Page 612

ਮੇਰੇ ਮਨ ਸਾਧ ਸਰਣਿ ਛੁਟਕਾਰਾ ॥
ਹੇ ਮੇਰੀ ਜਿੰਦੜੀਏ! ਸੰਤਾਂ ਦੀ ਸ਼ਰਣ ਲੈਣ ਨਾਲ ਮੋਖਸ਼ ਪ੍ਰਾਪਤ ਹੁੰਦੀ ਹੈ।

ਬਿਨੁ ਗੁਰ ਪੂਰੇ ਜਨਮ ਮਰਣੁ ਨ ਰਹਈ ਫਿਰਿ ਆਵਤ ਬਾਰੋ ਬਾਰਾ ॥ ਰਹਾਉ ॥
ਪੂਰਨ ਗੁਰਾਂ ਦੇ ਬਾਝੋਂ ਜੰਮਣ ਤੇ ਮਰਨ ਮੁੱਕਦੇ ਨਹੀਂ ਸਗੋਂ ਪ੍ਰਾਣੀ ਮੁੜ ਮੁੜ ਕੇ ਆਉਂਦਾ ਰਹਿੰਦਾ ਹੈ। ਠਹਿਰਾਉ।

ਓਹੁ ਜੁ ਭਰਮੁ ਭੁਲਾਵਾ ਕਹੀਅਤ ਤਿਨ ਮਹਿ ਉਰਝਿਓ ਸਗਲ ਸੰਸਾਰਾ ॥
ਉਹ ਜਿਸ ਨੂੰ ਵਹਿਮ ਦਾ ਭੁਲੇਖਾ ਆਖਦੇ ਹਨ, ਉਸ ਅੰਦਰ ਸਾਰਾ ਜਹਾਨ ਉਲਝਿਆ ਹੋਇਆ ਹੈ।

ਪੂਰਨ ਭਗਤੁ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ॥੨॥
ਪ੍ਰੰਤੂ, ਬਲਵਾਨ ਪ੍ਰਭੂ ਦਾ ਪੂਰਾ ਸੰਤ ਸਾਰੀਆਂ ਚੀਜ਼ਾਂ ਤੋਂ ਨਿਰਲੇਪ ਰਹਿੰਦਾ ਹੈ।

ਨਿੰਦਉ ਨਾਹੀ ਕਾਹੂ ਬਾਤੈ ਏਹੁ ਖਸਮ ਕਾ ਕੀਆ ॥
ਸੰਸਾਰ ਨੂੰ ਕਿਸੇ ਗੱਲੋਂ ਬੁਰਾ ਭਲਾ ਨਾਂ ਆਖ, ਕਿਉਂ ਜੋ ਇਹ ਮਾਲਕ ਦਾ ਰਚਿਆ ਹੋਇਆ ਹੈ।

ਜਾ ਕਉ ਕ੍ਰਿਪਾ ਕਰੀ ਪ੍ਰਭਿ ਮੇਰੈ ਮਿਲਿ ਸਾਧਸੰਗਤਿ ਨਾਉ ਲੀਆ ॥੩॥
ਜਿਸ ਉਤੇ ਮੇਰੇ ਮਾਲਕ ਦੀ ਰਹਿਮਤ ਹੈ, ਉਹ ਸਤਿਸੰਗਤ ਅੰਦਰ ਨਾਮ ਦਾ ਸਿਮਰਨ ਕਰਦਾ ਹੈ।

ਪਾਰਬ੍ਰਹਮ ਪਰਮੇਸੁਰ ਸਤਿਗੁਰ ਸਭਨਾ ਕਰਤ ਉਧਾਰਾ ॥
ਸੱਚੇ ਗੁਰੂ ਜੀ ਆਦੀ ਨਿਰੰਕਾਰ, ਪਰਮ ਪ੍ਰਭੂ ਦਾ ਸਰੂਪਂ ਹਨ ਅਤੇ ਸਾਰਿਆਂ ਦਾ ਪਾਰ ਉਤਾਰਾ ਕਰਦੇ ਹਨ।

ਕਹੁ ਨਾਨਕ ਗੁਰ ਬਿਨੁ ਨਹੀ ਤਰੀਐ ਇਹੁ ਪੂਰਨ ਤਤੁ ਬੀਚਾਰਾ ॥੪॥੯॥
ਗੁਰੂ ਜੀ ਆਖਦੇ ਹਨ, ਗੁਰਾਂ ਦੇ ਬਾਝੋਂ ਆਦਮੀ ਦਾ ਪਾਰ ਉਤਾਰਾ ਨਹੀਂ ਹੁੰਦਾ। ਸਾਰੀਆਂ ਸੋਚ-ਵੀਚਾਰਾਂ ਦਾ ਇਹ ਮੁਕੰਮਲ ਨਚੋੜ ਹੈ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥
ਭਾਲਦਿਆਂ, ਭਾਲਦਿਆਂ ਅਤੇ ਭਾਲਦਿਆਂ ਮੈਂ ਇਸ ਨਤੀਜੇ ਤੇ ਪੁੱਜਿਆ ਹਾਂ, ਕਿ ਕੇਵਲ ਸਾਹਿਬ ਦਾ ਨਾਮ ਹੀ ਸ੍ਰੇਸ਼ਟ ਅਸਲੀਅਤ ਹੈ।

ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥
ਇਕ ਮੁਹਤ ਭਰ ਭੀ ਇਸ ਦਾ ਸਿਮਰਨ ਕਰਨ ਦੁਆਰਾ ਪਾਪ ਕੱਟੇ ਜਾਂਦੇ ਹਨ ਅਤੇ ਗੁਰੂ-ਸਮਰਪਨ ਹੋ ਪ੍ਰਾਣੀ ਪਾਰ ਉਤੱਰ ਜਾਂਦਾ ਹੈ।

ਹਰਿ ਰਸੁ ਪੀਵਹੁ ਪੁਰਖ ਗਿਆਨੀ ॥
ਹੇ ਰੱਬੀ ਵੀਚਾਰ ਵਾਲਿਆ ਪੁਰਸ਼ਾ! ਤੂੰ ਸੁਆਮੀ ਦੇ ਅੰਮ੍ਰਿਤ ਨੂੰ ਪਾਨ ਕਰ।

ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥
ਸੰਤਾਂ ਦੇ ਸੁਧਾ-ਅੰਮ੍ਰਿਤ ਬਚਨ ਸੁਨਣ ਦੁਆਰਾ ਆਤਮਾ ਪਰਮ ਸੰਤੁਸ਼ਟਤਾ ਨੂੰ ਪ੍ਰਾਪਤ ਕਰ ਜਾਂਦੀ ਹੈ। ਠਹਿਰਾਉ।

ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥
ਕਲਿਆਣ, ਨਿਆਮਤਾਂ ਅਤੇ ਸੱਚੀ ਜੀਵਨ-ਰਹੁ ਰੀਤੀ ਸਾਰੀਆਂ ਖੁਸ਼ੀਆਂ ਦੇ ਦੇਣਹਾਰ ਸੁਆਮੀ ਪਾਸੋਂ ਪ੍ਰਾਪਤ ਹੁੰਦੀਆਂ ਹਨ।

ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥੨॥
ਸਰਬ-ਵਿਆਪਕ ਸਿਰਜਣਹਾਰ ਸੁਆਮੀ, ਆਪਣੇ ਗੋਲੇ ਨੂੰ ਆਪਣੇ ਸਿਮਰਨ ਦੀ ਦਾਤ ਦਿੰਦਾ ਹੈ।

ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥
ਸਾਹਿਬ ਦੀ ਮਹਿਮਾ ਨੂੰ ਆਪਣੇ ਕੰਨਾਂ ਨਾਲ ਸੁਣ, ਆਪਣੀ ਜੀਭ੍ਹਾ ਨਾਲ ਗਾਇਨ ਕਰ ਅਤੇ ਆਪਣੇ ਮਨ ਵਿੱਚ ਤੂੰ ਉਸ ਨੂੰ ਯਾਦ ਕਰ।

ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥੩॥
ਸਾਹਿਬ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ, ਜਿਸ ਦੇ ਬਗੈਰ ਹੋਰ ਕੋਈ ਭੀ ਨਹੀਂ।

ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ ॥
ਚੰਗੇ ਨਸੀਬਾਂ ਰਾਹੀਂ ਮੈਨੂੰ ਮਨੁੱਖੀ ਜੀਵਨ ਦਾ ਹੀਰਾ ਮਿਲਿਆ ਹੈ। ਹੁਣ ਮੇਰੇ ਤੇ ਮਿਹਰ ਧਾਰ, ਹੇ ਮਿਹਰਬਾਨ ਮਾਲਕ!

ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੋੁਪਾਲਾ ॥੪॥੧੦॥
ਸਤਿ ਸੰਗਤ ਅੰਦਰ ਨਾਨਕ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ ਅਤੇ ਹਮੇਸ਼ਾਂ ਹੀ ਉਸ ਨੂੰ ਆਰਾਧਦਾ ਹੈ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥
ਨਹਾ ਧੋ ਕੇ, ਤੂੰ ਮਾਲਕ ਨੂੰ ਯਾਦ ਕਰ, ਇਸ ਤਰ੍ਹਾਂ ਤੇਰੀ ਆਤਮਾ ਤੇ ਦੇਹ ਰੋਗ-ਰਹਿਤ ਹੋ ਜਾਣਗੇ।

ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥੧॥
ਸੁਆਮੀ ਦੀ ਸ਼ਰਣਾਗਤ ਅੰਦਰ ਕਰੋੜਾਂ ਹੀ ਔਕੜਾਂ ਦੂਰ ਹੋ ਜਾਂਦੀਆਂ ਹਨ ਤੇ ਚੰਗੇ ਭਾਗ ਉਂਦੇ ਹੋ ਆਉਂਦੇ ਹਨ।

