Page 1208

ਸਗਲ ਪਦਾਰਥ ਸਿਮਰਨਿ ਜਾ ਕੈ ਆਠ ਪਹਰ ਮੇਰੇ ਮਨ ਜਾਪਿ ॥੧॥ ਰਹਾਉ ॥
ਅੱਠੇ ਪਹਿਰ ਹੀ, ਹੇ ਮੇਰੀ ਜਿੰਦੜੀਏ! ਤੁੰ ਉਸਦਾ ਆਰਾਧਨ ਕਰ, ਜਿਸ ਦੇ ਭਜਨ ਦੁਆਰਾ ਸਾਰੀਆਂ ਦੌਲਤਾਂ ਪਰਾਪਤ ਹੋ ਜਾਂਦੀਆਂ ਹਨ। ਠਹਿਰਾਉ।

ਅੰਮ੍ਰਿਤ ਨਾਮੁ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ॥
ਆਬਿ-ਹਿਯਾਤ ਹੈ ਮੇਰਾ ਨਾਮ, ਹੇ ਪ੍ਰਭੂ! ਜੋ ਕੋਈ ਭੀ ਇਸ ਨੂੰ ਪਾਨ ਕਰਦਾ ਹੈ, ਉਹ ਰੱਜ ਜਾਂਦਾ ਹੈ।

ਜਨਮ ਜਨਮ ਕੇ ਕਿਲਬਿਖ ਨਾਸਹਿ ਆਗੈ ਦਰਗਹ ਹੋਇ ਖਲਾਸ ॥੧॥
ਉਸ ਦੇ ਅਨੇਕਾਂ ਜਨਮਾਂ ਦੇ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਅੱਗੇ ਪ੍ਰਭੂ ਦੇ ਦਰਬਾਰ ਅੰਦਰ ਉਸ ਦੀ ਖਲਾਸੀ ਹੋ ਜਾਂਦੀ ਹੈ।

ਸਰਨਿ ਤੁਮਾਰੀ ਆਇਓ ਕਰਤੇ ਪਾਰਬ੍ਰਹਮ ਪੂਰਨ ਅਬਿਨਾਸ ॥
ਹੇ ਮੇਰੇ ਪੁਰੇ, ਅਮਰ, ਪਰਮ ਪ੍ਰਭੂ ਸਿਰਜਣਹਾਰ! ਮੈਂ ਤੇਰੀ ਪਨਾਹ ਲਈ ਹੈ।

ਕਰਿ ਕਿਰਪਾ ਤੇਰੇ ਚਰਨ ਧਿਆਵਉ ਨਾਨਕ ਮਨਿ ਤਨਿ ਦਰਸ ਪਿਆਸ ॥੨॥੫॥੧੯॥
ਮੇਰੇ ਪ੍ਰਭੂ ਤੂੰ ਮੇਰੇ ਉਤੇ ਮਿਹਰ ਧਾਰ, ਤਾਂ ਜੋ ਮੈਂ ਤੇਰੇ ਪੈਰਾਂ ਦਾ ਆਰਾਧਨ ਕਰਾਂ। ਮੇਰੇ ਚਿੱਤ ਅਤੇ ਸਰੀਰ ਅੰਦਰ ਤੇਰੇ ਦਰਸ਼ਨ ਦੀ ਤਰੇਹ ਹੈ।

ਸਾਰਗ ਮਹਲਾ ੫ ਘਰੁ ੩
ਸਾਰੰਗ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ!

ਮਨ ਕਹਾ ਲੁਭਾਈਐ ਆਨ ਕਉ ॥
ਹੇ ਇਨਸਾਨ! ਤੂੰ ਹੋਰਸ ਨਹੀਂ ਕਿਉਂ ਲਲਚਾਉਂਦਾ ਹੈ?

ਈਤ ਊਤ ਪ੍ਰਭੁ ਸਦਾ ਸਹਾਈ ਜੀਅ ਸੰਗਿ ਤੇਰੇ ਕਾਮ ਕਉ ॥੧॥ ਰਹਾਉ ॥
ਇਥੇ ਅਤੇ ਉਥੇ ਸੁਆਮੀ ਸਦੀਵ ਹੀ ਤੇਰਾ ਸਹਾਇਕ ਹੈ। ਉਹ ਤੇਰੀ ਜਿੰਦੜੀ ਦਾ ਸੰਗੀ ਹੈ ਅਤੇ ਤੇਰੇ ਕੰਮ ਆਉਣ ਵਾਲਾ ਹੈ। ਠਹਿਰਾਉ।

