ਕਹੁ ਨਾਨਕ ਤਿਨ ਖੰਨੀਐ ਵੰਞਾ ਜਿਨ ਘਟਿ ਮੇਰਾ ਹਰਿ ਪ੍ਰਭੁ ਵੂਠਾ ॥੩॥
ਗੁਰੂ ਜੀ ਆਖਦੇ ਹਨ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ, ਜਿਸ ਦੇ ਅੰਤਰ-ਆਤਮੇ ਮੇਰਾ ਸੁਆਮੀ ਵਾਹਿਗੁਰੂ ਵਸਦਾ ਹੈ। ਸਲੋਕੁ ॥ ਸਲੋਕ। ਜੋ ਲੋੜੀਦੇ ਰਾਮ ਸੇਵਕ ਸੇਈ ਕਾਂਢਿਆ ॥ ਜਿਹੜੇ ਸਰਬ-ਵਿਆਪਕ ਸਾਈਂ ਨੂੰ ਚਾਹੁੰਦੇ ਹਨ, ਉਹ ਹੀ ਉਸ ਦੇ ਦਾਸ ਆਖੇ ਜਾਂਦੇ ਹਨ। ਨਾਨਕ ਜਾਣੇ ਸਤਿ ਸਾਂਈ ਸੰਤ ਨ ਬਾਹਰਾ ॥੧॥ ਨਾਨਕ ਇਸ ਸੱਚ ਨੂੰ ਜਾਣਦਾ ਹੈ ਕਿ ਸੁਆਮੀ ਆਪਣੇ ਸੰਤਾਂ ਨਾਲੋਂ ਵੱਖਰਾ ਨਹੀਂ। ਛੰਤੁ ॥ ਛੰਦ। ਮਿਲਿ ਜਲੁ ਜਲਹਿ ਖਟਾਨਾ ਰਾਮ ॥ ਜਿਸ ਤਰ੍ਹਾਂ ਪਾਣੀ, ਪਾਣੀ ਨਾਲ ਮਿਲ ਕੇ ਉਸ ਨਾਲ ਅਭੇਦ ਹੋ ਜਾਂਦਾ ਹੈ, ਸੰਗਿ ਜੋਤੀ ਜੋਤਿ ਮਿਲਾਨਾ ਰਾਮ ॥ ਇਸੇ ਤਰ੍ਹਾਂ ਸੰਤ ਦਾ ਨੂਰ ਪਰਮ-ਨੂਰ ਨਾਲ ਇਕ ਰੂਪ ਹੋ ਜਾਂਦਾ ਹੈ। ਸੰਮਾਇ ਪੂਰਨ ਪੁਰਖ ਕਰਤੇ ਆਪਿ ਆਪਹਿ ਜਾਣੀਐ ॥ ਵਿਆਪਕ ਤੇ ਬਲਵਾਨ ਸਿਰਜਣਹਾਰ ਵਿੱਚ ਲੀਨ ਹੋ, ਪ੍ਰਾਣੀ ਆਪਣੇ ਨਿੱਜ ਦੇ ਅਸਲ ਨੂੰ ਅਨੁਭਵ ਕਰ ਲੈਂਦਾ ਹੈ। ਤਹ ਸੁੰਨਿ ਸਹਜਿ ਸਮਾਧਿ ਲਾਗੀ ਏਕੁ ਏਕੁ ਵਖਾਣੀਐ ॥ ਤਦ ਉਸ ਦੀ ਨਿਰਗੁਣ ਪ੍ਰਭੂ ਅੰਦਰ ਤਾੜੀ ਲੱਗ ਜਾਂਦੀ ਹੈ ਤੇ ਉਹ ਕੇਵਲ ਇਕ ਪ੍ਰਭੂ ਦੇ ਨਾਮ ਦਾ ਹੀ ਉਚਾਰਨ ਕਰਦਾ ਹੈ। ਆਪਿ ਗੁਪਤਾ ਆਪਿ ਮੁਕਤਾ ਆਪਿ ਆਪੁ ਵਖਾਨਾ ॥ ਖੁਦ ਸੁਆਮੀ ਅਲੋਪ ਹੈ ਅਤੇ ਖੁਦ ਹੀ ਨਿਰਲੇਪ। ਖੁਦ ਹੀ ਉਹ ਆਪਣੇ ਆਪ ਦਾ ਜੱਸ ਉਚਾਰਨ ਕਰਦਾ ਹੈ। ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲਿ ਜਲੁ ਜਲਹਿ ਖਟਾਨਾ ॥੪॥੨॥ ਹੇ ਨਾਨਕ, ਗੁਰਮੁੱਖ ਦਾ ਸੰਦੇਹ, ਡਰ ਅਤੇ ਤਿੰਨੇ ਸੁਭਾਵ ਨਾਸ ਹੋ ਜਾਂਦੇ ਹਨ। ਪਾਣੀ ਦੇ ਪਾਣੀ ਨਾਲ ਮਿਲਣ ਦੀ ਮਾਨੰਦ ਉਹ ਸਾਈਂ ਨਾਲ ਅਭੇਦ ਹੋ ਜਾਂਦਾ ਹੈ। ਵਡਹੰਸੁ ਮਹਲਾ ੫ ॥ ਵਡਹੰਸ ਪੰਜਵੀਂ ਪਾਤਿਸ਼ਾਹੀ। ਪ੍ਰਭ ਕਰਣ ਕਾਰਣ ਸਮਰਥਾ ਰਾਮ ॥ ਸਰਬ-ਸ਼ਕਤੀਵਾਨ ਵਾਹਿਗੁਰੂ ਆਪ ਹੀ ਕਰਤਾ ਅਤੇ ਆਪ ਹੀ ਕਾਰਜ ਹੈ। ਰਖੁ ਜਗਤੁ ਸਗਲ ਦੇ ਹਥਾ ਰਾਮ ॥ ਆਪਣਾ ਹੱਥ ਦੇ ਕੇ ਉਹ ਸਾਰੇ ਸੰਸਾਰ ਦੀ ਰੱਖਿਆ ਕਰਦਾ ਹੈ। ਸਮਰਥ ਸਰਣਾ ਜੋਗੁ ਸੁਆਮੀ ਕ੍ਰਿਪਾ ਨਿਧਿ ਸੁਖਦਾਤਾ ॥ ਸਰਬ-ਸ਼ਕਤੀਵਾਨ, ਪਨਾਹ ਦੇਣ ਦੇ ਲਾਇਕ, ਰਹਿਮਤ ਦਾ ਖਜਾਨਾ ਅਤੇ ਆਰਾਮ ਬਖਸ਼ਣਹਾਰ ਹੈ ਉਹ ਸਾਹਿਬ। ਹੰਉ ਕੁਰਬਾਣੀ ਦਾਸ ਤੇਰੇ ਜਿਨੀ ਏਕੁ ਪਛਾਤਾ ॥ ਮੈਂ ਤੇਰੇ ਗੁਮਾਸ਼ਤਿਆਂ ਤੋਂ ਬਲਿਹਾਰ ਜਾਂਦਾ ਹਾਂ, ਜੋ ਕੇਵਲ ਇਕ ਸਾਹਿਬ ਨੂੰ ਹੀ ਸਿੰਞਾਣਦੇ ਹਨ। ਵਰਨੁ ਚਿਹਨੁ ਨ ਜਾਇ ਲਖਿਆ ਕਥਨ ਤੇ ਅਕਥਾ ॥ ਉਸ ਦਾ ਰੰਗ ਤੇ ਮੁਹਾਦਰਾਂ ਅਨੁਭਵ ਕੀਤਾ ਨਹੀਂ ਜਾ ਸਕਦਾ ਅਤੇ ਅਕਹਿ ਹੈ ਉਸ ਦਾ ਵਰਣਨ। ਬਿਨਵੰਤਿ ਨਾਨਕ ਸੁਣਹੁ ਬਿਨਤੀ ਪ੍ਰਭ ਕਰਣ ਕਾਰਣ ਸਮਰਥਾ ॥੧॥ ਨਾਨਕ ਅਰਦਾਸ ਕਰਦਾ ਹੈ, ਹੇ ਢੋ-ਮੇਲ ਮੇਲਣਹਾਰ! ਸਰਬ-ਸ਼ਕਤੀਵਾਨ ਸੁਆਮੀ ਤੂੰ ਮੇਰੀ ਪ੍ਰਾਰਥਨਾ ਸੁਣ। ਏਹਿ ਜੀਅ ਤੇਰੇ ਤੂ ਕਰਤਾ ਰਾਮ ॥ ਇਹ ਜੀਵ ਤੈਂਡੇ ਹਨ, ਤੂੰ ਉਨ੍ਹਾਂ ਦਾ ਸਿਰਜਣਹਾਰ ਹੈ। ਪ੍ਰਭ ਦੂਖ ਦਰਦ ਭ੍ਰਮ ਹਰਤਾ ਰਾਮ ॥ ਪ੍ਰਭੂ ਪ੍ਰਮੇਸ਼ਰ ਸ਼ੌਕ, ਪੀੜ ਅਤੇ ਸ਼ੰਕੇ ਨੂੰ ਨਾਸ ਕਰਨ ਵਾਲਾ ਹੈ। ਭ੍ਰਮ ਦੂਖ ਦਰਦ ਨਿਵਾਰਿ ਖਿਨ ਮਹਿ ਰਖਿ ਲੇਹੁ ਦੀਨ ਦੈਆਲਾ ॥ ਹੇ ਸੁਆਮੀ! ਇਕ ਛਿਨ ਵਿੱਚ ਤੂੰ ਮੇਰਾ ਸ਼ੰਕਾ, ਸ਼ੌਕ ਅਤੇ ਪੀੜ ਨਵਿਰਤ ਕਰ ਦੇ ਅਤੇ ਮੇਰੀ ਰੱਖਿਆ ਕਰ, ਹੇ ਮਸਕੀਨਾਂ ਦੇ ਮਿਹਰਬਾਨ! ਮਾਤ ਪਿਤਾ ਸੁਆਮਿ ਸਜਣੁ ਸਭੁ ਜਗਤੁ ਬਾਲ ਗੋਪਾਲਾ ॥ ਤੂੰ ਪਿਓ, ਮਾਂ ਤੇ ਮਿੱਤ੍ਰ, ਹੈ, ਹੇ ਜਗ ਦੇ ਪਾਲਣਹਾਰ ਸੁਆਮੀ! ਸਾਰਾ ਸੰਸਾਰ ਤੇਰਾ ਹੀ ਬੱਚਾ ਹੈ। ਜੋ ਸਰਣਿ ਆਵੈ ਗੁਣ ਨਿਧਾਨ ਪਾਵੈ ਸੋ ਬਹੁੜਿ ਜਨਮਿ ਨ ਮਰਤਾ ॥ ਜਿਹੜਾ ਭੀ ਤੇਰੀ ਪਨਾਹ ਲੈਂਦਾ ਹੈ, ਉਹ ਖੂਬੀਆਂ ਦਾ ਖਜਾਨਾ ਪਾ ਲੈਂਦਾ ਹੈ ਤੇ ਮੁੜ ਕੇ ਆਵਾਗਉਣ ਵਿੱਚ ਨਹੀਂ ਪੈਂਦਾ। ਬਿਨਵੰਤਿ ਨਾਨਕ ਦਾਸੁ ਤੇਰਾ ਸਭਿ ਜੀਅ ਤੇਰੇ ਤੂ ਕਰਤਾ ॥੨॥ ਨਾਨਕ ਬਿਨੈ ਕਰਦਾ ਹੈ, ਮੈਂ ਤੇਰਾ ਗੋਲਾ ਹਾਂ, ਹੇ ਸੁਆਮੀ! ਸਾਰੇ ਜੀਵ ਤੈਂਡੇ ਹਨ ਅਤੇ ਤੂੰ ਉਨ੍ਹਾਂ ਦਾ ਸਿਰਜਣਹਾਰ ਹੈ। ਆਠ ਪਹਰ ਹਰਿ ਧਿਆਈਐ ਰਾਮ ॥ ਦਿਨ ਰਾਤ ਵਾਹਿਗੁਰੂ ਦਾ ਸਿਮਰਨ ਕਰਨ ਨਾਲ, ਮਨ ਇਛਿਅੜਾ ਫਲੁ ਪਾਈਐ ਰਾਮ ॥ ਚਿੱਤ-ਚਾਹੁੰਦੇ ਮੇਵੇ ਪ੍ਰਾਪਤ ਹੋ ਜਾਂਦੇ ਹਨ। ਮਨ ਇਛ ਪਾਈਐ ਪ੍ਰਭੁ ਧਿਆਈਐ ਮਿਟਹਿ ਜਮ ਕੇ ਤ੍ਰਾਸਾ ॥ ਸੁਆਮੀ ਦੀ ਇਬਾਦਤ (ਬੰਦਗੀ) ਕਰਨ ਨਾਲ ਦਿਲ ਦੀ ਖਾਹਿਸ਼ ਪੂਰੀ ਹੋ ਜਾਂਦੀ ਹੈ ਅਤੇ ਮੌਤ ਦਾ ਡਰ ਦੂਰ ਹੋ ਜਾਂਦਾ ਹੈ। ਗੋਬਿਦੁ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ॥ ਸਤਿਸੰਗ ਵਿੱਚ ਮੈਂ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰਦਾ ਹਾਂ ਤੇ ਮੇਰੀਆਂ ਆਸਾਂ ਉਮੈਦਾ ਬਰ ਆਈਆਂ ਹਨ। ਤਜਿ ਮਾਨੁ ਮੋਹੁ ਵਿਕਾਰ ਸਗਲੇ ਪ੍ਰਭੂ ਕੈ ਮਨਿ ਭਾਈਐ ॥ ਆਪਣਾ ਹੰਕਾਰ, ਸੰਸਾਰੀ ਮਮਤਾ ਤੇ ਸਾਰੇ ਪਾਪ ਤਿਆਗ ਕੇ ਅਸੀਂ ਸਾਹਿਬ ਦੇ ਚਿੱਤ ਨੂੰ ਚੰਗੇ ਲੱਗਣ ਲੱਗ ਜਾਂਦੇ ਹਾਂ। ਬਿਨਵੰਤਿ ਨਾਨਕ ਦਿਨਸੁ ਰੈਣੀ ਸਦਾ ਹਰਿ ਹਰਿ ਧਿਆਈਐ ॥੩॥ ਨਾਨਕ ਬੇਨਤੀ ਕਰਦਾ ਹੈ, ਆਓ ਆਪਾਂ ਹਮੇਸ਼ਾਂ ਦਿਹੁੰ ਰਾਤ ਸੁਆਮੀ ਵਾਹਿਗੁਰੂ ਦਾ ਸਿਮਰਨ ਕਰੀਏ। ਦਰਿ ਵਾਜਹਿ ਅਨਹਤ ਵਾਜੇ ਰਾਮ ॥ ਸੁਆਮੀ ਦੇ ਬੂਹੇ ਉਤੇ ਸੁੱਤੇ ਸਿੱਧ ਹਮੇਸ਼ਾਂ ਹੀ ਕੀਰਤਨ ਗੂੰਜ ਰਿਹਾ ਹੈ। ਘਟਿ ਘਟਿ ਹਰਿ ਗੋਬਿੰਦੁ ਗਾਜੇ ਰਾਮ ॥ ਸ੍ਰਿਸ਼ਟੀ ਦਾ ਰੱਖਿਅਕ ਵਾਹਿਗੁਰੂ ਹਰ ਦਿਲ ਅੰਦਰ ਬੋਲ ਰਿਹਾ ਹੈ। ਗੋਵਿਦ ਗਾਜੇ ਸਦਾ ਬਿਰਾਜੇ ਅਗਮ ਅਗੋਚਰੁ ਊਚਾ ॥ ਸਾਈਂ ਸਦੀਵ ਹੀ ਬੋਲਦਾ ਹੈ ਤੇ ਸਾਰਿਆਂ ਅੰਦਰ ਵਸਦਾ ਹੈ। ਉਹ ਪਹੁੰਚ ਤੋਂ ਪਰੇ, ਗਿਆਨ ਤੋਂ ਪਰੇ ਅਤੇ ਅਤਿ ਉਚਾ ਹੈ। ਗੁਣ ਬੇਅੰਤ ਕਿਛੁ ਕਹਣੁ ਨ ਜਾਈ ਕੋਇ ਨ ਸਕੈ ਪਹੂਚਾ ॥ ਅਨੰਦ ਹਨ ਉਸ ਦੀਆਂ ਖੂਬੀਆਂ। ਇਨਸਾਨ ਭੋਰਾ ਭਰ ਭੀ ਉਸ ਦਾ ਵਰਣਨ ਨਹੀਂ ਕਰ ਸਕਦਾ। ਕੋਈ ਭੀ ਉਸ ਕੋਲ ਪੁੱਜ ਨਹੀਂ ਸਕਦਾ। ਆਪਿ ਉਪਾਏ ਆਪਿ ਪ੍ਰਤਿਪਾਲੇ ਜੀਅ ਜੰਤ ਸਭਿ ਸਾਜੇ ॥ ਪ੍ਰਭੂ ਖੁਦ ਪੈਦਾ ਕਰਦਾ ਹੈ ਅਤੇ ਖੁਦ ਹੀ ਪਾਲਦਾ-ਪੋਸਦਾ ਹੈ। ਸਾਰੇ ਪ੍ਰਾਣਧਾਰੀ ਉਸ ਦੇ ਸਾਜੇ ਹੋਏ ਹਨ। ਬਿਨਵੰਤਿ ਨਾਨਕ ਸੁਖੁ ਨਾਮਿ ਭਗਤੀ ਦਰਿ ਵਜਹਿ ਅਨਹਦ ਵਾਜੇ ॥੪॥੩॥ ਨਾਨਕ ਪ੍ਰਾਰਥਨਾ ਕਰਦਾ ਹੈ ਕਿ ਸੁੱਖ ਸਾਈਂ ਦੇ ਨਾਮ ਤੇ ਸਿਮਰਨ ਵਿੱਚ ਹੈ। ਜਿਸ ਦੇ ਦਰਵਾਜੇ ਤੇ ਬੈਕੁੰਠੀ ਕੀਰਤਨ ਹੁੰਦਾ ਹੈ। ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ ਰਾਗ ਵਡਹੰਸ ਪਹਿਲੀ ਪਾਤਿਸ਼ਾਹੀ। ਵੈਣ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥ ਮੁਬਾਰਕ ਹੈ ਉਹ ਸਿਰਜਣਹਾਰ, ਸੱਚਾ ਪਾਤਿਸ਼ਾਹ, ਜਿਸ ਨੇ ਸੰਸਾਰ ਨੂੰ ਕੰਮ ਕਾਜ ਅੰਦਰ ਜੋੜਿਆ ਹੈ। ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ ॥ ਜਦ ਵੇਲਾ ਪੂਰਾ ਹੋ ਜਾਂਦਾ ਹੈ ਤੇ (ਸਵਾਸਾਂ ਰੂਪੀ) ਪੜੋਪੀ ਪੂਰੀ ਹੋ ਜਾਂਦੀ ਹੈ ਇਹ ਪਿਆਰੀ ਆਤਮਾ ਫੜ ਕੇ ਅੱਗੇ ਨੂੰ ਧੱਕ ਦਿੱਤੀ ਜਾਂਦੀ ਹੈ। copyright GurbaniShare.com all right reserved. Email |