Page 146
ਤੀਜੈ ਮੁਹੀ ਗਿਰਾਹ ਭੁਖ ਤਿਖਾ ਦੁਇ ਭਉਕੀਆ ॥
ਤੀਜੇ ਪਹਿਰ ਅੰਦਰ ਜਦ ਖੁਦਿਆ ਅਤੇ ਪਿਆਸ ਦੋਵੇ ਟਊਂ ਟਊਂ ਕਰਦੀਆਂ ਹਨ, ਭੋਜਨ ਦੀਆਂ ਬੁਰਕੀਆਂ ਮੂੰਹ ਵਿੱਚ ਪਾਈਆਂ ਜਾਂਦੀਆਂ ਹਨ।

ਖਾਧਾ ਹੋਇ ਸੁਆਹ ਭੀ ਖਾਣੇ ਸਿਉ ਦੋਸਤੀ ॥
ਜੋ ਖਾ ਲਿਆ ਹੈ, ਉਹ ਭਸਮ ਹੋ ਜਾਂਦਾ ਹੈ, ਪਰ ਤਾਂ ਭੀ ਆਦਮੀ ਦੀ ਖਾਣ ਨਾਲ ਯਾਰੀ ਹੈ।

ਚਉਥੈ ਆਈ ਊਂਘ ਅਖੀ ਮੀਟਿ ਪਵਾਰਿ ਗਇਆ ॥
ਚੌਥੇ ਪਹਿਰ ਅੰਦਰ ਆਦਮੀ ਨੂੰ ਨੀਦਰ ਆ ਜਾਂਦੀ ਹੈ, ਉਅ ਆਪਣੀਆਂ ਅੱਖਾਂ ਮੀਚ ਲੈਂਦਾ ਹੈ ਅਤੇ ਸੁਪਨਿਆਂ ਦੇ ਮੰਡਲ ਵਿੰਚ ਚਲਿਆ ਜਾਂਦਾ ਹੈ।

ਭੀ ਉਠਿ ਰਚਿਓਨੁ ਵਾਦੁ ਸੈ ਵਰ੍ਹ੍ਹਿਆ ਕੀ ਪਿੜ ਬਧੀ ॥
ਉਠ ਕੇ ਉਹ ਮੁੜ ਬਖੇੜਾ ਖੜਾ ਕਰ ਦਿੰਦਾ ਹੈ ਅਤੇ ਇਉਂ ਅਖਾੜਾ ਬੰਨ੍ਹਦਾ ਹੈ, ਜਿਸ ਤਰ੍ਹਾ ਉਸ ਨੇ ਸੈਕੜੇ ਸਾਲ ਜਿਊਣਾ ਹੈ।

ਸਭੇ ਵੇਲਾ ਵਖਤ ਸਭਿ ਜੇ ਅਠੀ ਭਉ ਹੋਇ ॥
ਜੇਕਰ ਦਿਨ ਦੇ ਅੱਠਾਂ ਹੀ ਪਹਿਰਾਂ ਅੰਦਰ, ਸਾਰਿਆਂ ਵਕਤਾਂ ਅਤੇ ਹਰ ਮੁਹਤ ਵਿੱਚ, ਬੰਦਾ ਰੱਬ ਦਾ ਡਰ ਮਹਿਸੂਸ ਕਰੇ।

ਨਾਨਕ ਸਾਹਿਬੁ ਮਨਿ ਵਸੈ ਸਚਾ ਨਾਵਣੁ ਹੋਇ ॥੧॥
ਹੇ ਨਾਨਕ! ਤਾਂ ਸੁਆਮੀ ਉਸ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ ਤੇ ਸੱਚਾ ਹੋ ਜਾਂਦਾ ਹੈ ਉਸ ਦਾ ਇਸ਼ਨਾਨ।

ਮਃ ੨ ॥
ਦੂਜੀ ਪਾਤਸ਼ਾਹੀ।

ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ॥
ਉਹੀ ਮੁਕੰਮਲ ਸ਼ਾਹੂਕਾਰ ਹਨ, ਜਿਨ੍ਹਾਂ ਨੇ ਪੂਰਨ ਪ੍ਰਭੂ ਨੂੰ ਪਾ ਲਿਆ ਹੈ।

ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥
ਦਿਨ ਦੇ ਅਠੇ ਪਹਿਰ ਉਹ ਬੇਮੁਹਤਾਜ ਅਤੇ ਇੱਕ ਵਾਹਿਗੁਰੂ ਦੀ ਪ੍ਰੀਤ ਅੰਦਰ ਰਹਿੰਦੇ ਹਨ।

ਦਰਸਨਿ ਰੂਪਿ ਅਥਾਹ ਵਿਰਲੇ ਪਾਈਅਹਿ ॥
ਕੋਈ ਵਿਰਲਾ ਹੀ ਬੇਅੰਤ ਸੁੰਦਰ ਸੁਆਮੀ ਦਾ ਦੀਦਾਰ ਪਾ ਸਕਦਾ ਹੈ।

ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ ॥
ਪੂਰਨ ਚੰਗੇ ਭਾਗਾਂ ਰਾਹੀਂ ਇਨਸਾਨ ਪੂਰਨ ਗੁਰਾਂ ਨੂੰ ਮਿਲਦਾ ਹੈ, ਜਿਨ੍ਹਾਂ ਦੇ ਬਚਨ ਬਿਲਾਸ ਪੂਰਨ ਹਨ।

ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲੁ ॥੨॥
ਨਾਨਕ, ਜੇਕਰ ਗੁਰੂ ਜੀ ਮਨੁੱਖ ਨੂੰ ਮੁਕੰਮਲ ਬਣਾ ਦੇਣ ਤਾਂ ਉਸ ਦਾ ਵਜਨ ਘੱਟ ਨਹੀਂ ਹੁੰਦਾ।

ਪਉੜੀ ॥
ਪਉੜੀ।

ਜਾ ਤੂੰ ਤਾ ਕਿਆ ਹੋਰਿ ਮੈ ਸਚੁ ਸੁਣਾਈਐ ॥
ਜਦ ਤੂੰ ਮੇਰਾ ਹੈਂ, ਮੈਨੂੰ ਬਾਕੀ ਹੋਰ ਕੀ ਚਾਹੀਦਾ ਹੈ? ਮੈਂ ਸੱਚ ਆਖਦਾ ਹਾਂ, ਹੇ ਮੇਰੇ ਸਾਈਂ।

ਮੁਠੀ ਧੰਧੈ ਚੋਰਿ ਮਹਲੁ ਨ ਪਾਈਐ ॥
ਜਿਸ ਨੂੰ ਚੋਰਟੇ ਸੰਸਾਰੀ ਕਾਰਾਂ ਵਿਹਾਰਾਂ ਨੇ ਠੱਗ ਲਿਆ ਹੈ, ਉਹ ਆਪਣੇ ਸੁਆਮੀ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੀ।

ਏਨੈ ਚਿਤਿ ਕਠੋਰਿ ਸੇਵ ਗਵਾਈਐ ॥
ਉਸ ਦਾ ਮਨ ਇਤਨਾ ਪੱਥਰ ਦਿਲ ਹੈ ਕਿ ਉਹ ਉਸ ਦੀ ਚਾਕਰੀ ਦਾ ਅਵੁਸਰ ਗੁਆ ਲੈਂ ਦੀ ਹੈ।

ਜਿਤੁ ਘਟਿ ਸਚੁ ਨ ਪਾਇ ਸੁ ਭੰਨਿ ਘੜਾਈਐ ॥
ਜਿਸ ਦਿਲ ਅੰਦਰ ਸੱਚਾ ਸਾਹਿਬ ਪਾਇਆ ਨਹੀਂ ਜਾਂਦਾ ਉਸ ਨੂੰ ਭੰਨ ਕੇ ਨਵੇਂ ਸਿਰਿਓਂ, ਬਨਾਉਣਾ ਉਚਿੱਤ ਹੈ।

ਕਿਉ ਕਰਿ ਪੂਰੈ ਵਟਿ ਤੋਲਿ ਤੁਲਾਈਐ ॥
ਜਦ ਉਹ ਪੂਰੇ ਵੱਟਿਆਂ ਨਾਲ ਜੋਖੀ ਜਾਂਦੀ ਹੈ, ਉਸ ਦਾ ਵਜਨ ਕਿਸ ਤਰ੍ਹਾਂ ਠੀਕ ਪਾਇਆ ਜਾ ਸਕਦਾ ਹੈ?

