ਮਨਮੁਖ ਮਾਇਆ ਮੋਹੁ ਹੈ ਨਾਮਿ ਨ ਲਗੋ ਪਿਆਰੁ ॥
ਅਧਰਮੀ ਧਨ-ਦੌਲਤ ਨੂੰ ਪਿਆਰ ਕਰਦਾ ਹੈ। ਉਹ ਨਾਮ ਨਾਲ ਪ੍ਰੀਤ ਨਹੀਂ ਪਾਉਂਦਾ।ਕੂੜੁ ਕਮਾਵੈ ਕੂੜੁ ਸੰਗ੍ਰਹੈ ਕੂੜੁ ਕਰੇ ਆਹਾਰੁ ॥ ਉਹ ਝੂਠ ਦੀ ਕਮਾਈ ਕਰਦਾ ਹੈ, ਝੂਠ ਨੂੰ ਇਕੱਤ੍ਰ ਕਰਦਾ ਹੈ ਅਤੇ ਝੂਠ ਨੂੰ ਹੀ ਆਪਣਾ ਭੋਜਨ ਬਣਾਉਂਦਾ ਹੈ।ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤੇ ਹੋਇ ਸਭੁ ਛਾਰੁ ॥ ਉਹ ਜ਼ਹਿਰੀਲੀ ਸੰਸਾਰੀ ਦੌਲਤ ਨੂੰ ਇਕੱਠੀ ਕਰਦਾ ਹੈ ਤੇ ਮਰ ਜਾਂਦਾ ਹੈ। ਇਹ ਸਮੂਹ ਦੌਲਤ ਅਖੀਰ ਵਿੱਚ ਸੁਆਹ ਹੋ ਜਾਂਦੀ ਹੈ।ਕਰਮ ਧਰਮ ਸੁਚ ਸੰਜਮ ਕਰਹਿ ਅੰਤਰਿ ਲੋਭੁ ਵਿਕਾਰੁ ॥ ਉਹ ਧਾਰਮਕ ਕੰਮ ਸੁੱਚਮਤਾ ਅਤੇ ਸਵੈ-ਜ਼ਬਤ ਕਮਾਉਂਦਾ ਹੈ ਪ੍ਰੰਤੂ ਉਸ ਦੇ ਮਨ ਵਿੱਚ ਲਾਲਚ ਤੇ ਪਾਪ ਹਨ।ਨਾਨਕ ਜਿ ਮਨਮੁਖੁ ਕਮਾਵੈ ਸੁ ਥਾਇ ਨਾ ਪਵੈ ਦਰਗਹਿ ਹੋਇ ਖੁਆਰੁ ॥੨॥ ਨਾਨਕ ਜੋ ਕੁਝ ਭੀ ਆਪ ਹੁਦਰਾ ਪੁਰਸ਼ ਕਰਦਾ ਹੈ, ਉਹ ਕਬੂਲ ਨਹੀਂ ਪੈਦਾ ਅਤੇ ਉਹ ਸੁਆਮੀ ਦੇ ਦਰਬਾਰ ਵਿੱਚ ਬੇਇੱਜ਼ਤ ਹੁੰਦਾ ਹੈ।ਪਉੜੀ ॥ ਪਉੜੀ।ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਭੰਡ ਕਰੇ ॥ ਸਾਹਿਬ ਨੇ ਖੁਦ ਚਾਰੇ ਉਤਪਤੀ ਦੇ ਸੋਮੇ, ਖੁਦ ਬਚਨ-ਬਿਲਾਸ ਦੀ ਸ਼ਕਤੀ ਅਤੇ ਖੁਦ ਹੀ ਸੰਸਾਰ ਅਤੇ ਸੂਰਜ-ਮੰਡਲ ਰਚੇ ਹਨ।ਆਪਿ ਸਮੁੰਦੁ ਆਪਿ ਹੈ ਸਾਗਰੁ ਆਪੇ ਹੀ ਵਿਚਿ ਰਤਨ ਧਰੇ ॥ ਉਹ ਆਪੇ ਸਮੁੰਦਰ ਹੈ, ਆਪ ਹੀ ਸਿੰਧ ਹੈ ਅਤੇ ਆਪ ਹੀ ਉਨ੍ਹਾਂ ਅੰਦਰ ਮੋਤੀ ਰੱਖਦਾ ਹੈ।