Page 559
ਵਡਹੰਸੁ ਮਹਲਾ ੩ ॥
ਵਡਹੰਸ ਤੀਜੀ ਪਾਤਸ਼ਾਹੀ।ਮਾਇਆ ਮੋਹੁ ਗੁਬਾਰੁ ਹੈ ਗੁਰ ਬਿਨੁ ਗਿਆਨੁ ਨ ਹੋਈ ॥

ਧਨ-ਦੌਲਤ ਦੀ ਮੁਹੱਬਤ ਆਤਮਿਕ ਅੰਨ੍ਹੇਰਾ ਹੈ। ਗੁਰਾਂ ਦੇ ਬਾਝੋਂ ਗਿਆਤ ਪ੍ਰਾਪਤ ਨਹੀਂ ਹੁੰਦੀ।ਸਬਦਿ ਲਗੇ ਤਿਨ ਬੁਝਿਆ ਦੂਜੈ ਪਰਜ ਵਿਗੋਈ ॥੧॥
ਜੋ ਨਾਮ ਨਾਲ ਜੁੜੇ ਹਨ ਉਹ ਇਸ ਨੂੰ ਸਮਝਦੇ ਹਨ। ਦਵੈਤ-ਭਾਵ ਨੇ ਲੋਕਾਂ ਨੂੰ ਤਬਾਹ ਕਰ ਛੱਡਿਆ ਹੈ।ਮਨ ਮੇਰੇ ਗੁਰਮਤਿ ਕਰਣੀ ਸਾਰੁ ॥

ਹੇ ਮੇਰੀ ਜਿੰਦੜੀਏ! ਗੁਰਾਂ ਦੇ ਉਪਦੇਸ਼ ਤਾਬੇ ਤੂੰ ਸ਼੍ਰੇਸ਼ਟ ਅਮਲ ਕਮਾ।ਸਦਾ ਸਦਾ ਹਰਿ ਪ੍ਰਭੁ ਰਵਹਿ ਤਾ ਪਾਵਹਿ ਮੋਖ ਦੁਆਰੁ ॥੧॥ ਰਹਾਉ ॥
ਹਮੇਸ਼ਾਂ ਹਮੇਸ਼ਾਂ ਹੀ ਜੇਕਰ ਤੂੰ ਸੁਆਮੀ ਵਾਹਿਗੁਰੂ ਦਾ ਸਿਮਰਨ ਕਰੇਂ, ਤਦ ਤੂੰ ਮੁਕਤੀ ਦੇ ਦਰਵਾਜੇ ਨੂੰ ਪਾ ਲਵੇਗੀਂ। ਠਹਿਰਾਉ।ਗੁਣਾ ਕਾ ਨਿਧਾਨੁ ਏਕੁ ਹੈ ਆਪੇ ਦੇਇ ਤਾ ਕੋ ਪਾਏ ॥

ਕੇਵਲ ਸਾਹਿਬ ਹੀ ਖੂਬੀਆਂ ਦਾ ਖਜ਼ਾਨਾ ਹੈ ਜੇਕਰ ਉਹ ਆਪ ਦੇਵੇ, ਤਦ ਹੀ ਉਨ੍ਹਾਂ ਨੂੰ ਕੋਈ ਜਣਾਂ ਹਾਸਲ ਕਰ ਸਕਦਾ ਹੈ।ਬਿਨੁ ਨਾਵੈ ਸਭ ਵਿਛੁੜੀ ਗੁਰ ਕੈ ਸਬਦਿ ਮਿਲਾਏ ॥੨॥
ਨਾਮ ਦੇ ਬਾਝੋਂ ਸਾਰੇ ਸਾਈਂ ਨਾਲੋਂ ਵਿਛੁੜੇ ਹੋਏ ਹਨ। ਗੁਰਾਂ ਦੇ ਉਪਦੇਸ਼ ਦੁਆਰਾ ਬੰਦਾ ਪ੍ਰਭੂ ਨੂੰ ਮਿਲ ਪੈਂਦਾ ਹੈ।ਮੇਰੀ ਮੇਰੀ ਕਰਦੇ ਘਟਿ ਗਏ ਤਿਨਾ ਹਥਿ ਕਿਹੁ ਨ ਆਇਆ ॥

