Page 1207

ਚਿਤਵਨਿ ਚਿਤਵਉ ਪ੍ਰਿਅ ਪ੍ਰੀਤਿ ਬੈਰਾਗੀ ਕਦਿ ਪਾਵਉ ਹਰਿ ਦਰਸਾਈ ॥
ਆਪਣੇ ਕੰਤ ਦੇ ਪ੍ਰੇਮ ਵਿੱਚ ਉਦਾਸ ਮੈਂ ਉਸ ਦਾ ਧਿਆਨ ਧਾਰਦੀ ਹਾਂ। ਆਪਣੇ ਵਾਹਿਗੁਰੂ ਦਾ ਮੈਨੂੰ ਕਦੋਂ ਦਰਸ਼ਨ ਪ੍ਰਾਪਤ ਹੋਵੇਗਾ?

ਜਤਨ ਕਰਉ ਇਹੁ ਮਨੁ ਨਹੀ ਧੀਰੈ ਕੋਊ ਹੈ ਰੇ ਸੰਤੁ ਮਿਲਾਈ ॥੧॥
ਮੈਂ ਉਪਰਾਲਾ ਕਰਦੀ ਹਾਂ, ਪਰੰਤੂ ਇਹ ਜਿੰਦੜੀ ਧੀਰਜ ਨਹੀਂ ਕਰਦੀ। ਕੀ ਕੋਈ ਐਹੋ ਜੇਹਾ ਸਾਧੂ ਹੈ ਜੋ ਮੈਨੂੰ ਮੇਰੇ ਪਤੀ ਨਾਲ ਮਿਲਾ ਦੇਵੇ?

ਜਪ ਤਪ ਸੰਜਮ ਪੁੰਨ ਸਭਿ ਹੋਮਉ ਤਿਸੁ ਅਰਪਉ ਸਭਿ ਸੁਖ ਜਾਂਈ ॥
ਪੂਜਾ ਤਪੱਸਿਆ ਸਵੈ-ਜਬਤ ਅਤੇ ਦਾਨ ਪੁੰਨ ਮੈਂ ਸਾਰੇ ਆਪਣੇ ਸੁਆਮੀ ਤੋਂ ਕੁਰਬਾਨ ਕਰਦੀ ਹਾਂ। ਉਸ ਨੂੰ ਮੈਂ ਆਪਣੇ ਸਾਰੇ ਆਰਾਮ ਤੇ ਆਪਣੇ ਰਹਿਣ ਦੀ ਥਾਂ ਸਮਰਪਨ ਕਰਦੀ ਹਾਂ।

ਏਕ ਨਿਮਖ ਪ੍ਰਿਅ ਦਰਸੁ ਦਿਖਾਵੈ ਤਿਸੁ ਸੰਤਨ ਕੈ ਬਲਿ ਜਾਂਈ ॥੨॥
ਮੈਂ ਉਸ ਸਾਧੂ ਉਤੇ ਸਦਕੇ ਜਾਂਦੀ ਹਾਂ ਜੋ ਮੇਨੂੰ ਮੇਰੇ ਪਿਆਰੇ ਪਤੀ ਦਾ ਇਕ ਮੁਹਤ ਭਰ ਨਹੀਂ ਭੀ ਦਰਸ਼ਨ ਵਿਖਾਲ ਦੇਵੇ।

ਕਰਉ ਨਿਹੋਰਾ ਬਹੁਤੁ ਬੇਨਤੀ ਸੇਵਉ ਦਿਨੁ ਰੈਨਾਈ ॥
ਮਿੰਨਤਾ ਅਤੇ ਅਰਜ਼ਾ ਮੈਂ ਆਪਣੇ ਪਤੀ ਅੱਗੇ ਘਣੇਰੀਆਂ ਕਰਦੀ ਹਾਂ ਅਤੇ ਦਿਨ ਤੇ ਰਾਤ ਉਸ ਦੀ ਘਾਲ ਕਮਾਉਂਦੀ ਹਾਂ।

