ਕਾਲਿ ਦੈਤਿ ਸੰਘਾਰੇ ਜਮ ਪੁਰਿ ਗਏ ॥੨॥ ਉਹਨਾਂ ਨੂੰ ਮੌਤ ਦੇ ਭੂਤਨੇ ਨੇ ਮਾਰ ਸੁੱਟਿਆ ਹੈ ਅਤੇ ਉਹ ਯਮ ਦੇ ਸ਼ਹਿਰ ਨੂੰ ਜਾਂਦੇ ਹਨ। ਗੁਰਮੁਖਿ ਹਰਿ ਹਰਿ ਹਰਿ ਲਿਵ ਲਾਗੇ ॥ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਿੱਚ ਪਿਆਰ ਨਾਲ ਜੁੜੇ ਹੋਏ ਹਨ, ਪ੍ਰਭੂ ਨੂੰ ਜਾਨਣ ਵਾਲੇ ਜੀਵ। ਜਨਮ ਮਰਣ ਦੋਊ ਦੁਖ ਭਾਗੇ ॥੩॥ ਉਹਨਾਂ ਦੇ ਜੰਮਣ ਤੇ ਮਰਨ ਦੀਆਂ ਦੋਵੇ ਪੀੜਾਂ ਨਵਿਰਤ ਹੋ ਜਾਂਦੀਆਂ ਹਨ। ਭਗਤ ਜਨਾ ਕਉ ਹਰਿ ਕਿਰਪਾ ਧਾਰੀ ॥ ਵਾਹਿਗੁਰੂ ਨੇਕ ਬੰਦਿਆਂ ਉਤੇ ਮਿਹਰ ਕਰਦਾ ਹੈ। ਗੁਰੁ ਨਾਨਕੁ ਤੁਠਾ ਮਿਲਿਆ ਬਨਵਾਰੀ ॥੪॥੨॥ ਜਦ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ, ਹੇ ਨਾਨਕ! ਤਾਂ ਜੀਵ ਜੰਗਲ ਦੇ ਸੁਆਮੀ ਨੂੰ ਮਿਲ ਪੈਦਾ ਹੈ। ਬਸੰਤੁ ਹਿੰਡੋਲ ਮਹਲਾ ੪ ਘਰੁ ੨ ਬਸੰਤ ਹਿੰਡੋਲ ਚੌਥੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਰਾਮ ਨਾਮੁ ਰਤਨ ਕੋਠੜੀ ਗੜ ਮੰਦਰਿ ਏਕ ਲੁਕਾਨੀ ॥ ਪ੍ਰਭੂ ਦੇ ਨਾਮ ਦਾ ਹੀਰਾ ਸਰੀਰ ਦੇ ਕਿਲ੍ਹ ਦੇ ਮਹਿਲ ਦੀ ਇੱਕ ਕੁਟੀਆ ਅੰਦਰ ਛੁਪਿਆ ਹੋਇਆ ਹੈ। ਸਤਿਗੁਰੁ ਮਿਲੈ ਤ ਖੋਜੀਐ ਮਿਲਿ ਜੋਤੀ ਜੋਤਿ ਸਮਾਨੀ ॥੧॥ ਜੇਕਰ ਬੰਦਾ ਸੱਚੇ ਗੁਰਾਂ ਨੂੰ ਮਿਲ ਪਵੇ, ਕੇਵਲ ਤਦ ਹੀ ਉਹ ਖੋਜ ਦੇ ਰਾਹੀਂ ਇਸ ਨੂੰ ਪਾਉਂਦਾ ਹੈ ਅਤੇ ਉਸ ਦਾ ਪ੍ਰਕਾਸ਼ ਪਰਮ ਪ੍ਰਕਾਸ਼ ਅੰਦਰ ਲੀਨ ਹੋ ਜਾਂਦਾ ਹੈ। ਮਾਧੋ ਸਾਧੂ ਜਨ ਦੇਹੁ ਮਿਲਾਇ ॥ ਹੇ ਮਾਇਆ ਦੇ ਸੁਆਮੀ ਵਾਹਿਗੁਰੂ! ਮੈਨੂੰ ਸੰਤ ਸਰੂਪ ਪੁਰਸ਼ ਨਾਲ ਮਿਲਾ ਦੇ। ਦੇਖਤ ਦਰਸੁ ਪਾਪ ਸਭਿ ਨਾਸਹਿ ਪਵਿਤ੍ਰ ਪਰਮ ਪਦੁ ਪਾਇ ॥੧॥ ਰਹਾਉ ॥ ਉਸ ਦਾ ਦਰਸ਼ਨ ਵੇਖਣ ਦੁਆਰਾ, ਮੇਰੇ ਸਾਰੇ ਗੁਨਾਹ ਨਸ਼ਟ ਹੋ ਜਾਂਦੇ ਹਨ ਅਤੇ ਮੈਂ ਪਾਵਨ ਪੁਨੀਤ ਮਹਾਨ ਮਰਤਬੇ ਨੂੰ ਪਾ ਲੈਂਦਾ ਹਾਂ। ਠਹਿਰਾਉ। ਪੰਚ ਚੋਰ ਮਿਲਿ ਲਾਗੇ ਨਗਰੀਆ ਰਾਮ ਨਾਮ ਧਨੁ ਹਿਰਿਆ ॥ ਪੰਜ ਚੋਰ ਇਕੱਠੇ ਹੋ, ਦੇਹਿ ਦੇ ਪਿੰਡ ਨੂੰ ਲੁਟਦੇ ਹਨ ਅਤੇ ਪ੍ਰਭੂ ਦੇ ਨਾਮ ਦੀ ਦੌਲਤ ਤੇ ਚੁਰਾ ਲੈ ਜਾਂਦੇ ਹਨ। ਗੁਰਮਤਿ ਖੋਜ ਪਰੇ ਤਬ ਪਕਰੇ ਧਨੁ ਸਾਬਤੁ ਰਾਸਿ ਉਬਰਿਆ ॥੨॥ ਗੁਰਾਂ ਦੇ ਉਪਦੇਸ਼ ਰਾਹੀਂ ਜਦ ਉਹਨਾਂ ਦਾ ਪਿੱਛਾਂ ਕੀਤਾ ਤਦ ਉਹ ਫੜੇ ਗਏ ਅਤੇ ਦੌਲਤ ਤੇ ਮਾਲ ਉਹਨਾਂ ਕੋਲੋ ਸਹੀ ਸਲਾਮਤ ਬਰਾਮਦ ਹੋ ਗਿਆ। ਪਾਖੰਡ ਭਰਮ ਉਪਾਵ ਕਰਿ ਥਾਕੇ ਰਿਦ ਅੰਤਰਿ ਮਾਇਆ ਮਾਇਆ ॥ ਦੰਭ ਅਤੇ ਵਹਿਮ ਦੇ ਰਾਹੀਂ ਲੋਕ ਉਪਰਾਲੇ ਕਰਦੇ ਕਰਦੇ ਹਾਰ ਹੁਟ ਗਏ ਹਨ, ਪ੍ਰਛੂ ਉਹਨਾਂ ਦੇ ਮਨ ਅੰਦਰ ਦੌਲਤ ਤੇ ਜਾਇਦਾਦ ਦੀ ਚਾਹਨਾ ਹੈ। ਸਾਧੂ ਪੁਰਖੁ ਪੁਰਖਪਤਿ ਪਾਇਆ ਅਗਿਆਨ ਅੰਧੇਰੁ ਗਵਾਇਆ ॥੩॥ ਸੰਤ ਸਰੂਪ ਪੁਰਸ਼ ਗੁਰਾਂ ਨਾਲ ਮਿਲ ਕੇ ਮੇਰਾ ਬੇਸਮਝੀ ਦਾ ਅੰਨ੍ਹਰਾ ਦੂਰ ਹੋ ਗਿਆ ਅਤੇ ਮੈਂ ਮਨੁਸ਼ਾਂ ਦੇ ਮਾਲਕ ਵਾਹਿਗੁਰੂ! ਪਾ ਲਿਆ ਹੈ। ਜਗੰਨਾਥ ਜਗਦੀਸ ਗੁਸਾਈ ਕਰਿ ਕਿਰਪਾ ਸਾਧੁ ਮਿਲਾਵੈ ॥ ਆਪਣੀ ਮਿਹਰ ਧਾਰ ਕੇ ਧਰਤੀ ਦਾ ਸਾਹਿਬ ਸੰਸਾਰ ਦਾ ਸੁਆਮੀ ਅਤੇ ਆਲਮ ਦਾ ਮਾਲਕ ਵਾਹਿਗੁਰੂ ਮੈਨੂੰ ਸੰਤ ਸਰੂਪ ਗੁਰਾਂ ਨਾਲ ਮਿਲਾਉਂਦਾ ਹੈ। ਨਾਨਕ ਸਾਂਤਿ ਹੋਵੈ ਮਨ ਅੰਤਰਿ ਨਿਤ ਹਿਰਦੈ ਹਰਿ ਗੁਣ ਗਾਵੈ ॥੪॥੧॥੩॥ ਹੇ ਨਾਨਕ! ਤਦ ਠੰਢ ਚੈਨ ਮੇਰੇ ਚਿੱਤ ਅੰਦਰ ਵਸ ਜਾਂਦੀ ਹੈ ਅਤੇ ਮੈਂ ਹਮੇਸ਼ਾਂ ਹੀ ਦਿਲ ਅੰਦਰ ਮਾਲਕ ਦੀ ਮਹਿਮਾਂ ਗਾਇਨ ਕਰਦਾ ਹਾਂ। ਬਸੰਤੁ ਮਹਲਾ ੪ ਹਿੰਡੋਲ ॥ ਬਸੰਤ ਚੌਥੀ ਪਾਤਿਸ਼ਾਹੀ ਹਿੰਡੋਲ। ਤੁਮ੍ਹ੍ਹ ਵਡ ਪੁਰਖ ਵਡ ਅਗਮ ਗੁਸਾਈ ਹਮ ਕੀਰੇ ਕਿਰਮ ਤੁਮਨਛੇ ॥ ਤੂੰ ਹੇ ਪਰਮ! ਵਿਸ਼ਾਲ ਅਤੇ ਪਹੁੰਚ ਤੋਂ ਪਰੇ ਸੰਸਾਰ ਦਾ ਸੁਆਮੀ ਹੈ। ਮੈਂ ਤੇਰਾ ਕੇਵਲ ਇਕ ਕੀੜਾ ਤੇ ਮਕੌੜਾ ਹਾਂ। ਹਰਿ ਦੀਨ ਦਇਆਲ ਕਰਹੁ ਪ੍ਰਭ ਕਿਰਪਾ ਗੁਰ ਸਤਿਗੁਰ ਚਰਣ ਹਮ ਬਨਛੇ ॥੧॥ ਹੇ ਵਾਹਿਗੁਰੂ ਸੁਆਮੀ! ਮਸਕੀਨਾਂ ਤੇ ਮਿਹਰਬਾਨ, ਤੂੰ ਮੇਰੇ ਉਤੇ ਰਹਿਮਤ ਧਾਰ। ਮੈਂ ਵੱਡੇ ਸੱਚੇ ਗੁਰਾਂ ਦੇ ਚਰਨਾਂ ਦੀ ਚਾਹਨਾਂ ਕਰਦਾ ਹਾਂ। ਗੋਬਿੰਦ ਜੀਉ ਸਤਸੰਗਤਿ ਮੇਲਿ ਕਰਿ ਕ੍ਰਿਪਛੇ ॥ ਹੇ ਪੂਜਨੀਯ ਆਲਮ ਦੇ ਸੁਆਮੀ! ਕ੍ਰਿਪਾ ਕਰਕੇ ਤੂੰ ਮੈਨੂੰ ਸਾਧ ਸੰਗਤ ਨਾਲ ਮਿਲਾ ਦੇ। ਜਨਮ ਜਨਮ ਕੇ ਕਿਲਵਿਖ ਮਲੁ ਭਰਿਆ ਮਿਲਿ ਸੰਗਤਿ ਕਰਿ ਪ੍ਰਭ ਹਨਛੇ ॥੧॥ ਰਹਾਉ ॥ ਮੈਂ ਅਨੇਕਾਂ ਜਨਮਾਂ ਦੇ ਪਾਪਾਂ ਅਤੇ ਮਲੀਣਤਾਈਆਂ ਨਾਲ ਪਰੀਪੂਰਨ ਹੋਇਆ ਹੋਇਆ ਸਾਂ। ਸਾਧ ਸੰਗਤ ਨਾਲ ਜੋੜ ਕੇ, ਸੁਆਮੀ ਨੇ ਮੈਨੂੰ ਅੱਛਾ ਬਣਾ ਦਿੱਤਾ ਹੈ। ਠਹਿਰਾਉ। ਤੁਮ੍ਹ੍ਹਰਾ ਜਨੁ ਜਾਤਿ ਅਵਿਜਾਤਾ ਹਰਿ ਜਪਿਓ ਪਤਿਤ ਪਵੀਛੇ ॥ ਉਚ ਜਾਤੀ ਜਾਂ ਨੀਚ ਜਾਤੀ ਦਾ ਪਾਪੀ, ਜੋ ਤੇਰਾ ਗੋਲਾ ਬਣ ਜਾਂਦਾ ਹੈ, ਅਤੇ ਤੇਰਾ ਸਿਮਰਨ ਕਰਦਾ ਹੈ, ਹੇ ਵਾਹਿਗੁਰੂ! ਉਹ ਪਵਿੱਤਰ ਹੋ ਜਾਂਦਾ ਹੈ। ਹਰਿ ਕੀਓ ਸਗਲ ਭਵਨ ਤੇ ਊਪਰਿ ਹਰਿ ਸੋਭਾ ਹਰਿ ਪ੍ਰਭ ਦਿਨਛੇ ॥੨॥ ਉਸ ਨੂੰ ਵਾਹਿਗੁਰੂ ਸਾਰੇ ਜਹਾਨ ਤੋਂ ਉਚਾ ਕਰ ਦਿੰਦਾ ਹੈ ਅਤੇ ਵਾਹਿਗੁਰੂ ਸੁਆਮੀ ਉਸ ਨੂੰ ਈਸ਼ਵਰੀ ਪ੍ਰਭਤਾ ਪ੍ਰਦਾਨ ਕਰਦਾ ਹੈ। ਜਾਤਿ ਅਜਾਤਿ ਕੋਈ ਪ੍ਰਭ ਧਿਆਵੈ ਸਭਿ ਪੂਰੇ ਮਾਨਸ ਤਿਨਛੇ ॥ ਕੋਈ ਜਣਾ ਜਾਤੀ ਜਾਂ ਨਾਂ ਜਾਤੀ, ਜੋ ਸੁਆਮੀ ਦਾ ਸਿਮਰਨ ਕਰਦਾ ਹੈ, ਉਸ ਦੇ ਸਾਰੇ ਮਨੋਰਥ ਪੂਰਨ ਹੋ ਜਾਂਦੇ ਹਨ। ਸੇ ਧੰਨਿ ਵਡੇ ਵਡ ਪੂਰੇ ਹਰਿ ਜਨ ਜਿਨ੍ਹ੍ਹ ਹਰਿ ਧਾਰਿਓ ਹਰਿ ਉਰਛੇ ॥੩॥ ਰੱਬ ਦੇ ਬੰਦੇ, ਜੋ ਸੁਆਮੀ ਵਾਹਿਗਰੂ ਨੂੰ ਹਿਰਦੇ ਅੰਦਰ ਟਿਕਾਉਂਦੇ ਹਨ, ਉਹ ਮੁਬਾਰਕ ਮਹਾਨ ਅਤੇ ਮਹਾਨ ਹੀ ਮੁਕੰਮਲ ਹਨ। ਹਮ ਢੀਂਢੇ ਢੀਮ ਬਹੁਤੁ ਅਤਿ ਭਾਰੀ ਹਰਿ ਧਾਰਿ ਕ੍ਰਿਪਾ ਪ੍ਰਭ ਮਿਲਛੇ ॥ ਮੈਂ ਨੀਚ ਅਤੇ ਨਿਹਾਇਤ ਹੀ ਬੋਝਲ ਮਿੱਟੀ ਦੇ ਢੋਲੇ ਵਰਗਾ ਮੂਰਖ ਹਾਂ। ਮੇਰੇ ਵਾਹਿਗੁਰੂ ਸੁਆਮੀ, ਤੂੰ ਮੇਰੇ ਉਤੇ ਤਰਸ ਕਰ ਅਤੇ ਮੈਨੂੰ ਨਾਲ ਮਿਲਾ ਲੈ। ਜਨ ਨਾਨਕ ਗੁਰੁ ਪਾਇਆ ਹਰਿ ਤੂਠੇ ਹਮ ਕੀਏ ਪਤਿਤ ਪਵੀਛੇ ॥