ਸਾਰਗ ਮਹਲਾ ੫ ਦੁਪਦੇ ਘਰੁ ੪ ਸਾਰੰਗ ਪੰਜਵੀਂ ਪਾਤਿਸ਼ਾਹੀ। ਦੁਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਮੋਹਨ ਘਰਿ ਆਵਹੁ ਕਰਉ ਜੋਦਰੀਆ ॥ ਹੇ ਮੇਰੇ ਮਨਮੋਹਨ ਪ੍ਰਭੂ! ਮੈਂ ਤੇਰੇ ਅੱਗੇ ਬੇਨਤੀ ਕਰਦੀ ਹਾਂ। ਤੂੰ ਮੇਰੇ ਗ੍ਰਹਿ ਅੰਦਰ ਆ। ਮਾਨੁ ਕਰਉ ਅਭਿਮਾਨੈ ਬੋਲਉ ਭੂਲ ਚੂਕ ਤੇਰੀ ਪ੍ਰਿਅ ਚਿਰੀਆ ॥੧॥ ਰਹਾਉ ॥ ਮੈਂ ਸਵੈ-ਸਨਮਾਨ ਅੰਦਰ ਗਲਤਾਨ ਹਾਂ ਅਤੇ ਹੰਕਾਰੀਮਤੀ ਹੈ ਮੇਰੀ ਬੋਲਚਾਲ। ਭਾਵੇਂ ਮੈਂ ਭੁਲੇਖੇ ਅਤੇ ਗਲਤੀ ਵਿੱਚ ਹਾਂ ਪਰ ਫਿਰ ਭੀ ਮੈਂ ਤੇਰੀ ਚੇਰੀ ਹਾਂ, ਹੇ ਮੇਰੀ ਪਤੀ। ਠਹਿਰਾਉ। ਨਿਕਟਿ ਸੁਨਉ ਅਰੁ ਪੇਖਉ ਨਾਹੀ ਭਰਮਿ ਭਰਮਿ ਦੁਖ ਭਰੀਆ ॥ ਮੈਂ ਤੈਨੂੰ ਨੇੜੇ ਹੀ ਸੁਣਦਾ ਹਾਂ, ਪ੍ਰੰਤੂ ਤੂੰ ਮੈਨੂੰ ਦਿੱਸਦਾ ਨਹੀਂ। ਵਹਿਮ ਅੰਦਰ ਭਟਕ ਕੇ ਮੈਂ ਕਸਟ ਉਠਾਉਂਦੀ ਹਾਂ। ਹੋਇ ਕ੍ਰਿਪਾਲ ਗੁਰ ਲਾਹਿ ਪਾਰਦੋ ਮਿਲਉ ਲਾਲ ਮਨੁ ਹਰੀਆ ॥੧॥ ਮਿਹਰਬਾਨ ਹੋ ਗੁਰਾਂ ਨੇ ਪੜਦਾ ਲਾਹ ਦਿੱਤਾ ਹੈ ਅਤੇ ਆਪਣੇ ਪ੍ਰੀਤਮ ਨਾਲ ਮਿਲ ਕੇ ਮੇਰੀ ਜਿੰਦੜੀ ਪ੍ਰਫੁੱਲਤ ਹੋ ਗਈ ਹੈ। ਏਕ ਨਿਮਖ ਜੇ ਬਿਸਰੈ ਸੁਆਮੀ ਜਾਨਉ ਕੋਟਿ ਦਿਨਸ ਲਖ ਬਰੀਆ ॥ ਜੇਕਰ ਮੈਂ ਆਪਣੇ ਸਾਈਂ ਨੂੰ ਇਕ ਮੁਹਤ ਭਰ ਨਹੀਂ ਭੀ ਭੁਲ ਜਾਵਾਂ ਮੈਂ ਉਸ ਨੂੰ ਕ੍ਰੋੜਾਂ ਦਿਹਾੜਿਆਂ ਤੇ ਲੱਖਾਂ ਸਾਲਾਂ ਦੇ ਤੁਲ ਜਾਣਦੀ ਹਾਂ। ਸਾਧਸੰਗਤਿ ਕੀ ਭੀਰ ਜਉ ਪਾਈ ਤਉ ਨਾਨਕ ਹਰਿ ਸੰਗਿ ਮਿਰੀਆ ॥