Page 1389

ਕਾਮ ਕ੍ਰੋਧ ਮਦ ਮਤਸਰ ਤ੍ਰਿਸਨਾ ਬਿਨਸਿ ਜਾਹਿ ਹਰਿ ਨਾਮੁ ਉਚਾਰੀ ॥
ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਵਿਸ਼ੇਭੋਗ, ਗੁੱਸਾ, ਹੰਕਾਰ ਈਰਖਾ ਅਤੇ ਖਾਹਿਸ਼ ਨਾਸ ਹੋ ਜਾਂਦੇ ਹਨ।

ਇਸਨਾਨ ਦਾਨ ਤਾਪਨ ਸੁਚਿ ਕਿਰਿਆ ਚਰਣ ਕਮਲ ਹਿਰਦੈ ਪ੍ਰਭ ਧਾਰੀ ॥
ਪ੍ਰਭੂ ਦੇ ਕੰਵਲ ਪੈਰਾਂ ਦਾ ਮਨ ਅੰਦਰ ਟਿਕਾਉਣਾ ਮਜਨ, ਪੁੰਨ-ਦਾਨ, ਤਪੱਸਿਆ, ਪਵਿੱਤਰਤਾ ਅਤੇ ਚੰਗੇ ਅਮਲਾ ਦਾ ਫਲ ਪਰਦਾਨ ਕਰਦਾ ਹੈ।

ਸਾਜਨ ਮੀਤ ਸਖਾ ਹਰਿ ਬੰਧਪ ਜੀਅ ਧਾਨ ਪ੍ਰਭ ਪ੍ਰਾਨ ਅਧਾਰੀ ॥
ਸੁਆਮੀ ਵਾਹਿਗੁਰੂ ਮੇਰਾ ਦੋਸਤ, ਮਿੱਤ੍ਰ ਸਾਥੀ ਅਤੇ ਸਨਬੰਧੀ ਹੈ। ਉਹ ਮੇਰੀ ਆਤਮਾ ਦੀ ਖੁਰਾਕ ਅਤੇ ਮੇਰੀ ਜਿੰਦ-ਜਾਨ ਦਾ ਆਸਰਾ ਹੈ।

ਓਟ ਗਹੀ ਸੁਆਮੀ ਸਮਰਥਹ ਨਾਨਕ ਦਾਸ ਸਦਾ ਬਲਿਹਾਰੀ ॥੯॥
ਮੈਂ ਸਰਬ-ਸ਼ਕਤੀਵਾਨ ਪ੍ਰਭੂ ਦੀ ਪਨਾਹ ਲਈ ਹੈ। ਗੋਲਾ ਨਾਨਕ ਉਸ ਉਤੋਂ ਹਮੇਸ਼ਾਂ ਹੀ ਘੋਲੀ ਵੰਞਦਾ ਹੈ।

ਆਵਧ ਕਟਿਓ ਨ ਜਾਤ ਪ੍ਰੇਮ ਰਸ ਚਰਨ ਕਮਲ ਸੰਗਿ ॥
ਜੋ ਕੋਈ ਪ੍ਰਭੂ ਦੇ ਕੰਵਲ ਪੈਰਾਂ ਦੀ ਸੰਗਤ ਦੀ ਪ੍ਰੀਤ ਦਾ ਸੁਆਦ ਮਾਣਦਾ ਹੈ, ਉਹ ਬਸਤਰਾਂ ਨਾਲ ਵਢਿਆ ਟੁਕਿਆ ਨਹੀਂ ਜਾ ਸਕਦਾ।

ਦਾਵਨਿ ਬੰਧਿਓ ਨ ਜਾਤ ਬਿਧੇ ਮਨ ਦਰਸ ਮਗਿ ॥
ਜਿਸ ਦਾ ਚਿੱਤ ਸਾਈਂ ਦੇ ਦਰਸ਼ਨ ਦੇ ਰਾਹ ਵਿੱਚ ਵਿੰਨਿ੍ਹਆ ਗਿਆ ਹੈ, ਉਹ ਰੱਸੇ ਨਾਲ ਬੰਨਿ੍ਹਆ ਨਹੀਂ ਜਾ ਸਕਦਾ।

