ਸਾਰਗ ਮਹਲਾ ੪ ਪੜਤਾਲ ॥ ਸਾਰੰਗ ਚੌਥੀ ਪਾਤਿਸ਼ਾਹੀ। ਪੜਤਾਲ। ਜਪਿ ਮਨ ਗੋਵਿੰਦੁ ਹਰਿ ਗੋਵਿੰਦੁ ਗੁਣੀ ਨਿਧਾਨੁ ਸਭ ਸ੍ਰਿਸਟਿ ਕਾ ਪ੍ਰਭੋ ਮੇਰੇ ਮਨ ਹਰਿ ਬੋਲਿ ਹਰਿ ਪੁਰਖੁ ਅਬਿਨਾਸੀ ॥੧॥ ਰਹਾਉ ॥ ਹੇ ਬੰਦੇ! ਤੂੰ ਸੁਆਮੀ, ਵਾਹਿਗੁਰੂ ਸੁਅਮੀ ਦਾ ਸਿਮਰਨ ਕਰ ਜੋ ਨੇਕੀਆਂ ਦਾ ਖਜਾਨਾ ਅਤੇ ਸਮੂਹ ਆਲਮ ਦਾ ਮਾਲਕ ਹੈ। ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਅਮਰ ਵਾਹਿਗੁਰੂ ਸੁਅਮੀ ਦੇ ਨਾਮ ਦਾ ਉਚਾਰਨ ਕਰ। ਠਹਿਰਾਉ। ਹਰਿ ਕਾ ਨਾਮੁ ਅੰਮ੍ਰਿਤੁ ਹਰਿ ਹਰਿ ਹਰੇ ਸੋ ਪੀਐ ਜਿਸੁ ਰਾਮੁ ਪਿਆਸੀ ॥ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦਾ ਨਾਮ ਆਬਿ-ਹਿਯਾਤ ਹੈ। ਕੇਵਲ ਉਹ ਹੀ ਇਸ ਨੂੰ ਪੀਂਦਾ ਹੈ, ਜਿਸ ਨੂੰ ਸੁਆਮੀ ਪਿਲਾਉਂਦਾ ਹੈ। ਹਰਿ ਆਪਿ ਦਇਆਲੁ ਦਇਆ ਕਰਿ ਮੇਲੈ ਜਿਸੁ ਸਤਿਗੁਰੂ ਸੋ ਜਨੁ ਹਰਿ ਹਰਿ ਅੰਮ੍ਰਿਤ ਨਾਮੁ ਚਖਾਸੀ ॥੧॥ ਆਪਣੀ ਮਿਹਰ ਧਾਰ, ਜਿਸ ਨੂੰ ਮਿਹਰਬਾਨ ਮਾਲਕ ਖੁਦ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ, ਉਹ ਇਨਸਾਨ ਸਾਈਂ ਹਰੀ ਦੇ ਨਾਮ-ਸੁਧਾਰਸ ਨੂੰ ਚੱਖਦਾ ਹੈ। ਜੋ ਜਨ ਸੇਵਹਿ ਸਦ ਸਦਾ ਮੇਰਾ ਹਰਿ ਹਰੇ ਤਿਨ ਕਾ ਸਭੁ ਦੂਖੁ ਭਰਮੁ ਭਉ ਜਾਸੀ ॥ ਜਿਹੜੇ ਪੁਰਸ਼, ਹਮੇਸ਼ਾਂ, ਹਮੇਸ਼ਾਂ ਹੀ ਮੇਰੇ ਸੁਆਮੀ ਮਾਲਕ ਦੀ ਘਾਲ ਕਮਾਉਂਦੇ ਹਨ, ਉਨ੍ਹਾਂ ਦਾ ਕਸ਼ਟ ਸੰਦੇਹ ਅਤੇ ਡਰ ਸਮੂਹ ਦੂਰ ਹੋ ਜਾਂਦੇ ਹਨ। ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਜਿਉ ਚਾਤ੍ਰਿਕੁ ਜਲਿ ਪੀਐ ਤ੍ਰਿਪਤਾਸੀ ॥੨॥੫॥੧੨॥ ਜੇਕਰ ਗੋਲਾ ਨਾਨਕ ਨਾਮ ਦਾ ਉਚਾਰਨ ਕਰੇ, ਕੇਵਲ ਤਦ ਹੀ ਉਹ ਜੀਉਂਦਾ ਹੈ, ਜਿਸ ਤਰ੍ਹਾਂ ਪਪੀਹਾ ਪਾਣੀ ਨੂੰ ਪੀ ਕੇ ਸੰਤੁਸ਼ਟ ਹੁੰਦਾ ਹੈ। ਸਾਰਗ ਮਹਲਾ ੪ ॥ ਸਾਰੰਗ ਚੌਥੀ ਪਾਤਿਸ਼ਾਹੀ। ਜਪਿ ਮਨ ਸਿਰੀ ਰਾਮੁ ॥ ਹੇ ਬੰਦੇ! ਤੂੰ ਆਪਣੇ ਪੂਜਯ ਪ੍ਰਭੂ ਦਾ ਭਜਨ ਕਰ। ਰਾਮ ਰਮਤ ਰਾਮੁ ॥ ਸੁਆਮੀ, ਮੇਰਾ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ। ਸਤਿ ਸਤਿ ਰਾਮੁ ॥ ਸੱਚਾ, ਸਦੀਵ ਹੀ ਸੱਚਾ ਹੇ ਮੇਰਾ ਮਾਲਕ। ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ ॥੧॥ ਰਹਾਉ ॥ ਹੇ ਵੀਰ! ਤੂੰ ਸਦੀਵ ਹੀ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰ ਜੋ ਹਰ ਥਾਂ ਵਿਆਪਕ ਹੋ ਰਿਹਾ ਹੈ। ਠਹਿਰਾਉ। ਰਾਮੁ ਆਪੇ ਆਪਿ ਆਪੇ ਸਭੁ ਕਰਤਾ ਰਾਮੁ ਆਪੇ ਆਪਿ ਆਪਿ ਸਭਤੁ ਜਗੇ ॥ ਕੱਲਮਕਲਾ, ਸੁਆਮੀ, ਖੁਦ ਹੀ ਸਾਰਿਆਂ ਦਾ ਸਿਰਜਣਹਾਰ ਹੈ। ਕੱਲਮਕੱਲਾ ਸੁਆਮੀ ਖੁਦ ਹੀ ਸਾਰੇ ਸੰਸਾਰ ਅੰਦਰ ਰਮ ਰਿਹਾ ਹੈ। ਜਿਸੁ ਆਪਿ ਕ੍ਰਿਪਾ ਕਰੇ ਮੇਰਾ ਰਾਮ ਰਾਮ ਰਾਮ ਰਾਇ ਸੋ ਜਨੁ ਰਾਮ ਨਾਮ ਲਿਵ ਲਾਗੇ ॥੧॥ ਜਿਸ ਉਤੇ ਮੇਰਾ ਪ੍ਰਭੂ, ਪ੍ਰਭੂ ਪ੍ਰਭੂ ਪਾਤਿਸ਼ਾਹ ਖੁਦ ਆਪਣੀ ਰਹਿਮਤ ਧਾਰਦਾ ਹੈ, ਉਸ ਪੁਰਸ਼ ਦੀ ਪ੍ਰਭੂ ਦੇ ਨਾਮ ਨਾਲ ਪ੍ਰੀਤ ਪੈ ਜਾਂਦੀ ਹੈ। ਰਾਮ ਨਾਮ ਕੀ ਉਪਮਾ ਦੇਖਹੁ ਹਰਿ ਸੰਤਹੁ ਜੋ ਭਗਤ ਜਨਾਂ ਕੀ ਪਤਿ ਰਾਖੈ ਵਿਚਿ ਕਲਿਜੁਗ ਅਗੇ ॥ ਹੇ ਰੱਬ ਦੇ ਸਾਧੂਓ! ਤੁਸੀਂ ਪ੍ਰਭੂ ਦੇ ਨਾਮ ਦੀ ਪ੍ਰਭਤਾ ਵੇਖੋ ਜੋ ਕਲਜੁਗ ਦੀ ਅੱਗ ਵਿੱਚ ਸ਼ਰਧਾਲੂ ਪੁਰਸ਼ਾਂ ਦੀ ਪਤਿ ਆਬਰੂ ਰਖਦਾ ਹੈ। ਜਨ ਨਾਨਕ ਕਾ ਅੰਗੁ ਕੀਆ ਮੇਰੈ ਰਾਮ ਰਾਇ ਦੁਸਮਨ ਦੂਖ ਗਏ ਸਭਿ ਭਗੇ ॥੨॥੬॥੧੩॥ ਮੇਰੇ ਪ੍ਰਭੂ ਪਾਤਿਸ਼ਾਹ ਨੇ ਗੋਲੇ ਨਾਨਕ ਦਾ ਪੱਖ ਲਿਆ ਹੈ ਅਤੇ ਉਸ ਦੇ ਸਾਰੇ ਵੈਰੀ ਅਤੇ ਬੁਰਾ ਚਾਹੁਣ ਵਾਲੇ ਦੌੜ ਗਏ ਹਨ। ਸਾਰੰਗ ਮਹਲਾ ੫ ਚਉਪਦੇ ਘਰੁ ੧ ਸਾਰੰਗ ਪੰਜਵੀਂ ਪਾਤਿਸ਼ਾਹੀ। ਚੌਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਸਤਿਗੁਰ ਮੂਰਤਿ ਕਉ ਬਲਿ ਜਾਉ ॥ ਮੈਂ ਸੱਚੇ ਗੁਰਾਂ ਦੇ ਦਰਸ਼ਨ ਤੋਂ ਕੁਰਬਾਨ ਜਾਂਦਾ ਹਾਂ। ਅੰਤਰਿ ਪਿਆਸ ਚਾਤ੍ਰਿਕ ਜਿਉ ਜਲ ਕੀ ਸਫਲ ਦਰਸਨੁ ਕਦਿ ਪਾਂਉ ॥੧॥ ਰਹਾਉ ॥ ਮੇਰੇ ਹਿਰਦੇ ਅੰਦਰ ਤੇਹ ਹੈ, ਜਿਵੇ ਪਪੀਹੇ ਦੀ ਪਾਣੀ ਨਹੀਂ ਹੁੰਦੀ ਹੈ। ਸੱਚੇ ਗੁਰਾਂ ਦਾ ਫਲਦਾਇਕ ਦੀਦਾਰ ਮੈਨੂੰ ਕਦੋ ਪਰਾਪਤ ਹੋਏਗਾ? ਠਹਿਰਾਉ। ਅਨਾਥਾ ਕੋ ਨਾਥੁ ਸਰਬ ਪ੍ਰਤਿਪਾਲਕੁ ਭਗਤਿ ਵਛਲੁ ਹਰਿ ਨਾਉ ॥ ਉਹ ਨਿਖਸਮਿਆ ਦਾ ਖਸਮ ਅਤੇ ਸਰਿਆਂ ਦਾ ਪਾਲਣ-ਪੋਸਣਹਾਰ ਹੈ। ਆਪਣੇ ਅਨੁਰਾਗੀਆਂ ਦਾ ਆਸ਼ਕ ਹੈ ਵਾਹਿਗੁਰੂ ਦਾ ਨਾਮ। ਜਾ ਕਉ ਕੋਇ ਨ ਰਾਖੈ ਪ੍ਰਾਣੀ ਤਿਸੁ ਤੂ ਦੇਹਿ ਅਸਰਾਉ ॥੧॥ ਜਿਸ ਦੀ ਕੋਈ ਭੀ ਜੀਵ ਰੱਖਿਆ ਨਹੀਂ ਕਰ ਸਕਦਾ, ਉਸ ਨੂੰ ਤੂੰ ਆਪਣਾ ਆਸਰਾ ਬਖਸ਼ਦਾ ਹੈ, ਹੇ ਸਾਈਂ! ਨਿਧਰਿਆ ਧਰ ਨਿਗਤਿਆ ਗਤਿ ਨਿਥਾਵਿਆ ਤੂ ਥਾਉ ॥ ਤੂੰ ਹੇ ਪ੍ਰਭੂ! ਨਿਆਸਰਿਆਂ ਦਾ ਆਸਰਾ ਬੇਕਲਿਆਨਾ ਦੀ ਕਲਿਆਨ ਅਤੇ ਬੇ-ਟਿਕਾਣਿਆਂ ਦਾ ਟਿਕਾਣਾ ਹੈ। ਦਹ ਦਿਸ ਜਾਂਉ ਤਹਾਂ ਤੂ ਸੰਗੇ ਤੇਰੀ ਕੀਰਤਿ ਕਰਮ ਕਮਾਉ ॥੨॥ ਦਸਾਂ ਪਾਸਿਆਂ ਵਿੱਚ ਜਿਥੇ ਭੀ ਮੈਂ ਜਾਂਦਾ ਹਾਂ, ਉਥੇ ਤੂੰ ਮੇਰੇ ਨਾਲ ਹੈ। ਮੈਂ ਕੇਵਲ ਤੇਰੀ ਮਹਿਮਾ ਗਾਇਨ ਕਰਨ ਦਾ ਹੀ ਕੰਮ ਕਰਦਾ ਹਾ, ਹੇ ਪ੍ਰਭੂ! ਏਕਸੁ ਤੇ ਲਾਖ ਲਾਖ ਤੇ ਏਕਾ ਤੇਰੀ ਗਤਿ ਮਿਤਿ ਕਹਿ ਨ ਸਕਾਉ ॥ ਤੂੰ ਇਕ ਤੋਂ ਅਨੇਕਾਂ ਹੋ ਜਾਂਦਾ ਹੈ ਅਤੇ ਅਨੇਕਾਂ ਤੋਂ ਮੁੜ ਇਕ। ਤੇਰੀ ਅਵਸਥਾ ਤੇ ਵਿਸਥਾਰ ਮੈਂ ਵਰਣਨ ਨਹੀਂ ਕਰ ਸਕਦਾ। ਤੂ ਬੇਅੰਤੁ ਤੇਰੀ ਮਿਤਿ ਨਹੀ ਪਾਈਐ ਸਭੁ ਤੇਰੋ ਖੇਲੁ ਦਿਖਾਉ ॥