Page 1390

ਗਾਵਹਿ ਗੁਣ ਬਰਨ ਚਾਰਿ ਖਟ ਦਰਸਨ ਬ੍ਰਹਮਾਦਿਕ ਸਿਮਰੰਥਿ ਗੁਨਾ ॥
ਚਾਰੇ ਜਾਤਾ ਅਤੇ ਛੇ ਸ਼ਾਸਤਰ ਉਸ ਦੀਆਂ ਸਿਫਤਾਂ ਗਾਇਨ ਕਰਦੇ ਹਨ ਅਤੇ ਬ੍ਰਹਮਾ ਵਰਗੇ ਉਸ ਦੀਆਂ ਨੇਕੀਆਂ ਦਾ ਚਿੰਤਨ ਕਰਦੇ ਹਨ।

ਗਾਵੈ ਗੁਣ ਸੇਸੁ ਸਹਸ ਜਿਹਬਾ ਰਸ ਆਦਿ ਅੰਤਿ ਲਿਵ ਲਾਗਿ ਧੁਨਾ ॥
ਸ਼ੇਸ਼ਨਾਗ ਆਪਣੀਆਂ ਹਜਾਰਾ ਜੀਭਾ ਨਾਲ ਉਨ੍ਹਾਂ ਦੀ ਕੀਰਤੀ ਸੁਆਦ ਨਾਲ ਗਾਹਿਨ ਕਰਦਾ ਹੈ ਅਤੇ ਪਿਆਰ ਤੇ ਪ੍ਰੇਮ ਸਹਿਤ ਸਦਾ ਹੀ ਉਸ ਨਾਲ ਜੁੜਿਆ ਰਹਿੰਦਾ ਹੈ।

ਗਾਵੈ ਗੁਣ ਮਹਾਦੇਉ ਬੈਰਾਗੀ ਜਿਨਿ ਧਿਆਨ ਨਿਰੰਤਰਿ ਜਾਣਿਓ ॥
ਇੱਛਾ ਰਹਿਤ ਸ਼ਿਵਜੀ ਗੁਰੂ ਨਾਨਕ ਜੀ ਦੀ ਕੀਰਤੀ ਗਾਇਨ ਕਰਦਾ ਹੈ, ਜਿਨ੍ਹਾਂ ਨੇ ਸੁਆਮੀ ਦੇ ਇਕ ਰਸ ਸਿਮਰਨ ਦੀ ਮਹੱਤਤਾ ਨੂੰ ਅਨੁਭਵ ਕੀਤੀ ਸੀ।

ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੫॥
ਕਵੀਸ਼ਰ, ਕਲ ਗੁਰੂ ਨਾਨਕ ਜੀ ਦੀ ਸ਼ੇਸ਼ਟ ਮਹਿਮਾ ਗਾਇਨ ਕਰਦਾ ਹੈ, ਜੋ ਮੀਰੀ ਅਤੇ ਪੀਰੀ ਦੀਆਂ ਦੋਨੋ ਹੀ ਪਾਤਿਸ਼ਾਹੀਆਂ ਹਾ ਅਨੰਦ ਲੈਂਦੇ ਹਨ।

ਰਾਜੁ ਜੋਗੁ ਮਾਣਿਓ ਬਸਿਓ ਨਿਰਵੈਰੁ ਰਿਦੰਤਰਿ ॥
ਉਹ ਇਸ ਜਹਾਨ ਅਤੇ ਪ੍ਰਲੋਕ ਦੀਆਂ ਪਾਤਿਸ਼ਾਹੀਆਂ ਦਾ ਅਨੰਦ ਲੈਂਦੇ ਸਨ ਅਤੇ ਦੁਸ਼ਮਨੀ-ਰਹਿਤ ਸੁਆਮੀ ਉਨ੍ਹਾਂ ਦੇ ਚਿੱਤ ਅੰਦਰ ਵਸਦਾ ਸੀ।

