ਗੁਰ ਪੂਰੇ ਤੇ ਪਾਇਆ ਜਾਈ ॥ ਜੋ ਪੂਰਨ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ। ਨਾਮਿ ਰਤੇ ਸਦਾ ਸੁਖੁ ਪਾਈ ॥ ਨਾਮ ਨਾਲ ਰੰਗੀਜਣ ਦੁਆਰਾ ਬੰਦਾ ਹਮੇਸ਼ਾਂ ਖੁਸ਼ੀ ਅੰਦਰ ਰਹਿੰਦਾ ਹੈ। ਬਿਨੁ ਨਾਮੈ ਹਉਮੈ ਜਲਿ ਜਾਈ ॥੩॥ ਨਾਮ ਦੇ ਬਗੈਰ ਉਹ ਹੰਕਾਰ ਅੰਦਰ ਸੜ ਕੇ ਸੁਆਹ ਹੋ ਜਾਂਦਾ ਹੈ। ਵਡਭਾਗੀ ਹਰਿ ਨਾਮੁ ਬੀਚਾਰਾ ॥ ਭਾਰੇ ਨਸੀਬਾਂ ਵਾਲੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹਨ, ਛੂਟੈ ਰਾਮ ਨਾਮਿ ਦੁਖੁ ਸਾਰਾ ॥ ਅਤੇ ਸੁਆਮੀ ਦੇ ਨਾਮ ਰਾਹੀਂ ਉਹਨਾਂ ਦੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ। ਹਿਰਦੈ ਵਸਿਆ ਸੁ ਬਾਹਰਿ ਪਾਸਾਰਾ ॥ ਜੋ ਮਨ ਅੰਦਰ ਵੱਸਦਾ ਹੈ ਉਹੀ ਬਾਹਰ ਸੰਸਾਰ ਅੰਦਰ ਵਿਆਪਕ ਹੋ ਰਿਹਾ ਹੈ। ਨਾਨਕ ਜਾਣੈ ਸਭੁ ਉਪਾਵਣਹਾਰਾ ॥੪॥੧੨॥ ਨਾਨਕ, ਸਿਰਜਣਹਾਰ-ਸੁਆਮੀ ਸਾਰਾ ਕੁਝ ਜਾਣਦਾ ਹੈ। ਬਸੰਤੁ ਮਹਲਾ ੩ ਇਕ ਤੁਕੇ ॥ ਬਸੰਤ ਤੀਜੀ ਪਾਤਿਸ਼ਾਹੀ ਇਕ ਤੁਕੇ। ਤੇਰਾ ਕੀਆ ਕਿਰਮ ਜੰਤੁ ॥ ਕੀੜੇ ਵਰਗਾ ਜੀਵ ਤੂੰ ਹੀ ਰਚਿਆ ਹੈ, ਹੇ ਸੁਆਮੀ! ਦੇਹਿ ਤ ਜਾਪੀ ਆਦਿ ਮੰਤੁ ॥੧॥ ਜੇਕਰ ਤੂੰ ਦੇਵੇ ਤਾਂ ਹੀ ਮੈਂ ਤੇਰੇ ਆਦੀ ਨਾਮ ਨੂੰ ਉਚਾਰਦਾ ਹਾਂ। ਗੁਣ ਆਖਿ ਵੀਚਾਰੀ ਮੇਰੀ ਮਾਇ ॥ ਹੇ ਮੇਰੀ ਮਾਤਾ! ਮੈਂ ਮਾਲਕ ਦੀਆਂ ਨੇਕੀਆਂ! ਉਚਾਰਦੀ ਅਤੇ ਸੋਚਦੀ ਸਮਝਦੀ ਹਾਂ। ਹਰਿ ਜਪਿ ਹਰਿ ਕੈ ਲਗਉ ਪਾਇ ॥