ਤੈ ਸਾਚਾ ਮਾਨਿਆ ਕਿਹ ਬਿਚਾਰਿ ॥੧॥ ਕਿਸ ਖਿਆਲ ਨੇ ਤੈਨੂੰ ਇਸ ਨੂੰ ਅਸਲੀ ਜਣਾ ਦਿੱਤਾ ਹੈ? ਧਨੁ ਦਾਰਾ ਸੰਪਤਿ ਗ੍ਰੇਹ ॥ ਦੌਲਤ ਪਤਨੀ ਜਾਇਦਾਦ ਅਤੇ ਘਰ, ਕਛੁ ਸੰਗਿ ਨ ਚਾਲੈ ਸਮਝ ਲੇਹ ॥੨॥ ਤੇਰੇ ਨਾਲ ਕੁਝ ਭੀ ਨਹੀਂ ਜਾਣਾ, ਤੂੰ ਇਸ ਨੂੰ ਸੋਚ ਸਮਝ ਲੈ। ਇਕ ਭਗਤਿ ਨਾਰਾਇਨ ਹੋਇ ਸੰਗਿ ॥ ਕੇਵਲ ਸੁਆਮੀ ਦਾ ਸਿਮਰਨ ਹੀ ਤੇਰੇ ਨਾਲ ਜਾਵੇਗਾ, ਕਹੁ ਨਾਨਕ ਭਜੁ ਤਿਹ ਏਕ ਰੰਗਿ ॥੩॥੪॥ ਗੁਰੂ ਜੀ ਆਖਦੇ ਹਨ ਤੂੰ ਉਸ ਨੂੰ ਖਾਲਸ ਪਿਆਰ ਨਾਲ ਯਾਦ ਕਰ। ਬਸੰਤੁ ਮਹਲਾ ੯ ॥ ਬਸੰਤ ਨੌਵੀ ਪਾਤਿਸ਼ਾਹੀ। ਕਹਾ ਭੂਲਿਓ ਰੇ ਝੂਠੇ ਲੋਭ ਲਾਗ ॥ ਕੂੜੇ ਲਾਲਚ ਨਾਲ ਜੁੜ ਕੇ ਤੂੰ ਕਿਉਂ ਕੁਰਾਹੇ ਪੈਂਦਾ ਹੈਂ, ਹੇ ਇਨਸਾਨ! ਕਛੁ ਬਿਗਰਿਓ ਨਾਹਿਨ ਅਜਹੁ ਜਾਗ ॥੧॥ ਰਹਾਉ ॥ ਅਜੇ ਕੁਝ ਵਿਗੜਿਆ ਨਹੀਂ। ਤੂੰ ਅਜੇ ਭੀ ਜਾਗ ਪਓ। ਠਹਿਰਾਉ। ਸਮ ਸੁਪਨੈ ਕੈ ਇਹੁ ਜਗੁ ਜਾਨੁ ॥ ਤੂੰ ਜਾਣ ਲੈ ਕਿ ਇਹ ਸੰਸਾਰ ਸੁਫਨੇ ਵਰਗਾ ਹੈ। ਬਿਨਸੈ ਛਿਨ ਮੈ ਸਾਚੀ ਮਾਨੁ ॥੧॥ ਇਹ ਇੱਕ ਮੁਹਤ ਵਿੱਚ ਨਾਸ ਹੋ ਜਾਏਗਾ, ਤੂੰ ਇਸ ਨੂੰ ਸੱਚ ਕਰਕੇ ਮੰਨ ਲੈ। ਸੰਗਿ ਤੇਰੈ ਹਰਿ ਬਸਤ ਨੀਤ ॥ ਵਾਹਿਗੁਰੂ ਸਦਾ ਹੀ ਤੇਰੇ ਨਾਲ ਵੱਸਦਾ ਹੈ। ਨਿਸ ਬਾਸੁਰ ਭਜੁ ਤਾਹਿ ਮੀਤ ॥੨॥ ਰਾਤ ਅਤੇ ਦਿਨ ਤੂੰ ਉਸ ਦਾ ਸਿਮਰਨ ਕਰ, ਹੇ ਮੇਰੇ ਮਿੱਤਰ! ਬਾਰ ਅੰਤ ਕੀ ਹੋਇ ਸਹਾਇ ॥ ਅਖੀਰ ਦੇ ਵੇਲੇ, ਵਾਹਿਗੁਰੂ ਤੇਰਾ ਸਹਾਇਕ ਹੋਵੇਗਾ। ਕਹੁ ਨਾਨਕ ਗੁਨ ਤਾ ਕੇ ਗਾਇ ॥