Page 1387

ਦੇਹੁ ਦਰਸੁ ਮਨਿ ਚਾਉ ਭਗਤਿ ਇਹੁ ਮਨੁ ਠਹਰਾਵੈ ॥
ਮੇਰੇ ਚਿੱਤ ਦੀ ਚਾਹਨਾ ਹੈ ਕਿ ਤੂੰ ਮੈਨੂੰ ਆਪਣਾ ਦਰਸ਼ਨ ਪਰਦਾਨ ਕਰੇ, ਹੇ ਪ੍ਰਭੂ! ਤੇਰੀ ਇਹ ਆਤਮਾ ਤੇਰੇ ਸਿਮਰਨ ਅੰਦਰ ਟਿਕੀ ਹੋਈ ਹੈ।

ਬਲਿਓ ਚਰਾਗੁ ਅੰਧ੍ਯ੍ਯਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥
ਆਤਮਕ ਅਨ੍ਹੇਰੇ ਦੇ ਅੰਦਰ ਨਾਮ ਦਾ ਦੀਵਾ ਜਗ ਪਿਆ ਹੈ। ਇਕ ਨਾਮ ਦੇ ਆਸਰੇ ਨਾਲ ਕਲਜੁਗ ਦੇ ਸਾਰੇ ਜੀਵ ਮੋਖਸ਼ ਹੋ ਗਏ ਹਨ।

ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ ॥੯॥
ਗੁਰੂ ਪ੍ਰੇਮਸ਼ਰ, ਗੋਲਾ ਨਾਨਕ ਸੁਆਮੀ ਦੀਆਂ ਸਾਰੀਆਂ ਪੁਰੀਆਂ ਅੰਦਰ ਪ੍ਰਸਿਧ ਥੀ ਗਿਆ ਹੈ।

ਸਵਯੇ ਸ੍ਰੀ ਮੁਖਬਾਕ੍ਯ੍ਯ ਮਹਲਾ ੫
ਸਵੱਯੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ, ਮਹਾਰਾਜ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰ ਉਹ ਪਾਇਆ ਜਾਂਦਾ ਹੈ।

ਕਾਚੀ ਦੇਹ ਮੋਹ ਫੁਨਿ ਬਾਂਧੀ ਸਠ ਕਠੋਰ ਕੁਚੀਲ ਕੁਗਿਆਨੀ ॥
ਨਾਸਵੰਤ ਹੈ ਮੇਰੀ ਕਾਇਆ ਅਤੇ ਇਹ ਫਿਰ ਵੀ ਸੰਸਾਰੀ ਮਮਤਾ ਨਾਲ ਜਕੜੀ ਹੋਈ ਹੈ। ਮੈਂ ਮੂਰਖ ਪੱਥਰ-ਦਿਲ ਗੰਦਾ ਅਤੇ ਬੇਸਮਝ ਹਾਂ।

ਧਾਵਤ ਭ੍ਰਮਤ ਰਹਨੁ ਨਹੀ ਪਾਵਤ ਪਾਰਬ੍ਰਹਮ ਕੀ ਗਤਿ ਨਹੀ ਜਾਨੀ ॥
ਮੇਰਾ ਮਨ ਭਰਮਦਾ ਤੇ ਭਟਕਦਾ ਹੈ ਅਤੇ ਅਸਥਿਰ ਨਹੀਂ ਹੁੰਦਾ ਇਹ ਸ਼੍ਰੋਮਣੀ ਸਾਹਿਬ ਦੀ ਦਸ਼ਾ ਨੂੰ ਜਾਣਦਾ ਨਹੀਂ।

ਜੋਬਨ ਰੂਪ ਮਾਇਆ ਮਦ ਮਾਤਾ ਬਿਚਰਤ ਬਿਕਲ ਬਡੌ ਅਭਿਮਾਨੀ ॥
ਮੈਂ ਜੁਆਨੀ, ਸੁੰਦਰਤਾ ਅਤੇ ਮਾਲ-ਮਿਲਖ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹਾਂ ਅਤੇ ਭਾਰੇ ਹੰਕਾਰ ਅੰਦਰ ਵਿਆਕੁਲ ਹੋਇਆ ਫਿਰਦਾ ਹਾਂ।

