ਬਿਲਾਵਲੁ ਮਹਲਾ ੫ ਛੰਤ ਬਿਲਾਵਲ ਪੰਜਵੀਂ ਪਾਤਿਸ਼ਾਹੀ ਛੰਤ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਸਖੀ ਆਉ ਸਖੀ ਵਸਿ ਆਉ ਸਖੀ ਅਸੀ ਪਿਰ ਕਾ ਮੰਗਲੁ ਗਾਵਹ ॥ ