ਚਰਣੀ ਚਲਉ ਮਾਰਗਿ ਠਾਕੁਰ ਕੈ ਰਸਨਾ ਹਰਿ ਗੁਣ ਗਾਏ ॥੨॥ ਆਪਣੇ ਪੈਰਾਂ ਨਾਲ ਮੈਂ ਪ੍ਰਭੂ ਦੇ ਰਸਤੇ ਟੁਰਦਾ ਹਾਂ ਅਤੇ ਆਪਣੀ ਜਿਹਭਾ ਨਾਲ ਮੈਂ ਵਾਹਿਗੁਰੂ ਦਾ ਜੱਸ ਗਾਉਂਦਾ ਹਾਂ। ਦੇਖਿਓ ਦ੍ਰਿਸਟਿ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ॥ ਸਮੂਹ ਪ੍ਰਸੰਨਤਾ ਦੇ ਸਰੂਪ, ਸੁਆਮੀ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਦਾ ਹਾਂ। ਸਾਧੂ ਨੇ ਮੇਰੇ ਮਨ ਨੂੰ ਦੁਨੀਆਂ ਵੱਲੋ ਮੋੜ ਦਿੱਤਾ ਹੈ। ਪਾਇਓ ਲਾਲੁ ਅਮੋਲੁ ਨਾਮੁ ਹਰਿ ਛੋਡਿ ਨ ਕਤਹੂ ਜਾਏ ॥੩॥ ਮੈਂ ਵਾਹਿਗੁਰੂ ਦੇ ਪਿਆਰੇ ਅਤੇ ਅਣਮੁੱਲੇ ਨਾਮ ਨੂੰ ਪਾ ਲਿਆ ਹੈ, ਜੋ ਮੇਨੂੰ ਛੱਡ ਕੇ ਹੋਰ ਕਿਧਰੇ ਨਹੀਂ ਜਾਂਦਾ। ਕਵਨ ਉਪਮਾ ਕਉਨ ਬਡਾਈ ਕਿਆ ਗੁਨ ਕਹਉ ਰੀਝਾਏ ॥ ਕਿਹੜੀ ਮਹਿਮਾ, ਕਿਹੜੀ ਪ੍ਰਭਤਾ ਅਤੇ ਕਿਹੜੀਆਂ ਨੇਕੀਆਂ ਪ੍ਰਭੂ ਦੀਆਂ ਮੈਂ ਉਚਾਰਨ ਕਰਾਂ, ਕਿ ਉਹ ਪ੍ਰਸੰਨ ਹੋ ਜਾਏ। ਹੋਤ ਕ੍ਰਿਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਏ ॥੪॥੮॥ ਜਿਸ ਕਿਸੇ ਤੇ ਮਸਕੀਨਾਂ ਤੇ ਮਿਹਰਬਾਨ ਸੁਆਮੀ ਦਇਆਵਾਨ ਹੈ, ਉਹ ਉਸ ਦੇ ਗੋਲਿਆਂ ਦਾ ਗੋਲਾ ਹੌ ਜਾਂਦਾ ਹੈ, ਹੇ ਨੋਕਰ ਨਾਨਕ! ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਓੁਇ ਸੁਖ ਕਾ ਸਿਉ ਬਰਨਿ ਸੁਨਾਵਤ ॥ ਉਸ ਖੁਸ਼ੀ ਦੀ ਅਵਸਥਾਂ ਨੂੰ ਮੈਂ ਕਿਸ ਨੂੰ ਦੱਸਾਂ ਅਤੇ ਵਰਣਨ ਕਰਾਂ। ਅਨਦ ਬਿਨੋਦ ਪੇਖਿ ਪ੍ਰਭ ਦਰਸਨ ਮਨਿ ਮੰਗਲ ਗੁਨ ਗਾਵਤ ॥