Page 553
ਜਿਨਾ ਆਪੇ ਗੁਰਮੁਖਿ ਦੇ ਵਡਿਆਈ ਸੇ ਜਨ ਸਚੀ ਦਰਗਹਿ ਜਾਣੇ ॥੧੧॥
ਉਹ ਬੰਦੇ, ਜਿਨ੍ਹਾਂ ਨੂੰ ਤੂੰ ਗੁਰਾਂ ਦੇ ਰਾਹੀਂ ਮਾਣ ਬਖਸ਼ਦਾ ਹੈਂ, ਤੇਰੇ ਸੱਚੇ ਦਰਬਾਰ ਅੰਦਰ ਨਾਮਵਰ ਹੋ ਜਾਂਦੇ ਹਨ, ਹੇ ਸੁਆਮੀ!ਸਲੋਕੁ ਮਰਦਾਨਾ ੧ ॥

ਸਲੋਕ ਮਰਦਾਨਾ।ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥
ਕਲਜੁਗ ਸ਼ਹਿਵਤ ਦੀ ਸ਼ਰਾਬ ਨਾਲ ਭਰਿਆ ਹੋਇਆ ਇਕ ਭਾਂਡਾ ਹੈ ਅਤੇ ਮਨ ਪੀਣ ਵਾਲਾ ਹੈ।ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥

ਗੁੱਸਾ ਪਿਆਲੀ ਹੈ, ਜੋ ਸੰਸਾਰੀ ਮਮਤਾ ਨਾਲ ਭਰੀ ਹੋਈ ਹੈ ਅਤੇ ਹਊਮੇ ਪੀਆਉਣ ਵਾਲੀ ਹੈ।ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥
ਝੂਠ ਅਤੇ ਲਾਲਚ ਦੀ ਸਭਾ ਅੰਦਰ ਬਹੁਤੀ ਸ਼ਰਾਬ ਪੀ ਕੇ ਪ੍ਰਾਣੀ ਬਰਬਾਰ ਹੋ ਜਾਂਦਾ ਹੈ।ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥

ਚੰਗੇ ਅਮਲ ਤੇਰੀ ਭੱਠੀ ਹੋਵੇ ਅਤੇ ਸੱਚ ਤੇਰਾ ਗੁੜ। ਉਨ੍ਹਾਂ ਦੇ ਨਾਲ ਤੂੰ ਸੱਚੇ ਨਾਮ ਦੀ ਸ਼੍ਰੇਸ਼ਟ ਸ਼ਰਾਬ ਬਣਾ।ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ॥
ਨੇਕੀ ਨੂੰ ਆਪਣੇ ਪਤਲੇ ਪਰਸ਼ਾਦੇ, ਭਲਮਨਸਊ ਨੂੰ ਆਪਣਾ ਘੀ ਅਤੇ ਲੱਜਿਆ ਨੂੰ ਖਾਣ ਲਈ ਆਪਣਾ ਗੋਸ਼ਤ ਬਣਾ।ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥੧॥

ਐਹੋ ਜੇਹੇ ਮੇਵੇ, ਹੇ ਨਾਨਕ! ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਨੂੰ ਛਕਣ ਦੁਆਰਾ ਪਾਪ ਦੂਰ ਹੋ ਜਾਂਦੇ ਹਨ।ਮਰਦਾਨਾ ੧ ॥
ਮਰਦਾਨਾ।ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ ॥

ਮੁਨਸ਼ੀ ਦੇਹ ਮੱਟੀ ਹੈ, ਸਵੈ-ਹੰਗਤਾ ਸ਼ਰਾਬ ਅਤੇ ਸੰਗਤ ਮਾਇਆ ਦੀਆਂ ਖਾਹਿਸ਼ਾਂ ਦੀ ਹੈ।ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ ॥
ਮਨ ਦੇ ਮਨੋਰਥਾਂ ਦੀ ਪਿਆਲੀ ਝੂਠ ਨਾਲ ਪਰੀਪੂਰਨ ਹੈ ਅਤੇ ਮੌਤ ਦਾ ਦੂਤ ਪਿਆਲੀ ਪਿਲਾਉਣ ਵਾਲਾ ਹੈ।ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥

ਇਸ ਸ਼ਰਾਬ ਨੂੰ ਪੀਣ ਦੁਆਰਾ, ਹੇ ਨਾਨਕ! ਪ੍ਰਾਣੀ ਘਨੇਰੇ ਪਾਪਾਂ ਦੀ ਖੱਟੀ ਖੱਟ ਲੈਂਦਾ ਹੈ।ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ ॥
ਬ੍ਰਹਮ ਗਿਆਤ ਨੂੰ ਆਪਣਾ ਗੁੜ, ਰੱਬ ਦੇ ਜੱਸ ਨੂੰ ਆਪਣੀਆਂ ਰੋਟੀਆਂ ਅਤੇ ਸੁਆਮੀ ਦੇ ਡਰ ਨੂੰ ਖਾਣ ਲਈ ਆਪਣਾ ਗੋਸ਼ਤ ਬਣਾ।ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ ॥੨॥

