ਕਰਹਿ ਸੋਮ ਪਾਕੁ ਹਿਰਹਿ ਪਰ ਦਰਬਾ ਅੰਤਰਿ ਝੂਠ ਗੁਮਾਨ ॥ ਬੰਦਾ ਸਵੈ-ਪਕਾਇਆ ਹੋਇਆ ਭੋਜਨ ਖਾਂਦਾ ਹੈ, ਪ੍ਰੰਤੁ ਉਹ ਪਰਾਇਆ ਧਨ ਚੁਰਾਉਂਦਾ ਹੈ ਅਤੇ ਉਸ ਦੇ ਅੰਦਰ ਕੂੜ ਅਤੇ ਸਵੈ-ਹੰਗਤਾ ਹੈ। ਸਾਸਤ੍ਰ ਬੇਦ ਕੀ ਬਿਧਿ ਨਹੀ ਜਾਣਹਿ ਬਿਆਪੇ ਮਨ ਕੈ ਮਾਨ ॥੨॥ ਉਹ ਵੇਦਾਂ ਅਤੇ ਸ਼ਾਸਤਰਾਂ ਦੀ ਰੀਤੀ ਨੂੰ ਨਹੀਂ ਜਾਣਦਾ ਅਤੇ ਆਪਣੇ ਚਿੱਤ ਦੇ ਹੰਕਾਰ ਨਾਲ ਵਿਆਕੁਲ ਹੋਇਆ ਹੋਇਆ ਹੈ। ਸੰਧਿਆ ਕਾਲ ਕਰਹਿ ਸਭਿ ਵਰਤਾ ਜਿਉ ਸਫਰੀ ਦੰਫਾਨ ॥ ਉਸ ਦਾ ਸ਼ਾਮ ਦੇ ਵੇਲੇ ਦੀ ਪੂਜਾ ਕਰਨਾ ਅਤੇ ਸਾਰੇ ਉਪਹਾਸ ਰਖਣੇ, ਇਕ ਮਦਾਰੀ ਦੇ ਝੂਠੇ ਦਿਖਾਵੇ ਦੀ ਤਰ੍ਹਾਂ ਦੇ ਹਨ। ਪ੍ਰਭੂ ਭੁਲਾਏ ਊਝੜਿ ਪਾਏ ਨਿਹਫਲ ਸਭਿ ਕਰਮਾਨ ॥੩॥ ਉਸ ਨੂੰ ਬੁਲਾ ਕੇ ਸੁਆਮੀ ਨੇ ਉਸ ਨੂੰ ਉਜਾੜ ਬੀਆਬਾਨ ਦੇ ਰਾਹੇ ਪਾ ਦਿੱਤਾ ਹੈ। ਵਿਅਰਥ ਹਨ ਉਸ ਦੇ ਸਾਰੇ ਕਰਮ। ਸੋ ਗਿਆਨੀ ਸੋ ਬੈਸਨੌ ਪੜ੍ਹ੍ਹਿਆ ਜਿਸੁ ਕਰੀ ਕ੍ਰਿਪਾ ਭਗਵਾਨ ॥ ਕੇਵਲ ਉਹ ਹੀ ਬ੍ਰਹਮਬੇਤਾ ਹੈ, ਤੇ ਕੇਵਲ ਉਹ ਹੀ ਵੈਸ਼ਨੋ ਅਤੇ ਵਿਦਵਾਨ ਹੈ, ਜਿਸ ਉਤੇ ਸੁਅਮੀ ਦੀ ਮਿਹਰ ਹੈ। ਓੁਨਿ ਸਤਿਗੁਰੁ ਸੇਵਿ ਪਰਮ ਪਦੁ ਪਾਇਆ ਉਧਰਿਆ ਸਗਲ ਬਿਸ੍ਵਾਨ ॥੪॥ ਸੱਚੇ ਗੁਰਾਂ ਦੀ ਟਹਿਲ ਕਮਾ ਕੇ ਉਹ ਮਹਾਨ ਮਰਤਬਾ ਪਾਂ ਲੈਂਦਾ ਹੈ ਅਤੇ ਉਸ ਦੇ ਨਾਲ ਸਾਰਾ ਸੰਸਾਰ ਪਾਰ ਉਤਰ ਜਾਂਦਾ ਹੈ। ਕਿਆ ਹਮ ਕਥਹ ਕਿਛੁ ਕਥਿ ਨਹੀ ਜਾਣਹ ਪ੍ਰਭ ਭਾਵੈ ਤਿਵੈ ਬੋੁਲਾਨ ॥ ਮੈਂ ਕੀ ਕਹਾਂ? ਮੈਨੂੰ ਕੁਝ ਭੀ ਕਹਿਣਾ ਨਹੀਂ ਆਉਂਦਾ। ਜਿਸ ਤਰ੍ਹਾਂ ਪ੍ਰਭੂ ਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਮੈਨੂੰ ਬੁਲਾਉਂਦਾ ਹੈ। ਸਾਧਸੰਗਤਿ ਕੀ ਧੂਰਿ ਇਕ ਮਾਂਗਉ ਜਨ ਨਾਨਕ ਪਇਓ ਸਰਾਨ ॥੫॥੨॥ ਮੈਂ ਕੇਵਲ ਸਤਿਸੰਗਤ ਦੀ ਧੂੜ ਦੀ ਯਾਚਨਾ ਕਰਦਾ ਹਾਂ। ਗੋਲੇ ਨਾਨਕ ਨੇ ਤੇਰੀ ਪਨਾਹ ਨਹੀਂ ਹੈ, ਹੇ ਪ੍ਰਭੂ! ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਅਬ ਮੋਰੋ ਨਾਚਨੋ ਰਹੋ ॥ ਮੇਰਾ ਨੱਚਣਾ ਹੁਣ ਮੁਕ ਗਿਆ ਹੈ। ਲਾਲੁ ਰਗੀਲਾ ਸਹਜੇ ਪਾਇਓ ਸਤਿਗੁਰ ਬਚਨਿ ਲਹੋ ॥੧॥ ਰਹਾਉ ॥ ਮੈਂ ਸੁਖੈਨ ਹੀ ਆਪੇ ਖਿਲੰਦੜੇ ਪ੍ਰੀਤਮ ਨੂੰ ਪਾ ਲਿਆ ਹੈ। ਗੁਰਾਂ ਦੀ ਬਾਣੀ ਦੁਆਰਾ ਮੈਂ ਉਸ ਨੂੰ ਲੱਭ ਲਿਆ ਹੈ। ਠਹਿਰਾਉ। ਕੁਆਰ ਕੰਨਿਆ ਜੈਸੇ ਸੰਗਿ ਸਹੇਰੀ ਪ੍ਰਿਅ ਬਚਨ ਉਪਹਾਸ ਕਹੋ ॥ ਜਿਸ ਤਰ੍ਹਾਂ ਇਕ ਅਣਵਿਆਹੀ ਕੁੜੀ ਆਪਣੀਆਂ ਸਹੇਲੀਆਂ ਨਾਲ ਆਪਣੇ ਪਤੀ ਬਾਰੇ ਹੱਸ ਹੱਸ ਗੱਲਾਂ ਕਰਦੀ ਹੈ, ਜਉ ਸੁਰਿਜਨੁ ਗ੍ਰਿਹ ਭੀਤਰਿ ਆਇਓ ਤਬ ਮੁਖੁ ਕਾਜਿ ਲਜੋ ॥੧॥ ਪ੍ਰੰਤੂ ਜਦ ਉਸ ਦਾ ਸਰੇਸ਼ਟ ਪਤੀ ਉਸ ਦੇ ਘਰ ਵਿੱਚ ਆਉਂਦਾ ਹੈ ਤਦ ਉਹ ਸੰਗ ਜਾਂਦੀ ਹੈ ਅਤੇ ਆਪਣੇ ਮੂੰਹ ਨੂੰ ਕੱਜ ਲੈਂਦੀ ਹੈ। ਜਿਉ ਕਨਿਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ॥ ਜਿਸ ਤਰ੍ਹਾਂ ਕੁਠਾਲੀ ਵਿੱਚ ਪਾਇਆ ਤੇ ਤੱਤਾ ਕੀਤਾ ਹੋਇਆ ਸੋਨਾ ਕਮਲਾ ਹੋਇਆ ਫਿਰਦਾ ਹੈ, ਜਬ ਤੇ ਸੁਧ ਭਏ ਹੈ ਬਾਰਹਿ ਤਬ ਤੇ ਥਾਨ ਥਿਰੋ ॥੨॥ ਪ੍ਰੰਤੂ ਜਦ ਇਹ ਸੌ ਫੀ ਸਦੀ ਖਾਲਸ ਹੋ ਜਾਂਦਾ ਹੈ, ਤਦ ਇਹ ਇਕ ਥਾਂ ਤੇ ਸਥਿਰ ਹੋ ਜਾਂਦਾ ਹੈ। ਜਉ ਦਿਨੁ ਰੈਨਿ ਤਊ ਲਉ ਬਜਿਓ ਮੂਰਤ ਘਰੀ ਪਲੋ ॥ ਜਦ ਤਾਈਂ ਬਜਾਉਣ ਵਾਲਾ ਹਾਜ਼ਰ ਹੈ, ਉਦੋਂ ਤਾਂਈ ਦਿਹੁੰ ਤੇ ਰਾਤ ਹਰ ਘੰਟੇ, ਹਰ ਧੜੀਹ ਅਤੇ ਹਰ ਮੁਹਤ ਜੀਵਨ ਦਾ ਘੜਿਆਲ ਵਜਦਾ ਰਿਹੰਦਾ ਹੈ, ਬਜਾਵਨਹਾਰੋ ਊਠਿ ਸਿਧਾਰਿਓ ਤਬ ਫਿਰਿ ਬਾਜੁ ਨ ਭਇਓ ॥੩॥ ਪੰਤੂ ਜਦ ਉਹ ਉਠ ਕੇ ਤੁਰ ਜਾਂਦਾ ਹੈ, ਤਦ ਮੁੜ ਕੇ ਕੋਈ ਬਜ ਬਜਾਂ ਨਹੀਂ ਹੁੰਦਾ। ਜੈਸੇ ਕੁੰਭ ਉਦਕ ਪੂਰਿ ਆਨਿਓ ਤਬ ਓੁਹੁ ਭਿੰਨ ਦ੍ਰਿਸਟੋ ॥ ਜਿਸ ਤਰ੍ਹਾਂ ਇਕ ਘੜਾ ਪਾਣੀ ਨਾਲ ਭਰ ਕੇ ਲਿਆਂਦਾ ਜਾਂਦਾ ਹੈ, ਤਦ ਉਹ ਪਾਣੀ ਵਖਰਾ ਦਿੱਸ ਆਉਂਦਾ ਹੈ, ਕਹੁ ਨਾਨਕ ਕੁੰਭੁ ਜਲੈ ਮਹਿ ਡਾਰਿਓ ਅੰਭੈ ਅੰਭ ਮਿਲੋ ॥੪॥੩॥ ਪ੍ਰੰਤੂ ਗੁਰੂ ਜੀ ਆਖਦੇ ਹਨ, ਜਦ ਘੜਾ ਪਾਣੀ ਅੰਦਰ ਉਲਟਾ ਦਿੱਤਾ ਜਾਂਦਾ ਹੈ, ਤਾਂ ਜਲ ਜਲ ਨਾਲ ਰਲ ਮਿਲ ਜਾਂਦਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਅਬ ਪੂਛੇ ਕਿਆ ਕਹਾ ॥ ਜੇਕਰ ਪੁਛਿਆ ਜਾਵੇ ਤਾਂ ਆਦਮੀ ਹੁਣ ਕੀ ਆਖ ਸਕਦਾ ਹੈ? ਲੈਨੋ ਨਾਮੁ ਅੰਮ੍ਰਿਤ ਰਸੁ ਨੀਕੋ ਬਾਵਰ ਬਿਖੁ ਸਿਉ ਗਹਿ ਰਹਾ ॥੧॥ ਰਹਾਉ ॥ ਉਸ ਨੇ ਸਰੇਸ਼ਟ ਅਤੇ ਸੁਆਦਲਾ ਨਾਮ-ਸੁਧਾਰਸ ਲੈਣਾ ਸੀ, ਪ੍ਰੰਤੂ ਝੱਲਾ ਇਨਸਾਨ ਜ਼ਹਿਰ ਨਾਲ ਚਿਮੜਿਆ ਹੋਇਆ ਹੈ। ਠਹਿਰਾਉ। ਦੁਲਭ ਜਨਮੁ ਚਿਰੰਕਾਲ ਪਾਇਓ ਜਾਤਉ ਕਉਡੀ ਬਦਲਹਾ ॥ ਅਮੋਲਕ ਮਨੁੱਖਾ ਜਨਮ ਬੜੇ ਅਰਸੇ ਦੇ ਮਗਰੋਂ ਮਿਲਿਆ ਹੈ, ਪ੍ਰੰਤੂ ਇਹ ਇਕ ਕੌਡੀ ਦੇ ਵਟਾਂਦਰੇ ਵਿੱਚ ਜਾ ਰਿਹਾ ਹੈ। ਕਾਥੂਰੀ ਕੋ ਗਾਹਕੁ ਆਇਓ ਲਾਦਿਓ ਕਾਲਰ ਬਿਰਖ ਜਿਵਹਾ ॥੧॥ ਪ੍ਰਾਣੀ ਕਸਤੂਰੀ ਖਰੀਦਣ ਨਹੀਂ ਆਉਂਦਾ ਹੈ, ਪ੍ਰੰਤੂ ਉਹ ਘੱਟੇ ਮਿੱਟੀ ਤੇ ਕੰਡਿਆਲੇ ਘਾ ਨੂੰ ਲੱਦ ਲੈਂਦਾ ਹੈ। ਆਇਓ ਲਾਭੁ ਲਾਭਨ ਕੈ ਤਾਈ ਮੋਹਨਿ ਠਾਗਉਰੀ ਸਿਉ ਉਲਝਿ ਪਹਾ ॥ ਉਹ ਨਫੇ ਦੀ ਤਲਾਸ਼ ਵਿੱਚ ਆਉਦਾ ਹੈ, ਪਰ ਮਾਇਆ ਦੇ ਦ੍ਰਿਸ਼ਟਮਾਨ ਧੋਖਚੇ ਵਿੱਚ ਫਸ ਜਾਂਦਾ ਹੈ। ਕਾਚ ਬਾਦਰੈ ਲਾਲੁ ਖੋਈ ਹੈ ਫਿਰਿ ਇਹੁ ਅਉਸਰੁ ਕਦਿ ਲਹਾ ॥੨॥ ਉਹ ਕੱਚ ਦੇ ਵਟਾਦਰੇ ਵਿੱਚ ਜਵੇਹਰ ਨੂੰ ਗੁਆ ਲੈਂਦਾ ਹੈ। ਇਹ ਮੌਕਾ ਉਸ ਨੂੰ ਮੁੜ ਕਦੇ ਹੱਥ ਲੱਗੇਗਾ? ਸਗਲ ਪਰਾਧ ਏਕੁ ਗੁਣੁ ਨਾਹੀ ਠਾਕੁਰੁ ਛੋਡਹ ਦਾਸਿ ਭਜਹਾ ॥ ਉਸ ਵਿੱਚ ਸਾਰੇ ਪਾਪ ਹਨ ਤੇ ਨੇਕੀ ਇਕ ਭੀ ਨਹੀਂ। ਆਪਣੇ ਸਾਈਂ ਨੂੰ ਤਿਆਗ ਉਹ ਉਸ ਦੇ ਗੋਲੇ ਨੂੰ ਯਾਦ ਕਰਦਾ ਹੈ। ਆਈ ਮਸਟਿ ਜੜਵਤ ਕੀ ਨਿਆਈ ਜਿਉ ਤਸਕਰੁ ਦਰਿ ਸਾਂਨ੍ਹ੍ਹਿਹਾ ॥੩॥ ਜਦ ਮੁਰਦੇ ਮਾਦੇ ਵਰਗੀ ਮੌਤ ਦੀ ਚੁਪ ਆਉਂਦੀ ਹੈ ਤਾਂ ਆਦਮੀ ਦੀ ਹਾਲਤ ਸੰਨ੍ਹਾਂ ਦੇ ਬੂਹੇ ਉਤੇ ਪਕੜੇ ਹੋਏ ਚੋਰ ਵਰਗੀ ਹੋ ਜਾਂਦੀ ਹੈ। ਆਨ ਉਪਾਉ ਨ ਕੋਊ ਸੂਝੈ ਹਰਿ ਦਾਸਾ ਸਰਣੀ ਪਰਿ ਰਹਾ ॥ ਮੈਂ ਵਾਹਿਗੁਰੂ ਦੇ ਗੋਲਿਆਂ ਦੀ ਪਨਾਹ ਲੈਂਦਾ ਹਾਂ। ਮੈਨੂੰ ਹੋਰ ਕੋਈ ਬਚਾਅ ਦਾ ਰਸਤਾ ਦਿੱਸ ਨਹੀਂ ਆਉਂਦਾ। ਕਹੁ ਨਾਨਕ ਤਬ ਹੀ ਮਨ ਛੁਟੀਐ ਜਉ ਸਗਲੇ ਅਉਗਨ ਮੇਟਿ ਧਰਹਾ ॥੪॥੪॥ ਗੁਰੂ ਜੀ ਫੁਰਮਾਉਂਦੇ ਹਨ, ਕੇਵਲ, ਤਾਂ ਹੀ ਪ੍ਰਾਣੀ ਦੀ ਖਲਾਸੀ ਹੁੰਦੀ ਹੈ, ਜੇਕਰ ਉਹ ਸਾਰਿਆਂ ਪਾਪਾਂ ਦਾ ਮਲੀਆਮੇਟ ਕਰ ਦੇਵੇ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਮਾਈ ਧੀਰਿ ਰਹੀ ਪ੍ਰਿਅ ਬਹੁਤੁ ਬਿਰਾਗਿਓ ॥ ਹੇ ਮੇਰੀ ਮਾਤਾ! ਮੇਰਾ ਧੀਰਜ ਜਾਂਦਾ ਰਿਹਾ ਹੈ। ਮੇਰਾ ਆਪਣੇ ਕੰਤ ਨਾਲ ਬਹੁਤਾ ਹੀ ਪਿਆਰ ਹੈ। ਅਨਿਕ ਭਾਂਤਿ ਆਨੂਪ ਰੰਗ ਰੇ ਤਿਨ੍ਹ੍ਹ ਸਿਉ ਰੁਚੈ ਨ ਲਾਗਿਓ ॥੧॥ ਰਹਾਉ ॥ ਓ! ਅਣਗਿਣਤ ਕਿਸਮਾਂ ਦੀਆਂ ਸੁੰਦਰ ਰੰਗ ਰਲੀਆਂ ਹਨ, ਪ੍ਰੰਤੂ ਉਹਨਾਂ ਨਾਲ ਮੇਰਾ ਪਿਆਰ ਨਹੀਂ। ਠਹਿਰਾਉ। ਨਿਸਿ ਬਾਸੁਰ ਪ੍ਰਿਅ ਪ੍ਰਿਅ ਮੁਖਿ ਟੇਰਉ ਨੀਦ ਪਲਕ ਨਹੀ ਜਾਗਿਓ ॥ ਪ੍ਰੀਤਮ! ਮੇਰਾ ਪ੍ਰੀਤਮ! ਆਪਣੇ ਮੂੰਹ ਨਾਲ ਮੈਂ ਰੈਣ ਅਤੇ ਦਿਨ ਪੁਕਾਰਦੀ ਹਾਂ। ਮੈਂ ਇਕ ਮੁਹਤ ਭਰ ਭੀ ਸੌਦੀ ਨਹੀਂ ਅਤੇ ਜਾਗਦੀ ਰਹਿੰਦੀ ਹਾਂ। ਹਾਰ ਕਜਰ ਬਸਤ੍ਰ ਅਨਿਕ ਸੀਗਾਰ ਰੇ ਬਿਨੁ ਪਿਰ ਸਭੈ ਬਿਖੁ ਲਾਗਿਓ ॥੧॥ ਓ! ਮਾਲਾ, ਸੂਰਮਾ, ਕੱਪੜੇ ਅਤੇ ਘਣੇਰੇ ਹਾਰਸ਼ਿੰਗਾਰ, ਆਪਣੇ ਕੰਤ ਦੇ ਬਗੈਰ ਮੈਨੂੰ ਸਾਰੇ ਵਿਹੁ ਵਰਗੇ ਲਗਦੇ ਹਨ। copyright GurbaniShare.com all right reserved. Email |