ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਰਾਤੀ ਕਾਲੁ ਘਟੈ ਦਿਨਿ ਕਾਲੁ ॥ ਵਕਤ ਰੈਣ ਨੂੰ ਘਟਦਾ ਹੈ ਅਤੇ ਏਸੇ ਤਰ੍ਹਾਂ ਹੀ ਵਕਤ ਘਟਦਾ ਹੈ ਦਿਨ ਨੂੰ। ਛਿਜੈ ਕਾਇਆ ਹੋਇ ਪਰਾਲੁ ॥ ਦੇਹ ਖੁਰ ਜਾਂਦੀ ਹੈ ਅਤੇ ਫੂਸ ਦੀ ਮਾਨੰਦ ਨਿਕੰਮੀ ਹੋ ਜਾਂਦੀ ਹੈ। ਵਰਤਣਿ ਵਰਤਿਆ ਸਰਬ ਜੰਜਾਲੁ ॥ ਸਾਰੇ ਪ੍ਰਾਣੀ ਸੰਸਾਰੀ ਫਸਤਿਆਂ ਅਤੇ ਅਲਸੇਟਿਆਂ ਅੰਦਰ ਫਸੇ ਹੋਏ ਹਨ। ਭੁਲਿਆ ਚੁਕਿ ਗਇਆ ਤਪ ਤਾਲੁ ॥ ਭੁੱਲੇ ਹੋਏ ਇਨਸਾਨ ਨੇ ਸੁਆਮੀ ਦੀ ਸੇਵਾ ਦਾ ਮਾਰਗ ਤਿਆਗ ਦਿੱਤਾ ਹੈ। ਅੰਧਾ ਝਖਿ ਝਖਿ ਪਇਆ ਝੇਰਿ ॥ ਖੱਜਲ ਅਤੇ ਵਿਆਕੁਲ ਹੋ, ਅੰਨ੍ਹਾਂ ਇਨਸਾਨ ਬਖੇੜੇ ਵਿੱਚ ਪੈ ਜਾਂਦਾ ਹੈ। ਪਿਛੈ ਰੋਵਹਿ ਲਿਆਵਹਿ ਫੇਰਿ ॥ ਕੀ ਉਹ, ਜੋ ਮਰੇ ਹੋਏ ਪ੍ਰਾਣੀ ਮਗਰੋਂ ਰੋਂਦੇ ਹਨ, ਉਸ ਨੂੰ ਮੋੜ ਲਿਆਉਂਦੇ ਹਨ? ਬਿਨੁ ਬੂਝੇ ਕਿਛੁ ਸੂਝੈ ਨਾਹੀ ॥ ਸਮਝਣ ਦੇ ਬਗੈਰ, ਇਨਸਾਨ ਕੁਝ ਭੀ ਅਨੁਭਵ ਨਹੀਂ ਕਰ ਸਕਦਾ। ਮੋਇਆ ਰੋਂਹਿ ਰੋਂਦੇ ਮਰਿ ਜਾਂਹੀ ॥ ਰੋਣ ਵਾਲੇ, ਜੋ ਮਰਿਆਂ ਹੋਇਆਂ ਲਈ ਰੋਂਦੇ ਹਨ, ਖੁਦ ਭੀ ਮਰ ਜਾਂਦੇ ਹਨ। ਨਾਨਕ ਖਸਮੈ ਏਵੈ ਭਾਵੈ ॥ ਹੇ ਨਾਨਾਕ, ਐਹੋ ਜੇਹੀ ਹੈ ਸੁਆਮੀ ਦੀ ਰਜਾ, ਸੇਈ ਮੁਏ ਜਿਨ ਚਿਤਿ ਨ ਆਵੈ ॥੧॥ ਕਿ ਜੋ ਆਪਣੇ ਸੁਆਮੀ ਨੂੰ ਨਹੀਂ ਸਿਮਰਦੇ ਉਹ ਮਰ ਜਾਣ। ਮਃ ੧ ॥ ਪਹਿਲੀ ਪਾਤਿਸ਼ਾਹੀ। ਮੁਆ ਪਿਆਰੁ ਪ੍ਰੀਤਿ ਮੁਈ ਮੁਆ ਵੈਰੁ ਵਾਦੀ ॥ ਮੌਤ ਦੇ ਨਾਲ ਸੰਸਾਰੀ ਮਮਤਾ ਨਾਸ ਹੋ ਜਾਂਦੀ ਹੈ, ਮੁਹੱਬਤ ਖਤਮ ਹੋ ਜਾਂਦੀ ਹੈ ਅਤੇ ਦੁਸ਼ਮਨੀ ਤੇ ਬਖੇੜਾ ਭੀ ਮਰ ਮੁਕ ਜਾਂਦੇ ਹਨ। ਵੰਨੁ ਗਇਆ ਰੂਪੁ ਵਿਣਸਿਆ ਦੁਖੀ ਦੇਹ ਰੁਲੀ ॥ ਮੁਰਦੇ ਸਰੀਰ ਦਾ ਰੰਗ ਨਸ਼ਟ ਹੋ ਜਾਂਦਾ ਹੈ, ਸੁੰਦਰਤਾ ਅਲੋਪ ਹੋ ਜਾਂਦੀ ਹੈ ਅਤੇ ਲੋਥ ਮੁਸੀਬਤ ਅੰਦਰ ਰੁਲਦੀ ਹੈ। ਕਿਥਹੁ ਆਇਆ ਕਹ ਗਇਆ ਕਿਹੁ ਨ ਸੀਓ ਕਿਹੁ ਸੀ ॥ ਉਹ ਕਿਥੋਂ ਆਇਆ ਸੀ ਅਤੇ ਥਿਥੇ ਨੂੰ ਚਲਿਆ ਗਿਆ ਹੈ? ਕੀ ਉਹ ਕਦੇ ਜੀਉਂਦਾ ਹੁੰਦਾ ਸੀ ਜਾ ਉਹ ਕਦੇ ਭੀ ਨਹੀਂ ਸੀ ਹੁੰਦਾ। ਮਨਿ ਮੁਖਿ ਗਲਾ ਗੋਈਆ ਕੀਤਾ ਚਾਉ ਰਲੀ ॥ ਮਨਮਤੀਏ ਨੇ ਫਜੂਲ ਹੀ ਗੱਲਾਂ ਬਾਤਾਂ ਕੀਤੀਆਂ ਅਤੇ ਮਨਮੌਜਾ ਤੇ ਰੰਗਰਲੀਆਂ ਮਾਣੀਆਂ। ਨਾਨਕ ਸਚੇ ਨਾਮ ਬਿਨੁ ਸਿਰ ਖੁਰ ਪਤਿ ਪਾਟੀ ॥੨॥ ਨਾਨਕ ਸੱਚੇ ਨਾਮ ਦਾ ਬਗੈਰ, ਆਦਮੀ ਦੀ ਇੱਜ਼ਤ ਆਬਰੂ ਸਿਰ ਤੋਂ ਪੈਰਾਂ ਤਾਂਈ ਲੀਰਾ ਲੀਰਾਂ ਹੋ ਜਾਂਦੀ ਹੈ। ਪਉੜੀ ॥ ਪਉੜੀ। ਅੰਮ੍ਰਿਤ ਨਾਮੁ ਸਦਾ ਸੁਖਦਾਤਾ ਅੰਤੇ ਹੋਇ ਸਖਾਈ ॥ ਸਦੀਵੀ ਆਰਾਮ ਬਖਸ਼ਣਹਾਰ ਹੈ ਸੁਆਮੀ ਦਾ ਸੁਧਾ ਸਰੂਪ ਨਾਮ ਅਤੇ ਅਖੀਰ ਨੂੰ ਇਹ ਜੀਵ ਦਾ ਸਹਾਇਕ ਹੁੰਦਾ ਹੈ। ਬਾਝੁ ਗੁਰੂ ਜਗਤੁ ਬਉਰਾਨਾ ਨਾਵੈ ਸਾਰ ਨ ਪਾਈ ॥ ਗੁਰਾਂ ਦੇ ਬਾਝੋਂ ਸੰਸਾਰ ਸ਼ੁਦਾਈ ਹੋਇਆ ਹੋਇਆ ਹੈ ਅਤੇ ਸਾਹਿਬ ਦੇ ਨਾਮ ਦੀ ਕਦਰ ਨੂੰ ਨਹੀਂ ਜਾਣਦਾ। ਸਤਿਗੁਰੁ ਸੇਵਹਿ ਸੇ ਪਰਵਾਣੁ ਜਿਨ੍ਹ੍ਹ ਜੋਤੀ ਜੋਤਿ ਮਿਲਾਈ ॥ ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ, ਉਹ ਪ੍ਰਮਾਣੀਕ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਨੂਰ ਪ੍ਰਕਾਸ਼ਵਾਨ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ। ਸੋ ਸਾਹਿਬੁ ਸੋ ਸੇਵਕੁ ਤੇਹਾ ਜਿਸੁ ਭਾਣਾ ਮੰਨਿ ਵਸਾਈ ॥ ਉਹ ਗੋਲਾ ਜਿਸ ਦੇ ਹਿਰਦੇ ਅੰਦਰ ਉਹ ਸੁਆਮੀ ਆਪਣੀ ਰਜ਼ਾ ਦੀ ਤਾਬੇਦਾਰੀ ਵਸਾਉਂਦਾ ਹੈ, ਉਸੇ ਵਰਗਾ ਹੀ ਹੈ। ਆਪਣੈ ਭਾਣੈ ਕਹੁ ਕਿਨਿ ਸੁਖੁ ਪਾਇਆ ਅੰਧਾ ਅੰਧੁ ਕਮਾਈ ॥ ਦੱਸੋ! ਆਪਣੀ ਨਿੱਜ ਦੀ ਮਰਜ਼ੀ ਅਨੁਸਾਰ ਟੁਰਨ ਦੁਆਰਾ ਕਦੋ ਕਿਸੇ ਨੇ ਆਰਾਮ ਪਾਇਆ ਹੈ? ਅੰਨ੍ਹਾਂ ਇਨਸਾਨ ਅੰਨ੍ਹੇ ਕੰਮ ਕਰਦਾ ਹੈ। ਬਿਖਿਆ ਕਦੇ ਹੀ ਰਜੈ ਨਾਹੀ ਮੂਰਖ ਭੁਖ ਨ ਜਾਈ ॥ ਪ੍ਰਾਣੀ ਪਾਪਾਂ ਨਾਲ ਕਦੇ ਭੀ ਧ੍ਰਾਪਦਾ ਨਹੀਂ। ਬੇਵਕੂਫ ਬੰਦੇ ਦੀ ਭੁਖ ਦੂਰ ਨਹੀਂ ਹੁੰਦੀ। ਦੂਜੈ ਸਭੁ ਕੋ ਲਗਿ ਵਿਗੁਤਾ ਬਿਨੁ ਸਤਿਗੁਰ ਬੂਝ ਨ ਪਾਈ ॥ ਦਵੈਤ-ਭਾਵ ਨਾਲ ਜੁੜ ਕੇ ਹਰ ਕੋਹੀ ਤਬਾਹ ਹੋ ਜਾਂਦ ਹੈ। ਸੰਚੇ ਗੁਰਾਂ ਦੇ ਬਾਝੋਂ ਸਮਝ ਪਰਾਪਤ ਨਹੀਂ ਹੁੰਦੀ। ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਸ ਨੋ ਕਿਰਪਾ ਕਰੇ ਰਜਾਈ ॥੨੦॥ ਕੇਵਲ ਉਹ ਹੀ, ਜੋ ਸੱਚੇ ਗੁਰਾਂ ਦੀ ਸੇਵਾ ਕਰਦਾ ਹੈ ਅਤੇ ਜਿਸ ਤੇ ਰਜਾ ਦੇ ਸੁਆਮੀ ਦੀ ਮਿਹਰ ਹੈ, ਠੰਡ-ਚੈਨ ਨੂੰ ਪ੍ਰਾਪਤ ਹੁੰਦਾ ਹੈ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਸਰਮੁ ਧਰਮੁ ਦੁਇ ਨਾਨਕਾ ਜੇ ਧਨੁ ਪਲੈ ਪਾਇ ॥ ਜੇਕਰ ਬੰਦੇ ਕੋਲ ਨਾਮ ਦੀ ਦੌਲਤ ਹੈ, ਹੇ ਨਾਨਕ ਓਸ ਨੂੰ ਲੱਜਿਆ ਅਤੇ ਸਚਾਈ ਦੋਨੋ ਪਰਾਪਤ ਹੋ ਜਾਂਦੀਆਂ ਹਨ। ਸੋ ਧਨੁ ਮਿਤ੍ਰੁ ਨ ਕਾਂਢੀਐ ਜਿਤੁ ਸਿਰਿ ਚੋਟਾਂ ਖਾਇ ॥ ਉਹ ਦੌਲਤ ਬੰਦੇ ਦੀ ਦੋਸਤ ਨਹੀਂ ਆਖੀ ਜਾਂਦੀ, ਜਿਸ ਦੇ ਸਬੱਬ ਉਸ ਨੂੰ ਆਪਣੇ ਸਿਰ ਤੇ ਸੱਟਾਂ ਸਹਾਰਨੀਆਂ ਪੈਦੀਆਂ ਹਨ। ਜਿਨ ਕੈ ਪਲੈ ਧਨੁ ਵਸੈ ਤਿਨ ਕਾ ਨਾਉ ਫਕੀਰ ॥ ਜਿਨ੍ਹਾਂ ਦੇ ਕੋਲ ਸੰਸਾਰੀ ਮਾਲ-ਧੰਨ ਹੈ, ਉਹ ਕੰਗਾਲ ਆਖੇ ਜਾਂਦੇ ਹਨ। ਜਿਨ੍ਹ੍ਹ ਕੈ ਹਿਰਦੈ ਤੂ ਵਸਹਿ ਤੇ ਨਰ ਗੁਣੀ ਗਹੀਰ ॥