ਪੂਛਉ ਪੂਛਉ ਦੀਨ ਭਾਂਤਿ ਕਰਿ ਕੋਊ ਕਹੈ ਪ੍ਰਿਅ ਦੇਸਾਂਗਿਓ ॥ ਮਸਕੀਨ ਦੀ ਮਾਨੰਦ ਮੈਂ ਪੁਛਦੀ, ਮੁਛਦੀ ਹਾਂ, "ਕੋਈ ਜਣਾ ਮੈਨੂੰ ਮੇਰੇ ਪਿਆਰੇ ਪਤੀ ਦਾ ਦੇਸ ਦੱਸੇ। ਹੀਂਓੁ ਦੇਂਉ ਸਭੁ ਮਨੁ ਤਨੁ ਅਰਪਉ ਸੀਸੁ ਚਰਣ ਪਰਿ ਰਾਖਿਓ ॥੨॥ ਮੈਂ ਉਸ ਨੂੰ ਆਪਣਾ ਦਿਲ ਦਿੰਦੀ ਹਾਂ, ਆਪਣੀ ਜਿੰਦੜੀ ਤੇ ਦੇਹਿ ਸਮੂਹ ਭੀ ਉਸ ਦੇ ਸਮਰਪਣ ਕਰਦੀ ਹਾਂ ਅਤੇ ਉਸ ਦੇ ਪੈਰਾਂ ਤੇ ਮੈਂ ਆਪਣਾ ਸਿਰ ਰੱਖਦੀ ਹਾਂ। ਚਰਣ ਬੰਦਨਾ ਅਮੋਲ ਦਾਸਰੋ ਦੇਂਉ ਸਾਧਸੰਗਤਿ ਅਰਦਾਗਿਓ ॥ ਮੈਂ ਰੱਬ ਦੇ ਉਸ ਅਮੋਲਕ ਗੋਲੇ ਦੇ ਪੈਰਾ ਉਤੇ ਨਮਸਕਾਰ ਕਰਦੀ ਹਾਂ, ਅਤੇ ਸਤਿਸੰਗਤ ਪਰਦਾਨ ਕਰਨ ਨਹੀਂ ਅਰਦਾਸ ਕਰਦੀ ਹਾਂ। ਕਰਹੁ ਕ੍ਰਿਪਾ ਮੋਹਿ ਪ੍ਰਭੂ ਮਿਲਾਵਹੁ ਨਿਮਖ ਦਰਸੁ ਪੇਖਾਗਿਓ ॥੩॥ ਹੇ ਰੱਬ ਦੇ ਗੋਲੇ! ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਮੇਰੇ ਮਾਲਕ ਨਾਲ ਮਿਲਾ ਦੇ, ਤਾਂ ਜੋ ਮੈਂ ਹਰ ਮੁਹਤ ਉਸ ਦਾ ਦਰਸ਼ਨ ਵੇਖਦੀ ਰਹਾਂ। ਦ੍ਰਿਸਟਿ ਭਈ ਤਬ ਭੀਤਰਿ ਆਇਓ ਮੇਰਾ ਮਨੁ ਅਨਦਿਨੁ ਸੀਤਲਾਗਿਓ ॥ ਜਦ ਮੇਰਾ ਪ੍ਰਭੂ ਮਿਹਰ ਧਾਰਦਾ ਹੈ, ਤਦ ਉਹ ਮੇਰੇ ਅੰਦਰ ਆ ਜਾਂਦਾ ਹੈ ਅਤੇ ਰੈਣ ਤੇ ਦਿਨ ਮੇਰੀ ਆਤਮਾ ਸੀਤਲ ਤੇ ਸੁਖੀ ਰਹਿੰਦੀ ਹੈ। ਕਹੁ ਨਾਨਕ ਰਸਿ ਮੰਗਲ ਗਾਏ ਸਬਦੁ ਅਨਾਹਦੁ ਬਾਜਿਓ ॥੪॥੫॥ ਗੁਰੂ ਜੀ ਫੁਰਮਾਉਂਦੇ ਹਨ, ਹੁਣ ਮੈਂ ਪਿਆਰ ਨਾਲ ਖੁਸ਼ੀ ਦੇ ਗੀਤ ਗਾਉਂਦਾ ਹਾਂ ਅਤੇ ਮੇਰੇ ਅੰਦਰ ਬੇਕੂੰਠੀ ਕੀਰਤਨ ਗੂੰਜਦਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਮਾਈ ਸਤਿ ਸਤਿ ਸਤਿ ਹਰਿ ਸਤਿ ਸਤਿ ਸਤਿ ਸਾਧਾ ॥ ਹੇ ਮੇਰੀ ਮਾਤਾ! ਸੱਚਾ ਸੱਚਾ ਸੱਚਾ ਹੈ ਵਾਹਿਗੁਰੂ ਅਤੇ ਸੱਚਾ, ਸੱਚਾ, ਸੱਚਾ ਹੈ ਉਸ ਦਾ ਸੰਤ। ਬਚਨੁ ਗੁਰੂ ਜੋ ਪੂਰੈ ਕਹਿਓ ਮੈ ਛੀਕਿ ਗਾਂਠਰੀ ਬਾਧਾ ॥੧॥ ਰਹਾਉ ॥ ਜੋ ਬਾਣੀ ਪੂਰਨ ਗੁਰਾਂ ਨੇ ਉਚਾਰਨ ਕੀਤੀ ਹੈ, ਉਸ ਨੂੰ ਘੁਟ ਕੇ ਆਪਣੇ ਪੱਲੇ ਨਾਲ ਬੰਨ੍ਹ ਲਿਆ ਹੈ। ਠਹਿਰਾਉ। ਨਿਸਿ ਬਾਸੁਰ ਨਖਿਅਤ੍ਰ ਬਿਨਾਸੀ ਰਵਿ ਸਸੀਅਰ ਬੇਨਾਧਾ ॥ ਰਾਤ, ਦਿਨ ਅਤੇ ਤਾਰੇ ਨਾਸ ਹੋ ਜਾਣਗੇ ਅਤੇ ਏਸੇ ਤਰਾ ਹੀ ਸੂਰਜ ਅਤੇ ਚੰਦਰਮਾ ਭੀ ਨਾਸ ਹੋ ਜਾਣਗੇ। ਗਿਰਿ ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ ॥੧॥ ਪਹਾੜ, ਧਰਤੀ, ਪਾਣੀ ਅਤੇ ਹਵਾ ਚਲੇ ਜਾਣਗੇ। ਕੰਵਲ ਸੰਤ ਦਾ ਸ਼ਬਦ ਹੀ ਅਮਿੱਟ ਹੈ। ਅੰਡ ਬਿਨਾਸੀ ਜੇਰ ਬਿਨਾਸੀ ਉਤਭੁਜ ਸੇਤ ਬਿਨਾਧਾ ॥ ਆਡੇ ਤੋਂ ਜੰਮੇਨਾਸ ਹੋ ਜਾਣਗੇ ਜੋਰ ਤੋਂ ਜੰਮੇ ਨਾਸ ਹੋ ਜਾਣਗੇ ਤੇ ਏਸੇ ਤਰ੍ਹਾਂ ਧਰਤੀ ਤੋਂ ਉਗੇ ਅਤੇ ਮੁੜ੍ਹਕੇ ਤੋਂ ਪੈਦਾ ਹੋਏ ਨਾਸ ਹੋ ਜਾਣਗੇ। ਚਾਰਿ ਬਿਨਾਸੀ ਖਟਹਿ ਬਿਨਾਸੀ ਇਕਿ ਸਾਧ ਬਚਨ ਨਿਹਚਲਾਧਾ ॥੨॥ ਚਾਰ ਵੇਦ ਨਾਸ ਹੋ ਜਾਣਗੇ ਤੇ ਛੇ ਸ਼ਾਸਤਰ ਭੀ ਨਾਸ ਹੋ ਜਾਣਗੇ। ਕੇਵਲ ਸੰਤ ਦਾ ਸ਼ਬਦ ਹੀ ਅਹਿੱਲ ਹੈ। ਰਾਜ ਬਿਨਾਸੀ ਤਾਮ ਬਿਨਾਸੀ ਸਾਤਕੁ ਭੀ ਬੇਨਾਧਾ ॥ ਪਉਣ-ਗੁਣ ਵਾਲੇ ਮਰ ਜਾਣਗੇ, ਅਗਨ ਗੁਣ ਵਾਲੇ ਮਰ ਜਾਣਗੇ ਤੇ ਪਾਣੀ-ਗੁਣ ਵਾਲੇ ਭੀ ਮਰ ਜਾਣਗੇ। ਦ੍ਰਿਸਟਿਮਾਨ ਹੈ ਸਗਲ ਬਿਨਾਸੀ ਇਕਿ ਸਾਧ ਬਚਨ ਆਗਾਧਾ ॥੩॥ ਸਾਰਾ ਕੁਛ ਜੋ ਦਿੱਸ ਆਉਂਦਾ ਹੈ, ਨਸ਼ਟ ਹੋ ਜਾਣਗੇ। ਕੇਵਲ ਸਾਧੂ ਦਾ ਸ਼ਬਦ ਹੀ ਅਥਾਹ ਹੈ। ਆਪੇ ਆਪਿ ਆਪ ਹੀ ਆਪੇ ਸਭੁ ਆਪਨ ਖੇਲੁ ਦਿਖਾਧਾ ॥ ਸਾਰਾ ਕੁਝ ਆਪ ਹੀ, ਸਾਰਾ ਕੁਝ ਆਪ ਹੀ ਹੇ ਸੁਆਮੀ। ਸਾਰਾ ਕੁਝ ਜੋ ਦਿੱਸਦਾ ਹੈ, ਉਸ ਦੀ ਆਪਣੀ ਖੇਡ ਹੀ ਹੈ। ਪਾਇਓ ਨ ਜਾਈ ਕਹੀ ਭਾਂਤਿ ਰੇ ਪ੍ਰਭੁ ਨਾਨਕ ਗੁਰ ਮਿਲਿ ਲਾਧਾ ॥੪॥੬॥ ਕਿਸੇ ਹੋਰਸ ਤਰੀਕੇ ਨਾਲ ਉਹ ਪਾਇਆ ਨਹਾੀ ਜਾ ਸਕਦਾ! ਗੁਰਾਂ ਨਾਲ ਮਿਲ ਕੇ, ਨਾਨਕ ਨੇ ਆਪਣੇ ਸੁਆਮੀ ਨੂੰ ਲੱਭ ਲਿਆ ਹੈ, ਹੇ ਬੰਦੇ! ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਮੇਰੈ ਮਨਿ ਬਾਸਿਬੋ ਗੁਰ ਗੋਬਿੰਦ ॥ ਮੇਰੇ ਹਿਰਦੇ ਅੰਦਰ ਵਿਸ਼ਾਲ ਵਾਹਿਗੁਰੂ ਵੱਸਦਾ ਹੈ। ਜਹਾਂ ਸਿਮਰਨੁ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ॥੧॥ ਰਹਾਉ ॥ ਜਿਥੇ ਕਿਤੇ ਸੁਆਮੀ ਦਾ ਆਰਾਧਨ ਹੁੰਦਾ ਹੈ, ਉਸ ਪਿੰਡ ਵਿੱਚ ਆਰਾਮ ਅਤੇ ਖੁਸ਼ੀ ਹੈ। ਠਹਿਰਾਉ। ਜਹਾਂ ਬੀਸਰੈ ਠਾਕੁਰੁ ਪਿਆਰੋ ਤਹਾਂ ਦੂਖ ਸਭ ਆਪਦ ॥ ਜਿਥੇ ਮੇਰਾ ਪ੍ਰੀਤਮ ਪ੍ਰਭੂ ਭੁੱਲ ਜਾਂਦਾ ਹੈ, ਸਾਰੇ ਦੁੱਖੜੇ ਅਤੇ ਮੁਸੀਬਤਾਂ ਉਥੇ ਹੁੰਦੀਆਂ ਹਨ। ਜਹ ਗੁਨ ਗਾਇ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ॥