ਲਿਖਿਆ ਪਲੈ ਪਾਇ ਸੋ ਸਚੁ ਜਾਣੀਐ ॥ ਕੇਵਲ ਉਹ ਹੀ, ਜਿਸ ਨੂੰ ਚੰਗੀ ਪ੍ਰਾਲਭਧ ਪ੍ਰਾਪਤ ਹੈ, ਸਚੇ ਸੁਆਮੀ ਨੂੰ ਜਾਣਦਾ ਹੈ। ਹੁਕਮੀ ਹੋਇ ਨਿਬੇੜੁ ਗਇਆ ਜਾਣੀਐ ॥ ਰੱਬ ਦੀ ਰਜ਼ਾ ਦੁਆਰਾ, ਬੰਦੇ ਦੀ ਕਿਸਮਤ ਦਾ ਫੈਸਲਾ ਹੁੰਦਾ ਹੈ। ਓਥੇ ਜਾ ਕੇ ਉਸ ਨੂੰ ਇਸ ਦਾ ਪਤਾ ਲਗਦਾ ਹੈ। ਭਉਜਲ ਤਾਰਣਹਾਰੁ ਸਬਦਿ ਪਛਾਣੀਐ ॥ ਤੂੰ ਸਾਹਿਬ ਦੇ ਨਾਮ ਨੂੰ ਅਨੁਭਵ ਕਰ, ਜੋ ਤੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ। ਚੋਰ ਜਾਰ ਜੂਆਰ ਪੀੜੇ ਘਾਣੀਐ ॥ ਤਸਕਰ, ਵਿਭਚਾਰੀ ਅਤੇ ਜੂਏਬਾਜ਼ ਸਰ੍ਹੋ ਦੀ ਘਾਣੀ ਦੀ ਮਾਨੰਦ ਪੀੜੇ ਜਾਂਦੇ ਹਨ। ਨਿੰਦਕ ਲਾਇਤਬਾਰ ਮਿਲੇ ਹੜ੍ਹ੍ਹਵਾਣੀਐ ॥ ਕਲੰਕ ਲਾਉਣ ਵਾਲਿਆਂ ਅਤੇ ਚੁਗਲਖੋਰਾਂ ਨੂੰ ਹਥਕੜੀਆਂ ਵਜਦੀਆਂ ਹਨ। ਗੁਰਮੁਖਿ ਸਚਿ ਸਮਾਇ ਸੁ ਦਰਗਹ ਜਾਣੀਐ ॥੨੧॥ ਗੁਰਾਂ ਦੀ ਦਇਆ ਦੁਆਰਾ, ਮਨੁਖ ਸਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ ਅਤੇ ਸਾਈਂ ਦੇ ਦਰਬਾਰ ਅੰਦਰ ਪ੍ਰਸਿਧ ਹੋ ਜਾਂਦਾ ਹੈ। ਸਲੋਕ ਮਃ ੨ ॥ ਸਲੋਕ ਦੂਜੀ ਪਾਤਿਸ਼ਾਹੀ। ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ ॥ ਕੰਗਾਲ ਦਾ ਨਾਮ ਬਾਦਸ਼ਾਹ ਹੈ ਅਤੇ ਬੇਵਕੂਫ ਵਿਦਵਾਨ ਆਖਿਆ ਜਾਂਦਾ ਹੈ। ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥ ਅੰਨ੍ਹੇ ਇਨਸਾਨ ਦਾ ਨਮਾ ਗੈਬ ਦੀਆਂ ਦੇਖਣਹਾਰ ਹੈ। ਇਸ ਤਰ੍ਹਾਂ ਲੋਕੀਂ ਬੋਲਦੇ ਹਨ। ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥ ਸ਼ਰਾਰਤੀ ਇਨਸਾਨ ਆਗੂ ਆਖਿਆ ਜਾਂਦਾ ਹੈ ਅਤੇ ਇਕ ਝੂਠਾ ਪੁਰਸ਼ ਹੋ ਬਹਿੰਦਾ ਹੈ। ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥੧॥ ਨਾਨਕ ਕੇਵਲ ਗੁਰਾਂ ਦੇ ਰਾਹੀਂ ਹੀ, ਇਹ ਜਾਣਿਆ ਜਾਂਦਾ ਹੈ, ਕਿ ਕਾਲੇ ਯੁਗ ਦਾ ਇਹ (ਮਾਰਗ) ਜਾਂ (ਇਨਸਾਫ) ਹੈ। ਮਃ ੧ ॥ ਪਹਿਲੀ ਪਾਤਿਸ਼ਾਹੀ। ਹਰਣਾਂ ਬਾਜਾਂ ਤੈ ਸਿਕਦਾਰਾਂ ਏਨ੍ਹ੍ਹਾ ਪੜ੍ਹ੍ਹਿਆ ਨਾਉ ॥ ਮਿਰਗ, ਬਾਜ ਅਤੇ ਅਫਸਰ, ਇਹ ਇਲਮਦਾਰ ਅਤੇ ਚਤਰ ਆਖੇ ਜਾਂਦੇ ਹਨ। ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥ ਜਦ ਜਾਲ ਲਾ ਦਿਤਾ ਜਾਂਦਾ ਹੈ, ਉਹ ਆਪਣੀ ਨਿਜ ਦੀ ਸ਼੍ਹੇਣੀ ਨੂੰ ਫਸਾਉਂਦੇ ਹਨ, ਪ੍ਰੰਤੂ ਪ੍ਰਲੋਕ ਵਿੱਚ ਉਨ੍ਹਾਂ ਨੂੰ ਕੋਈ ਪਨਾਹ ਨਹੀਂ ਮਿਲਦੀ। ਸੋ ਪੜਿਆ ਸੋ ਪੰਡਿਤੁ ਬੀਨਾ ਜਿਨ੍ਹ੍ਹੀ ਕਮਾਣਾ ਨਾਉ ॥ ਕੇਵਲ ਉਹ ਹੀ ਇਲਮਦਾਰ, ਕੇਵਲ ਉਹ ਹੀ ਵਿਦਵਾਨ ਅਤੇ ਸਿਆਣਾ ਹੈ, ਜੋ ਪ੍ਰਭੂ ਦੇ ਨਾਮ ਦੀ ਕਮਾਈ ਕਰਦਾ ਹੈ। ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ ॥ ਪਹਿਲ ਪ੍ਰਥਮੇ ਰੁਖ ਜਮੀਨ ਵਿੱਚ ਜੜ ਫੜਦਾ ਹੈ ਕੇਵਲ, ਤਦ ਹੀ ਇਸ ਦੀ ਛਾਂ ਉਤੇ ਹੁੰਦੀ ਹੈ। ਰਾਜੇ ਸੀਹ ਮੁਕਦਮ ਕੁਤੇ ॥ ਪਾਤਿਸ਼ਾਹ ਸ਼ੇਰ ਹਨ ਅਤੇ ਅਹਿਲਕਾਰ ਕੂਕਰ (ਕੁਤੇ), ਜਾਇ ਜਗਾਇਨ੍ਹ੍ਹਿ ਬੈਠੇ ਸੁਤੇ ॥ ਉਹ ਬੈਠਿਆਂ ਅਤੇ ਸੁਤਿਆਂ ਨੂੰ ਸਤਾਉਂਦੇ ਤੇ ਜਗਾਉਂਦੇ ਹਨ। ਚਾਕਰ ਨਹਦਾ ਪਾਇਨ੍ਹ੍ਹਿ ਘਾਉ ॥ ਰਾਜੇ ਦੇ ਨੌਕਰ ਆਪਣੇ ਨੌਦਰਾਂ ਨਾਲ ਜ਼ਖ਼ਮ ਕਰਦੇ ਹਨ। ਰਤੁ ਪਿਤੁ ਕੁਤਿਹੋ ਚਟਿ ਜਾਹੁ ॥ ਰਾਜੇ ਦੇ ਕੁੱਤੇ ਗਰੀਬ ਪ੍ਰਜਾ ਦੇ ਲਹੂ ਅਤੇ ਸਫਰਾਂ ਨੂੰ ਚਟੱਮ ਕਰ ਜਾਂਦੇ ਹਨ। ਜਿਥੈ ਜੀਆਂ ਹੋਸੀ ਸਾਰ ॥ ਜਿਥੇ, ਪ੍ਰਭੂ ਦੇ ਦਰਬਾਰ ਅੰਦਰ, ਬੰਦੇ ਪਰਖੇ ਜਾਣੇ ਹਨ। ਨਕੀ ਵਢੀ ਲਾਇਤਬਾਰ ॥੨॥ ਇਨ੍ਹਾਂ ਬੇਇਤਬਾਰਿਆਂ ਦੇ ਨਕ ਵੱਢੇ ਜਾਣਗੇ। ਪਉੜੀ ॥ ਪਉੜੀ। ਆਪਿ ਉਪਾਏ ਮੇਦਨੀ ਆਪੇ ਕਰਦਾ ਸਾਰ ॥ ਸੁਆਮੀ ਆਪੇ, ਸੰਸਾਰ ਨੂੰ ਰਚਦਾ ਹੈ ਅਤੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ। ਭੈ ਬਿਨੁ ਭਰਮੁ ਨ ਕਟੀਐ ਨਾਮਿ ਨ ਲਗੈ ਪਿਆਰੁ ॥ ਰੱਬ ਦੇ ਡਰ ਦੇ ਬਾਝੋਂ, ਸੰਦੇਹ ਦੂਰ ਨਹੀਂ ਹੁੰਦਾ ਅਤੇ ਸਾਈਂ ਦੇ ਨਾਮ ਨਾਲ ਪ੍ਰੇਮ ਨਹੀਂ ਪੈਦਾ। ਸਤਿਗੁਰ ਤੇ ਭਉ ਊਪਜੈ ਪਾਈਐ ਮੋਖ ਦੁਆਰ ॥ ਸੱਚੇ ਗੁਰਾਂ ਦੇ ਰਾਹੀਂ ਪ੍ਰਭੂ ਦਾ ਡਰ ਉਤਪੰਨ ਹੁੰਦਾ ਹੈ ਅਤੇ ਇਨਸਾਨ ਮੁਕਤੀ ਦੇ ਦਰ ਨੂੰ ਪਰਾਪਤ ਹੋ ਜਾਂਦਾ ਹੈ। ਭੈ ਤੇ ਸਹਜੁ ਪਾਈਐ ਮਿਲਿ ਜੋਤੀ ਜੋਤਿ ਅਪਾਰ ॥ ਪ੍ਰਭੂ ਦੇ ਡਰ ਰਾਹੀਂ, ਰੱਬੀ ਗਿਆਤ ਪਰਾਪਤ ਹੁੰਦਾ ਹੈ ਅਤੇ ਮਨੁਸ਼ ਦਾ ਨੂਰ ਬੇਅੰਤ ਪ੍ਰਕਾਸ਼ਵਾਨ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ। ਭੈ ਤੇ ਭੈਜਲੁ ਲੰਘੀਐ ਗੁਰਮਤੀ ਵੀਚਾਰੁ ॥ ਰੱਬ ਦੇ ਡਰ ਰਾਹੀਂ, ਗੁਰਾਂ ਦੇ ਉਪਦੇਸ਼ ਨੂੰ ਸੋਚਣ ਵੀਚਾਰਣ ਦੁਆਰਾ ਇਨਸਾਨ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਭੈ ਤੇ ਨਿਰਭਉ ਪਾਈਐ ਜਿਸ ਦਾ ਅੰਤੁ ਨ ਪਾਰਾਵਾਰੁ ॥ ਉਸ ਦੇ ਡਰ ਰਾਹੀਂ, ਨਿਡਰ ਸੁਆਮੀ ਜਿਸ ਦਾ ਅਖੀਰ ਅਤੇ ਓੜਕ ਜਾਣਿਆ ਨਹੀਂ ਜਾ ਸਕਦਾ, ਪਾ ਲਿਆ ਜਾਂਦਾ ਹੈ। ਮਨਮੁਖ ਭੈ ਕੀ ਸਾਰ ਨ ਜਾਣਨੀ ਤ੍ਰਿਸਨਾ ਜਲਤੇ ਕਰਹਿ ਪੁਕਾਰ ॥ ਮਨਮਤੀਏ ਪ੍ਰਭੂ ਦੇ ਡਰ ਦੀ ਕਦਰ ਨੂੰ ਨਹੀਂ ਜਾਣਦੇ ਅਤੇ ਖਾਹਿਸ਼ ਅੰਦਰ ਸੜਦੇ ਹੋਏ ਚੀਕ ਚਿਹਾੜਾ ਪਾਉਂਦੇ ਹਨ। ਨਾਨਕ ਨਾਵੈ ਹੀ ਤੇ ਸੁਖੁ ਪਾਇਆ ਗੁਰਮਤੀ ਉਰਿ ਧਾਰ ॥