ਤੂ ਵਡ ਦਾਤਾ ਤੂ ਵਡ ਦਾਨਾ ਅਉਰੁ ਨਹੀ ਕੋ ਦੂਜਾ ॥ ਤੂੰ ਭਾਰਾ ਦਾਤਾਰ ਹੈਂ ਅਤੇ ਤੂੰ ਹੀ ਖਰਾ ਸਿਆਣਾ। ਤੇਰੇ ਵਰਗਾ ਹੋਰ ਕੋਈ ਨਹੀਂ। ਤੂ ਸਮਰਥੁ ਸੁਆਮੀ ਮੇਰਾ ਹਉ ਕਿਆ ਜਾਣਾ ਤੇਰੀ ਪੂਜਾ ॥੩॥ ਤੂੰ ਮੇਰਾ ਸਰਬ ਸ਼ਕਤੀਮਾਨ ਸਾਹਿਬ ਹੈ। ਕਿਸ ਤਰ੍ਹਾਂ ਤੇਰੀ ਉਪਾਸ਼ਨਾ ਕਰਨੀ ਮੈਂ ਨਹੀਂ ਜਾਣਦਾ? ਤੇਰਾ ਮਹਲੁ ਅਗੋਚਰੁ ਮੇਰੇ ਪਿਆਰੇ ਬਿਖਮੁ ਤੇਰਾ ਹੈ ਭਾਣਾ ॥ ਅਦ੍ਰਿਸ਼ਟ ਹੈ ਤੇਰਾ ਮੰਦਰ, ਹੇ ਮੇਰੇ ਪ੍ਰੀਤਮ! ਅਤੇ ਕਠਨ ਹੈ ਤੇਰੀ ਰਜਾ ਦਾ ਮੰਨਣਾ। ਕਹੁ ਨਾਨਕ ਢਹਿ ਪਇਆ ਦੁਆਰੈ ਰਖਿ ਲੇਵਹੁ ਮੁਗਧ ਅਜਾਣਾ ॥੪॥੨॥੨੦॥ ਗੁਰੂ ਜੀ ਫੁਰਮਾਉਂਦੇ ਹਨ, ਮੈਂ ਤੇਰੇ ਬੂਹੇ ਤੇ ਆ ਡਿੱਗਿਆ ਹਾਂ, ਹੇ ਪ੍ਰਭੂ! ਤੂੰ ਮੈਂ ਮੂਰਖ ਅਤੇ ਬੇਸਮਝ ਦੀ ਰੱਖਿਆ ਕਰ। ਬਸੰਤੁ ਹਿੰਡੋਲ ਮਹਲਾ ੫ ॥ ਬਸੰਤ ਹਿੰਡੋਲ ਪੰਜਵੀਂ ਪਾਤਿਸ਼ਾਹੀ। ਮੂਲੁ ਨ ਬੂਝੈ ਆਪੁ ਨ ਸੂਝੈ ਭਰਮਿ ਬਿਆਪੀ ਅਹੰ ਮਨੀ ॥੧॥ ਸੰਦੇਹ ਅਤੇ ਹੰਕਾਰ ਮਤ ਅੰਦਰ ਖਚਤ ਹੋਇਆ ਹੋਇਆ ਬੰਦਾ ਆਦੀ ਪ੍ਰਭੂ ਨੂੰ ਨਹੀਂ ਜਾਣਦਾ, ਨਾਂ ਹੀ ਆਪਣੇ ਆਪ ਨੂੰ ਸਮਝਦਾ ਹੈ। ਪਿਤਾ ਪਾਰਬ੍ਰਹਮ ਪ੍ਰਭ ਧਨੀ ॥ ਸੁਆਮੀ ਮਾਲਕ ਸ਼ਰੋਮਣੀ ਵਾਹਿਗੁਰੂਮ ਮੇਰਾ ਬਾਬਲ ਹੈ। ਮੋਹਿ ਨਿਸਤਾਰਹੁ ਨਿਰਗੁਨੀ ॥੧॥ ਰਹਾਉ ॥ ਹੇ ਵਾਹਿਗੁਰੂ! ਤੂੰ ਮੈਂ, ਨੇਕੀ ਵਿਹੂਣਾ ਦਾ ਪਾਰ ਉਤਾਰਾ ਕਰ ਦੇ। ਠਹਿਰਾਉ। ਓਪਤਿ ਪਰਲਉ ਪ੍ਰਭ ਤੇ ਹੋਵੈ ਇਹ ਬੀਚਾਰੀ ਹਰਿ ਜਨੀ ॥੨॥ ਕੇਵਲ ਪ੍ਰਭੂ ਹੀ ਰਚਦਾ ਤੇ ਨਾਸ ਕਰਦਾ ਹੈ। ਰੱਬ ਦੇ ਗੋਲੇ ਐਕੁਰ ਖਿਆਲ ਕਰਦੇ ਹਨ। ਨਾਮ ਪ੍ਰਭੂ ਕੇ ਜੋ ਰੰਗਿ ਰਾਤੇ ਕਲਿ ਮਹਿ ਸੁਖੀਏ ਸੇ ਗਨੀ ॥੩॥ ਜੋ ਸੁਆਮੀ ਦੇ ਨਾਮ ਦੀ ਪ੍ਰੀਤ ਨਾਲ ਰੰਗੀਜੇ ਹਨ, ਕੇਵਲ ਓਹੀ ਕਲਜੁਗ ਅੰਦਰ ਸੁਖੀ ਗਿਦੇ ਜਾਂਦੇ ਹਨ। ਅਵਰੁ ਉਪਾਉ ਨ ਕੋਈ ਸੂਝੈ ਨਾਨਕ ਤਰੀਐ ਗੁਰ ਬਚਨੀ ॥੪॥੩॥੨੧॥ ਗੁਰਾਂ ਦੀ ਬਾਣੀ ਰਾਹੀਂ ਹੀ ਜੀਵ ਦਾ ਪਾਰ ਉਤਾਰਾ ਹੋ ਜਾਂਦਾ ਹੈ। ਹੋਰ ਕੋਈ ਤਦਬੀਰ ਨਾਨਕ ਦੇ ਖਿਆਲ ਵਿੱਚ ਨਹੀਂ ਆਉਂਦੀ। ੴ ਸਤਿਗੁਰ ਪ੍ਰਸਾਦਿ ॥ ਰਾਗੁ ਬਸੰਤ ਹਿੰਡੋਲ। ਨੌਵੀ ਪਾਤਿਸ਼ਾਹੀ। ਰਾਗੁ ਬਸੰਤੁ ਹਿੰਡੋਲ ਮਹਲਾ ੯ ॥ ਵਾਹਿਗੁਰੂ ਕੇਵਲ ਇੱਕ ਹੈ! ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਸਾਧੋ ਇਹੁ ਤਨੁ ਮਿਥਿਆ ਜਾਨਉ ॥ ਹੇ ਸੰਤੋ! ਜਾਣ ਲਓ ਕਿ ਇਹ ਨਾਸਵੰਤ ਹੈ। ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥੧॥ ਰਹਾਉ ॥ ਪ੍ਰਭੂ, ਜਿਹੜਾ ਇਸ ਦੇ ਅੰਦਰ ਵੱਸਦਾ ਹੈ, ਕੇਵਲ ਉਸ ਨੂੰ ਹੀ ਤੂੰ ਸਦੀਵੀ ਸਥਿਰ ਕਰ ਕੇ ਜਾਣਾ। ਠਹਿਰਾਉ। ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ ॥ ਇਹ ਸੰਸਾਰ ਸੁਫਨੇ ਵਿੱਚ ਇਕੱਤਰ ਕੀਤੇ ਹੋਏ ਧਨ ਦੀ ਮਾਨੰਦ ਹੈ। ਤੂੰ ਇਸ ਨੂੰ ਵੇਖ ਕੇ ਕਿਉਂ ਹੰਕਾਰਿਆ ਹੋਇਆ ਹੈ? ਸੰਗਿ ਤਿਹਾਰੈ ਕਛੂ ਨ ਚਾਲੈ ਤਾਹਿ ਕਹਾ ਲਪਟਾਨੋ ॥੧॥ ਤੇਰੇ ਨਾਲ ਕੁਝ ਨਹੀਂ ਜਾਣਾ, ਤੂੰ ਇਸ ਨਾਲ ਕਿਉਂ ਚਿਮੜਿਆ ਹੋਇਆ ਹੈ? ਉਸਤਤਿ ਨਿੰਦਾ ਦੋਊ ਪਰਹਰਿ ਹਰਿ ਕੀਰਤਿ ਉਰਿ ਆਨੋ ॥ ਖੁਸ਼ਾਮਦ ਅਤੇ ਬਦਖੋਈ ਦੋਨਾਂ ਨੂੰ ਛੱਡ ਦੇ ਅਤੇ ਵਾਹਿਗੁਰੂ ਦੀ ਮਹਿਮਾਂ ਨੂੰ ਆਪਣੇ ਹਿਰਦੇ ਵਿੱਚ ਟਿਕਾ। ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ॥੨॥੧॥ ਹੇ ਗੋਲੇ ਨਾਨਕ! ਅਦੁੱਤੀ ਸੁਲਖਮਣਾ, ਸੁਆਮੀ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ। ਬਸੰਤੁ ਮਹਲਾ ੯ ॥ ਬਸੰਤ ਨੌਵੀ ਪਾਤਿਸ਼ਾਹੀ। ਪਾਪੀ ਹੀਐ ਮੈ ਕਾਮੁ ਬਸਾਇ ॥ ਪਾਪੀ ਦੇ ਚਿੱਤ ਅੰਦਰ ਸ਼ਹਿਵਤ ਵੱਸਦੀ ਹੈ। ਮਨੁ ਚੰਚਲੁ ਯਾ ਤੇ ਗਹਿਓ ਨ ਜਾਇ ॥੧॥ ਰਹਾਉ ॥ ਇਸ ਨਹੀਂ ਚੁਲਬੁਲਾ ਮਨੂਆ ਕਾਬੂ ਵਿੱਚ ਨਹੀਂ ਆਉਂਦਾ। ਠਹਿਰਾਉ। ਜੋਗੀ ਜੰਗਮ ਅਰੁ ਸੰਨਿਆਸ ॥ ਸਾਰੇ ਯੋਗੀਆਂ, ਰਮਤੇ ਸਾਧੂਆਂ ਅਤੇ ਤਿਆਗੀਆਂ ਉਤੇ, ਸਭ ਹੀ ਪਰਿ ਡਾਰੀ ਇਹ ਫਾਸ ॥੧॥ ਸ਼ਹਿਵਤ ਦਾ ਇਹ ਜਾਲ ਪਿਆ ਹੋਇਆ ਹੈ। ਜਿਹਿ ਜਿਹਿ ਹਰਿ ਕੋ ਨਾਮੁ ਸਮ੍ਹ੍ਹਾਰਿ ॥ ਜੋ ਭੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੇ ਹਨ, ਤੇ ਭਵ ਸਾਗਰ ਉਤਰੇ ਪਾਰਿ ॥੨॥ ਉਹ ਭਿਆਨਕ ਸੰਸਾਰ ਸਮੁੰਦਰ ਨੂੰ ਤੁਰ ਜਾਂਦੇ ਹਨ। ਜਨ ਨਾਨਕ ਹਰਿ ਕੀ ਸਰਨਾਇ ॥ ਨੌਕਰ ਨਾਨਕ ਨੇ ਪ੍ਰਭੂ ਦੀ ਪਨਾਹ ਲਈ ਹੈ। ਦੀਜੈ ਨਾਮੁ ਰਹੈ ਗੁਨ ਗਾਇ ॥੩॥੨॥ ਤੂੰ ਉਸ ਨੂੰ ਆਪਣਾ ਨਾਮ ਪ੍ਰਦਾਨ ਕਰ ਦੇ, ਹੇ ਪ੍ਰਭੂ! ਤਾਂ ਜੋ ਉਹ ਤੇਰੀ ਕੀਰਤੀ ਗਾਇਨ ਕਰਦਾ ਰਹੇ। ਬਸੰਤੁ ਮਹਲਾ ੯ ॥ ਬਸੰਤ ਨੌਵੀ ਪਾਤਿਸ਼ਾਹੀ। ਮਾਈ ਮੈ ਧਨੁ ਪਾਇਓ ਹਰਿ ਨਾਮੁ ॥ ਹੇ ਮਾਤਾ! ਮੈਨੂੰ ਹਰੀ ਦੇ ਨਾਮ ਦੀ ਦੌਲਤ ਪ੍ਰਾਪਤ ਹੋ ਗਈ ਹੈ। ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ ॥੧॥ ਰਹਾਉ ॥ ਮੇਰਾ ਮਨੂਆ ਭਟਕਣ ਤੋਂ ਖਲਾਸੀ ਪਾ ਗਿਆ ਹੈ ਅਤੇ ਆਰਾਮ ਨਾਲ ਬਹਿ ਗਿਆ ਹੈ। ਠਹਿਰਾਉ। ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨੁ ॥ ਧਨ ਦੌਲਤ ਦਾ ਮੋਹ ਮੇਰੇ ਸਰੀਰ ਤੋਂ ਦੌੜ ਗਿਆ ਹੈ ਅਤੇ ਪਵਿੱਤਰ ਬ੍ਰਹਮ ਵੀਚਾਰ ਮੇਰੇ ਅੰਦਰ ਉਤਪੰਨ ਹੋ ਗਈ ਹੈ। ਲੋਭ ਮੋਹ ਏਹ ਪਰਸਿ ਨ ਸਾਕੈ ਗਹੀ ਭਗਤਿ ਭਗਵਾਨ ॥