੧॥ ਰਹਾਉ ॥ ਸੁਆਮੀ ਦਾ ਦੀਦਾਰ ਦੇਖਣ ਦੁਆਰਾ ਮੈਂ ਖੁਸ਼ੀ ਅਤੇ ਪਰਮ ਪਰਸੰਨਤਾ ਵਿੱਚ ਹਾਂ ਅਤੇ ਮੇਰਾ ਮਨੂਆ ਸੁਆਮੀ ਦੀ ਕੀਰਤੀ ਅਤੇ ਨੇਕੀਆਂ ਗਾਇਨ ਕਰਦਾ ਹੈ। ਠਹਿਰਾਉ। ਬਿਸਮ ਭਈ ਪੇਖਿ ਬਿਸਮਾਦੀ ਪੂਰਿ ਰਹੇ ਕਿਰਪਾਵਤ ॥ ਆਪਣੇ ਅਦਭੁਤ ਸਾਈਂ ਨੂੰ ਵੇਖ ਕੇ ਮੈਂ ਅਸਚਰਜ ਹੋ ਗਈ ਹਾਂ। ਮੇਰਾ ਮਿਹਰਬਾਨ ਮਾਲਕ ਸਾਰੇ ਪੂਰਨ ਹੋ ਰਿਹਾ ਹੈ। ਪੀਓ ਅੰਮ੍ਰਿਤ ਨਾਮੁ ਅਮੋਲਕ ਜਿਉ ਚਾਖਿ ਗੂੰਗਾ ਮੁਸਕਾਵਤ ॥੧॥ ਮੈਂ ਅਣਮੁੱਲੇ ਨਾਮ-ਸੁਧਾਰਸ ਨੂੰ ਪਾਨ ਕਰਦਾ ਹਾਂ, ਅਤੇ ਗੂੰਗੇ ਆਦਮੀ ਦੀ ਮਾਨੰਦ, ਜੋ ਕੇਵਲ ਮੁਸਕਰਾਉਂਦਾ ਹੀ ਹੈ, ਮੈਂ ਇਸ ਦੇ ਸੁਆਦ ਨੂੰ ਦੱਸ ਨਹੀਂ ਸਕਦਾ। ਜੈਸੇ ਪਵਨੁ ਬੰਧ ਕਰਿ ਰਾਖਿਓ ਬੂਝ ਨ ਆਵਤ ਜਾਵਤ ॥ ਜਿਸ ਤਰ੍ਹਾਂ ਸੁਆਸ ਦੇਹਿ ਨਾਲ ਬੰਨ੍ਹ ਕੇ ਰੱਖਿਆ ਹੋਇਆ ਹੈ ਅਤੇ ਜੀਵ ਨੂੰ ਇਸ ਦੇ ਅੰਦਰ ਆਉਣ ਤੇ ਬਾਹਰ ਜਾਣ ਦਾ ਪਤਾ ਨਹੀਂ ਹੁੰਦਾ, ਜਾ ਕਉ ਰਿਦੈ ਪ੍ਰਗਾਸੁ ਭਇਓ ਹਰਿ ਉਆ ਕੀ ਕਹੀ ਨ ਜਾਇ ਕਹਾਵਤ ॥੨॥ ਏਸੇ ਤਰ੍ਹਾਂ ਦਾ ਹੀ ਹੈ ਉਹ ਪ੍ਰਾਣੀ ਜਿਸ ਦਾ ਮਨ ਪ੍ਰਭੂ ਦੇ ਨਾਲ ਰੋਸ਼ਨ ਹੋਇਆ ਹੋਇਆ ਹੈ; ਤੇ ਉਸ ਦੀ ਕਥਾ ਵਰਣਨ ਕੀਤੀ ਨਹੀਂ ਜਾ ਸਕਦੀ। ਆਨ ਉਪਾਵ ਜੇਤੇ ਕਿਛੁ ਕਹੀਅਹਿ ਤੇਤੇ ਸੀਖੇ ਪਾਵਤ ॥ ਹੋਰ ਉਪਰਾਲੇ ਜਿੰਨੇ ਭੀ ਉਹ ਆਖੇ ਜਾਂਦੇ ਹਨ, ਉਨੇ ਹੀ ਮੈਂ ਸਿਖ ਅਤੇ ਕਰ ਲਏ ਹਨ। ਅਚਿੰਤ ਲਾਲੁ ਗ੍ਰਿਹ ਭੀਤਰਿ ਪ੍ਰਗਟਿਓ ਅਗਮ ਜੈਸੇ ਪਰਖਾਵਤ ॥੩॥ ਮੇਰਾ ਫਿਕਰ-ਰਹਿਤ ਪ੍ਰੀਤਮ ਮੇਰੇ ਮਨ ਦੇ ਘਰ ਅੰਦਰ ਪ੍ਰਤੱਖ ਹੋ ਗਿਆ ਹੈ। ਇਹ ਇਉ ਹੈ ਜਿਸ ਤਰ੍ਹਾਂ ਕਿ ਮੈਂ ਗੁਪਤ ਪ੍ਰਭੂ ਨੂੰ ਪਰਖ ਲਿਆ ਹੈ। ਨਿਰਗੁਣ ਨਿਰੰਕਾਰ ਅਬਿਨਾਸੀ ਅਤੁਲੋ ਤੁਲਿਓ ਨ ਜਾਵਤ ॥ ਲੱਛਣ-ਰਹਿਤ, ਸਰੂਪ-ਰਹਿਤ, ਅਮਰ ਅਤੇ ਅਮਾਪ ਪ੍ਰਭੂ ਜੋਖਿਆ ਨਹੀਂ ਜਾ ਸਕਦਾ। ਕਹੁ ਨਾਨਕ ਅਜਰੁ ਜਿਨਿ ਜਰਿਆ ਤਿਸ ਹੀ ਕਉ ਬਨਿ ਆਵਤ ॥੪॥੯॥ ਗੁਰੂ ਜੀ ਆਖਦੇ ਹਨ, ਜੋ ਕੋਈ ਅਸਹਿ ਨੂੰ ਸਹਾਰਦਾ ਹੈ, ਕੇਵਲ ਉਸ! ਹੀ ਇਹ ਅਵਸਥਾ ਫਬਦੀ ਹੈ। ਸਾਰਗ ਮਹਲਾ ੫ ॥ ਸਾਰੰਗੀ ਪੰਜਵੀਂ ਪਾਤਿਸ਼ਾਹੀ। ਬਿਖਈ ਦਿਨੁ ਰੈਨਿ ਇਵ ਹੀ ਗੁਦਾਰੈ ॥ ਵਿਸ਼ਈ ਪੁਰਸ਼ ਆਪਣਾ ਦਿਨ ਤੇ ਰਾਤ ਐਵੇ ਹੀ ਬਤੀਤ ਕਰ ਲੈਂਦਾ ਹੈ। ਗੋਬਿੰਦੁ ਨ ਭਜੈ ਅਹੰਬੁਧਿ ਮਾਤਾ ਜਨਮੁ ਜੂਐ ਜਿਉ ਹਾਰੈ ॥੧॥ ਰਹਾਉ ॥ ਹੰਕਾਰੀ ਮਤ ਨਾਲ ਮਤਵਾਲਾ ਹੋਇਆ ਹੋਇਆ ਜੀਵ ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦਾ ਅਤੇ ਆਪਣੇ ਜੀਵਨ ਨੂੰ ਜੂਏ ਵਿੱਚ ਹਾਰ ਦਿੰਦਾ ਹੈ। ਠਹਿਰਾਉ। ਨਾਮੁ ਅਮੋਲਾ ਪ੍ਰੀਤਿ ਨ ਤਿਸ ਸਿਉ ਪਰ ਨਿੰਦਾ ਹਿਤਕਾਰੈ ॥ ਅਣਮੁੱਲਾ ਹੈ ਪ੍ਰਭੂ ਦਾ ਨਾਮ ਇਸ ਨਾਲ ਉਹ ਪਿਰਹੜੀ ਨਹੀਂ ਪਾਉਂਦਾ। ਉਸ ਦਾ ਪਿਆਰ ਕੇਵਲ ਹੋਰਨਾਂ ਦੀ ਬਦਖੋਈ ਕਰਨ ਵਾਲਾ ਹੈ। ਛਾਪਰੁ ਬਾਂਧਿ ਸਵਾਰੈ ਤ੍ਰਿਣ ਕੋ ਦੁਆਰੈ ਪਾਵਕੁ ਜਾਰੈ ॥੧॥ ਘਾਸ ਫੂਸ ਨੂੰ ਸੁਆਰ ਕੇ ਉਹ ਕੱਖਾਂ ਦੀ ਕੁੱਲੀ ਬਣਾਉਂਦਾ ਹੈ ਅਤੇ ਇਸ ਦੇ ਬੂਹੇ ਦੇ ਅੰਦਰਵਾਰ ਅੱਗ ਬਾਲਦਾ ਹੈ। ਕਾਲਰ ਪੋਟ ਉਠਾਵੈ ਮੂੰਡਹਿ ਅੰਮ੍ਰਿਤੁ ਮਨ ਤੇ ਡਾਰੈ ॥ ਸ਼ੋਰੇ ਦੀ ਖੰਡ ਉਹ ਆਪਣੇ ਸਿਰ ਉਤੇ ਚੁਕਦਾ ਹੈ ਅਤੇ ਪ੍ਰਭੂ ਦੇ ਸੁਧਾਰਸ ਨੂੰ ਆਪਣੇ ਚਿੱਤ ਵਿੱਚੋ ਪਰੇ ਸੁੱਟ ਪਾਉਂਦਾ ਹੈ। ਓਢੈ ਬਸਤ੍ਰ ਕਾਜਰ ਮਹਿ ਪਰਿਆ ਬਹੁਰਿ ਬਹੁਰਿ ਫਿਰਿ ਝਾਰੈ ॥੨॥ ਚੰਗੇ ਕਪੜੇ ਪਾ ਕੇ ਬੰਦਾ ਕਾਲਕ ਅੰਦਰ ਡਿਗਦਾ ਹੈ ਅਤੇ ਤਦ ਮੁੜ ਮੁੜ ਕੇ ਇਸ ਨੂੰ ਝਾੜਦਾ ਹੈ। ਕਾਟੈ ਪੇਡੁ ਡਾਲ ਪਰਿ ਠਾਢੌ ਖਾਇ ਖਾਇ ਮੁਸਕਾਰੈ ॥ ਇਸ ਦੇ ਟਹਿਣੇ ਉਤੇ ਖਲੋ ਉਹ ਦਰਖਤ ਨੂੰ ਵੱਢਦਾ ਹੈ ਅਤੇ ਉਥੇ ਉਹ ਖਾ ਖਾ ਕੇ ਮੁਸਕਰਾਉਂਦਾ ਹੈ। ਗਿਰਿਓ ਜਾਇ ਰਸਾਤਲਿ ਪਰਿਓ ਛਿਟੀ ਛਿਟੀ ਸਿਰ ਭਾਰੈ ॥੩॥ ਉਹ ਸਿਰ ਪਰਨੇ, ਹੇਠਾਂ ਜਾ ਡਿਗਦਾ ਹੈ ਅਤੇ ਟੋਟੇ ਟੋਟੇ ਹੋ ਜਾਂਦਾ ਹੈ। ਨਿਰਵੈਰੈ ਸੰਗਿ ਵੈਰੁ ਰਚਾਏ ਪਹੁਚਿ ਨ ਸਕੈ ਗਵਾਰੈ ॥ ਦਸ਼ਮਨੀ-ਰਹਿਤ ਨਾਲ ਉਹ ਦੁਸ਼ਮਨੀ ਕਰਦਾ ਹੈ, ਪਰੰਤੂ ਮੂਰਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ। ਕਹੁ ਨਾਨਕ ਸੰਤਨ ਕਾ ਰਾਖਾ ਪਾਰਬ੍ਰਹਮੁ ਨਿਰੰਕਾਰੈ ॥੪॥੧੦॥ ਗੁਰੂ ਜੀ ਆਖਦੇ ਹਨ, ਸਰੂਪ-ਰਹਿਤ ਸ਼ਰੋਮਣੀ ਸਾਹਿਬ ਆਪਣੇ ਸਾਧੂਆਂ ਦਾ ਰਖਵਾਲਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਅਵਰਿ ਸਭਿ ਭੂਲੇ ਭ੍ਰਮਤ ਨ ਜਾਨਿਆ ॥ ਹੋਰ ਸਾਰੇ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ ਅਤੇ ਪ੍ਰਭੂ ਨੂੰ ਨਹੀਂ ਜਾਣਦੇ। ਏਕੁ ਸੁਧਾਖਰੁ ਜਾ ਕੈ ਹਿਰਦੈ ਵਸਿਆ ਤਿਨਿ ਬੇਦਹਿ ਤਤੁ ਪਛਾਨਿਆ ॥