੨੨॥ ਨਾਨਕ ਸੁਆਮੀ ਦੇ ਨਾਮ ਰਾਹੀਂ ਗੁਰਾਂ ਦਾ ਉਪਦੇਸ਼ ਆਪਣੇ ਅੰਤਰ-ਆਤਮੇ ਟਿਕਾਉਣ ਦੁਆਰਾ, ਮੈਂ ਆਰਾਮ ਪਰਾਪਤ ਕਰ ਲਿਆ ਹੈ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਰੂਪੈ ਕਾਮੈ ਦੋਸਤੀ ਭੁਖੈ ਸਾਦੈ ਗੰਢੁ ॥ ਸੁੰਦਰਤਾ ਅਤੇ ਕਾਮਚੇਸ਼ਟਾ ਦੇ ਵਿਚਕਾਰ ਯਾਰੀ ਹੈ ਅਤੇ ਭੁਖ ਅਤੇ ਸੁਆਦਲੇ ਭੋਜਨਾਂ ਵਿਚਕਾਰ ਗੰਢ ਜੋੜ। ਲਬੈ ਮਾਲੈ ਘੁਲਿ ਮਿਲਿ ਮਿਚਲਿ ਊਂਘੈ ਸਉੜਿ ਪਲੰਘੁ ॥ ਲਾਲਚੀ ਆਦਮੀ ਦੌਲਤ ਨੂੰ ਪਾ, ਇਸ ਨਾਲ ਘਿਓ ਖਿਚੜੀ ਹੋ ਜਾਂਦਾ ਹੈ ਅਤੇ ਨਿੰਦ੍ਰਾਵਲਾ ਇਨਸਾਨ ਤੰਗ ਥਾਂ ਨੂੰ ਹੀ ਪਲੰਘ ਕਰ ਕੇ ਜਾਣਦਾ ਹੈ। ਭੰਉਕੈ ਕੋਪੁ ਖੁਆਰੁ ਹੋਇ ਫਕੜੁ ਪਿਟੇ ਅੰਧੁ ॥ ਕ੍ਰੋਧਵਾਨ ਪੁਰਸ਼ ਭਉਕਦਾ ਅਤੇ ਤਬਾਹ ਹੁੰਦਾ ਹੈ। ਅੰਨ੍ਹਾਂ ਇਨਸਾਨ ਵਿਅਰਥ ਕੰਮਾਂ ਵਿੱਚ ਮੱਥਾ ਮਾਰਦਾ ਹੈ। ਚੁਪੈ ਚੰਗਾ ਨਾਨਕਾ ਵਿਣੁ ਨਾਵੈ ਮੁਹਿ ਗੰਧੁ ॥੧॥ ਖਾਮੋਸ਼ ਰਹਿਣਾ, ਹੇ ਨਾਨਕ! ਭਲਾ ਹੈ। ਨਾਮ ਦੇ ਬਗੈਰ ਸਾਰਾ ਕੁਛ ਜੋ ਮੂੰਹ ਬੋਲਦਾ ਹੈ, ਨਿਰਾਪੁਰਾ ਗੰਦ ਹੀ ਹੈ। ਮਃ ੧ ॥ ਪਹਿਲੀ ਪਾਤਿਸ਼ਾਹੀ। ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ ॥ ਪਾਤਿਸ਼ਾਹੀ, ਦੌਲਤ, ਸੁੰਦਰਤਾ, ਉਚੀ ਜ਼ਾਤੀ ਅਤੇ ਜੁਆਨੀ ਪੰਜੇ ਹੀ ਲੁਟੇਰੇ ਹਨ। ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ ॥ ਇਨ੍ਹਾਂ ਲੁਟੇਰਿਆਂ ਨੇ ਸੰਸਾਰ ਨੂੰ ਲੁਟ ਲਿਆ ਹੈ ਅਤੇ ਉਨ੍ਹਾਂ ਨੇ ਕਿਸੇ ਦੀ ਭੀ ਇੱਜ਼ਤ ਆਬਰੂ ਰਹਿਣ ਨਹੀਂ ਦਿੱਤੀ। ਏਨਾ ਠਗਨ੍ਹ੍ਹਿ ਠਗ ਸੇ ਜਿ ਗੁਰ ਕੀ ਪੈਰੀ ਪਾਹਿ ॥ ਜੋ ਗੁਰਾਂ ਦੇ ਚਰਨੀ ਪੈਦੇ ਹਨ, ਉਹ ਐਸੇ ਲੁਟੇਰੇ ਹਨ ਜਿਹੜੇ ਇਨ੍ਹਾਂ ਨੂੰ ਲੁੱਟ ਲੈਂਦੇ ਹਨ। ਨਾਨਕ ਕਰਮਾ ਬਾਹਰੇ ਹੋਰਿ ਕੇਤੇ ਮੁਠੇ ਜਾਹਿ ॥੨॥ ਨਾਨਕ ਹੋਰ ਘਣੇਰੇ, ਜੋ ਚੰਗੀ ਪ੍ਰਾਲਭਧ ਦੇ ਬਗੈਰ ਹਨ, ਉਨ੍ਹਾਂ ਨੂੰ ਉਹ ਲੁਟਪੁਟ ਲੈਂਦੇ ਹਨ। ਪਉੜੀ ॥ ਪਉੜੀ। ਪੜਿਆ ਲੇਖੇਦਾਰੁ ਲੇਖਾ ਮੰਗੀਐ ॥ ਪੜ੍ਹੇ ਲਿਖੇ ਕਰਜਈ ਕੋਲੋ ਪ੍ਰਲੋਕ ਵਿੱਚ ਇਸਾਬ-ਕਿਤਾਬ ਮੰਗਿਆ ਜਾਂਦਾ ਹੈ। ਵਿਣੁ ਨਾਵੈ ਕੂੜਿਆਰੁ ਅਉਖਾ ਤੰਗੀਐ ॥ ਨਾਮ ਦੇ ਬਗੈਰ ਜੀਵ ਕਰਾਰ ਦਿੱਤਾ ਜਾਂਦਾ ਹੈ ਅਤੇ ਦੁਖੀ ਤੇ ਪੀੜਤ ਹੁੰਦਾ ਹੈ। ਅਉਘਟ ਰੁਧੇ ਰਾਹ ਗਲੀਆਂ ਰੋਕੀਆਂ ॥ ਬਿਖੜੇ ਅਤੇ ਰੁਕਾਵਟਾਂ ਵਾਲੇ ਹਨ ਉਸ ਦੇ ਰਸਤੇ ਅਤੇ ਬੰਦ ਹੋਏ ਹੋਏ ਹਨ ਕੂਚੇ। ਸਚਾ ਵੇਪਰਵਾਹੁ ਸਬਦਿ ਸੰਤੋਖੀਆਂ ॥ ਸੰਤੋਂ ਖਵਾਨ ਪੁਰਸ਼ ਨਾਮ ਦੇ ਰਾਹੀਂ, ਸੱਚੇ ਸੁਤੰਤਰ ਸੁਆਮੀ ਨੂੰ ਪਾ ਲੈਂਦੇ ਹੈ। ਗਹਿਰ ਗਭੀਰ ਅਥਾਹੁ ਹਾਥ ਨ ਲਭਈ ॥ ਗਹਿਰਾ, ਅਗਾਧ ਅਤੇ ਬੇਥਾਹ ਹੈ ਸੁਆਮੀ। ਉਸ ਦੀ ਡੁੰਘਾਈ ਲੱਭੀ ਨਹੀਂ ਜਾ ਸਕਦੀ। ਮੁਹੇ ਮੁਹਿ ਚੋਟਾ ਖਾਹੁ ਵਿਣੁ ਗੁਰ ਕੋਇ ਨ ਛੁਟਸੀ ॥ ਗੁਰਾਂ ਦੇ ਬਗੈਰ ਕੋਈ ਭੀ ਬੰਦਖਲਾਸ ਨਹੀਂ ਹੁੰਦਾ ਅਤੇ ਆਪਣੇ ਮੂੰਹ ਅਤੇ ਚਿਹਰੇ ਤੇ ਸੱਟਾਂ ਸਹਾਰਦਾ ਹੈ। ਪਤਿ ਸੇਤੀ ਘਰਿ ਜਾਹੁ ਨਾਮੁ ਵਖਾਣੀਐ ॥ ਨਾਮ ਦਾ ਉਚਾਰਣ ਕਰਨ ਦੁਆਰਾ, ਪ੍ਰਾਣੀ ਇੱਜ਼ਤ ਆਬਰੂ ਨਾਲ ਆਪਣੇ ਧਾਮ ਨੂੰ ਜਾਂਦਾ ਹੈ। ਹੁਕਮੀ ਸਾਹ ਗਿਰਾਹ ਦੇਂਦਾ ਜਾਣੀਐ ॥੨੩॥ ਜਾਣ ਲੈ ਕਿ ਆਪਣੀ ਰਜ਼ਾ ਦੁਆਰਾ, ਪ੍ਰਭੂ ਪ੍ਰਾਣੀਆਂ ਨੂੰ ਜਿੰਦ ਜਾਨ ਅਤੇ ਰੋਜ਼ੀ ਬਖਸ਼ਦਾ ਹੈ। copyright GurbaniShare.com all right reserved. Email |