ਮਾਨੁ ਅਭਿਮਾਨੁ ਹਉ ਸਗਲ ਤਿਆਗਉ ਜੋ ਪ੍ਰਿਅ ਬਾਤ ਸੁਨਾਈ ॥੩॥
ਆਪਣੀ ਸਮੂਹ ਅਪਣਤ ਅਤੇ ਸਵੈ-ਹੰਗਤਾ ਮੈਂ ਉਸ ਦੇ ਮੂਹਰੇ ਛੱਡ ਦਿੰਦੀ ਹਾਂ, ਜਿਹੜਾ ਮੈਨੂੰ ਮੇਰੇ ਪਤੀ ਦਾ ਪ੍ਰਸੰਗ ਸੁਣਾਉਂਦਾ ਹੈ।

ਦੇਖਿ ਚਰਿਤ੍ਰ ਭਈ ਹਉ ਬਿਸਮਨਿ ਗੁਰਿ ਸਤਿਗੁਰਿ ਪੁਰਖਿ ਮਿਲਾਈ ॥
ਵਾਹਿਗੁਰੂ ਦੀਆਂ ਅਸਚਰਜ ਖੇਡਾਂ ਵੇਖ ਮੈਂ ਅਸਚਰਜ ਹੋ ਗਈ ਹਾਂ ਅਤੇ ਵਿਸ਼ਾਲ ਸੱਚੇ ਗੁਰਾਂ ਦੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ।

ਪ੍ਰਭ ਰੰਗ ਦਇਆਲ ਮੋਹਿ ਗ੍ਰਿਹ ਮਹਿ ਪਾਇਆ ਜਨ ਨਾਨਕ ਤਪਤਿ ਬੁਝਾਈ ॥੪॥੧॥੧੫॥
ਆਪਣਾ ਮਿਹਰਬਾਨ ਅਤੇ ਹਸਮੁੱਖਾ ਮਾਲਕ, ਮੈਂ ਆਪਣੇ ਘਰ ਵਿੱਚ ਹੀ ਪਾ ਲਿਆ ਹੈ ਅਤੇ ਮੇਰੀ ਅੰਦਰਲੀ ਅੱਗ ਬੱਝ ਗਈ ਹੈ, ਹੇ ਗੋਲੇ ਨਾਨਕ!

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਰੇ ਮੂੜ੍ਹ੍ਹੇ ਤੂ ਕਿਉ ਸਿਮਰਤ ਅਬ ਨਾਹੀ ॥
ਹੇ ਮੂਰਖ! ਤੂੰ ਕਿਉਂ ਹੁਣ ਆਪਣੇ ਸੁਆਮੀ ਦਾ ਭਜਨ ਨਹੀਂ ਕਰਦਾ?

ਨਰਕ ਘੋਰ ਮਹਿ ਉਰਧ ਤਪੁ ਕਰਤਾ ਨਿਮਖ ਨਿਮਖ ਗੁਣ ਗਾਂਹੀ ॥੧॥ ਰਹਾਉ ॥
ਭਿਆਨਕ ਦੌਜਕ ਵਿੱਚ ਤੂੰ ਸਿਰ ਦੇ ਭਾਰ ਖੜਾ ਹੋ ਤਪੱਸਿਆ ਕਰਦਾ ਤੇ ਹਰ ਮੁਹਤ ਆਪਣੇ ਵਾਹਿਗੁਰੂ ਦੀ ਕੀਰਤੀ ਗਾਉਂਦਾ ਹੈ। ਠਹਿਰਾਉ।

ਅਨਿਕ ਜਨਮ ਭ੍ਰਮਤੌ ਹੀ ਆਇਓ ਮਾਨਸ ਜਨਮੁ ਦੁਲਭਾਹੀ ॥
ਅਨੇਕਾਂ ਜੂਨੀਟਾਂ ਅੰਦਰ ਭਟਕ ਕੇ ਤੈਂਨੂੰ ਇਹ ਅਮੋਲਕ ਮਨੁੱਖਾ ਜਨਮ ਹੱਥ ਲੱਗਾ ਹੈ।

