮ ਦੇ ਨੌ ਖਜਾਨਿਆਂ ਨੂੰ ਪਾ ਲੈਂਦੇ ਹਨ, ਸਦਾ ਰੰਗਿ ਰਾਤੇ ਸਚਿ ਸਮਾਹਿ ॥੩॥ ਉਹ ਹਮੇਸ਼ਾਂ ਪ੍ਰਭੂ ਦੇ ਪ੍ਰੇਮ ਨਾਲ ਰੰਗੇ ਰਹਿੰਦੇ ਹਨ ਅਤੇ ਸੱਚ ਵਿੱਚ ਲੀਨ ਹੋ ਜਾਂਦੇ ਹਨ। ਆਪਿ ਕਰੇ ਕਿਛੁ ਕਰਣੁ ਨ ਜਾਇ ॥ ਵਾਹਿਗੁਰੂ ਖੁਦ ਹੀ ਸਾਰਾ ਕੁਛ ਕਰਦਾ ਹੈ। ਆਪ, ਇਨਸਾਨ ਕੁਛ ਭੀ ਨਹੀਂ ਕਰ ਸਕਦਾ। ਆਪੇ ਭਾਵੈ ਲਏ ਮਿਲਾਇ ॥ ਜਦ ਪ੍ਰਭੂ ਨੂੰ ਭਾਊਦਾ ਹੈ, ਊਹ ਬੰਦੇ ਨੂੰ ਨਾਲ ਮਿਲਾ ਲੈਂਦਾ ਹੈ। ਤਿਸ ਤੇ ਨੇੜੈ ਨਾਹੀ ਕੋ ਦੂਰਿ ॥ ਸਾਰੇ ਹੀ ਉਸ ਦੇ ਨਜਦੀਕ ਹਨ, ਤੇ ਕੋਈ ਭੀ ਦੁਰੇਡੇ ਨਹੀਂ। ਨਾਨਕ ਨਾਮਿ ਰਹਿਆ ਭਰਪੂਰਿ ॥੪॥੧੧॥ ਨਾਨਕ, ਸੁਆਮੀ ਦਾ ਨਾਮ ਸਾਰੇ ਹੀ ਪਰੀਪੂਰਨ ਹੋ ਰਿਹਾ ਹੈ। ਬਸੰਤੁ ਮਹਲਾ ੩ ॥ ਬਸੰਤ ਤੀਜੀ ਪਾਤਿਸ਼ਾਹੀ। ਗੁਰ ਸਬਦੀ ਹਰਿ ਚੇਤਿ ਸੁਭਾਇ ॥ ਗੁਰਾਂ ਦੇ ਉਪਦੇਸ਼ ਰਾਹੀਂ ਤੂੰ ਪਿਆਰ ਨਾਲ ਆਪਣੇ ਵਾਹਿਗੁਰੂ ਦਾ ਸਿਮਰਨ ਕਰ, ਰਾਮ ਨਾਮ ਰਸਿ ਰਹੈ ਅਘਾਇ ॥ ਅਤੇ ਪ੍ਰਭੂ ਦੇ ਨਾਮ ਦੇ ਅੰਮ੍ਰਿਤ ਲਾਲ, ਤੂੰ ਰੱਜਿਆ ਰਹੇਗਾਂ। ਕੋਟ ਕੋਟੰਤਰ ਕੇ ਪਾਪ ਜਲਿ ਜਾਹਿ ॥ ਤੇਰੇ ਕ੍ਰੋੜਾਂ ਉਤੇ ਕ੍ਰੋੜਾਂ ਜਨਮਾਂ ਦੇ ਪਾਪ ਸੜ ਬਲ ਜਾਣਗੇ। ਜੀਵਤ ਮਰਹਿ ਹਰਿ ਨਾਮਿ ਸਮਾਹਿ ॥੧॥ ਜੀਉਂਦੇ ਜੀ ਮਰ ਰਹਿਣ ਦੁਆਰਾ, ਤੂੰ ਪ੍ਰਭੂ ਦੇ ਨਾਮ ਅੰਦਰ ਲੀਨ ਹੋ ਜਾਵੇਗਾ। ਹਰਿ ਕੀ ਦਾਤਿ ਹਰਿ ਜੀਉ ਜਾਣੈ ॥ ਸਾਈਂ ਦੀਆਂ ਬਖਸ਼ਸ਼ਾਂ ਨੂੰ ਮਹਾਰਾਜ ਸਾਈਂ ਖੁਦ ਹੀ ਜਾਣਦਾ ਹੈ। ਗੁਰ ਕੈ ਸਬਦਿ ਇਹੁ ਮਨੁ ਮਉਲਿਆ ਹਰਿ ਗੁਣਦਾਤਾ ਨਾਮੁ ਵਖਾਣੈ ॥੧॥ ਰਹਾਉ ॥ ਗੁਰਾਂ ਦੇ ਊਪਦੇਸ਼ ਰਾਹੀਂ ਇਹ ਆਤਮਾਂ ਪ੍ਰਫੁਲਤ ਹੋ ਜਾਂਦੀ ਹੈ ਅਤੇ ਨੇਕੀਆਂ ਬਖਸ਼ਣਹਾਰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੀ ਹੈ। ਠਹਿਰਾਉ। ਭਗਵੈ ਵੇਸਿ ਭ੍ਰਮਿ ਮੁਕਤਿ ਨ ਹੋਇ ॥ ਗੇਰੂਏ ਰੰਗੇ ਬਸਤਰ ਪਾ ਕੇ ਰਟਨ ਕਰਨ ਦੁਆਰਾ ਬੰਦੇ ਦੀ ਕਲਿਆਣ ਨਹੀਂ ਹੁੰਦੀ। ਬਹੁ ਸੰਜਮਿ ਸਾਂਤਿ ਨ ਪਾਵੈ ਕੋਇ ॥ ਭਾਰੀ ਸਵੈ-ਰਿਆਜਤ ਦੇ ਰਾਹੀਂ ਕਿਸੇ ਨੂੰ ਭੀ ਮਨ ਦੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਗੁਰਮਤਿ ਨਾਮੁ ਪਰਾਪਤਿ ਹੋਇ ॥ ਗੁਰਾਂ ਦੇ ਉਪਦੇਸ਼ ਦੁਆਰਾ ਦੁਆਰਾ, ਨਾਮ ਦੀ ਦਾਤ ਮਿਲਦੀ ਹੈ। ਵਡਭਾਗੀ ਹਰਿ ਪਾਵੈ ਸੋਇ ॥੨॥ ਭਾਰੇ ਨਸੀਬਾਂ ਵਾਲਾ ਹੈ ਉਹ, ਜੋ ਪ੍ਰਭੂ ਨੂੰ ਪਾ ਲੈਂਦਾ ਹੈ। ਕਲਿ ਮਹਿ ਰਾਮ ਨਾਮਿ ਵਡਿਆਈ ॥ ਕਲਜੁਗ ਅੰਦਰ ਬਜੁਰਗੀ, ਪ੍ਰਭੂ ਦੇ ਨਾਮ ਅੰਦਰ ਹੈ, copyright GurbaniShare.com all right reserved. Email |