੧॥ ਰਹਾਉ ॥ ਜਿਸ ਦੇ ਮਨ ਅੰਦਰ ਇਕ ਪਵਿੱਤ੍ਰ-ਨਾਮ ਵਸਦਾ ਹੈ ਉਹ ਵੇਦਾ ਦੀ ਅਸਲੀਅਤ ਨੂੰ ਸਮਝਦਾ ਹੈ। ਠਹਿਰਾਉ। ਪਰਵਿਰਤਿ ਮਾਰਗੁ ਜੇਤਾ ਕਿਛੁ ਹੋਈਐ ਤੇਤਾ ਲੋਗ ਪਚਾਰਾ ॥ ਜਿੰਨਾਂ ਜ਼ਿਆਦਾ ਬੰਦਾ ਸੰਸਾਰ ਦੇ ਰਸਤੇ ਟੁਰਦਾ ਹੈ, ਉਨ੍ਹਾਂ ਹੀ ਜਿਆਦਾ ਉਹ ਲੋਕਾਂ ਨੂੰ ਖੁਸ਼ ਕਰ ਲੈਂਦਾ ਹੈ। ਜਉ ਲਉ ਰਿਦੈ ਨਹੀ ਪਰਗਾਸਾ ਤਉ ਲਉ ਅੰਧ ਅੰਧਾਰਾ ॥੧॥ ਜਦ ਤਾਂਈ ਮਨੁੱਖ ਦਾ ਮਨ ਰੋਸ਼ਨ ਨਹੀਂ ਹੋ ਜਾਂਦਾ, ਓਦੋ ਤਾਂਈ ਉਹ ਅੰਨ੍ਹੇ ਅਨ੍ਹੇਰੇ ਵਿੱਚ ਹੀ ਰਹਿੰਦਾ ਹੈ। ਜੈਸੇ ਧਰਤੀ ਸਾਧੈ ਬਹੁ ਬਿਧਿ ਬਿਨੁ ਬੀਜੈ ਨਹੀ ਜਾਂਮੈ ॥ ਜਿਸ ਤਰ੍ਹਾਂ ਅਨੇਕਾਂ ਤਰੀਕਿਆਂ ਨਾਲ ਤਿਆਰ ਕੀਤੀ ਹੋਈ ਜਮੀਨ ਬਗੈਰ ਬੀਜੇ ਨਹੀਂ ਉਗਦੀ। ਰਾਮ ਨਾਮ ਬਿਨੁ ਮੁਕਤਿ ਨ ਹੋਈ ਹੈ ਤੁਟੈ ਨਾਹੀ ਅਭਿਮਾਨੈ ॥੨॥ ਏਸੇ ਤਰ੍ਹਾਂ ਹੀ ਪ੍ਰਭੂ ਦੇ ਨਾਮ ਦੇ ਬਗੇਰ ਬੰਦੇ ਦੀ ਕਲਿਆਣ ਨਹੀਂ ਹੁੰਦੀ, ਨਾਂ ਹੀ ਉਸ ਦਾ ਹੰਕਾਰ ਦੂਰ ਹੁੰਦਾ ਹੈ। ਨੀਰੁ ਬਿਲੋਵੈ ਅਤਿ ਸ੍ਰਮੁ ਪਾਵੈ ਨੈਨੂ ਕੈਸੇ ਰੀਸੈ ॥ ਪਾਣੀ ਨੂੰ ਰਿੜਕਣ ਨਾਲ ਪ੍ਰਾਣੀ ਅਤਿਅੰਤ ਦੁਖ ਪਾਉਂਦਾ ਹੈ। ਇਸ ਤਰ੍ਹਾਂ ਮੱਖਣ ਕਿਸ ਤਰ੍ਹਾਂ ਨਿਕਲ ਸਕਦਾ ਹੈ? ਬਿਨੁ ਗੁਰ ਭੇਟੇ ਮੁਕਤਿ ਨ ਕਾਹੂ ਮਿਲਤ ਨਹੀ ਜਗਦੀਸੈ ॥੩॥ ਗੁਰਾਂ ਦੇ ਨਾਲ ਮਿਲਣ ਦੇ ਬਗੈਰ ਕੋਈ ਭੀ ਮੁਕਤ ਨਹੀਂ ਹੁੰਦਾ ਨਾਂ ਹੀ ਆਲਮ ਦੇ ਸੁਆਮੀ ਨਾਲ ਉਸ ਦਾ ਮਿਲਾਪ ਹੁੰਦਾ ਹੈ। copyright GurbaniShare.com all right reserved. Email |