ਜੋਗ ਜਗ ਨਿਹਫਲ ਤਿਹ ਮਾਨਉ ਜੋ ਪ੍ਰਭ ਜਸੁ ਬਿਸਰਾਵੈ ॥੧॥ ਮੰਨ ਲੈ ਕਿ ਉਸ ਦੇ ਯੋਗ ਦੇ ਸਾਧਨ ਅਤੇ ਸਦਾ ਵਰਤ ਨਿਸਫਲ ਹਨ, ਜੋ ਸਾਈਂ ਦੀ ਕੀਰਤੀ ਨੂੰ ਭੁਲਾ ਦਿੰਦੇ ਹਨ। ਮਾਨ ਮੋਹ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ ॥ ਜੋ ਆਪਣੀ ਸਵੈ-ਹੰਗਤਾ ਅਤੇ ਸੰਸਾਰੀ ਮਮਤਾ ਦੋਨਾਂ ਨੂੰ ਛੱਡ ਕੇ, ਸਾਹਿਬ ਦੀ ਮਹਿਮਾ ਗਾਇਨ ਕਰਦਾ ਹੈ। ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ ॥੨॥੨॥ ਗੁਰੂ ਜੀ ਆਖਦੇ ਹਨ, ਇਸ ਕਿਸਮ ਦਾ ਜੀਵ, ਜੀਉਂਦੇ ਜੀ ਮੁਕਤੀ ਨੂੰ ਪਰਾਪਤ ਹੋਇਆ ਹੋਇਆ ਆਖਿਆ ਜਾਂਦਾ ਹੈ। ਬਿਲਾਵਲੁ ਮਹਲਾ ੯ ॥ ਬਿਲਾਵਲ ਨੌਵੀਂ ਪਾਤਿਸ਼ਾਹੀ। ਜਾ ਮੈ ਭਜਨੁ ਰਾਮ ਕੋ ਨਾਹੀ ॥ ਜਿਸ ਦੇ ਅੰਦਰ ਸੁਆਮੀ ਦਾ ਸਿਮਰਨ ਨਹੀਂ, ਤਿਹ ਨਰ ਜਨਮੁ ਅਕਾਰਥੁ ਖੋਇਆ ਯਹ ਰਾਖਹੁ ਮਨ ਮਾਹੀ ॥੧॥ ਰਹਾਉ ॥ ਉਹ ਇਨਸਾਨ ਆਪਣਾ ਜੀਵਨ ਬੇਫਾਇਦਾ ਗੁਆ ਲੈਂਦਾ ਹੈ। ਇਸ ਗੱਲ ਨੂੰ ਆਪਣੇ ਚਿੱਤ ਅੰਦਰ ਟਿਕਾ ਲੈ। ਠਹਿਰਾਉ। ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥ ਜੋ ਧਰਮ ਅਸਥਾਨਾਂ ਤੇ ਨ੍ਹਾਉਂਦਾ ਹੈ ਅਤੇ ਵਰਤ ਰੱਖਦਾ ਹੈ ਪ੍ਰੰਤੂ ਜਿਸ ਦਾ ਮਨ ਉਸ ਦੇ ਕਾਬੂ ਵਚ ਨਹੀਂ। ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥੧॥ ਤੂੰ ਯਕੀਨ ਕਰ ਲੈ ਕਿ ਉਸ ਦਾ ਈਮਾਨ ਉਸ ਦੇ ਕਿਸੇ ਲਾਭ ਦਾ ਨਹੀਂ। ਮੈਂ ਉਸ ਦੇ ਭਲੇ ਲਈ ਨਿਰੋਲ ਸੱਚ ਆਖਦਾ ਹਾਂ। ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ ਪਾਨੀ ॥ ਜਿਸ ਤਰ੍ਹਾਂ ਪੱਥਰ ਪਾਣੀ ਵਿੱਚ ਡਬੋ ਕੇ ਰੱਖਿਆ ਜਾਂਦਾ ਹੈ, ਪ੍ਰੁੰਤੂ ਪਾਣੀ ਉਸ ਅੰਦਰ ਪ੍ਰਵੇਸ਼ ਨਹੀਂ ਕਰਦਾ। ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥੨॥ ਉਸੇ ਤਰ੍ਹਾਂ ਦਾ ਹੀ ਤੂੰ ਉਸ ਜੀਵ ਨੂੰ ਜਾਣ ਲੈ ਜਿਹੜਾ ਪ੍ਰਭੂ ਦੀ ਪ੍ਰੇਮ-ਮਈ ਦੇ ਬਗੈਰ ਹੈ। ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ ॥ ਕਲਯੁੱਗ ਵਿੱਚ ਮੁਕਤੀ ਸਾਈਂ ਦੇ ਨਾਮ ਦੇ ਰਾਹੀਂ ਪਰਾਪਤ ਹੁੰਦੀ ਹੈ। ਗੁਰੂ ਜੀ ਇਹ ਭੇਤ ਦਰਸਾਉਂਦੇ ਹਨ। ਕਹੁ ਨਾਨਕ ਸੋਈ ਨਰੁ ਗਰੂਆ ਜੋ ਪ੍ਰਭ ਕੇ ਗੁਨ ਗਾਵੈ ॥੩॥੩॥ ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਉਹੀ ਵੱਡਾ ਇਨਸਾਨ ਹੈ, ਜਿਹੜਾ ਸਾਈਂ ਦੀਆਂ ਸਿਫਤਾਂ ਗਾਇਨ ਕਰਦਾ ਹੈ। ਬਿਲਾਵਲੁ ਅਸਟਪਦੀਆ ਮਹਲਾ ੧ ਘਰੁ ੧੦ ਬਿਲਾਵਲ ਅਸ਼ਟਪਦੀਆ। ਪਹਿਲੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਨਿਕਟਿ ਵਸੈ ਦੇਖੈ ਸਭੁ ਸੋਈ ॥ ਪ੍ਰਭੂ ਨੇੜੇ ਵਸਦਾ ਹੈ ਤੇ ਉਹ ਸਾਰਿਆਂ ਨੂੰ ਵੇਖਦਾ ਹੈ, ਗੁਰਮੁਖਿ ਵਿਰਲਾ ਬੂਝੈ ਕੋਈ ॥ ਕੋਈ ਵਿਰਲਾ ਜਣਾ ਹੀ, ਗੁਰਾਂ ਦੀ ਦਇਆ ਦੁਆਰਾ, ਇਸ ਗੱਲ ਨੂੰ ਸਮਝਦਾ ਹੈ। ਵਿਣੁ ਭੈ ਪਇਐ ਭਗਤਿ ਨ ਹੋਈ ॥ ਪ੍ਰਭੂ ਦਾ ਡਰ ਧਾਰਨ ਕਰਨ ਦੇ ਬਾਝੋਂ, ਉਸ ਦੀ ਉਪਾਸ਼ਨਾ ਕੀਤੀ ਨਹੀਂ ਜਾ ਸਕਦੀ। ਸਬਦਿ ਰਤੇ ਸਦਾ ਸੁਖੁ ਹੋਈ ॥੧॥ ਨਾਮ ਨਾਲ ਰੰਗੀਜਣ ਦੁਆਰਾ ਸਦੀਵ ਆਰਾਮ ਪਰਾਪਤ ਹੋ ਜਾਂਦਾ ਹੈ। ਐਸਾ ਗਿਆਨੁ ਪਦਾਰਥੁ ਨਾਮੁ ॥ ਇਹੋ ਜਿਹੀ ਹੈ ਪ੍ਰਭੂ ਦੀ ਰੱਬੀ ਗਿਆਤ ਅਤੇ ਨਾਮ ਦੀ ਦੌਲਤ, ਗੁਰਮੁਖਿ ਪਾਵਸਿ ਰਸਿ ਰਸਿ ਮਾਨੁ ॥੧॥ ਰਹਾਉ ॥ ਕਿ ਇਸ ਨੂੰ ਪਰਾਪਤ ਕਰ ਕੇ, ਗੁਰੂ-ਅਨੁਸਾਰੀ ਇਸ ਅੰਮ੍ਰਿਤ ਦੇ ਸੁਆਦ ਨੂੰ ਮਾਣਦੇ ਹਨ। ਠਹਿਰਾਉ। ਗਿਆਨੁ ਗਿਆਨੁ ਕਥੈ ਸਭੁ ਕੋਈ ॥ ਹਰ ਕੋਈ ਬ੍ਰਹਿਮ ਵੀਚਾਰ, ਬ੍ਰਹਿਮ ਵੀਚਾਰ ਬਾਰੇ ਗੱਲਾਂ ਕਰਦਾ ਹੈ। ਕਥਿ ਕਥਿ ਬਾਦੁ ਕਰੇ ਦੁਖੁ ਹੋਈ ॥ ਗੱਲਾਂ ਕਰਦਾ ਕਰਦਾ ਇਨਸਾਨ ਬਹਿਸ ਮੁਬਾਹਿਸਿਆਂ ਵਿੱਚ ਪੈਂ ਜਾਂਦਾ ਹੈ ਅਤੇ ਤਕਲੀਫ ਉਠਾਉਂਦਾ ਹੈ। ਕਥਿ ਕਹਣੈ ਤੇ ਰਹੈ ਨ ਕੋਈ ॥ ਕੋਈ ਜਣਾ ਪ੍ਰਭੂ ਦੀ ਗਿਆਤ ਬਾਰੇ ਗੋਸ਼ਟ ਤੇ ਗੱਲਾਂ ਕਰਨੇ ਰਹਿ ਨਹੀਂ ਸਕਦਾ। ਬਿਨੁ ਰਸ ਰਾਤੇ ਮੁਕਤਿ ਨ ਹੋਈ ॥੨॥ ਨਾਮ-ਅੰਮ੍ਰਿਤ ਦੇ ਨਾਲ ਰੰਗੇ ਜਾਣ ਦੇ ਬਗੈਰ ਮੁਕਤੀ ਪਰਾਪਤ ਨਹੀਂ ਹੋ ਸਕਦੀ। ਗਿਆਨੁ ਧਿਆਨੁ ਸਭੁ ਗੁਰ ਤੇ ਹੋਈ ॥ ਪ੍ਰਭੂ ਦੀ ਗਿਆਤ ਅਤੇ ਬੰਦਗੀ ਸਮੂਹ ਗੁਰਾਂ ਪਾਸੋਂ ਪਰਾਪਤ ਹੁੰਦੇ ਹਨ। ਸਾਚੀ ਰਹਤ ਸਾਚਾ ਮਨਿ ਸੋਈ ॥ ਸੱਚੀ ਜੀਵਨ ਰਹੁ-ਰੀਤੀ ਰਾਹੀਂ ਉਹ ਸੱਚਾ ਸਾਹਿਬ ਹਿਰਦੇ ਅੰਦਰ ਵਸ ਜਾਂਦਾ ਹੈ। ਮਨਮੁਖ ਕਥਨੀ ਹੈ ਪਰੁ ਰਹਤ ਨ ਹੋਈ ॥ ਪ੍ਰਤੀਕੂਲ ਪੁਰਸ਼ ਪਵਿੱਤਰਤਾ ਪ੍ਰਚਾਰਦਾ ਹੈ ਪ੍ਰੰਤੂ ਖੁਦ ਇਸ ਦੇ ਅਮਲ ਨਹੀਂ ਕਰਦਾ। ਨਾਵਹੁ ਭੂਲੇ ਥਾਉ ਨ ਕੋਈ ॥