Page 1289

ਸਲੋਕ ਮਃ ੧ ॥
ਸਲੋਕ ਪਹਿਲੀ ਪਾਤਿਸ਼ਾਹੀ।

ਪਉਣੈ ਪਾਣੀ ਅਗਨੀ ਜੀਉ ਤਿਨ ਕਿਆ ਖੁਸੀਆ ਕਿਆ ਪੀੜ ॥
ਪ੍ਰਾਣਧਾਰੀ, ਹਵਾ, ਜਲ ਅਤੇ ਅੱਗ ਦੇ ਬਣੇ ਹੋਏ, ਹਨ। ਉਨ੍ਹਾਂ ਨੂੰ ਕਈ ਸੁਖ ਤੇ ਕਈ ਦੁਖ ਚਿਮੜਦੇ ਹਨ।

ਧਰਤੀ ਪਾਤਾਲੀ ਆਕਾਸੀ ਇਕਿ ਦਰਿ ਰਹਨਿ ਵਜੀਰ ॥
ਇਸ ਜਹਾਨ, ਪਇਆਲ ਅਤੇ ਅਸਮਾਨ ਵਿੱਚ ਸੁਆਮੀ ਦੇ ਦਰਬਾਰ ਅੰਦਰ ਕਈ ਮੰਤ੍ਰੀ ਬਣੇ ਰਹਿੰਦੇ ਹਨ।

ਇਕਨਾ ਵਡੀ ਆਰਜਾ ਇਕਿ ਮਰਿ ਹੋਹਿ ਜਹੀਰ ॥
ਕਈਆਂ ਦੀਆਂ ਵਡੀਆਂ ਉਮਰਾਂ ਹੁੰਦੀਆਂ ਹਨ ਤੇ ਕਈ ਛੇਤੀ ਮਰ ਦੁਖੀ ਹੁੰਦੇ ਹਨ।

ਇਕਿ ਦੇ ਖਾਹਿ ਨਿਖੁਟੈ ਨਾਹੀ ਇਕਿ ਸਦਾ ਫਿਰਹਿ ਫਕੀਰ ॥
ਕਈ ਦਾਨ ਦਿੰਦੇ ਹਨ, ਆਪ ਖਾਂਦੇ ਖਰਚਦੇ ਹਨ ਅਤੇ ਫਿਰ ਭੀ ਦੌਲਤ ਮੁਕਦੀ ਨਹੀਂ ਅਤੇ ਕਈ ਹਮੇਸ਼ਾਂ ਕੰਗਾਲ ਹੋ ਤੁਰੇ ਫਿਰਦੇ ਹਨ।

ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ ਲਖ ॥
ਇਕ ਮੁਹਤ ਵਿੱਚ ਲੱਖਾਂ ਹੀ ਪ੍ਰਾਣੀ ਸੁਆਮੀ ਆਪਣੀ ਰਜ਼ਾ ਅੰਦਰ ਬਣਾਉਂਦਾ ਤੇ ਆਪਣੀ ਰਜ਼ਾ ਅੰਦਰ ਨਾਸ ਕਰਦਾ ਹੈ।

ਸਭੁ ਕੋ ਨਥੈ ਨਥਿਆ ਬਖਸੇ ਤੋੜੇ ਨਥ ॥
ਸਾਈਂ ਨੇ ਸਾਰਿਆਂ ਨੂੰ ਨਕੇਲ ਨਾਲ ਨੱਥਿਆ ਹੈ ਅਤੇ ਜਦ ਉਹ ਬੰਦੇ ਨੂੰ ਮਾਫ ਕਰ ਦਿੰਦਾ ਹੈ ਤਾਂ ਉਹ ਉਸ ਦੀ ਨਕੇਲ ਤੋਂ ੜ ਦਿੰਦਾ ਹੈ।

ਵਰਨਾ ਚਿਹਨਾ ਬਾਹਰਾ ਲੇਖੇ ਬਾਝੁ ਅਲਖੁ ॥
ਸਾਹਿਬ ਰੰਗ ਅਤੇ ਮੁਹਾਦਰਾ ਰਹਿਤ ਹੈ। ਉਹ ਇਸਾਬ-ਕਿਤਾਬ ਤੋਂ ਪਰੇਡੇ ਅਤੇ ਅਦ੍ਰਿਸ਼ਟ ਹੈ।

ਕਿਉ ਕਥੀਐ ਕਿਉ ਆਖੀਐ ਜਾਪੈ ਸਚੋ ਸਚੁ ॥
ਸੁਆਮੀ ਸਚਿਆਰਾ ਦਾ ਪਰਮ ਸਚਿਆਰ ਜਾਣਿਆਂ ਜਾਂਦਾ ਹੈ। ਆਦਮੀ ਉਸ ਨੂੰ ਕਿਸ ਤਰ੍ਹਾਂ ਬਿਆਨ ਤੇ ਵਰਣਨ ਕਰ ਸਕਦਾ ਹੈ?

ਕਰਣਾ ਕਥਨਾ ਕਾਰ ਸਭ ਨਾਨਕ ਆਪਿ ਅਕਥੁ ॥
ਸਾਰੇ ਕੰਮ, ਜੋ ਕਰੇ ਅਤੇ ਬਿਆਨ ਕੀਤੇ ਜਾਂਦੇ ਹਨ, ਉਸ ਸੁਆਮੀ ਦੇ ਰਾਹੀਂ ਹਨ, ਹੇ ਨਾਨਕ! ਉਹ ਖੁਦ ਵਰਣਨ-ਰਹਿਤ ਹੈ।

ਅਕਥ ਕੀ ਕਥਾ ਸੁਣੇਇ ॥
ਜੋ ਕੋਈ ਭੀ ਨਾਂ-ਬਿਆਨ ਹੋਣ ਵਾਲੇ ਸੁਆਮੀ ਦੀ ਕਥਾ-ਵਾਰਤਾ ਨੂੰ ਸੁਣਦਾ ਹੈ,

ਰਿਧਿ ਬੁਧਿ ਸਿਧਿ ਗਿਆਨੁ ਸਦਾ ਸੁਖੁ ਹੋਇ ॥੧॥
ਉਸ ਨੂੰ ਧੰਨ-ਸੰਪਦਾ ਦਾਨਾਈ, ਪੂਰਣਤਾ, ਬ੍ਰਹਮ-ਗਿਆਤ ਤੇ ਸਦਸੀਵੀ ਆਰਾਮ ਦੀ ਦਾਤ ਮਿਲਦੀ ਹੈ।

ਮਃ ੧ ॥
ਪਹਿਲੀ ਪਾਤਿਸ਼ਾਹੀ।

ਅਜਰੁ ਜਰੈ ਤ ਨਉ ਕੁਲ ਬੰਧੁ ॥
ਜੇਕਰ ਬੰਦਾ ਨਾਂ-ਸਹਾਰੇ ਜਾਣ ਵਾਲੇ ਨੂੰ ਸਹਾਰ ਲਵੇ, ਤਦ ਉਹ ਆਪਣੀਆਂ ਨੌ ਗੋਲਕਾਂ ਤੇ ਕਾਬੂ ਪਾ ਲੈਂਦਾ ਹੈ।

ਪੂਜੈ ਪ੍ਰਾਣ ਹੋਵੈ ਥਿਰੁ ਕੰਧੁ ॥
ਜੋ ਕੋਈ ਹਰ ਸੁਆਸ ਨਾਲ ਸੁਆਮੀ ਦੀ ਉਪਾਸ਼ਨਾ ਕਰਦਾ ਹੈ, ਸਥਿਰ ਹੋ ਜਾਂਦੀ ਹੈ ਉਸ ਦੀ ਦੇਹ ਦੀ ਦੀਵਾਰ।

ਕਹਾਂ ਤੇ ਆਇਆ ਕਹਾਂ ਏਹੁ ਜਾਣੁ ॥
ਪ੍ਰਾਣੀ ਕਿਥੋਂ ਆਇਆ ਹੈ ਅਤੇ ਇਹ ਕਿਥੇ ਨੂੰ ਜਾਏਗਾ?

ਜੀਵਤ ਮਰਤ ਰਹੈ ਪਰਵਾਣੁ ॥
ਜੀਊਦੇ ਜੀ ਮਰ ਰਹਿਣ ਦੁਆਰਾ, ਉਹ ਕਬੂਲ ਪੈ ਜਾਂਦਾ ਹੈ।

ਹੁਕਮੈ ਬੂਝੈ ਤਤੁ ਪਛਾਣੈ ॥
ਜੋ ਕੋਈ ਭੀ ਪ੍ਰਭੂ ਦੀ ਰਜਾ ਨੂੰ ਸਮਝਦਾ ਹੈ, ਉਹ ਅਸਲੀਅਤ ਨੂੰ ਅਨੁਭਵ ਕਰ ਲੈਂਦਾ ਹੈ।

