ਸੇ ਧਨਵੰਤ ਜਿਨ ਹਰਿ ਪ੍ਰਭੁ ਰਾਸਿ ॥ ਕੇਵਲ ਉਹ ਹੀ ਧਨਾਢ ਹਨ, ਜਿਨ੍ਹਾਂ ਦੇ ਪੱਲੇ ਵਾਹਿਗੁਰੂ ਦੇ ਨਾਮ ਦੀ ਪੂੰਜੀ ਹੈ। ਕਾਮ ਕ੍ਰੋਧ ਗੁਰ ਸਬਦਿ ਨਾਸਿ ॥ ਗੁਰਾਂ ਦੀ ਬਾਣੀ ਰਾਹੀਂ ਉਹਨਾਂ ਦੀ ਕਾਮਚੇਸ਼ਟਾ ਅਤੇ ਗੁੱਸਾ ਨਸ਼ਟ ਹੋ ਜਾਂਦੇ ਹਨ। ਭੈ ਬਿਨਸੇ ਨਿਰਭੈ ਪਦੁ ਪਾਇਆ ॥ ਉਹਨਾਂ ਦਾ ਡਰ ਨਵਿਰਤ ਹੋ ਜਾਂਦਾ ਹੈ ਅਤੇ ਉਹ ਭੈ-ਰਹਿਤ ਪਦਵੀ ਨੂੰ ਪਾ ਲੈਂਦੇ ਹਨ। ਗੁਰ ਮਿਲਿ ਨਾਨਕਿ ਖਸਮੁ ਧਿਆਇਆ ॥੨॥ ਗੁਰਾਂ ਨਾਲ ਮਿਲ ਕੇ ਨਾਨਕ ਆਪਣੇ ਸੁਆਮੀ ਦਾ ਸਿਮਰਨ ਕਰਦਾ ਹੈ। ਸਾਧਸੰਗਤਿ ਪ੍ਰਭਿ ਕੀਓ ਨਿਵਾਸ ॥ ਸਾਹਿਬ ਸਤਿਸੰਗਤ ਅੰਦਰ ਵੱਸਦਾ ਹੈ। ਹਰਿ ਜਪਿ ਜਪਿ ਹੋਈ ਪੂਰਨ ਆਸ ॥ ਵਾਹਿਗੁਰੂ ਦਾ ਸਿਮਰਨ, ਸਿਮਰਨ ਦੁਆਰਾ ਜੀਵ ਦੀਆਂ ਉਮੈਦਾਂ ਪੂਰੀਆਂ ਹੋ ਜਾਂਦੀਆਂ ਹਨ। ਜਲਿ ਥਲਿ ਮਹੀਅਲਿ ਰਵਿ ਰਹਿਆ ॥ ਸੁਆਮੀ ਪਾਣੀ, ਸੁੱਕੀ ਧਰਤੀ ਅਤੇ ਆਕਾਸ਼ ਅੰਦਰ ਰਮ ਰਿਹਾ ਹੈ। ਗੁਰ ਮਿਲਿ ਨਾਨਕਿ ਹਰਿ ਹਰਿ ਕਹਿਆ ॥੩॥ ਗੁਰਾਂ ਨਾਲ ਮਿਲ ਕੇ ਨਾਨਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ। ਅਸਟ ਸਿਧਿ ਨਵ ਨਿਧਿ ਏਹ ॥ ਉਸ ਲਈ ਇਹ ਨਾਮ ਹੀ ਅੱਠ ਕਰਾਮਾਤੀ ਸ਼ਕਤੀਆਂ ਹਨ ਤੇ ਇਹ ਨੌ ਖਜਾਨੇ, ਕਰਮਿ ਪਰਾਪਤਿ ਜਿਸੁ ਨਾਮੁ ਦੇਹ ॥ ਜੋ ਕੋਈ ਭੀ ਤੇਰੀ ਮਿਹਰ ਦਾ ਪਾਤਰ ਹੈ, ਤੇ ਜਿਸ ਨੂੰ ਤੂੰ ਆਪਣਾ ਨਾਮ ਬਖਸ਼ਦਾ ਹੈਂ। ਪ੍ਰਭ ਜਪਿ ਜਪਿ ਜੀਵਹਿ ਤੇਰੇ ਦਾਸ ॥ ਹੇ ਸੁਆਮੀ! ਤੇਰੇ ਗੋਲੇ ਤੇਰਾ ਆਰਾਧਨ ਅਤੇ ਸਿਮਰਨ ਕਰਨ ਦੁਆਰਾ ਜੀਉਂਦੇ ਹਨ। ਗੁਰ ਮਿਲਿ ਨਾਨਕ ਕਮਲ ਪ੍ਰਗਾਸ ॥੪॥੧੩॥ ਗੁਰਾਂ ਨਾਲ ਮਿਲਣ ਦੁਆਰਾ, ਹੇ ਨਾਨਕ! ਦਿਲ ਕੰਵਲ ਵਾਂਗ ਖਿੜ ਜਾਂਦਾ ਹੈ। ਬਸੰਤੁ ਮਹਲਾ ੫ ਘਰੁ ੧ ਇਕ ਤੁਕੇ ਬਸੰਤ ਪੰਜਵੀਂ ਪਾਤਿਸ਼ਾਹੀ। ਇਕ ਤੁਕੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਸ਼ੲਆ ਦੁਆਰਾ ਉਹ ਪਾਇਆ ਜਾਂਦਾ ਹੈ। ਸਗਲ ਇਛਾ ਜਪਿ ਪੁੰਨੀਆ ॥ ਸੁਆਮੀ ਦਾ ਸਿਮਰਨ ਕਰਨ ਦੁਆਰਾ, ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ, ਪ੍ਰਭਿ ਮੇਲੇ ਚਿਰੀ ਵਿਛੁੰਨਿਆ ॥੧॥ ਅਤੇ ਪ੍ਰਾਣੀ ਲੰਬੇ ਵਿਛੋੜੇ ਪਿਛੋਂ ਸੁਆਮੀ ਨੂੰ ਮਿਲ ਪੈਦਾ ਹੈ। ਤੁਮ ਰਵਹੁ ਗੋਬਿੰਦੈ ਰਵਣ ਜੋਗੁ ॥ ਤੂੰ ਆਪਣੇ ਸੁਆਮੀ ਦਾ ਸਿਮਰਨ ਕਰ, ਜੋ ਸਿਮਰਨ ਕਰਨ ਦੇ ਲਾਇਕ ਹੈ, ਜਿਤੁ ਰਵਿਐ ਸੁਖ ਸਹਜ ਭੋਗੁ ॥੧॥ ਰਹਾਉ ॥ ਅਤੇ ਜਿਸ ਨੂੰ ਯਾਦ ਕਰਨ ਦੁਆਰਾ, ਜੀਵ ਆਰਾਮ ਤੇ ਅਡੋਲਤਾ ਮਾਣਦਾ ਹੈ। ਠਹਿਰਾਉ। ਕਰਿ ਕਿਰਪਾ ਨਦਰਿ ਨਿਹਾਲਿਆ ॥ ਆਪਣੀ ਮਿਹਰ ਧਾਰ ਕੇ ਸੁਆਮੀ ਮੈਨੂੰ ਆਪਣੀ ਰਹਿਮਤ ਦੀ ਅੱਖ ਨਾਲ ਵੇਖਦਾ ਹੈ। ਅਪਣਾ ਦਾਸੁ ਆਪਿ ਸਮ੍ਹ੍ਹਾਲਿਆ ॥੨॥ ਉਹ ਖੁਦ ਹੀ ਆਪਣੇ ਸੇਵਕ ਦੀ ਸੰਭਾਲ ਕਰਦਾ ਹੈ। ਸੇਜ ਸੁਹਾਵੀ ਰਸਿ ਬਨੀ ॥ ਪ੍ਰਭੂ ਦੀ ਪ੍ਰੀਤ ਰਾਹੀਂ ਮੇਰੀ ਸੇਜ ਸੁੰਦਰ ਬਣ ਗਈ ਹੈ, ਆਇ ਮਿਲੇ ਪ੍ਰਭ ਸੁਖ ਧਨੀ ॥੩॥ ਅਤੇ ਆਰਾਮ ਬਖਸ਼ਣਹਾਰ ਸੁਆਮੀ ਮਾਲਕ ਆ ਕੇ ਮੈਨੂੰ ਮਿਲ ਪਿਆ ਹੈ। ਮੇਰਾ ਗੁਣੁ ਅਵਗਣੁ ਨ ਬੀਚਾਰਿਆ ॥ ਉਸ ਨੇ ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਧਿਆਨ ਨਹੀਂ ਕੀਤਾ, ਪ੍ਰਭ ਨਾਨਕ ਚਰਣ ਪੂਜਾਰਿਆ ॥੪॥੧॥੧੪॥ ਅਤੇ ਇਸ ਲਈ ਨਾਨਕ ਸਦਾ ਹੀ ਸੁਆਮੀ ਦੇ ਪੈਰ ਪੂਜਦਾ ਹੈ। ਬਸੰਤੁ ਮਹਲਾ ੫ ॥ ਬਸੰਤ ਪੰਜਵੀਂ ਪਾਤਿਸ਼ਾਹੀ। ਕਿਲਬਿਖ ਬਿਨਸੇ ਗਾਇ ਗੁਨਾ ॥ ਪ੍ਰਭੂ ਦਾ ਜੱਸ ਗਾਉਣ ਦੁਆਰਾ, ਮੇਰੇ ਪਾਪ ਮਿਟ ਗਏ ਹਨ, ਅਨਦਿਨ ਉਪਜੀ ਸਹਜ ਧੁਨਾ ॥੧॥ ਅਤੇ ਖੁਸ਼ੀ ਦਾ ਰਾਗ ਸਦੀਵ ਹੀ ਮੇਰੇ ਅੰਦਰ ਉਤਪੰਨ ਹੁੰਦਾ ਹੈ। ਮਨੁ ਮਉਲਿਓ ਹਰਿ ਚਰਨ ਸੰਗਿ ॥ ਵਾਹਿਗੁਰੂ ਦੇ ਪੈਰਾਂ ਦੇ ਨਾਲ ਲੱਗ ਕੇ ਮੇਰੀ ਆਤਮਾਂ ਪ੍ਰਫੁਲਤ ਹੋ ਗਈ ਹੈ। ਕਰਿ ਕਿਰਪਾ ਸਾਧੂ ਜਨ ਭੇਟੇ ਨਿਤ ਰਾਤੌ ਹਰਿ ਨਾਮ ਰੰਗਿ ॥੧॥ ਰਹਾਉ ॥ ਨੇਕ ਬੰਦੇ ਦਇਆ ਧਾਰ ਕੇ ਮੈਨੂੰ ਮਿਲ ਪਏ ਹਨ, ਅਤੇ ਹੁਣ ਮੈਂ ਸਦਾ ਪ੍ਰਭੂ ਦੇ ਨਾਮ ਦੇ ਪ੍ਰੇਮ ਨਾਲ ਰੰਗਿਆ ਰਹਿੰਦਾ ਹਾਂ। ਠਹਿਰਾਉ। ਕਰਿ ਕਿਰਪਾ ਪ੍ਰਗਟੇ ਗੋੁਪਾਲ ॥ ਆਪਣੀ ਮਿਹਰ ਧਾਰ ਪ੍ਰਭੂ ਮੇਰੇ ਮਨ ਅੰਦਰ ਪ੍ਰਤੱਖ ਹੋ ਗਿਆ ਹੈ, ਲੜਿ ਲਾਇ ਉਧਾਰੇ ਦੀਨ ਦਇਆਲ ॥੨॥ ਅਤੇ ਆਪਣੇ ਪੱਲੇ ਨਾਲ ਜੋੜ ਮਸਕੀਨਾਂ ਤੇ ਮਿਹਰਬਾਨ ਪ੍ਰਭੂ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ। ਇਹੁ ਮਨੁ ਹੋਆ ਸਾਧ ਧੂਰਿ ॥ ਇਹ ਆਤਮਾਂ ਸੰਤਾਂ ਦੇ ਪੈਰਾਂ ਦੀ ਧੂੜ ਹੋ ਗਈ ਹੈ, ਨਿਤ ਦੇਖੈ ਸੁਆਮੀ ਹਜੂਰਿ ॥੩॥ ਅਤੇ ਆਪਣੇ ਸਾਹਿਬ ਨੂੰ ਸਦਾ ਅੰਗ ਸੰਗ ਵੇਖਦੀ ਹੈ। ਕਾਮ ਕ੍ਰੋਧ ਤ੍ਰਿਸਨਾ ਗਈ ॥ ਮੇਰੀ ਕਾਮ ਚੇਸ਼ਟਾ, ਗੁੱਸਾ ਅਤੇ ਲਾਲਸਾ ਅਲੋਪ ਹੋ ਗਈਆਂ ਹਨ, ਨਾਨਕ ਪ੍ਰਭ ਕਿਰਪਾ ਭਈ ॥੪॥੨॥੧੫॥ ਅਤੇ ਸੁਆਮੀ ਮੇਰੇ ਤੇ ਮਾਇਆਵਾਨ ਹੋ ਗਿਆ ਹੈ, ਹੇ ਨਾਨਕ! ਬਸੰਤੁ ਮਹਲਾ ੫ ॥ ਬਸੰਤ ਪੰਜਵੀਂ ਪਾਤਿਸ਼ਾਹੀ। ਰੋਗ ਮਿਟਾਏ ਪ੍ਰਭੂ ਆਪਿ ॥ ਸਾਹਿਬ ਨੇ ਖੁਦ ਹੀ ਬੀਮਾਰੀਆਂ ਦੂਰ ਕਰ ਦਿੱਤੀਆਂ ਹਨ, ਬਾਲਕ ਰਾਖੇ ਅਪਨੇ ਕਰ ਥਾਪਿ ॥੧॥ ਅਤੇ ਆਪਣੇ ਹੱਥਾਂ ਦੀ ਥਾਪਨਾਂ ਦੇ ਬੱਚੇ ਨੂੰ ਬਚਾ ਲਿਆ ਹੈ। ਸਾਂਤਿ ਸਹਜ ਗ੍ਰਿਹਿ ਸਦ ਬਸੰਤੁ ॥ ਮੇਰੇ ਘਰ ਅੰਦਰ ਹਮੇਸ਼ਾਂ ਆਰਾਮ, ਅਡੋਲਤਾ ਤੇ ਅਨੰਦ ਵੱਸਦੇ ਹਨ। ਗੁਰ ਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪਿ ਹਰਿ ਹਰਿ ਮੰਤੁ ॥੧॥ ਰਹਾਉ ॥ ਮੈਂ ਪੂਰਨ ਗੁਰਾਂ ਦੀ ਪਨਾਹ ਨਹੀਂ ਹੈ ਅਤੇ ਸੁਆਮੀ ਮਾਲਕ ਦੇ ਨਾਮ ਨੂੰ ਉਚਾਰਦਾ ਹਾਂ, ਜੋ ਕਿ ਮੋਖਸ਼ ਦਾ ਸਰੂਪ ਹੈ। ਠਹਿਰਾਉ। ਸੋਗ ਸੰਤਾਪ ਕਟੇ ਪ੍ਰਭਿ ਆਪਿ ॥ ਮੇਰਾ ਸ਼ੋਕ ਅਤੇ ਦੁੱਖ ਸਾਹਿਬ ਨੇ ਖੁਦ ਦੂਰ ਕਰ ਦਿੱਤੇ ਹਨ, ਗੁਰ ਅਪੁਨੇ ਕਉ ਨਿਤ ਨਿਤ ਜਾਪਿ ॥