Page 798

ਕਹਤ ਨਾਨਕੁ ਸਚੇ ਸਿਉ ਪ੍ਰੀਤਿ ਲਾਏ ਚੂਕੈ ਮਨਿ ਅਭਿਮਾਨਾ ॥
ਗੁਰੂ ਜੀ ਫੁਰਮਾਉਂਦੇ ਹਨ, ਸੱਚੇ ਸੁਆਮੀ ਨਾਲ ਪ੍ਰੇਮ ਪਾਉਣ ਦੁਆਰਾ ਚਿੱਤ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ।

ਕਹਤ ਸੁਣਤ ਸਭੇ ਸੁਖ ਪਾਵਹਿ ਮਾਨਤ ਪਾਹਿ ਨਿਧਾਨਾ ॥੪॥੪॥
ਜੋ ਨਾਮ ਨੂੰ ਉਚਾਰਦੇ ਅਤੇ ਸੁਣਦੇ ਹਨ, ਉਹ ਆਰਾਮ ਪਾਉਂਦੇ ਹਨ ਅਤੇ ਜੋ ਇਸ ਵਿੱਚ ਨਿਸਚਾ ਧਾਰਨ ਕਰਦੇ ਹਨ ਉਹ ਸਮੂਹ ਖਜਾਨੇ ਨੂੰ ਪ੍ਰਾਪਤ ਕਰ ਲੈਂਦੇ ਹਨ।

ਬਿਲਾਵਲੁ ਮਹਲਾ ੩ ॥
ਬਿਲਾਵਲ ਤੀਜੀ ਪਾਤਿਸ਼ਾਹੀ।

ਗੁਰਮੁਖਿ ਪ੍ਰੀਤਿ ਜਿਸ ਨੋ ਆਪੇ ਲਾਏ ॥
ਜਿਸ ਨੂੰ ਮੁਖੀ-ਗੁਰੂ ਜੀ ਖੁਦ ਪ੍ਰਭੂ ਦੇ ਪ੍ਰੇਮ ਨਾਲ ਰੰਗਦੇ ਹਨ;

ਤਿਤੁ ਘਰਿ ਬਿਲਾਵਲੁ ਗੁਰ ਸਬਦਿ ਸੁਹਾਏ ॥
ਉਸ ਦੇ ਧਾਮ ਅੰਦਰ ਸਮੂਹ ਖੁਸ਼ੀ ਹੈ ਅਤੇ ਉਹ ਗੁਰਾਂ ਦੀ ਬਾਣੀ ਨਾਲ ਸ਼ਸ਼ੋਭਤ ਹੋ ਜਾਂਦਾ ਹੈ।

ਮੰਗਲੁ ਨਾਰੀ ਗਾਵਹਿ ਆਏ ॥
ਇਸਤ੍ਰੀਆਂ ਆ ਕੇ ਸੁਆਮੀ ਦੀ ਉਸਤਤੀ ਗਾਇਨ ਕਰਦੀਆਂ ਹਨ।

ਮਿਲਿ ਪ੍ਰੀਤਮ ਸਦਾ ਸੁਖੁ ਪਾਏ ॥੧॥
ਪਿਆਰੇ ਨਾਲ ਮਿਲਣ ਦੁਆਰਾ ਸਦੀਵੀ ਸ਼ਾਂਤੀ ਪਰਾਪਤ ਹੁੰਦੀ ਹੈ।

ਹਉ ਤਿਨ ਬਲਿਹਾਰੈ ਜਿਨ੍ਹ੍ਹ ਹਰਿ ਮੰਨਿ ਵਸਾਏ ॥
ਮੈਂ ਉਨ੍ਹਾਂ ਉਤੋਂ ਵਾਰਨੇ ਜਾਂਦਾ ਹਾਂ, ਜੋ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।

ਹਰਿ ਜਨ ਕਉ ਮਿਲਿਆ ਸੁਖੁ ਪਾਈਐ ਹਰਿ ਗੁਣ ਗਾਵੈ ਸਹਜਿ ਸੁਭਾਏ ॥੧॥ ਰਹਾਉ ॥
ਸਾਈਂ ਦੇ ਗੋਲੋ ਨੂੰ ਮਿਲ ਕੇ ਠੰਢ-ਚੈਨ ਪਰਾਪਤ ਹੁੰਦੀ ਹੈ ਅਤੇ ਪ੍ਰਾਣੀ ਸੁਤੇਸਿਧ ਹੀ ਹਰੀ ਦਾ ਜੱਸ ਗਾਇਨ ਕਰਦਾ ਹੈ। ਠਹਿਰਾਉ।