ਅੰਮ੍ਰਿਤ ਨਾਮੁ ਪ੍ਰਿਅ ਪ੍ਰੀਤਿ ਮਨੋਹਰ ਇਹੈ ਅਘਾਵਨ ਪਾਂਨ ਕਉ ॥
ਆਬਿ-ਹਿਯਾਤੀ ਮਿੱਠੜਾ ਹੈ ਨਾਮ ਸੁੰਦਰ ਪਿਆਰੇ ਪ੍ਰੀਤਮ ਦਾ। ਇਸ ਨੂੰ ਪੀ ਕੇ ਜੀਵ ਤ੍ਰਿਪਤ ਹੋ ਜਾਂਦਾ ਹੈ।

ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥੧॥
ਅਮਰ ਵਿਅਕਤੀ ਅੰਦਰ ਬਿਰਤੀ ਜੋੜਨ ਪਈ, ਸਤਿਸੰਗਤ ਇਕ ਸਰੇਸ਼ਟ ਥਾਂ ਹੈ।

ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥
ਵੱਡੇ ਪੁਰਸ਼ਾਂ ਦਾ ਬਚਨ ਜੀਵ ਦੀ ਆਤਮਕ ਹੰਗਤਾ ਨਵਿਰਤ ਕਰਨ ਨਹੀਂ ਇਕ ਜਾਦੂ ਹੈ।

ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥੨॥੧॥੨੦॥
ਢੂੰਡ ਭਾਲ ਰਾਹੀਂ ਨਾਨਕ ਨੇ ਵਾਹਿਗੁਰੂ ਦੇ ਨਾਮ ਨੂੰ ਖੁਸ਼ੀ ਅਤੇ ਆਰਾਮ ਦਾ ਟਿਕਾਣਾ ਪਾ ਲਿਆ ਹੈ।

ਸਾਰਗ ਮਹਲਾ ੫ ॥
ਸਾਰੰਗੀ ਪੰਜਵੀਂ ਪਾਤਿਸ਼ਾਹੀ।

ਮਨ ਸਦਾ ਮੰਗਲ ਗੋਬਿੰਦ ਗਾਇ ॥
ਹੇ ਬੰਦੇ! ਤੂੰ ਸਦੀਵ ਹੀ ਆਪਣੇ ਪ੍ਰਭੂ ਦੀ ਕੀਰਤੀ ਗਾਇਨ ਕਰ।

ਰੋਗ ਸੋਗ ਤੇਰੇ ਮਿਟਹਿ ਸਗਲ ਅਘ ਨਿਮਖ ਹੀਐ ਹਰਿ ਨਾਮੁ ਧਿਆਇ ॥੧॥ ਰਹਾਉ ॥
ਆਪਣੇ ਹਿਰਦੇ ਅੰਦਰ ਇਹ ਮੁਹਤ ਭਰ ਨਹੀਂ ਭੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਤੇਰੀਆਂ ਸਾਰੀਆਂ ਬੀਮਾਰੀਆਂ, ਦੁਖੜੇ ਤੇ ਪਾਪ ਨਾਸ ਹੋ ਜਾਣਗੇ। ਠਹਿਰਾਉ।

ਛੋਡਿ ਸਿਆਨਪ ਬਹੁ ਚਤੁਰਾਈ ਸਾਧੂ ਸਰਣੀ ਜਾਇ ਪਾਇ ॥
ਤੂੰ ਆਪਣੀ ਦਾਨਾਈ ਅਤੇ ਘਣੇਰੀ ਚਲਾਕੀ ਨੂੰ ਤਿਆਗ ਦੇ ਅਤੇ ਜਾ ਕੇ ਸੰਤ ਦੀ ਪਨਾਹ ਲੈ।

ਜਉ ਹੋਇ ਕ੍ਰਿਪਾਲੁ ਦੀਨ ਦੁਖ ਭੰਜਨ ਜਮ ਤੇ ਹੋਵੈ ਧਰਮ ਰਾਇ ॥੧॥
ਜਦ ਗਰੀਬਾਂ ਦਾ ਦੁਖੜਾ ਦੂਰ ਕਰਨ ਵਾਲਾ, ਸੁਆਮੀ ਮਿਹਰਬਾਨ ਹੋ ਜਾਂਦਾ ਹੈ, ਤਾਂ ਜਮ ਭੀ ਸਚਾਈ ਦਾ ਰਾਜਾ ਹੋ ਜਾਂਦਾ ਹੈ।