੩॥੫॥ ਗੁਰੂ ਜੀ ਫੁਰਮਾਉਂਦੇ ਹਨ, ਤੂੰ ਉਸ ਦੀਆਂ ਸਿਫਤਾਂ ਗਾਇਨ ਕਰ। ਬਸੰਤੁ ਮਹਲਾ ੧ ਅਸਟਪਦੀਆ ਘਰੁ ੧ ਦੁਤੁਕੀਆ ਬਸੰਤ ਪਹਿਲੀ ਪਾਤਿਸ਼ਾਹੀ। ਅਸਟਪਦੀਆਂ। ਦੋ ਤੁਕੀਆਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਜਗੁ ਕਊਆ ਨਾਮੁ ਨਹੀ ਚੀਤਿ ॥ ਦੁਨੀਆਂ ਕਾਂ ਵਰਗੀ ਹੈ ਜੋ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕਰਦੀ, ਨਾਮੁ ਬਿਸਾਰਿ ਗਿਰੈ ਦੇਖੁ ਭੀਤਿ ॥ ਅਤੇ ਨਾਮ ਨੂੰ ਭੁਲਾ ਕੇ ਚੋਗੇ ਨੂੰ ਵੇਖ ਇਸ ਉਤੇ ਡਿੱਗਦੀ ਹੈ। ਮਨੂਆ ਡੋਲੈ ਚੀਤਿ ਅਨੀਤਿ ॥ ਬਦ-ਨੀਅਤ ਦੇ ਰਾਹੀਂ ਮਨ ਡਿਕਡੋਲੇ ਖਾਂਦਾ ਹੈ। ਜਗ ਸਿਉ ਤੂਟੀ ਝੂਠ ਪਰੀਤਿ ॥੧॥ ਇਸ ਲਈ ਮੈਂ ਕੂੜੀ ਦੁਨੀਆਂ ਨਾਲੋਂ ਮੁਹੱਬਤ ਤੋੜ ਲਈ ਹੈ। ਕਾਮੁ ਕ੍ਰੋਧੁ ਬਿਖੁ ਬਜਰੁ ਭਾਰੁ ॥ ਇਨਸਾਨ ਵਿਸ਼ੇ ਭੋਗ ਗੁੱਸੇ ਅਤੇ ਹੋਰਨਾਂ ਪਾਪਾਂ ਦਾ ਅਸਿਹ ਬਝ ਚੁੱਕੀ ਫਿਰਦਾ ਹੈ। ਨਾਮ ਬਿਨਾ ਕੈਸੇ ਗੁਨ ਚਾਰੁ ॥੧॥ ਰਹਾਉ ॥ ਨਾਮ ਦੇ ਬਗੈਰ, ਇਨਸਾਨ ਦਾ ਚੰਗਾ ਆਚਰਨ ਕਿਸ ਤਰ੍ਹਾਂ ਹੋ ਸਕਦਾ ਹੈ? ਠਹਿਰਾਉ। ਘਰੁ ਬਾਲੂ ਕਾ ਘੂਮਨ ਘੇਰਿ ॥ ਇਹ ਦੇਹਿ ਹੈ ਘੁਮਣਘੇਰੀ, ਰੇਤ ਦੀ, ਬਰਖਸਿ ਬਾਣੀ ਬੁਦਬੁਦਾ ਹੇਰਿ ॥ ਤੇ ਬੁਲਬੁਲੇ ਦੀ ਜੋ ਮੀਂਹ ਪੈਣ ਤੇ ਬਣਦੀ ਹੈ, ਤੂੰ ਵੇਖ ਲੈ। ਮਾਤ੍ਰ ਬੂੰਦ ਤੇ ਧਰਿ ਚਕੁ ਫੇਰਿ ॥ ਜਦ ਪ੍ਰਭੂ ਦਾ ਪਹੀਆ ਫਿਰਦਾ ਹੈ ਤਾਂ ਮਨੁਸ਼ੀ ਦੇਹਿ ਨਿਰੇਪੁਰੇ ਇੱਕ ਤੁਪਕੇ ਤੋਂ ਹੀ ਬਣ ਜਾਂਦੀ ਹੈ। ਸਰਬ ਜੋਤਿ ਨਾਮੈ ਕੀ ਚੇਰਿ ॥