ਸ੍ਰਿਸਟਿ ਸਗਲ ਉਧਰੀ ਨਾਮਿ ਲੇ ਤਰਿਓ ਨਿਰੰਤਰਿ ॥
ਇਕ ਰਸ ਨਾਮ ਦਾ ਉਚਾਰਨ ਕਰਨ ਦੁਆਰਾ, ਸਾਰੇ ਸੰਸਾਰ ਦਾ ਬਚਾਉ ਤੇ ਪਾਰ ਉਤਾਰਾ ਹੋ ਗਿਆ ਹੈ।

ਗੁਣ ਗਾਵਹਿ ਸਨਕਾਦਿ ਆਦਿ ਜਨਕਾਦਿ ਜੁਗਹ ਲਗਿ ॥
ਸਨਕ ਵਰਗੇ ਰਿਸ਼ੀ ਅਤੇ ਜਨਕ ਵਰਗੇ ਰਾਜੇ ਆਦਿਕ ਯੁਗਾਂ-ਯੁਗੰਤਰਾਂ ਪ੍ਰਯੰਤ ਗੁਰੂ ਨਾਨਕ ਦੀਆਂ ਸਿਫਤਾਂ ਗਾਹਿਨ ਕਰਦੇ ਹਨ।

ਧੰਨਿ ਧੰਨਿ ਗੁਰੁ ਧੰਨਿ ਜਨਮੁ ਸਕਯਥੁ ਭਲੌ ਜਗਿ ॥
ਸੁਲੱਖਣਾ, ਸੁਲੱਖਣਾ, ਸੁਲੱਖਣਾ ਅਤੇ ਸਫਲ ਹੈ ਗੁਰਾਂ ਦਾ ਸ਼੍ਰੇਸ਼ਟ ਆਗਮਨ ਇਸ ਜਹਾਨ ਵਿੱਚ।

ਪਾਤਾਲ ਪੁਰੀ ਜੈਕਾਰ ਧੁਨਿ ਕਬਿ ਜਨ ਕਲ ਵਖਾਣਿਓ ॥
ਕਲ, ਕਵੀ ਜਨ ਆਖਦਾ ਹੈ, ਉਨ੍ਹਾਂ ਦੀ ਫਤਹ ਪਇਆਲ ਲੋਕ ਅੰਦਰ ਭੀ ਗੂੰਜਦੀ ਹੈ।

ਹਰਿ ਨਾਮ ਰਸਿਕ ਨਾਨਕ ਗੁਰ ਰਾਜੁ ਜੋਗੁ ਤੈ ਮਾਣਿਓ ॥੬॥
ਹੇ ਗੁਰੂ ਨਾਨਕ! ਤੈਨੂੰ ਪ੍ਰਭੂ ਦੇ ਨਾਮ ਦੇ ਅੰਮ੍ਰਿਤ ਦੀ ਦਾਤ ਪਰਾਪਤ ਹੋਈ ਹੈ ਅਤੇ ਤੂੰ ਸੰਸਾਰੀ ਅਤੇ ਰੂਹਾਨੀ ਦੋਹਾਂ ਹੀ ਪਾਤਿਸ਼ਾਹੀਆਂ ਨੂੰ ਮਾਣਦਾ ਹੈ।

ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥
ਸੁਨਹਿਰੀ ਯੁਗ ਅੰਦਰ ਤੂੰ ਬੋਣਾ ਅਵਤਾਰ ਹੋ ਅਨੰਦ ਲਿਆ ਅਤੇ ਬਲਰਾਜੇ ਨੂੰ ਠਗਣਾ ਤੈਨੂੰ ਚੰਗਾ ਲੱਗਾ।

ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥
ਚਾਂਦੀ ਦੇ ਯੁਗ ਅੰਦਰ, ਤੈ ਰਾਘਵਾ ਖਾਨਦਾਨ ਦੇ ਰਾਮ ਚੰਦ੍ਰ ਅਖਵਾਉਣ ਵਿੱਚ ਅਨੰਦ ਲਿਆ।

ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥
ਪਿੱਤਲ ਦੇ ਯੁਗ ਅੰਦਰ, ਕ੍ਰਿਸ਼ਨ ਹੋ, ਤੂੰ ਮੂਰ ਰਾਖਸ਼ ਨੂੰ ਮਾਰ ਸੁਟਿਆ ਅਤੇ ਕੰਸ ਨੂੰ ਮੁਕਤ ਕਰ ਦਿੱਤਾ।

ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥
ਤੈ ਉਗ੍ਰਸੈਨ ਨੂੰ ਪਾਤਿਸ਼ਾਹੀ ਅਤੇ ਪਵਿੱਤਰ ਪੁਰਸ਼ਾਂ ਭੈ-ਰਹਿਤ ਮਰਤਬਾ ਪਰਦਾਨ ਕਰ ਦਿੱਤਾ।

ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥
ਲੌਹੇ ਦੇ ਯੁਗ ਅੰਦਰ ਤੂੰ ਮਕਬੂਲ ਗੁਰਦੇਵ, ਨਾਨਕ, ਅੰਗਦ ਅਤੇ ਅਮਰਦਾਸ ਆਖਿਆ ਜਾਂਦਾ ਹੈ।

ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥੭॥
ਅਬਿਨਾਸ਼ੀ ਅਤੇ ਅਹਿੱਲ ਹੈ ਰਾਜ ਭਾਗ ਪੂਜਯ ਗੁਰਾਂ ਦਾ ਕਿਉਂ ਜੋ ਐਹੋ ਜੇਹਾ ਹੀ ਹੁਕਮ ਹੈ ਪਰਾਪੂਰਬਲੇ ਪ੍ਰਭੂ ਦਾ।

ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ ॥
ਸੰਤ ਰਵਿਦਾਸ, ਜੈਦੇਵ ਅਤੇ ਤ੍ਰਿਲੋਚਨ ਗੁਰੂ ਨਾਨਕ ਦੀਆਂ ਸਿਫਤਾਂ ਗਾਇਨ ਕਰਦੇ ਹਨ।

ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ ॥
ਤੈਨੂੰ ਇਕ ਦ੍ਰਿਸ਼ਟੀ ਵਾਲਾ ਜਾਣ ਕੇ, ਨਾਮਦੇਵ ਅਤੇ ਕਬੀਰ ਵਰਗੇ ਵੈਰਾਗੀ ਤੇਰੀਆਂ ਸਿਫਤਾਂ ਸਦੀਵ ਹੀ ਗਾਇਨ ਕਰਦੇ ਹਨ, ਹੇ ਗੁਰੂ ਨਾਨਕ!

ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ ॥
ਇਹ ਆਖਦਾ ਹੋਇਆ ਕਿ ਤੂੰ ਅਡੋਲਤਾ ਨਾਲ ਰੂਹਾਨੀ ਅਨੰਦ ਭੋਗਦਾ ਹੈ, ਸੰਤ ਬੇਣੀ ਤੇਰੀ ਮਹਿਮਾ ਉਚਾਰਨ ਕਰਦਾ ਹੈ, ਹੇ ਗੁਰੂ ਨਾਨਕ।

ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ ॥
ਸੁਆਮੀ ਦੇ ਸਿਮਰਨ ਅਤੇ ਗਿਆਤ ਦੀ ਦਾਤ ਪਰਾਪਤ ਕਰ, ਤੂੰ ਉਸ ਨਾਲ ਅਭੇਦ ਹੋ ਗਿਆ ਹੈ, ਅਤੇ ਉਸ ਦੇ ਬਾਝੋਂ ਹੋਰ ਕਿਸੇ ਨੂੰ ਨਹੀਂ ਜਾਣਦਾ, ਹੇ ਗੁਰੂ ਨਾਨਕ।

ਸੁਖਦੇਉ ਪਰੀਖ੍ਯ੍ਯਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ ॥
ਸੁਖਦੇਵ ਅਤੇ ਪ੍ਰੀਖਤ ਤੇਰੀਆਂ ਨੇਕੀਆਂ ਵਰਨਣ ਕਰਦੇ ਹਨ ਅਤੇ ਗੋਤਮ ਰਿਸ਼ੀ ਤੇਰੀ ਮਹਿਮਾ ਗਾਇਨ ਕਰਦਾ ਹੈ।