ਪਰ ਧਨ ਪਰ ਅਪਵਾਦ ਨਾਰਿ ਨਿੰਦਾ ਯਹ ਮੀਠੀ ਜੀਅ ਮਾਹਿ ਹਿਤਾਨੀ ॥
ਹੋਰਸ ਦੀ ਦੌਲਤ ਅਤੇ ਹੋਰਸ ਦੇ ਬਖੇਡੇ ਇਸਤਰੀ ਤੇ ਚੁਗਲ ਬਖੀਲੀ ਇਹ ਮੇਰੇ ਮਨ ਨੂੰ ਮਿੱਠੀਆਂ ਤੇ ਪਿਆਰੀਆਂ ਹਨ।

ਬਲਬੰਚ ਛਪਿ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰਜਾਮੀ ॥
ਮੈਂ ਆਪਣੇ ਛਲ-ਫਰੇਬਾਂ ਨੂੰ ਲੁਕਾਉਣ ਲਈ ਉਪਰਾਲੇ ਕਰਦਾ ਹਾਂ, ਪ੍ਰੰਤੂ ਅੰਦਰਲੀਆਂ ਜਾਣਨਹਾਰ, ਮੇਰਾ ਮਾਲਕ, ਸਾਰਾ ਮੁਛ ਵੇਖਦਾ ਅਤੇ ਸੁਣਦਾ ਹੈ।

ਸੀਲ ਧਰਮ ਦਯਾ ਸੁਚ ਨਾਸ੍ਤਿ ਆਇਓ ਸਰਨਿ ਜੀਅ ਕੇ ਦਾਨੀ ॥
ਮੇਰੇ ਪੱਲੇ ਨਿੱਮ੍ਰਤਾ, ਈਮਾਨ, ਰਹਿਮ ਅਤੇ ਪਵਿੱਤਰਤਾ ਨਹੀਂ, ਪ੍ਰੰਤੂ ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ, ਹੇ ਰੂਹਾਨੀ ਜੀਵਨ ਬਖਸ਼ਣਹਾਰ।

ਕਾਰਣ ਕਰਣ ਸਮਰਥ ਸਿਰੀਧਰ ਰਾਖਿ ਲੇਹੁ ਨਾਨਕ ਕੇ ਸੁਆਮੀ ॥੧॥
ਧਨ-ਦੌਲਤ ਦਾ ਸੁਆਮੀ ਵਾਹਿਗੁਰੂ, ਹਰ ਇਕ ਕੰਮ ਕਰਨ ਨੂੰ ਸਰਬ ਸ਼ਕਤੀਵਾਨ ਹੈ, ਹੇ ਨਾਨਕ, ਦੇ ਮਾਲਕ! ਆਪਣੀ ਮਿਹਰ ਦੁਆਰਾ ਤੂੰ ਉਸ ਦੀ ਰੱਖਿਆ ਕਰ।

ਕੀਰਤਿ ਕਰਨ ਸਰਨ ਮਨਮੋਹਨ ਜੋਹਨ ਪਾਪ ਬਿਦਾਰਨ ਕਉ ॥
ਚਿੱਤ ਨੂੰ ਚੁਰਾਉਣਹਾਰ, ਵਾਹਿਗੁਰੂ ਦਾ ਜੱਸ ਕਰਨਾ ਅਤੇ ਉਸ ਦੀ ਪਨਾਹ ਲੈਣੀ, ਇਹ ਜੀਵ ਦੇ ਕਸਮਲ ਦੂਰ ਤੇ ਨਸ਼ਟ ਕਰਨ ਲਈ ਸਮਰਥ ਹਨ।

ਹਰਿ ਤਾਰਨ ਤਰਨ ਸਮਰਥ ਸਭੈ ਬਿਧਿ ਕੁਲਹ ਸਮੂਹ ਉਧਾਰਨ ਸਉ ॥
ਹਰ ਤਰ੍ਹਾਂ ਸਰਬ-ਸ਼ਕਤੀਵਾਨ ਵਾਹਿਗੁਰੂ ਆਪਣੇ ਗੋਲੇ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨ ਲਈ ਇਕ ਜਹਾਜ ਹੈ ਅਤੇ ਉਸ ਦੀਆਂ ਸਾਰੀਆਂ ਵੰਸ਼ਾਂ ਨੂੰ ਮੋਖਸ਼ ਕਰ ਸਕਦਾ ਹੈ।

ਚਿਤ ਚੇਤਿ ਅਚੇਤ ਜਾਨਿ ਸਤਸੰਗਤਿ ਭਰਮ ਅੰਧੇਰ ਮੋਹਿਓ ਕਤ ਧਂਉ ॥
ਹੇ ਮੇਰੀ ਗਾਫਲ ਜਿੰਦੜੀਏ! ਸਾਧ ਸੰਗਤ ਅੰਦਰ ਸੁਆਮੀ ਨੂੰ ਅਨੁਭਵ ਕਰ, ਤੂੰ ਉਸ ਦਾ ਸਿਮਰਨ ਕਰ। ਸੰਦੇਹ ਦੇ ਅਨ੍ਹੇਰੇ ਦੀ ਠੱਗੀ ਹੋਈ ਤੂੰ ਕਿਉਂ ਭਟਕਦੀ ਫਿਰਦੀ ਹੈ?

ਮੂਰਤ ਘਰੀ ਚਸਾ ਪਲੁ ਸਿਮਰਨ ਰਾਮ ਨਾਮੁ ਰਸਨਾ ਸੰਗਿ ਲਉ ॥
ਤੂੰ ਇਕ ਮੁਹਤ ਅਧੇ ਮੁਹਤ ਇਕ ਲਮ੍ਹੇ ਅਤੇ ਇਕ ਛਿਨ ਭਰ ਲਈ ਤਾਂ ਵਾਹਿਗੁਰੂ ਦਾ ਆਰਾਧਨ ਕਰ ਅਤੇ ਆਪਣੀ ਜਿਹਭਾ ਨਾਲ ਸੁਆਮੀ ਦੇ ਨਾਮ ਦਾ ਉਚਾਰਨ।

ਹੋਛਉ ਕਾਜੁ ਅਲਪ ਸੁਖ ਬੰਧਨ ਕੋਟਿ ਜਨੰਮ ਕਹਾ ਦੁਖ ਭਂਉ ॥
ਨਿਕੰਮੇ ਕੰਮਾਂ ਅਤੇ ਨਿਮਖ ਦੀ ਖੁਸ਼ੀਆਂ ਨਾਲ ਬੰਝ ਕੇ, ਤੂੰ ਕਿਉਂ ਤਕਲੀਫ ਅੰਦਰ ਕਰੋੜ ਹੀ ਜਨਮਾਂ ਅੰਦਰ ਭੋਦਾ ਹੈਂ।

ਸਿਖ੍ਯ੍ਯਾ ਸੰਤ ਨਾਮੁ ਭਜੁ ਨਾਨਕ ਰਾਮ ਰੰਗਿ ਆਤਮ ਸਿਉ ਰਂਉ ॥੨॥
ਹੇ ਨਾਨਕ! ਸਾਧੂਆਂ ਦੀ ਸਿਖਮਤ ਦੁਆਰਾ ਤੁੰ ਨਾਮ ਦਾ ਉਚਾਰਨ ਕਰ ਅਤੇ ਦਿਲੀ-ਪਿਆਰ ਨਾਲ ਆਪਣੇ ਸੁਆਮੀ ਦਾ ਸਿਮਰਨ ਕਰ।

ਰੰਚਕ ਰੇਤ ਖੇਤ ਤਨਿ ਨਿਰਮਿਤ ਦੁਰਲਭ ਦੇਹ ਸਵਾਰਿ ਧਰੀ ॥
ਭੋਰਾ ਕੁ ਵੀਰਜ ਨੂੰ ਮਾਤਾ ਦੇ ਸਰੀਰ ਦੀ ਪੈਲੀ ਅੰਦਰ ਪਾਲ-ਪੋਸ ਕੇ ਸੁਆਮੀ ਨੇ ਅਮੋਲਕ ਮਨੁਸ਼ੀ ਸਰੀਰ ਰਚ ਦਿੱਤਾ ਹੈ।