ਏਕਸ ਬਿਨੁ ਨਾਹੀ ਕੋ ਦੂਜਾ ਆਨ ਨ ਬੀਓ ਲਵੈ ਲਾਇ ॥
ਇਕ ਪ੍ਰਭੂ ਦੇ ਬਗੈਰ ਹੋਰ ਕੋਈ ਨਹੀਂ। ਕੋਈ ਹੋਰ ਉਸ ਦੀ ਬਰਾਬਰੀ ਨਹੀਂ ਕਰ ਸਕਦਾ।

ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ ਹਰਿ ਪ੍ਰਾਨ ਸਾਇ ॥੨॥੨॥੨੧॥
ਉਹ ਵਾਹਿਗੁਰੂ ਨਾਨਕ ਦੀ ਅੰਮੜੀ ਬਾਬਲ ਤੇ ਵੀਰ ਅਤੇ ਉਸ ਦੀ ਜਿੰਦ-ਜਾਨ ਨੂੰ ਆਰਾਮ ਬਖਸ਼ਣ ਵਾਲਾ ਹੈ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਹਰਿ ਜਨ ਸਗਲ ਉਧਾਰੇ ਸੰਗ ਕੇ ॥
ਵਾਹਿਗੁਰੂ ਦਾ ਗੋਲਾ ਆਪਣੇ ਸਾਰੇ ਸੰਗੀਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ।

ਭਏ ਪੁਨੀਤ ਪਵਿਤ੍ਰ ਮਨ ਜਨਮ ਜਨਮ ਕੇ ਦੁਖ ਹਰੇ ॥੧॥ ਰਹਾਉ ॥
ਉਨ੍ਹਾਂ ਦਹ ਹਿਰਦਾ ਸ਼ੁੱਧ ਅਤੇ ਪਾਵਨ ਹੋ ਜਾਂਦਾ ਹੈ ਅਤੇ ਉਹ ਅਨੇਕਾਂ ਜਨਮਾਂ ਦੇ ਦੁੱਖਾਂ ਤੋਂ ਖਲਾਸੀ ਪਾ ਜਾਂਦੇ ਹਨ। ਠਹਿਰਾਉ!

ਮਾਰਗਿ ਚਲੇ ਤਿਨ੍ਹ੍ਹੀ ਸੁਖੁ ਪਾਇਆ ਜਿਨ੍ਹ੍ਹ ਸਿਉ ਗੋਸਟਿ ਸੇ ਤਰੇ ॥
ਜੋ ਸੰਤਾਂ ਦੇ ਰਾਹ ਤੇ ਟੁਰਦੇ ਹਨ, ਉਹ ਆਰਾਮ ਪਾਉਂਦੇ ਹਨ। ਜਿਨ੍ਹਾਂ ਨਾਲ ਉਹ ਗੱਲ ਬਾਤ ਕਰਦੇ ਹਨ, ਉਹ ਭੀ ਮੁਕਤ ਹੋ ਜਾਂਦੇ ਹਨ।

ਬੂਡਤ ਘੋਰ ਅੰਧ ਕੂਪ ਮਹਿ ਤੇ ਸਾਧੂ ਸੰਗਿ ਪਾਰਿ ਪਰੇ ॥੧॥
ਜੋ ਭਿਆਨਕ ਅੰਨ੍ਹੇ ਖੂਹ ਵਿੱਚ ਡੁਬ ਰਹੇ ਹਨ, ਸਤਿਸਗੰਤ ਦੇ ਰਾਹੀਂ ਉਹ ਭੀ ਪਾਰ ਉਤਰ ਜਾਂਦੇ ਹਨ।

ਜਿਨ੍ਹ੍ਹ ਕੇ ਭਾਗ ਬਡੇ ਹੈ ਭਾਈ ਤਿਨ੍ਹ੍ਹ ਸਾਧੂ ਸੰਗਿ ਮੁਖ ਜੁਰੇ ॥
ਜਿਨ੍ਹਾਂ ਦੀ ਪ੍ਰਾਲਬੰਧ ਭਾਰੀ ਹੈ, ਹੇ ਵੀਰ! ਕੇਵਲ ਉਨ੍ਹਾਂ ਦੇ ਮੂੰਹ ਹੀ ਸਤਿਸੰਗਤ ਵਲ ਮੁੜਦੇ ਹਨ।