ਨਾਨਕ ਇਹ ਸੱਚੀ (ਰੂਹਾਨੀ) ਖੁਰਾਕ ਹੈ, ਜਿਸ ਦੁਆਰਾ ਸੱਚਾ ਨਾਮ ਤੇਰਾ ਆਸਰਾ ਹੋ ਜਾਵੇਗਾ।ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ ॥
ਜੇਕਰ ਦੇਹ ਦਾ ਘੜਾ ਹੋਵੇ ਅਤੇ ਸਵੈ-ਗਿਆਤ ਦੀ ਸ਼ਰਾਬ ਤਾਂ ਨਾਮ ਸੁਧਾਰਸ ਉਸ ਦੀ ਧਾਰਾ ਬਣ ਜਾਂਦੀ ਹੈ।ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ॥੩॥

ਸਾਧ ਸੰਗਤ ਨਾਲ ਮਿਲਣ ਦੁਆਰਾ ਪ੍ਰਭੂ ਦੀ ਪ੍ਰੀਤ ਦਾ ਪਿਆਲਾ ਨਾਮ ਦੇ ਆਬਿ-ਹਿਯਾਤ ਨਾਲ ਭਰਿਆ ਜਾਂਦਾ ਹੈ। ਇਸ ਨੂੰ ਇਕ ਰਸ ਪਾਨ ਕਰਨ ਦੁਆਰਾ ਪਾਪ ਮਿੱਟ ਜਾਂਦੇ ਹਨ।ਪਉੜੀ ॥
ਪਉੜੀ।ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ ॥

ਖੁਦ ਹੀ ਸੁਆਮੀ ਸ਼੍ਰੇਸ਼ਟ ਪੁਰਸ਼ ਇਲਾਹੀ ਏਲਚੀ ਅਤੇ ਬੈਕੁੰਠੀ ਗਵੱਈਆ ਅਤੇ ਅਤੇ ਖੁਦ ਹੀ ਉਹ ਛਿਆ ਫਲਸਫੇ ਦਿਆਂ ਸ਼ਾਸਤਰਾਂ ਦਾ ਉਚਾਰਨ ਵਾਲਾ ਹੈ।ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ ॥
ਸਾਹਿਬ ਖੁਦ ਹੀ ਬਰ੍ਹਮਾ, ਮਹਾਂਦੇਉ ਅਤੇ ਵਿਸ਼ਨੂੰ ਹੈ। ਗੁਰਾਂ ਦੇ ਰਾਹੀਂ ਉਹ ਖੁਦ ਹੀ ਨਾਂ-ਬਿਆਨ ਹੋਣ ਵਾਲੀ ਸਾਖੀ ਨੂੰ ਬਿਆਨ ਕਰਦਾ ਹੈ।ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ ॥

ਉਹ ਆਪ ਤਿਆਗੀ, ਆਪ ਅਨੰਦ ਮਾਨਣ ਵਾਲਾ ਅਤੇ ਆਪ ਹੀ ਇਕਾਂਤੀ ਹੋ ਕੇ ਬੀਆਬਾਨਾਂ ਅੰਦਰ ਤੁਰਿਆ ਫਿਰਦਾ ਹੈ।ਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ ॥
ਸਾਹਿਬ ਆਪਣੇ ਆਪ ਨਾਲ ਚਰਚਾ ਕਰਦਾ ਹੈ, ਆਪੇ ਹੀ ਸਿਖਮਤ ਦਿੰਦਾ ਹੈ ਅਤੇ ਆਪ ਹੀ ਪ੍ਰਬੀਨ ਸੁੰਦਰ ਅਤੇ ਅਕਲਮੰਦ ਹੈ।ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ ॥੧੨॥

ਆਪਣੀ ਖੇਲ ਨੂੰ ਰਚ ਕੇ ਉਹ ਆਪ ਹੀ ਇਸ ਨੂੰ ਦੇਖਦਾ ਹੈ। ਸੁਆਮੀ ਖੁਦ ਹੀ ਸਾਰਿਆਂ ਜੀਵ-ਜੰਤੂਆਂ ਨੂੰ ਜਾਨਣ ਵਾਲਾ ਹੈ।ਸਲੋਕੁ ਮਃ ੩ ॥
ਸਲੋਕ ਤੀਜੀ ਪਾਤਸ਼ਾਹੀ।ਏਹਾ ਸੰਧਿਆ ਪਰਵਾਣੁ ਹੈ ਜਿਤੁ ਹਰਿ ਪ੍ਰਭੁ ਮੇਰਾ ਚਿਤਿ ਆਵੈ ॥