ਖਾਨ ਪਾਨ ਸੋਧੇ ਸੁਖ ਭੁੰਚਤ ਸੰਕਟ ਕਾਟਿ ਬਿਪਤਿ ਹਰੀ ॥
ਖੁਸ਼ੀਆਂ ਮਾਨਣ ਲਈ, ਸੁਆਮੀ ਇਨਸਾਨ ਨੂੰ ਖਾਣ ਤੇ ਪੀਣ ਦੀਆਂ ਵਸਤੂਆਂ ਅਤੇ ਮੰਦਰ ਬਖਸ਼ਦਾ ਹੈ ਅਤੇ ਉਸ ਦੀ ਪੀੜ ਨੂੰ ਦੂਰ ਕਰ ਦਿੰਦਾ ਅਤੇ ਉਸ ਦੀ ਮੁਸੀਬਤ ਨੂੰ ਕਟ ਦਿੰਦਾ ਹੈ।

ਮਾਤ ਪਿਤਾ ਭਾਈ ਅਰੁ ਬੰਧਪ ਬੂਝਨ ਕੀ ਸਭ ਸੂਝ ਪਰੀ ॥
ਆਪਣੀ ਅੰਮੜੀ, ਬਾਬਲ, ਵੀਰ ਅਤੇ ਸਨਬੰਧੀਆਂ ਨੂੰ ਸਿੰਞਾਣਨ ਦੀ ਸਾਰੀ ਸਮਝ ਇਨਸਾਨ ਨੂੰ ਪ੍ਰਭੂ ਪਾਸੋ ਪਰਾਪਤ ਹੋਈ ਹੈ।

ਬਰਧਮਾਨ ਹੋਵਤ ਦਿਨ ਪ੍ਰਤਿ ਨਿਤ ਆਵਤ ਨਿਕਟਿ ਬਿਖੰਮ ਜਰੀ ॥
ਰੋਜ-ਬ-ਰੋਜ, ਪ੍ਰਾਣੀ ਸਦੀਵ ਹੀ ਵਧਦਾ ਜਾ ਰਿਹਾ ਹੈ ਅਤੇ ਪਿਆਨਕ ਬੁਢੇਪਾ ਉਸ ਦੇ ਨੇੜੇ ਢੁਕ ਰਿਹਾ ਹੈ।

ਰੇ ਗੁਨ ਹੀਨ ਦੀਨ ਮਾਇਆ ਕ੍ਰਿਮ ਸਿਮਰਿ ਸੁਆਮੀ ਏਕ ਘਰੀ ॥
ਹੇ ਨੀਚ ਅਤੇ ਨੇਕੀ ਵਿਹੁਣਾ ਧਨ-ਦੌਲਤ ਦੇ ਕੀੜੇ, ਇਕ ਮੁਹਤ ਭਰ ਲਈ ਤਾਂ ਤੂੰ ਆਪਣੇ ਸਾਹਿਬ ਦਾ ਆਰਾਧਨ ਕਰ।

ਕਰੁ ਗਹਿ ਲੇਹੁ ਕ੍ਰਿਪਾਲ ਕ੍ਰਿਪਾ ਨਿਧਿ ਨਾਨਕ ਕਾਟਿ ਭਰੰਮ ਭਰੀ ॥੩॥
ਹੇ ਰਹਿਮਤ ਦੇ ਸਮੁੰਦਰ, ਮੇਰੇ ਮਿਹਰਬਾਨ ਮਾਲਕ! ਤੂੰ ਨਾਨਕ ਦਾ ਹੱਥ ਫੜ ਲੈ ਅਤੇ ਉਸ ਦੀ ਸੰਦੇਹ ਦੇ ਬੋਝ ਤੋਂ ਖਲਾਸੀ ਕਰ।

ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾਂ ਮੁਘਨਾਂ ॥
ਹੇ ਮੇਰੇ ਚਿੱਤ ਦੇ ਚੂਹੇ! ਆਪਣੀ ਦੇਹ ਦੀ ਖੁੱਡ ਅੰਦਰ ਰਹਿੰਦਾ ਹੋਇਆ ਤੂੰ ਹੰਕਾਰ ਕਰਦਾ ਹੈ ਅਤੇ ਪਰਮ ਮੂਰਖਾ ਵਾਲੇ ਕੰਮ ਕਰਦਾ ਹੈ।