ਗਰਭ ਜੋਨਿ ਛੋਡਿ ਜਉ ਨਿਕਸਿਓ ਤਉ ਲਾਗੋ ਅਨ ਠਾਂਹੀ ॥੧॥
ਮਾਂ ਦੇ ਪੇਟ ਦੇ ਜੀਵਨ ਨੂੰ ਤਿਆਗ ਜਦ ਤੂੰ ਬਾਹਰ ਨਿਕਲਿਆਂ ਤਦ ਤੂੰ ਹੋਰ ਥਾਂ ਨਾਲ ਜੁੜ ਬੈਠਾ।

ਕਰਹਿ ਬੁਰਾਈ ਠਗਾਈ ਦਿਨੁ ਰੈਨਿ ਨਿਹਫਲ ਕਰਮ ਕਮਾਹੀ ॥
ਦਿਨ ਤੇ ਰਾਤ ਤੂੰ ਬਦੀ ਕਾਮਉਦਾ ਹੈ, ਹੋਰਨਾ ਨੂੰ ਠਗਦਾ ਹੈ ਅਤੇ ਵਿਅਰਥ ਕੰਮ ਕਰਦਾ ਹੈ।

ਕਣੁ ਨਾਹੀ ਤੁਹ ਗਾਹਣ ਲਾਗੇ ਧਾਇ ਧਾਇ ਦੁਖ ਪਾਂਹੀ ॥੨॥
ਦਾਣਿਆ ਤੋਂ ਸੱਖਣੀ ਪਰਾਲੀ ਨੂੰ ਤੂੰ ਗਾਹੁੰਦਾ ਹੈ ਅਤੇ ਦੋੜ-ਭੱਜ ਕਰ ਕੇ ਤਕਲੀਫ ਉਠਾਉਂਦਾ ਹੈ।

ਮਿਥਿਆ ਸੰਗਿ ਕੂੜਿ ਲਪਟਾਇਓ ਉਰਝਿ ਪਰਿਓ ਕੁਸਮਾਂਹੀ ॥
ਝੂਠਾ ਆਦਮੀ ਝੂਠ ਨਾਲ ਜੁੜਿਆ ਅਤੇ ਕਸੁੱਪੇ ਦੇ ਫੁੱਲ ਨਾਲ ਉਲਝਿਆ ਹੋਇਆ ਹੈ।

ਧਰਮ ਰਾਇ ਜਬ ਪਕਰਸਿ ਬਵਰੇ ਤਉ ਕਾਲ ਮੁਖਾ ਉਠਿ ਜਾਹੀ ॥੩॥
ਜਦ ਧਰਮ ਰਾਜਾ ਤੈਨੂੰ ਫੜੇਗਾ, ਹੇ ਪਗਲੇ ਪ੍ਰਾਣੀ! ਤਦ ਤੂੰ ਕਾਲੇ ਮੂੰਹ ਨਾਲ ਖੜ੍ਹਾਂ ਹੋ ਟੁਰ ਜਾਏਗਾ।

ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸੁ ਮਸਤਕਿ ਲੇਖੁ ਲਿਖਾਂਹੀ ॥
ਕੇਵਲ ਉਹ ਹੀ ਸੁਆਮੀ ਨਾਲ ਮਿਲਦਾ ਹੈ, ਜਿਸ ਨੂੰ ਉਹ ਮਿਲਾਉਂਦਾ ਹੈ ਤੇ ਜਿਸ ਦੇ ਮੱਥੇ ਉਤੇ ਐਹੋ ਜੇਹੀ ਲਿਖਤਾਕਾਰ ਲਿਖੀ ਹੋਈ ਹੈ।

