ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ ॥੩॥੧॥੨੩॥
ਦੁਨੀਆ ਕੇਵਲ ਇਕ ਖੇਡ ਹੀ ਹੈ, ਹੇ ਕਬੀਰ! ਇਸ ਲਈ ਖਬਰਦਾਰ ਹੋ ਕੇ ਨਰਦਾਂ ਸੁੱਟ। ਆਸਾ ॥ ਆਸਾ। ਤਨੁ ਰੈਨੀ ਮਨੁ ਪੁਨ ਰਪਿ ਕਰਿ ਹਉ ਪਾਚਉ ਤਤ ਬਰਾਤੀ ॥ ਆਪਣੀ ਦੇਹ ਨੂੰ ਮੈਂ ਲਲਾਰੀ ਦੀ ਮੱਟੀ ਬਣਾਉਂਦਾ ਹਾਂ, ਤੇ ਫੇਰ ਆਪਣੀ ਆਤਮਾ ਨੂੰ ਉਸ ਵਿੱਚ ਰੰਗਦਾ ਹਾਂ। ਪੰਜਾਂ ਮੂਲ ਅੰਸ਼ਾਂ ਨੂੰ ਮੈਂ ਆਪਣੇ ਜਾਂਜੀ ਬਣਾਉਂਦਾ ਹਾਂ। ਰਾਮ ਰਾਇ ਸਿਉ ਭਾਵਰਿ ਲੈਹਉ ਆਤਮ ਤਿਹ ਰੰਗਿ ਰਾਤੀ ॥੧॥ ਪ੍ਰਭੂ ਪਾਤਸ਼ਾਹ ਨਾਲ ਮੈਂ ਆਪਣੇ ਵਿਵਾਹ ਦੇ ਫੇਰੇ ਲੈਦਾ ਹਾਂ ਅਤੇ ਮੇਰੀ ਆਤਮਾ ਉਸ ਦੇ ਪ੍ਰੇਮ ਨਾਲ ਰੰਗੀਜ ਗਈ ਹੈ। ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥ ਗਾਇਨ, ਗਾਇਨ ਕਰੋ ਹੇ ਵਿਆਹੀਓ ਹੋਈਓ ਸਖੀਓ! ਵਿਆਹ ਦੇ ਗੀਤ। ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ ॥੧॥ ਰਹਾਉ ॥ ਪ੍ਰਭੂ ਪਾਤਸ਼ਾਹ ਮੇਰੇ ਕੰਤ ਵਜੋ ਮੇਰੇ ਘਰ ਆਇਆ ਹੈ। ਠਹਿਰਾਉ। ਨਾਭਿ ਕਮਲ ਮਹਿ ਬੇਦੀ ਰਚਿ ਲੇ ਬ੍ਰਹਮ ਗਿਆਨ ਉਚਾਰਾ ॥ ਆਪਣੇ ਦਿਲ ਕੰਵਲ ਅੰਦਰ ਮੈਂ ਵੇਦੀ ਬਣਾਈ ਹੈ ਅਤੇ ਮੈਂ ਬ੍ਰਹਿਮ-ਗਿਆਤ ਦਾ ਉਚਾਰਨ ਕੀਤਾ ਹੈ। ਰਾਮ ਰਾਇ ਸੋ ਦੂਲਹੁ ਪਾਇਓ ਅਸ ਬਡਭਾਗ ਹਮਾਰਾ ॥੨॥ ਪ੍ਰਭੂ ਪਾਤਸ਼ਾਹ ਮੈਨੂੰ ਆਪਣੇ ਲਾੜ੍ਹੇ ਵਜੋਂ ਮਿਲ ਗਿਆ ਹੈ, ਐਹੋ ਜੇਹੀ ਵਿਸ਼ਾਲ ਹੈ ਕਿਸਮਤ ਮੇਰੀ। ਸੁਰਿ ਨਰ ਮੁਨਿ ਜਨ ਕਉਤਕ ਆਏ ਕੋਟਿ ਤੇਤੀਸ ਉਜਾਨਾਂ ॥ ਦੇਵਤੇ ਮਨੁੱਖ ਮੌਨੀ ਰਿਸ਼ੀ ਅਤੇ ਤੇਤੀ ਕ੍ਰੋੜ ਦੇਵ, ਆਪੋ ਆਪਣੇ ਉਡਣ-ਖਟੋਲਿਆਂ ਵਿੱਚ ਦ੍ਰਿਸ਼ਯ ਵੇਖਣ ਨੂੰ ਆਏ ਹਨ। ਕਹਿ ਕਬੀਰ ਮੋਹਿ ਬਿਆਹਿ ਚਲੇ ਹੈ ਪੁਰਖ ਏਕ ਭਗਵਾਨਾ ॥੩॥੨॥੨੪॥ ਕਬੀਰ ਜੀ ਆਖਦੇ ਹਨ ਕਿ ਅਦੁੱਤੀ ਭਾਗਾਂ ਵਾਲਾ ਸੁਆਮੀ ਵਰ ਕੇ ਮੈਨੂੰ ਆਪਣੇ ਨਾਲ ਲੈ ਗਿਆ ਹੈ। ਆਸਾ ॥ ਆਸਾ। ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮਿ ਡਰਉ ਰੇ ॥ ਮੈਂ ਆਪਣੀ ਸੱਸ (ਮਾਇਆ) ਦੀ ਸਤਾਈ ਹੋਈ ਹਾਂ ਅਤੇ ਆਪਣੇ ਸਹੁਰੇ (ਪ੍ਰਭੂ) ਦੀ ਮੈਂ ਲਾਡਲੀ ਹਾਂ। ਆਪਣੇ ਪਤੀ ਦੇ ਵੱਡੇ ਭਰਾ, ਮੌਤ, ਦੇ ਤਾਂ ਨਾਮ ਪਾਸੋ ਹੀ ਮੈਂ ਭੈ ਖਾਂਦੀ ਹਾਂ। ਸਖੀ ਸਹੇਲੀ ਨਨਦ ਗਹੇਲੀ ਦੇਵਰ ਕੈ ਬਿਰਹਿ ਜਰਉ ਰੇ ॥੧॥ ਹੇ ਮੇਰੀਓ ਸਹੇਲੀਓ! ਅਤੇ ਸਾਥਣੋ! ਮੇਰੇ ਖਸਮ ਦੀ ਭੈਣ (ਅਗਿਆਨਤਾ) ਨੇ ਮੈਨੂੰ ਪਕੜ ਲਿਆ ਹੈ। ਆਪਣੇ ਪਤੀ ਦੇ ਛੋਟੇ ਭਰਾ (ਗਿਆਨ) ਦੇ ਵਿਛੋੜੇ ਦੁਆਰਾ ਮੈਂ ਸੜ ਬਲ ਰਹੀ ਹਾਂ। ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ ਬਿਧਿ ਰਹਨਿ ਰਹਉ ਰੇ ॥ ਮੇਰਾ ਮਨ ਕਮਲਾ ਹੋ ਗਿਆ ਹੈ, ਕਿਉਂਕਿ ਮੈਂ ਸਰਬ ਵਿਆਪਕ ਸੁਆਮੀ ਨੂੰ ਭੁਲਾ ਦਿੱਤਾ ਹੈ। ਮੈਂ ਕਿਸ ਤਰ੍ਹਾਂ ਪਵਿੱਤ੍ਰ ਜੀਵਨ-ਰਹੁ-ਰੀਤੀ ਬਸਰ (ਬਿਤਾ) ਕਰ ਸਕਦੀ ਹਾਂ? ਸੇਜੈ ਰਮਤੁ ਨੈਨ ਨਹੀ ਪੇਖਉ ਇਹੁ ਦੁਖੁ ਕਾ ਸਉ ਕਹਉ ਰੇ ॥੧॥ ਰਹਾਉ ॥ ਮੇਰਾ ਪਤੀ ਮੇਰੇ ਮਨ ਦੀ ਸੇਜਾ ਉੱਤੇ ਬਿਰਾਜਮਾਨ ਹੈ, ਪਰ ਮੇਰੇ ਨੇਤ੍ਰਾਂ ਨਾਲ ਉਹ ਮੈਨੂੰ ਨਹੀਂ ਦਿਸਦਾ। ਇਸ ਦੁਖੜੇ ਨੂੰ ਮੈਂ ਕੀਹਦੇ ਕੋਲ ਆਖਾ। ਠਹਿਰਾਉ। ਬਾਪੁ ਸਾਵਕਾ ਕਰੈ ਲਰਾਈ ਮਾਇਆ ਸਦ ਮਤਵਾਰੀ ॥ ਮੇਰਾ ਮਤ੍ਰੇਆ ਪਿਤਾ (ਹਊਮੇ) ਮੇਰੇ ਨਾਲ ਲੜਾਈ ਕਰਦਾ ਹੈ ਅਤੇ ਮੇਰੀ ਮਾਤਾ (ਤ੍ਰਿਸ਼ਨਾ) ਹਮੇਸ਼ਾਂ ਹੀ ਨਸ਼ੱਈ ਰਹਿੰਦੀ ਹੈ। ਬਡੇ ਭਾਈ ਕੈ ਜਬ ਸੰਗਿ ਹੋਤੀ ਤਬ ਹਉ ਨਾਹ ਪਿਆਰੀ ॥੨॥ ਜਦ ਮੈਂ ਆਪਣੇ ਵੱਡੇ ਵੀਰ (ਧਿਆਨ) ਨਾਲ ਰਹਿੰਦੀ ਸਾਂ ਓਦੋ ਮੈਂ ਆਪਣੇ ਭਰਤੇ ਦੀ ਲਾਡਲੀ ਸਾਂ। ਕਹਤ ਕਬੀਰ ਪੰਚ ਕੋ ਝਗਰਾ ਝਗਰਤ ਜਨਮੁ ਗਵਾਇਆ ॥ ਕਬੀਰ ਜੀ ਆਖਦੇ ਹਨ, ਪੰਜ ਮੰਦੇ ਵਿਸ਼ੇ-ਵੇਗ ਮੇਰੇ ਨਾਲ ਝਗੜਦੇ ਹਨ ਅਤੇ ਝਗੜੇ ਝਾਬੇ ਵਿੱਚ ਹੀ ਮੇਰਾ ਜੀਵਨ ਬਰਬਾਦ ਹੋ ਗਿਆ ਹੈ। ਝੂਠੀ ਮਾਇਆ ਸਭੁ ਜਗੁ ਬਾਧਿਆ ਮੈ ਰਾਮ ਰਮਤ ਸੁਖੁ ਪਾਇਆ ॥੩॥੩॥੨੫॥ ਕੂੜੀ ਮੋਹਨੀ ਨੇ ਸਾਰੇ ਜਹਾਨ ਨੂੰ ਜਕੜਿਆ ਹੋਇਆ ਹੈ, ਪ੍ਰੰਤੂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੈਂ ਆਰਾਮ ਪ੍ਰਾਪਤ ਕਰ ਲਿਆ ਹੈ। ਆਸਾ ॥ ਆਸਾ। ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ ॥ ਮੇਰੇ ਗ੍ਰਿਹ ਵਿੱਚ ਸੂਤ੍ਰ ਹੈ ਅਤੇ ਮੈਂ ਹਰ ਰੋਜ਼ ਹੀ ਤਾਣਾ ਤਣਦਾ ਹਾਂ। ਜਦ ਕਿ ਤੇਰੇ ਗਲ ਦੁਆਲੇ ਕੇਵਲ ਇਕ ਧਾਗਾ ਹੀ ਹੈ। ਤੁਮ੍ਹ੍ਹ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ ॥੧॥ ਤੂੰ ਵੇਦਾ ਅਤੇ ਪਵਿੱਤ੍ਰ ਭਜਨ ਨੂੰ ਵਾਚਦਾ ਹੈਂ ਜਦ ਕਿ ਮੈਂ ਆਪਣੇ ਹਿਰਦੇ ਅੰਦਰ ਸ੍ਰਿਸ਼ਟੀ ਦੇ ਸੁਆਮੀ ਨੂੰ ਟਿਕਾਇਆ ਹੈ। ਮੇਰੀ ਜਿਹਬਾ ਬਿਸਨੁ ਨੈਨ ਨਾਰਾਇਨ ਹਿਰਦੈ ਬਸਹਿ ਗੋਬਿੰਦਾ ॥ ਮੇਰੀ ਜੀਭ ਉਤੇ, ਮੇਰੀਆਂ ਅੱਖਾਂ ਵਿੱਚ ਅਤੇ ਮੇਰੇ ਮਨ ਅੰਦਰ ਸ੍ਰਿਸ਼ਟੀ ਦਾ ਥੰਮ੍ਹਣਹਾਰ, ਸੁਆਮੀ ਮਾਲਕ ਵਸਦਾ ਹੈ। ਜਮ ਦੁਆਰ ਜਬ ਪੂਛਸਿ ਬਵਰੇ ਤਬ ਕਿਆ ਕਹਸਿ ਮੁਕੰਦਾ ॥੧॥ ਰਹਾਉ ॥ ਜਦ ਮੌਤ ਦੇ ਬੂਹੇ ਤੇ ਤੇਰੇ ਪਾਸੋ ਪੁਛ ਗਿੱਛ ਹੋਈ, ਹੇ ਪਗਲੇ ਮੁਕੰਦ! ਓਦੋ ਤੂੰ ਕੀ ਆਖੇਗਾ? ਠਹਿਰਾਉ। ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ ॥ ਮੈਂ ਗਊ ਹਾਂ ਅਤੇ ਤੂੰ ਧਰਤੀ ਦਾ ਸੁਆਮੀ ਵਾਗੀ ਅਤੇ ਜਨਮਾਂ ਜਨਮਾਂ ਦਾ ਤੂੰ ਮੇਰਾ ਰਖਵਾਲਾ ਹੈਂ। ਕਬਹੂੰ ਨ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ ॥੨॥ ਪ੍ਰੰਤੂ ਤੂੰ ਕਦੇ ਭੀ ਮੈਨੂੰ ਚਰਾਉਣ ਲਈ ਪਰਲੇ ਪਾਰ (ਸੁਗਿਆਨ ਦਸ਼ਾ ਵਿੱਚ) ਨਹੀਂ ਲੈ ਗਿਆ। ਤੂੰ ਮੇਰਾ ਕੇਹੋ ਜੇਹਾ ਮਾਲਕ ਹੈਂ? ਤੂੰ ਬਾਮ੍ਹ੍ਹਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ ॥ ਤੂੰ ਬ੍ਰਹਮਣ ਹੈਂ ਅਤੇ ਮੈਂ ਬਨਾਰਸ ਦਾ ਜੁਲਾਹਾ। ਤੂੰ ਮੇਰੀ ਈਸ਼ਵਰੀ ਗਿਆਤ ਦਾ ਅੰਦਾਜ਼ਾ ਲਗਾ। ਤੁਮ੍ਹ੍ਹ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ ॥੩॥੪॥੨੬॥ ਤੂੰ ਮਹਾਰਾਜਿਆਂ ਅਤੇ ਪਾਤਸ਼ਾਹਾਂ ਪਾਸੋਂ ਮੰਗਦਾ ਹੈਂ ਅਤੇ ਮੇਰੀ ਬਿਰਤੀ ਪ੍ਰਭੂ ਨਾਲ ਜੁੜੀ ਹੋਈ ਹੈ। ਆਸਾ ॥ ਆਸਾ। ਜਗਿ ਜੀਵਨੁ ਐਸਾ ਸੁਪਨੇ ਜੈਸਾ ਜੀਵਨੁ ਸੁਪਨ ਸਮਾਨੰ ॥ ਸੰਸਾਰੀ ਜਿੰਦਗੀ ਐਹੋ ਜੇਹੀ ਹੈ ਜੇਹੋ ਜੇਹਾ ਕਿ ਇਕ ਸੁਪਨਾ ਹੈ। ਜਿੰਦਗੀ ਇਕ ਸੁਪਨੇ ਦੇ ਬਰਾਬਰ ਹੈ। ਸਾਚੁ ਕਰਿ ਹਮ ਗਾਠਿ ਦੀਨੀ ਛੋਡਿ ਪਰਮ ਨਿਧਾਨੰ ॥