ਇਨ ਬਿਧਿ ਇਹੁ ਮਨੁ ਹਰਿਆ ਹੋਇ ॥ ਇਸ ਤਰੀਕੇ ਨਾਲ ਇਹ ਮਨੂਆ ਸਰਸਬਜ ਹੋ ਜਾਂਦਾ ਹੈ। ਹਰਿ ਹਰਿ ਨਾਮੁ ਜਪੈ ਦਿਨੁ ਰਾਤੀ ਗੁਰਮੁਖਿ ਹਉਮੈ ਕਢੈ ਧੋਇ ॥੧॥ ਰਹਾਉ ॥ ਗੁਰਾਂ ਦੀ ਦਇਆ ਦੁਆਰਾ, ਦਿਨ ਤੇ ਰੈਣ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਸਵੈ ਹੰਗਤਾ ਧੋਤੀ ਜਾ ਕੇ ਦੂਰ ਹੋ ਜਾਂਦੀ ਹੈ। ਠਹਿਰਾਉ। ਸਤਿਗੁਰ ਬਾਣੀ ਸਬਦੁ ਸੁਣਾਏ ॥ ਸੱਚੇ ਗੁਰੂ ਗੁਰਬਾਣੀ ਅਤੇ ਨਾਮ ਦਾ ਉਚਾਰਨ ਕਰਦੇ ਹਨ। ਇਹੁ ਜਗੁ ਹਰਿਆ ਸਤਿਗੁਰ ਭਾਏ ॥੨॥ ਸੱਚੇ ਗੁਰਾਂ ਦੇ ਰਾਹੀਂ ਪਿਆਰ ਨਾਲ ਇਹ ਸੰਸਾਰ ਪ੍ਰਫੁਲਤ ਹੁੰਦਾ ਹੈ। ਫਲ ਫੂਲ ਲਾਗੇ ਜਾਂ ਆਪੇ ਲਾਏ ॥ ਜਦ ਖੁਦ ਪ੍ਰਭੂ ਦੀ ਐਸੀ ਰਜਾ ਹੁੰਦੀ ਹੈ ਤਾਂ ਪ੍ਰਾਣੀ ਫੁਲਦਾ ਹੈ। ਮੂਲਿ ਲਗੈ ਤਾਂ ਸਤਿਗੁਰੁ ਪਾਏ ॥੩॥ ਜਦ ਇਨਸਾਨ ਸੱਚੇ ਗੁਰਾਂ ਨੂੰ ਪਾ ਲੈਂਦਾ ਹੈ, ਕੇਵਲ ਤਦ ਹੀ ਉਹ ਆਪ ਨੂੰ ਹਰ ਸ਼ੈ ਦੀ ਜੜ ਵਾਹਿਗੁਰੂ ਨਾਲ ਜੋੜਦਾ ਹੈ। ਆਪਿ ਬਸੰਤੁ ਜਗਤੁ ਸਭੁ ਵਾੜੀ ॥ ਸਾਹਿਬ ਖੁਦ ਮੌਸਮ ਬਹਾਰ ਹੈ ਤੇ ਸਾਰਾ ਜੱਗ ਉਸ ਦਾ ਬਗੀਚਾ ਹੈ। ਨਾਨਕ ਪੂਰੈ ਭਾਗਿ ਭਗਤਿ ਨਿਰਾਲੀ ॥੪॥੫॥੧੭॥ ਨਾਨਕ, ਪੂਰਨ ਚੰਗੀ ਪ੍ਰਾਲਬਧ ਦੁਆਰਾ, ਪ੍ਰਭੂ ਦੀ ਅਲੌਕਿਕ ਸੇਵਾ ਕੀਤੀ ਜਾਂਦੀ ਹੈ। ਬਸੰਤੁ ਹਿੰਡੋਲ ਮਹਲਾ ੩ ਘਰੁ ੨ ਬਸੰਤ ਹਿੰਡੋਲ ਤੀਜੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਗੁਰ ਕੀ ਬਾਣੀ ਵਿਟਹੁ ਵਾਰਿਆ ਭਾਈ ਗੁਰ ਸਬਦ ਵਿਟਹੁ ਬਲਿ ਜਾਈ ॥ ਗੁਰਾਂ ਦੀ ਗੁਰਬਾਣੀ ਉਤੇ, ਮੈਂ ਕੁਰਬਾਨ ਜਾਂਦਾ ਹਾਂ, ਹੇ ਵੀਰ! ਅਤੇ ਗੁਰਾਂ ਦੇ ਉਪਦੇਸ਼ ਉਤੋਂ ਮੈਂ ਸਦਕੇ ਹਾਂ। ਗੁਰੁ ਸਾਲਾਹੀ ਸਦ ਅਪਣਾ ਭਾਈ ਗੁਰ ਚਰਣੀ ਚਿਤੁ ਲਾਈ ॥੧॥ ਮੈਂ ਸਦੀਵ ਹੀ ਆਪਣੇ ਗੁਰਾਂ ਦਾ ਜੱਸ ਕਰਦਾ ਹਾਂ, ਮੇਰੇ ਵੀਰ! ਅਤੇ ਗੁਰਾਂ ਦੇ ਚਰਨਾਂ ਨਾਲ ਮਨ ਨੂੰ ਜੋੜਦਾ ਹਾਂ। ਮੇਰੇ ਮਨ ਰਾਮ ਨਾਮਿ ਚਿਤੁ ਲਾਇ ॥ ਹੇ ਮੇਰੀ ਜਿੰਦੇ! ਤੂੰ ਮਨ ਨੂੰ ਪ੍ਰਭੂ ਦੇ ਨਾਲ ਜੋੜ। ਮਨੁ ਤਨੁ ਤੇਰਾ ਹਰਿਆ ਹੋਵੈ ਇਕੁ ਹਰਿ ਨਾਮਾ ਫਲੁ ਪਾਇ ॥੧॥ ਰਹਾਉ ॥ ਇਕ ਵਾਹਿਗੁਰੂ ਦੇ ਨਾਮ ਦਾ ਮੇਵਾ ਪ੍ਰਾਪਤ ਕਰਨ ਦੁਆਰਾ, ਤੇਰਾ ਚਿੱਤ ਅਤੇ ਸਰੀਰ ਤਰੋ ਤਾਜਾ ਹੋ ਜਾਣਗੇ। ਠਹਿਰਾਉ। ਗੁਰਿ ਰਾਖੇ ਸੇ ਉਬਰੇ ਭਾਈ ਹਰਿ ਰਸੁ ਅੰਮ੍ਰਿਤੁ ਪੀਆਇ ॥ ਜਿਨ੍ਹਾਂ ਨੂੰ ਗੁਰੂ ਜੀ ਬਚਾਉਂਦੇ ਹਨ, ਉਹ ਨਜਾਤ ਪਾ ਜਾਂਦੇ ਹਨ, ਹੇ ਵੀਰ!ਉਹ ਵਾਹਿਗੁਰੂ ਦਾ ਮਿੱਠਾ ਆਬਿ-ਹਿਯਾਤ ਪਾਨ ਕਰਦੇ ਹਨ। ਵਿਚਹੁ ਹਉਮੈ ਦੁਖੁ ਉਠਿ ਗਇਆ ਭਾਈ ਸੁਖੁ ਵੁਠਾ ਮਨਿ ਆਇ ॥੨॥ ਉਹਨਾਂ ਦੇ ਅੰਦਰੋ ਹੰਗਤਾ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਅਤੇ ਠੰਢ ਚੈਨ ਆ ਕੇ ਉਹਨਾਂ ਦੇ ਚਿੱਤ ਵਿੱਚ ਟਿਕ ਜਾਂਦੀ ਹੈ, ਹੇ ਵੀਰ! ਧੁਰਿ ਆਪੇ ਜਿਨ੍ਹ੍ਹਾ ਨੋ ਬਖਸਿਓਨੁ ਭਾਈ ਸਬਦੇ ਲਇਅਨੁ ਮਿਲਾਇ ॥ ਜਿਨ੍ਹਾਂ ਨੂੰ ਪ੍ਰਭੂ ਖੁਦ ਮਾਫ ਕਰ ਦਿੰਦਾ ਹੈ, ਹੇ ਵੀਰ! ਉਹਨਾਂ ਨੂੰ ਉਹ ਨਾਮ ਨਾਲ ਜੋੜ ਲੈਂਦਾ ਹੈ। ਧੂੜਿ ਤਿਨ੍ਹ੍ਹਾ ਕੀ ਅਘੁਲੀਐ ਭਾਈ ਸਤਸੰਗਤਿ ਮੇਲਿ ਮਿਲਾਇ ॥੩॥ ਜੋ ਸਾਧ ਸੰਗਤ ਦੇ ਮਿਲਾਪ ਅੰਦਰ ਮਿਲਦੇ ਹਨ, ਉਹਨਾਂ ਦੇ ਪੈਰਾਂ ਦੀ ਖਾਕ ਰਾਹੀਂ ਜੀਵ ਮੁਕਤ ਹੋ ਜਾਂਦਾ ਹੈ, ਹੇ ਵੀਰ! ਆਪਿ ਕਰਾਏ ਕਰੇ ਆਪਿ ਭਾਈ ਜਿਨਿ ਹਰਿਆ ਕੀਆ ਸਭੁ ਕੋਇ ॥ ਜੋ ਸਾਰਿਆਂ ਨੂੰ ਸਰਸਬਜ ਕਰਦਾ ਹੈ। ਹੇ ਵੀਰ! ਉਹ ਖੁਦ ਹੀ ਸਭ ਕਿਛ ਕਰਦਾ ਤੇ ਕਰਾਉਂਦਾ ਹੈ। ਨਾਨਕ ਮਨਿ ਤਨਿ ਸੁਖੁ ਸਦ ਵਸੈ ਭਾਈ ਸਬਦਿ ਮਿਲਾਵਾ ਹੋਇ ॥੪॥੧॥੧੮॥੧੨॥੧੮॥੩੦॥ ਨਾਨਕ ਉਹਨਾਂ ਦੇ ਹਿਰਦੇ ਅਤੇ ਸਰੀਰ ਅੰਦਰ ਹਮੇਸ਼ਾਂ ਠੰਢ ਚੈਨ ਨਿਵਾਸ ਰੱਖਦੀ ਹੈ ਅਤੇ ਗੁਰਾਂ ਦੀ ਬਾਣੀ ਰਾਹੀਂ, ਉਹ ਪ੍ਰਭੂ ਨਾਲ ਮਿਲ ਜਾਂਦੇ ਹਨ। ਰਾਗੁ ਬਸੰਤੁ ਮਹਲਾ ੪ ਘਰੁ ੧ ਇਕ ਤੁਕੇ ਰਾਗ ਬਸੰਤ ਚੌਥੀ ਪਾਤਿਸ਼ਾਹੀ। ਇਕ ਤੁਕੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਜਿਉ ਪਸਰੀ ਸੂਰਜ ਕਿਰਣਿ ਜੋਤਿ ॥ ਜਿਸ ਤਰ੍ਹਾਂ ਸੂਰਜ ਦੀਆਂ ਸ਼ੁਆਵਾਂ ਦਾ ਚਾਨਣ ਫੈਲਿਆ ਹੋਇਆ ਹੈ, ਤਿਉ ਘਟਿ ਘਟਿ ਰਮਈਆ ਓਤਿ ਪੋਤਿ ॥੧॥ ਏਸੇ ਤਰ੍ਹਾਂ ਹੀ ਤਾਣੇ ਅਤੇ ਪੇਟੇ ਦੀ ਮਾਨੰਦ ਸੁਆਮੀ ਹਰ ਦਿਲ ਅੰਦਰ ਸਮਾ ਰਿਹਾ ਹੈ। ਏਕੋ ਹਰਿ ਰਵਿਆ ਸ੍ਰਬ ਥਾਇ ॥ ਇਕ ਪ੍ਰਭੂ ਹੀ ਸਾਰਿਆਂ ਥਾਂਵਾਂ ਵਿੱਚ ਵਿਆਪਕ ਹੋ ਰਿਹਾ ਹੈ। ਗੁਰ ਸਬਦੀ ਮਿਲੀਐ ਮੇਰੀ ਮਾਇ ॥੧॥ ਰਹਾਉ ॥ ਗੁਰਾਂ ਦੀ ਬਾਣੀ ਰਾਹੀਂ ਮਨੁਖ ਮਾਲਕ ਨੂੰ ਮਿਲ ਪੈਦਾ ਹੈ, ਮੇਰੀ ਮਾਤਾ! ਠਹਿਰਾਉ। ਘਟਿ ਘਟਿ ਅੰਤਰਿ ਏਕੋ ਹਰਿ ਸੋਇ ॥ ਸਾਰਿਆਂ ਦਿਲਾਂ ਅੰਦਰ ਉਹ ਇਕ ਵਾਹਿਗੁਰੂ ਹੀ ਹੈ। ਗੁਰਿ ਮਿਲਿਐ ਇਕੁ ਪ੍ਰਗਟੁ ਹੋਇ ॥੨॥ ਗੁਰਾਂ ਨਾਲ ਮਿਲਣ ਦੁਆਰਾ, ਅਦੁੱਤੀ ਪ੍ਰਭੂ ਪ੍ਰਤੱਖ ਹੋ ਜਾਂਦਾ ਹੈ। ਏਕੋ ਏਕੁ ਰਹਿਆ ਭਰਪੂਰਿ ॥ ਇੱਕ ਸੁਆਮੀ ਹੀ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ। ਸਾਕਤ ਨਰ ਲੋਭੀ ਜਾਣਹਿ ਦੂਰਿ ॥੩॥ ਅਧਰਮੀ ਅਤੇ ਲਾਲਚੀ ਪੁਰਸ਼ ਪ੍ਰਭੂ ਨੂੰ ਦੁਰੇਡੇ ਖਿਆਲ ਕਰਦੇ ਹਨ। ਏਕੋ ਏਕੁ ਵਰਤੈ ਹਰਿ ਲੋਇ ॥ ਇਕ ਪ੍ਰਭੂ ਹੀ ਹਰ ਇਕ ਆਲਮ ਅੰਦਰ ਰਮ ਰਿਹਾ ਹੈ। ਨਾਨਕ ਹਰਿ ਏਕੋੁ ਕਰੇ ਸੁ ਹੋਇ ॥੪॥੧॥ ਨਾਨਕ, ਜਿਹੜਾ ਕੁਝ ਇਕ ਪ੍ਰਭੂ ਕਰਦਾ ਹੈ, ਕੇਵਲ ਉਹ ਹੀ ਹਬੰਦਾ ਹੈ। ਬਸੰਤੁ ਮਹਲਾ ੪ ॥ ਬਸੰਤ ਚੌਥੀ ਪਾਤਿਸ਼ਾਹੀ। ਰੈਣਿ ਦਿਨਸੁ ਦੁਇ ਸਦੇ ਪਏ ॥ ਰਾਤ ਅਤੇ ਦਿਨ ਦੋ ਹਾਕਾਂ ਹਨ ਜੋ ਮੌਤ ਮਾਰਦੀ ਹੈ। ਮਨ ਹਰਿ ਸਿਮਰਹੁ ਅੰਤਿ ਸਦਾ ਰਖਿ ਲਏ ॥੧॥ ਹੇ ਮੇਰੀ ਜਿੰਦੇ! ਤੂੰ ਸੁਆਮੀ ਦਾ ਆਰਾਧਨ ਕਰ। ਜੋ ਸਦੀਵ ਹੀ ਜੀਵ ਦੀ ਅਖੀਰ ਨੂੰ ਰੱਖਿਆ ਕਰਦਾ ਹੈ। ਹਰਿ ਹਰਿ ਚੇਤਿ ਸਦਾ ਮਨ ਮੇਰੇ ॥ ਮੇਰੇ ਮਨੂਏ! ਤੂੰ ਹਮੇਸ਼ਾਂ ਹੀ ਸੁਆਮੀ ਮਾਲਕ ਦਾ ਸਿਮਰਨ ਕਰ। ਸਭੁ ਆਲਸੁ ਦੂਖ ਭੰਜਿ ਪ੍ਰਭੁ ਪਾਇਆ ਗੁਰਮਤਿ ਗਾਵਹੁ ਗੁਣ ਪ੍ਰਭ ਕੇਰੇ ॥੧॥ ਰਹਾਉ ॥ ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਦੀ ਮਹਿਮਾਂ ਗਾਇਨ ਕਰਨ, ਨਾਲ ਪ੍ਰਾਣੀ ਸਾਰੀ ਸੁਸਤੀ ਤੇ ਪੀੜਾ ਦੇ ਨਵਿਰਤ ਕਰਨਹਾਰ ਮਾਲਕ ਨੂੰ ਪਾ ਲੈਂਦਾ ਹੈ। ਠਹਿਰਾਉ। ਮਨਮੁਖ ਫਿਰਿ ਫਿਰਿ ਹਉਮੈ ਮੁਏ ॥ ਮਨ ਮਤੀਏ ਮੁੜ ਮੁੜ ਕੇ ਹੰਕਾਰ ਅੰਦਰ ਮਰਦੇ ਹਨ। copyright GurbaniShare.com all right reserved. Email |