ਹੰਕਾਰ ਕਰਨ ਦੁਆਰਾ, ਬੰਦੇ ਨੁਕਸਾਨ ਉਠਾ ਗਏ ਹਨ ਅਤੇ ਉਨ੍ਹਾਂ ਦੇ ਹੱਥ ਪੱਲੇ ਕੁਝ ਨਹੀਂ ਪਿਆ।ਸਤਗੁਰਿ ਮਿਲਿਐ ਸਚਿ ਮਿਲੇ ਸਚਿ ਨਾਮਿ ਸਮਾਇਆ ॥੩॥
ਸੱਚੇ ਗੁਰਾਂ ਨੂੰ ਮਿਲ ਕੇ ਇਨਸਾਨ ਸੱਚ ਨੂੰ ਪਾ ਲੈਂਦਾ ਹੈ ਅਤੇ ਸੱਚੇ ਨਾਮ ਅੰਦਰ ਲੀਨ ਹੋ ਜਾਂਦਾ ਹੈ।ਆਸਾ ਮਨਸਾ ਏਹੁ ਸਰੀਰੁ ਹੈ ਅੰਤਰਿ ਜੋਤਿ ਜਗਾਏ ॥

ਉਮੈਦ ਤੇ ਖਾਹਿਸ਼ ਇਸ ਦੇਹ ਅੰਦਰ ਵਸਦੇ ਹਨ ਅਤੇ ਪ੍ਰਭੂ ਦਾ ਪ੍ਰਕਾਸ਼ ਭੀ ਉਸ ਅੰਦਰ ਜਗਦਾ ਹੈ।ਨਾਨਕ ਮਨਮੁਖਿ ਬੰਧੁ ਹੈ ਗੁਰਮੁਖਿ ਮੁਕਤਿ ਕਰਾਏ ॥੪॥੩॥
ਨਾਨਕ, ਆਪ-ਹੁਦਰੇ ਕੈਦ ਵਿੱਚ ਰਹਿੰਦੇ ਹਨ ਅਤੇ ਗੁਰੂ-ਸਮਰਪਣਾ ਨੂੰ ਪ੍ਰਭੂ ਬੰਦ-ਖਲਾਸ ਕਰ ਦਿੰਦਾ ਹੈ।ਵਡਹੰਸੁ ਮਹਲਾ ੩ ॥

ਵਡਹੰਸ ਤੀਜੀ ਪਾਤਿਸ਼ਾਹੀ।ਸੋਹਾਗਣੀ ਸਦਾ ਮੁਖੁ ਉਜਲਾ ਗੁਰ ਕੈ ਸਹਜਿ ਸੁਭਾਇ ॥
ਹਮੇਸ਼ਾਂ ਨੂਰਾਨੀ ਹੈ ਚਿਹਰਾ ਸੁਹਾਗਣੀਆਂ ਦਾ ਜੋ ਗੁਰਾਂ ਦੇ ਰਾਹੀਂ ਸੀਤਲ ਸੁਭਾਵ ਵਾਲੀਆਂ ਹੁੰਦੀਆਂ ਹਨ।ਸਦਾ ਪਿਰੁ ਰਾਵਹਿ ਆਪਣਾ ਵਿਚਹੁ ਆਪੁ ਗਵਾਇ ॥੧॥

ਉਹ ਹੰਕਾਰ ਨੂੰ ਆਪਣੇ ਅੰਦਰੋਂ ਦੂਰ ਕਰ ਕੇ ਹਮੇਸ਼ਾਂ ਆਪਣੇ ਪ੍ਰੀਤਮ ਨੂੰ ਮਾਣਦੀਆਂ ਹਨ।ਮੇਰੇ ਮਨ ਤੂ ਹਰਿ ਹਰਿ ਨਾਮੁ ਧਿਆਇ ॥
ਹੇ ਮੇਰੇ ਮਨੂਏ! ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰ।ਸਤਗੁਰਿ ਮੋ ਕਉ ਹਰਿ ਦੀਆ ਬੁਝਾਇ ॥੧॥ ਰਹਾਉ ॥

ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਅਨੁਭਵ ਕਰਾ ਦਿੱਦਾ ਹੈ। ਠਹਿਰਾਉ।ਦੋਹਾਗਣੀ ਖਰੀਆ ਬਿਲਲਾਦੀਆ ਤਿਨਾ ਮਹਲੁ ਨ ਪਾਇ ॥
ਛੁੱਟੜ ਘਣਾ ਵਿਰਲਾਪ ਕਰਦੀਆਂ ਹਨ। ਉਹ ਆਪਣੇ ਸੁਆਮੀ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਕਰਦੀਆਂ।ਦੂਜੈ ਭਾਇ ਕਰੂਪੀ ਦੂਖੁ ਪਾਵਹਿ ਆਗੈ ਜਾਇ ॥੨॥

