ਇਹ ਸ੍ਰਪਨੀ ਤਾ ਕੀ ਕੀਤੀ ਹੋਈ ॥
ਇਹ ਮਾਇਆ ਉਸ ਦੀ ਪੈਦਾ ਕੀਤੀ ਹੋਈ ਹੈ। ਬਲੁ ਅਬਲੁ ਕਿਆ ਇਸ ਤੇ ਹੋਈ ॥੪॥ ਆਪਣੇ ਆਪ ਉਸ ਵਿੱਚ ਕਿਹੜੀ ਤਾਕਤ ਜਾਂ ਕਮਜ਼ੋਰੀ ਹੈ? ਇਹ ਬਸਤੀ ਤਾ ਬਸਤ ਸਰੀਰਾ ॥ ਜੇਕਰ ਉਹ ਬੰਦੇ ਦੇ ਨਾਲ ਵਸਦੀ ਹੈ, ਤਦ ਉਸ ਦੀ ਆਤਮਾ ਦੇਹ ਵਿੱਚ ਵਸਦੀ ਹੈ। ਗੁਰ ਪ੍ਰਸਾਦਿ ਸਹਜਿ ਤਰੇ ਕਬੀਰਾ ॥੫॥੬॥੧੯॥ ਗੁਰਾਂ ਦੀ ਮਿਹਰ ਸਦਕਾ ਕਬੀਰ, ਸੁਖੈਨ ਹੀ ਪਾਰ ਉੱਤਰ ਗਿਆ ਹੈ। ਆਸਾ ॥ ਆਸਾ। ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ ॥ ਕੁੱਤੇ ਨੂੰ ਸਿੰਮ੍ਰਿਤੀਆਂ ਪੜ੍ਹ ਕੇ ਸੁਣਾਉਣ ਦਾ ਕੀ ਫਾਇਦਾ ਹੈ? ਕਹਾ ਸਾਕਤ ਪਹਿ ਹਰਿ ਗੁਨ ਗਾਏ ॥੧॥ ਮਾਦਾ-ਪ੍ਰਸਤ ਕੋਲ ਹਰੀ ਦਾ ਜੱਸ ਗਾਇਨ ਕਰਨ ਦਾ ਕੀ ਲਾਭ? ਰਾਮ ਰਾਮ ਰਾਮ ਰਮੇ ਰਮਿ ਰਹੀਐ ॥ ਤੂੰ ਵਾਹਿਗੁਰੂ ਸੁਆਮੀ ਦੇ ਨਾਮ ਵਿੱਚ ਪੂਰੀ ਤਰ੍ਹਾਂ ਲੀਨ ਹੋਇਆ ਰਹੁ। ਸਾਕਤ ਸਿਉ ਭੂਲਿ ਨਹੀ ਕਹੀਐ ॥੧॥ ਰਹਾਉ ॥ ਭੁਲ ਕੇ ਭੀ ਇਸ ਦਾ ਨਾਸਤਕ ਕੋਲ ਜ਼ਿਕਰ ਨਾਂ ਕਰ। ਠਹਿਰਾਉ। ਕਊਆ ਕਹਾ ਕਪੂਰ ਚਰਾਏ ॥ ਆਦਮੀ ਕਾਂ ਨੂੰ ਕਿਉਂ ਮੁਸ਼ਕ-ਕਾਫੂਰ ਭੇਟਾ ਕਰੇ? ਕਹ ਬਿਸੀਅਰ ਕਉ ਦੂਧੁ ਪੀਆਏ ॥੨॥ ਤੂੰ ਨਾਗ ਨੂੰ ਦੁੱਧ ਕਿਉਂ ਪਿਆਉਂਦਾ ਹੈ? ਸਤਸੰਗਤਿ ਮਿਲਿ ਬਿਬੇਕ ਬੁਧਿ ਹੋਈ ॥ ਸਾਧ ਸੰਗਤ ਨਾਲ ਮਿਲਣ ਦੁਆਰਾ ਪ੍ਰਬੀਨਤਾ ਅਤੇ ਸਮਝ ਪ੍ਰਾਪਤ ਹੁੰਦੀਆਂ ਹਨ। ਪਾਰਸੁ ਪਰਸਿ ਲੋਹਾ ਕੰਚਨੁ ਸੋਈ ॥੩॥ ਉਹ ਲੋਹਾ, ਜਿਹੜਾ ਰਸਾਇਣ ਨਾਲ ਛੁਹ ਜਾਂਦਾ ਹੈ, ਸੋਨਾ ਹੋ ਜਾਂਦਾ ਹੈ। ਸਾਕਤੁ ਸੁਆਨੁ ਸਭੁ ਕਰੇ ਕਰਾਇਆ ॥ ਕੁੱਤੜ ਮਾਇਆ ਦਾ ਉਪਾਸ਼ਕ ਸਾਰਾ ਕੁਛ ਓਹੀ ਕਰਦਾ ਹੈ, ਜਿਹੜਾ ਸੁਆਮੀ ਉਸ ਪਾਸੋਂ ਕਰਵਾਉਂਦਾ ਹੈ। ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥੪॥ ਉਹ ਓਹੀ ਕੰਮ ਕਰਦਾ ਹੈ ਜਿਹੜਾ ਉਸ ਲਈ ਐਨ ਮੁੱਢ ਤੋਂ ਲਿਖਿਆ ਹੋਇਆ ਹੈ। ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ ॥ ਜੇਕਰ ਤੂੰ ਆਬਿ-ਹਿਯਾਤ (ਅੰਮ੍ਰਿਤ) ਨੂੰ ਲੈ ਕੇ ਇਸ ਨਾਲ ਨਿੰਮ ਨੂੰ ਸਿੰਜੇ, ਕਹਤ ਕਬੀਰ ਉਆ ਕੋ ਸਹਜੁ ਨ ਜਾਈ ॥੫॥੭॥੨੦॥ ਕਬੀਰ ਜੀ ਆਖਦੇ ਹਨ, ਉਸ ਦੀ ਕੁਦਰਤੀ ਖਸਲਤ ਦੂਰ ਨਹੀਂ ਹੋਵੇਗੀ। ਆਸਾ ॥ ਆਸਾ। ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥ ਲੰਕਾ ਵਰਗਾ ਗੜ੍ਹ ਅਤੇ ਸਮੁੰਦਰ ਵਰਗੀ ਖੰਧਕ, ਤਿਹ ਰਾਵਨ ਘਰ ਖਬਰਿ ਨ ਪਾਈ ॥੧॥ ਉਸ ਰਾਵਨ ਦੇ ਘਰਾਣੇ ਦੀ ਕੋਈ ਉਘ-ਸੁਘ ਹੀ ਨਹੀਂ। ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥ ਮੈਂ ਕਾਹਦੀ ਯਾਚਨਾ ਕਰਾਂ? ਕੋਈ ਸ਼ੈ ਭੀ ਸਥਿਰ ਨਹੀਂ ਰਹਿੰਦੀ। ਦੇਖਤ ਨੈਨ ਚਲਿਓ ਜਗੁ ਜਾਈ ॥੧॥ ਰਹਾਉ ॥ ਮੇਰੀ ਅੱਖੀ ਵੇਖਦਿਆਂ ਹੀ ਜਹਾਨ ਤੁਰਿਆ ਜਾ ਰਿਹਾ ਹੈ। ਠਹਿਰਾਉ। ਇਕੁ ਲਖੁ ਪੂਤ ਸਵਾ ਲਖੁ ਨਾਤੀ ॥ ਇਕ ਲੱਖ ਪੁੱਤ੍ਰ ਅਤੇ ਸਵਾ ਲੱਖ ਪੋਤ੍ਰੇ, ਤਿਹ ਰਾਵਨ ਘਰ ਦੀਆ ਨ ਬਾਤੀ ॥੨॥ ਉਸ ਰਾਵਨ ਦੇ ਗ੍ਰਿਹ ਵਿੱਚ ਨਾਂ ਦੀਵਾ ਸੀ ਅਤੇ ਨਾਂ ਹੀ ਬੱਤੀ। ਚੰਦੁ ਸੂਰਜੁ ਜਾ ਕੇ ਤਪਤ ਰਸੋਈ ॥ ਚੰਦਰਮਾ ਅਤੇ ਸੂਰਜ ਉਸ ਦਾ ਖਾਣਾ ਪਕਾਉਂਦੇ ਸਨ। ਬੈਸੰਤਰੁ ਜਾ ਕੇ ਕਪਰੇ ਧੋਈ ॥੩॥ ਅੱਗ ਉਸ ਦੇ ਕਪੜੇ ਧੋਦੀਂ ਸੀ। ਗੁਰਮਤਿ ਰਾਮੈ ਨਾਮਿ ਬਸਾਈ ॥ ਜੋ ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਵਸਾਉਂਦਾ ਹੈ, ਅਸਥਿਰੁ ਰਹੈ ਨ ਕਤਹੂੰ ਜਾਈ ॥੪॥ ਉਹ ਕਾਇਮ ਰਹਿੰਦਾ ਹੈ ਅਤੇ ਕਿਧਰੇ ਭੀ ਨਹੀਂ ਜਾਂਦਾ। ਕਹਤ ਕਬੀਰ ਸੁਨਹੁ ਰੇ ਲੋਈ ॥ ਕਬੀਰ ਜੀ ਆਖਦੇ ਹਨ, ਤੁਸੀਂ ਸ੍ਰਵਣ ਕਰੋ, ਹੇ ਲੋਕੋ! ਰਾਮ ਨਾਮ ਬਿਨੁ ਮੁਕਤਿ ਨ ਹੋਈ ॥੫॥੮॥੨੧॥ ਵਿਆਪਕ ਵਾਹਿਗੁਰੂ ਦੇ ਨਾਮ ਦੇ ਬਾਝੋਂ, ਇਨਸਾਨ ਮੋਖਸ਼ ਨਹੀਂ ਹੁੰਦਾ। ਆਸਾ ॥ ਆਸਾ। ਪਹਿਲਾ ਪੂਤੁ ਪਿਛੈਰੀ ਮਾਈ ॥ ਅੱਵਲ ਪੁੱਤ ਜੰਮਿਆ ਤੇ ਮਗਰੋਂ ਮਾਤਾ। ਗੁਰੁ ਲਾਗੋ ਚੇਲੇ ਕੀ ਪਾਈ ॥੧॥ ਗੁਰੂ ਆਪਣੇ ਮੁਰੀਦ ਦੇ ਪੈਰੀਂ ਪੈਂਦਾ ਹੈ। ਏਕੁ ਅਚੰਭਉ ਸੁਨਹੁ ਤੁਮ੍ਹ੍ਹ ਭਾਈ ॥ ਇਹ ਹੈਰਾਨੀ ਦੀ ਗੱਲ ਸੁਣੋ, ਤੁਸੀਂ ਹੇ ਭਰਾਓ! ਦੇਖਤ ਸਿੰਘੁ ਚਰਾਵਤ ਗਾਈ ॥੧॥ ਰਹਾਉ ॥ ਮੈਂ ਸ਼ੇਰ ਨੂੰ ਗਾਈਆ ਚਰਾਉਂਦਾ ਹੋਇਆ ਵੇਖਿਆ ਹੈ। ਠਹਿਰਾਉ। ਜਲ ਕੀ ਮਛੁਲੀ ਤਰਵਰਿ ਬਿਆਈ ॥ ਪਾਣੀ ਦੀ ਮੱਛੀ ਬਿਰਛ ਉਤੇ ਬੱਚਾ ਜਣਦੀ ਹੈ। ਦੇਖਤ ਕੁਤਰਾ ਲੈ ਗਈ ਬਿਲਾਈ ॥੨॥ ਮੈਂ ਇਕ ਬਿੱਲੀ ਨੂੰ ਕੁੱਤਾ ਚੁੱਕੀ ਲਈ ਜਾਂਦੀ ਵੇਖਿਆ ਹੈ। ਤਲੈ ਰੇ ਬੈਸਾ ਊਪਰਿ ਸੂਲਾ ॥ ਟਹਿਣੀਆਂ ਹੇਠਾਂ ਹਨ ਅਤੇ ਜੜ੍ਹਾ ਉੱਤੇ। ਤਿਸ ਕੈ ਪੇਡਿ ਲਗੇ ਫਲ ਫੂਲਾ ॥੩॥ ਉਸ ਦਰਖਤ ਦੇ ਤਨੇ ਨੂੰ ਫਲ ਅਤੇ ਫੁੱਲ ਲਗੇ ਹੋਏ ਹਨ। ਘੋਰੈ ਚਰਿ ਭੈਸ ਚਰਾਵਨ ਜਾਈ ॥ ਘੋੜੇ ਤੇ ਚੜ੍ਹ ਕੇ ਮੈਹ ਇਸ ਨੂੰ ਚਰਾਉਣ ਲਿਜਾਂਦੀ ਹੈ। ਬਾਹਰਿ ਬੈਲੁ ਗੋਨਿ ਘਰਿ ਆਈ ॥੪॥ ਬਲ੍ਹਦ ਅਜੇ ਬਾਹਰ ਹੀ ਹੈ ਤੇ ਇਸ ਦੀ ਗੂਣ (ਛੱਟ) ਮਕਾਨ ਤੇ ਅੱਪੜ ਗਈ ਹੈ। ਕਹਤ ਕਬੀਰ ਜੁ ਇਸ ਪਦ ਬੂਝੈ ॥ ਕਬੀਰ ਜੀ ਆਖਦੇ ਹਨ, ਜਿਹੜਾ ਇਸ ਸ਼ਬਦ ਨੂੰ ਸਮਝਦਾ ਹੈ, ਰਾਮ ਰਮਤ ਤਿਸੁ ਸਭੁ ਕਿਛੁ ਸੂਝੈ ॥੫॥੯॥੨੨॥ ਬਾਈਸ ਚਉਪਦੇ ਤਥਾ ਪੰਚਪਦੇ ਅਤੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ, ਉਹ ਸਾਰਾ ਕੁੱਝ ਜਾਣ ਲੈਦਾ ਹੈ। ਬਾਈ ਚਉਪਦੇ ਅਤੇ ਪੰਜਪਦੇ। ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧ ਆਸਾ ਪੂਜਯ ਸ਼੍ਰੀ ਕਬੀਰ ਜੀ ਦੇ ਤਿਪਦੇ 8, ਦੁਤੁਕੇ 7ਅਤੇ ਇਕ ਤੁਕਾ 1। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ ॥ ਉਸ ਪ੍ਰਭੂ ਨੇ ਤੇਰੀ ਦੇਹ ਨੂੰ ਵੀਰਜ ਤੋਂ ਪੈਦਾ ਕੀਤਾ ਅਤੇ ਅੱਗ ਦੇ ਟੋਏ ਅੰਦਰ ਤੈਨੂੰ ਰੱਖਿਆ ਹੈ। ਦਸ ਮਾਸ ਮਾਤਾ ਉਦਰਿ ਰਾਖਿਆ ਬਹੁਰਿ ਲਾਗੀ ਮਾਇਆ ॥੧॥ ਦਸ ਮਹੀਨੇ ਉਸ ਨੇ ਤੈਨੂੰ ਮਾਂ ਦੇ ਢਿੱਡ ਵਿੱਚ ਰੱਖਿਆ, ਅਤੇ ਫਿਰ ਜੰਮ ਪੈਣ ਉੱਤੇ ਤੈਨੂੰ ਮੋਹਨੀ ਚਿੰਮੜ ਗਈ। ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ ॥ ਹੇ ਬੰਦੇ! ਲਾਲਚ ਨਾਲ ਚਿੰਮੜ ਕੇ ਤੂੰ ਆਪਣਾ ਜਵੇਹਰ ਵਰਗਾ ਜੀਵਨ ਕਿਉਂ ਗਵਾਉਂਦਾ ਹੈ? ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ ॥੧॥ ਰਹਾਉ ॥ ਤੂੰ ਆਪਣੇ ਪਿਛਲੇ ਜਨਮਾਂ ਦੀ ਜ਼ਮੀਨ ਅੰਦਰ ਚੰਗੇ ਅਮਲਾਂ ਦਾ ਬੀ ਨਹੀਂ ਬੀਜਿਆ। ਠਹਿਰਾਉ। ਬਾਰਿਕ ਤੇ ਬਿਰਧਿ ਭਇਆ ਹੋਨਾ ਸੋ ਹੋਇਆ ॥ ਬਾਲਕ ਤੋਂ ਤੂੰ ਬੁੱਢਾ ਹੋ ਗਿਆ ਹੈਂ। ਜੋ ਕੁੱਛ ਹੋਣਾ ਸੀ, ਉਹ ਹੋ ਗਿਆ ਹੈ। ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ ॥੨॥ ਜਦ ਮੌਤ ਦਾ ਦੂਤ ਆ ਕੇ ਤੈਨੂੰ ਬੋਦੀਓ ਪਕੜਦਾ ਹੈ, ਤਦ ਤੂੰ ਕਿਉਂ ਵਿਰਲਾਪ ਕਰਦਾ ਹੈ? ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ ॥ ਤੂੰ ਵਧੇਰੇ ਜਿੰਦਗੀ ਦੀ ਉਮੈਦ ਕਰਦਾ ਹੈਂ ਅਤੇ ਮੌਤ ਤੇਰੇ ਸਾਹ ਪਈ ਤਾੜਦੀ ਹੈ। copyright GurbaniShare.com all right reserved. Email |