ਕੋਇ ਨ ਆਖੈ ਘਟਿ ਹਉਮੈ ਜਾਈਐ ॥
ਜੇਕਰ ਉਸ ਦੀ ਹੰਗਤਾ ਚਲੀ ਜਾਵੇ, ਕੋਈ ਜਣਾ ਨਹੀਂ ਕਹੇਗਾ ਕਿ ਉਹ ਭਾਰੋਂ ਕੱਸੀ ਹੈ।

ਲਈਅਨਿ ਖਰੇ ਪਰਖਿ ਦਰਿ ਬੀਨਾਈਐ ॥
ਸਭ ਕੁਛ ਵੇਖਣਹਾਰ ਸੁਆਮੀ ਦੇ ਦਰਬਾਰ ਅੰਦਰ ਅਸਲੀ ਜਾਂਚੇ ਪੜਤਾਲੇ ਅਤੇ ਕਬੂਲ ਪੈ ਜਾਂਦੇ ਹਨ।

ਸਉਦਾ ਇਕਤੁ ਹਟਿ ਪੂਰੈ ਗੁਰਿ ਪਾਈਐ ॥੧੭॥
ਸੱਚਾ ਸੌਦਾ ਸੂਤ ਕੇਵਲ ਇੱਕ ਹੀ ਦੁਕਾਨ ਵਿੰਚ ਹੈ। ਇਹ ਪੂਰਨ ਗੁਰਾਂ ਪਾਸੋਂ ਪ੍ਰਾਪਤ ਹੁੰਦਾ ਹੈ।

ਸਲੋਕ ਮਃ ੨ ॥
ਸਲੋਕ ਦੂਜੀ ਪਾਤਸ਼ਾਹੀ।

ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ ॥
ਦਿਹੁੰ ਰੈਣ ਦੇ ਅੱਠਾਂ ਪਹਿਰਾਂ, ਅੰਦਰ, ਹੇ ਜੀਵ! ਤੂੰ ਅੱਠ ਚੀਜਾਂ ਨੂੰ ਨਾਸ ਕਰ। ਪੰਜ ਪ੍ਰਾਣ-ਨਾਸਕ ਪਾਪ ਅਤੇ ਤਿੰਨ ਗੁਣ। ਨੌਵੀਂ ਥਾਂ ਤੇ ਤੂੰ ਆਪਣੀ ਦੇਹਿ ਨੂੰ ਕਾਬੂ ਕਰ।

ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ ॥
ਉਸ ਦੇਹਿ ਅੰਦਰ ਅਦੁਤੀ ਸਾਹਿਬ ਦੇ ਨਾਮ ਦੇ ਨੌਂ ਖਜਾਨੇ ਹਨ। ਨੇਕ ਅਤੇ ਗੰਭੀਰ ਪੁਰਸ਼ ਉਹਨਾ ਖਜਾਨਿਆਂ ਨੂੰ ਲੱਭਦੇ ਹਨ।

ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਰੁ ॥
ਗੁਰਾਂ ਨੂੰ ਆਪਣਾ ਰੂਹਾਨੀ ਰਹਿਬਰ ਬਣਾ ਕੇ ਭਾਗਾਂ ਵਾਲੇ ਸਾਹਿਬ ਦਾ ਜੱਸ ਗਾਇਨ ਕਰਦੇ ਹਨ, ਹੇ ਨਾਨਕ!

ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ ॥
ਅੰਮ੍ਰਿਤ ਵੇਲੇ ਦੇ ਚੌਥੇ ਪਹਿਰ ਅੰਦਰ ਉਤਕ੍ਰਿਸ਼ਟਤ ਸਮਝ ਵਾਲੇ ਬੰਦਿਆਂ ਦੇ ਮਨ ਵਿੰਚ ਉਮਾਹ ਪੈਦਾ ਹੁੰਦਾ ਹੈ।

ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ ॥
ਉਨ੍ਹਾਂ ਦੀ ਯਾਰੀ ਦਰਿਆਵਾਂ ਨਾਲ ਹੈ ਅਤੇ ਉਨ੍ਹਾਂ ਦੇ ਚਿੱਤ ਅਤੇ ਮੂੰਹ ਵਿੱਚ ਸੱਚਾ ਨਾਮ ਹੈ।

ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ ॥
ਉਥੇ ਸੁਧਾ-ਰਸ ਵਰਤਾਇਆ ਜਾਂਦਾ ਹੈ ਅਤੇ ਭਾਗਾਂ ਵਾਲਿਆਂ ਨੂੰ ਨਾਮ ਦੀ ਦਾਤ ਮਿਲਦੀ ਹੈ।

ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ॥
ਸਰੀਰ ਸੋਨੇ ਦੀ ਤਰ੍ਹਾਂ ਪਰਖਿਆ ਜਾਂਦਾ ਹੈ ਅਤੇ ਉਹ ਆਤਮਿਕ ਉਨਤੀ ਦਾ ਰੰਗ ਧਾਰਨ ਕਰ ਲੈਂਦਾ ਹੈ।

ਜੇ ਹੋਵੈ ਨਦਰਿ ਸਰਾਫ ਕੀ ਬਹੁੜਿ ਨ ਪਾਈ ਤਾਉ ॥
ਜੇਕਰ ਜਵਾਹਰੀ ਆਪਣੀ ਮਿਹਰ ਦੀ ਨਜਰ ਕਰੇ ਤਾਂ ਇਹ ਮੁੜ ਕੇ ਅੱਗ ਵਿੱਚ ਨਹੀਂ ਪਾਇਆ ਜਾਂਦਾ।

ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ ॥
ਬਾਕੀ ਦਿਆਂ ਸੱਤਾਂ ਪਹਿਰਾਂ ਅੰਦਰ ਸੱਚ ਬੋਲਣਾ ਅਤੇ ਵਿਦਵਾਨ ਦੇ ਕੋਲ ਬੈਠਣਾ ਚੰਗਾ ਹੈ।

ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ ॥
ਉਥੇ ਬਦੀ ਤੇ ਨੇਕੀ ਦੀ ਪਹਿਚਾਨ ਹੁੰਦੀ ਹੈ ਅਤੇ ਝੂਠ ਦੀ ਪੂੰਜੀ ਕਮ ਹੁੰਦੀ ਹੈ।

ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ ॥
ਉਥੇ ਨਕਲੀ ਪਰੇ ਸੁੱਟੇ ਜਾਂਦੇ ਹਨ ਅਤੇ ਅਸਲੀਆਂ ਨੂੰ ਵਾਹ ਵਾਹ ਮਿਲਦੀ ਹੈ।

ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ ॥੧॥
ਬੇਫਾਇਦਾ ਹੈ ਇਨਸਾਨ ਦਾ ਬੋਲਣ ਚਨਣ ਹੇ ਨਾਨਕ! ਖੁਸ਼ੀ ਤੇ ਗਮੀ ਮਾਲਕ ਦੇ ਕੋਲ (ਵੱਸ ਵਿੱਚ) ਹਨ।

ਮਃ ੨ ॥
ਦੂਜੀ ਪਾਤਸ਼ਾਹੀ।

ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਹਵਾ ਗੁਰੂ ਹੈ, ਜਲ ਬਾਬਲ, ਧਰਤੀ ਵੱਡੀ ਅਮੜੀ,

ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਅਤੇ ਦਿਹੁੰ ਤੇ ਰੈਣ ਦੋਵੇਂ ਉਪਪਿਤਾ ਤੇ ਉਪਮਾਤਾ ਹਨ ਜਿਨ੍ਹਾਂ ਦੀ ਗੋਦੀ ਵਿੱਚ ਸਾਰਾ ਜਹਾਨ ਖੇਡਦਾ ਹੈ।

ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ ॥
ਨੇਕੀਆਂ ਅਤੇ ਬਦੀਆਂ ਧਰਮ ਰਾਜੇ ਦੀ ਹਜੂਰੀ ਵਿੱਚ ਪੜ੍ਹੀਆਂ ਜਾਣਗੀਆਂ।