੨॥ ਅਤੇ ਹਮੇਸ਼ਾਂ ਹਮੇਸ਼ਾਂ ਹੀ ਮੈਂ ਆਪਣੇ ਗੁਰਾਂ ਦਾ ਆਰਾਧਨ ਕਰਦਾ ਹਾਂ। ਜੋ ਜਨੁ ਤੇਰਾ ਜਪੇ ਨਾਉ ॥ ਜਿਹੜਾ ਇਨਸਾਨ ਤੇਰੇ ਨਾਮ ਦਾ ਊਚਾਰਨ ਕਰਦਾ ਹੈ, ਸਭਿ ਫਲ ਪਾਏ ਨਿਹਚਲ ਗੁਣ ਗਾਉ ॥੩॥ ਹੇ ਸੁਆਮੀ! ਉਹ ਸਾਰੇ ਮੇਵੇ ਪਾ ਲੈਂਦਾ ਹੈ ਅਤੇ ਅਹਿੱਲ ਹੋ, ਉਹ ਤੇਰੀਆਂ ਸਿਫਤਾਂ ਗਾਇਨ ਕਰਦਾ ਹੈ। ਨਾਨਕ ਭਗਤਾ ਭਲੀ ਰੀਤਿ ॥ ਨਾਨਕ, ਸਰੇਸ਼ਟ ਹੈ ਤਰੀਕਾਂ ਵਾਹਿਗੁਰੂ ਦੇ ਵੈਰਾਗੀਆਂ ਦਾ। ਸੁਖਦਾਤਾ ਜਪਦੇ ਨੀਤ ਨੀਤਿ ॥੪॥੩॥੧੬॥ ਸਦਾ ਸਦਾ ਉਹ ਆਪਣੇ ਆਰਾਮ-ਬਖਸ਼ਣਹਾਰਾਂ ਸੁਆਮੀ ਦਾ ਸਿਮਰਨ ਕਰਦੇ ਹਨ। ਬਸੰਤੁ ਮਹਲਾ ੫ ॥ ਬਸੰਤ ਪੰਜਵੀਂ ਪਾਤਸ਼ਾਹੀ। ਹੁਕਮੁ ਕਰਿ ਕੀਨ੍ਹ੍ਹੇ ਨਿਹਾਲ ॥ ਆਪਣੀ ਰਜਾ ਅੰਦਰ ਉਸ ਨੂੰ ਪ੍ਰਸੰਨ ਕਰ ਦਿੰਦਾ ਹੈ, ਅਪਨੇ ਸੇਵਕ ਕਉ ਭਇਆ ਦਇਆਲੁ ॥੧॥ ਤੇ ਸੁਆਮੀ ਆਪਣੇ ਟਹਿਲੂਏ ਤੇ ਮਿਹਰਬਾਨ ਹੋ ਜਾਂਦਾ ਹੈ। ਗੁਰਿ ਪੂਰੈ ਸਭੁ ਪੂਰਾ ਕੀਆ ॥ ਪੂਰਨ ਗੁਰਦੇਵ ਜੀ ਉਸ ਸਮੂਹ ਤੌਰ ਤੇ ਪੂਰਨ ਕਰ ਦਿੰਦੇ ਹਨ। ਅੰਮ੍ਰਿਤ ਨਾਮੁ ਰਿਦ ਮਹਿ ਦੀਆ ॥੧॥ ਰਹਾਉ ॥ ਉਹ ਸੁਧਾਸਰੂਪ ਨਾਮ ਨੂੰ ਉਸ ਦੇ ਮਨ ਅੰਦਰ ਟਿਕਾ ਦਿੰਦੇ ਹਨ। ਠਹਿਰਾਉ। ਕਰਮੁ ਧਰਮੁ ਮੇਰਾ ਕਛੁ ਨ ਬੀਚਾਰਿਓ ॥ ਵਾਹਿਗੁਰੂ ਨੇ ਮੇਰਿਆਂ ਅਮਲਾਂ ਅਤੇ ਨੇਕੀਆਂ ਦਾ ਖਿਆਲ ਨਹੀਂ ਕੀਤਾ, copyright GurbaniShare.com all right reserved. Email |