੩॥ ਨਾਮ ਨੂੰ ਭੁਲਾ ਕੇ, ਬੰਦੇ ਨੂੰ ਆਰਾਮ ਦੀ ਕੋਈ ਥਾਂ ਨਹੀਂ ਮਿਲਦੀ। ਮਨੁ ਮਾਇਆ ਬੰਧਿਓ ਸਰ ਜਾਲਿ ॥ ਮੋਹਨੀ ਨੇ ਇਨਸਾਨ ਨੂੰ ਸੰਸਾਰ ਦੇ ਤਾਲਾਬ ਦੇ ਫੰਧੇ ਨਾਲ ਜਕੜਿਆ ਹੋਇਆ ਹੈ। ਘਟਿ ਘਟਿ ਬਿਆਪਿ ਰਹਿਓ ਬਿਖੁ ਨਾਲਿ ॥ ਸਾਰਿਆਂ ਦਿਲਾਂ ਅੰਦਰ ਇਹ ਜਾਲ ਵਿਛਿਆ ਹੋਇਆ ਹੈ। ਪਾਪ ਦੀ ਚਾਟ ਸਮੇਤ। ਜੋ ਆਂਜੈ ਸੋ ਦੀਸੈ ਕਾਲਿ ॥ ਜੋ ਕੋਈ ਭੀ ਆਇਆ ਹੈ, ਉਹ ਮੌਤ ਦੇ ਅਧੀਨ ਦਿਸਦਾ ਹੈ। ਕਾਰਜੁ ਸੀਧੋ ਰਿਦੈ ਸਮ੍ਹ੍ਹਾਲਿ ॥੪॥ ਤੂੰ ਆਪਣੇ ਹਿਰਦੇ ਅੰਦਰ ਸੁਆਮੀ ਦਾ ਸਿਮਰਨ ਕਰ ਅਤੇ ਤੇਰਾ ਕੰਮ ਸੌਰ ਜਾਏਗਾ। ਸੋ ਗਿਆਨੀ ਜਿਨਿ ਸਬਦਿ ਲਿਵ ਲਾਈ ॥ ਕੇਵਲ ਉਹ ਹੀ ਬ੍ਰਹਮਬੇਤਾ ਹੈ ਜੋ ਨਾਮ ਨਾਲ ਪਿਰਹੜੀ ਪਾਉਂਦਾ ਹੈ। ਮਨਮੁਖਿ ਹਉਮੈ ਪਤਿ ਗਵਾਈ ॥ ਆਪ-ਹੁਦਰਾ ਆਦਮੀ ਹੰਕਾਰ ਅੰਦਰ ਆਪਣੀ ਇੱਜ਼ਤ ਗੁਆ ਲੈਂਦਾ ਹੈ। ਆਪੇ ਕਰਤੈ ਭਗਤਿ ਕਰਾਈ ॥ ਸਿਰਜਣਹਾਰ ਆਪ ਹੀ ਆਪਣੀ ਸੇਵਾ ਵਿੱਚ ਜੋੜਦਾ ਹੈ। ਗੁਰਮੁਖਿ ਆਪੇ ਦੇ ਵਡਿਆਈ ॥੫॥ ਗੁਰੂ-ਅਨੁਸਾਰੀ ਨੂੰ ਉਹ ਆਪ ਹੀ ਪ੍ਰਭਤਾ ਬਖਸ਼ਦਾ ਹੈ। ਰੈਣਿ ਅੰਧਾਰੀ ਨਿਰਮਲ ਜੋਤਿ ॥ ਜੀਵਨ ਰਾਤ੍ਰੀ ਕਾਲੀ ਹੈ ਅਤੇ ਪਵਿੱਤਰ ਹੈ ਪ੍ਰਭੂ ਦੇ ਨਾਮ ਦਾ ਪ੍ਰਕਾਸ਼। ਨਾਮ ਬਿਨਾ ਝੂਠੇ ਕੁਚਲ ਕਛੋਤਿ ॥ ਨਾਮ ਦੇ ਬਾਝੋਂ ਕੂੜੇ, ਗੰਦੇ ਅਤੇ ਅਛੂਤ ਹਨ, ਪ੍ਰਾਣੀ। ਬੇਦੁ ਪੁਕਾਰੈ ਭਗਤਿ ਸਰੋਤਿ ॥ ਵੇਦ ਪ੍ਰਭੂ ਦੀ ਪ੍ਰੇਮ-ਮਈ ਸੇਵਾ ਦਾ ਧਰਮ-ਉਪਦੇਸ਼ ਪ੍ਰਚਾਰਦੇ ਹਨ। ਸੁਣਿ ਸੁਣਿ ਮਾਨੈ ਵੇਖੈ ਜੋਤਿ ॥੬॥ ਜੋ ਇਕਰ-ਰਸ ਸੁਣਦਾ ਅਤੇ ਵਿਸ਼ਵਾਸ ਕਰਦਾ ਹੈ, ਉਹ ਪ੍ਰਭੂ ਦੇ ਪ੍ਰਕਾਸ਼ ਨੂੰ ਵੇਖ ਲੈਂਦਾ ਹੈ। ਸਾਸਤ੍ਰ ਸਿਮ੍ਰਿਤਿ ਨਾਮੁ ਦ੍ਰਿੜਾਮੰ ॥ ਸ਼ਾਸਤਰ ਅਤੇ ਸਿਮਰਤੀਆਂ ਨਾਮ ਦੇ ਸਿਰਮਨ ਦੀ ਤਾਕੀਦ ਕਰਦੀਆਂ ਹਨ। ਗੁਰਮੁਖਿ ਸਾਂਤਿ ਊਤਮ ਕਰਾਮੰ ॥ ਗੁਰਾਂ ਦੀ ਦਇਆ ਦੁਆਰਾ, ਸਰੇਸ਼ਟ ਅਮਲ ਕਮਾ ਬੰਦਾ ਠੰਢ-ਚੈਨ ਅੰਦਰ ਵਸਦਾ ਹੈ। ਮਨਮੁਖਿ ਜੋਨੀ ਦੂਖ ਸਹਾਮੰ ॥ ਆਪ-ਹੁਦਰ ਪੁਰਸ਼ ਜੂਨੀਆਂ ਅੰਦਰ ਤਕਲੀਫ ਸਹਾਰਦਾ ਹੈ। ਬੰਧਨ ਤੂਟੇ ਇਕੁ ਨਾਮੁ ਵਸਾਮੰ ॥੭॥ ਅਦੁੱਤੀ ਸਾਈਂ ਦੇ ਨਾਮ ਨੂੰ ਰਿਦੇ ਅੰਦਰ ਟਿਕਾਉਣ ਦੁਆਰਾ, ਬੇੜੀਆ ਕੱਟੀਆਂ ਜਾਂਦੀਆਂ ਹਨ। ਮੰਨੇ ਨਾਮੁ ਸਚੀ ਪਤਿ ਪੂਜਾ ॥ ਨਾਮ ਵਿੱਚ ਭਰੋਸਾ ਧਾਰਨਾ ਸੱਚੀ ਇੱਜ਼ਤ ਅਤੇ ਉਪਾਸ਼ਨਾ ਪਰਾਪਤ ਕਰਨਾ ਹੈ। ਕਿਸੁ ਵੇਖਾ ਨਾਹੀ ਕੋ ਦੂਜਾ ॥ ਮੈਂ ਹੋਰ ਕਿਸ ਨੂੰ ਦੇਖਾਂ ਜਦ ਪ੍ਰਭੂ ਦੇ ਬਗੈਰ ਹੋਰ ਕੋਈ ਹੈ ਹੀ ਨਹੀਂ। ਦੇਖਿ ਕਹਉ ਭਾਵੈ ਮਨਿ ਸੋਇ ॥ ਸਾਰਿਆਂ ਨੂੰ ਵੇਖ ਕੇ ਮੈਂ ਆਖਦਾ ਹਾਂ ਕਿ ਕੇਵਲ ਉਹ ਸੁਆਮੀ ਹੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ। ਨਾਨਕੁ ਕਹੈ ਅਵਰੁ ਨਹੀ ਕੋਇ ॥੮॥੧॥ ਗੁਰੂ ਜੀ ਫੁਰਮਾਉਂਦੇ ਹਨ, ਸਾਹਿਬ ਦੇ ਬਾਝੋਂ ਹੋਰ ਕੋਈ ਨਹੀਂ। copyright GurbaniShare.com all right reserved. Email |