੨॥੧॥੨੪॥ ਜਦ ਸਤਿਸੰਗਤ ਦਾ ਸਮਾਗਮ ਪਰਾਪਤ ਹੋਇਆ ਤਦ ਮੇਰਾ ਆਪਣੇ ਵਾਹਿਗੁਰੂ ਨਾਲ ਮਿਲਾਪ ਹੋ ਗਿਆ, ਹੇ ਨਾਨਕ! ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਅਬ ਕਿਆ ਸੋਚਉ ਸੋਚ ਬਿਸਾਰੀ ॥ ਮੈਂ ਹੁਣ ਕੀ ਸੋਚ ਵਿਚਾਰ ਕਰਾਂ? ਮੈਂ ਸਮੂਹ ਸੋਚ ਵਿਚਾਰ ਛੱਡ ਦਿੱਤੀ ਹੈ। ਕਰਣਾ ਸਾ ਸੋਈ ਕਰਿ ਰਹਿਆ ਦੇਹਿ ਨਾਉ ਬਲਿਹਾਰੀ ॥੧॥ ਰਹਾਉ ॥ ਜਿਹੜਾ ਕੁਛ ਉਸ ਨੇ ਕਰਨਾ ਹੈ? ਉਹ ਨੂੰ ਉਹ ਕਰ ਰਿਹਾ ਹੈ। ਤੂੰ ਮੈਨੂੰ ਆਪਣਾ ਨਾਮ ਬਖਸ਼, ਹੇ ਸਾਈਂ! ਕੁਰਬਾਨ ਹਾਂ ਮੇ ਤੇਰੇ ਉਤੋਂ। ਠਹਿਰਾਉ। ਚਹੁ ਦਿਸ ਫੂਲਿ ਰਹੀ ਬਿਖਿਆ ਬਿਖੁ ਗੁਰ ਮੰਤ੍ਰੁ ਮੂਖਿ ਗਰੁੜਾਰੀ ॥ ਪਾਪਾਂ ਦੀ ਜਹਿਰ ਚਾਰੇ ਹੀ ਪਾਸੀਂ ਪ੍ਰਫੁੱਲਤ ਹੋ ਰਹੀ ਹੈ। ਗੁਰਾਂ ਦੀ ਬਾਣੀ ਵਿਹੁ-ਨਾਸਕ-ਅੱਖਧੀ ਮੇਰੇ ਮੂੰਹ ਵਿੱਚ ਹੈ। ਹਾਥ ਦੇਇ ਰਾਖਿਓ ਕਰਿ ਅਪੁਨਾ ਜਿਉ ਜਲ ਕਮਲਾ ਅਲਿਪਾਰੀ ॥੧॥ ਆਪਣਾ ਹੱਥ ਦੇ ਕੇ, ਸਾਈਂ ਨੇ ਮੈਨੂੰ ਆਪਣਾ ਜਾਣ ਕੇ ਬਚਾਅ ਲਿਆ ਹੈ ਅਤੇ ਕੰਵਲ ਦੇ ਪਾਣੀ ਵਿੱਚ ਹੋਣ ਦੀ ਤਰ੍ਹਾਂ ਹੁਣ ਮੈਂ ਨਿਰਲੇਪ ਰਹਿੰਦਾ ਹਾਂ। ਹਉ ਨਾਹੀ ਕਿਛੁ ਮੈ ਕਿਆ ਹੋਸਾ ਸਭ ਤੁਮ ਹੀ ਕਲ ਧਾਰੀ ॥ ਮੈਂ ਕੁਝ ਭੀ ਨਹੀਂ। ਮੈਂ ਕੀ ਹੋ ਸਕਦਾ ਹਾਂ? ਕੇਵਲ ਤੂੰ ਹੀ ਹੇ ਸੁਆਮੀ! ਸਾਰੀਆਂ ਸ਼ਕਤੀਆਂ ਨੂੰ ਧਾਰਨ ਕਰਨ ਵਾਲਾ ਹੈ। ਨਾਨਕ ਭਾਗਿ ਪਰਿਓ ਹਰਿ ਪਾਛੈ ਰਾਖੁ ਸੰਤ ਸਦਕਾਰੀ ॥੨॥੨॥੨੫॥ ਮੈਂ ਨਾਨਕ ਨੇ, ਦੌੜ ਕੇ ਤੇਰੀ ਸ਼ਰਣ ਨਹੀਂ ਹੈ, ਹੇ ਪ੍ਰਭੂ! ਆਪਣਿਆਂ ਸਾਧੂਆਂ ਦੇ ਸਦਕਾ ਤੂੰ ਮੇਰੀ ਰੱਖਿਆ ਕਰ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਅਬ ਮੋਹਿ ਸਰਬ ਉਪਾਵ ਬਿਰਕਾਤੇ ॥ ਮੈਂ ਹੁਣ ਸਾਰੇ ਉਪਰਾਲੇ ਤਿਆਗ ਦਿੱਤੇ ਹਨ। ਕਰਣ ਕਾਰਣ ਸਮਰਥ ਸੁਆਮੀ ਹਰਿ ਏਕਸੁ ਤੇ ਮੇਰੀ ਗਾਤੇ ॥੧॥ ਰਹਾਉ ॥ ਸਰਬ-ਸ਼ਕਤੀਵਾਨ ਸਾਹਿਬ ਸਾਰਿਆਂ ਕੰਮਾਂ ਦਾ ਕਰਨ ਵਾਲਾ ਹੈ। ਕੇਵਲ ਤੇਰੇ ਕੋਲੋ ਹੀ ਹੇ ਵਾਹਿਗੁਰੂ! ਮੇਰੀ ਕਲਿਆਣ ਹੈ। ਠਹਿਰਾਉ। ਦੇਖੇ ਨਾਨਾ ਰੂਪ ਬਹੁ ਰੰਗਾ ਅਨ ਨਾਹੀ ਤੁਮ ਭਾਂਤੇ ॥ ਮੈਂ ਅਨੇਕਾਂ ਰੰਗਤਾਂ ਦੇ ਘਣੇਰੇ ਹੁਸਨ ਵੇਖੇ ਹਨ, ਪਰ ਹੋਰ ਕੋਈ ਭੀ ਤੇਰੇ ਵਰਗਾ ਨਹੀਂ। ਦੇਂਹਿ ਅਧਾਰੁ ਸਰਬ ਕਉ ਠਾਕੁਰ ਜੀਅ ਪ੍ਰਾਨ ਸੁਖਦਾਤੇ ॥੧॥ ਤੂੰ ਹੇ ਸੁਆਮੀ! ਸਾਰਿਆਂ ਨੂੰ ਆਸਰਾ ਦਿੰਦਾ ਹੈ ਅਤੇ ਆਤਮਾ, ਜਿੰਦ-ਜਾਨ ਤੇ ਆਰਾਮ ਬਖਸ਼ਣਹਾਰ ਹੈ। ਭ੍ਰਮਤੌ ਭ੍ਰਮਤੌ ਹਾਰਿ ਜਉ ਪਰਿਓ ਤਉ ਗੁਰ ਮਿਲਿ ਚਰਨ ਪਰਾਤੇ ॥ ਭਟਕਦਾ ਭਟਕਦਾ, ਜਦ ਮੈਂ ਹਾਰ ਹੁਟ ਗਿਆ ਤਦ ਗੁਰਾਂ ਨਾਲ ਮਿਲ ਕੇ ਮੈਂ ਪ੍ਰਭੂ ਦੇ ਪੈਰੀ ਜਾ ਪਿਆ। ਕਹੁ ਨਾਨਕ ਮੈ ਸਰਬ ਸੁਖੁ ਪਾਇਆ ਇਹ ਸੂਖਿ ਬਿਹਾਨੀ ਰਾਤੇ ॥