੧॥ ਰਹਾਉ ॥ ਮੈਂ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ ਅਤੇ ਮੈਂ ਵਾਹਿਗੁਰੂ ਦੇ ਪੈਰੀ ਹੀ ਪੈਦਾ ਹਾਂ। ਠਹਿਰਾਉ। ਗੁਰ ਪ੍ਰਸਾਦਿ ਲਾਗੇ ਨਾਮ ਸੁਆਦਿ ॥ ਗੁਰਾਂ ਦੀ ਦਇਆ ਦੁਆਰਾ ਮੈਂ ਪ੍ਰਭੂ ਦੇ ਨਾਮ ਦੇ ਰਸ ਨਾਲ ਜੁੜਿਆ ਹੋਇਆ ਹਾਂ। ਕਾਹੇ ਜਨਮੁ ਗਵਾਵਹੁ ਵੈਰਿ ਵਾਦਿ ॥੨॥ ਦੁਸ਼ਮਨੀ ਅਤੇ ਬਖੇਵੇ ਰਾਹੀਂ ਤੂੰ ਜੀਵਨ ਨੂੰ ਕਿਉਂ ਨਸ਼ਟ ਕਰਦਾ ਹੈ? ਗੁਰਿ ਕਿਰਪਾ ਕੀਨ੍ਹ੍ਹੀ ਚੂਕਾ ਅਭਿਮਾਨੁ ॥ ਜਦ ਗੁਰਾਂ ਨੇ ਮੇਰੇ ਉਤੇ ਮਿਹਰ ਧਾਰੀ, ਤਦ ਮੇਰਾ ਹੰਕਾਰ ਦੂਰ ਹੋ ਗਿਆ, ਸਹਜ ਭਾਇ ਪਾਇਆ ਹਰਿ ਨਾਮੁ ॥੩॥ ਅਤੇ ਮੈਨੂੰ ਸੁਖੈਨ ਹੀ ਪ੍ਰਭੂ ਦਾ ਨਾਮ ਪ੍ਰਾਪਤ ਹੋ ਗਿਆ। ਊਤਮੁ ਊਚਾ ਸਬਦ ਕਾਮੁ ॥ ਸਰੇਸ਼ਟ ਅਤੇ ਬੁਲੰਦ ਹੈ ਨਾਮ ਦੇ ਸਿਮਰਨ ਦਾ ਕਾਰ-ਵਿਹਾਰ। ਨਾਨਕੁ ਵਖਾਣੈ ਸਾਚੁ ਨਾਮੁ ॥੪॥੧॥੧੩॥ ਨਾਨਕ ਸਦੀਵ ਹੀ ਸੁਆਮੀ ਦੇ ਸੱਚੇ ਨਾਮ ਦਾ ਉਚਾਰਨ ਕਰਦਾ ਹੈ। ਬਸੰਤੁ ਮਹਲਾ ੩ ॥ ਬਸੰਤ ਤੀਜੀ ਪਾਤਿਸ਼ਾਹੀ। ਬਨਸਪਤਿ ਮਉਲੀ ਚੜਿਆ ਬਸੰਤੁ ॥ ਬਹਾਰ ਦੀ ਰੁੱਤ ਆ ਗਈ ਹੈ ਅਤੇ ਨਬਾਤਾਤ ਖਿੜਾਓ ਅੰਦਰ ਹੈ। ਇਹੁ ਮਨੁ ਮਉਲਿਆ ਸਤਿਗੁਰੂ ਸੰਗਿ ॥੧॥ ਇਹ ਆਤਮਾਂ ਸੱਚੇ ਗੁਰਾਂ ਦੀ ਸੰਗਤ ਅੰਦਰ ਪ੍ਰਫੁਲਤ ਹੁੰਦੀ ਹੈ। ਤੁਮ੍ਹ੍ਹ ਸਾਚੁ ਧਿਆਵਹੁ ਮੁਗਧ ਮਨਾ ॥ ਤੂੰ ਸੱਚੇ ਸਾਈਂ ਦਾ ਸਿਮਰਨ ਕਰ, ਹੇ ਮੇਰੀ ਮੂਰਖ ਜਿੰਦੜੀਏ! ਤਾਂ ਸੁਖੁ ਪਾਵਹੁ ਮੇਰੇ ਮਨਾ ॥੧॥ ਰਹਾਉ ॥ ਕੇਵਲ ਤਦ ਹੀ ਤੈਨੂੰ ਆਰਾਮ ਪ੍ਰਾਪਤ ਹੋਵੇਗਾ, ਹੇ ਮੇਰੀ ਜਿੰਦੜੀਏ! ਠਹਿਰਾਉ! ਇਤੁ ਮਨਿ ਮਉਲਿਐ ਭਇਆ ਅਨੰਦੁ ॥ ਇਸ ਚਿੱਤ ਦੇ ਖਿੜ ਜਾਣ ਨਾਲ ਮੈਂ ਖੁਸ਼ੀ ਵਿੱਚ ਹਾਂ, ਅੰਮ੍ਰਿਤ ਫਲੁ ਪਾਇਆ ਨਾਮੁ ਗੋਬਿੰਦ ॥੨॥ ਅਤੇ ਮੈਨੂੰ ਆਲਮ ਦੇ ਮਾਲਕ ਦੇ ਨਾਮ ਦੇ ਸੁਧਾ ਸਰੂਪ ਮੇਵੇ ਦੀ ਦਾਤ ਮਿਲ ਗਈ ਹੈ। ਏਕੋ ਏਕੁ ਸਭੁ ਆਖਿ ਵਖਾਣੈ ॥ ਹਰ ਕੋਈ ਕਹਿੰਦਾ ਤੇ ਉਚਾਰਦਾ ਹੈ, ਉਹ ਸੁਆਮੀ ਕੇਵਲ ਇਕ ਹੈ। ਹੁਕਮੁ ਬੂਝੈ ਤਾਂ ਏਕੋ ਜਾਣੈ ॥੩॥ ਜੇਕਰ ਇਨਸਾਨ ਉਸ ਦੀ ਰਜਾ ਨੂੰ ਸਮਝ ਲਵੇ, ਕੇਵਲ ਤਦ ਹੀ ਉਹ ਇੱਕ ਸੁਆਮੀ ਨੂੰ ਅਨੁਭਵ ਕਰ ਸਕਦਾ ਹੈ। ਕਹਤ ਨਾਨਕੁ ਹਉਮੈ ਕਹੈ ਨ ਕੋਇ ॥ ਗੁਰੂ ਜੀ ਆਖਦੇ ਹਨ, ਹੰਗਤ ਦੇ ਰਾਹੀਂ ਕੋਈ ਨਹੀਂ ਆਖ ਸਕਦਾ ਕਿ ਸੁਆਮੀ ਕੇਹੋ ਜੇਹਾ ਹੈ। ਆਖਣੁ ਵੇਖਣੁ ਸਭੁ ਸਾਹਿਬ ਤੇ ਹੋਇ ॥੪॥੨॥੧੪॥ ਉਸ ਦਾ ਉਚਾਰਨ ਅਤੇ ਸਮੂਹ ਸੁਆਮੀ ਦੀ ਮਿਹਰ ਰਾਹੀਂ ਹੀ ਹੈ। ਬਸੰਤੁ ਮਹਲਾ ੩ ॥ ਬਸੰਤ ਤੀਜੀ ਪਾਤਿਸ਼ਾਹੀ। ਸਭਿ ਜੁਗ ਤੇਰੇ ਕੀਤੇ ਹੋਏ ॥ ਤੇਰੇ ਰਚੇ ਹੋਏ, ਹੇ ਸੁਆਮੀ! ਸਾਰੇ ਯੁਗ ਹੋਂਦ ਵਿੱਚ ਆਏ ਹਨ। ਸਤਿਗੁਰੁ ਭੇਟੈ ਮਤਿ ਬੁਧਿ ਹੋਏ ॥੧॥ ਸੱਚੇ ਗੁਰਾਂ ਨਾਲ ਮਿਲਣ ਦੁਆਰਾ ਇਨਸਾਨ ਦੀ ਅਕਲ ਅਤੇ ਸਮਝ ਜਾਗ ਉਠਦੀਆਂ ਹਨ। ਹਰਿ ਜੀਉ ਆਪੇ ਲੈਹੁ ਮਿਲਾਇ ॥ ਮੇਰੇ ਮਹਾਰਾਜ ਵਾਹਿਗੁਰੂ! ਤੂੰ ਮੈਨੂੰ ਨਾਲ ਮਿਲਾ ਲੈ, ਗੁਰ ਕੈ ਸਬਦਿ ਸਚ ਨਾਮਿ ਸਮਾਇ ॥੧॥ ਰਹਾਉ ॥ ਅਤੇ ਗੁਰਾਂ ਦੀ ਬਾਣੀ ਰਾਹੀਂ ਮੈਨੂੰ ਸਤਿਨਾਮ ਅੰਦਰ ਲੀਨ ਕਰ ਲੈ। ਠਹਿਰਾਉ। ਮਨਿ ਬਸੰਤੁ ਹਰੇ ਸਭਿ ਲੋਇ ॥ ਜਦ ਚਿੱਤ ਅੰਦਰ ਖੁਸ਼ੀ ਹੈ, ਸਾਰੇ ਲੋਕੀਂ ਸਰਸਬਜ ਮਲੂਮ ਹੁੰਦੇ ਹਨ। ਫਲਹਿ ਫੁਲੀਅਹਿ ਰਾਮ ਨਾਮਿ ਸੁਖੁ ਹੋਇ ॥੨॥ ਸੁਆਮੀ ਦੇ ਨਾਮ ਦੇ ਰਾਹੀਂ, ਇਨਸਾਨ ਫਲਦਾ ਫੁਲਦਾ ਅਤੇ ਸਦਾ ਖੁਸ਼ੀ ਵਿੱਚ ਰਹਿੰਦਾ ਹੈ। ਸਦਾ ਬਸੰਤੁ ਗੁਰ ਸਬਦੁ ਵੀਚਾਰੇ ॥ ਸਦੀਵ ਹੀ ਪ੍ਰਸੰਨ ਹੈ ਉਹ, ਜੋ ਗੁਰਬਾਣੀ ਨੂੰ ਸੋਚਦਾ ਸਮਝਦਾ, ਰਾਮ ਨਾਮੁ ਰਾਖੈ ਉਰ ਧਾਰੇ ॥੩॥ ਅਤੇ ਸੁਆਮੀ ਦੇ ਨਾਮ ਨੂੰ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ। ਮਨਿ ਬਸੰਤੁ ਤਨੁ ਮਨੁ ਹਰਿਆ ਹੋਇ ॥ ਜਦ ਚਿੱਤ ਬਹਾਰ ਹੁੰਦੀ ਹੈ, ਦੇਹਿ ਅਤੇ ਜਿੰਦੜੀ ਹਰੇ ਭਰੇ ਹੋ ਜਾਂਦੇ ਹਨ। ਨਾਨਕ ਇਹੁ ਤਨੁ ਬਿਰਖੁ ਰਾਮ ਨਾਮੁ ਫਲੁ ਪਾਏ ਸੋਇ ॥੪॥੩॥੧੫॥ ਨਾਨਕ ਇਹ ਸਰੀਰ ਇੱਕ ਬਿਰਛ ਹੈ ਅਤੇ ਇਸ ਨੂੰ ਪ੍ਰਭੂ ਦੇ ਨਾਮ ਦਾ ਮੇਵਾ ਲੱਗਦਾ ਹੈ। ਬਸੰਤੁ ਮਹਲਾ ੩ ॥ ਬਸੰਤ ਤੀਜੀ ਪਾਤਿਸ਼ਾਹੀ। ਤਿਨ੍ਹ੍ਹ ਬਸੰਤੁ ਜੋ ਹਰਿ ਗੁਣ ਗਾਇ ॥ ਕੇਵਲ ਉਹਨਾਂ ਲਈ ਹੀ ਬਹਾਰ ਰੁੱਤ ਹੈ ਜੋ ਵਾਹਿਗੁਰੂ ਦੀ ਮਹਿਮਾ ਗਾਇਨ ਕਰਦੇ ਹਨ। ਪੂਰੈ ਭਾਗਿ ਹਰਿ ਭਗਤਿ ਕਰਾਇ ॥੧॥ ਪੂਰਨ ਚੰਗੇ ਨਸੀਬਾਂ ਰਾਹੀਂ ਵਾਹਿਗੁਰੂ ਦੀ ਪ੍ਰੇਮ ਮਈ ਉਪਾਸ਼ਨਾ ਕੀਤੀ ਜਾਂਦੀ ਹੈ। ਇਸੁ ਮਨ ਕਉ ਬਸੰਤ ਕੀ ਲਗੈ ਨ ਸੋਇ ॥ ਇਸ ਮਨੂਏ ਨੂੰ ਈਸ਼ਵਰੀ ਅਨੰਦ ਦੀ ਖਬਰ ਤੱਕ ਨਹੀਂ। ਇਹੁ ਮਨੁ ਜਲਿਆ ਦੂਜੈ ਦੋਇ ॥