ਪਾਵਕ ਜਰਿਓ ਨ ਜਾਤ ਰਹਿਓ ਜਨ ਧੂਰਿ ਲਗਿ ॥
ਅੱਗ ਉਸ ਨੂੰ ਸਾੜ ਨਹੀਂ ਸਕਦੀ, ਜੋ ਪ੍ਰਭੂ ਦੇ ਗੋਲੇ ਦੇ ਪੈਰਾਂ ਦੀ ਧੂੜ ਨਾਲ ਜੁੜਿਆ ਹੋਇਆ ਹੈ।

ਨੀਰੁ ਨ ਸਾਕਸਿ ਬੋਰਿ ਚਲਹਿ ਹਰਿ ਪੰਥਿ ਪਗਿ ॥
ਪਾਣੀ ਉਸ ਨੂੰ ਡੋਬ ਨਹੀਂ ਸਕਦਾ, ਜਿਸਦੇ ਪੈਰ ਵਾਹਿਗੁਰੂ ਦੇ ਮਾਰਗ ਤੁਰਦੇ ਹਨ।

ਨਾਨਕ ਰੋਗ ਦੋਖ ਅਘ ਮੋਹ ਛਿਦੇ ਹਰਿ ਨਾਮ ਖਗਿ ॥੧॥੧੦॥
ਨਾਨਕ, ਸੁਅਮੀ ਦੇ ਨਾਮ ਦੇ ਤੀਰ ਨਾਲ ਬੀਮਾਰੀਆਂ ਦੁਸ਼ਨ ਪਾਪ ਅਤੇ ਸੰਸਾਰੀ ਮਮਤਾ ਵਿੰਨੀਆਂ ਜਾਂਦੀਆਂ ਹਨ।

ਉਦਮੁ ਕਰਿ ਲਾਗੇ ਬਹੁ ਭਾਤੀ ਬਿਚਰਹਿ ਅਨਿਕ ਸਾਸਤ੍ਰ ਬਹੁ ਖਟੂਆ ॥
ਬੰਦੇ ਬਹੁਤਿਆਂ ਤਰੀਕਿਆਂ ਨਾਲ ਉਪਰਾਲੇ ਕਰਨ ਵਿੱਚ ਜੁਟੇ ਹੋਏ ਹਨ। ਉਹ ਛਿਆ ਸ਼ਾਸਤਰਾਂ ਦੀ ਅਨੇਕਾਂ ਪਹਿਲੂਆਂ ਤੋਂ ਘਣੇਰੀ ਵੀਚਾਰ ਕਰਦੇ ਹਨ।

ਭਸਮ ਲਗਾਇ ਤੀਰਥ ਬਹੁ ਭ੍ਰਮਤੇ ਸੂਖਮ ਦੇਹ ਬੰਧਹਿ ਬਹੁ ਜਟੂਆ ॥
ਆਪਣੀ ਦੇਹ ਨੂੰ ਸੁਆਹ ਮਲ ਕੇ ਕਈ ਘਣੇਰਿਆਂ ਯਾਤ੍ਰਾ-ਅਸਥਾਨਾਂ ਤੇ ਰਟਨ ਕਰਦੇ ਹਨ, ਕਈ ਆਪਣੀ ਕਾਇਆ ਨੂੰ ਪਤਲੀ ਤੇ ਦੁਬਲੀ ਕਰ ਲੈਂਦੇ ਹਨ ਅਤੇ ਕਈ ਆਪਣਿਆਂ ਵਾਲਾ ਨੂੰ ਬੰਨਨੂੰ ਕੇ ਬਹੁਤੀਆਂ ਜਟਾ ਬਣਾ ਲੈਂਦੇ ਹਨ।