੧॥ ਜਿਥੇ ਖੁਸ਼ੀ ਅਤੇ ਪ੍ਰਸੰਨਤਾ ਦੇ ਸਰੂਪ ਵਾਹਿਗੁਰੂ ਦੀਆਂ ਸਿਫਸਤਾਂ ਗਾਇਨ ਕੀਤੀਆਂ ਜਾਂਦੀਆਂ ਹਨ, ਠੰਢ-ਚੈਨ ਅਤੇ ਧਨ-ਦੌਲਤ ਹਮੇਸ਼ਾਂ ਉਥੇ ਵੱਸਦੀਆਂ ਹਨ। ਜਹਾ ਸ੍ਰਵਨ ਹਰਿ ਕਥਾ ਨ ਸੁਨੀਐ ਤਹ ਮਹਾ ਭਇਆਨ ਉਦਿਆਨਦ ॥ ਪਰਮ ਭਿਆਨਿਕ ਉਜਾੜ-ਬੀਆਬਾਨ ਹੈ, ਉਥੇ ਜਿਥੇ ਆਪਣਿਆਂ ਕੰਨਾਂ ਨਾਲ, ਪ੍ਰਾਣੀ ਵਾਹਿਗੁਰੂ ਦੀ ਕਥਾ-ਵਾਰਤਾ ਨਹੀਂ ਸੁਣਦੇ। ਜਹਾਂ ਕੀਰਤਨੁ ਸਾਧਸੰਗਤਿ ਰਸੁ ਤਹ ਸਘਨ ਬਾਸ ਫਲਾਂਨਦ ॥੨॥ ਜਿਥੇ ਸਤਿਸੰਗਤ ਅੰਦਰ ਪਿਆਰ ਨਾਲ ਪ੍ਰਭੂ ਦੀ ਪ੍ਰਸੰਸਾ ਕੀਤੀ ਜਾਂਦੀ ਹੈ, ਉਥੇ ਜੀਵ ਬਹੁਤੀ ਖੁਸ਼ਬੋਈ ਅਤੇ ਮੇਵਿਆਂ ਦੇ ਅਨੰਦ ਨੂੰ ਮਾਣਦਾ ਹੈ। ਬਿਨੁ ਸਿਮਰਨ ਕੋਟਿ ਬਰਖ ਜੀਵੈ ਸਗਲੀ ਅਉਧ ਬ੍ਰਿਥਾਨਦ ॥ ਰੱਬ ਦੀ ਬੰਦਗੀ ਤੇ ਸੱਖਣਾ, ਜੋ ਕ੍ਰੋੜਾਂ ਵਰ੍ਹੇ ਜਿਉਂਦਾ ਰਹਿੰਦਾ ਹੈ, ਵਿਅਰਥ ਹੈ ਉਸ ਦੀ ਸਾਰੀ ਅਵਸਥਾ। ਏਕ ਨਿਮਖ ਗੋਬਿੰਦ ਭਜਨੁ ਕਰਿ ਤਉ ਸਦਾ ਸਦਾ ਜੀਵਾਨਦ ॥੩॥ ਜੇਕਰ ਜੀਵ ਇਕ ਮੁਹਤ ਭਰ ਨਹੀਂ ਭੀ ਸੁਅਮਾੀ ਦਾ ਸਿਮਰਨ ਕਰ ਲਵੇ, ਤਾਂ ਉਹ ਸਦੀਵ ਸਦੀਵ ਹੀ ਜਿਉਂਦਾ ਰਹਿੰਦਾ ਹੈ! ਸਰਨਿ ਸਰਨਿ ਸਰਨਿ ਪ੍ਰਭ ਪਾਵਉ ਦੀਜੈ ਸਾਧਸੰਗਤਿ ਕਿਰਪਾਨਦ ॥ ਹੇ ਸਾਈਂ! ਤੇਰੀ ਪਨਾਹ ਪਨਾਹ ਪਨਾਹ ਮੈਂ ਨਹੀਂ ਹੈ। ਮਿਹਰ ਧਾਰ ਕੇ ਤੂੰ ਮੈਨੂੰ ਸੰਤਾਂ ਦੀ ਸੰਗਤ ਪਰਦਾਨ ਕਰ। ਨਾਨਕ ਪੂਰਿ ਰਹਿਓ ਹੈ ਸਰਬ ਮੈ ਸਗਲ ਗੁਣਾ ਬਿਧਿ ਜਾਂਨਦ ॥