ਬਾਹ ਪਕਰਿ ਭਵਜਲੁ ਨਿਸਤਾਰਿਓ ॥੨॥ ਅਤੇ ਭੁਜਾ ਤੋਂ ਪਕੜ ਕੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ। ਪ੍ਰਭਿ ਕਾਟਿ ਮੈਲੁ ਨਿਰਮਲ ਕਰੇ ॥ ਪ੍ਰਭੂ ਨੇ ਮੇਰੀ ਗੰਦਗੀ ਉਤਾਰ ਮੈਨੂੰ ਪਵਿੱਤਰ ਕਰ ਦਿੱਤਾ ਹੈ। ਗੁਰ ਪੂਰੇ ਕੀ ਸਰਣੀ ਪਰੇ ॥੩॥ ਮੈਂ ਪੂਰਨ ਗੁਰਾਂ ਦੀ ਪਨਾਹ ਨਹੀਂ ਹੈ। ਆਪਿ ਕਰਹਿ ਆਪਿ ਕਰਣੈਹਾਰੇ ॥ ਸੁਆਮੀ ਆਪੇ ਕਰਦਾ ਹੈ ਅਤੇ ਆਪੇ ਹੀ ਸਭ ਕੁਛ ਮਰਵਾਉਂਦਾ ਹੈ। ਕਰਿ ਕਿਰਪਾ ਨਾਨਕ ਉਧਾਰੇ ॥੪॥੪॥੧੭॥ ਆਪਣੀ ਰਹਿਮਤ ਧਾਰ ਕੇ ਪ੍ਰਭੂ ਨੇ ਨਾਨਕ ਦਾ ਪਾਰ ਉਤਾਰਾ ਕਰ ਦਿੱਤਾ ਹੈ। ਬਸੰਤੁ ਮਹਲਾ ੫ ਬਸੰਤ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਊਹ ਪਾਇਆ ਜਾਂਦਾ ਹੈ। ਦੇਖੁ ਫੂਲ ਫੂਲ ਫੂਲੇ ॥ ਖਿੜਦਿਆਂ ਫੁੱਲਾਂ ਨੂੰ ਵੇਖ ਮੇਰੀ ਆਤਮਾਂ ਪ੍ਰਫੁਲਤ ਹੋ ਰਹੀ ਹੈ। ਅਹੰ ਤਿਆਗਿ ਤਿਆਗੇ ॥ ਆਪਣੀ ਸਵੈ ਹੰਗਤਾ ਨੂੰ ਛੱਡ ਤੇ ਤਲਾਂਜਲੀ ਦੇ, ਚਰਨ ਕਮਲ ਪਾਗੇ ॥ ਮੈਂ ਪ੍ਰਭੂ ਦੇ ਕੰਵਲ ਪੈਰਾਂ ਅੰਦਰ ਲੀਨ ਹੋ ਗਿਆ ਹਾਂ। ਤੁਮ ਮਿਲਹੁ ਪ੍ਰਭ ਸਭਾਗੇ ॥ ਹੇ ਭਾਗਾਂ ਵਾਲਿਆ! ਤੂੰ ਆਪਣੇ ਸੁਆਮੀ ਨਾਲ ਮਿਲ। ਹਰਿ ਚੇਤਿ ਮਨ ਮੇਰੇ ॥ ਰਹਾਉ ॥ ਹੇ ਮੇਰੀ ਜਿੰਦੜੀਏ! ਤੂੰ ਆਪਣੇ ਵਾਹਿਗੁਰੂ ਦਾ ਸਿਮਰਨ ਕਰ। ਠਹਿਰਾਉ। ਸਘਨ ਬਾਸੁ ਕੂਲੇ ॥ ਨਰਮ ਬਿਰਛ ਘਣੇਰੀ ਖੁਸ਼ਬੂ ਦਿੰਦੇ ਹਨ। ਇਕਿ ਰਹੇ ਸੂਕਿ ਕਠੂਲੇ ॥ ਕਈ ਲੱਕੜੀ ਦੀ ਮਾਨੰਦ ਖੁਸ਼ਕ ਰਹਿੰਦੇ ਹਨ। ਬਸੰਤ ਰੁਤਿ ਆਈ ॥ ਬਹਾਰ ਦੀ ਮੌਸਮ ਆ ਗਈ ਹੈ, ਪਰਫੂਲਤਾ ਰਹੇ ॥੧॥ ਅਤੇ ਇਹ ਹੁਣ ਨਿਹਾਇਤ ਹੀ ਪ੍ਰਫੁਲਤ ਹੁੰਦਾ ਹੈ। ਅਬ ਕਲੂ ਆਇਓ ਰੇ ॥ ਓ! ਹੁਣ ਕਲਜੁਗ ਆ ਗਿਆ ਹੈ। ਇਕੁ ਨਾਮੁ ਬੋਵਹੁ ਬੋਵਹੁ ॥ ਤੂੰ ਇੱਕ ਪ੍ਰਭੂ ਦੇ ਨਾਮ ਨੂੰ ਹੀ ਬੀਜ, ਬੀਜ। ਅਨ ਰੂਤਿ ਨਾਹੀ ਨਾਹੀ ॥ ਨਹੀਂ, ਇਹ ਹੋਰ ਕੁਛ ਬੀਜਣ ਦਾ ਮੌਸਮ ਨਹੀਂ। ਮਤੁ ਭਰਮਿ ਭੂਲਹੁ ਭੂਲਹੁ ॥ ਤੂੰ ਸੰਦੇਹ ਅੰਦਰ ਭਟਕ ਅਤੇ ਭੁੱਲ ਨਾਂ। ਗੁਰ ਮਿਲੇ ਹਰਿ ਪਾਏ ॥ ਊਹ ਗੁਰਾਂ ਨੂੰ ਮਿਲ ਕੇ ਆਪਣੇ ਹਰੀ ਨੂੰ ਪਾ ਲੈਂਦਾ ਹੈ, ਜਿਸੁ ਮਸਤਕਿ ਹੈ ਲੇਖਾ ॥ ਜਿਸ ਦੇ ਮੱਥੇ ਉਤੇ ਐਸੀ ਪ੍ਰਾਲਬਧ ਲਿਖੀ ਹੋਈ ਹੈ। ਮਨ ਰੁਤਿ ਨਾਮ ਰੇ ॥ ਹੇ ਮੇਰੀ ਜਿੰਦੇ! ਇਹ ਮੌਸਮ ਨਾਮ ਦਾ ਸਿਮਰਨ ਕਰਨ ਦਾ ਹੈ। ਗੁਨ ਕਹੇ ਨਾਨਕ ਹਰਿ ਹਰੇ ਹਰਿ ਹਰੇ ॥੨॥੧੮॥ ਨਾਨਕ ਸਦੀਵ ਹੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੀ ਮਹਿਮਾਂ ਉਚਾਰਨ ਕਰਦਾ ਹੈ। ਬਸੰਤੁ ਮਹਲਾ ੫ ਘਰੁ ੨ ਹਿੰਡੋਲ ਬਸੰਤ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਇਕੱਠੇ ਅਤੇ ਰਲ ਬੈਠੋ, ਮੇਰੇ ਵੀਰਨੋ! ਦਵੈਤ ਭਾਵ ਨੂੰ ਦੂਰ ਕਰੋ ਅਤੇ ਆਪਣੇ ਪ੍ਰਭੂ ਨਾਲ ਪਿਰਹੜੀ ਪਾਓ। ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥ ਵਾਹਿਗੁਰੂ ਦੇ ਨਾਮ ਨਾਲ ਮੇਲ ਮਿਲਾਪ ਕਰੋ, ਹੇ ਨੇਕ ਬੰਦਿਓ! ਅਤੇ ਆਪਣੀ ਚਟਾਈ ਵਿਛਾ ਕੇ ਉਸ ਉਤੇ ਬੈਠੋ। ਇਨ੍ਹ੍ਹ ਬਿਧਿ ਪਾਸਾ ਢਾਲਹੁ ਬੀਰ ॥ ਇਸ ਤਰੀਕੇ ਨਾਲ ਆਪਣੀਆਂ ਨਰਦਾਂ ਸੁੱਟੋ, ਹੇ ਭਰਾਓ! ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ ॥੧॥ ਰਹਾਉ ॥ ਗੁਰਾਂ ਦੀ ਦਇਆ ਦੁਆਰਾ, ਦਿਨ ਤੇ ਰੈਣ ਪ2੍ਰਭੂ ਦੇ ਨਾਮ ਦਾ ਉਚਾਰਨ ਕਰੋ ਅਤੇ ਅਖੀਰ ਦੇ ਵੇਲੇ ਤੁਹਾਨੂੰ ਰੰਜ ਗਮ ਨਹੀਂ ਵਾਪਰੇਗਾ। ਠਹਿਰਾਓ। ਕਰਮ ਧਰਮ ਤੁਮ੍ਹ੍ਹ ਚਉਪੜਿ ਸਾਜਹੁ ਸਤੁ ਕਰਹੁ ਤੁਮ੍ਹ੍ਹ ਸਾਰੀ ॥ ਪਵਿੱਤਰ ਅਮਲ ਤੇਰਾ ਪਾਸਾ ਹੋਣਾ ਅਤੇ ਸੱਚ ਨੂੰ ਤੂੰ ਆਪਣੀਆਂ ਨਰਦਾਂ ਬਣਾਂ। ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ ਹਰਿ ਪਿਆਰੀ ॥੨॥ ਤੂੰ ਆਪਣੀ ਸ਼ਹਿਵਤ, ਗੁੱਸੇ, ਲਾਲਚ ਤੇ ਸੰਸਾਰੀ ਮਮਤਾ! ਕਾਬੂ ਕਰ ਲੈ। ਐਹੋ ਜੇਹੀ ਖੇਡ ਹਰੀ ਨੂੰ ਲਾਡਲੀ ਲੱਗਦੀ ਹੈ। ਉਠਿ ਇਸਨਾਨੁ ਕਰਹੁ ਪਰਭਾਤੇ ਸੋਏ ਹਰਿ ਆਰਾਧੇ ॥ ਤੂੰ ਅੰਮ੍ਰਿਤ ਵੇਲੇ ਉਠ ਅਤੇ ਭਜਨ ਕਰ। ਸੌਣ ਤੋਂ ਪਹਿਲਾਂ ਭੀ ਤੂੰ ਆਪਣੇ ਵਾਹਿਗੁਰੂ ਦਾ ਸਿਮਰਨ ਕਰ। ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ ॥੩॥ ਮੇਰੇ ਸੱਚੇ ਗੁਰੂ ਤੈਨੂੰ ਖਤਰਨਾਕ ਪੇਚਾਂ ਤੋਂ ਬਚਾ ਲੈਣਗੇ ਅਤੇ ਤੂੰ ਆਰਾਮ ਅਤੇ ਅਡੋਲਤਾ ਨਾਲ ਆਪਣੇ ਗ੍ਰਹਿ ਪੁੱਜ ਜਾਵੇਗਾ। ਹਰਿ ਆਪੇ ਖੇਲੈ ਆਪੇ ਦੇਖੈ ਹਰਿ ਆਪੇ ਰਚਨੁ ਰਚਾਇਆ ॥ ਵਾਹਿਗੁਰੂ ਆਪ ਖੇਡਦਾ ਹੈ, ਆਪ ਹੀ ਵੇਖਦਾ ਹੈ, ਅਤੇ ਪ੍ਰਭੂ ਨੇ ਖੁਦ ਹੀ ਰਚਨਾ ਰਚੀ ਹੈ। ਜਨ ਨਾਨਕ ਗੁਰਮੁਖਿ ਜੋ ਨਰੁ ਖੇਲੈ ਸੋ ਜਿਣਿ ਬਾਜੀ ਘਰਿ ਆਇਆ ॥