ਬਿਨੁ ਹਰਿ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਬਢਾਇ ਸੂਤ ਕੇ ਹਟੂਆ ॥
ਸੁਆਮੀ ਦੇ ਸਿਮਰਨ ਦੇ ਬਾਝੋਂ ਹਰ ਜਣਾ ਮਕੜੀ ਦੀ ਤਰ੍ਹਾਂ ਪਿਆਰ ਨਾਲ ਤੰਦ ਦਾ ਜਾਲ ਵਧਾਉਣ ਦੀ ਤਕਲੀਫ ਉਠਾਉਂਦਾ ਹੈ।

ਪੂਜਾ ਚਕ੍ਰ ਕਰਤ ਸੋਮਪਾਕਾ ਅਨਿਕ ਭਾਂਤਿ ਥਾਟਹਿ ਕਰਿ ਥਟੂਆ ॥੨॥੧੧॥੨੦॥
ਕਈ ਉਪਾਸ਼ਨਾ ਕਰਦੇ ਹਨ ਅਤੇ ਆਪਣੀ, ਦੇਹ ਤੇ ਧਾਰਮਕ ਚਿੰਨ ਉਕਰਦੇ ਹਨ, ਆਪਣਾ ਭੋਜਨ ਆਪ ਪਕਾਉਂਦੇ ਹਨ ਅਤੇ ਅਨੇਕਾਂ ਤਰੀਕਿਆਂ ਨਾਲ ਅਡੰਬਰ ਕਰਦੇ ਹਨ।

ਸਵਈਏ ਮਹਲੇ ਪਹਿਲੇ ਕੇ ੧
ਸਵਈਏ, ਪਹਿਲੀ ਪਾਤਿਸ਼ਾਹੀ ਮੁਤਅਲਕ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਇਕ ਮਨਿ ਪੁਰਖੁ ਧਿਆਇ ਬਰਦਾਤਾ ॥
ਇਕ ਚਿੱਤ ਨਾਲ ਤੂੰ ਅਸੀਸਾਂ ਦੇਣਹਾਰ ਆਪਣੇ ਸੁਆਮੀ ਦਾ ਸਿਮਰਨ ਕਰ,

ਸੰਤ ਸਹਾਰੁ ਸਦਾ ਬਿਖਿਆਤਾ ॥
ਉਹ ਸਾਧੂਆਂ ਦਾ ਆਸਰਾ ਅਤੇ ਹਮੇਸ਼ਾਂ ਹੀ ਪ੍ਰਤੱਖ ਹੈ।

ਤਾਸੁ ਚਰਨ ਲੇ ਰਿਦੈ ਬਸਾਵਉ ॥
ਉਸ ਦੇ ਪੈਰਾਂ ਨੂੰ ਪਕੜ, ਮੈਂ ਉਨ੍ਹਾਂ ਨੂੰ ਆਪਣੇ ਮਨ ਵਿੱਚ ਟਿਕਾਉਂਦਾ ਹਾਂ।

ਤਉ ਪਰਮ ਗੁਰੂ ਨਾਨਕ ਗੁਨ ਗਾਵਉ ॥੧॥
ਤਦ ਮੈਂ ਮਹਾਨ ਉਤਕ੍ਰਿਸ਼ਟ ਗੁਰੂ ਨਾਨਕ ਦੀਆਂ ਸਿਫਤਾਂ ਗਾਇਨ ਕਰਦਾ ਹਾਂ।

ਗਾਵਉ ਗੁਨ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ ॥
ਮੈਂ ਖੁਸ਼ੀ ਦੇ ਸਮੁੰਦਰ, ਪਾਪ ਨਾਸ ਕਰਣਹਾਰ ਅਤੇ ਸੁਅਮੀ ਦੇ ਨਾਮ ਦੇ ਚਸ਼ਮੇ ਮਹਾਨ ਸ਼੍ਰੇਸ਼ਟ ਗੁਰਾਂ ਦੀ ਮਹਿਮਾ ਆਲਾਪਦਾ ਹਾਂ।