ਆਪਿ ਲਹਾਏ ਕਰੇ ਜਿਸੁ ਕਿਰਪਾ ਜਿਸ ਨੋ ਗੁਰਮੁਖਿ ਕਰੇ ਹਰੇ ॥ ਜਿਸ ਨੂੰ ਵਾਹਿਗੁਰੂ ਪਵਿੱਤ੍ਰ ਪੁਰਸ਼ ਬਣਾਉਂਦਾ ਹੈ, ਉਸ ਨੂੰ ਉਹ ਖੁਦ, ਮਿਹਰ ਧਾਰ ਕੇ, ਇਨ੍ਹਾਂ ਮੋਤੀਆਂ ਨੂੰ ਲਭਾ ਦਿੰਦਾ ਹੈ।ਆਪੇ ਭਉਜਲੁ ਆਪਿ ਹੈ ਬੋਹਿਥਾ ਆਪੇ ਖੇਵਟੁ ਆਪਿ ਤਰੇ ॥ ਖੁਦ ਉਹ ਡਰਾਉਣਾ ਸਮੁੰਦਰ ਹੈ, ਖੁਦ ਜਹਾਜ਼ ਖੁਦ ਹੀ ਮਲਾਹ ਅਤੇ ਖੁਦ ਹੀ ਉਹ ਪਾਰ ਉਤਰਦਾ ਹੈ।ਆਪੇ ਕਰੇ ਕਰਾਏ ਕਰਤਾ ਅਵਰੁ ਨ ਦੂਜਾ ਤੁਝੈ ਸਰੇ ॥੯॥ ਸਿਰਜਣਹਾਰ ਆਪ ਹੀ ਕਰਦਾ ਅਤੇ ਕਰਵਾਉਂਦਾ ਹੈ। ਕੋਈ ਹੋਰ ਤੇਰੇ ਤੁਲ ਨਹੀਂ ਹੇ ਸੁਆਮੀ!ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ।ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥ ਫਲਦਾਇਕ ਹੈ ਸੱਚੇ ਗੁਰਾਂ ਦੀ ਚਾਕਰੀ, ਜੇਕਰ ਕੋਈ ਜਣਾ ਇਸ ਨੂੰ ਮਨ ਲਾ ਕੇ ਕਮਾਵੇ।ਨਾਮੁ ਪਦਾਰਥੁ ਪਾਈਐ ਅਚਿੰਤੁ ਵਸੈ ਮਨਿ ਆਇ ॥ ਇਸ ਦੇ ਰਾਹੀਂ ਨਾਮ ਦੀ ਦੌਲਤ ਪ੍ਰਾਪਤ ਹੋ ਜਾਂਦੀ ਹੈ ਅਤੇ ਸੁਆਮੀ ਸੁਤੇਸਿਧ ਹੀ ਬੰਦੇ ਦੇ ਚਿੱਤ ਵਿੱਚ ਆ ਟਿਕਦਾ ਹੈ।ਜਨਮ ਮਰਨ ਦੁਖੁ ਕਟੀਐ ਹਉਮੈ ਮਮਤਾ ਜਾਇ ॥ ਜੰਮਣ ਅਤੇ ਮਰਨ ਦੀ ਪੀੜ ਮਿੱਟ ਜਾਂਦੀ ਹੈ ਅਤੇ ਇਨਸਾਨ ਹੰਕਾਰ ਅਤੇ ਅਪੱਣਤ ਤੋਂ ਖਲਾਸੀ ਪਾ ਜਾਂਦਾ ਹੈ।ਉਤਮ ਪਦਵੀ ਪਾਈਐ ਸਚੇ ਰਹੈ ਸਮਾਇ ॥ ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ ਅਤੇ ਸੱਚੇ ਸਾਹਿਬ ਅੰਦਰ ਲੀਨ ਰਹਿੰਦਾ ਹੈ।ਨਾਨਕ ਪੂਰਬਿ ਜਿਨ ਕਉ ਲਿਖਿਆ ਤਿਨਾ ਸਤਿਗੁਰੁ ਮਿਲਿਆ ਆਇ ॥੧॥ ਨਾਨਕ ਸੱਚੇ ਗੁਰਦੇਵ ਜੀ ਉਨ੍ਹਾਂ ਨੂੰ ਆ ਕੇ ਮਿਲਦੇ ਹਨ, ਜਿਨ੍ਹਾਂ ਲਈ ਐਨ ਆਰੰਭ ਤੋਂ ਐਸੀ ਲਿਖਤਾਕਾਰ ਹੁੰਦੀ ਹੈ।ਮਃ ੩ ॥ ਤੀਜੀ ਪਾਤਸ਼ਾਹੀ।ਨਾਮਿ ਰਤਾ ਸਤਿਗੁਰੂ ਹੈ ਕਲਿਜੁਗ ਬੋਹਿਥੁ ਹੋਇ ॥ ਸੱਚੇ ਗੁਰੂ ਜੀ ਨਾਮ ਨਾਂ ਰੰਗੇ ਹੋਏ ਹਨ। ਇਸ ਕਾਲੇ ਸਮੇਂ ਅੰਦਰ ਉਹ ਇਕ ਜਹਾਜ਼ ਹਨ।ਗੁਰਮੁਖਿ ਹੋਵੈ ਸੁ ਪਾਰਿ ਪਵੈ ਜਿਨਾ ਅੰਦਰਿ ਸਚਾ ਸੋਇ ॥ ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ ਅਤੇ ਜਿਸ ਦੇ ਅੰਦਰ ਉਹ ਸੱਚਾ ਸੁਆਮੀ ਵੱਸਦਾ ਹੈ, ਉਹ ਸੰਸਾਰ ਸਮੁੰਦਰ ਨੂੰ ਤਰ ਜਾਂਦਾ ਹੈ।ਨਾਮੁ ਸਮ੍ਹ੍ਹਾਲੇ ਨਾਮੁ ਸੰਗ੍ਰਹੈ ਨਾਮੇ ਹੀ ਪਤਿ ਹੋਇ ॥ ਉਹ ਨਾਮ ਨੂੰ ਸਿਮਰਦਾ ਹੈ ਨਾਮ ਨੂੰ ਇਕੱਤ੍ਰ ਕਰਦਾ ਹੈ ਅਤੇ ਨਾਮ ਤੋਂ ਹੀ ਉਸ ਨੂੰ ਇੱਜ਼ਤ-ਆਬਰੂ ਪ੍ਰਾਪਤ ਹੁੰਦੀ ਹੈ।ਨਾਨਕ ਸਤਿਗੁਰੁ ਪਾਇਆ ਕਰਮਿ ਪਰਾਪਤਿ ਹੋਇ ॥੨॥ ਨਾਨਕ ਨੂੰ ਸੱਚੇ ਗੁਰੂ ਲੱਭ ਪਏ ਹਨ, ਜਿਨ੍ਹਾਂ ਦੀ ਦਇਆ ਦੁਆਰਾ ਉਸ ਨੇ ਸੁਆਮੀ ਦਾ ਨਾਮ ਪਾ ਲਿਆ ਹੈ।ਪਉੜੀ ॥ ਪਉੜੀ।ਆਪੇ ਪਾਰਸੁ ਆਪਿ ਧਾਤੁ ਹੈ ਆਪਿ ਕੀਤੋਨੁ ਕੰਚਨੁ ॥ ਵਾਹਿਗੁਰੂ ਖੁਦ ਅਮੋਲਕ ਪੱਥਰ ਹੈ। ਖੁਦ ਹੀ ਧਾਤ ਅਤੇ ਖੁਦ ਹੀ ਉਹ ਇਸ ਨੂੰ ਸੋਨਾ ਬਣਾ ਦਿੰਦਾ ਹੈ।ਆਪੇ ਠਾਕੁਰੁ ਸੇਵਕੁ ਆਪੇ ਆਪੇ ਹੀ ਪਾਪ ਖੰਡਨੁ ॥ ਉਹ ਆਪ ਸੁਆਮੀ ਹੈ, ਆਪ ਹੀ ਦਾਸ ਅਤੇ ਉਹ ਆਪ ਹੀ ਗੁਨਾਹਾਂ ਨੂੰ ਨਸ਼ਟ ਕਰਨ ਵਾਲਾ ਹੈ।ਆਪੇ ਸਭਿ ਘਟ ਭੋਗਵੈ ਸੁਆਮੀ ਆਪੇ ਹੀ ਸਭੁ ਅੰਜਨੁ ॥ ਪ੍ਰਭੂ ਆਪ ਹੀ ਸਾਰਿਆਂ ਦਿਲਾਂ ਨੂੰ ਮਾਣਦਾ ਹੈ ਅਤੇ ਆਪ ਹੀ ਉਹ ਸਮੂਹ ਮਾਇਆ ਰੂਪ ਹੈ।