੧॥ ਰਹਾਉ ॥ ਇਸ ਮਨੂਏ ਨੂੰ ਦੁਚਿਤੇਪਣ ਅਤੇ ਦਵੈਤ ਭਾਵ ਨੇ ਸਾੜ ਸੁੱਟਿਆ ਹੈ। ਠਹਿਰਾਉ। ਇਹੁ ਮਨੁ ਧੰਧੈ ਬਾਂਧਾ ਕਰਮ ਕਮਾਇ ॥ ਸੰਸਾਰੀ ਵਿਹਾਰਾਂ ਅੰਦਰ ਜਕੜਿਆ ਹੋਇਆ ਇਹ ਮਨੂਆ ਮੰਦੇ ਅਮਲ ਕਰਦਾ ਹੈ। ਮਾਇਆ ਮੂਠਾ ਸਦਾ ਬਿਲਲਾਇ ॥੨॥ ਮੋਹਨੀ ਦਾ ਠੱਗਿਆ ਹੋਇਆ, ਇਹ ਹਮੇਸ਼ਾਂ ਵਿਰਲਾਪ ਕਰਦਾ ਹੈ। ਇਹੁ ਮਨੁ ਛੂਟੈ ਜਾਂ ਸਤਿਗੁਰੁ ਭੇਟੈ ॥ ਜਦ ਸੱਚੇ ਗੁਰਾਂ ਨਾਲ ਮਿਲ ਜਾਂਦਾ ਹੈ ਤਾਂ ਇਹ ਮਨੂਆ ਬੰਦਖਲਾਸ ਹੋ ਜਾਂਦਾ ਹੈ। ਜਮਕਾਲ ਕੀ ਫਿਰਿ ਆਵੈ ਨ ਫੇਟੈ ॥੩॥ ਇਹ ਤਦ ਮੌਤ ਦੇ ਫ਼ਰਿਸ਼ਤੇ ਦੀ ਮਾਰ ਹੇਠਾਂ ਨਹੀਂ ਆਉਂਦਾ। ਇਹੁ ਮਨੁ ਛੂਟਾ ਗੁਰਿ ਲੀਆ ਛਡਾਇ ॥ ਜਦ ਗੁਰੂ ਜੀ ਇਸ ਨੂੰ ਬੰਦਖਾਸ ਕਰਾਉਂਦੇ ਹਨ, ਤਦ ਇਹ ਮਨੂਆ ਖਲਾਸੀ ਪਾ ਜਾਂਦਾ ਹੈ। ਨਾਨਕ ਮਾਇਆ ਮੋਹੁ ਸਬਦਿ ਜਲਾਇ ॥੪॥੪॥੧੬॥ ਨਾਨਕ ਸੁਆਮੀ ਦੇ ਨਾਮ ਦੇ ਰਾਹੀਂ ਸੰਸਾਰੀ ਪਦਾਰਥਾਂ ਦੀ ਲਗਨ ਸੜ ਜਾਂਦੀ ਹੈ। ਬਸੰਤੁ ਮਹਲਾ ੩ ॥ ਬਸੰਤ ਤੀਜੀ ਪਾਤਿਸ਼ਾਹੀ। ਬਸੰਤੁ ਚੜਿਆ ਫੂਲੀ ਬਨਰਾਇ ॥ ਬਹਾਰ ਦੇ ਆਉਣ ਨਾਲ ਬਨਾਸਪਤੀ ਪ੍ਰਫੁਲਤ ਹੋ ਜਾਂਦੀ ਹੈ। ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ ॥੧॥ ਇਹ ਪ੍ਰਾਣਧਾਰੀ ਕੇਵਲ ਉਦੋਂ ਹੀ ਪ੍ਰਫੁਲਤ ਹੁੰਦੇ ਹਨ ਜਦ ਇਹ ਮਨ ਨੂੰ ਪ੍ਰਭੂ ਨਾਲ ਜੋੜਦੇ ਹਨ। copyright GurbaniShare.com all right reserved. Email |