ਹੋਰਸ ਦੀ ਪ੍ਰੀਤ ਦੇ ਕਾਰਨ, ਉਹ ਕੋਝੀਆਂ ਦਿਸਦੀਆਂ ਹਨ ਅਤੇ ਪ੍ਰਲੋਕ ਵਿੱਚ ਜਾ ਕੇ ਉਹ ਦੁੱਖ ਉਠਾਉਂਦੀਆਂ ਹਨ।ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮੁ ਵਸਾਇ ॥
ਨੇਕੀ-ਨਿਪੁੰਨ ਪਤਨੀ ਸਦਾ ਸਾਈਂ ਦਾ ਜੱਸ ਉਚਾਰਨ ਕਰਦੀ ਹੈ ਤੇ ਆਪਣੇ ਮਨ ਅੰਦਰ ਸਾਈਂ ਦੇ ਨਾਮ ਨੂੰ ਟਿਕਾਉਂਦੀ ਹੈ।ਅਉਗਣਵੰਤੀ ਕਾਮਣੀ ਦੁਖੁ ਲਾਗੈ ਬਿਲਲਾਇ ॥੩॥

ਪਾਪ ਭਰੀ ਪਤਨੀ ਕਸ਼ਟ ਝੱਲਦੀ ਹੈ ਅਤੇ ਵਿਰਲਾਪ ਕਰਦੀ ਹੈ।ਸਭਨਾ ਕਾ ਭਤਾਰੁ ਏਕੁ ਹੈ ਸੁਆਮੀ ਕਹਣਾ ਕਿਛੂ ਨ ਜਾਇ ॥
ਇਕ ਸਾਹਿਬ ਹੀ ਸਾਰਿਆਂ ਦਾ ਕੰਤ ਹੈ। ਉਸ ਦੀ ਕੀਰਤੀ ਵਰਨਣ ਨਹੀਂ ਕੀਤੀ ਜਾ ਸਕਦੀ।ਨਾਨਕ ਆਪੇ ਵੇਕ ਕੀਤਿਅਨੁ ਨਾਮੇ ਲਇਅਨੁ ਲਾਇ ॥੪॥੪॥

ਨਾਨਕ ਕਈਆਂ ਨੂੰ ਸੁਆਮੀ ਨੇ ਆਪਣੇ ਨਾਲੋਂ ਵੱਖ ਕਰ ਛੱਡਿਆ ਹੈ ਅਤੇ ਕਈਆਂ ਨੂੰ ਉਸ ਨੇ ਆਪਣੇ ਨਾਮ ਨਾਲ ਜੋੜ ਦਿਤਾ ਹੈ।ਵਡਹੰਸੁ ਮਹਲਾ ੩ ॥
ਵਡਹੰਸ ਤੀਜੀ ਪਾਤਿਸ਼ਾਹੀ।ਅੰਮ੍ਰਿਤ ਨਾਮੁ ਸਦ ਮੀਠਾ ਲਾਗਾ ਗੁਰ ਸਬਦੀ ਸਾਦੁ ਆਇਆ ॥

ਅੰਮ੍ਰਿਤ ਨਾਮ ਮੈਨੂੰ ਹਮੇਸ਼ਾਂ ਮਿੱਠਾ ਲਗਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਇਸ ਦਾ ਸੁਆਦ ਮਾਣਿਆ ਹੈ।ਸਚੀ ਬਾਣੀ ਸਹਜਿ ਸਮਾਣੀ ਹਰਿ ਜੀਉ ਮਨਿ ਵਸਾਇਆ ॥੧॥
ਸੱਚੀ ਗੁਰਬਾਣੀ ਦੇ ਰਾਹੀਂ ਇਨਸਾਨ ਅਡੋਲਤਾ ਵਿੱਚ ਲੀਨ ਹੋ ਜਾਂਦਾ ਹੈ ਅਤੇ ਮਾਣਨੀਯ ਮਾਲਕ ਉਸ ਦੇ ਹਿਰਦੇ ਅੰਦਰ ਟਿੱਕ ਜਾਂਦਾ ਹੈ।ਹਰਿ ਕਰਿ ਕਿਰਪਾ ਸਤਗੁਰੂ ਮਿਲਾਇਆ ॥

ਆਪਣੀ ਮਿਹਰ ਧਾਰ ਕੇ ਵਾਹਿਗੁਰੂ ਨੇ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦਿੱਤਾ ਹੈ।ਪੂਰੈ ਸਤਗੁਰਿ ਹਰਿ ਨਾਮੁ ਧਿਆਇਆ ॥੧॥ ਰਹਾਉ ॥
ਪੂਰਨ ਸਤਿਗੁਰਾਂ ਦੇ ਰਾਹੀਂ ਮੈਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ। ਠਹਿਰਾਉ।ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ॥