ਆਪਿ ਬਿਬੇਕੁ ਆਪਿ ਸਭੁ ਬੇਤਾ ਆਪੇ ਗੁਰਮੁਖਿ ਭੰਜਨੁ ॥ ਉਹ ਖੁਦ ਵਿਚਾਰਵਾਨ ਹੈ, ਖੁਦ ਹੀ ਸਾਰਿਆਂ ਨੂੰ ਜਾਨਣ ਵਾਲਾ ਅਤੇ ਖੁਦ ਹੀ ਉਹ ਨੇਕ ਬੰਦਿਆਂ ਦੇ ਬੰਧਨ ਕੱਟਦਾ ਹੈ।ਜਨੁ ਨਾਨਕੁ ਸਾਲਾਹਿ ਨ ਰਜੈ ਤੁਧੁ ਕਰਤੇ ਤੂ ਹਰਿ ਸੁਖਦਾਤਾ ਵਡਨੁ ॥੧੦॥ ਗੋਲਾ ਨਾਨਕ ਤੇਰੀ ਪ੍ਰਸੰਸਾ ਕਰਦਾ ਹੋਇਆ ਧ੍ਰਾਪਦਾ ਨਹੀਂ ਹੇ ਸਿਰਜਣਹਾਰ ਵਾਹਿਗੁਰੂ! ਤੂੰ ਵੱਡਾ ਆਰਾਮ ਬਖਸ਼ਣਹਾਰ ਹੈਂ।ਸਲੋਕੁ ਮਃ ੪ ॥ ਸਲੋਕ ਚੌਥੀ ਪਾਤਿਸ਼ਾਹੀ।ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹਿ ॥ ਸੱਚੇ ਗੁਰਾਂ ਦੀ ਚਾਕਰੀ ਦੇ ਬਾਝੋਂ ਸਾਰੇ ਕੰਮ ਜੋ ਜੀਵ ਕਰਦਾ ਹੈ, ਆਤਮਾਂ ਲਈ ਜ਼ੰਜੀਰ ਹਨ।ਬਿਨੁ ਸਤਿਗੁਰ ਸੇਵੇ ਠਵਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥ ਸੱਚੇ ਗੁਰਾਂ ਦੀ ਸੇਵਾ ਦੇ ਬਗੈਰ ਬੰਦੇ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ ਉਹ ਮਰਦਾ ਤੇ ਜੰਮਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨਿ ਆਇ ॥ ਸੱਚੇ ਗੁਰਾਂ ਦੀ ਘਾਲ ਕਮਾਏ ਬਗੈਰ ਆਦਮੀ ਰੁੱਖਾ ਬੋਲਦਾ ਹੈ ਅਤੇ ਨਾਮ ਆ ਕੇ ਉਸ ਦੇ ਚਿੱਤ ਅੰਦਰ ਨਹੀਂ ਟਿਕਦਾ।ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਹਿ ਮੁਹਿ ਕਾਲੈ ਉਠਿ ਜਾਹਿ ॥੧॥ ਨਾਨਕ, ਸੱਚੇ ਗੁਰਾਂ ਦੀ ਸੇਵਾ ਟਹਿਲ ਦੇ ਬਾਝੋਂ, ਪ੍ਰਾਣੀ ਸਿਆਹ ਚਿਹਰੇ ਨਾਲ ਟੁਰ ਜਾਂਦੇ ਹਨ ਅਤੇ ਮੌਤ ਦੇ ਸ਼ਹਿਰ ਅੰਦਰ ਉਹ ਜੂੜ ਕੇ ਕੁਟੇ ਜਾਂਦੇ ਹਨ।