ਦੇਹ ਨ ਗੇਹ ਨ ਨੇਹ ਨ ਨੀਤਾ ਮਾਇਆ ਮਤ ਕਹਾ ਲਉ ਗਾਰਹੁ ॥ ਨਾਂ ਸਰੀਰ, ਨਾਂ ਹੀ ਘਰ, ਨਾਂ ਹੀ ਪਿਆਰ, ਇਹ ਹਮੇਸ਼ਾਂ ਲਈ ਨਹੀਂ ਰਹਿੰਦੇ। ਦੌਲਤ ਨਾਲ ਗੁੱਟ ਹੋਇਆ ਹੋਇਆ ਤੂੰ ਕਦ ਤਾਂਈ ਉਨ੍ਹਾਂ ਉਤੇ ਹੰਕਾਰ ਕਰੇਗਾ? ਛਤ੍ਰ ਨ ਪਤ੍ਰ ਨ ਚਉਰ ਨ ਚਾਵਰ ਬਹਤੀ ਜਾਤ ਰਿਦੈ ਨ ਬਿਚਾਰਹੁ ॥ ਨਾਂ ਤਖਤ ਤੇ ਤਾਜ, ਨਾਂ ਹੀ ਸ਼ਾਹੀ ਪਰਵਾਨੇ, ਨਾਂ ਹੀ ਚੋਰ ਤੇ ਉਨ੍ਹਾਂ ਦੇ ਝੁਲਾਉਣ ਵਾਲੇ ਰਹਿਣਗੇ। ਤੂੰ ਆਪਣੇ ਮਨ ਵਿੱਚ ਖਿਆਲ ਨਹੀਂ ਕਰਦਾ ਕਿ ਤੇਰੀ ਉਮਰ ਬੀਤਦੀ ਜਾ ਰਹੀ ਹੈ। ਰਥ ਨ ਅਸ੍ਵ ਨ ਗਜ ਸਿੰਘਾਸਨ ਛਿਨ ਮਹਿ ਤਿਆਗਤ ਨਾਂਗ ਸਿਧਾਰਹੁ ॥ ਨਾਂ ਗੱਡੀਆਂ, ਨਾਂ ਹੀ ਘੋੜੇ, ਹਾਥੀ ਅਤੇ ਸ਼ਾਹੀ ਤਖਤ ਅਸਥਿਰ ਰਹਿਣਗੇ। ਇਕ ਮੁਹਤ ਵਿੱਚ ਉਨ੍ਹਾਂ ਨੂੰ ਛਡ ਕੇ ਤੂੰ ਨੰਗ-ਧੜੰਗ ਟੁਰ ਵੰਝੇਗਾ। ਸੂਰ ਨ ਬੀਰ ਨ ਮੀਰ ਨ ਖਾਨਮ ਸੰਗਿ ਨ ਕੋਊ ਦ੍ਰਿਸਟਿ ਨਿਹਾਰਹੁ ॥ ਨਾਂ ਯੋਧਾ, ਨਾਂ ਹੀ ਸੂਰਮਾ, ਨਾਂ ਹੀ ਪਾਤਿਸ਼ਾਹ ਅਤੇ ਅਤੇ ਨਵਾਬ, ਇਨ੍ਹਾਂ ਵਿਚੋਂ ਕੋਈ ਭੀ ਤੇਰੇ ਨਾਲ ਜਾਂਦਾ ਹੋਇਆ ਅੱਖੀ ਨਹੀਂ ਦਿਸਦਾ। ਕੋਟ ਨ ਓਟ ਨ ਕੋਸ ਨ ਛੋਟਾ ਕਰਤ ਬਿਕਾਰ ਦੋਊ ਕਰ ਝਾਰਹੁ ॥ ਨਾਂ ਕਿਲ੍ਹੇ, ਨਾਂ ਹੀ ਪਨਾਹ ਅਸਥਾਨ, ਨਾਂ ਹੀ ਖਜਾਨੇ ਤੈਨੂੰ ਬੰਦ-ਖਲਾਸ ਕਰਾ ਸਕਦੇ ਹਨ। ਪਾਪ ਕਮਾ ਤੇ ਆਪਣੇ ਦੋਨੋ ਹੱਥ ਝਾੜ ਕੇ ਟੁਰ ਵੰਜੇਗਾ। ਮਿਤ੍ਰ ਨ ਪੁਤ੍ਰ ਕਲਤ੍ਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਂਰਹੁ ॥ ਦਿਲੀ-ਦੌਸਤ, ਲੜਕੇ, ਵਹੁਟੀ, ਯਾਰ ਅਤੇ ਸਾਥੀ ਤੇਰਾ ਪੱਖ ਨਹੀਂ ਪੂਰਦੇ। ਉਹ ਰੁੱਖ ਦੀ ਛਾਂ ਦੀ ਮਾਨੰਦ ਬਦਲ ਜਾਂਦੇ ਹਨ। ਦੀਨ ਦਯਾਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰਹੁ ਅਗਮ ਅਪਾਰਹੁ ॥ ਸਰਬ-ਸ਼ਕਤੀਵਾਨ ਅਤੇ ਸਰਬ-ਵਿਆਪਕ ਸੁਆਮੀ ਮਸਕੀਨਾ ਉਤੇ ਮਿਹਰਬਾਨ ਹੈ। ਹਰ ਮੁਹਤ ਤੂੰ ਆਪਣੀ ਪਹੁੰਚ ਤੋਂ ਪਰ੍ਹੇ ਅਤੇ ਬੇਅੰਤ ਵਾਹਿਗੁਰੂ ਦਾ ਭਜਨ ਕਰ। ਸ੍ਰੀਪਤਿ ਨਾਥ ਸਰਣਿ ਨਾਨਕ ਜਨ ਹੇ ਭਗਵੰਤ ਕ੍ਰਿਪਾ ਕਰਿ ਤਾਰਹੁ ॥੫॥ ਹੇ ਲਖਸ਼ਮੀ ਦੇ ਸੁਆਮੀ ਅਤੇ ਸਾਰਿਆਂ ਦੇ ਮਾਲਕ! ਤੇਰੇ ਕੀਰਤੀਮਾਨ ਵਾਹਿਗੁਰੂ ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ। ਆਪਣੀ ਮਿਹਰ ਧਾਰ ਕੇ ਤੂੰ ਹੁਣ ਉਸ ਦੀ ਰੱਖਿਆ ਕਰ। ਪ੍ਰਾਨ ਮਾਨ ਦਾਨ ਮਗ ਜੋਹਨ ਹੀਤੁ ਚੀਤੁ ਦੇ ਲੇ ਲੇ ਪਾਰੀ ॥ ਆਪਦੀ ਜਾਨ ਹੀਲ, ਸਵੈ-ਇਜ਼ਤ ਵੇਚ, ਦਾਨ-ਪੁੰਨ ਲੈ ਲੈ ਕੇ ਰਾਹਾਂ ਵਿੱਚ ਡਾਕੇ ਮਾਰ ਅਤੇ ਦਿਲੀ-ਪਿਆਰ ਪਾ ਕੇ ਪ੍ਰਾਣੀ ਧਨ ਦੌਲਤ ਇਕੱਤਰ ਕਰਦਾ ਹੈ। ਸਾਜਨ ਸੈਨ ਮੀਤ ਸੁਤ ਭਾਈ ਤਾਹੂ ਤੇ ਲੇ ਰਖੀ ਨਿਰਾਰੀ ॥ ਮਿੱਤ੍ਰ, ਸਨਬੰਧੀ, ਦੌਸਤ, ਪੁਤ੍ਰ ਅਤੇ ਵੀਰ ਉਨ੍ਹਾਂ ਪਾਸੋ ਉਹ ਇਸ ਨੂੰ ਲੁਕੋ ਕੇ ਰਖਦਾ ਹੈ। ਧਾਵਨ ਪਾਵਨ ਕੂਰ ਕਮਾਵਨ ਇਹ ਬਿਧਿ ਕਰਤ ਅਉਧ ਤਨ ਜਾਰੀ ॥ ਇਸ ਨੂੰ ਪਰਾਪਤ ਕਰਨ ਲਈ ਉਹ ਦੌੜ ਭਜ ਅਤੇ ਝੁਠ ਦੀ ਕਮਾਈ ਕਰਦਾ ਹੈ। ਇਸ ਤਰ੍ਹਾਂ ਕਰਦਾ ਹੋਇਆ ਉਹ ਆਪਣੇ ਸਰੀਰ ਦੀ ਅਰਬਲਾ ਨੂੰ ਸਾੜ ਲੈਂਦਾ ਹੈ। ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗਿ ਸਗਲ ਬਿਧਿ ਹਾਰੀ ॥ ਚੁਲਬੁਲੀ ਮਾਇਆ ਦੀ ਸੰਗਤ ਅੰਦਰ ਉਹ ਨੇਕ ਅਮਲਾਂ, ਸਵੈ-ਜਬਤ ਪਵਿੱਤਰਤਾ, ਧਾਰਮਕ ਪ੍ਰਣ ਤੇ ਹੋਰ ਸਾਰੇ ਚੰਗੇ ਮਾਰਗਾਂ ਨੂੰ ਤਿਆਗ ਦਿੰਦਾ ਹੈ। ਪਸੁ ਪੰਖੀ ਬਿਰਖ ਅਸਥਾਵਰ ਬਹੁ ਬਿਧਿ ਜੋਨਿ ਭ੍ਰਮਿਓ ਅਤਿ ਭਾਰੀ ॥ ਡਗਰ, ਪਰਿੰਦੇ, ਦਰਖਤ ਅਤੇ ਪਹਾੜ ਐਹੋ ਜੇਹੀਆਂ ਜੂਨੀਆਂ ਅੰਦਰ, ਉਹ ਅਨੇਕਾਂ ਤਰੀਕਿਆਂ ਨਾਲ ਬਹੁਤ ਹੀ ਜਿਆਦਾ ਭਟਕਦਾ ਹੈ। ਖਿਨੁ ਪਲੁ ਚਸਾ ਨਾਮੁ ਨਹੀ ਸਿਮਰਿਓ ਦੀਨਾ ਨਾਥ ਪ੍ਰਾਨਪਤਿ ਸਾਰੀ ॥ ਇਕ ਮੁਹਤ, ਲਮ੍ਹੇ ਅਤੇ ਛਿਨ ਭਰ ਲਈ ਭੀ, ਉਹ ਮਸਕੀਨਾਂ ਦੇ ਮਾਲਕ ਅਤੇ ਸਮੂਹ ਸ਼੍ਰਿਸ਼ਟੀ ਦੀ ਜਿੰਦ-ਜਾਨ ਦੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਨਹੀਂ ਕਰਦਾ। ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ॥ ਪ੍ਰੰਤੂ ਖਾਣ ਤੇ ਪੀਣ ਦੇ ਪਦਾਰਥ ਅਤੇ ਮਿਠੇ ਸੁਆਦਲੇ ਖਾਣੇ ਅਖੀਰ ਦੇ ਵੇਲ ਕਤਈ ਕੋਡੇ ਹੋ ਜਾਂਦੇ ਹਨ। ਨਾਨਕ ਸੰਤ ਚਰਨ ਸੰਗਿ ਉਧਰੇ ਹੋਰਿ ਮਾਇਆ ਮਗਨ ਚਲੇ ਸਭਿ ਡਾਰੀ ॥੬॥ ਨਾਨਕ ਪ੍ਰਾਣੀ ਦਾ ਸਾਧੂਆ ਦੇ ਪੈਰਾ ਦੀ ਸੰਗਤ ਅੰਦਰ ਪਾਰ ਉਤਾਰਾ ਹੁੰਦਾ ਹੈ। ਹੋਰ; ਜੋ ਧਨ-ਦੌਲਤ ਨਾਲ ਮਤਵਾਲੇ ਹੋਏ ਹੋਏ ਹਨ, ਉਨ੍ਹਾ ਨੂੰ ਹਰ ਹਰ ਸ਼ੈ ਨੂੰ ਛਡ ਕੇ ਟੁਰ ਜਾਣਾ ਪੈਦਾ ਹੈ। ਬ੍ਰਹਮਾਦਿਕ ਸਿਵ ਛੰਦ ਮੁਨੀਸੁਰ ਰਸਕਿ ਰਸਕਿ ਠਾਕੁਰ ਗੁਨ ਗਾਵਤ ॥ ਬ੍ਰਹਮਾ ਅਤੇ ਉਸ ਵਰਗੇ ਸ਼ਿਵਜੀ, ਵੇਦ ਅਤੇ ਖਾਮੋਸ਼ ਰਿਸ਼ੀ ਸੁਆਦ ਅਤੇ ਪਿਆਰ ਨਾਲ ਸੁਆਮੀ ਦੀ ਸਿਫ਼ਤ ਗਾਇਨ ਕਰਦੇ ਹਨ। ਇੰਦ੍ਰ ਮੁਨਿੰਦ੍ਰ ਖੋਜਤੇ ਗੋਰਖ ਧਰਣਿ ਗਗਨ ਆਵਤ ਫੁਨਿ ਧਾਵਤ ॥ ਇੰਦਰ, ਵਿਸ਼ਨੂੰ ਅਤੇ ਗੋਰਖ, ਜੋ ਕਦੇ ਧਰਤੀ ਤੇ ਆਉਂਦੇ ਹਨ ਅਤੇ ਕਦੇ ਆਕਾਸ਼ ਤੇ ਚਲੇ ਜਾਂਦੇ ਹਨ, ਆਪਣੇ ਸੁਆਮੀ ਨੂੰ ਖੋਜਦੇ ਭਾਲਦੇ ਹਨ। ਸਿਧ ਮਨੁਖ੍ਯ੍ਯ ਦੇਵ ਅਰੁ ਦਾਨਵ ਇਕੁ ਤਿਲੁ ਤਾ ਕੋ ਮਰਮੁ ਨ ਪਾਵਤ ॥ ਪੂਰਨ ਪੁਰਸ਼, ਆਦਮੀ ਦੇਵਤੇ ਅਤੇ ਦਂੈਤ ਉਸ ਦੇ ਭੇਤ ਨੂੰ ਇਕ ਕੁੰਜਦ ਮਾਤ੍ਰ ਭੀ ਨਹੀਂ ਪਾ ਸਕਦੇ। ਪ੍ਰਿਅ ਪ੍ਰਭ ਪ੍ਰੀਤਿ ਪ੍ਰੇਮ ਰਸ ਭਗਤੀ ਹਰਿ ਜਨ ਤਾ ਕੈ ਦਰਸਿ ਸਮਾਵਤ ॥ ਰੱਬ ਦਾ ਗੋਲਾ, ਜੋ ਆਪਣੇ ਲਾਡਲੇ ਠਾਕੁਰ ਦੇ ਪਿਆਰ ਤੇ ਪਿਰਹੜੀ ਅਤੇ ਉਸ ਦੇ ਸਿਮਰਨ ਦੇ ਸੁਆਦ ਨਾਲ ਰੰਗਿਆ ਹੋਇਆ ਹੈ, ਉਸ ਦੇ ਦਰਸ਼ਨ ਅੰਦਰ ਲੀਨ ਹੋ ਜਾਂਦਾ ਹੈ। ਤਿਸਹਿ ਤਿਆਗਿ ਆਨ ਕਉ ਜਾਚਹਿ ਮੁਖ ਦੰਤ ਰਸਨ ਸਗਲ ਘਸਿ ਜਾਵਤ ॥ ਉਸ ਨੂੰ ਛਡ ਕੇ ਜੋ ਹਰ ਕਿਸੇ ਕੋਲੋ ਮੰਗਦਾ ਹੈ ਉਸ ਦਾ ਮੂਹੰ, ਦੰਦ ਅਤੇ ਜੀਭਾ ਸਮੂਹ ਘਸ ਜਾਂਦੇ ਹਨ। ਰੇ ਮਨ ਮੂੜ ਸਿਮਰਿ ਸੁਖਦਾਤਾ ਨਾਨਕ ਦਾਸ ਤੁਝਹਿ ਸਮਝਾਵਤ ॥੭॥ ਹੇ ਮੇਰੀ ਮੂਰਖ ਜਿੰਦੜੀਏ! ਤੂੰ ਆਪਣੇ ਆਰਾਮ-ਦੇਣਹਾਰ ਸੁਆਮੀ ਦਾ ਆਰਾਧਨ ਕਰ। ਗੋਲਾ ਨਾਨਕ ਤੈਨੂੰ ਇਸ ਤਰ੍ਹਾਂ ਸਿਖਮਤ ਦਿੰਦਾ ਹੈ। ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪਿ ਗੁਬਾਰਿ ਪਰਿਓ ਹੈ ॥ ਸੰਸਾਰੀ ਪਦਾਰਥਾ ਦੀ ਖੁਸ਼ੀ ਉਡ ਪੁਡ ਜਾਂਦੀ ਹੈ। ਸੰਦੇਹ ਦੇ ਰਾਹੀਂ, ਪ੍ਰਾਣੀ ਸੰਸਾਰੀ ਮਮਤਾ ਦੇ ਅਨ੍ਹੇਰੇ ਖੂਹ ਵਿੱਚ ਡਿਗ ਪੈਦਾ ਹੈ। ਏਤਾ ਗਬੁ ਅਕਾਸਿ ਨ ਮਾਵਤ ਬਿਸਟਾ ਅਸ੍ਤ ਕ੍ਰਿਮਿ ਉਦਰੁ ਭਰਿਓ ਹੈ ॥ ਉਹ ਐਨ ਹੰਕਾਰ ਕਰਦਾ ਹੈ ਕਿ ਉਹ ਅਸਮਾਨ ਵਿੱਚ ਭੀ ਨਿਊ ਨਹੀਂ ਸਕਦਾ। ਉਸ ਦਾ ਪੇਟ ਗੰਦਗੀ, ਹੱਡੀਆਂ ਅਤੇ ਕੀੜਿਆਂ ਨਾਲ ਪਰੀਪੂਰਨ ਹੈ। ਦਹ ਦਿਸ ਧਾਇ ਮਹਾ ਬਿਖਿਆ ਕਉ ਪਰ ਧਨ ਛੀਨਿ ਅਗਿਆਨ ਹਰਿਓ ਹੈ ॥ ਪਰਮ ਜ਼ਹਿਰ ਦੇ ਲਈ ਉਹ, ਉਹ ਦਸੀ ਪਾਸੀ ਦੌੜਦਾ ਹੈ, ਹੋਰਨਾ ਦੀ ਦੌਲਤ ਖਸਦਾ ਹੈ ਅਤੇ ਅੰਤ ਨੂੰ ਬੇਸਮਝੀ ਉਸ ਨੂੰ ਤਬਾਹ ਕਰ ਦੇਦੀ ਹੈ। ਜੋਬਨ ਬੀਤਿ ਜਰਾ ਰੋਗਿ ਗ੍ਰਸਿਓ ਜਮਦੂਤਨ ਡੰਨੁ ਮਿਰਤੁ ਮਰਿਓ ਹੈ ॥ ਉਸ ਦੀ ਜੁਆਨੀ ਗੁਜਰ ਜਾਂਦੀ ਹੈ, ਬੁਢੇਪੇ ਦੀ ਬੀਮਾਰੀ ਉਸ ਨੂੰ ਪਕੜ ਲੈਂਦੀ ਹੈ, ਮੌਤ ਦਾ ਦੂਤ ਉਸ ਨੂੰ ਸਜਾ ਦਿੰਦਾ ਹੈ ਅਤੇ ਉਹ ਮੰਦੀ ਮੋਤੇ ਮਰ ਜਾਂਦਾ ਹੈ। ਅਨਿਕ ਜੋਨਿ ਸੰਕਟ ਨਰਕ ਭੁੰਚਤ ਸਾਸਨ ਦੂਖ ਗਰਤਿ ਗਰਿਓ ਹੈ ॥ ਉਹ ਘਨੇਰੀਆਂ ਜੂਨੀਆਂ ਦੇ ਜਹੰਨਮ ਅੰਦਰ ਕਸ਼ਟ ਭੋਗਦਾ ਹੈ ਅਤੇ ਮੌਤ ਦੇ ਦੂਤ ਦੀ ਤਾੜਨਾ ਦੀ ਪੀੜ ਦੇ ਟੋਏ ਅੰਦਰ ਗਲ ਸੜ ਜਾਂਦਾ ਹੈ। ਪ੍ਰੇਮ ਭਗਤਿ ਉਧਰਹਿ ਸੇ ਨਾਨਕ ਕਰਿ ਕਿਰਪਾ ਸੰਤੁ ਆਪਿ ਕਰਿਓ ਹੈ ॥੮॥ ਹੇ ਨਾਨਕ! ਜਿਨ੍ਹਾਂ ਨੂੰ ਮਿਹਰ ਧਾਰ ਕੇ ਸਾਧੂ ਨਿੱਜ ਦੇ ਬਣਾ ਲੈਂਦਾ ਹੈ, ਕੇਵਲ ਉਨ੍ਹਾਂ ਦਾ ਹੀ ਪ੍ਰਭੂ ਦੀ ਪਿਆਰੀ ਉਪਾਸ਼ਨਾ ਰਾਹੀਂ ਪਾਰ ਉਤਾਰਾ ਹੁੰਦਾ ਹੈ। ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ॥ ਮੈਨੂੰ ਸਾਰੀਆਂ ਨੇਕੀਆਂ, ਸਾਰੀਆਂ ਮੁਰਾਦਾ ਅਤੇ ਚਿੱਤ-ਚਾਹਨਾ ਪਰਾਪਤ ਹੋ ਗਈਆਂ ਹਨ ਅਤੇ ਮੇਰੀਆਂ ਊਮੈਦਾਂ ਭੀ ਪੂਰੀਆਂ ਹੋ ਗਈਆਂ ਹਨ। ਅਉਖਧ ਮੰਤ੍ਰ ਤੰਤ੍ਰ ਪਰ ਦੁਖ ਹਰ ਸਰਬ ਰੋਗ ਖੰਡਣ ਗੁਣਕਾਰੀ ॥ ਪ੍ਰਭੂ ਦੇ ਨਾਮ ਦੀ ਦਵਾਈ ਅਤੇ ਜਾਦੂ ਟੂਣਾ ਸਾਰੀਆਂ ਬੀਮਾਰੀਆਂ ਨੂੰ ਜੜੋਂ ਪੁਟਣ ਲਈ ਲਾਭਦਾਇਕ ਹੈ ਅਤੇ ਪੀੜ ਨੂੰ ਪੂਰੀ ਤਰ੍ਹਾਂ ਰਫਾ ਕਰ ਦਿੰਦਾ ਹੈ। copyright GurbaniShare.com all right reserved. Email |