ਗਾਵਹਿ ਗੰਭੀਰ ਧੀਰ ਮਤਿ ਸਾਗਰ ਜੋਗੀ ਜੰਗਮ ਧਿਆਨੁ ਧਰੇ ॥
ਗਾਉਂਦੇ ਹਨ ਉਸ ਨੂੰ ਸੰਜੀਦਾ ਪੁਰਸ਼, ਧੀਰਜਵਾਨ ਅਤੇ ਪਰਮ ਅਕਲ ਵਾਲੇ ਯੋਗੀ ਅਤੇ ਰਮਤੇ ਸਾਧੂ ਭੀ ਉਸ ਦਾ ਚਿੰਦਨ ਕਰਦੇ ਹਨ।

ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ ॥
ਇੰਦ੍ਰ ਆਦਿਕ ਅਤੇ ਪ੍ਰਹਿਲਾਦ ਵਰਗੇ ਸੰਤ ਜੋ ਰੂਹਾਨੀ ਖੁਸ਼ੀ ਨੂੰ ਅਨੁਭਵ ਕਰਦੇ ਹਨ, ਗੁਰੁ ਨਾਨਕ ਦੀ ਕੀਰਤੀ ਨੂੰ ਗਾਇਨ ਕਰਦੇ ਹਨ।

ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੨॥
ਕਵੀਸ਼ਵਰ, ਕਲ ਗੁਰੂ ਨਾਨਕ ਦੀ ਸ਼੍ਰੇਸ਼ਟ ਮਹਿਮਾ ਗਾਇਨ ਕਰਦਾ ਹੈ, ਜੋ ਸੰਸਾਰੀ ਤੇ ਰੂਹਾਨੀ ਦੋਹਾ ਹੀ ਪਾਤਿਸ਼ਾਹੀਆਂ ਦਾ ਅਨੰਦ ਭੋਗਦੇ ਹਨ।

ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿ ਰਸ ਪੂਰਨ ਸਰਬ ਕਲਾ ॥
ਜਨਕ ਆਦਿਕ ਅਤੇ ਰੱਬ ਦੇ ਰਾਹ ਦੇ ਵਡੇ ਯੋਗੀ ਸਮੂਹ ਸ਼ਕਤੀਵਾਨ ਗੁਰੂ ਨਾਨਕ ਦੀ ਮਹਿਮਾ ਗਾਇਨ ਕਰਦੇ ਹਨ, ਜੋ ਪ੍ਰਭੂ ਦੇ ਅੰਮ੍ਰਿਤ ਨਾਲ ਪਰੀਪੂਰਨ ਹਨ।

ਗਾਵਹਿ ਸਨਕਾਦਿ ਸਾਧ ਸਿਧਾਦਿਕ ਮੁਨਿ ਜਨ ਗਾਵਹਿ ਅਛਲ ਛਲਾ ॥
ਸਨਕ ਵਰਗੇ, ਸੰਤ, ਪੂਰਨ ਪੁਰਸ਼ ਆਦਿਕ ਅਤੇ ਮੋਨੀ ਰਿਸ਼ੀ ਗੁਰੂ ਨਾਨਕ ਦੀਆਂ ਸਿਫਤਾਂ ਗਾਉਂਦੇ ਅਤੇ ਅਲਾਪਦੇ ਹਨ, ਜਿਨ੍ਰਾਂ ਨੂੰ ਛਲਨੀ ਮਾਇਆ ਛਲ ਨਹੀਂ ਸਕਦੀ।