੪॥੨॥੪॥ ਵਾਹਿਗੁਰੂ ਨੇ ਆਪਣੀ ਮਿਹਰ ਰਾਹੀਂ ਗੋਲੇ ਨਾਨਕ ਨੂੰ ਗੁਰਦੇਵ ਜੀ ਬਖਸ਼ੇ ਹਨ ਅਤੇ ਮੈ, ਪਾਪੀ ਹੁਣ ਪਵਿੱਤਰ ਹੋ ਗਿਆ ਹਾਂ। ਬਸੰਤੁ ਹਿੰਡੋਲ ਮਹਲਾ ੪ ॥ ਬਸੰਤ ਹਿੰਡੋਲ ਚੌਥੀ ਪਾਤਿਸ਼ਾਹੀ। ਮੇਰਾ ਇਕੁ ਖਿਨੁ ਮਨੂਆ ਰਹਿ ਨ ਸਕੈ ਨਿਤ ਹਰਿ ਹਰਿ ਨਾਮ ਰਸਿ ਗੀਧੇ ॥ ਸੁਆਮੀ ਮਾਲਕ ਦੇ ਨਾਮ ਅੰਮ੍ਰਿਤ ਨੂੰ ਹਰ ਰੋਜ ਪਾਨ ਕਰਨ ਦੀ ਗਿੱਝੀ ਹੋਈ ਮੇਰੀ ਜਿੰਦੜੀ ਇਸ ਦੇ ਬਗੈਰ ਇਕ ਮੁਹਤ ਭਰ ਭੀ ਰਹਿ ਨਹੀਂ ਸਕਦੀ। ਜਿਉ ਬਾਰਿਕੁ ਰਸਕਿ ਪਰਿਓ ਥਨਿ ਮਾਤਾ ਥਨਿ ਕਾਢੇ ਬਿਲਲ ਬਿਲੀਧੇ ॥੧॥ ਮੇਰੀ ਜਿੰਦੜੀ ਉਸ ਬੱਚੇ ਵਰਗੀ ਹੈ, ਜੋ ਖੁਸ਼ੀ ਨਾਲ ਆਪਣੀ ਅਮੜੀ ਦੇ ਥਣ ਨੂੰ ਚੁੰਘਦਾ ਹੈ ਅਤੇ ਜਦ ਦੁੱਧ ਉਸ ਦੇ ਮੂੰਹ ਵਿਚੋਂ ਬਾਹਰ ਕੱਢ ਲਿਆ ਜਾਂਦਾ ਹੈ ਤਾਂ ਉਹ ਚੀਕਦਾ ਤੇ ਰੋਂਦਾ ਹੈ। ਗੋਬਿੰਦ ਜੀਉ ਮੇਰੇ ਮਨ ਤਨ ਨਾਮ ਹਰਿ ਬੀਧੇ ॥ ਮੇਰੇ ਪੂਜਨੀਯ ਪ੍ਰਭੂ, ਮੇਰੀ ਜਿੰਦੜੀ ਤੇ ਦੇਹਿ ਵਾਹਿਗੁਰੂ ਦੇ ਨਾਮ ਨਾਲ ਵਿੰਨ੍ਹੇ ਗਏ ਹਨ। ਵਡੈ ਭਾਗਿ ਗੁਰੁ ਸਤਿਗੁਰੁ ਪਾਇਆ ਵਿਚਿ ਕਾਇਆ ਨਗਰ ਹਰਿ ਸੀਧੇ ॥੧॥ ਰਹਾਉ ॥ ਭਾਰੇ ਚੰਗੇ ਨਸੀਬਾਂ ਦੁਆਰਾ, ਮੈਂ ਵਿਸ਼ਾਲ ਸੱਚੇ ਗੁਰਾਂ ਨੂੰ ਮਿਲ ਪਿਆ ਹਾਂ ਅਤੇ ਮੇਰੀ ਦੇਹਿ ਦੇ ਸ਼ਹਿਰ ਅੰਦਰ ਹੀ ਪ੍ਰਭੂ ਪ੍ਰਗਟ ਹੋ ਗਿਆ ਹੈ। ਠਹਿਰਾਉ। copyright GurbaniShare.com all right reserved. Email |