੧॥ ਇਸ ਨੂੰ ਸੱਚ ਮੰਨ ਕੇ ਮੈਂ ਪਕੜ ਲਿਆ ਹੈ ਅਤੇ (ਨਾਮ ਦੇ) ਮਹਾਨ ਖ਼ਜ਼ਾਨੇ ਨੂੰ ਤਿਆਗ ਦਿੱਤਾ ਹੈ। ਬਾਬਾ ਮਾਇਆ ਮੋਹ ਹਿਤੁ ਕੀਨ੍ਹ੍ਹ ॥ ਹੇ ਪਿਤਾ! ਮੈਂ ਧਨ ਦੌਲਤ ਲਈ ਪਿਆਰ ਤੇ ਮੁਹੱਬਤ ਧਾਰਨ ਕਰ ਲਈ ਹੈ, ਜਿਨਿ ਗਿਆਨੁ ਰਤਨੁ ਹਿਰਿ ਲੀਨ੍ਹ੍ਹ ॥੧॥ ਰਹਾਉ ॥ ਜਿਸ ਨੇ ਮੇਰੇ ਕੋਲੋਂ ਬ੍ਰਹਿਮ-ਬੋਧ ਦਾ ਜਵੇਹਰ ਖੱਸ ਲਿਆ ਹੈ। ਠਹਿਰਾਓ। ਨੈਨ ਦੇਖਿ ਪਤੰਗੁ ਉਰਝੈ ਪਸੁ ਨ ਦੇਖੈ ਆਗਿ ॥ ਅੱਖਾਂ ਨਾਲ ਵੇਖਦਾ ਹੋਇਆ ਪਰਵਾਨਾ ਫੱਸ ਜਾਂਦਾ ਹੈ। ਮੂਰਖ ਕੀੜਾ ਅੱਗ ਨੂੰ ਨਹੀਂ ਵੇਖਦਾ। ਕਾਲ ਫਾਸ ਨ ਮੁਗਧੁ ਚੇਤੈ ਕਨਿਕ ਕਾਮਿਨਿ ਲਾਗਿ ॥੨॥ ਸੋਨੇ ਅਤੇ ਇਸਤਰੀ ਨਾਲ ਜੁੜ ਕੇ ਮੂਰਖ ਮਨੁੱਖ ਮੌਤ ਦੀ ਫਾਹੀ ਦਾ ਖਿਆਲ ਨਹੀਂ ਕਰਦਾ। ਕਰਿ ਬਿਚਾਰੁ ਬਿਕਾਰ ਪਰਹਰਿ ਤਰਨ ਤਾਰਨ ਸੋਇ ॥ ਤੂੰ ਸੋਚ ਸਮਝ ਕਰ ਅਤੇ ਪਾਪ ਤਿਆਗ ਦੇ, ਉਹ ਸੁਆਮੀ ਤੈਨੂੰ ਪਾਰ ਉਤਾਰਨ ਲਈ ਇਕ ਜਹਾਜ਼ ਹੈ। ਕਹਿ ਕਬੀਰ ਜਗਜੀਵਨੁ ਐਸਾ ਦੁਤੀਅ ਨਾਹੀ ਕੋਇ ॥੩॥੫॥੨੭॥ ਕਬੀਰ ਜੀ ਆਖਦੇ ਹਨ, ਐਹੋ ਜੇਹਾ ਹੈ, ਜਗਤ ਦੀ ਜਿੰਦ ਜਾਨ-ਵਾਹਿਗੁਰੂ ਉਸ ਦੇ ਤੁੱਲ ਹੋਰ ਕੋਈ ਨਹੀਂ। ਆਸਾ ॥ ਆਸਾ। ਜਉ ਮੈ ਰੂਪ ਕੀਏ ਬਹੁਤੇਰੇ ਅਬ ਫੁਨਿ ਰੂਪੁ ਨ ਹੋਈ ॥ ਭਾਵੇਂ ਮੈਂ ਘਣੇਰੇ ਸਰੂਪ (ਨਾਮ) ਧਾਰਨ ਕੀਤੇ ਹਨ, ਹੁਣ ਮੈਂ ਮੁੜ ਕੇ, ਹੋਰ ਸਰੂਪ ਧਾਰਨ ਨਹੀਂ ਕਰਾਂਗਾ। copyright GurbaniShare.com all right reserved. Email |