ਗੁਰਮੁਖਿ ਮਨ ਮੇਰੇ ਨਾਮੁ ਸਮਾਲਿ ॥
ਗੁਰਾਂ ਦੇ ਰਾਹੀਂ ਹੇ ਮੇਰੀ ਜਿੰਦੜੀਏ! ਤੂੰ ਨਾਮ ਦਾ ਆਰਾਧਨ ਕਰ।ਸਦਾ ਨਿਬਹੈ ਚਲੈ ਤੇਰੈ ਨਾਲਿ ॥ ਰਹਾਉ ॥ ਇਹ ਸਦੀਵ ਹੀ ਤੇਰਾ ਪੱਖ ਪੂਰੇਗਾ ਅਤੇ ਅੱਗੇ ਨੂੰ ਤੇਰੇ ਨਾਲ ਜਾਵੇਗਾ। ਠਹਿਰਾਉ।ਗੁਰਮੁਖਿ ਜਾਤਿ ਪਤਿ ਸਚੁ ਸੋਇ ॥ ਉਹ ਸੱਚਾ ਸੁਆਮੀ ਹੀ ਗੁਰੂ-ਪਿਆਰਿਆਂ ਦੀ ਜਾਤ-ਗੋਤ ਤੇ ਇੱਜ਼ਤ ਆਬਰੂ ਹੈ।ਗੁਰਮੁਖਿ ਅੰਤਰਿ ਸਖਾਈ ਪ੍ਰਭੁ ਹੋਇ ॥੨॥ ਗੁਰੂ-ਪਿਆਰਿਆਂ ਦੇ ਮਨ ਅੰਦਰ ਉਹ ਮਦਦਗਾਰ ਮਾਲਕ ਵਸਦਾ ਹੈ।ਗੁਰਮੁਖਿ ਜਿਸ ਨੋ ਆਪਿ ਕਰੇ ਸੋ ਹੋਇ ॥ ਕੇਵਲ ਓਹੀ ਗੁਰੂ ਦਾ ਸੱਚਾ ਸਿੱਖ ਬਣਦਾ ਹੈ, ਜਿਸ ਨੂੰ ਸੁਆਮੀ ਖੁਦ ਬਣਾਉਂਦਾ ਹੈ।ਗੁਰਮੁਖਿ ਆਪਿ ਵਡਾਈ ਦੇਵੈ ਸੋਇ ॥੩॥ ਸਾਧੂ ਨੂੰ ਉਹ ਖੁਦ ਬਜੁਰਗੀ ਬਖਸ਼ਦਾ ਹੈ।ਗੁਰਮੁਖਿ ਸਬਦੁ ਸਚੁ ਕਰਣੀ ਸਾਰੁ ॥ ਸਾਧੂ ਸੱਚੇ ਨਾਮ ਅਤੇ ਸ਼੍ਰੇਸ਼ਟ ਅਮਲਾਂ ਦੀ ਕਾਰ ਕਮਾਉਂਦਾ ਹੈ।ਗੁਰਮੁਖਿ ਨਾਨਕ ਪਰਵਾਰੈ ਸਾਧਾਰੁ ॥੪॥੬॥ ਗੁਰੂ ਸਮਰਪਣ, ਹੇ ਨਾਨਕ! ਆਪਣੇ ਟੱਬਰ-ਕਬੀਲੇ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ।ਵਡਹੰਸੁ ਮਹਲਾ ੩ ॥ ਵਡਹੰਸ ਤੀਜੀ ਪਾਤਿਸ਼ਾਹੀ।ਰਸਨਾ ਹਰਿ ਸਾਦਿ ਲਗੀ ਸਹਜਿ ਸੁਭਾਇ ॥ ਮੇਰੀ ਜੀਭਾ ਸੁਭਾਵਕ ਹੀ ਰੱਬੀ ਸੁਆਦ ਨਾਲ ਜੁੜ ਗਈ ਹੈ।ਮਨੁ ਤ੍ਰਿਪਤਿਆ ਹਰਿ ਨਾਮੁ ਧਿਆਇ ॥੧॥ ਮੇਰੀ ਆਤਮਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਰੱਜ ਗਈ ਹੈ।ਸਦਾ ਸੁਖੁ ਸਾਚੈ ਸਬਦਿ ਵੀਚਾਰੀ ॥ ਸੱਚੇ ਨਾਮ ਨੂੰ ਯਾਦ ਕਰਨ ਦੁਆਰਾ ਸਦੀਵ ਆਰਾਮ ਪ੍ਰਾਪਤ ਹੁੰਦਾ ਹੈ।ਆਪਣੇ ਸਤਗੁਰ ਵਿਟਹੁ ਸਦਾ ਬਲਿਹਾਰੀ ॥੧॥ ਰਹਾਉ ॥ ਆਪਣੇ ਸਚੇ ਗੁਰਾਂ ਉਤੋਂ ਮੈਂ ਸਦੀਵ ਹੀ ਕੁਰਬਾਨ ਜਾਂਦਾ ਹਾਂ। ਠਹਿਰਾਉ।ਅਖੀ ਸੰਤੋਖੀਆ ਏਕ ਲਿਵ ਲਾਇ ॥ ਇੱਕ ਪ੍ਰਭੂ ਨਾਲ ਪ੍ਰੀਤ ਪਾ ਕੇ ਮੇਰੇ ਨੇਤ੍ਰ ਸੰਤੁਸ਼ਟ ਹੋ ਗਏ ਹਨ।ਮਨੁ ਸੰਤੋਖਿਆ ਦੂਜਾ ਭਾਉ ਗਵਾਇ ॥੨॥ ਹੋਰਸ ਦੇ ਪਿਆਰ ਨੂੰ ਤਿਆਗ ਕੇ ਮੇਰੇ ਮਨ ਅੰਦਰ ਸਬਰ ਸੰਤੋਖ ਆ ਵਸਿਆ ਹੈ।ਦੇਹ ਸਰੀਰਿ ਸੁਖੁ ਹੋਵੈ ਸਬਦਿ ਹਰਿ ਨਾਇ ॥ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਜਿਸਮ ਦੇ ਢਾਂਚੇ ਅੰਦਰ ਠੰਢ-ਚੈਨ ਵਰਤ ਜਾਂਦੀ ਹੈ।ਨਾਮੁ ਪਰਮਲੁ ਹਿਰਦੈ ਰਹਿਆ ਸਮਾਇ ॥੩॥ ਨਾਮ ਦੀ ਸੁਗੰਧਤਾ ਮੇਰੇ ਮਨ ਅੰਦਰ ਰਮੀ ਹੋਈ ਹੈ।ਨਾਨਕ ਮਸਤਕਿ ਜਿਸੁ ਵਡਭਾਗੁ ॥ ਨਾਨਕ ਜਿਸ ਦੇ ਮੱਥੇ ਤੇ ਚੰਗੇ ਨਸੀਬ ਲਿਖੇ ਹੋਏ ਹਨ,ਗੁਰ ਕੀ ਬਾਣੀ ਸਹਜ ਬੈਰਾਗੁ ॥੪॥੭॥ ਉਹ ਗੁਰਬਾਣੀ ਰਾਹੀਂ ਕੁਦਰਤੀ ਤੌਰ ਤੇ ਇੱਛਾ ਰਹਿਤ ਹੋ ਜਾਂਦਾ ਹੈ।ਵਡਹੰਸੁ ਮਹਲਾ ੩ ॥ ਵਡਹੰਸ ਤੀਜੀ ਪਾਤਿਸ਼ਾਹੀ।ਪੂਰੇ ਗੁਰ ਤੇ ਨਾਮੁ ਪਾਇਆ ਜਾਇ ॥ ਪੂਰਨ ਗੁਰਾਂ ਪਾਸੋਂ ਹੀ ਨਾਮ ਪ੍ਰਾਪਤ ਹੁੰਦਾ ਹੈ।ਸਚੈ ਸਬਦਿ ਸਚਿ ਸਮਾਇ ॥੧॥ ਸੱਚੇ ਨਾਮ ਦੇ ਰਾਹੀਂ ਬੰਦਾ ਸੱਚੇ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।ਏ ਮਨ ਨਾਮੁ ਨਿਧਾਨੁ ਤੂ ਪਾਇ ॥ ਹੇ ਮੇਰੀ ਜਿੰਦੜੀਏ! ਤੂੰ ਨਾਮ ਦਾ ਖਜਾਨੇ ਨੂੰ ਪ੍ਰਾਪਤ ਕਰ,ਆਪਣੇ ਗੁਰ ਕੀ ਮੰਨਿ ਲੈ ਰਜਾਇ ॥੧॥ ਰਹਾਉ ॥ ਅਤੇ ਆਪਣੇ ਗੁਰਾਂ ਦੇ ਭਾਣੇ ਨੂੰ ਕਬੂਲ ਕਰ। ਠਹਿਰਾਉ।ਗੁਰ ਕੈ ਸਬਦਿ ਵਿਚਹੁ ਮੈਲੁ ਗਵਾਇ ॥ ਗੁਰਾਂ ਦੇ ਉਪਦੇਸ਼ ਦੁਆਰਾ ਅੰਦਰੋਂ ਗੰਦਗੀ ਧੋਤੀ ਜਾਂਦੀ ਹੈ,ਨਿਰਮਲੁ ਨਾਮੁ ਵਸੈ ਮਨਿ ਆਇ ॥੨॥ ਅਤੇ ਪਵਿੱਤਰ ਨਾਮ ਆ ਕੇ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ।ਭਰਮੇ ਭੂਲਾ ਫਿਰੈ ਸੰਸਾਰੁ ॥ ਸੰਦੇਹ ਦੀ ਬਹਿਕਾਈ ਹੋਰ ਦੁਨੀਆਂ ਭਟਕਦੀ ਫਿਰਦੀ ਹੈ।ਮਰਿ ਜਨਮੈ ਜਮੁ ਕਰੇ ਖੁਆਰੁ ॥੩॥ ਇਹ ਆਵਾਗਉਣ ਵਿੱਚ ਪੈਦੀ ਹੈ ਅਤੇ ਮੌਤ ਦਾ ਦੂਤ ਇਸ ਨੂੰ ਤਬਾਹ ਕਰ ਦਿੰਦਾ ਹੈ।ਨਾਨਕ ਸੇ ਵਡਭਾਗੀ ਜਿਨ ਹਰਿ ਨਾਮੁ ਧਿਆਇਆ ॥ ਨਾਨਕ ਭਾਰੇ ਨਸੀਬਾਂ ਵਾਲੇ ਹਨ ਉਹ ਜੋ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ,ਗੁਰ ਪਰਸਾਦੀ ਮੰਨਿ ਵਸਾਇਆ ॥੪॥੮॥ ਅਤੇ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।ਵਡਹੰਸੁ ਮਹਲਾ ੩ ॥ ਵਡਹੰਸ ਤੀਜੀ ਪਾਤਿਸ਼ਾਹੀ।ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥ ਹੰਕਾਰ ਦੀ ਨਾਮ ਨਾਲ ਖਟਪਟੀ ਹੈ। ਦੋਨੋਂ ਇਕ ਜਗ੍ਹਾ ਤੇ ਨਹੀਂ ਠਹਿਰਦੇ।ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ ॥੧॥ ਹੰਗਤਾ ਅੰਦਰ ਟਹਿਲ-ਸੇਵਾ ਕਮਾਈ ਨਹੀਂ ਜਾ ਸਕਦੀ, ਇਸ ਲਈ ਆਤਮਾ ਖਾਲੀ ਹੱਥੀ ਜਾਂਦੀ ਹੈ।ਹਰਿ ਚੇਤਿ ਮਨ ਮੇਰੇ ਤੂ ਗੁਰ ਕਾ ਸਬਦੁ ਕਮਾਇ ॥ ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਦਾ ਚਿੰਤਨ ਕਰ ਅਤੇ ਗੁਰਾਂ ਦੀ ਬਾਣੀ ਦੀ ਕਮਾਈ ਕਰ।ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ ॥ ਰਹਾਉ ॥ ਜੇਕਰ ਤੂੰ ਵਾਹਿਗੁਰੂ ਦੇ ਫੁਰਮਾਨ ਦੀ ਪਾਲਣਾ ਕਰੇ, ਤਦ ਤੂੰ ਉਸ ਨੂੰ ਮਿਲ ਪਵੇਗੀ ਅਤੇ ਕੇਵਲ ਤਦ ਹੀ ਤੇਰੇ ਅੰਦਰੋਂ ਹੰਕਾਰ ਦੂਰ ਹੋਵੇਗਾ। ਠਹਿਰਾਉ।ਹਉਮੈ ਸਭੁ ਸਰੀਰੁ ਹੈ ਹਉਮੈ ਓਪਤਿ ਹੋਇ ॥ ਹੰਕਾਰ ਸਾਰੀਆਂ ਦੇਹਾਂ ਅੰਦਰ ਹੈ। ਹੰਕਾਰ ਦੇ ਰਾਹੀਂ ਹੀ ਸਾਰੇ ਜੀਵ ਪੈਦਾ ਹੁੰਦੇ ਹਨ।