ਬਿਲਾਵਲੁ ਮਹਲਾ ੧ ॥ ਬਿਲਾਵਲ ਪਹਿਲੀ ਪਾਤਿਸ਼ਾਹੀ। ਮਨ ਕਾ ਕਹਿਆ ਮਨਸਾ ਕਰੈ ॥ ਮਨੁੱਖ ਆਪਣੇ ਮਨੂਏ ਦੇ ਆਖੇ ਤੇ ਅਮਲ ਕਰਦਾ ਹੈ। ਇਹੁ ਮਨੁ ਪੁੰਨੁ ਪਾਪੁ ਉਚਰੈ ॥ ਇਹ ਮਨੂਆ ਨੇਕੀ ਅਤੇ ਬਦੀ ਦਾ ਭੋਜਨ ਕਰਦਾ ਹੈ। ਮਾਇਆ ਮਦਿ ਮਾਤੇ ਤ੍ਰਿਪਤਿ ਨ ਆਵੈ ॥ ਧਨ-ਦੌਲਤ ਦੇ ਹੰਕਾਰ ਨਾਲ ਨਸ਼ਈ ਹੋਏ ਹੋਏ ਪ੍ਰਾਣੀ ਨੂੰ ਰੱਜ ਨਹੀਂ ਆਉਂਦਾ। ਤ੍ਰਿਪਤਿ ਮੁਕਤਿ ਮਨਿ ਸਾਚਾ ਭਾਵੈ ॥੧॥ ਜਿਸ ਦੀ ਜਿੰਦੜੀ ਨੂੰ ਸੱਚਾ ਸੁਆਮੀ ਚੰਗਾ ਲੱਗਦਾ ਹੈ ਉਸ ਨੂੰ ਸੰਤੁਸ਼ਟਤਾ ਅਤੇ ਮੋਖਸ਼ ਪਰਾਪਤ ਹੋ ਜਾਂਦੇ ਹਨ। ਤਨੁ ਧਨੁ ਕਲਤੁ ਸਭੁ ਦੇਖੁ ਅਭਿਮਾਨਾ ॥ ਆਪਣੀ ਦੇਹ, ਦੌਲਤ, ਵਹੁਟੀ ਅਤੇ ਹੋਰ ਸਾਰੀ ਜਾਇਦਾਦ ਨੂੰ ਵੇਖ ਕੇ ਪ੍ਰਾਣੀ ਹੰਕਾਰੀ ਹੋ ਜਾਂਦਾ ਹੈ। ਬਿਨੁ ਨਾਵੈ ਕਿਛੁ ਸੰਗਿ ਨ ਜਾਨਾ ॥੧॥ ਰਹਾਉ ॥ ਸੁਆਮੀ ਦੇ ਨਾਮ ਦੇ ਬਾਝੋਂ ਕੁਝ ਭੀ ਬੰਦੇ ਦੇ ਨਾਲ ਨਹੀਂ ਜਾਂਦਾ। ਠਹਿਰਾਉ। ਕੀਚਹਿ ਰਸ ਭੋਗ ਖੁਸੀਆ ਮਨ ਕੇਰੀ ॥ ਇਨਸਾਨ ਆਪਣੇ ਚਿੱਤ ਦੀ ਰੀਝ ਵਾਲੀਆਂ ਨਿਆਮਤਾਂ, ਭੋਗ-ਬਿਲਾਸ ਅਤੇ ਰੰਗ-ਰਲੀਆਂ ਮਾਣਦਾ ਹੈ। ਧਨੁ ਲੋਕਾਂ ਤਨੁ ਭਸਮੈ ਢੇਰੀ ॥ ਓੜਕ ਨੂੰ ਉਸ ਦੀ ਦੌਲਤ ਹੋਰਨਾਂ ਪੁਰਸ਼ਾਂ ਕੋਲ ਚਲੀ ਜਾਂਦੀ ਹੈ। ਉਸ ਦੀ ਦੇਹ ਸੁਆਹ ਦਾ ਅੰਬਾਰ ਹੋ ਜਾਂਦੀ ਹੈ। ਖਾਕੂ ਖਾਕੁ ਰਲੈ ਸਭੁ ਫੈਲੁ ॥ ਇਹ ਸਾਰਾ ਮਿੱਟੀ ਦਾ ਪਸਾਰਾ ਅੰਤ ਨੂੰ ਮਿੱਟੀ ਵਿੱਚ ਮਿਲ ਜਾਂਦਾ ਹੈ। ਬਿਨੁ ਸਬਦੈ ਨਹੀ ਉਤਰੈ ਮੈਲੁ ॥