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਆਪੋ ਆਪਣੇ ਅਮਲਾਂ ਅਨੁਸਾਰ, ਕਈ ਸੁਆਮੀ ਦੇ ਨਜਦੀਕ ਅਤੇ ਕਈ ਦੁਰੇਡੇ ਹੋਣਗੇ।

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਜਿਨ੍ਹਾਂ ਨੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਜੋ ਕਰੜੀਆਂ ਘਾਲਾਂ ਕਮਾ ਕੇ ਤੁਰੇ ਹਨ।

ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ ॥੨॥
ਨਾਨਕ ਉਨ੍ਹਾਂ ਦੇ ਚਿਹਰੇ ਰੌਸ਼ਨ ਹੋਣਗੇ ਅਤੇ ਅਨੇਕਾਂ ਹੀ ਉਨ੍ਹਾਂ ਦੇ ਸਾਥ ਸੰਗ ਵਾਲੇ ਖਲਾਸੀ ਪਾ ਜਾਣਗੇ।

ਪਉੜੀ ॥
ਪਉੜੀ।

ਸਚਾ ਭੋਜਨੁ ਭਾਉ ਸਤਿਗੁਰਿ ਦਸਿਆ ॥
ਸੱਚੀ ਖੁਰਾਕ ਪ੍ਰਭੂ ਦੀ ਪ੍ਰੀਤ ਹੈ। ਸੱਚੇ ਗੁਰੂ ਇਸ ਤਰ੍ਹਾਂ ਦਸਦੇ ਹਨ।

ਸਚੇ ਹੀ ਪਤੀਆਇ ਸਚਿ ਵਿਗਸਿਆ ॥
ਸੱਚੇ ਖਾਣੇ ਨਾਲ ਮੈਂ ਤ੍ਰਿਪਤ ਹੋ ਗਿਆ ਹਾਂ ਅਤੇ ਸੱਚ ਨਾਲ ਮੈਂ ਪ੍ਰਸੰਨ ਹੋਇਆ ਹਾਂ।

ਸਚੈ ਕੋਟਿ ਗਿਰਾਂਇ ਨਿਜ ਘਰਿ ਵਸਿਆ ॥
ਸੱਚੇ ਹਨ ਕਿਲ੍ਹੇ ਤੇ ਪਿੰਡ, ਉਸ ਦੇ ਜੋ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸਦਾ ਹੈ।

ਸਤਿਗੁਰਿ ਤੁਠੈ ਨਾਉ ਪ੍ਰੇਮਿ ਰਹਸਿਆ ॥
ਜਦ ਸੱਚਾ ਗੁਰੂ ਪ੍ਰਸੰਨ ਹੁੰਦਾ ਹੈ, ਇਨਸਾਨ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਅਤੇ ਉਹ ਸਾਈਂ ਦੇ ਸਨੇਹ ਅਦਰ ਪ੍ਰਫੁਲਤ ਹੁੰਦਾ ਹੈ।

ਸਚੈ ਦੈ ਦੀਬਾਣਿ ਕੂੜਿ ਨ ਜਾਈਐ ॥
ਸੱਚੇ ਸਾਹਿਬ ਦੇ ਦਰਬਾਰ ਅੰਦਰ ਬੰਦਾ ਝੂਠ ਦੇ ਰਾਹੀਂ ਪ੍ਰਵੇਸ਼ ਨਹੀਂ ਕਰ ਸਕਦਾ।

ਝੂਠੋ ਝੂਠੁ ਵਖਾਣਿ ਸੁ ਮਹਲੁ ਖੁਆਈਐ ॥
ਨਿਰੋਲ ਕੂੜ ਬੋਲਣ ਦੁਆਰਾ, ਬੰਦਾ ਸਾਹਿਬ ਦੇ ਉਸ ਮੰਦਰ ਤੋਂ ਵਾਂਝਿਆ ਰਹਿ ਜਾਂਦਾ ਹੈ।

copyright GurbaniShare.com all right reserved. Email:-