੧॥ ਜਿਨ੍ਹਾਂ ਦੇ ਮਨ ਅੰਦਰ ਤੂੰ ਨਿਵਾਸ ਰਖਦਾ ਹੈ, ਹੇ ਸੁਆਮੀ, ਉਹ ਪੁਰਸ਼ ਨੇਕੀਆਂ ਦਾ ਸਮੁੰਦਰ ਹਨ! ਮਃ ੧ ॥ ਪਹਿਲੀ ਪਾਤਿਸ਼ਾਹੀ। ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ ॥ ਸੰਸਾਰੀ ਪਦਾਰਥ ਤਕਲੀਫ ਰਾਹੀਂ ਇਕੱਤ੍ਰ ਕੀਤੇ ਜਾਂਦੇ ਹਨ ਅਤੇ ਜਦ ਉਹ ਜਾਂਦੇ ਹਨ, ਉਦੋਂ ਭੀ ਉਹ ਉਸ ਨੂੰ ਤਕਲੀਫ ਹੀ ਦਿੰਦੇ ਹਨ। ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥ ਨਾਨਕ ਸੱਚੇ ਨਾਮ ਦੇ ਬਗੈਰ, ਕਦੇ ਭੀ ਕਿਸੇ ਦੀ ਭੁਖ ਦੂਰ ਨਹੀਂ ਹੁੰਦੀ। ਰੂਪੀ ਭੁਖ ਨ ਉਤਰੈ ਜਾਂ ਦੇਖਾਂ ਤਾਂ ਭੁਖ ॥ ਸੁਹੱਪਣ, ਇਨਸਾਨ ਦੀ ਭੁਖ ਨੂੰ ਤ੍ਰਿਪਤ ਨਹੀਂ ਕਰਦਾ। ਜਦ ਬੰਦਾ ਸੁੰਦਰਤਾ ਨੂੰ ਵੇਖਦਾ ਹੈ, ਤਦ ਉਸ ਨੂੰ ਹੋਰ ਭੀ ਵਧੇਰੇ ਭੁਖ ਲਗਦੀ ਹੈ। ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ ॥੨॥ ਜਿੰਨੇ ਭੀ ਜਿਸਮ ਦੇ ਸੁਆਦ ਹਨ ਉਨੇ ਹੀ ਦੁਖੜੇ ਇਸ ਨੂੰ ਚਿਮੜਦੇ ਹਨ। ਮਃ ੧ ॥ ਪਹਿਲੀ ਪਾਤਿਸ਼ਾਹੀ। ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ ਤਨੁ ਅੰਧੁ ॥ ਕਾਲਿਆਂ ਕੰਮਾਂ ਰਾਹੀਂ ਜੀਵ ਦਾ ਮਨੂਆ ਅੰਨ੍ਹਾਂ ਹੋ ਜਾਂਦਾ ਹੈ ਅਤੇ ਅੰਨ੍ਹਾ ਮਨੂਆ ਦੇਹ ਨੂੰ ਅੰਨੀ ਕਰ ਦਿੰਦਾ ਹੈ। ਚਿਕੜਿ ਲਾਇਐ ਕਿਆ ਥੀਐ ਜਾਂ ਤੁਟੈ ਪਥਰ ਬੰਧੁ ॥ ਜਦ ਪਥਰਾਂ ਦਾ ਬੰਨ੍ਹ ਭੀ ਟੁਟ ਜਾਂਦਾ ਹੈ ਤਦ ਗਾਰੇ ਨਾਲ ਲਿੱਪਣ ਦੁਆਰਾ ਕੀ ਹੋ ਸਕਦਾ ਹੈ? ਬੰਧੁ ਤੁਟਾ ਬੇੜੀ ਨਹੀ ਨਾ ਤੁਲਹਾ ਨਾ ਹਾਥ ॥ ਬੰਨ੍ਹ ਟੁਟ ਗਿਆ ਹੈ। ਨਾਂ ਕੋਈ ਕਿਸ਼ਤੀ ਹੈ ਨਾਂ ਹੀ ਤੁਲਹੜਾ ਅਤੇ ਦਰਿਆ ਅਥਾਹ ਹੈ। ਨਾਨਕ ਸਚੇ ਨਾਮ ਵਿਣੁ ਕੇਤੇ ਡੁਬੇ ਸਾਥ ॥੩॥ ਨਾਨਕ ਸੁਆਮੀ ਦੇ ਸੱਚੇ ਨਾਮ ਦੇ ਬਗੈਰ ਇਨਸਾਨਾਂ ਦੇ ਘਨੇਰੇ ਜਥੇ ਡੁਬ ਗਏ। ਮਃ ੧ ॥ ਪਹਿਲੀ ਪਾਤਿਸ਼ਾਹੀ। ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ ਸਿਰਿ ਸਾਹ ॥ ਬੰਦੇ ਕੋਲ ਲਖੂਲਾਂ ਮਣ ਸੋਨਾ ਤੇ ਲੱਖਾਂ ਮਣ ਚਾਂਦੀ ਹੋਵੇ ਅਤੇ ਉਹ ਲੱਖਾਂ ਹੀ ਰਾਜਿਆਂ ਦੇ ਸਿਰਾਂ ਉਪਰ ਰਾਜਾ ਹੋਵੇ। ਲਖ ਲਸਕਰ ਲਖ ਵਾਜੇ ਨੇਜੇ ਲਖੀ ਘੋੜੀ ਪਾਤਿਸਾਹ ॥ ਉਹ ਲੱਖਾਂ ਬੈਂਡ ਬਾਜਿਆਂ ਤੇ ਭਾਲੇ ਨੇਜਿਆਂ ਅਤੇ ਲੱਖਾਂ ਹੀ ਘੋੜਿਆਂ ਨਾਲ ਸਨਧ-ਬਧ ਲੱਖਾਂ ਹੀ ਫੌਜਾਂ ਦਾ ਬਾਦਸ਼ਾਹ ਹੋਵੇ। ਜਿਥੈ ਸਾਇਰੁ ਲੰਘਣਾ ਅਗਨਿ ਪਾਣੀ ਅਸਗਾਹ ॥ ਜਿਥੇ ਅੱਗ ਤੇ ਜਲ ਦੇ ਬੇਥਾਹ ਸਮੁੰਦਰ, ਜਿਸ ਦਾ ਕਿਨਾਰਾ ਦਿਸਦਾ ਨਹੀਂ, ਕੰਧੀ ਦਿਸਿ ਨ ਆਵਈ ਧਾਹੀ ਪਵੈ ਕਹਾਹ ॥ ਅਤੇ ਜਿਥੇ ਭੁੱਬਾਂ ਦਾ ਕੁਰਲਾਟ ਸੁਣਾਈ ਦਿੰਦਾ ਹੈ, ਤੋਂ ਪਾਰ ਹੋਣਾ ਹੈ। ਨਾਨਕ ਓਥੈ ਜਾਣੀਅਹਿ ਸਾਹ ਕੇਈ ਪਾਤਿਸਾਹ ॥੪॥ ਉਥੇ ਇਹ ਪਤਾ ਲਗੇਗਾ, ਕਿ ਕੋਈ ਰਾਜਾ ਜਾ ਸ਼ਹਿਨਸ਼ਾਹ ਹੈ ਜਾ ਹੈ ਹੀ ਨਹੀਂ। ਪਉੜੀ ॥ ਪਉੜੀ। ਇਕਨ੍ਹ੍ਹਾ ਗਲੀਂ ਜੰਜੀਰ ਬੰਦਿ ਰਬਾਣੀਐ ॥ ਕਈਆਂ ਦੀਆਂ ਗਰਦਨ ਦੁਆਲੇ ਸੰਗਲ ਪਏ ਹੋਏ ਹਨ ਅਤੇ ਉਨ੍ਹਾਂ ਨੂੰ ਰੱਬ ਦੇ ਬੰਦੀਖਾਨੇ ਨੂੰ ਲਿਜਾਇਆ ਜਾਂਦਾ ਹੈ। ਬਧੇ ਛੁਟਹਿ ਸਚਿ ਸਚੁ ਪਛਾਣੀਐ ॥ ਸਚਿਆਰਾ ਦੇ ਪਰਮ ਸਚਿਆਰ ਦੀ ਸਿੰਞਾਣ ਕਰਨ ਦੁਆਰਾ, ਉਹ ਬੰਧਨਾਂ ਤੋਂ ਰਿਹਾ ਹੋ ਜਾਂਦੇ ਹਨ। copyright GurbaniShare.com all right reserved. Email |