ਸਦਾ ਰੰਗਿ ਰਾਤੇ ਤੇਰੈ ਚਾਏ ॥
ਜੋ ਸਦੀਵ ਹੀ ਤੇਰੀ ਪ੍ਰੀਤ ਅਤੇ ਖੁਸ਼ੀ ਅੰਦਰ ਰੰਗੇ ਰਹਿੰਦੇ ਹਨ,

ਹਰਿ ਜੀਉ ਆਪਿ ਵਸੈ ਮਨਿ ਆਏ ॥
ਹੇ ਪੂਜਯ ਪ੍ਰਭੂ! ਤੂੰ ਖੁਦ ਹੀ ਆ ਕੇ ਉਨ੍ਹਾਂ ਦੇ ਹਿਰਦੇ ਅੰਦਰ ਨਿਵਾਸ ਕਰ ਲੈਂਦਾ ਹੈਂ।

ਆਪੇ ਸੋਭਾ ਸਦ ਹੀ ਪਾਏ ॥
ਉਹ ਖੁਦ ਹੀ ਸਦੀਵੀ ਕੀਰਤੀ ਨੂੰ ਪਰਾਪਤ ਹੋ ਜਾਂਦੇ ਹਨ।

ਗੁਰਮੁਖਿ ਮੇਲੈ ਮੇਲਿ ਮਿਲਾਏ ॥੨॥
ਮੁੱਖੀ ਗੁਰਦੇਵ ਜੀ ਉਨ੍ਹਾਂ ਨੂੰ ਮਾਲਕ ਨਾਲ ਜੋੜ ਅਤੇ ਉਸ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।

ਗੁਰਮੁਖਿ ਰਾਤੇ ਸਬਦਿ ਰੰਗਾਏ ॥
ਗੁਰਾਂ ਦੀ ਦਇਆ ਦੁਆਰਾ ਉਹ ਸਾਹਿਬ ਦੇ ਨਾਮ ਨਾਲ ਰੰਗੀਜ, ਰੰਗੀਜ ਜਾਂਦੇ ਹਨ।

ਨਿਜ ਘਰਿ ਵਾਸਾ ਹਰਿ ਗੁਣ ਗਾਏ ॥
ਉਹ ਆਪਣੇ ਨਿੱਜ ਦੇ ਧਾਮ ਅੰਦਰ ਵਸਦੇ ਹਨ ਅਤੇ ਵਾਹਿਗੁਰੂ ਦੀ ਮਹਿਮਾ ਗਾਇਨ ਕਰਦੇ ਹਨ।

ਰੰਗਿ ਚਲੂਲੈ ਹਰਿ ਰਸਿ ਭਾਏ ॥
ਪ੍ਰਭੂ ਦੇ ਪ੍ਰੇਮ ਦੇ ਗੂੜ੍ਹੀ ਗੁਲਾਨਾਰੀ ਰੰਗਤ ਨਾਲ ਉਹ ਸੁਹਣੇ ਲੱਗਦੇ ਹਨ।

ਇਹੁ ਰੰਗੁ ਕਦੇ ਨ ਉਤਰੈ ਸਾਚਿ ਸਮਾਏ ॥੩॥
ਇਹ ਰੰਗਤ ਕਦਚਿਤ ਲਹਿੰਦੀ ਨਹੀਂ ਅਤੇ ਉਹ ਸੱਚੇ ਸੁਆਮੀ ਅੰਰਦ ਲੀਨ ਹੋ ਜਾਂਦੇ ਹਨ।

ਅੰਤਰਿ ਸਬਦੁ ਮਿਟਿਆ ਅਗਿਆਨੁ ਅੰਧੇਰਾ ॥
ਜਦ ਪ੍ਰਭੂ ਦਾ ਨਾਮ ਹਿਰਦੇ ਅੰਦਰ ਵਸ ਜਾਂਦਾ ਹੈ, ਤਾਂ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।

