ਏਕ ਤੁਈ ਏਕ ਤੁਈ ॥੨॥
ਕੱਲਮਕੱਲਾ ਤੂੰ ਹੀ ਹੈਂ, ਹੇ ਸਾਈਂ! ਕੱਲਮਕੱਲਾ ਤੂੰ ਹੀ ਹੈਂ। ਮਃ ੧ ॥ ਪਹਿਲੀ ਪਾਤਸ਼ਾਹੀ। ਨ ਦਾਦੇ ਦਿਹੰਦ ਆਦਮੀ ॥ ਨਾਂ ਨਿਆਇਕਾਰੀ, ਨਾਂ ਦਾਤੇ, ਨਾਂ ਹੋਰ ਇਨਸਾਨ, ਨ ਸਪਤ ਜੇਰ ਜਿਮੀ ॥ ਨਾਂ ਹੀ ਜਮੀਨ ਦੇ ਹੇਠਾਂ ਦੇ ਸਤ ਲੋਅ ਰਹਿਣਗੇ। ਅਸਤਿ ਏਕ ਦਿਗਰਿ ਕੁਈ ॥ ਕੇਵਲ ਸੁਆਮੀ ਹੀ ਹੈ। ਹੋਰ ਕੌਣ ਹੋ ਸਕਦਾ ਹੈ? ਏਕ ਤੁਈ ਏਕ ਤੁਈ ॥੩॥ ਕੱਲਮਕੱਲਾ ਤੂੰ ਹੀ ਹੈਂ, ਹੇ ਸਾਈਂ! ਕੱਲਮਕੱਲਾ ਤੂੰ ਹੀ ਹੈਂ। ਮਃ ੧ ॥ ਪਹਿਲੀ ਪਾਤਸ਼ਾਹੀ। ਨ ਸੂਰ ਸਸਿ ਮੰਡਲੋ ॥ ਨਾਂ ਸੂਰਜ ਅਤੇ ਚੰਦਰਮਾ ਦੀਆਂ ਪੁਰੀਆਂ, ਨ ਸਪਤ ਦੀਪ ਨਹ ਜਲੋ ॥ ਨਾਂ ਹੀ ਸਤ ਬਰਿ-ਆਜਮ, ਨਾਂ ਹੀ ਸਮੁੰਦਰ, ਅੰਨ ਪਉਣ ਥਿਰੁ ਨ ਕੁਈ ॥ ਅਨਾਜ ਅਤੇ ਹਵਾ ਦੇ ਸਣੇ, ਕੋਈ ਵੀ ਸਥਿਰ ਨਹੀਂ। ਏਕੁ ਤੁਈ ਏਕੁ ਤੁਈ ॥੪॥ ਕੇਵਲ ਤੂੰ ਹੀ ਹੈਂ, ਹੇ ਸੁਆਮੀ! ਕੇਵਲ ਤੂੰ ਹੀ ਹੈਂ। ਮਃ ੧ ॥ ਪਹਿਲੀ ਪਾਤਸ਼ਾਹੀ। ਨ ਰਿਜਕੁ ਦਸਤ ਆ ਕਸੇ ॥ ਉਪਜੀਵਕਾ ਕਿਸੇ ਇਨਸਾਨ ਦੇ ਹੱਥ ਵਿੱਚ ਨਹੀਂ ਹੈ। ਹਮਾ ਰਾ ਏਕੁ ਆਸ ਵਸੇ ॥ ਸਾਰਿਆਂ ਦੀ ਊਮੀਦ ਇੱਕ ਸੁਆਮੀ ਅੰਦਰ ਵੱਸਦੀ ਹੈ। ਅਸਤਿ ਏਕੁ ਦਿਗਰ ਕੁਈ ॥ ਕੇਵਲ ਤੂੰ ਹੀ ਹੈਂ, ਹੇ ਸੁਆਮੀ! ਹੋਰ ਕੌਣ ਹੋ ਸਕਦਾ ਹੈ? ਏਕ ਤੁਈ ਏਕੁ ਤੁਈ ॥੫॥ ਕੱਲਮਕੱਲਾ ਤੂੰ ਹੀ ਹੈਂ, ਹੇ ਸਾਈਂ! ਕੱਲਮਕੱਲਾ ਤੂੰ ਹੀ ਹੈਂ। ਮਃ ੧ ॥ ਪਹਿਲੀ ਪਾਤਸ਼ਾਹੀ। ਪਰੰਦਏ ਨ ਗਿਰਾਹ ਜਰ ॥ ਪੰਛੀਆਂ ਦੀ ਗੰਢ ਵਿੱਚ ਕੋਈ ਮਾਲ ਧਨ ਨਹੀਂ। ਦਰਖਤ ਆਬ ਆਸ ਕਰ ॥ ਊਹ ਪਾਣੀ ਅਤੇ ਬ੍ਰਿਛਾਂ ਤੇ ਆਪਣੀ ਉਮੀਦ ਰੱਖਦੇ ਹਨ। ਦਿਹੰਦ ਸੁਈ ॥ ਕੇਵਲ ਉਹ ਹੀ ਦੇਣ ਵਾਲਾ ਹੈ। ਏਕ ਤੁਈ ਏਕ ਤੁਈ ॥੬॥ ਕੇਵਲ ਤੂੰ ਹੀ ਹੈ। ਹੇ ਸੁਆਮੀ! ਕੇਵਲ ਤੂੰ ਹੀ ਹੈ। ਮਃ ੧ ॥ ਪਹਿਲੀ ਪਾਤਸ਼ਾਹੀ। ਨਾਨਕ ਲਿਲਾਰਿ ਲਿਖਿਆ ਸੋਇ ॥ ਨਾਨਕ, ਜਿਹੜਾ ਮੱਥੇ ਉਤੇ ਲਿਖਿਆ ਹੋਇਆ ਹੈ, ਮੇਟਿ ਨ ਸਾਕੈ ਕੋਇ ॥ ਕੋਈ ਜਣਾ ਉਸ ਨੂੰ ਮੇਸ ਨਹੀਂ ਸਕਦਾ। ਕਲਾ ਧਰੈ ਹਿਰੈ ਸੁਈ ॥ ਉਹ ਸਾਹਿਬ ਪ੍ਰਾਣੀ ਵਿੱਚ ਸੱਤਿਆ ਸਥਾਪਨ ਕਰਦਾ ਹੈ, ਅਤੇ ਫਿਰ ਵਾਪਸ ਲੈ ਲੈਂਦਾ ਹੈ। ਏਕੁ ਤੁਈ ਏਕੁ ਤੁਈ ॥੭॥ ਕੇਵਲ ਤੂੰ ਹੀ ਹੈਂ ਹੇ ਸੁਆਮੀ! ਕੇਵਲ ਤੂੰ ਹੀ ਹੈਂ! ਪਉੜੀ ॥ ਪਾਉੜੀ। ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ ॥ ਸੱਚਾ ਹੈ ਤੇਰਾ ਫੁਰਮਾਨ ਹੇ ਸੁਆਮੀ! ਗੁਰਾਂ ਦੁਆਰਾ ਇਹ ਜਾਣਿਆ ਜਾਂਦਾ ਹੈ। ਗੁਰਮਤੀ ਆਪੁ ਗਵਾਇ ਸਚੁ ਪਛਾਣਿਆ ॥ ਗੁਰਾਂ ਦੇ ਉਪਦੇਸ਼ ਦੁਆਰਾ ਆਪਣਾ ਆਪ ਗੁਆ ਕੇ ਮੈਂ ਸੱਚ ਨੂੰ ਸਿਞਾਣ ਲਿਆ ਹੈ। ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥ ਸੱਚੀ ਹੈ ਤੇਰੀ ਦਰਗਾਹ ਜੋ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਗਟ ਹੁੰਦੀ ਹੈ। ਸਚਾ ਸਬਦੁ ਵੀਚਾਰਿ ਸਚਿ ਸਮਾਣਿਆ ॥ ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਸੱਤ ਪੁਰਖ ਅੰਦਰ ਲੀਨ ਹੋ ਗਿਆ ਹਾਂ। ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ ॥ ਆਪ ਹੁਦਰੇ ਸਦੀਵ ਹੀ ਝੂਠੇ ਹਨ, ਵਹਿਮ ਨੇ ਉਹਨਾਂ ਨੂੰ ਕੁਰਾਹੇ ਪਾ ਛੱਡਿਆ ਹੈ। ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ ॥ ਗੰਦਗੀ ਵਿੱਚ ਉਹਨਾਂ ਦਾ ਵਸੇਬਾ ਹੈ। ਊਹ ਨਾਮ ਦੇ ਸਵਾਦ ਨੂੰ ਨਹੀਂ ਜਾਣਦੇ। ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ ॥ ਰੱਬ ਦੇ ਨਾਮ ਦੇ ਬਾਝੋਂ ਉਹ ਆਉਣ ਤੇ ਜਾਣ ਦਾ ਕਸ਼ਟ ਉਠਾਉਂਦੇ ਹਨ। ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥੧੩॥ ਨਾਨਕ ਸਾਹਿਬ ਆਪੇ ਹੀ ਪ੍ਰਤੱਖ ਕਰਨਹਾਰ ਹੈ। ਜੋ ਨਕਲੀ ਤੇ ਅਸਲੀ ਨੂੰ ਸਿਞਾਣ ਲੈਂਦਾ ਹੈ। ਸਲੋਕੁ ਮਃ ੧ ॥ ਸਲੋਕ ਪਹਿਲੀ ਪਾਤਸ਼ਾਹੀ। ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥ ਸ਼ੇਰਾਂ, ਬਾਜਾਂ, ਇੱਲਾਂ ਤੇ ਬਹਿਰੀਆਂ ਇਹਨਾਂ ਨੂੰ ਸਾਹਿਬ ਘਾਸ ਖੁਆ ਦਿੰਦਾ ਹੈ। ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥ ਜੋ ਘਾਸ ਖਾਂਦੇ ਹਨ, ਉਹਨਾਂ ਨੂੰ ਉਹ ਗੋਸਤ ਖੁਆ ਦਿੰਦਾ ਹੈ। ਇਹ ਜੀਵਨ ਦਾ ਮਾਰਗ ਉਹ ਜਾਰੀ ਕਰ ਸਕਦਾ ਹੈ। ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥ ਉਹ ਦਰਿਆਵਾਂ ਅੰਦਰ ਉਚੇ ਟਿੱਲੇ ਵਿਖਾਲ ਦਿੰਦਾ ਹੈ। ਅਤੇ ਰੇਗਿਸਤਾਨ ਨੂੰ ਉਹ ਅਥਾਹ ਸਮੁੰਦਰ ਬਣਾ ਦਿੰਦਾ ਹੈ। ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ॥ ਇੱਕ ਕੀਟ ਨੂੰ ਉਹ ਬਾਦਸ਼ਾਹੀ ਤੇ ਸਥਾਪਨ ਕਰ ਦਿੰਦਾ ਹੈ ਅਤੇ ਫੌਜ ਨੂੰ ਉਹ ਰਾਖ ਬਣਾ ਦਿੰਦਾ ਹੈ। ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥ ਸਾਰੇ ਪ੍ਰਾਣਧਾਰੀ ਸਵਾਸ ਲੈ ਕੇ ਜਿਉਂਦੇ ਹਨ। ਸਵਾਸ ਤਦ ਕੀ ਕਰ ਸਕਦਾ ਹੈ, ਜੇਕਰ ਉਹ ਜਿਉਂਣਾ ਚਾਹੇ? ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥੧॥ ਨਾਨਕ ਜਿਸ ਤਰ੍ਹਾਂ ਸੱਚੇ ਸੁਆਮੀ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਊਹ ਰੋਜੀ ਦਿੰਦਾ ਹੈ। ਮਃ ੧ ॥ ਪਹਿਲੀ ਪਾਤਸ਼ਾਹੀ। ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ ॥ ਕਈ ਗੋਸਤ ਖਾਣ ਵਾਲੇ ਹਨ ਅਤੇ ਕਈ ਘਾਹ ਫੂਸ ਖਾਂਦੇ ਹਨ। ਇਕਨਾ ਛਤੀਹ ਅੰਮ੍ਰਿਤ ਪਾਹਿ ॥ ਕਈਆਂ ਨੂੰ ਛੱਤੀ ਪ੍ਰਕਾਰ ਦੀਆਂ ਨਿਆਮਤਾਂ ਪ੍ਰਾਪਤ ਹੈਨ। ਇਕਿ ਮਿਟੀਆ ਮਹਿ ਮਿਟੀਆ ਖਾਹਿ ॥ ਕਈ ਧਰਤੀ ਅੰਦਰ ਰਹਿੰਦੇ ਹਨ ਅਤੇ ਮਿੱਟੀ ਖਾਂਦੇ ਹਨ। ਇਕਿ ਪਉਣ ਸੁਮਾਰੀ ਪਉਣ ਸੁਮਾਰਿ ॥ ਕਈ ਪ੍ਰਾਣਾਯਾਮ ਦੇ ਅਭਿਲਾਸੀ ਹਨ, ਅਤੇ ਆਪਣੇ ਸੁਆਸ ਗਿਣਦੇ ਹਨ। ਇਕਿ ਨਿਰੰਕਾਰੀ ਨਾਮ ਆਧਾਰਿ ॥ ਕਈ ਆਕਾਰ ਰਹਿਤ ਸਾਈਂ ਦੇ ਪੁਜਾਰੀ ਹਨ ਤੇ ਉਹਨਾਂ ਨੂੰ ਨਾਮ ਦਾ ਹੀ ਆਸਰਾ ਹੈ। ਜੀਵੈ ਦਾਤਾ ਮਰੈ ਨ ਕੋਇ ॥ ਦਾਤਾਰ ਸਦੀਵ ਹੀ ਜਿਉਂਦਾ ਹੈ। ਥੋੜੇ ਕਰਨ ਕੋਈ ਨਹੀਂ ਮਰਦਾ। ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ ॥੨॥ ਨਾਨਕ ਜੋ ਊਹ ਸਾਹਿਬ ਨੂੰ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦੇ ਉਹ ਠੱਗੇ ਜਾਂਦੇ ਹਨ। ਪਉੜੀ ॥ ਪਉੜੀ। ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ॥ ਚੰਗੇ ਭਾਗਾਂ ਦੁਆਰਾ ਇਨਸਾਨ ਸੱਚੇ ਗੁਰਾਂ ਦੀ ਟਹਿਲ ਸੇਵਾ ਕਰਦਾ ਹੈ। ਗੁਰਮਤੀ ਆਪੁ ਗਵਾਇ ਨਾਮੁ ਧਿਆਈਐ ॥ ਗੁਰਾਂ ਦੇ ਊਪਦੇਸ਼ ਤਾਬੇ ਆਪਣੇ ਆਪ ਨੂੰ ਗੁਆ ਕੇ ਪ੍ਰਾਣੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ। ਦੂਜੀ ਕਾਰੈ ਲਗਿ ਜਨਮੁ ਗਵਾਈਐ ॥ ਹੋਰਸ ਕੰਮਕਾਜ ਨਾਲ ਜੁੜ ਕੇ ਬੰਦਾ ਆਪਣਾ ਜੀਵਨ ਵੰਞਾ ਲੈਂਦਾ ਹੈ। ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ ॥ ਨਾਮ ਦੇ ਬਾਜੋਂ ਸਾਰਾ ਕੁਝ ਜੋ ਆਦਮੀ ਪਹਿਨਦਾ ਤੇ ਖਾਂਦਾ ਹੈ, ਜਹਿਰ ਹੈ। ਸਚਾ ਸਬਦੁ ਸਾਲਾਹਿ ਸਚਿ ਸਮਾਈਐ ॥ ਸੱਚੇ ਨਾਮ ਦੇ ਸਿਫ਼ਤ ਸ਼ਲਾਘਾ ਕਰਨ ਦੁਆਰਾ ਮਨੁੱਖ ਸੱਚੇ ਮਾਲਕ ਵਿੰਚ ਲੀਨ ਹੋ ਜਾਂਦਾ ਹੈ। ਵਿਣੁ ਸਤਿਗੁਰੁ ਸੇਵੇ ਨਾਹੀ ਸੁਖਿ ਨਿਵਾਸੁ ਫਿਰਿ ਫਿਰਿ ਆਈਐ ॥ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੇ ਬਗੈਰ ਇਨਸਾਨ ਨੂੰ ਆਰਾਮ ਅੰਦਰ ਵਸੇਬਾ ਨਹੀਂ ਮਿਲਦਾ ਅਤੇ ਉਹ ਮੁੜ ਮੁੜ ਕੇ ਜੰਮਦਾ ਰਹਿੰਦਾ ਹੈ। ਦੁਨੀਆ ਖੋਟੀ ਰਾਸਿ ਕੂੜੁ ਕਮਾਈਐ ॥ ਝੂਠੀ ਪੂੰਜੀ ਨਾਲ ਜੀਵ ਜਹਾਨ ਅੰਦਰ ਝੂਠ ਦੀ ਖੱਟੀ ਖੱਟਦਾ ਹੈ। ਨਾਨਕ ਸਚੁ ਖਰਾ ਸਾਲਾਹਿ ਪਤਿ ਸਿਉ ਜਾਈਐ ॥੧੪॥ ਨਾਨਕ ਨਿਰਮਲ ਸੱਚੇ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਇਨਸਾਨ ਇਜਤ ਨਾਲ ਜਾਂਦਾ ਹੈ। ਸਲੋਕੁ ਮਃ ੧ ॥ ਸਲੋਕ ਪਹਿਲੀ ਪਾਤਸ਼ਾਹੀ। ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ ॥ ਜਦ ਤੈਨੂੰ ਚੰਗਾ ਲੱਗਦਾ ਹੈ ਤਦ ਆਦਮੀ ਸੰਗੀਤਕ ਸਾਜ ਵਜਾਉਂਦਾ ਤੇ ਗਾਉਂਦਾ ਹੈ। ਜਦ ਤੇਰੀ ਰਜਾ ਹੁੰਦੀ ਹੈ ਉਹ ਪਾਣੀ ਵਿੱਚ ਨਹਾਉਂਦਾ ਹੈ। copyright GurbaniShare.com all right reserved. Email:- |