ਬ੍ਰਹਮੇ ਦੇ ਰਾਹੀਂ ਵੇਦ ਦੇ ਮੰਤ੍ਰ ਪ੍ਰਗਟ ਹੋਏ। ਉਸ ਨੇ ਦੁਨਿਆਵੀ ਪਦਾਰਥਾਂ ਦੀ ਲਗਨ ਵਧੇਰੇ ਖਿਲਾਰ ਦਿੱਤੀ।ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ ॥੨॥
ਗਿਆਨਵਾਨ ਸ਼ਿਵਜੀ ਆਪਣੇ ਆਪ ਵਿੱਚ ਲੀਨ ਰਹਿੰਦਾ ਹੈ। ਉਹ ਵੱਡੇ ਗੁੱਸੇ ਅਤੇ ਹੰਕਾਰ ਅੰਦਰ ਖੱਚਤ ਹੈ।ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ ॥

ਵਿਸ਼ਨੂੰ ਹਮੇਸ਼ਾਂ ਅਉਤਾਰ ਹੋ ਉਤਰਨ ਵਿੱਚ ਰੁੱਝਿਆ ਰਹਿੰਦਾ ਹੈ। ਜਗਤ ਦਾ ਪਾਰ ਉਤਾਰਾ ਕਿਸ ਦੀ ਸੰਗਤ ਨਾਲ ਹੋਵੇ?ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੈ ਮੋਹ ਗੁਬਾਰਾ ॥੩॥
ਇਸ ਜੁੱਗ ਅੰਦਰ ਗੁਰੂ-ਅਨੁਸਾਰੀ ਬ੍ਰਹਿਮ ਵੀਚਾਰ ਨਾਲ ਰੰਗੇ ਹੋਏ ਹਨ ਅਤੇ ਉਹ ਸੰਸਾਰੀ ਮਮਤਾ ਦੇ ਅਨ੍ਹੇਰੇ ਤੋਂ ਖਲਾਸੀ ਪਾ ਜਾਂਦੇ ਹਨ।ਸਤਗੁਰ ਸੇਵਾ ਤੇ ਨਿਸਤਾਰਾ ਗੁਰਮੁਖਿ ਤਰੈ ਸੰਸਾਰਾ ॥

ਸੱਚੇ ਗੁਰਾਂ ਦੀ ਚਾਕਰੀ ਦੁਆਰਾ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਅਤੇ ਗੁਰਾਂ ਦੇ ਰਾਹੀਂ ਪ੍ਰਾਣੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।ਸਾਚੈ ਨਾਇ ਰਤੇ ਬੈਰਾਗੀ ਪਾਇਨਿ ਮੋਖ ਦੁਆਰਾ ॥੪॥
ਸੰਸਾਰ-ਤਿਆਗੀ ਸੱਚੇ ਨਾਮ ਨਾਲ ਰੰਗੇ ਹੋਏ ਹਨ, ਉਹ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦੇ ਹਨ।ਏਕੋ ਸਚੁ ਵਰਤੈ ਸਭ ਅੰਤਰਿ ਸਭਨਾ ਕਰੇ ਪ੍ਰਤਿਪਾਲਾ ॥

ਅਦੁੱਤੀ ਸੱਚਾ ਸੁਆਮੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ, ਅਤੇ ਉਹ ਹਰ ਇਕਸ ਦੀ ਪਾਲਣਾ ਪੋਸ਼ਣਾ ਕਰਦਾ ਹੈ।ਨਾਨਕ ਇਕਸੁ ਬਿਨੁ ਮੈ ਅਵਰੁ ਨ ਜਾਣਾ ਸਭਨਾ ਦੀਵਾਨੁ ਦਇਆਲਾ ॥੫॥੫॥
ਨਾਨਕ, ਇੱਕ ਵਾਹਿਗੁਰੂ ਦੇ ਬਾਝੋਂ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। ਉਹ ਸਮੂਹ ਮਿਹਰਬਾਨ ਮਾਲਕ ਹੈ।ਵਡਹੰਸੁ ਮਹਲਾ ੩ ॥

ਵਡਹੰਸ ਤੀਜੀ ਪਾਤਿਸ਼ਾਹੀ।ਗੁਰਮੁਖਿ ਸਚੁ ਸੰਜਮੁ ਤਤੁ ਗਿਆਨੁ ॥
ਗੁਰਾਂ ਦੇ ਰਾਹੀਂ ਇਨਸਾਨ ਸੱਚ, ਸਵੈ-ਰੋਕਕਾਮ ਅਤੇ ਯਥਾਰਥ ਬ੍ਰਹਿਮ ਵੀਚਾਰ ਪ੍ਰਾਪਤ ਕਰ ਲੈਦਾ ਹੈ।ਗੁਰਮੁਖਿ ਸਾਚੇ ਲਗੈ ਧਿਆਨੁ ॥੧॥

ਗੁਰਾਂ ਦੇ ਰਾਹੀਂ ਆਦਮੀ ਦੀ ਬਿਰਤੀ ਸਤਿਪੁਰਖ ਨਾਲ ਜੁੜ ਜਾਂਦੀ ਹੈ।

copyright GurbaniShare.com all right reserved. Email