ਸਤਿਗੁਰ ਗਿਆਨੁ ਮਿਲਿਆ ਪ੍ਰੀਤਮੁ ਮੇਰਾ ॥
ਆਪਣੇ ਮਿੱਤ੍ਰ, ਸੱਚੇ ਗੁਰਾਂ ਨਾਲ ਮਿਲ ਕੇ ਮੈਨੂੰ ਬ੍ਰਹਿਮ ਬੋਧ ਪਰਾਪਤ ਹੋ ਗਿਆ ਹੈ।

ਜੋ ਸਚਿ ਰਾਤੇ ਤਿਨ ਬਹੁੜਿ ਨ ਫੇਰਾ ॥
ਜੋ ਸੱਚੇ ਨਾਮ ਨਾਲ ਰੰਗੇ ਹਨ, ਉਹ ਮੁੜ ਕੇ ਆਵਾਗਉਣ ਦੇ ਚੱਕਰ ਵਿੱਚ ਨਹੀਂ ਪੈਂਦੇ।

ਨਾਨਕ ਨਾਮੁ ਦ੍ਰਿੜਾਏ ਪੂਰਾ ਗੁਰੁ ਮੇਰਾ ॥੪॥੫॥
ਨਾਨਕ, ਮੇਰੇ ਪੂਰਨ ਗੁਰਦੇਵ ਜੀ ਪ੍ਰਾਣੀ ਦੇ ਅੰਦਰ ਨਾਮ ਨੂੰ ਪੱਕਾ ਕਰਦੇ ਹਨ।

ਬਿਲਾਵਲੁ ਮਹਲਾ ੩ ॥
ਬਿਲਾਵਲ ਤੀਜੀ ਪਾਤਿਸ਼ਾਹੀ।

ਪੂਰੇ ਗੁਰ ਤੇ ਵਡਿਆਈ ਪਾਈ ॥
ਪੂਰਨ ਗੁਰਾਂ ਪਾਸੋਂ ਮੈਂ ਪ੍ਰਭਤਾ ਪਰਾਪਤ ਕੀਤੀ ਹੈ।

ਅਚਿੰਤ ਨਾਮੁ ਵਸਿਆ ਮਨਿ ਆਈ ॥
ਖੁਦ-ਬ-ਖੁਦ ਹੀ ਨਾਮ ਆ ਕੇ ਮੇਰੇ ਚਿੱਤ ਅੰਦਰ ਟਿਕ ਗਿਆ ਹੈ।

ਹਉਮੈ ਮਾਇਆ ਸਬਦਿ ਜਲਾਈ ॥
ਹੰਕਾਰ ਅਤੇ ਮੋਹਨੀ ਮੈਂ ਹੰਕਾਰ ਨਾਮ ਨਾਲ ਸਾੜ ਸੁੱਟੇ ਹਨ।

ਦਰਿ ਸਾਚੈ ਗੁਰ ਤੇ ਸੋਭਾ ਪਾਈ ॥੧॥
ਗੁਰਾਂ ਦੇ ਰਾਹੀਂ, ਮੈਂਨੂੰ ਸੱਚੇ ਦਰਬਾਰ ਅੰਦਰ ਆਬਰੂ ਪਰਾਪਤ ਹੋਈ ਹੈ।

ਜਗਦੀਸ ਸੇਵਉ ਮੈ ਅਵਰੁ ਨ ਕਾਜਾ ॥
ਹੁਣ ਮੈਂ ਸ਼੍ਰਿਸ਼ਟੀ ਦੇ ਸੁਆਮੀ ਦੀ ਟਹਿਲ ਕਮਾਉਂਦਾ ਹਾਂ। ਮੈਨੂੰ ਹੋਰ ਕੋਈ ਕੰਮ ਨਹੀਂ।

ਅਨਦਿਨੁ ਅਨਦੁ ਹੋਵੈ ਮਨਿ ਮੇਰੈ ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥੧॥ ਰਹਾਉ ॥
ਰੈਣ ਦਿਹੁੰ ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੁੰਦੀ ਹੈ ਅਤੇ ਗੁਰਾਂ ਦੇ ਰਾਹੀਂ ਮੈਂ ਮੇਰੇ ਖੁਸ਼ੀ ਦੇਣਦਾਰ ਨਾਮ ਦੀ ਦਾਤ ਦੀ ਯਾਚਨਾ ਕਰਦਾ ਹਾਂ। ਠਹਿਰਾਉ।