੨॥੩॥੨੬॥ ਗੁਰੂ ਜੀ ਆਖਦੇ ਹਨ, ਮੈਨੂੰ ਸਮੂਹ ਖੁਸ਼ੀ ਪਰਾਪਤ ਹੋ ਗਈ ਹੈ ਅਤੇ ਮੇਰੀ ਜੀਵਨ ਰਾਤ੍ਰੀ ਹੁਣ ਆਰਾਮ ਅੰਦਰ ਬੀਤਦੀ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਅਬ ਮੋਹਿ ਲਬਧਿਓ ਹੈ ਹਰਿ ਟੇਕਾ ॥ ਮੈਂ ਹੁਣ ਆਪਣੇ ਵਾਹਿਗੁਰੂ ਦਾ ਆਸਰਾ ਲੱਭ ਲਿਆ ਹੈ। ਗੁਰ ਦਇਆਲ ਭਏ ਸੁਖਦਾਈ ਅੰਧੁਲੈ ਮਾਣਿਕੁ ਦੇਖਾ ॥੧॥ ਰਹਾਉ ॥ ਆਰਾਮ ਬਖਸ਼ਣਹਾਰ ਗੁਰੂ ਜੀ ਮੇਰੇ ਉਤੇ ਮਿਹਰਬਾਨ ਹੋ ਗਹੇ ਹਨ ਅਤੇ ਮੈਂ ਅੰਨ੍ਹੇ ਨੇ ਵਾਹਿਗੁਰੂ ਦੇ ਹੀਰੇ ਨੂੰ ਵੇਖ ਲਿਆ ਹੈ। ਠਹਿਰਾਉ। ਕਾਟੇ ਅਗਿਆਨ ਤਿਮਰ ਨਿਰਮਲੀਆ ਬੁਧਿ ਬਿਗਾਸ ਬਿਬੇਕਾ ॥ ਬੇਸਮਝੀ ਦੇ ਅਨ੍ਹੇਰੇ ਨੂੰ ਨਵਿਰਤ ਕਰ ਕੇ ਮੈਂ ਪਵਿੱਤਰ ਹੋ ਗਿਆ ਹਾਂ ਅਤੇ ਮੇਰੀ ਵੀਚਾਰਵਾਨ ਅਕਲ ਪ੍ਰਫੁਲਤ ਹੋ ਗਈ ਹੈ। ਜਿਉ ਜਲ ਤਰੰਗ ਫੇਨੁ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ॥੧॥ ਜਿਸ ਤਰ੍ਹਾਂ ਪਾਣੀ ਦੀ ਲਹਿਰ ਤੇ ਝੱਗ ਪਾਣੀ ਹੋ ਜਾਂਦੇ ਹਨ, ਏਸੇ ਤਰ੍ਹਾਂ ਹੀ ਸਾਈਂਦਾ ਗੋਲਾ ਤੇ ਸਾਈਂ ਇਕ ਹੋ ਜਾਂਦੇ ਹਨ। ਜਹ ਤੇ ਉਠਿਓ ਤਹ ਹੀ ਆਇਓ ਸਭ ਹੀ ਏਕੈ ਏਕਾ ॥ ਗੋਲਾ ਉਥੇ ਆ ਜਾਂਦਾ ਹੈ, ਜਿਥੇ ਉਹ ਉਤਪੰਨ ਹੋਇਆ ਸੀ ਅਤੇ ਸਮੂਹ ਤਰ੍ਹਾਂ ਹੀ ਇਕ ਸਾਈਂ ਨਾਲ ਇਕ ਮਿਕ ਹੋ ਜਾਂਦਾ ਹੈ। ਨਾਨਕ ਦ੍ਰਿਸਟਿ ਆਇਓ ਸ੍ਰਬ ਠਾਈ ਪ੍ਰਾਣਪਤੀ ਹਰਿ ਸਮਕਾ ॥