ਇਹੁ ਪਰਸਾਦੁ ਗੁਰੂ ਤੇ ਜਾਣੈ ॥
ਇਸ ਸਾਰੇ ਕੁਛ ਨੂੰ ਉਹ ਗੁਰਾਂ ਦੀ ਦਇਆ ਦੁਆਰਾ ਅਨੁਭਵ ਕਰਦਾ ਹੈ।

ਹੋਂਦਾ ਫੜੀਅਗੁ ਨਾਨਕ ਜਾਣੁ ॥
ਤੂੰ ਇਹ ਸਮਝ ਲੈ, ਹੇ ਨਾਨਕ! ਜਿਹੜਾ ਕੋਈ ਆਖਦਾ ਹੈ, "ਮੈ ਹਾਂ", ਉਹ ਜਕੜ ਲਿਆ ਜਾਂਦਾ ਹੈ।

ਨਾ ਹਉ ਨਾ ਮੈ ਜੂਨੀ ਪਾਣੁ ॥੨॥
ਜੋ ਕੋਈ ਹੰਕਾਰ ਅਤੇ ਸਵੈ-ਹੰਗਤਾ ਤੋਂ ਬਿਨਾ ਹੈ, ਉਹ ਜੂਨੀਆਂ ਅੰਦਰ ਨਹੀਂ ਪਾਇਆ ਜਾਂਦਾ।

ਪਉੜੀ ॥
ਪਉੜੀ।

ਪੜ੍ਹ੍ਹੀਐ ਨਾਮੁ ਸਾਲਾਹ ਹੋਰਿ ਬੁਧੀ ਮਿਥਿਆ ॥
ਤੂੰ ਸੁਆਮੀ ਦੇ ਨਾਮ ਦੀ ਸਿਫ਼ਤ-ਸ਼ਲਾਘਾ ਨੂੰ ਵਾਚ ਝੂਠੀ ਹੈ ਹੋਰ ਤਰ੍ਹਾਂ ਦੀ ਅਕਲ।

ਬਿਨੁ ਸਚੇ ਵਾਪਾਰ ਜਨਮੁ ਬਿਰਥਿਆ ॥
ਵਿਅਰਥ ਹੈ ਜੀਵਨ, ਜੇਕਰ ਇਨਸਾਨ ਸਤਿਨਾਮ ਦਾ ਵਣਜ ਨਹੀਂ ਕਰਦਾ।

ਅੰਤੁ ਨ ਪਾਰਾਵਾਰੁ ਨ ਕਿਨ ਹੀ ਪਾਇਆ ॥
ਪ੍ਰਭੂ ਦੇ ਅਖੀਰ ਅਤੇ ਓੜਕ ਨੂੰ ਕੋਈ ਨਹੀਂ ਜਾਣਦਾ। ਕਦੇ ਭੀ ਸਿਕੇ ਨੂੰ ਇਸ ਦਾ ਪਤਾ ਨਹੀਂ ਲੱਗਾ।

ਸਭੁ ਜਗੁ ਗਰਬਿ ਗੁਬਾਰੁ ਤਿਨ ਸਚੁ ਨ ਭਾਇਆ ॥
ਸਾਰਿਆਂ ਪੁਰਸ਼ਾਂ ਨੂੰ ਸਵੈ-ਹੰਗਤਾ ਦੇ ਅਨ੍ਹੇਰੇ ਨੇ ਘੇਰਿਆਂ ਹੋਇਆ ਹੈ। ਉਹ ਸੱਚੇ ਨਾਮ ਨੂੰ ਪਿਆਰ ਨਹੀਂ ਕਰਦੇ।

ਚਲੇ ਨਾਮੁ ਵਿਸਾਰਿ ਤਾਵਣਿ ਤਤਿਆ ॥
ਜੋ ਨਾਮ ਨੂੰ ਭੁਲਾ ਕੇ ਜਾਂਦੇ ਹਨ, ਉਹ ਕੜਾਹੀ ਵਿੱਚ ਭੁੰਨੇ ਜਾਂਦੇ ਹਨ।