ਪ੍ਰਭ ਬਾਣੀ ਸਬਦੁ ਸੁਭਾਖਿਆ ॥
ਸੁਆਮੀ ਵਾਹਿਗੁਰੂ ਦੀ ਬਾਣੀ ਤੇ ਬਚਨ ਮਹਾਂ ਸ੍ਰੇਸ਼ਟ ਕਥਨ ਹਨ।

ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ ॥ ਰਹਾਉ ॥
ਸਦੀਵ ਹੀ ਉਨ੍ਹਾਂ ਨੂੰ ਗਾਇਨ ਤੇ ਸ੍ਰਵਣ ਕਰ ਅਤੇ ਵਾਚ, ਹੇ ਵੀਰ! ਅਤੇ ਪੂਰਨ ਗੁਰਦੇਵ ਜੀ ਮੇਰੀ ਰੱਖਿਆ ਕਰਨਗੇ। ਠਹਿਰਾਉ।

ਸਾਚਾ ਸਾਹਿਬੁ ਅਮਿਤਿ ਵਡਾਈ ਭਗਤਿ ਵਛਲ ਦਇਆਲਾ ॥
ਬੇ-ਅੰਦਾਜ ਹੈ ਸੱਚੇ ਸੁਆਮੀ ਦੀ ਵਿਸ਼ਾਲਤਾ। ਮਿਹਰਬਾਨ ਮਾਲਕ ਆਪਣੇ ਸੰਤਾਂ ਦਾ ਪਿਆਰਾ ਹੈ।

ਸੰਤਾ ਕੀ ਪੈਜ ਰਖਦਾ ਆਇਆ ਆਦਿ ਬਿਰਦੁ ਪ੍ਰਤਿਪਾਲਾ ॥੨॥
ਉਹ ਆਪਣੇ ਸਾਧੂਆਂ ਦੀ ਇੱਜ਼ਤ ਆਬਰੂ ਰੱਖਦਾ ਰਿਹਾ ਹੈ। ਉਨ੍ਹਾਂ ਨੂੰ ਪਾਲਣ-ਪੋਸਣਾ ਉਸ ਦੀ ਮੁੱਢ ਕਦੀਮੀ ਖਸਲਤ ਹੈ।

ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ ॥
ਵਾਹਿਗੁਰੂ ਦਾ ਸੁਧਾ-ਅੰਮ੍ਰਿਤ ਨਾਮ ਤੂੰ ਸਦਾ ਹੀ ਪ੍ਰਸ਼ਾਦ ਵੱਜੋਂ ਛਕ ਅਤੇ ਹਰ ਵੇਲੇ ਇਸ ਨੂੰ ਆਪਣੇ ਮੂੰਹ ਵਿੱਚ ਪਾ।

ਜਰਾ ਮਰਾ ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ ॥੩॥
ਹਰ ਰੋਜ਼ ਹੀ ਤੂੰ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰ ਅਤੇ ਬੁਢੇਪੇ ਤੇ ਮੌਤ ਦੀਆਂ ਤੇਰੀਆਂ ਸਾਰੀਆਂ ਪੀੜਾਂ ਦੌੜ ਜਾਣਗੀਆਂ।

ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ ॥
ਮੈਂਡੇ ਮਾਲਕ ਨੇ ਮੇਰੀ ਬੇਨਤੀ ਸੁਣ ਲਈ ਹੈ, ਅਤੇ ਮੇਰੇ ਸਾਰੇ ਕੰਮ-ਕਾਜ ਰਾਸ ਹੋ ਗਏ ਹਨ।

ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥੪॥੧੧॥
ਗੁਰੂ ਨਾਨਕ ਦੀ ਪ੍ਰਭਤਾ, ਸਾਰਿਆਂ ਯੁੱਗਾਂ ਅੰਦਰ ਰੋਸ਼ਨ ਹੋ ਗਈ ਹੈ।

ਸੋਰਠਿ ਮਹਲਾ ੫ ਘਰੁ ੨ ਚਉਪਦੇ
ਸੋਰਠਿ ਪੰਜਵੀਂ ਪਾਤਿਸ਼ਾਹੀ। ਚਉਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥
ਇਕ ਪ੍ਰਭੂ ਹੀ ਸਾਰਿਆਂ ਦਾ ਬਾਪੂ ਹੈ। ਅਸੀਂ ਇਕਸ ਪ੍ਰਭੂ ਦੇ ਹੀ ਬੱਚੇ ਹਾਂ। ਤੂੰ ਹੇ ਪ੍ਰਭੂ! ਸਾਡਾ ਗੁਰੂ ਹੈ।

ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥੧॥
ਤੂੰ ਸ੍ਰਵਣ ਕਰ, ਹੇ ਹਰੀ, ਮੇਰੇ ਮਿੱਤਰ! ਆਪਣੀ ਜਿੰਦੜੀ ਮੈਂ ਤੇਰੇ ਉਤੋਂ ਘੋਲ ਘਤਾਂਗਾ, ਜੇਕਰ ਤੂੰ ਮੈਨੂੰ ਆਪਣਾ ਦੀਦਾਰ ਵਿਖਾਲ ਦੇਵੇਂ।

copyright GurbaniShare.com all right reserved. Email