ਕਹੁ ਨਾਨਕ ਤਿਨ੍ਹ੍ਹ ਜਨ ਬਲਿਹਾਰੀ ਜੋ ਅਲਿਪ ਰਹੇ ਮਨ ਮਾਂਹੀ ॥੪॥੨॥੧੬॥
ਗੁਰੂ ਜੀ ਆਖਦੇ ਹਨ, ਮੈਂ ਉਸ ਜੀਵ ਉਤੇ ਕੁਰਬਾਨ ਜਾਂਦਾ ਹਾਂ, ਜੋ ਆਪਣੇ ਚਿੱਤ ਅੰਦਰ ਨਿਰਲੇਪ ਰਹਿੰਦਾ ਹੈ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਕਿਉ ਜੀਵਨੁ ਪ੍ਰੀਤਮ ਬਿਨੁ ਮਾਈ ॥
ਮੈਂ ਆਪਣੇ ਪਿਆਰੇ ਦੇ ਬਗੈਰ ਕਿਸ ਤਰ੍ਹਾਂ ਜੀ ਸਕਦੀ ਹਾਂ, ਹੇ ਮਾਤਾ।

ਜਾ ਕੇ ਬਿਛੁਰਤ ਹੋਤ ਮਿਰਤਕਾ ਗ੍ਰਿਹ ਮਹਿ ਰਹਨੁ ਨ ਪਾਈ ॥੧॥ ਰਹਾਉ ॥
ਜਿਸ ਦੇ ਵਿਛੋੜੇ ਰਾਹੀਂ ਜੀਵ ਮੁਰਦਾ ਹੋ ਜਾਂਦਾ ਹੈ ਅਤੇ ਅਘਰ ਵਿੱਚ ਰਹਿਣ ਨਹੀਂ ਦਿੱਤਾ ਜਾਂਦਾ। ਠਹਿਰਾਉ!

ਜੀਅ ਹੀਅ ਪ੍ਰਾਨ ਕੋ ਦਾਤਾ ਜਾ ਕੈ ਸੰਗਿ ਸੁਹਾਈ ॥
ਜਿਸ ਦੀ ਸੰਗਤ ਅੰਦਰ ਇਨਸਾਨ ਸੁਭਾਇਮਾਨ ਲਗਦਾ ਹੈ, ਉਹ ਮਨ ਆਤਮਾ ਅਤੇ ਜਿੰਦ-ਜਾਨ ਬਖਸ਼ਣ ਵਾਲਾ ਹੈ।

ਕਰਹੁ ਕ੍ਰਿਪਾ ਸੰਤਹੁ ਮੋਹਿ ਅਪੁਨੀ ਪ੍ਰਭ ਮੰਗਲ ਗੁਣ ਗਾਈ ॥੧॥
ਤੂੰ ਮੇਰੇ ਉਤੇ ਆਪਣੀ ਮਿਹਰ ਧਾਰ, ਹੇ ਸਾਧੂ! ਤਾਂ ਜੋ ਮੈਂ ਖੁਸ਼ੀ ਨਾਲ ਆਪਣੇ ਸੁਆਮੀ ਦੀ ਸਿਫ਼ਤ ਗਾਇਨ ਕਰਾਂ।

ਚਰਨ ਸੰਤਨ ਕੇ ਮਾਥੇ ਮੇਰੇ ਊਪਰਿ ਨੈਨਹੁ ਧੂਰਿ ਬਾਂਛਾਈ ॥
ਮੈਂ ਸਾਧੂ ਦੇ ਪੈਰ ਆਪਣੇ ਮੱਥੇ ਉਤੇ ਟੇਕਦਾ ਹਾਂ ਅਤੇ ਮੇਰੀਆਂ ਅੱਖਾਂ ਉਨ੍ਹਾਂ ਦੀ ਚਰਨ-ਧੂੜ ਦੇ ਸੁਰਮੇ ਨੂੰ ਚਾਹੁੰਦੀਆਂ ਹਨ।

