ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ ॥੧॥ ਰਹਾਉ ॥
ਪੂਰਨ ਗੁਰਦੇਵ ਜੀ ਮੈਨੂੰ ਆਪਣੇ ਪਿਆਰੇ ਨਾਲ ਮਿਲਾਉਂਦੇ ਹਨ। ਮੈਂ ਆਪਣੇ ਗੁਰਾਂ ਉਤੋਂ ਕੁਰਬਾਨ, ਕੁਰਬਾਨ ਜਾਂਦਾ ਹਾਂ। ਠਹਿਰਾਓ! ਮੈ ਅਵਗਣ ਭਰਪੂਰਿ ਸਰੀਰੇ ॥ ਮੇਰੀ ਦੇਹ ਅਪਰਾਧਾ ਨਾਲ ਪਰੀਪੂਰਨ ਹੈ। ਹਉ ਕਿਉ ਕਰਿ ਮਿਲਾ ਅਪਣੇ ਪ੍ਰੀਤਮ ਪੂਰੇ ॥੨॥ ਤਦ, ਮੈਂ ਆਪਣੇ ਪੁਰਨ ਸੁਆਮੀ ਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ? ਜਿਨਿ ਗੁਣਵੰਤੀ ਮੇਰਾ ਪ੍ਰੀਤਮੁ ਪਾਇਆ ॥ ਜਿਨ੍ਹਾਂ ਨੇਕੀ ਨਿਪੁੰਨ ਦੁਆਰਾ ਮੈਂਡਾ ਪਿਆਰਾ ਪ੍ਰਾਪਤ ਕੀਤਾ ਜਾਂਦਾ ਹੈ, ਸੇ ਮੈ ਗੁਣ ਨਾਹੀ ਹਉ ਕਿਉ ਮਿਲਾ ਮੇਰੀ ਮਾਇਆ ॥੩॥ ਮੇਰੇ ਵਿੱਚ ਉਹ ਨੇਕੀਆਂ ਨਹੀਂ, ਇਸ ਲਈ ਮੈਂ ਆਪਣੇ ਦਿਲਬਰ ਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ? ਹੇ ਮੇਰੀ ਮਾਤਾ! ਹਉ ਕਰਿ ਕਰਿ ਥਾਕਾ ਉਪਾਵ ਬਹੁਤੇਰੇ ॥ ਮੈਂ ਤਰ੍ਹਾਂ ਤਰ੍ਹਾਂ ਦੇ ਬਹੁਤ ਉਪਰਾਲੇ ਕਰਦਾ ਕਰਦਾ ਹਾਰ ਹੁੱਟ ਗਿਆ ਹਾਂ। ਨਾਨਕ ਗਰੀਬ ਰਾਖਹੁ ਹਰਿ ਮੇਰੇ ॥੪॥੧॥ ਹੇ ਮੇਰੇ ਸੁਆਮੀ! ਤੂੰ ਨਾਨਕ ਮਸਕੀਨ ਦੀ ਰੱਖਿਆ ਕਰ। ਵਡਹੰਸੁ ਮਹਲਾ ੪ ॥ ਵਡਹੰਸ ਚੋਥੀ ਪਾਤਸ਼ਾਹੀ। ਮੇਰਾ ਹਰਿ ਪ੍ਰਭੁ ਸੁੰਦਰੁ ਮੈ ਸਾਰ ਨ ਜਾਣੀ ॥ ਸੁਹਣਾ ਹੈ ਮੇਰਾ ਸੁਆਮੀ ਵਾਹਿਗੁਰੂ। ਮੈਂ ਉਸ ਦੀ ਕਦਰ ਨੂੰ ਨਹੀਂ ਪਛਾਣਦੀ। ਹਉ ਹਰਿ ਪ੍ਰਭ ਛੋਡਿ ਦੂਜੈ ਲੋਭਾਣੀ ॥