ਕਬਿ ਕਲ ਸੁਜਸੁ ਨਾਨਕ ਗੁਰ ਨਿਤ ਨਵਤਨੁ ਜਗਿ ਛਾਇਓ ॥੮॥
ਕਵੀਸ਼ਰ ਕਲ ਆਖਦਾ ਹੈ, ਗੁਰੂ ਨਾਨਕ ਦੀ ਸਦੀਵੀ ਨਵੀ ਨੁੱਕ ਸ਼੍ਰੇਸ਼ਟ ਮਹਿਮਾ ਸੰਸਾਰ ਅੰਦਰ ਫੈਲੀ ਹੋਈ ਹੈ।

ਗੁਣ ਗਾਵਹਿ ਪਾਯਾਲਿ ਭਗਤ ਨਾਗਾਦਿ ਭੁਯੰਗਮ ॥
ਪਾਤਾਲ ਵਿੱਚ ਸਾਧੂ ਸ਼ੇਸ਼ਨਾਗ ਆਦਿਕ ਅਤੇ ਹੋਰ ਸਰਪ ਉਸ ਦੀਆਂ ਸਿਫਤਾਂ ਗਾਇਨ ਕਰਦੇ ਹਨ।

ਮਹਾਦੇਉ ਗੁਣ ਰਵੈ ਸਦਾ ਜੋਗੀ ਜਤਿ ਜੰਗਮ ॥
ਸ਼ਿਵਜੀ, ਯੋਗੀ, ਬ੍ਰਹਮਚਾਰੀ ਅਤੇ ਰਮਤੇ ਸਾਧੂ ਹਮੇਸ਼ਾਂ ਹੀ ਉਨ੍ਹਾ ਦੀਆਂ ਸਿਫਤਾਂ ਉਚਾਰਨ ਕਰਦੇ ਹਨ।

ਗੁਣ ਗਾਵੈ ਮੁਨਿ ਬ੍ਯ੍ਯਾਸੁ ਜਿਨਿ ਬੇਦ ਬ੍ਯ੍ਯਾਕਰਣ ਬੀਚਾਰਿਅ ॥
ਖਾਮੋਸ਼ ਰਿਸ਼ੀ ਵਿਆਸ, ਜੋ ਵੇਦਾਂ ਅਤੇ ਉਨ੍ਹਾਂ ਦੇ ਵਿਆਕਰਣ ਨੂੰ ਸੋਚਦਾ ਵੀਚਾਰਦਾ ਹੈ, ਉਨ੍ਹਾਂ ਦਾ ਜੱਸ ਗਾਉਂਦਾ ਹੈ।

ਬ੍ਰਹਮਾ ਗੁਣ ਉਚਰੈ ਜਿਨਿ ਹੁਕਮਿ ਸਭ ਸ੍ਰਿਸਟਿ ਸਵਾਰੀਅ ॥
ਬ੍ਰਹਮਾ, ਜਿਸ ਨੇ ਪ੍ਰਭੂ ਦੇ ਫੁਰਮਾਨ ਦੁਆਰਾ, ਸਾਰਾ ਸੰਸਾਰ ਰਚਿਆ ਹੈ, ਭੀ ਉਨ੍ਹਾਂ ਦੀ ਕੀਰਤੀ ਉਚਾਰਨ ਕਰਦਾ ਹੈ।

ਬ੍ਰਹਮੰਡ ਖੰਡ ਪੂਰਨ ਬ੍ਰਹਮੁ ਗੁਣ ਨਿਰਗੁਣ ਸਮ ਜਾਣਿਓ ॥
ਸੁਆਮੀ ਸੰਸਾਰ ਅਤੇ ਇਸ ਦੇ ਮਹਾਂ ਦੀਪਾਂ ਅੰਦਰ ਪਰੀਪੂਰਨ ਹੋ ਰਿਹਾ ਹੈ। ਪ੍ਰਗਟ ਅਤੇ ਗੁਪਤ ਦੋਹਾ ਸਰੂਪਾਂ ਅੰਦਰ, ਨਾਨਕ ਸੁਆਮੀ ਨੂੰ ਐਨ ਉਹੀ ਅਨੁਭਵ ਕਰਦਾ ਹੈ।