ਸੰਪਤ ਦੋਲ ਝੋਲ ਸੰਗਿ ਝੂਲਤ ਮਾਇਆ ਮਗਨ ਭ੍ਰਮਤ ਘੁਘਨਾ ॥
ਤੂੰ ਧਨ-ਦੌਲਤ ਦੇ ਪੰਘੂੜੇ ਦੇ ਹੁਲਾਰੇ ਨਾਲ ਝੁਮਦਾ ਹੈ ਅਤੇ ਮਾਲ-ਮਿਲਖ ਨਾਲ ਮਤਵਾਲਾ ਹੋਇਆ ਹੋਇਆ ਉਲੂ ਦੀ ਤਰ੍ਹਾਂ ਭਟਕਦਾ ਹੈ।

ਸੁਤ ਬਨਿਤਾ ਸਾਜਨ ਸੁਖ ਬੰਧਪ ਤਾ ਸਿਉ ਮੋਹੁ ਬਢਿਓ ਸੁ ਘਨਾ ॥
ਆਪਣੀ ਨਿਜ ਦੀ ਖੁਸ਼ੀ ਲਈ, ਤੂੰ ਆਪਣੀ ਪੁਤ੍ਰਾਂ ਪਤਨੀ ਮਿਤਰਾਂ ਅਤੇ ਸਨਬੰਧੀਆਂ ਨਾਲ ਖਚਤ ਹੋਇਆ ਹੋਇਆ ਹੈ, ਅਤੇ ਉਨ੍ਹਾਂ ਨਾਲ ਤੇਰਾ ਪਿਆਰ ਹਰ ਰੋਜ ਹੀ ਬਹੁਤ ਜਿਆਦਾ ਵਧਦਾ ਜਾਂਦਾ ਹੈ।

ਬੋਇਓ ਬੀਜੁ ਅਹੰ ਮਮ ਅੰਕੁਰੁ ਬੀਤਤ ਅਉਧ ਕਰਤ ਅਘਨਾਂ ॥
ਤੂੰ ਹੰਕਾਰ ਦਾ ਬੀਜ ਬੀਜਿਆ ਹੈ ਅਤੇ ਇਸ ਤੋਂ ਅਪਣਤ ਦੀ ਕਰੁੰਮਲ ਪੁੰਗਰ ਆਈ ਹੈ ਅਤੇ ਤੇਰੀ ਅਵਸਥਾ ਪਾਪ ਕਮਾਉਦਿਆਂ ਲੰਘਦੀ ਜਾ ਰਹੀ ਹੈ।

ਮਿਰਤੁ ਮੰਜਾਰ ਪਸਾਰਿ ਮੁਖੁ ਨਿਰਖਤ ਭੁੰਚਤ ਭੁਗਤਿ ਭੂਖ ਭੁਖਨਾ ॥
ਮੌਤ ਦਾ ਬਿੱਲਾ ਆਪਣਾ ਮੂੰਹ ਟੱਡ ਕੇ ਤੈਨੂੰ ਵੇਖ ਰਿਹਾ ਹੈ। ਖਾਣਾ ਖਾਂਦਾ ਹੋਇਆ ਭੀ ਤੂੰ ਖਾਹਿਸ਼ ਦੇ ਰਾਹੀਂ ਭੁੱਖਾ ਹੀ ਰਹਿੰਦਾ।

ਸਿਮਰਿ ਗੁਪਾਲ ਦਇਆਲ ਸਤਸੰਗਤਿ ਨਾਨਕ ਜਗੁ ਜਾਨਤ ਸੁਪਨਾ ॥੪॥
ਗੁਰੂ ਜੀ ਆਖਦੇ ਹਨ, ਸਾਧ ਸਭਾ ਅੰਦਰ ਤੂੰ ਆਲਮ ਦੇ ਪਾਲਣਹਾਰ ਮਿਹਰਬਾਨ ਮਾਲਕ ਦਾ ਚਿੰਤਨ ਕਰ ਅਤੇ ਸੰਸਾਰ ਨੂੰ ਕੇਵਲ ਇਕ ਸੁਫਨਾ ਹੀ ਜਾਣ।

copyright GurbaniShare.com all right reserved. Email