੨॥੪॥੨੭॥ ਨਾਨਕ, ਮੈਂ ਜਿੰਦ-ਜਾਨ ਦੇ ਸੁਆਮੀ, ਵਾਹਿਗੁਰੂ ਨੂੰ ਸਾਰੀਆਂ ਥਾਵਾਂ ਅੰਦਰ ਇਕ ਸਮਾਨ ਵਿਆਪਕ ਵੇਖਦਾ ਹਾਂ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਮੇਰਾ ਮਨੁ ਏਕੈ ਹੀ ਪ੍ਰਿਅ ਮਾਂਗੈ ॥ ਮੇਰੀ ਜਿੰਦੜੀ ਕੇਵਲ ਆਪਣੇ ਪ੍ਰੀਤਮ ਨੂੰ ਹੀ ਚਾਹੁੰਦੀ ਹੈ। ਪੇਖਿ ਆਇਓ ਸਰਬ ਥਾਨ ਦੇਸ ਪ੍ਰਿਅ ਰੋਮ ਨ ਸਮਸਰਿ ਲਾਗੈ ॥੧॥ ਰਹਾਉ ॥ ਮੈਂ ਸਾਰੀਆਂ ਥਾਵਾਂ ਅਤੇ ਮੁਲਕ ਵੇਖੇ ਹਨ, ਪਰੰਤੂ ਕੁਝ ਭੀ ਮੇਰੇ ਪਿਆਰੇ ਦੇ ਇਕ ਵਾਲ ਦੇ ਬਰਾਬਰ ਭਹੀ ਨਹੀਂ। ਠਹਿਰਾਉ। ਮੈ ਨੀਰੇ ਅਨਿਕ ਭੋਜਨ ਬਹੁ ਬਿੰਜਨ ਤਿਨ ਸਿਉ ਦ੍ਰਿਸਟਿ ਨ ਕਰੈ ਰੁਚਾਂਗੈ ॥ ਮੇਰੇ ਅੱਗੇ ਅਨੇਕਾਂ ਖਾਣੇ ਅਤੇ ਘਣੇਰੇ ਪਦਾਰਥ ਰਖੇ ਜਾਂਦੇ ਹਨ ਪਰ ਮੈਂ ਉਹਨਾਂ ਨੂੰ ਵੇਖਣਾ ਭੀ ਨਹੀਂ ਚਾਹੁੰਦੀ। ਹਰਿ ਰਸੁ ਚਾਹੈ ਪ੍ਰਿਅ ਪ੍ਰਿਅ ਮੁਖਿ ਟੇਰੈ ਜਿਉ ਅਲਿ ਕਮਲਾ ਲੋਭਾਂਗੈ ॥੧॥ ਜਿਸ ਤਰ੍ਹਾਂ ਭਊਰਾ ਕੰਵਲ ਫੁੱਲ ਨੂੰ ਲਲਚਾਉਂਦਾ ਹੈ ਉਸੇ ਤਰ੍ਹਾਂ ਹੀ ਮੈਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਲੋਚਦੀ ਹਾਂ ਅਤੇ ਆਪਣੇ ਮੂੰਹ ਨਾਲ ਪ੍ਰੀਤਮ ਮੇਰਾ ਪ੍ਰੀਤਮ ਉਚਾਰਦੀ ਹਾਂ। copyright GurbaniShare.com all right reserved. Email |