ਮਨ ਕੀ ਪਰਤੀਤਿ ਮਨ ਤੇ ਪਾਈ ॥
ਚਿੱਤ ਦਾ ਭਰੋਸਾ ਮੈਂ ਆਪਣੇ ਚਿੱਤ ਤੋਂ ਹੀ ਪਰਾਪਤ ਕੀਤਾ ਹੈ।

ਪੂਰੇ ਗੁਰ ਤੇ ਸਬਦਿ ਬੁਝਾਈ ॥
ਪੂਰਨ ਗੁਰਾਂ ਦੇ ਰਾਹੀਂ ਮੈਂ ਨਾਮ ਨੂੰ ਅਨੁਭਵ ਕਰ ਲਿਆ ਹੈ।

ਜੀਵਣ ਮਰਣੁ ਕੋ ਸਮਸਰਿ ਵੇਖੈ ॥
ਕੋਈ ਵਿਰਲਾ ਜਣਾ ਹੀ ਜਿੰਦਗੀ ਤੇ ਮੌਤ ਨੂੰ ਇਕ ਸਮਾਨ ਵੇਖਦਾ ਹੈ।

ਬਹੁੜਿ ਨ ਮਰੈ ਨਾ ਜਮੁ ਪੇਖੈ ॥੨॥
ਉਹ ਨਾਂ ਮੁੜ ਮਰਦਾ ਹੈ ਅਤੇ ਨਾਂ ਹੀ ਮੌਤ ਦੇ ਫਰੇਸ਼ਤੇ ਨੂੰ ਵੇਖਦਾ ਹੈ।

ਘਰ ਹੀ ਮਹਿ ਸਭਿ ਕੋਟ ਨਿਧਾਨ ॥
ਅੰਤਹਕਰਣ ਅੰਦਰ ਹੀ ਸਾਰਿਆਂ ਖਜਾਨਿਆਂ ਦੇ ਕਿਲ੍ਹੇ ਹਨ।

ਸਤਿਗੁਰਿ ਦਿਖਾਏ ਗਇਆ ਅਭਿਮਾਨੁ ॥
ਸੱਚੇ ਗੁਰਾਂ ਨੇ ਉਹ ਮੈਨੂੰ ਵਿਖਾਲ ਦਿੱਤੇ ਹਨ ਅਤੇ ਮੇਰਾ ਹੰਕਾਰ ਨਵਿਰਤ ਹੋ ਗਿਆ ਹੈ।

ਸਦ ਹੀ ਲਾਗਾ ਸਹਜਿ ਧਿਆਨ ॥
ਇਸ ਲਈ ਮੇਰੀ ਬਿਰਤੀ ਹਮੇਸ਼ਾਂ ਸ਼ਰੋਮਣੀ ਸੁਆਮੀ ਨਾਲ ਜੁੜੀ ਰਹਿੰਦੀ ਹੈ,

ਅਨਦਿਨੁ ਗਾਵੈ ਏਕੋ ਨਾਮ ॥੩॥
ਅਤੇ ਰਾਮ ਦਿਨ ਮੈਂ ਕੇਵਲ ਨਾਮ ਨੂੰ ਹੀ ਗਾਉਂਦਾ ਹਾਂ।

ਇਸੁ ਜੁਗ ਮਹਿ ਵਡਿਆਈ ਪਾਈ ॥
ਇਸ ਯੁੱਗ ਅੰਦਰ ਮੈਂ ਮਹਾਨਤਾ ਪਰਾਪਤ ਕਰ ਲਈ ਹੈ,

ਪੂਰੇ ਗੁਰ ਤੇ ਨਾਮੁ ਧਿਆਈ ॥
ਪੂਰਨ ਗੁਰਾਂ ਦੇ ਰਾਹੀਂ ਨਾਮ ਸਿਮਰਨ ਕਰਨ ਦੁਆਰਾ।

ਜਹ ਦੇਖਾ ਤਹ ਰਹਿਆ ਸਮਾਈ ॥
ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਹੀ ਮੈਂ ਸਾਈਂ ਨੂੰ ਵਿਆਪਕ ਪਾਉਂਦਾ ਹਾਂ।