ਇਹ ਤ੍ਰਿਕਾਲਾਂ ਦੀ ਪ੍ਰਾਰਥਨਾ ਜਿਸ ਦੁਆਰਾ ਮੇਰਾ ਸੁਆਮੀ ਵਾਹਿਗੁਰੂ ਮੇਰੇ ਚਿੱਤ ਵਿੱਚ ਮੈਨੂੰ ਯਾਦ ਆਉਂਦਾ ਹੈ, ਪ੍ਰਮਾਣੀਕ ਹੈ।ਹਰਿ ਸਿਉ ਪ੍ਰੀਤਿ ਊਪਜੈ ਮਾਇਆ ਮੋਹੁ ਜਲਾਵੈ ॥
ਇਹ ਵਾਹਿਗੁਰੂ ਨਾਲ ਲਗਨ ਪੈਦਾ ਕਰਦੀ ਹੈ। ਅਤੇ ਧਨ-ਦੌਲਤ ਦੀ ਮਮਤਾ ਨੂੰ ਸਾੜ ਸੁੱਟਦੀ ਹੈ।ਗੁਰ ਪਰਸਾਦੀ ਦੁਬਿਧਾ ਮਰੈ ਮਨੂਆ ਅਸਥਿਰੁ ਸੰਧਿਆ ਕਰੇ ਵੀਚਾਰੁ ॥

ਗੁਰਾਂ ਦੀ ਦਇਆ ਦੁਆਰਾ, ਦਵੈਤ-ਭਾਵ ਮਰ ਜਾਂਦਾ ਹੈ, ਮਨ ਅਡੋਲ ਥੀ ਵੰਞਦਾ ਹੈ ਅਤੇ ਸਾਹਿਬ ਦੇ ਸਿਮਰਨ ਨੂੰ ਬੰਦਾ ਆਪਣੀ ਸੂਰਜ ਅਸਤ ਵੇਲੇ ਦੀ ਪ੍ਰਾਰਥਨਾ ਬਣਾ ਲੈਂਦਾ ਹੈ।ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨ ਟਿਕੈ ਮਰਿ ਜੰਮੈ ਹੋਇ ਖੁਆਰੁ ॥੧॥
ਨਾਨਕ ਆਪ-ਹੁਦਰੇ ਜੋ ਤ੍ਰਿਕਾਲਾਂ ਦੀ ਪ੍ਰਾਰਥਨਾ ਕਰਦੇ ਹਨ, ਉਸ ਵਿੱਚ ਉਨ੍ਹਾਂ ਦਾ ਮਨ ਸਥਿਰ ਨਹੀਂ ਹੁੰਦਾ ਤੇ ਉਹ ਆਵਾ-ਗਉਣ ਵਿੱਚ ਖੱਜਲ ਹੁੰਦੇ ਹਨ।ਮਃ ੩ ॥

ਤੀਜੀ ਪਾਤਿਸ਼ਾਹੀ।ਪ੍ਰਿਉ ਪ੍ਰਿਉ ਕਰਤੀ ਸਭੁ ਜਗੁ ਫਿਰੀ ਮੇਰੀ ਪਿਆਸ ਨ ਜਾਇ ॥
ਪ੍ਰੀਤਮ, ਆਪਣਾ ਪ੍ਰੀਤਮ ਪੁਕਾਰਦੀ ਹੋਈ ਨੇ ਮੈਂ ਸਾਰੇ ਸੰਸਾਰ ਦਾ ਚੱਕਰ ਕੱਟਿਆ, ਪਰ ਮੇਰੀ ਤ੍ਰੇਹ ਨਾਂ ਬੁੱਝੀ।ਨਾਨਕ ਸਤਿਗੁਰਿ ਮਿਲਿਐ ਮੇਰੀ ਪਿਆਸ ਗਈ ਪਿਰੁ ਪਾਇਆ ਘਰਿ ਆਇ ॥੨॥

ਸੱਚੇ ਗੁਰਾਂ ਨੂੰ ਮਿਲ ਕੇ ਮੇਰੀ ਖਾਹਿਸ਼ ਪੂਰੀ ਹੋ ਗਈ ਹੈ, ਹੇ ਨਾਨਕ! ਤੇ ਵਾਪਸ ਆ ਕੇ ਮੈਂ ਆਪਣਾ ਪਿਆਰਾ ਆਪਣੇ ਗ੍ਰਿਹ ਵਿੱਚ ਹੀ ਪਾ ਲਿਆ ਹੈ।ਪਉੜੀ ॥
ਪਉੜੀ।ਆਪੇ ਤੰਤੁ ਪਰਮ ਤੰਤੁ ਸਭੁ ਆਪੇ ਆਪੇ ਠਾਕੁਰੁ ਦਾਸੁ ਭਇਆ ॥

ਸੁਆਮੀ ਆਪ ਸਾਰ ਵਸਤੂ ਹੈ ਅਤੇ ਆਪ ਹੀ ਸਮੂਹ ਮਹਾਨ ਸਾਰ ਵਸਤੂ ਹੈ। ਆਪ ਹੀ ਉਹ ਸਾਹਿਬ ਅਤੇ ਸੇਵਕ ਹੈ।ਆਪੇ ਦਸ ਅਠ ਵਰਨ ਉਪਾਇਅਨੁ ਆਪਿ ਬ੍ਰਹਮੁ ਆਪਿ ਰਾਜੁ ਲਇਆ ॥
ਆਪ ਹੀ ਉਸ ਨੇ ਅਠਾਰਾਂ ਜਾਤਾਂ ਦੇ ਲੋਕਾਂ ਨੂੰ ਰਚਿਆ ਹੈ ਅਤੇ ਆਪੇ ਹੀ ਪਰਮ ਪ੍ਰਭੂ ਆਪਣੀ ਸਲਤਨਤ ਤੇ ਹਕੂਮਤ ਪ੍ਰਾਪਤ ਕੀਤੀ ਹੈ।ਆਪੇ ਮਾਰੇ ਆਪੇ ਛੋਡੈ ਆਪੇ ਬਖਸੇ ਕਰੇ ਦਇਆ ॥

ਆਪ ਉਹ ਨਾਸ ਕਰਦਾ ਹੈ, ਆਪ ਹੀ ਉਹ ਬੰਦ ਖਲਾਸ ਕਰਦਾ ਹੈ ਅਤੇ ਆਪਣੀ ਮਿਹਰ ਦੁਆਰਾ ਆਪ ਹੀ ਮੁਆਫ ਕਰ ਦਿੰਦਾ ਹੈ।ਆਪਿ ਅਭੁਲੁ ਨ ਭੁਲੈ ਕਬ ਹੀ ਸਭੁ ਸਚੁ ਤਪਾਵਸੁ ਸਚੁ ਥਿਆ ॥
ਉਹ ਅਚੂਕ ਹੈ ਅਤੇ ਕਦਾਚਿਤ ਭੁੱਲਦਾ ਨਹੀਂ। ਸੰਪੂਰਨ ਤੌਰ ਤੇ ਖਰਾ ਹੈ ਸੱਚੇ ਸਾਹਿਬ ਦਾ ਨਿਆਉ।ਆਪੇ ਜਿਨਾ ਬੁਝਾਏ ਗੁਰਮੁਖਿ ਤਿਨ ਅੰਦਰਹੁ ਦੂਜਾ ਭਰਮੁ ਗਇਆ ॥੧੩॥

ਗੁਰਾਂ ਦੇ ਰਾਹੀਂ ਜਿਨ੍ਹਾਂ ਨੂੰ ਸਾਈਂ ਆਪ ਸਿਖਮਤ ਦਿੰਦਾ ਹੈ, ਉਨ੍ਹਾਂ ਦੇ ਅੰਦਰੋਂ ਦਵੈਤ-ਭਾਵ ਅਤੇ ਸੰਦੇਹ ਦੂਰ ਹੋ ਜਾਂਦੇ ਹਨ।ਸਲੋਕੁ ਮਃ ੫ ॥
ਸਲੋਕ ਪੰਜਵੀਂ ਪਾਤਿਸ਼ਾਹੀ।ਹਰਿ ਨਾਮੁ ਨ ਸਿਮਰਹਿ ਸਾਧਸੰਗਿ ਤੈ ਤਨਿ ਉਡੈ ਖੇਹ ॥

ਉਹ ਦੇਹ, ਜੋ ਸਤਿ ਸੰਗਤ ਅੰਦਰ ਵਾਹਿਗੁਰੂ ਦੇ ਨਾਮ ਦਾ ਆਰਾਧਨ ਨਹੀਂ ਕਰਦੀ, ਧੂੜ ਦੀ ਤਰ੍ਹਾਂ ਖਿਲਰ ਪੁਲਰ ਜਾਂਦੀ ਹੈ।ਜਿਨਿ ਕੀਤੀ ਤਿਸੈ ਨ ਜਾਣਈ ਨਾਨਕ ਫਿਟੁ ਅਲੂਣੀ ਦੇਹ ॥੧॥
ਲਾਹਨਤੀ ਅਤੇ ਝੂਠਾ ਹੈ ਉਹ ਸਰੀਰ ਹੇ ਨਾਨਕ! ਜੋ ਉਸ ਨੂੰ ਨਹੀਂ ਜਾਣਦਾ ਜਿਸ ਨੇ ਉਸ ਨੂੰ ਰਚਿਆ ਹੈ।

copyright GurbaniShare.com all right reserved. Email