ਗਾਵੈ ਗੁਣ ਧੋਮੁ ਅਟਲ ਮੰਡਲਵੈ ਭਗਤਿ ਭਾਇ ਰਸੁ ਜਾਣਿਓ ॥
ਸੰਤ ਧੋਮ, ਅਹਿਲ ਹੈ ਜਿਸ ਦੀ ਪੁਰੀ, ਗੁਰੂ ਨਾਨਕ ਦਾ ਜਸ ਗਾਇਨ ਕਰਦਾ ਹੈ, ਜੋ ਪ੍ਰਭੂ ਦੇ ਸਿਮਰਨ ਦੇ ਪ੍ਰੇਮ ਤੇ ਸੁਆਦ ਨੂੰ ਅਨੁਭਵ ਕਰਦੇ ਹਨ।

ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੩॥
ਕਵੀਸ਼ਰ, ਕਲ ਗੁਰੂ ਨਾਨਕ ਦੀ ਸ਼੍ਰੇਸ਼ਟ ਮਹਿਮਾ ਗਾਇਨ ਕਰਦਾ ਹੈ, ਜੋ ਸੰਸਾਰੀ ਅਤੇ ਰੂਹਾਨੀ ਦੋਹਾ ਦੀ ਪਾਤਿਸ਼ਾਹੀਆਂ ਦਾ ਅਨੰਦ ਭੋਗਦੇ ਹਨ।

ਗਾਵਹਿ ਕਪਿਲਾਦਿ ਆਦਿ ਜੋਗੇਸੁਰ ਅਪਰੰਪਰ ਅਵਤਾਰ ਵਰੋ ॥
ਉਨ੍ਹਾਂ ਨੂੰ ਗਾਉਂਦੇ ਹਨ ਕਪਲ ਵਰਗੇ ਅਤੇ ਸ਼੍ਰੇਸ਼ਟ ਜੰਗੀ ਆਦਿ। ਉਹ ਜੋ ਬੇਅੰਤ ਸੁਆਮੀ ਦੇ ਸ਼੍ਰੇਸ਼ਟ ਅਉਤਾਰ ਹਨ।

ਗਾਵੈ ਜਮਦਗਨਿ ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ ॥
ਜਮਦਗਨ ਦਾ ਪੁੱਤਰ ਪਰਸਰਾਮ, ਜਿਸ ਦੇ ਹੱਥਾਂ ਦਾ ਕੁਹਾੜਾ ਅਤੇ ਬਲ ਰਘੂਵੀਰਾਂ ਨੇ ਖੱਸ ਲਿਆ ਸੀ, ਉਹ ਭੀ ਦੇਵੀ ਕੀਰਤੀ ਗਾਇਨ ਕਰਦਾ ਹੈ।

ਉਧੌ ਅਕ੍ਰੂਰੁ ਬਿਦਰੁ ਗੁਣ ਗਾਵੈ ਸਰਬਾਤਮੁ ਜਿਨਿ ਜਾਣਿਓ ॥
ਉਧੋ, ਅਕਰੂਰ ਅਤੇ ਬਿਦਰ ਗੁਰੂ ਨਾਨਕ ਦੀਆਂ ਸਿਫਤਾਂ ਗਾਇਨ ਕਰਦੇ ਹਨ, ਜਿਨ੍ਹਾਂ ਨੇ ਸਾਰਿਆਂ ਦੀ ਆਤਮਾ, ਵਾਹਿਗੁਰੂ ਨੂੰ ਅਨੁਭਵ ਕੀਤਾ ਸੀ।

ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੪॥
ਕਵੀਸ਼ਰ, ਕਲ ਗੁਰੂ ਨਾਨਕ ਦੀ ਸ਼੍ਰੇਸ਼ਟ ਮਹਿਮਾ ਗਾਇਨ ਕਰਦਾ ਹੈ ਜੋ ਸੰਸਾਰੀ ਤੇ ਰੂਹਾਨੀ ਦੋਨੋ ਹੀ ਪਾਤਿਸ਼ਾਹੀਆਂ ਮਾਣਦੇ ਹਨ।

copyright GurbaniShare.com all right reserved. Email