੪॥੧॥੧੯॥ ਹੇ ਗੋਲੇ ਨਾਨਕ! ਜਿਹੜਾ ਇਨਸਾਨ ਗੁਰਾਂ ਦੀ ਸਿਖ ਮਤ ਤਾਬੇ ਖੇਡਦਾ ਹੈ, ਉਹ ਜੀਵਨ ਦੀ ਖੇਡ ਨੂੰ ਜਿੱਤ ਆਪਣੇ ਧਾਮ ਨੂੰ ਜਾਂਦਾ ਹੈ। ਬਸੰਤੁ ਮਹਲਾ ੫ ਹਿੰਡੋਲ ॥ ਬਸੰਤ ਪੰਜਵੀਂ ਪਾਤਿਸ਼ਾਹੀ ਹਿੰਡੋਲ। ਤੇਰੀ ਕੁਦਰਤਿ ਤੂਹੈ ਜਾਣਹਿ ਅਉਰੁ ਨ ਦੂਜਾ ਜਾਣੈ ॥ ਕੇਵਲ ਤੂੰ ਹੀ, ਹੇ ਪ੍ਰਭੂ! ਆਪਣੀ ਸ਼ਕਤੀ ਨੂੰ ਜਾਣਦਾ ਹੈਂ। ਹੋ ਦੂਸਰਾ ਕੋਈ ਨਹੀਂ ਜਾਣਦਾ। ਜਿਸ ਨੋ ਕ੍ਰਿਪਾ ਕਰਹਿ ਮੇਰੇ ਪਿਆਰੇ ਸੋਈ ਤੁਝੈ ਪਛਾਣੈ ॥੧॥ ਜਿਸ ਉਤੇ ਤੂੰ ਆਪਣੀ ਮਿਹਰ ਧਾਰਦਾ ਹੈ, ਹੇ ਮੇਰੇ ਪ੍ਰੀਤਮ! ਕੇਵਲ ਉਹ ਹੀ ਤੈਨੂੰ ਅਨੁਭਵ ਕਰਦਾ ਹੈ। ਤੇਰਿਆ ਭਗਤਾ ਕਉ ਬਲਿਹਾਰਾ ॥ ਤੇਰਿਆਂ ਵੈਰਾਗੀਆਂ ਉਤੋਂ ਮੈਂ ਘੋਲੀ ਜਾਂਦਾ ਹਾਂ। ਥਾਨੁ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਆਪਾਰਾ ॥੧॥ ਰਹਾਉ ॥ ਸਦੀਵੀ ਸੁੰਦਰ ਹੈ ਤੇਰਾ ਠਿਕਾਣਾ, ਹੇ ਸੁਆਮੀ! ਅਤੇ ਬੇਅੰਤ ਹਨ ਤੇਰੀਆਂ ਅਸਚਰਜ ਖੇਡਾਂ। ਠਹਿਰਾਉ। ਤੇਰੀ ਸੇਵਾ ਤੁਝ ਤੇ ਹੋਵੈ ਅਉਰੁ ਨ ਦੂਜਾ ਕਰਤਾ ॥ ਤੇਰੀ ਟਹਿਲ ਸੇਵਾ ਕੇਵਲ ਤੂੰ ਹੀ ਕਰ ਸਕਦਾ ਹੈਂ। ਹੋਰ ਕੋਈ ਇਸ ਨੂੰ ਕਰ ਨਹੀਂ ਸਕਦਾ। ਭਗਤੁ ਤੇਰਾ ਸੋਈ ਤੁਧੁ ਭਾਵੈ ਜਿਸ ਨੋ ਤੂ ਰੰਗੁ ਧਰਤਾ ॥੨॥ ਕੇਵਲ ਉਹ ਹੀ ਤੇਰਾ ਹੈ, ਜਿਸ ਨੂੰ ਤੂੰ ਪਿਆਰ ਕਰਦਾ ਹੈਂ। copyright GurbaniShare.com all right reserved. Email |