ਜਿਹ ਪ੍ਰਸਾਦਿ ਮਿਲੀਐ ਪ੍ਰਭ ਨਾਨਕ ਬਲਿ ਬਲਿ ਤਾ ਕੈ ਹਉ ਜਾਈ ॥੨॥੩॥੧੭॥
ਹੇ ਨਾਨਕ!ਕੁਰਬਾਨ ਕੁਰਬਾਨ ਜਾਂਦਾ ਹਾਂ ਮੈਂ ਉਸ ਉਤੋਂ ਜਿਸ ਦੀ ਦਇਆ ਦੁਆਰਾ ਮੈਂ ਆਪਣੇ ਸਾਈਂ ਨੂੰ ਮਿਲਦਾ ਹਾਂ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਉਆ ਅਉਸਰ ਕੈ ਹਉ ਬਲਿ ਜਾਈ ॥
ਮੈਂ ਉਸ ਸਮੇ ਤੋਂ ਕੁਰਬਾਨ ਜਾਂਦਾ ਹਾਂ,

ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ ਰਹਾਉ ॥
ਜਦ ਅੱਠੇ ਪਹਿਰ ਆਪਣੇ ਆਪਣੇ ਸੁਆਮੀ ਦਾ ਆਰਾਧਨ ਕਰਨ ਦੁਆਰਾ ਮੈਂ ਪਰਮ ਖੁਸ਼-ਕਿਸਮਤ ਰਾਹੀਂ ਮਾਲਕ ਨੂੰ ਪਰਾਪਤ ਹੁੰਦਾ ਹਾਂ। ਠਹਿਰਾਉ।

ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ ॥
ਸ਼ਲਾਘਾ ਸੌਗ ਹੈ, ਰੱਬ ਦੇ ਗੋਲਿਆਂ ਦਾ ਗੋਲਾ ਕਬੀਰ ਅਤੇ ਸਰੇਸ਼ਟ ਹੈ ਸਾਹਿਬ ਦਾ ਨੌਕਰ, ਸੈਨ ਹਜਾਮ।

ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥
ਬੁਲੰਦਾਂ ਦਾ ਪਰਮ ਬੁਲੰਦ ਹੈ ਨਾਮਦੇਵ, ਜੋ ਸਾਰਿਆਂ ਨੂੰ ਇਕ-ਸਮਾਨ ਵੇਖਦਾ ਸੀ ਅਤੇ ਰਵਿਦਾਸ ਨਾਲ ਪ੍ਰਭੂ ਪ੍ਰਸੰਨ ਸੀ।

ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ ॥
ਮੇਰੀ ਜਿੰਦੜੀ ਦੇਹਿ ਦਾ ਢਾਚਾ ਅਤੇ ਦੌਲਤ ਸੰਤਾਂ ਦੀ ਮਲਕੀਅਤ ਹਨ ਅਤੇ ਮੇਰਾ ਇਹ ਮਨੂਆ ਉਨ੍ਹਾਂ ਦੇ ਪੈਰਾ ਦੀ ਧੂੜ ਹੈ।

ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥
ਸਾਧੂਆਂ ਦੇ ਤਪ ਤੇਜ ਦੁਆਰਾ ਸਾਰੇ ਸੰਦੇਹ ਦੂਰ ਹੋ ਗਹੈ ਹਨ ਅਤੇ ਮੈਂ ਆਪਣੇ ਸੁਆਮੀ ਨਾਲ ਮਿਲ ਗਿਆ ਹਾਂ, ਹੇ ਨਾਨਕ!

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਮਨੋਰਥ ਪੂਰੇ ਸਤਿਗੁਰ ਆਪਿ ॥
ਸੱਚੇ ਗੁਰਾਂ ਨੇ ਆਪੇ ਹੀ ਮੇਰੇ ਮਨ ਦੀਆਂ ਖਾਹਿਸ਼ਾਂ ਪੁਰੀਆਂ ਕਰ ਦਿੱਤੀਆਂ ਹਨ।

copyright GurbaniShare.com all right reserved. Email