ਸਦਾ ਸੁਖਦਾਤਾ ਕੀਮਤਿ ਨਹੀ ਪਾਈ ॥੪॥
ਉਹ ਹਮੇਸ਼ਾਂ ਆਰਾਮ ਬਖਸ਼ਣਹਾਰ ਹੈ। ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ।

ਪੂਰੈ ਭਾਗਿ ਗੁਰੁ ਪੂਰਾ ਪਾਇਆ ॥
ਪੂਰਨ ਚੰਗੇ ਨਸੀਬਾਂ ਦੁਆਰਾ ਮੈਨੂੰ ਪੂਰਨ ਗੁਰਦੇਵ ਜੀ ਪਰਾਪਤ ਹੋਏ ਹਨ।

ਅੰਤਰਿ ਨਾਮੁ ਨਿਧਾਨੁ ਦਿਖਾਇਆ ॥
ਅਤੇ ਉਨ੍ਹਾਂ ਨੇ ਮੈਨੂੰ ਮੇਰੇ ਹਿਰਦੇ ਅੰਦਰ ਹੀ ਨਾਮ ਦਾ ਖਜਾਨਾ ਵਿਖਾਲ ਦਿੱਤਾ ਹੈ।

ਗੁਰ ਕਾ ਸਬਦੁ ਅਤਿ ਮੀਠਾ ਲਾਇਆ ॥
ਗੁਰਾਂ ਦੀ ਬਾਣੀ ਮੈਨੂੰ ਪਰਮ ਮਿੱਠੀ ਲੱਗਦੀ ਹੈ।

ਨਾਨਕ ਤ੍ਰਿਸਨ ਬੁਝੀ ਮਨਿ ਤਨਿ ਸੁਖੁ ਪਾਇਆ ॥੫॥੬॥੪॥੬॥੧੦॥
ਨਾਨਕ, ਮੇਰੀ ਖਾਹਿਸ਼ ਬੁਝ ਗਈ ਹੈ ਅਤੇ ਮੇਰੀ ਜਿੰਦੜੀ ਤੇ ਜਿਸਮ ਨੂੰ ਠੰਢ-ਚੈਨ ਪਰਾਪਤ ਹੋ ਗਈ ਹੈ।

ਰਾਗੁ ਬਿਲਾਵਲੁ ਮਹਲਾ ੪ ਘਰੁ ੩
ਰਾਗੁ ਬਿਲਾਵਲ। ਚੌਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਉਦਮ ਮਤਿ ਪ੍ਰਭ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ ॥
ਉਪਰਾਲਾ ਅਤੇ ਅਕਲ ਦਿਲਾਂ ਦੀਆਂ ਜਾਨਣਹਾਰ ਸੁਆਮੀ ਦੀਆਂ ਦਾਤਾਂ ਹਨ। ਜਿਸ ਤਰ੍ਹਾਂ ਉਹ ਉਨ੍ਹਾਂ ਦੇ ਚਿੱਤ ਵਿੱਚ ਪਾਉਂਦਾ ਹੈ, ਉਸੇ ਤਰ੍ਹਾਂ ਹੀ ਬੰਦ ਕਰਦੇ ਹਨ।

ਜਿਉ ਨਟੂਆ ਤੰਤੁ ਵਜਾਏ ਤੰਤੀ ਤਿਉ ਵਾਜਹਿ ਜੰਤ ਜਨਾ ॥੧॥
ਜਿਸ ਤਰ੍ਹਾਂ ਸਤਾਰ ਦਾ ਬਜੰਤਰੀ ਸਤਾਰ ਦੀਆਂ ਤਾਰਾਂ ਨੂੰ ਵਜਾਉਂਦਾ ਹੈ ਉਸੇ ਤਰ੍ਹਾਂ ਹੀ ਮਨੁੱਖ-ਵਾਜੇ ਸੁਆਮੀ ਦੇ ਹੱਥਾਂ ਵਿੱਚ ਵੱਜਦੇ ਹਨ।

copyright GurbaniShare.com all right reserved. Email