੧॥ ਲਾਲਚ ਤੇ ਸੰਸਾਰੀ ਮਮਤਾ, ਸ਼ੲਹ ਮੈਨੂੰ ਛੂਹ ਨਹੀਂ ਸਕਦੀਆਂ। ਮੈਂ ਕੀਰਤੀਮਾਨ ਪ੍ਰਭੂ ਦੀ ਬੰਦਗੀ ਘੁਟ ਕੇ ਫੜ ਨਹੀਂ ਹੈ। ਜਨਮ ਜਨਮ ਕਾ ਸੰਸਾ ਚੂਕਾ ਰਤਨੁ ਨਾਮੁ ਜਬ ਪਾਇਆ ॥ ਜਦ ਮੈਨੂੰ ਨਾਮ ਦਾ ਜਵੇਹਰ ਪ੍ਰਾਪਤ ਹੋ ਗਿਆ, ਤਾਂ ਮੇਰਾ ਲਗਾਤਾਰ ਜਨਮਾਂ ਦਾ ਡਰ ਨਵਿਰਤ ਹੋ ਗਿਆ। ਤ੍ਰਿਸਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹਿ ਸਮਾਇਆ ॥੨॥ ਮੇਰਾ ਮਨੂਆ ਸਮੂਹ ਖਾਹਿਸ਼ਾਂ ਤੋਂ ਖਲਾਸੀ ਪਾ ਗਿਆ ਅਤੇ ਮੈਂ ਆਪਣੀ ਨਿੱਜ ਦੀ ਖੁਸ਼ੀ ਅੰਦਰ ਲੀਨ ਹੋ ਗਿਆ। ਜਾ ਕਉ ਹੋਤ ਦਇਆਲੁ ਕਿਰਪਾ ਨਿਧਿ ਸੋ ਗੋਬਿੰਦ ਗੁਨ ਗਾਵੈ ॥ ਜਿਸ ਉਤੇ ਰਹਿਮਤ ਦਾ ਖਜਾਨਾ, ਹਰੀ ਮਾਇਆਵਾਲ ਹੁੰਦਾ ਹੈ, ਕੇਵਲ ਉਹ ਹੀ ਸ਼੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰਦਾ ਹੈ। ਕਹੁ ਨਾਨਕ ਇਹ ਬਿਧਿ ਕੀ ਸੰਪੈ ਕੋਊ ਗੁਰਮੁਖਿ ਪਾਵੈ ॥੩॥੩॥ ਗੁਰੂ ਜੀ ਆਖਦੇ ਹਨ, ਕੋਈ ਵਿਰਲਾ ਜਣਾ ਹੀ ਇਸ ਕਿਸਮ ਦੀ ਦੌਲਤ ਨੂੰ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਕਰਦਾ ਹੈ। ਬਸੰਤੁ ਮਹਲਾ ੯ ॥ ਬਸੰਤ ਨੌਵੀ ਪਾਤਿਸ਼ਾਹੀ। ਮਨ ਕਹਾ ਬਿਸਾਰਿਓ ਰਾਮ ਨਾਮੁ ॥ ਹੇ ਮੇਰੀ ਜਿੰਦੇ! ਤੂੰ ਪ੍ਰਭੂ ਦੇ ਨਾਮ ਨੂੰ ਕਿਉਂ ਭੁਲਾਉਂਦੀ ਹੈ? ਤਨੁ ਬਿਨਸੈ ਜਮ ਸਿਉ ਪਰੈ ਕਾਮੁ ॥੧॥ ਰਹਾਉ ॥ ਜਦ ਦੇਹਿ ਨਾਸ ਹੋ ਜਾਏਗੀ, ਛਾਂ ਤੇਰਾ ਵਾਸਤਾ ਮੌਤ ਦੇ ਦੂਤ ਨਾਲ ਪੈ ਜਾਵੇਗਾ। ਠਹਿਰਾਉ। ਇਹੁ ਜਗੁ ਧੂਏ ਕਾ ਪਹਾਰ ॥ ਇਹ ਸੰਸਾਰ ਧੂਏਂ ਦਾ ਪਹਾੜ ਹੈ। copyright GurbaniShare.com all right reserved. Email |