ਬਲਦੀ ਅੰਦਰਿ ਤੇਲੁ ਦੁਬਿਧਾ ਘਤਿਆ ॥
ਉਨ੍ਹਾਂ ਦੇ ਮਨ ਵਿੱਚ ਪਿਆ ਹੋਇਆ ਦਵੈਤ-ਭਾਵ ਦਾ ਤੇਲ, ਹਮੇਸ਼ਾਂ ਹੀ ਉਨ੍ਹਾਂ ਨੂੰ ਸਾੜਦਾ ਹੈ।

ਆਇਆ ਉਠੀ ਖੇਲੁ ਫਿਰੈ ਉਵਤਿਆ ॥
ਉਹ ਆਉਂਦਾ ਅਤੇ ਜੀਵਨ ਦੀ ਖੇਡ ਮਗਰੋਂ ਟੁਰ ਜਾਂਦਾ ਹੈ। ਫਿਰ ਵਿਚਕਾਰ ਉਹ ਅਮੋੜ ਹੀ ਭਟਕਦਾ ਹੈ।

ਨਾਨਕ ਸਚੈ ਮੇਲੁ ਸਚੈ ਰਤਿਆ ॥੨੪॥
ਨਾਨਕ ਸੱਚੇ ਨਾਮ ਨਾਲ ਰੰਗੀਜਣ ਦੁਆਰਾ, ਇਨਸਾਨ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।

ਸਲੋਕ ਮਃ ੧ ॥
ਸਲੋਕ ਪਹਿਲੀ ਪਾਤਿਸ਼ਾਹੀ।

ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥
ਆਦਮੀ ਪਹਿਲ-ਪ੍ਰਥਮ ਮਾਸ ਅੰਦਰ ਨਿਪਜਦਾ ਹੈ ਅਤੇ ਮੁੜ ਮਾਸ ਅੰਦਰ ਹੀ ਵਸਦਾ ਹੈ।

ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ ॥
ਜਦ ਉਸ ਵਿੱਚ ਜਾਨ ਪੈਦੀ ਹੈ, ਉਸ ਨੂੰ ਮਾਸ ਦਾ ਮੂੰਹ ਮਿਲਦਾ ਹੈ ਅਤੇ ਉਸ ਦੀਆਂ ਹੱਡੀਆਂ, ਖਲ ਤੇ ਦੇਹ ਮਾਸ ਦੀਆਂ ਬਣੀਆਂ ਹੋਈਆਂ ਹਨ।

ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ ॥
ਜਦ ਉਸ ਨੂੰ ਮਾਸ ਦੀ ਕੁੱਖ ਵਿਚੋਂ ਬਾਹਰ ਕਢਿਆ ਜਾਂਦਾ ਹੈ, ਤਾਂ ਉਸ ਨੂੰ ਮਾਸ ਦੇ ਥਣਾ ਵਿਚੋਂ ਦੁੱਧ ਦੀ ਘੁੱਟ ਮਿਲਦੀ ਹੈ।

ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ ॥
ਉਸ ਦਾ ਮੂੰਹ ਮਾਸ ਦਾ ਹੈ, ਉਸ ਦੀ ਜੀਭ੍ਹਾ ਮਾਸ ਦੀ ਅਤੇ ਉਸ ਦਾ ਸਾਹ ਮਾਸ ਵਿੱਚ ਹੈ।

ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ ॥
ਜਦ ਉਹ ਵਡੇਰਾ ਹੋ ਜਾਂਦਾ ਹੈ ਤਾਂ ਉਸ ਦਾ ਵਿਆਹ ਹੋ ਜਾਂਦਾ ਹੈ ਅਤੇ ਉਹ ਮਾਸ ਦੀ ਵਹੁਟੀ ਆਪਣੇ ਗ੍ਰਹਿ ਵਿੱਚ ਲੈ ਆਉਂਦਾ ਹੈ।

ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ ॥
ਮਾਸ ਤੋਂ ਹੀ ਮਾਸ ਪੈਦਾ ਹੁੰਦਾ ਹੈ ਅਤੇ ਆਦਮੀ ਦੇ ਸਾਰੇ ਸਨਬੰਧੀ ਮਾਸ ਦੇ ਹੀ ਬਣੇ ਹੋਏ ਹਨ।

ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ ॥
ਜਦ ਬੰਦਾ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਉਹ ਸਾਈਂ ਦੀ ਰਜ਼ਾ ਨੂੰ ਜਾਣ ਲੈਂਦਾ ਹੈ ਅਤੇ ਕੇਵਲ ਤਦ ਹੀ ਉਸ ਦਾ ਸੁਧਾਰ ਹੁੰਦਾ ਹੈ।

ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ ॥੧॥
ਆਪਣੇ ਰਿਹਾ ਕਰਨ ਦੁਆਰਾ ਇਨਸਾਨ ਰਿਹਾ ਨਹੀਂ ਹੁੰਦਾ। ਨਿਰੀਆਂ ਪੁਰੀਆਂ ਗੱਲਾ ਰਾਹੀਂ, ਹੇ ਨਾਨਕ! ਬੰਦਾ ਬਰਬਾਦ ਹੋ ਜਾਂਦਾ ਹੈ।

ਮਃ ੧ ॥
ਪਹਿਲੀ ਪਾਤਿਸ਼ਾਹੀ।

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥
ਬੇਵਕੂਫ ਮਾਸ, ਮਾਸ ਬਾਰੇ ਬਖੇੜਾ ਕਰਦੇ ਹਨ ਅਤੇ ਸੁਆਮੀ ਦੀ ਗਿਆਤ ਤੇ ਸਿਮਰਨ ਨੂੰ ਨਹੀਂ ਜਾਣਦੇ।

ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥
ਉਨ੍ਹਾਂ ਨੂੰ ਪਤਾ ਨਹੀਂ ਕਿਸ ਨੂੰ ਮਾਸ ਆਖਦੇ ਹਨ ਅਤੇ ਕਿਸ ਨੂੰ ਸਾਗਪਾਤ, ਜਾਂ ਕਾਹਦੇ ਵਿੱਚ ਗੁਨਾਹ ਹੈ।

ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥
ਦੇਵਾਂ ਦੀ ਇਹ ਆਦਤ ਸੀ ਕਿ ਉਹ ਗੈਡੇ ਨੂੰ ਮਾਰਦੇ ਸਨ ਅਤੇ ਹਵਨ ਕਰਨ ਮਗਰੋ ਪਵਿੱਤ੍ਰ ਸਦਾ-ਵਰਤ ਲਾਉਂਦੇ ਸਨ।

ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥
ਜੋ ਮਾਸ ਨੂੰ ਤਿਆਗਦੇ ਹਨ ਤੇ ਜਦ ਇਸ ਦੇ ਨੇੜੇ ਬਹਿਣਾ ਪਵੇ ਤਾਂ ਆਪਣੇ ਨੱਕ ਨੂੰ ਫੜ ਲੈਂਦੇ ਹਨ। ਉਹ ਰਾਤ ਨੂੰ ਮਨੁੱਖਾਂ ਨੂੰ ਹੀ ਨਿਗਲ ਜਾਂਦੇ ਹਨ।

ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥
ਉਹ ਪਖੰਡ ਕਰਦੇ ਹਨ ਅਤੇ ਬੰਦਿਆਂ ਮੂਹਰੇ ਇਸ ਦਾ ਮੁਜਾਹਰਾ ਕਰਦੇ ਹਨ, ਪ੍ਰਤੂੰ ਉਹ ਹਰੀ ਦੀ ਗਿਆਤ ਤੇ ਬੰਦਗੀ ਨੂੰ ਨਹੀਂ ਜਾਣਦੇ।

ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥
ਨਾਨਕ ਅੰਨ੍ਹੇ ਇਨਸਾਨ ਨੂੰ ਕੀ ਆਖਿਆ ਜਾ ਸਕਦਾ ਹੈ? ਉਹ ਉਤਰ ਨਹੀਂ ਦੇ ਸਕਦਾ ਅਤੇ ਨਾਂ ਹੀ ਉਹ ਆਖੇ ਹੋਏ ਨੂੰ ਸਮਝਦਾ ਹੈ।

ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥
ਕੇਵਲ ਉਹ ਹੀ ਅੰਨ੍ਹਾਂ ਹੈ, ਜੋ ਅੰਨ੍ਹੇ ਕੰਮ ਕਰਦਾ ਹੈ। ਉਸ ਦੀਆਂ ਆਤਮਕ ਅੱਖਾਂ ਨਹੀਂ।

ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥
ਉਹ ਆਪਣੀ ਮਾਂ ਅਤੇ ਪਿਉ ਦੇ ਲਹੂ ਤੋਂ ਪੈਦਾ ਹੋਏ ਹਨ, ਫਿਰ ਭੀ ਉਹ ਮੀਨ ਅਤੇ ਮਾਸ ਨੂੰ ਨਹੀਂ ਖਾਂਦੇ।

copyright GurbaniShare.com all right reserved. Email