ਮਃ ੩ ॥ ਤੀਜੀ ਪਾਤਿਸ਼ਾਹੀ।ਇਕਿ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰਿ ਨਾਮੇ ਲਗੈ ਪਿਆਰੁ ॥ ਕਈ ਸੱਚੇ ਗੁਰਾਂ ਦੀ ਟਹਿਲ ਅਤੇ ਘਾਲ ਕਮਾਉਂਦੇ ਹਨ। ਉਨ੍ਹਾਂ ਦਾ ਵਾਹਿਗੁਰੂ ਦੇ ਨਾਮ ਨਾਲ ਪ੍ਰੇਮ ਪੈ ਜਾਂਦਾ ਹੈ।ਨਾਨਕ ਜਨਮੁ ਸਵਾਰਨਿ ਆਪਣਾ ਕੁਲ ਕਾ ਕਰਨਿ ਉਧਾਰੁ ॥੨॥ ਨਾਨਕ, ਉਹ ਆਪਣੇ ਜੀਵਨ ਨੂੰ ਸੁਧਾਰ ਲੈਂਦੇ ਹਨ ਅਤੇ ਆਪਣੀਆਂ ਪੀੜ੍ਹੀਆਂ ਨੂੰ ਭੀ ਬਚਾ ਲੈਂਦੇ ਹਨ।ਪਉੜੀ ॥ ਪਉੜੀ।ਆਪੇ ਚਾਟਸਾਲ ਆਪਿ ਹੈ ਪਾਧਾ ਆਪੇ ਚਾਟੜੇ ਪੜਣ ਕਉ ਆਣੇ ॥ ਸੁਆਮੀ ਆਪ ਪਾਠਸ਼ਾਲਾ ਹੈ, ਆਪ ਹੀ ਮਾਸਟਰ ਅਤੇ ਆਪ ਹੀ ਪੜ੍ਹਾਉਣ ਲਈ ਵਿਦਿਆਰਥੀਆਂ ਨੂੰ ਲਿਆਉਂਦਾ ਹੈ।ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ॥ ਉਹ ਆਪ ਬਾਬਲ ਹੈ ਆਪ ਹੀ ਅੰਮੜੀ ਅਤੇ ਆਪ ਹੀ ਉਹ ਬੱਚਿਆ ਨੂੰ ਅਕਲਮੰਦ ਬਣਾਉਂਦਾ ਹੈ।ਇਕ ਥੈ ਪੜਿ ਬੁਝੈ ਸਭੁ ਆਪੇ ਇਕ ਥੈ ਆਪੇ ਕਰੇ ਇਆਣੇ ॥ ਇੱਕ ਥਾਂ ਤੇ ਉਹ ਆਪ ਇਨਸਾਨਾਂ ਨੂੰ ਪੜ੍ਹਨਾ ਅਤੇ ਸਮਝਣਾ ਸਿਖਾਂਦਾ ਹੈ, ਹੋਰਸ ਥਾਂ ਤੇ ਉਹ ਖੁਦ ਹੀ ਉਨ੍ਹਾਂ ਨੂੰ ਅਣਜਾਣ ਬਣਾ ਦਿੰਦਾ ਹੈ।ਇਕਨਾ ਅੰਦਰਿ ਮਹਲਿ ਬੁਲਾਏ ਜਾ ਆਪਿ ਤੇਰੈ ਮਨਿ ਸਚੇ ਭਾਣੇ ॥ ਕਈਆਂ ਨੂੰ ਜਦ ਉਹ ਤੇਰੇ ਚਿੱਤ ਨੂੰ ਚੰਗੇ ਲੱਗਣ ਲੱਗ ਜਾਂਦੇ ਹਨ, ਹੇ ਸੱਚੇ ਸੁਆਮੀ ਤੂੰ ਆਪਣੇ ਮੰਦਰ ਵਿੱਚ ਸੱਦ ਲੈਂਦਾ ਹੈਂ। copyright GurbaniShare.com all right reserved. Email |