੪॥੭॥ ਨਾਨਕ, ਪ੍ਰਭੂ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ ਅਤੇ ਸਾਰਿਆਂ ਪ੍ਰਾਣੀਆਂ ਦੀਆਂ ਨੇਕੀਆਂ ਦੀ ਦਸ਼ਾਂ ਨੂੰ ਜਾਣਦਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਅਬ ਮੋਹਿ ਰਾਮ ਭਰੋਸਉ ਪਾਏ ॥ ਮੈਨੂੰ ਹੁਣ ਸੁਆਮੀ ਦਾ ਆਸਰਾ ਪਰਾਪਤ ਹੋ ਗਿਆ ਹੈ। ਜੋ ਜੋ ਸਰਣਿ ਪਰਿਓ ਕਰੁਣਾਨਿਧਿ ਤੇ ਤੇ ਭਵਹਿ ਤਰਾਏ ॥੧॥ ਰਹਾਉ ॥ ਜਿਹੜੇ ਜਿਹੜੇ ਭੀ ਰਹਿਮਤ ਦੇ ਖਜਾਨੇ ਦੀ ਪਨਾਹ ਲੈਂਦੇ ਹਨ, ਉਹ ਸਾਰੇ ਸੰਸਾਰ ਸੰਮੁਦਰ ਤੋਂ ਪਾਰ ਕਰ ਦਿੱਤੇ ਜਾਂਦੇ ਹਨ। ਠਹਿਰਾਉ। ਸੁਖਿ ਸੋਇਓ ਅਰੁ ਸਹਜਿ ਸਮਾਇਓ ਸਹਸਾ ਗੁਰਹਿ ਗਵਾਏ ॥ ਉਹ ਆਰਾਮ ਅੰਦਰ ਸੌਦੇ ਹਨ ਅਤੇ ਸੁਖੈਨ ਹੀ ਹਰੀ ਵਿੱਚ ਲੀਨ ਹੋ ਜਾਂਦੇ ਹਨ ਤੇ ਗੁਰੂ ਜੀ ਉਨ੍ਹਾਂ ਦਾ ਭਰਮ ਨਵਿਰਤ ਕਰ ਲੈਂਦੇ ਹਨ। ਜੋ ਚਾਹਤ ਸੋਈ ਹਰਿ ਕੀਓ ਮਨ ਬਾਂਛਤ ਫਲ ਪਾਏ ॥੧॥ ਜਿਹੜਾ ਕੁਛ ਉਹ ਚਾਹੁੰਦੇ ਹਨ, ਉਹ ਹੀ ਪ੍ਰਭੂ ਕਰ ਦਿੰਦਾ ਹੈ ਅਤੇ ਉਹ ਆਪਣੇ ਚਿੱਤ ਚਾਹੁੰਦੇ ਮੇਵੇ ਪਾ ਲੈਂਦੇ ਹਨ। ਹਿਰਦੈ ਜਪਉ ਨੇਤ੍ਰ ਧਿਆਨੁ ਲਾਵਉ ਸ੍ਰਵਨੀ ਕਥਾ ਸੁਨਾਏ ॥ ਆਪਣੇ ਮਨ ਵਿੱਚ ਮੈਂ ਹਰੀ ਸਿਮਰਦਾ ਹਾਂ, ਅਪਣੀਆਂ ਅੱਖਾਂ ਨਾਲ ਮੈਂ ਉਸ ਤੇ ਟਿਕਟਿਕੀ ਬੰਨ੍ਹਦਾ ਹਾਂ। ਤੇ ਆਪਣਿਆਂ ਕੰਨਾਂ ਨਾਲ, ਉਸ ਦੀ ਵਾਰਤਾ ਸੁਣਦਾ ਹਾਂ। copyright GurbaniShare.com all right reserved. Email |