ਹਉਮੈ ਵਡਾ ਗੁਬਾਰੁ ਹੈ ਹਉਮੈ ਵਿਚਿ ਬੁਝਿ ਨ ਸਕੈ ਕੋਇ ॥੨॥ ਗਰੂਰ ਪਰਮ ਘਨ੍ਹੇਰੇ ਵਲ ਲੈ ਜਾਂਦਾ ਹੈ ਅਤੇ ਗਰੂਰ ਕਾਰਨ ਕੋਈ ਬੰਦਾ ਕੁਝ ਭੀ ਸਮਝ ਨਹੀਂ ਸਕਦਾ।ਹਉਮੈ ਵਿਚਿ ਭਗਤਿ ਨ ਹੋਵਈ ਹੁਕਮੁ ਨ ਬੁਝਿਆ ਜਾਇ ॥ ਸਵੈ-ਹੰਗਤਾ ਅੰਦਰ ਸਾਈਂ ਦੀ ਪ੍ਰੇਮ-ਮਈ ਸੇਵਾ ਨਹੀਂ ਹੋ ਸਕਦੀ ਨਾਂ ਹੀ ਉਸ ਦੀ ਰਜਾ ਅਨੁਭਵ ਕੀਤੀ ਜਾ ਸਕਦੀ ਹੈ।ਹਉਮੈ ਵਿਚਿ ਜੀਉ ਬੰਧੁ ਹੈ ਨਾਮੁ ਨ ਵਸੈ ਮਨਿ ਆਇ ॥੩॥ ਹੰਕਾਰ ਅੰਦਰ ਆਤਮਾ ਕੈਦ ਹੋ ਜਾਂਦੀ ਹੈ ਅਤੇ ਨਾਮ ਆ ਕੇ ਹਿਰਦੇ ਅੰਦਰ ਨਹੀਂ ਟਿਕਦਾ।ਨਾਨਕ ਸਤਗੁਰਿ ਮਿਲਿਐ ਹਉਮੈ ਗਈ ਤਾ ਸਚੁ ਵਸਿਆ ਮਨਿ ਆਇ ॥ ਨਾਨਕ ਸੱਚੇ ਗੁਰਾਂ ਨੂੰ ਮਿਲਣ ਦੁਆਰਾ ਬੰਦੇ ਦੀ ਸਵੈ-ਹੰਗਤਾ ਨਸ਼ਟ ਹੋ ਜਾਂਦੀ ਹੈ, ਅਤੇ ਤਦ ਸੱਚਾ ਸੁਆਮੀ ਆ ਕੇ ਉਸ ਦੇ ਚਿੱਤ ਅੰਦਰ ਵਸ ਜਾਂਦਾ ਹੈ।ਸਚੁ ਕਮਾਵੈ ਸਚਿ ਰਹੈ ਸਚੇ ਸੇਵਿ ਸਮਾਇ ॥੪॥੯॥੧੨॥ ਉਹ ਸੱਚ ਦੀ ਕਮਾਈ ਕਰਦਾ ਹੈ ਸੱਚ ਅੰਦਰ ਟਿਕਦਾ ਹੈ ਅਤੇ ਸਤਿਪੁਰਖ ਦੀ ਟਹਿਲ ਕਮਾ ਉਸ ਵਿੱਚ ਲੀਨ ਹੋ ਜਾਂਦਾ ਹੈ।ਵਡਹੰਸੁ ਮਹਲਾ ੪ ਘਰੁ ੧ ਵਡਹੰਸ ਚੋਥੀ ਪਾਤਿਸ਼ਾਹੀ।ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।ਸੇਜ ਏਕ ਏਕੋ ਪ੍ਰਭੁ ਠਾਕੁਰੁ ॥ ਹਿਰਦਾ ਪਲੰਘ ਕੇਵਲ ਇਕ ਹੈ ਅਤੇ ਇਕ ਸੁਆਮੀ ਮਾਲਕ ਹੀ ਉਸ ਉਤੇ ਬਿਰਾਜਮਾਨ ਹੈ।ਗੁਰਮੁਖਿ ਹਰਿ ਰਾਵੇ ਸੁਖ ਸਾਗਰੁ ॥੧॥ ਉਥੇ ਗੁਰੂ-ਸਮਰਪਣ ਆਰਾਮ ਦੇ ਸਮੁੰਦਰ ਵਾਹਿਗੁਰੂ ਨੂੰ ਮਾਣਦਾ ਹੈ।ਮੈ ਪ੍ਰਭ ਮਿਲਣ ਪ੍ਰੇਮ ਮਨਿ ਆਸਾ ॥ ਆਪਣੇ ਚਿੱਤ ਅੰਦਰ ਮੈਨੂੰ ਆਪਣੇ ਸੁਆਮੀ ਦੇ ਮਿਲਣ ਦੀ ਉਮੰਗ ਤੇ ਉਮੈਦ ਹੈ। copyright GurbaniShare.com all right reserved. Email |