ਤਿਨ੍ਹ੍ਹ ਕੀ ਧੂਰਿ ਬਾਂਛੈ ਨਿਤ ਨਾਨਕੁ ਪ੍ਰਭੁ ਮੇਰਾ ਕਿਰਪਾ ਕਰੇ ॥੨॥੩॥੨੨॥
ਨਾਨਕ, ਸਦੀਵ ਹੀ ਉਨ੍ਹਾਂ ਸੰਤਾਂ ਦੇ ਪੈਰਾਂ ਦੀ ਧੂੜ ਨੂੰ ਲੋਚਦਾ ਹੈ। ਮੇਰਾ ਪ੍ਰਭੂ ਮਿਹਰ ਧਾਰ ਕੇ ਨਾਨਕ ਨੂੰ ਇਸ ਦੀ ਦਾਤ ਬਖਸ਼ੇ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਹਰਿ ਜਨ ਰਾਮ ਰਾਮ ਰਾਮ ਧਿਆਂਏ ॥
ਪ੍ਰਭੂ ਦਾ ਗੋਲਾ ਆਪਣੇ ਸੁਅਮਾੀ ਮਾਲਕ ਦੇ ਨਾਮ ਦਾ ਸਿਮਰਨ ਕਰਦਾ ਹੈ।

ਏਕ ਪਲਕ ਸੁਖ ਸਾਧ ਸਮਾਗਮ ਕੋਟਿ ਬੈਕੁੰਠਹ ਪਾਂਏ ॥੧॥ ਰਹਾਉ ॥
ਸਤਿਸੰਗਤ ਦਾ ਇਕ ਮੁਹਤ ਭਰ ਅਨੰਦ ਮਾਣਨ ਦੁਆਰਾ ਇਨਸਾਨ ਕ੍ਰੋੜਾਂ ਹੀ ਸਵਰਗਾਂ ਨੂੰ ਪਰਾਪਤ ਹੋ ਜਾਂਦਾ ਹੈ। ਠਹਿਰਾਉ।

ਦੁਲਭ ਦੇਹ ਜਪਿ ਹੋਤ ਪੁਨੀਤਾ ਜਮ ਕੀ ਤ੍ਰਾਸ ਨਿਵਾਰੈ ॥
ਰਬ ਦੀ ਬੰਦਗੀ ਅਮੋਲਕ ਸਰੀਰ ਨੂੰ ਪਵਿੱਤਰ ਅਤੇ ਮੌਤ ਦੇ ਡਰ ਨੂੰ ਦੂਰ ਕਰ ਦਿੰਦੀ ਹੈ।

ਮਹਾ ਪਤਿਤ ਕੇ ਪਾਤਿਕ ਉਤਰਹਿ ਹਰਿ ਨਾਮਾ ਉਰਿ ਧਾਰੈ ॥੧॥
ਸੁਆਮੀ ਦਾ ਨਾਮ ਹਿਰਦੇ ਅੰਦਰ ਟਿਕਾਉਣ ਦੁਆਰਾ, ਵੱਡੇ ਪਾਪੀ ਦੇ ਪਾਪ ਧੋਤੇ ਜਾਂਦੇ ਹਨ।

ਜੋ ਜੋ ਸੁਨੈ ਰਾਮ ਜਸੁ ਨਿਰਮਲ ਤਾ ਕਾ ਜਨਮ ਮਰਣ ਦੁਖੁ ਨਾਸਾ ॥
ਜੋ ਕੋਈ ਭੀ ਪ੍ਰਭੂ ਦੀ ਪਵਿੱਤ੍ਰ ਮਹਿਮਾ ਸ੍ਰਵਣ ਕਰਦਾ ਹੈ, ਉਸ ਦਾ ਜੰਮਣ ਅਤੇ ਮਰਨ ਦੀ ਪੀੜ ਦੂਰ ਹੋ ਜਾਂਦੀ ਹੈ।

ਕਹੁ ਨਾਨਕ ਪਾਈਐ ਵਡਭਾਗੀ ਮਨ ਤਨ ਹੋਇ ਬਿਗਾਸਾ ॥੨॥੪॥੨੩॥
ਗੁਰੂ ਜੀ ਫੁਰਮਾਉਂਦੇ ਹਨ, ਪਰਮ ਚੰਗੇ ਨਸੀਬਾਂ ਦੁਆਰਾ ਜੀਵ ਪ੍ਰਭੂ ਨੂੰ ਪਰਾਪਤ ਹੁੰਦਾ ਹੈ ਅਤੇ ਤਦ ਉਸ ਦੀ ਜਿੰਦੜੀ ਤੇ ਦੇਹਿ ਪ੍ਰਫੁਲਤ ਹੋ ਜਾਂਦੇ ਹਨ।

copyright GurbaniShare.com all right reserved. Email