ਜਪੁ ਕਲ ਸੁਜਸੁ ਨਾਨਕ ਗੁਰ ਸਹਜੁ ਜੋਗੁ ਜਿਨਿ ਮਾਣਿਓ ॥੯॥
ਕਲ ਗੁਰੂ ਨਾਨਕ ਦੀ ਸ਼੍ਰੇਸ਼ਟ ਮਹਿਮਾ ਉਚਾਰਨ ਕਰਦਾ ਹੈ, ਜੋ ਸਾਹਿਬ ਦੇ ਮਿਲਾਪ ਦਾ ਅਨੰਦ ਲੈਂਦੇ ਹਨ।

ਗੁਣ ਗਾਵਹਿ ਨਵ ਨਾਥ ਧੰਨਿ ਗੁਰੁ ਸਾਚਿ ਸਮਾਇਓ ॥
ਨੌ ਵਡੇ ਯੋਗੀ ਸੁਲੱਖਣੇ ਗੁਰੂ ਨਾਨਕ ਦੀ ਮਹਿਮਾ ਗਾਇਨ ਕਰਦੇ ਹਨ, ਜੋ ਸੱਚੇ ਸਾਈਂ ਵਿੱਚ ਲੀਨ ਹੋਏ ਹੋਏ ਹਨ।

ਮਾਂਧਾਤਾ ਗੁਣ ਰਵੈ ਜੇਨ ਚਕ੍ਰਵੈ ਕਹਾਇਓ ॥
ਮਹਾਰਾਜਾ ਮਾਂਧਾਤਾ, ਜੋ ਆਪਣੇ ਆਪ ਨੂੰ ਸਾਰੀ ਸ਼੍ਰਿਸ਼ਟੀ ਦਾ ਪਾਤਿਸ਼ਾਹ ਅਖਵਾਉਂਦਾ ਸੀ, ਭੀ ਉਨ੍ਹਾਂ ਦੀ ਉਪਮਾ ਉਚਾਰਨ ਕਰਦਾ ਹੈ।

ਗੁਣ ਗਾਵੈ ਬਲਿ ਰਾਉ ਸਪਤ ਪਾਤਾਲਿ ਬਸੰਤੌ ॥
ਬਲਰਾਜਾ, ਜੋ ਸਤਵੇ ਪਇਆਲ ਵਿੱਚ ਵਸਦਾ ਹੈ, ਉਨ੍ਹਾਂ ਦੀਆਂ ਸਿਫਤਾਂ ਗਾਇਨ ਕਰਦਾ ਹੈ।

ਭਰਥਰਿ ਗੁਣ ਉਚਰੈ ਸਦਾ ਗੁਰ ਸੰਗਿ ਰਹੰਤੌ ॥
ਭਰਥਰੀ, ਜੋ ਹਮੇਸ਼ਾਂ ਗੋਰਖ ਆਪਣੇ ਗੁਰੂ ਨਾਲ ਵਸਦਾ ਹੈ, ਗੁਰੂ ਨਾਨਕ ਦੀ ਉਸਤਤੀ ਉਦਚਾਰਦਾ ਹੈ।

ਦੂਰਬਾ ਪਰੂਰਉ ਅੰਗਰੈ ਗੁਰ ਨਾਨਕ ਜਸੁ ਗਾਇਓ ॥
ਰਿਸ਼ੀ ਦੁਰਬਾਸਾ, ਰਾਜਾ ਪੂਰੋ ਅਤੇ ਸੰਤ ਅੰਗਰਾ ਗੁਰੂ ਨਾਨਕ ਦੀਆਂ ਸਿਫ਼ਤ-ਸ਼ਲਾਘਾ ਗਾਉਂਦੇ ਹਨ।

ਕਬਿ ਕਲ ਸੁਜਸੁ ਨਾਨਕ ਗੁਰ ਘਟਿ ਘਟਿ ਸਹਜਿ ਸਮਾਇਓ ॥੧੦॥
ਕਵੀਸ਼ਰ ਕਲ ਆਖਦਾ ਹੈ, ਗੁਰੂ ਨਾਨਕ ਦੀ ਸ਼੍ਰੇਸ਼ਟ ਕੀਰਤੀ ਸੁਤੇ ਸਿਧ ਹੀ ਸਾਰਿਆਂ ਦਿਲਾਂ ਅੰਦਰ ਰਮ ਰਹੀ ਹੈ।

copyright GurbaniShare.com all right reserved. Email