੧॥ ਸੁਆਮੀ ਮਾਲਕ ਨੂੰ ਤਿਆਗ ਕੇ ਮੈਂ ਦੁਨੀਆਂ ਉੱਤੇ ਲੁਭਾਇਮਾਨ ਹੋ ਰਹੀ ਹਾਂ। ਹਉ ਕਿਉ ਕਰਿ ਪਿਰ ਕਉ ਮਿਲਉ ਇਆਣੀ ॥ ਮੈਂ ਨਾਦਾਨ ਆਪਣੇ ਪਤੀ ਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ? ਜੋ ਪਿਰ ਭਾਵੈ ਸਾ ਸੋਹਾਗਣਿ ਸਾਈ ਪਿਰ ਕਉ ਮਿਲੈ ਸਿਆਣੀ ॥੧॥ ਰਹਾਉ ॥ ਜੋ ਆਪਣੇ ਪ੍ਰੀਤਮ ਨੂੰ ਚੰਗੀ ਲਗਦੀ ਹੈ, ਉਹੀ ਸੁਭਾਗ ਪਤਨੀ ਹੈ। ਕੇਵਲ ਉਹੀ ਅਕਲਮੰਦ ਪਤਨੀ ਆਪਣੇ ਪ੍ਰੀਤਮ ਨੂੰ ਮਿਲਦੀ ਹੈ ਠਹਿਰਾਉ। ਮੈ ਵਿਚਿ ਦੋਸ ਹਉ ਕਿਉ ਕਰਿ ਪਿਰੁ ਪਾਵਾ ॥ ਮੇਰੇ ਵਿੱਚ ਔਗਣ ਹਨ ਮੈਂ ਆਪਣੇ ਕੰਤ ਨੂੰ ਕਿਸ ਤਰ੍ਹਾਂ ਪਾ ਸਕਦੀ ਹਾਂ? ਤੇਰੇ ਅਨੇਕ ਪਿਆਰੇ ਹਉ ਪਿਰ ਚਿਤਿ ਨ ਆਵਾ ॥੨॥ ਤੇਰੀਆਂ ਘਣੇਰੀਆਂ ਹੀ ਦਿਲਬਰਾਂ ਹਨ। ਮੈਂ ਤੇਰੇ ਚਿੱਤ ਚੇਤੇ ਭੀ ਨਹੀਂ। ਜਿਨਿ ਪਿਰੁ ਰਾਵਿਆ ਸਾ ਭਲੀ ਸੁਹਾਗਣਿ ॥ ਕੇਵਲ ਉਹੀ ਜੋ ਆਪਣੇ ਕੰਤ ਨੂੰ ਮਾਣਦੀ ਹੈ, ਚੰਗੀ ਸੁੱਚੀ ਪਤਨੀ ਹੈ। ਸੇ ਮੈ ਗੁਣ ਨਾਹੀ ਹਉ ਕਿਆ ਕਰੀ ਦੁਹਾਗਣਿ ॥੩॥ ਉਹ ਖੂਬੀਆਂ ਮੇਰੇ ਵਿੱਚ ਨਹੀਂ, (ਤਦ) ਮੈਂ ਛੁੱਟੜ ਇਸਤ੍ਰੀ ਕੀ ਕਰਾਂ? ਨਿਤ ਸੁਹਾਗਣਿ ਸਦਾ ਪਿਰੁ ਰਾਵੈ ॥ ਸੱਚੀ ਪੱਤਨੀ ਹਰ ਰੋਜ ਹੀ ਆਪਣੇ ਪਤੀ ਨੂੰ ਹਮੇਸ਼ਾਂ ਲਈ ਮਾਣਦੀ ਹੈ। ਮੈ ਕਰਮਹੀਣ ਕਬ ਹੀ ਗਲਿ ਲਾਵੈ ॥੪॥ ਕੀ ਮੇਰਾ ਸਾਂਈ, ਮੈਂ ਨਿਕਰਮਣ ਨੂੰ ਭੀ, ਕਦੇ ਆਪਣੀ ਛਾਤੀ ਨਾਲ ਲਾਊਗਾ? ਤੂ ਪਿਰੁ ਗੁਣਵੰਤਾ ਹਉ ਅਉਗੁਣਿਆਰਾ ॥ ਹੇ ਸੁਆਮੀ! ਤੂੰ ਖੂਬੀਆਂ ਸੰਯੁਕਤ ਹੈ ਅਤੇ ਮੈਂ ਖੂਬੀਆਂ-ਰਹਿਤ ਹਾਂ, ਮੈ ਨਿਰਗੁਣ ਬਖਸਿ ਨਾਨਕੁ ਵੇਚਾਰਾ ॥੫॥੨॥ ਹੇ ਸੁਆਮੀ, ਤੂੰ ਗੁਣਹੀਨ ਤੇ ਮਸਕੀਨ ਨਾਨਕ ਨੂੰ ਮਾਫ ਕਰ ਦੇ। ਵਡਹੰਸੁ ਮਹਲਾ ੪ ਘਰੁ ੨ ਵਡਹੰਸ ਚੌਥੀ ਪਾਤਸ਼ਾਹੀ। ਘਰ 2। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਮੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਦਰਸਨੁ ਪਾਵਾ ॥ ਮੇਰੇ ਚਿੱਤ ਅੰਦਰ ਭਾਰੀ ਖਾਹਿਸ਼ ਹੈ, ਹੇ ਪ੍ਰਭੂ! ਮੈਂ ਕਿਸ ਤਰ੍ਹਾਂ ਤੇਰਾ ਦੀਦਾਰ ਕਰਾਂ? ਹਉ ਜਾਇ ਪੁਛਾ ਅਪਨੇ ਸਤਗੁਰੈ ਗੁਰ ਪੁਛਿ ਮਨੁ ਮੁਗਧੁ ਸਮਝਾਵਾ ॥ ਮੈਂ ਆਪਣੇ ਸੱਚੇ ਗੁਰਾਂ ਕੋਲ ਜਾ ਕੇ ਪਤਾ ਕਰਦਾ ਹਾਂ ਅਤੇ ਗੁਰਾਂ ਦੀ ਸਲਾਹ ਲੈ, ਆਪਣੀ ਮੂਰਖ ਜਿੰਦੜੀ ਨੂੰ ਸਿਖਮਤ ਦਿੰਦਾ ਹਾਂ। ਭੂਲਾ ਮਨੁ ਸਮਝੈ ਗੁਰ ਸਬਦੀ ਹਰਿ ਹਰਿ ਸਦਾ ਧਿਆਏ ॥ ਭੂੱਲੀ ਹੋਈ ਜਿੰਦੜੀ ਗੁਰਾਂ ਦੇ ਉਪਦੇਸ਼ ਰਾਹੀਂ ਸਮਝਦੀ ਹੈ ਤੇ ਇਸ ਤਰ੍ਹਾਂ ਹਮੇਸ਼ਾਂ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੀ ਹੈ। ਨਾਨਕ ਜਿਸੁ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਚਰਣੀ ਚਿਤੁ ਲਾਏ ॥੧॥ ਜਿਸ ਦੇ ਉੱਤੇ ਮੇਰੇ ਪ੍ਰੀਤਮ ਦੀ ਰਹਿਮਤ ਹੈ, ਹੇ ਨਾਨਕ! ਉਹ ਵਾਹਿਗੁਰੂ ਦੇ ਚਰਣਾ ਨਾਲ ਆਪਣੇ ਮਨ ਨੂੰ ਜੋੜਦਾ ਹੈ। ਹਉ ਸਭਿ ਵੇਸ ਕਰੀ ਪਿਰ ਕਾਰਣਿ ਜੇ ਹਰਿ ਪ੍ਰਭ ਸਾਚੇ ਭਾਵਾ ॥ ਆਪਣੇ ਕੰਤ ਦੀ ਖਾਤਰ ਮੈਂ ਹਰ ਕਿਸਮਾ ਦੇ ਪੁਸ਼ਾਕੇ ਪਾਉਂਦੀ ਹਾਂ ਤਾਂ ਜੋ ਮੈਂ ਆਪਣੇ ਸੱਚੇ ਸੁਆਮੀ ਵਾਹਿਗੁਰੂ ਨੂੰ ਚੰਗੀ ਲੱਗਣ ਲੱਗ ਜਾਵਾਂ। ਸੋ ਪਿਰੁ ਪਿਆਰਾ ਮੈ ਨਦਰਿ ਨ ਦੇਖੈ ਹਉ ਕਿਉ ਕਰਿ ਧੀਰਜੁ ਪਾਵਾ ॥ ਉਹ ਪ੍ਰੀਤਮ ਪਤੀ ਮੇਰੇ ਵਲ ਝਾਤੀ ਭੀ ਨਹੀਂ ਪਾਉਂਦਾ। ਮੇਰਾ ਹੌਸਲਾ ਕਿਸ ਤਰ੍ਹਾਂ ਬੱਝ ਸਕਦਾ ਹੈ? ਜਿਸੁ ਕਾਰਣਿ ਹਉ ਸੀਗਾਰੁ ਸੀਗਾਰੀ ਸੋ ਪਿਰੁ ਰਤਾ ਮੇਰਾ ਅਵਰਾ ॥ ਜੀਹਦੇ ਵਾਸਤੇ ਮੈਂ ਹਾਰਸ਼ਿੰਗਾਰ ਨਾਲ ਸਜੀ ਧਜੀ ਹੋਈ ਹਾਂ, ਉਹ ਮੈਡਾਂ ਕੰਤ ਹੋਰਸ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ। ਨਾਨਕ ਧਨੁ ਧੰਨੁ ਧੰਨੁ ਸੋਹਾਗਣਿ ਜਿਨਿ ਪਿਰੁ ਰਾਵਿਅੜਾ ਸਚੁ ਸਵਰਾ ॥੨॥ ਨਾਨਕ, ਮੁਬਾਰਕ! ਮੁਬਾਰਕ! ਮੁਬਾਰਕ! ਹੈ ਉਹ ਸੱਚੀ ਪਤਨੀ, ਜੋ ਆਪਣੇ ਸ਼੍ਰੇਸ਼ਟ ਸੱਚੇ ਪਤੀ ਨੂੰ ਮਾਣਦੀ ਹੈ। ਹਉ ਜਾਇ ਪੁਛਾ ਸੋਹਾਗ ਸੁਹਾਗਣਿ ਤੁਸੀ ਕਿਉ ਪਿਰੁ ਪਾਇਅੜਾ ਪ੍ਰਭੁ ਮੇਰਾ ॥ ਮੈਂ ਜਾ ਕੇ ਭਾਗਾਂ ਵਾਲੀ ਸਤਿ-ਆਤਮਾ ਲਾੜੀ ਨੂੰ ਪੁੱਛਦੀ ਹਾਂ, ਤੂੰ ਕਿਸ ਤਰ੍ਹਾਂ ਮੇਰੇ ਸੁਅਮੀ, ਲਾੜੇ ਨੂੰ ਪ੍ਰਾਪਤ ਕੀਤਾ ਹੈ। ਮੈ ਊਪਰਿ ਨਦਰਿ ਕਰੀ ਪਿਰਿ ਸਾਚੈ ਮੈ ਛੋਡਿਅੜਾ ਮੇਰਾ ਤੇਰਾ ॥ ਉਹ ਆਖਦੀ ਹੈ, ਮੈਂ ਮੈਂ ਤੇ ਤੂੰ ਦੇ ਵਿਤਕਰੇ ਨੂੰ ਤਿਆਗ ਦਿੱਤਾ ਹੈ, ਇਸ ਲਈ ਮੇਰੇ ਸੱਚੇ ਕੰਤ ਨੇ ਮੇਰੇ ਉਤੇ ਰਹਿਮਤ ਕੀਤੀ ਹੈ। ਸਭੁ ਮਨੁ ਤਨੁ ਜੀਉ ਕਰਹੁ ਹਰਿ ਪ੍ਰਭ ਕਾ ਇਤੁ ਮਾਰਗਿ ਭੈਣੇ ਮਿਲੀਐ ॥ ਆਪਣਾ ਚਿੱਤ ਦੇਹ, ਜਿੰਦੜੀ ਅਤੇ ਸਾਰਾ ਕੁੱਝ ਸੁਆਮੀ ਵਾਹਿਗੁਰੂ ਦੇ ਅਰਪਨ ਕਰ ਦੇ। ਇਹ ਹੈ ਰਸਤਾ ਉਸ ਨੂੰ ਮਿਲਣ ਦਾ ਹੇ ਮੇਰੀ ਅੰਮਾ ਜਾਈਏ! ਆਪਨੜਾ ਪ੍ਰਭੁ ਨਦਰਿ ਕਰਿ ਦੇਖੈ ਨਾਨਕ ਜੋਤਿ ਜੋਤੀ ਰਲੀਐ ॥੩॥ ਨਾਨਕ, ਜੇਕਰ ਉਸ ਸੁਆਮੀ ਉਸ ਵਲ ਮਿਹਰ ਦੀ ਨਜ਼ਰ ਝਾਕੇ, ਤਦ ਬੰਦੇ ਦਾ ਨੂਰ ਰੱਬ ਦੇ ਨੂਰ ਨਾਲ ਅਭੇਦ ਹੋ ਜਾਂਦਾ ਹੈ। ਜੋ ਹਰਿ ਪ੍ਰਭ ਕਾ ਮੈ ਦੇਇ ਸਨੇਹਾ ਤਿਸੁ ਮਨੁ ਤਨੁ ਅਪਣਾ ਦੇਵਾ ॥ ਜਿਹੜਾ ਕੋਈ ਮੈਨੂੰ ਮੇਰੇ ਸੁਆਮੀ ਵਾਹਿਗੁਰੂ ਦਾ ਸੰਦੇਸ਼ਾ ਦਿੰਦਾ ਹੈ, ਉਸ ਨੂੰ ਮੈਂ ਆਪਣੀ ਜਿੰਦੜੀ ਤੇ ਦੇਹ ਅਰਪਨ ਕਰਦੀ ਹਾਂ। ਨਿਤ ਪਖਾ ਫੇਰੀ ਸੇਵ ਕਮਾਵਾ ਤਿਸੁ ਆਗੈ ਪਾਣੀ ਢੋਵਾਂ ॥ ਮੈਂ ਹਰ ਰੋਜ਼ ਉਸ ਨੂੰ ਪੱਖੀ ਝੱਲਦੀ ਹਾਂ, ਉਸ ਦੀ ਟਹਿਲ-ਸੇਵਾ ਕਰਦੀ ਹਾਂ ਅਤੇ ਉਸ ਲਈ ਜਲ ਢੋਦੀ ਹਾਂ। ਨਿਤ ਨਿਤ ਸੇਵ ਕਰੀ ਹਰਿ ਜਨ ਕੀ ਜੋ ਹਰਿ ਹਰਿ ਕਥਾ ਸੁਣਾਏ ॥ ਸਦਾ ਸਦਾ ਮੈਂ ਵਾਹਿਗੁਰੂ ਦੇ ਗੋਲੇ ਦੀ ਟਹਿਲ ਕਮਾਉਂਦੀ ਹਾਂ ਜੋ ਮੈਨੂੰ ਵਾਹਿਗੁਰੂ ਸੁਆਮੀ ਦੀ ਕਥਾ-ਵਾਰਤਾ ਸੁਣਾਉਂਦਾ ਹੈ। copyright GurbaniShare.com all right reserved. Email |