੨॥ ਸਾਰੀਆਂ ਰੂਹਾਂ, ਪ੍ਰਭੂ ਦੇ ਨਾਮ ਦੀਆਂ ਚੇਰੀਆਂ ਹਨ। ਸਰਬ ਉਪਾਇ ਗੁਰੂ ਸਿਰਿ ਮੋਰੁ ॥ ਮੇਰੇ ਵਿਸ਼ਾਲ ਤੇ ਸ਼ਰੋਮਣੀ ਸੁਆਮੀ ਨੇ ਸਾਰਿਆਂ ਨੂੰ ਰਚਿਆ ਹੈ। ਭਗਤਿ ਕਰਉ ਪਗ ਲਾਗਉ ਤੋਰ ॥ ਹੇ ਹਰੀ! ਮੈਂ ਤੇਰੀ ਸੇਵਾ ਕਮਾਉਂਦਾ ਹਾਂ, ਤੇ ਤੇਰੇ ਪੈਰੀ ਪੈਂਦਾ ਹਾਂ। ਨਾਮਿ ਰਤੋ ਚਾਹਉ ਤੁਝ ਓਰੁ ॥ ਤੇਰੇ ਨਾਮ ਨਾਲ ਰੰਗਿਆ ਹੋਇਆ, ਹੇ ਸੁਆਮੀ! ਮੈਂ ਸਦਾ ਹੀ ਤੇਰੇ ਪਾਸ ਹੋਣਾ ਚਾਹੁੰਦਾ ਹਾਂ। ਨਾਮੁ ਦੁਰਾਇ ਚਲੈ ਸੋ ਚੋਰੁ ॥੩॥ ਜੋ ਪ੍ਰਭੂ ਦੇ ਨਾਮ ਨੂੰ ਆਪਣੇ ਅੰਦਰ ਪ੍ਰਗਟ ਕਰਨ ਦੇ ਬਗੈਰ ਜਾਂਦਾ ਹੈ, ਉਹ ਚੋਰ ਹੈ। ਪਤਿ ਖੋਈ ਬਿਖੁ ਅੰਚਲਿ ਪਾਇ ॥ ਆਪਣੇ ਪੱਲੇ ਵਿੱਚ ਪਾਪ ਪਾ ਕੇ, ਬੰਦਾ ਇੱਜ਼ਤ ਗੁਆ ਲੈਂਦਾ ਹੈ। ਸਾਚ ਨਾਮਿ ਰਤੋ ਪਤਿ ਸਿਉ ਘਰਿ ਜਾਇ ॥ ਸੱਚੇ ਨਾਮ ਦੀ ਪ੍ਰੀਤ ਨਾਲ ਰੰਗਿਆ ਹੋਇਆ, ਉਹ ਇੱਜਤ ਨਾਲ ਆਪਣੇ ਘਰ ਨੂੰ ਜਾਂਦਾ ਹੈ। ਜੋ ਕਿਛੁ ਕੀਨ੍ਹ੍ਹਸਿ ਪ੍ਰਭੁ ਰਜਾਇ ॥ ਜੋ ਕੁਛ ਭੀ ਸੁਆਮੀ ਕਰਦਾ ਹੈ, ਉਹ ਉਸ ਦੀ ਰਜਾ ਵਿੱਚ ਹੈ। ਭੈ ਮਾਨੈ ਨਿਰਭਉ ਮੇਰੀ ਮਾਇ ॥੪॥ ਜਿਹੜਾ ਕੋਈ ਪ੍ਰਭੂ ਦੇ ਡਰ ਵਿੱਚ ਵੱਸਦਾ ਹੈ, ਉਹ ਡਰ-ਰਹਿਤ ਹੋ ਜਾਂਦਾ ਹੈ, ਹੇ ਮੇਰੀ ਮਾਤਾ! ਕਾਮਨਿ ਚਾਹੈ ਸੁੰਦਰਿ ਭੋਗੁ ॥ ਇਸਤਰੀ ਸੋਹਣਿਆਂ ਭੋਗ ਵਿਲਾਸਾਂ ਨੂੰ ਲੋੜਦੀ ਹੈ। ਪਾਨ ਫੂਲ ਮੀਠੇ ਰਸ ਰੋਗ ॥ ਪਾਨ ਬੀੜੇ, ਫੁੱਲਾਂ ਦੇ ਹਾਰ ਅਤੇ ਮਿੱਠੀਆਂ ਨਿਆਮਤਾਂ ਬੀਮਾਰੀਆਂ ਉਤਪੰਨ ਕਰਦੀਆਂ ਹਨ। ਖੀਲੈ ਬਿਗਸੈ ਤੇਤੋ ਸੋਗ ॥ ਜਿੰਨਾਂ ਬਹੁਤਾ ਉਹ ਖੰਡਦੀ ਮਲਦੀ ਅਤੇ ਅਨੰਦ ਮਾਣਦੀ ਹੈ, ਉਨਾ ਬਹੁਤਾ ਹੀ ਉਸ ਨੂੰ ਰੰਜ ਗਮ ਵਿਆਪਦਾ ਹੈ। ਪ੍ਰਭ ਸਰਣਾਗਤਿ ਕੀਨ੍ਹ੍ਹਸਿ ਹੋਗ ॥੫॥ ਜੇਕਰ ਉਹ ਸੁਆਮੀ ਦੀ ਸਰਣ ਸੰਭਾਲ ਲਵੇ ਤਾਂ ਜੋ ਕੁਛ ਉਹ ਕਰਨਾ ਚਾਹੁੰਦੀ ਹੈ, ਉਹ ਹੋ ਜਾਂਦਾ ਹੈ। ਕਾਪੜੁ ਪਹਿਰਸਿ ਅਧਿਕੁ ਸੀਗਾਰੁ ॥ ਉਹ ਪੁਸ਼ਾਕ ਪਹਿਨਦੀ ਹੈ ਤੇ ਘਣੇਰੇ ਹਾਰ ਸ਼ਿੰਗਾਰ ਕਰਦੀ ਹੈ। ਮਾਟੀ ਫੂਲੀ ਰੂਪੁ ਬਿਕਾਰੁ ॥ ਦੇਹਿ ਕੇਵਲ ਘੱਟੇ ਮਿੱਟੀ ਦਾ ਬਣਿਆਂ ਹੋਇਆ ਫੁੱਲ ਹੈ ਅਤੇ ਸੁੰਦਰਤਾ ਪਾਪਾਂ ਵੰਲ ਲੈ ਜਾਂਦੀ ਹੈ। ਆਸਾ ਮਨਸਾ ਬਾਂਧੋ ਬਾਰੁ ॥ ਉਮੈਦ ਅਤੇ ਖਾਹਿਸ਼ਾਂ ਨੇ ਵਾਹਿਗੁਰੂ ਦਾ ਬੂਹਾ ਬੰਦ ਕੀਤਾ ਹੋਇਆ ਹੈ। ਨਾਮ ਬਿਨਾ ਸੂਨਾ ਘਰੁ ਬਾਰੁ ॥੬॥ ਨਾਮ ਦੇ ਬਗੈਰ, ਸੁੰਨਮਸਾਨ ਹੈ ਇਨਸਾਨ ਦਾ ਦਰ-ਘਰ। ਗਾਛਹੁ ਪੁਤ੍ਰੀ ਰਾਜ ਕੁਆਰਿ ॥ ਹੇ ਰਾਜ ਕੰਨਿਆਂ! ਮੇਰੀ ਧੀਏ ਤੂੰ ਏਥੋਂ ਚਲੀ ਜਾ। ਨਾਮੁ ਭਣਹੁ ਸਚੁ ਦੋਤੁ ਸਵਾਰਿ ॥ ਆਪਣਿਆਂ ਦਿਨਾਂ ਨੂੰ ਸ਼ਸ਼ੋਭਤ ਕਰਨ ਲਈ ਤੂੰ ਸੱਚੇ ਨਾਮ ਦਾ ਉਚਾਰਨ ਕਰ। ਪ੍ਰਿਉ ਸੇਵਹੁ ਪ੍ਰਭ ਪ੍ਰੇਮ ਅਧਾਰਿ ॥ ਉਸ ਦੇ ਪਿਆਰ ਦਾ ਆਸਰਾ ਲੈ, ਤੂੰ ਆਪਣੇ ਪਿਆਰੇ ਸੁਆਮੀ ਦੀ ਸੇਵਾ ਕਰ। ਗੁਰ ਸਬਦੀ ਬਿਖੁ ਤਿਆਸ ਨਿਵਾਰਿ ॥੭॥ ਗੁਰਾਂ ਦੀ ਬਾਣੀ ਦੁਆਰਾ ਤੂੰ ਮੰਦੇ ਕਰਮਾਂ ਦੀ ਆਪਣੀ ਪਿਆਸ ਨੂੰ ਦੂਰ ਕਰ ਦੇ। ਮੋਹਨਿ ਮੋਹਿ ਲੀਆ ਮਨੁ ਮੋਹਿ ॥ ਮਨਮੋਹਨ ਸੁਆਮੀ ਨੇ ਮੇਰਾ ਚਿੱਤ ਮੋਹਿਤ ਕਰ ਲਿਆ ਹੈ। ਗੁਰ ਕੈ ਸਬਦਿ ਪਛਾਨਾ ਤੋਹਿ ॥ ਗੁਰਾਂ ਦੀ ਬਾਣੀ ਰਾਹੀਂ, ਮੈਂ ਤੈਨੂੰ ਸਿੰਞਾਂਣ ਲਿਆ ਹੈ। ਨਾਨਕ ਠਾਢੇ ਚਾਹਹਿ ਪ੍ਰਭੂ ਦੁਆਰਿ ॥ ਹੇ ਸਾਹਿਬ! ਤੇਰੇ ਬੂਹੇ ਤੇ ਖੜਾ ਹੋਇਆ ਨਾਨਕ ਤੇਰੇ ਦਰਸਨ ਦੀ ਤਾਂਘ ਕਰਦਾ ਹੈ। ਤੇਰੇ ਨਾਮਿ ਸੰਤੋਖੇ ਕਿਰਪਾ ਧਾਰਿ ॥੮॥੧॥ ਸੰਤੁਸ਼ਟ ਹਾਂ ਮੈਂ ਤੇਰੇ ਨਾਮ ਨਾਲ, ਤੂੰ ਮੇਰੇ ਉਤੇ ਆਪਣੀ ਮਿਹਰ ਕਰ, ਹੇ ਸੁਆਮੀ! ਬਸੰਤੁ ਮਹਲਾ ੧ ॥ ਬਸੰਤ ਪਹਿਲੀ ਪਾਤਸ਼ਾਹੀ। ਮਨੁ ਭੂਲਉ ਭਰਮਸਿ ਆਇ ਜਾਇ ॥ ਸੰਦੇਹ ਅੰਦਰ ਭੁੱਲੀ ਹੋਈ ਆਤਮਾਂ ਆਉਂਦੀ ਅਤੇ ਜਾਂਦੀ ਹੈ। ਅਤਿ ਲੁਬਧ ਲੁਭਾਨਉ ਬਿਖਮ ਮਾਇ ॥ ਜਹਿਰ ਰੂਪੀ ਮਾਇਆ ਦੇ ਲਾਲਚ ਲੇ ਇਸ ਨੂੰ ਅਤਿਅੰਤ ਲੁਭਾਇਮਾਨ ਕਰ ਲਿਆ ਹੈ। ਨਹ ਅਸਥਿਰੁ ਦੀਸੈ ਏਕ ਭਾਇ ॥ ਇਹ ਇੱਕ ਪ੍ਰਭੂ ਦੀ ਪ੍ਰੀਤ ਅੰਦਰ ਦ੍ਰਿੜ ਨਹੀਂ ਨਹੀਂ ਦਿੱਸਦੀ। ਜਿਉ ਮੀਨ ਕੁੰਡਲੀਆ ਕੰਠਿ ਪਾਇ ॥੧॥ ਮੱਛੀ ਦੀ ਮਾਨੰਦ ਸ਼ੲਸ ਦੀ ਗਰਦਨ ਦੁਨੀਆਂਦਾਰੀ ਦੇ ਥਾਂਟੇ ਨਾਲ ਵਿੰਨੀ ਹੋਈ ਹੈ। ਮਨੁ ਭੂਲਉ ਸਮਝਸਿ ਸਾਚ ਨਾਇ ॥ ਭੁੱਲੀ ਹੋਈ ਆਤਮਾਂ ਨੂੰ ਸੱਚੇ ਨਾਮ ਰਾਹੀਂ ਸਿੱਖ ਮਤ ਆਉਂਦੀ ਹੈ। ਗੁਰ ਸਬਦੁ ਬੀਚਾਰੇ ਸਹਜ ਭਾਇ ॥੧॥ ਰਹਾਉ ॥ ਤਦ ਇਹ ਸੁਭਾਵਕ ਹੀ ਗੁਰਾਂ ਦੀ ਬਾਣੀ ਨੂੰ ਸੋਚਦੀ ਵੀਚਾਰਦੀ ਹੈ। ਠਹਿਰਾਉ। copyright GurbaniShare.com all right reserved. Email |