੩॥ ਤੂੰ ਅਨੰਤ ਹੈ। ਤੇਰਾ ਮੁੱਲ ਪਾਇਆ ਨਹੀਂ ਜਾ ਸਕਦਾ। ਸਾਰਾ ਕੁਛ ਜੋ ਮੈਂ ਵੇਖਦਾ ਹਾਂ, ਕੇਵਲ ਤੇਰੀ ਹੀ ਖੇਡ ਹੈ, ਹੇ ਸਾਈਂ! ਸਾਧਨ ਕਾ ਸੰਗੁ ਸਾਧ ਸਿਉ ਗੋਸਟਿ ਹਰਿ ਸਾਧਨ ਸਿਉ ਲਿਵ ਲਾਉ ॥ ਮੈਂ ਸੰਤਾਂ ਦੀ ਸੰਗਤ ਕਰਦਾ ਹਾਂ ਅਤੇਸੰਤਾ ਨਾਲ ਹੀ ਗੱਲਬਾਤ। ਹਰੀ ਦੇ ਸੰਤਾਂ ਨਾਲ ਹੀ ਮੈਂ ਨੇਹੁੰ ਗੰਢਦਾ ਹਾਂ। ਜਨ ਨਾਨਕ ਪਾਇਆ ਹੈ ਗੁਰਮਤਿ ਹਰਿ ਦੇਹੁ ਦਰਸੁ ਮਨਿ ਚਾਉ ॥੪॥੧॥ ਗੁਰਾਂ ਦੇ ਉਪਦੇਸ਼ ਦੁਆਰਾ ਗੋਲੇ ਨਾਨਕ ਨੇ ਆਪਣਾ ਪ੍ਰਭੂ ਪਾ ਲਿਆ ਹੈ। ਮੇਰੇ ਵਾਹਿਗੁਰੂ, ਤੂੰ ਮੈਨੂੰ ਆਪਣਾ ਦੀਦਾਰ ਬਖਸ਼, ਕਿਉਂ ਜੋ ਮੇਰੇ ਚਿੱਤ ਅੰਦਰ ਇਸ ਦੀ ਉਮੰਗ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਹਰਿ ਜੀਉ ਅੰਤਰਜਾਮੀ ਜਾਨ ॥ ਹੇ ਬੰਦੇ! ਤੂੰ ਜਾਣ ਲੈ ਕਿ ਮਹਾਰਾਜ ਮਾਲਕ ਦਿਲਾਂ ਦੀਆਂ ਜਾਣਨਹਾਰ ਹੈ। ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ ਪਵਾਨ ॥੧॥ ਰਹਾਉ ॥ ਮਨੁੱਸ਼ ਤੋਂ ਲੁਕਾ ਕੇ, ਤੇ ਬਦੀ ਕਮਾਉਂਦਾ ਹੈ, ਪ੍ਰੰਤੂ ਹਵਾ ਦੀ ਮਾਨਿੰਦ ਪ੍ਰਭੂ ਹਰ ਥਾਂ ਹਾਜਰ ਨਾਜਰ ਹੈ। ਠਹਿਰਾਉ। ਬੈਸਨੌ ਨਾਮੁ ਕਰਤ ਖਟ ਕਰਮਾ ਅੰਤਰਿ ਲੋਭ ਜੂਠਾਨ ॥ ਤੂੰ ਆਪਣੇ ਆਪ ਨੂੰ ਵਿਸ਼ਨੂੰ ਦਾ ਸ਼ਿਸ਼ ਅਖਵਾਉਂਦਾ ਹੈ ਅਤੇ ਛੇ ਕਰਮ ਕਾਂਡ ਕਰਦਾ ਹੈ, ਪ੍ਰੰਤੂ ਤੇਰੇ ਅੰਦਰ ਲਾਲਚ ਦੀ ਅਪਵਿੱਤਰਤਾ ਹੈ। ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ॥੧॥ ਜੋ, ਸਤਿਸੰਗਤ ਦੀ ਬਦਖੋਈ ਕਰਦੇ ਹਨ, ਉਹ ਸਾਰੇ ਆਦਮਕ ਅਨ੍ਹੇਰੇ ਵਿੱਚ ਡੁੱਬ ਜਾਂਦੇ ਹਨ। copyright GurbaniShare.com all right reserved. Email |