ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥ ਜਦ ਰਾਤ ਨੂੰ ਨਰ ਅਤੇ ਨਾਰੀ ਮਿਲਦੇ ਹਨ ਉਥੇ ਉਹ ਮਾਸ ਨਾਲ ਭੀ ਭੋਗ ਕਰਦੇ ਹਨ। ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥ ਮਾਸ ਤੋਂ ਅਸੀਂ ਨਿਪਜੇ ਹਾਂ, ਮਾਸ ਤੋਂ ਅਸੀਂ ਪੈਦਾ ਹੋਏ ਹਾਂ ਅਤੇ ਮਾਸ ਦੇ ਹੀ ਅਸੀਂ ਬਰਤਨ ਹਾਂ। ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥ ਹੇ ਪੰਡਤ! ਤੈਨੂੰ ਬ੍ਰਹਮਵੀਚਾਰ ਤੇ ਸਾਈਂ ਦੇ ਸਿਮਰਨ ਦਾ ਕੁਝ ਪਤਾ ਨਹੀਂ, ਫਿਰ ਭੀ ਤੂੰ ਆਪਣੇ ਆਪ ਨੂੰ ਸਿਆਣਾ ਸਦਵਾਉਂਦਾ ਹੈ। ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥ ਹੇ ਸਾਈਂ! ਤੂੰ ਬਾਹਰਲੇ ਮਾਸ ਨੂੰ ਬੁਰਾ ਜਾਣਦਾ ਹੈ ਅਤੇ ਆਪਣੇ ਗ੍ਰਹਿ ਦੇ ਮਾਸ ਨੂੰ ਚੰਗਾ। ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥ ਸਾਰੇ ਜੀਵ ਜੰਤੂ ਮਾਸ ਤੋਂ ਉਤਪੰਨ ਹੋਏ ਹਨ ਅਤੇ ਆਤਮਾ ਨੇ ਭੀ ਮਾਸ ਵਿੱਚ ਹੀ ਵਸੇਬਾ ਇਖਤਿਆਰ ਕੀਤਾ ਹੈ। ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥ ਜਿਨ੍ਹਾਂ ਦਾ ਉਸਤਾਦ ਅੰਨ੍ਹਾਂ ਹੈ, ਉਹ ਨਾਂ ਖਾਣ-ਯੋਗ ਨੂੰ ਖਾਂਦੇ ਹਨ ਅਤੇ ਖਾਣ-ਯੋਗ ਨੂੰ ਤਿਆਗ ਤੇ ਛਡ ਦੇਦੇ ਹਨ। ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥ ਮਾਸ ਅੰਦਰ ਅਸੀਂ ਨਿਪਜੇ ਹਾਂ, ਮਾਸ ਤੋਂ ਅਸੀਂ ਪੈਦਾ ਹੋਏ ਹਾਂ ਅਤੇ ਮਾਸ ਦੇ ਹੀ ਅਸੀਂ ਬਰਤਨ ਹਾਂ। ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥ ਹੇ ਬ੍ਰਾਹਮਣ! ਤੂੰ ਬ੍ਰਹਮ-ਬੀਚਾਰ ਅਤੇ ਸਾਈਂ ਦੇ ਸਿਮਰਨ ਨੂੰ ਨਹੀਂ ਜਾਣਦਾ ਅਤੇ ਤਾਂ ਭੀ ਤੂੰ ਆਪਣੇ ਆਪ ਨੂੰ ਹੁਸ਼ਿਆਰ ਅਖਵਾਉਂਦਾ ਹੈ। ਮਾਸੁ ਪੁਰਾਣੀ ਮਾਸੁ ਕਤੇਬੀ ਚਹੁ ਜੁਗਿ ਮਾਸੁ ਕਮਾਣਾ ॥ ਪੁਰਾਣਾ ਵਿੱਚ ਮਾਸ ਖਾਣ ਦੀ ਆਗਿਆ ਹੈ, ਮੁਸਲਮਾਨੀ ਮਜਹਬੀ ਕਿਤਾਬਾ ਵਿੱਚ ਮਾਸ ਖਾਣ ਦੀ ਆਗਿਆ ਹੈ ਅਤੇ ਚਾਰਾ ਹੀ ਯੁਗਾਂ ਅੰਦਰ ਮਾਸ ਵਰਤਿਆਂ ਜਾਂਦਾ ਰਿਹਾ ਹੈ। ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥ ਯਗਾ ਅਤੇ ਵਿਆਹਾਂ ਦੇ ਸਮਾਗਮ ਨੂੰ ਮਾਸ ਸ਼ਸ਼ੋਭਤ ਕਰਦਾ ਹੈ, ਵੁਨ੍ਹਾਂ ਨਾਲ ਇਸ ਸਦਾ ਸਬੰਧ ਹੈ। ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥ ਨਾਰੀ ਨੂਰ, ਰਾਜੇ ਤੇ ਮਹਾਰਾਜੇ ਮਾਸ ਤੋਂ ਉਤਪੰਨ ਹੁੰਦੇ ਹਨ। ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍ਹ੍ਹ ਕਾ ਦਾਨੁ ਨ ਲੈਣਾ ॥ ਜੇਕਰ ਤੈਨੂੰ ਉਹ ਜਹੰਨਮ ਨੂੰ ਜਾਂਦੇ ਦਿਸਦੇ ਹਨ, ਤਦ ਤੈਨੂੰ ਉਨ੍ਹਾਂ ਦਾ ਪੁੰਨ-ਦਾਨ ਨਹੀਂ ਲੈਣਾ ਚਾਹੀਦਾ। ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥ ਤੁਸੀਂ ਇਹ ਅਨਿਆਂ ਵੇਖੋ ਕਿ ਦੇਣ ਵਾਲਾ ਜਹੇਨਮ ਨੂੰ ਜਾਵੇ ਅਤੇ ਲੈਣ ਵਾਲਾ ਬਹਿਸ਼ਤ ਨੂੰ। ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥ ਹੇ ਪੰਡਤ! ਤੂੰ ਖੁਦ ਸਮਝਦਾ ਨਹੀਂ, ਪ੍ਰੰਤੂ ਲੋਕਾਂ ਨੂੰ ਸਮਝਾਉਂਦਾ ਹੈ। ਸੱਚੀ ਮੁੱਚੀ ਤੂੰ ਬੜਾ ਅਕਲਮੰਦ ਹੈ। ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥ ਹੇ ਬ੍ਰਹਮਣ! ਤੈਨੂੰ ਪਤਾ ਹੀ ਨਹੀਂ ਕਿਕੋ ਮਾਸ ਉਤਪੰਨ ਹੋਇਆ ਹੈ। ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥ ਪਾਣੀ ਤੋਂ ਅਨਾਜ, ਗੰਨਾਂ ਅਤੇ ਕਪਾਹ ਪੈਦਾ ਹੋਏ ਹਨ ਅਤੇ ਪਾਣੀ ਤੋਂ ਹੀ ਤਿੰਨੇ ਜਹਾਨ ਉਤਪੰਨ ਹੋਏ ਗਿਣੇ ਜਾਂਦੇ ਹਨ। ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥ ਆਖਦਾ ਹੈ ਪਾਣੀ, "ਮੈ ਘਣੇਰੀ ਤਰ੍ਹਾਂ ਚੰਗਾ ਹਾਂ"। ਬਹੁਤ ਹੀ ਸਰੂਪ ਹਨ ਪਾਣੀ ਦੇ। ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥ ਇਹ ਸਾਰੇ ਸੁਆਦ ਛੱਡ ਕੇ ਜੀਵ ਅਸਲ ਇਕਾਂਤੀ ਹੋ ਜਾਂਦਾ ਹੈ। ਗੁਰੂ ਜੀ ਸੋਚ ਸਮਝ ਕੇ ਆਖਦੇ ਹਨ। ਪਉੜੀ ॥ ਪਉੜੀ। ਹਉ ਕਿਆ ਆਖਾ ਇਕ ਜੀਭ ਤੇਰਾ ਅੰਤੁ ਨ ਕਿਨ ਹੀ ਪਾਇਆ ॥ ਮੈਂ ਇਕ ਜੀਭ੍ਹਾ ਨਾਲ ਕੀ ਕਹਿ ਸਕਦਾ ਹਾਂ? ਤੇਰਾ ਪਾਰਾਵਾਰ ਕਿਸੇ ਨੂੰ ਭੀ ਪਤਾ ਨਹੀਂ ਲੱਗਾ, ਹੈ ਸੁਆਮੀ। ਸਚਾ ਸਬਦੁ ਵੀਚਾਰਿ ਸੇ ਤੁਝ ਹੀ ਮਾਹਿ ਸਮਾਇਆ ॥ ਜੋ ਸੱਚੇ ਨਾਮ ਦਾ ਚਿੰਤਨ ਕਰਦੇ ਹਨ, ਉਹ ਤੇਰੇ ਵਿੱਚ ਲੀਨ ਹੋ ਜਾਂਦੇ ਹਨ। ਇਕਿ ਭਗਵਾ ਵੇਸੁ ਕਰਿ ਭਰਮਦੇ ਵਿਣੁ ਸਤਿਗੁਰ ਕਿਨੈ ਨ ਪਾਇਆ ॥ ਕਈ ਗੇਰੂ ਰੰਗੇ ਬਸਤ੍ਰ ਪਹਿਨ ਕੇ ਭਟਕਦੇ ਹਨ, ਪ੍ਰੰਤੂ ਸੱਚੇ ਗੁਰਾਂ ਦੇ ਬਗੈਰ ਕਦੇ ਭੀ ਕਿਸੇ ਨੂੰ ਪ੍ਰਭੂ ਪਰਾਪਤ ਨਹੀਂ ਹੁੰਦਾ। ਦੇਸ ਦਿਸੰਤਰ ਭਵਿ ਥਕੇ ਤੁਧੁ ਅੰਦਰਿ ਆਪੁ ਲੁਕਾਇਆ ॥ ਬੰਦੇ ਮੁਲਕ ਅਤੇ ਪਰਦੇਸਾਂ ਵਿੱਚ ਭਟਕਦੇ ਹਾਰ ਗਏ ਹਨ, ਪ੍ਰੰਤੂ ਤੂੰ ਹੇ ਪ੍ਰਭੂ! ਆਪਣੇ ਆਪ ਨੂੰ ਉਨ੍ਹਾਂ ਦੇ ਅੰਦਰ ਛੁਪਾਇਆ ਹੋਇਆ ਹੈ। ਗੁਰ ਕਾ ਸਬਦੁ ਰਤੰਨੁ ਹੈ ਕਰਿ ਚਾਨਣੁ ਆਪਿ ਦਿਖਾਇਆ ॥ ਗੁਰਾਂ ਦੀ ਬਾਣੀ ਜਵੇਹਰ ਹੈ, ਜੋ ਰੱਬੀ ਨੂਰ ਬਰਸਾ ਖੁਦ-ਬਖੁਦ ਹੀ ਪ੍ਰਭੂ ਨੂੰ ਵਿਖਾਲ ਦਿੰਦੀ ਹੈ। ਆਪਣਾ ਆਪੁ ਪਛਾਣਿਆ ਗੁਰਮਤੀ ਸਚਿ ਸਮਾਇਆ ॥ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਆਪ ਨੂੰ ਸਿੰਞਾਣ ਕੇ ਜੀਵ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਆਵਾ ਗਉਣੁ ਬਜਾਰੀਆ ਬਾਜਾਰੁ ਜਿਨੀ ਰਚਾਇਆ ॥ ਬਹੁਰੂਪੀਆਂ ਜੋ ਝੂਠਾ ਵਿਖਾਲਾ ਕਰਦਾ ਹੈ, ਆਉਂਦਾ ਅਤੇ ਜਾਂਦਾ ਰਹਿੰਦਾ ਹੈ। ਇਕੁ ਥਿਰੁ ਸਚਾ ਸਾਲਾਹਣਾ ਜਿਨ ਮਨਿ ਸਚਾ ਭਾਇਆ ॥੨੫॥ ਜਿਨ੍ਹਾਂ ਦੇ ਚਿੱਤ ਨੂੰ ਸੱਚਾ ਸੁਆਮੀ ਚੰਗਾ ਲਗਦਾ ਹੈ, ਉਹ ਇਕ ਸਦੀਵੀ ਸਥਿਰ ਸੱਚੇ ਸੁਆਮੀ ਦੀ ਹੀ ਸਿਫ਼ਤ ਕਰਦੇ ਹਨ। ਸਲੋਕ ਮਃ ੧ ॥ ਸਲੋਕ ਪਹਲਿੀ ਪਾਤਿਸ਼ਾਹੀ। ਨਾਨਕ ਮਾਇਆ ਕਰਮ ਬਿਰਖੁ ਫਲ ਅੰਮ੍ਰਿਤ ਫਲ ਵਿਸੁ ॥ ਨਾਨਕ ਸੰਸਾਰੀ ਅਮਲਾਂ ਦੇ ਰੁੱਖ ਨੂੰ ਅੰਮ੍ਰਿਤਮਈ ਮੇਵੇ ਅਤੇ ਜ਼ਹਿਰੀਲੇ ਮੇਵੇ ਲਗਦੇ ਹਨ। ਸਭ ਕਾਰਣ ਕਰਤਾ ਕਰੇ ਜਿਸੁ ਖਵਾਲੇ ਤਿਸੁ ॥੧॥ ਕੇਵਲ ਸਿਰਜਣਹਾਰ ਹੀ ਸਾਰੇ ਕੰਮ ਕਰਾਂਦਾ ਹੈ। ਜਿਸ ਨੂੰ ਸੁਆਮੀ ਜਿਹੜਾ ਫਲ ਖੁਆਉਂਦਾ ਹੈ, ਕੇਵਲ ਉਸੇ ਫਲ ਨੂੰ ਹੀ ਉਹ ਖਾਂਦਾ ਹੈ। ਮਃ ੨ ॥ ਦੂਜੀ ਪਾਤਿਸ਼ਾਹੀ। ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥ ਨਾਨਕ ਤੂੰ ਸੰਸਾਰ ਦੀਆਂ ਪ੍ਰਭਤਾਈਆਂ ਨੂੰ ਅੱਗ ਨਾਲ ਸਾੜ ਸੁਟ। ਏਨੀ ਜਲੀਈਂ ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ ॥੨॥ ਇਨ੍ਹਾਂ (ਭ੍ਰਿਸ਼ਟੀਆਂ) ਜਾ (ਸੜੀਆਂ) ਹੋਈਆਂ ਨੇ ਬੰਦੇ ਨੂੰ ਨਾਮ ਭੁਲਾ ਦਿਤਾ ਹੈ। ਇਨ੍ਹਾਂ ਵਿਚੋਂ ਇਕ ਭੀ ਉਸ ਦੇ ਨਾਲ ਨਹੀਂ ਜਾਂਦੀ। ਪਉੜੀ ॥ ਪਉੜੀ। ਸਿਰਿ ਸਿਰਿ ਹੋਇ ਨਿਬੇੜੁ ਹੁਕਮਿ ਚਲਾਇਆ ॥ ਸਾਰਿਆਂ ਦਾ ਉਨ੍ਹਾਂ ਦੇ ਕਰਮਾਂ ਅਨੁਸਾਰ ਫੈਸਲਾ ਕਰ, ਸਾਹਿਬ ਉਨ੍ਹਾਂ ਨੂੰ ਆਪਣੀ ਰਜਾ ਅੰਦਰ ਟੋਰਦਾ ਹੈ। ਤੇਰੈ ਹਥਿ ਨਿਬੇੜੁ ਤੂਹੈ ਮਨਿ ਭਾਇਆ ॥ ਹੇ ਸੁਆਮੀ! ਤੇਰੇ ਹੱਥਾਂ ਵਿੱਚ ਪੁਰਨ ਨਿਆਇ ਹੈ। ਕੇਵਲ ਤੂੰ ਹੀ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ! ਕਾਲੁ ਚਲਾਏ ਬੰਨਿ ਕੋਇ ਨ ਰਖਸੀ ॥ ਬੰਦੇ ਨੂੰ ਨਰੜ, ਮੌਤ ਉਸ ਦੇ ਅੱਗੇ ਧੱਕ ਦੇਵੇਗੀ ਅਤੇ ਕੋਈ ਭੀ ਉਸ ਦਾ ਬਚਾਅ ਨਹੀਂ ਸਕੇਗਾ। ਜਰੁ ਜਰਵਾਣਾ ਕੰਨ੍ਹ੍ਹਿ ਚੜਿਆ ਨਚਸੀ ॥ ਪ੍ਰਾਣੀ ਦੇ ਮੋਢਿਆਂ ਤੇ ਚੜ੍ਹ ਕੇ ਜਾਲਮ ਬੁਢੇਪਾ ਓਥੇ ਨਾਚ ਕਰਦਾ ਹੈ। ਸਤਿਗੁਰੁ ਬੋਹਿਥੁ ਬੇੜੁ ਸਚਾ ਰਖਸੀ ॥ ਤੂੰ ਸੱਚੇ ਗੁਰਾਂ ਦੇ ਜਹਾਜ ਅਤੇ ਬੇੜੇ ਤੇ ਚੜ੍ਹ ਜਾ ਅਤੇ ਸੱਚਾ ਸੁਆਮੀ ਤੈਨੂੰ ਬਚਾਅ ਲਵੇਗਾ। ਅਗਨਿ ਭਖੈ ਭੜਹਾੜੁ ਅਨਦਿਨੁ ਭਖਸੀ ॥ ਖ਼ਾਹਿਸ਼ ਦੀ ਅੱਗ, ਜਿਹੜੀ ਭੱਠੀ ਦੀ ਮਾਨੰਦ ਮਚਦੀ ਹੈ, ਰਾਤ ਅਤੇ ਦਿਨ ਬੰਦੇ ਨੂੰ ਖਾਂਦੀ ਜਾਂਦੀ ਹੈ। ਫਾਥਾ ਚੁਗੈ ਚੋਗ ਹੁਕਮੀ ਛੁਟਸੀ ॥ ਫਸਿਆ ਹੋਇਆ ਪ੍ਰਾਣੀ ਦਾਣਾ-ਦੁਣਕਾ ਚੁਗਦਾ ਹੈ। ਕੇਵਲ ਸਾਹਿਬ ਦੀ ਰਜਾ ਰਾਹੀਂ ਹੀ, ਉਹ ਬੰਦਖਲਾਸ ਹੋ ਸਕਦਾ ਹੈ। ਕਰਤਾ ਕਰੇ ਸੁ ਹੋਗੁ ਕੂੜੁ ਨਿਖੁਟਸੀ ॥੨੬॥ ਜਿਹੜਾ ਕੁਝ ਸਿਰਜਣਹਾਰ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ ਅਤੇ ਝੁਠ ਓੜਕ ਨੂੰ ਫੇਲ੍ਹ ਹੋ ਜਾਂਦਾ ਹੈ। copyright GurbaniShare.com all right reserved. Email |