੨॥ ਨਾਮ ਦੇ ਬਗੈਰ ਗਿਲਾਜ਼ਤ ਲਹਿੰਦੀ ਨਹੀਂ। ਗੀਤ ਰਾਗ ਘਨ ਤਾਲ ਸਿ ਕੂਰੇ ॥ ਨਾਮ ਦੇ ਬਗੈਰ, ਕੂੜੇ ਹਨ ਅਨੇਕਾਂ ਗਾਉਣੇ ਤਰਾਨੇ ਅਤੇ ਸੁਰਤਾਲ। ਤ੍ਰਿਹੁ ਗੁਣ ਉਪਜੈ ਬਿਨਸੈ ਦੂਰੇ ॥ ਤਿੰਨਾਂ ਸੁਭਾਵਾਂ ਵਾਲੇ ਪ੍ਰਾਣੀ ਆਉਂਦੇ, ਜਾਂਦੇ ਅਤੇ ਸਾਹਿਬ ਤੋਂ ਦੂਰ ਰਹਿੰਦੇ ਹਨ। ਦੂਜੀ ਦੁਰਮਤਿ ਦਰਦੁ ਨ ਜਾਇ ॥ ਦਵੈਤ-ਭਾਵ ਅੰਦਰ ਗਲਤਾਨ ਹੋਣ ਕਾਰਨ, ਮੰਦ ਬੁੱਧੀ ਦੀ ਤਕਲੀਫ ਦੂਰ ਨਹੀਂ ਹੁੰਦੀ। ਛੂਟੈ ਗੁਰਮੁਖਿ ਦਾਰੂ ਗੁਣ ਗਾਇ ॥੩॥ ਗੁਰੂ-ਅਨੁਸਾਰੀ ਪ੍ਰਭੂ ਦਾ ਜੱਸ ਗਾਇਨ ਕਰਨ ਦੀ ਦਵਾਈ ਖਾ ਕੇ ਬੰਦ-ਖਲਾਸ ਹੋ ਜਾਂਦਾ ਹੈ। ਧੋਤੀ ਊਜਲ ਤਿਲਕੁ ਗਲਿ ਮਾਲਾ ॥ ਭਾਵੇਂ ਕੋਈ ਸਾਫ-ਸੁਥਰੀ ਧੋਤੀ ਪਾ ਲਵੇ, ਆਪਣੇ ਮੱਥੇ ਉਤੇ ਟਿੱਕਾ ਲਾ ਲਵੇ ਅਤੇ ਆਪਣੀ ਗਰਦਨ ਦੁਆਲੇ ਸਿਮਰਨੀ ਪਹਿਨ ਲਵੇ, ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ ॥ ਪ੍ਰੰਤੂ ਜੇਕਰ ਉਸ ਦੇ ਅੰਦਰ ਗੁੱਸਾ ਹੈ ਤਾਂ ਉਹ ਤਮਾਸ਼ੇ-ਘਰ ਵਿੱਚ ਖੇਲ ਕਰਨ ਵਾਂਗੂੰ ਹੀ ਪੜ੍ਹਦਾ ਹੈ। ਨਾਮੁ ਵਿਸਾਰਿ ਮਾਇਆ ਮਦੁ ਪੀਆ ॥ ਨਾਮ ਨੂੰ ਭੁਲਾ ਕੇ, ਇਨਸਾਨ ਸੰਸਾਰੀ ਪਦਾਰਥਾਂ ਦੀ ਸ਼ਰਾਬ ਪੀਂਦਾ ਹੈ। ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ ॥੪॥ ਗੁਰੂ ਦੀ ਉਪਾਸ਼ਨਾ ਦੇ ਬਾਝੋਂ ਖੁਸ਼ੀ ਪਰਾਪਤ ਨਹੀਂ ਹੁੰਦੀ। ਸੂਕਰ ਸੁਆਨ ਗਰਧਭ ਮੰਜਾਰਾ ॥ ਉਹ ਸੂਰ, ਕੁੱਤਾ, ਖੋਤਾ, ਬਿਲਾ, ਪਸੂ ਮਲੇਛ ਨੀਚ ਚੰਡਾਲਾ ॥ ਡੰਗਰ, ਮਲੀਣ ਮਨੁਸ਼, ਅਧਮ ਪੁਰਸ਼ ਅਤੇ ਕੰਮੀ ਹੈ, ਗੁਰ ਤੇ ਮੁਹੁ ਫੇਰੇ ਤਿਨ੍ਹ੍ਹ ਜੋਨਿ ਭਵਾਈਐ ॥ ਜੋ ਗੁਰਾਂ ਵੱਲੋਂ ਆਪਣਾ ਮੂੰਹ ਮੋੜ ਲੈਂਦਾ ਹੈ। ਉਸ ਨੂੰ ਜੂਨੀਆਂ ਅੰਦਰ ਭੁਆਇਆ ਜਾਂਦਾ ਹੈ। ਬੰਧਨਿ ਬਾਧਿਆ ਆਈਐ ਜਾਈਐ ॥੫॥ ਜੂੜਾਂ ਨਾਲ ਜਕੜਿਆ ਹੋਇਆ ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ। ਗੁਰ ਸੇਵਾ ਤੇ ਲਹੈ ਪਦਾਰਥੁ ॥ ਗੁਰਾਂ ਦੀ ਘਾਲ ਰਾਹੀਂ, ਬੰਦਾ ਨਾਮ ਦੀ ਦੌਲਤ ਪਾ ਲੈਂਦਾ ਹੈ। ਹਿਰਦੈ ਨਾਮੁ ਸਦਾ ਕਿਰਤਾਰਥੁ ॥ ਉਸ ਦੇ ਮਨ ਅੰਦਰ ਨਾਮ ਹੋਣ ਨਾਲ ਉਹ ਹਮੇਸ਼ਾਂ ਲਾਭ ਉਠਾਉਂਦਾ ਹੈ। ਸਾਚੀ ਦਰਗਹ ਪੂਛ ਨ ਹੋਇ ॥ ਸੱਚੇ ਦਰਬਾਰ ਅੰਦਰ ਉਸ ਤੋਂ ਲੇਖਾ ਪੱਤਾ ਪੁੱਛਿਆ ਨਹੀਂ ਜਾਂਦਾ। ਮਾਨੇ ਹੁਕਮੁ ਸੀਝੈ ਦਰਿ ਸੋਇ ॥੬॥ ਜੋ ਪ੍ਰਭੂ ਦੀ ਆਗਿਆ ਦੀ ਪਾਲਣਾ ਕਰਦਾ ਹੈ ਉਹ ਉਸ ਦੇ ਬੂਹੇ ਤੇ ਪਰਵਾਣਿਤ ਹੋ ਜਾਂਦਾ ਹੈ। ਸਤਿਗੁਰੁ ਮਿਲੈ ਤ ਤਿਸ ਕਉ ਜਾਣੈ ॥ ਜਦ ਬੰਦਾ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਹ ਉਸ ਸੁਆਮੀ ਨੂੰ ਜਾਣ ਲੈਂਦਾ ਹੈ। ਰਹੈ ਰਜਾਈ ਹੁਕਮੁ ਪਛਾਣੈ ॥ ਸੁਆਮੀ ਦੀ ਰਜ਼ਾ ਨੂੰ ਅਨੁਭਵ ਕਰ, ਉਹ ਰਜ਼ਾ ਦੇ ਅਨੁਸਾਰ ਟੁਰਦਾ ਹੈ। ਹੁਕਮੁ ਪਛਾਣਿ ਸਚੈ ਦਰਿ ਵਾਸੁ ॥ ਰਜ਼ਾ ਨੂੰ ਸਿੰਞਾਣ, ਉਹ ਸੱਚੇ ਦਰਬਾਰ ਅੰਦਰ ਵਸਦਾ ਹੈ। ਕਾਲ ਬਿਕਾਲ ਸਬਦਿ ਭਏ ਨਾਸੁ ॥੭॥ ਸਾਹਿਬ ਦੇ ਨਾਮ ਨਾਲ ਮਰਨਾ ਅਤੇ ਜੰਮਣਾ ਮਿਟ ਜਾਂਦਾ ਹੈ। ਰਹੈ ਅਤੀਤੁ ਜਾਣੈ ਸਭੁ ਤਿਸ ਕਾ ॥ ਸਾਰਾ ਕੁਛ ਉਸ ਦਾ ਸਮਝ ਕੇ ਪ੍ਰਾਣੀ ਨੂੰ ਨਿਰਲੇਪ ਰਹਿਣਾ ਚਾਹੀਦਾ ਹੈ। ਤਨੁ ਮਨੁ ਅਰਪੈ ਹੈ ਇਹੁ ਜਿਸ ਕਾ ॥ ਉਸ ਨੂੰ ਆਪਣੀ ਦੇਹ ਅਤੇ ਆਤਮਾ ਉਸ ਨੂੰ ਸਮਰਪਨ ਕਰਨੇ ਉਚਿਤ ਹਨ ਜਿਸ ਦੇ ਉਹ ਹਨ। ਨਾ ਓਹੁ ਆਵੈ ਨਾ ਓਹੁ ਜਾਇ ॥ ਤਦ ਉਹ ਆਉਂਦਾ ਨਹੀਂ ਨਾਂ ਹੀ ਉਹ ਜਾਂਦਾ ਹੈ। ਨਾਨਕ ਸਾਚੇ ਸਾਚਿ ਸਮਾਇ ॥੮॥੨॥ ਸੱਚਾ ਹੋਣ ਕਰਕੇ, ਹੇ ਨਾਨਕ! ਉਹ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਬਿਲਾਵਲੁ ਮਹਲਾ ੩ ਅਸਟਪਦੀ ਘਰੁ ੧੦ ਬਿਲਾਵਲ ਤੀਜੀ ਪਾਤਿਸ਼ਾਹੀ। ਅਸ਼ਟਪਦੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਜਗੁ ਕਊਆ ਮੁਖਿ ਚੁੰਚ ਗਿਆਨੁ ॥ ਆਦਮੀ ਕਾਂ ਦੀ ਤਰ੍ਹਾਂ ਹੈ, ਜੋ ਆਪਣੀ ਮੂੰਹ ਦੀ ਚੁੰਝ ਨਾਲ ਬ੍ਰਹਮ-ਬੋਧ ਉਚਾਰਨ ਕਰਦਾ ਹੈ। ਅੰਤਰਿ ਲੋਭੁ ਝੂਠੁ ਅਭਿਮਾਨੁ ॥ ਉਸ ਦੇ ਅੰਦਰ ਲਾਲਚ, ਕੂੜ ਅਤ ਹੰਕਾਰ ਹੈ। ਬਿਨੁ ਨਾਵੈ ਪਾਜੁ ਲਹਗੁ ਨਿਦਾਨਿ ॥੧॥ ਨਾਮ ਦੇ ਬਗੈਰ ਮੁਲੰਮਾ ਉਤਰ ਜਾਏਗਾ, ਹੇ ਮੂਰਖ! ਸਤਿਗੁਰ ਸੇਵਿ ਨਾਮੁ ਵਸੈ ਮਨਿ ਚੀਤਿ ॥ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਨਾਮ ਹਿਰਦੇ ਅਤੇ ਦਿਨ ਅੰਦਰ ਵਸ ਜਾਂਦਾ ਹੈ। ਗੁਰੁ ਭੇਟੇ ਹਰਿ ਨਾਮੁ ਚੇਤਾਵੈ ਬਿਨੁ ਨਾਵੈ ਹੋਰ ਝੂਠੁ ਪਰੀਤਿ ॥੧॥ ਰਹਾਉ ॥ ਗੁਰਾਂ ਨਾਲ ਮਿਲਣ ਦੁਆਰਾ, ਵਾਹਿਗੁਰੂ ਦਾ ਨਾਮ ਸਿਮਰਿਆ ਜਾਂਦਾ ਹੈ। ਨਾਮ ਦੇ ਬਾਝੋਂ ਕੂੜੀਆਂ ਹਨ ਹੋਰਸ ਮੁਹੱਬਤਾਂ। ਠਹਿਰਾਉ। ਗੁਰਿ ਕਹਿਆ ਸਾ ਕਾਰ ਕਮਾਵਹੁ ॥ ਹੇ ਬੰਦੇ! ਤੂੰ ਉਹ ਕੰਮ ਕਰ, ਜਿਹੜਾ ਗੁਰੂ ਜੀ ਤੈਨੂੰ ਆਖਦੇ ਹਨ। ਸਬਦੁ ਚੀਨ੍ਹ੍ਹਿ ਸਹਜ ਘਰਿ ਆਵਹੁ ॥ ਨਾਮ ਆਰਾਧਨ ਕਰਨ ਦੁਆਰਾ, ਤੂੰ ਖੁਸ਼ੀ ਦੇ ਘਰ ਅੰਦਰ ਆ ਜਾਵੇਗਾ। ਸਾਚੈ ਨਾਇ ਵਡਾਈ ਪਾਵਹੁ ॥੨॥ ਸੱਚੇ ਨਾਮ ਦੇ ਰਾਹੀਂ ਤੈਨੂੰ ਪ੍ਰਭਤਾ ਪਰਾਪਤ ਹੋ ਜਾਵੇਗੀ। ਆਪਿ ਨ ਬੂਝੈ ਲੋਕ ਬੁਝਾਵੈ ॥ ਜੋ ਖੁਦ ਤਾਂ ਸਮਝਦਾ ਕੁਝ ਨਹੀਂ ਪ੍ਰੰਤੂ ਲੋਕਾਂ ਨੂੰ ਸਿੱਖ-ਮਤ ਦਿੰਦਾ ਹੈ, ਮਨ ਕਾ ਅੰਧਾ ਅੰਧੁ ਕਮਾਵੈ ॥ ਉਹ ਮਾਨਸਿਕ ਤੌਰ ਤੇ ਅੰਨ੍ਹਾ ਹੈ ਅਤੇ ਅੰਨ੍ਹੇ ਕੰਮ ਕਰਦਾ ਹੈ। ਦਰੁ ਘਰੁ ਮਹਲੁ ਠਉਰੁ ਕੈਸੇ ਪਾਵੈ ॥੩॥ ਉਹ ਪ੍ਰਭੂ ਦੇ ਦਰਬਾਰ, ਘਰ ਅਤੇ ਮੰਦਰ ਵਿੱਚ ਕਿਸ ਤਰ੍ਹਾਂ ਟਿਕਾਣਾ ਪਰਾਪਤ ਕਰ ਸਕਦਾ ਹੈ? ਹਰਿ ਜੀਉ ਸੇਵੀਐ ਅੰਤਰਜਾਮੀ ॥ ਆਓ ਆਪਾਂ ਅੰਦਰਲੀਆਂ ਜਾਨਣਹਾਰ ਪੂਜਯ ਪ੍ਰਭੂ ਦੀ ਟਹਿਲ ਕਮਾਈਏ, ਘਟ ਘਟ ਅੰਤਰਿ ਜਿਸ ਕੀ ਜੋਤਿ ਸਮਾਨੀ ॥ ਜਿਸ ਦਾ ਪ੍ਰਕਾਸ਼ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ। ਤਿਸੁ ਨਾਲਿ ਕਿਆ ਚਲੈ ਪਹਨਾਮੀ ॥੪॥ ਉਸ ਪਾਸੋਂ ਲੁਕਾ ਰੱਖਣ ਦਾ ਕਿਸ ਤਰ੍ਹਾਂ ਲਾਭ ਹੋ ਸਕਦਾ ਹੈ? copyright GurbaniShare.com all right reserved. Email |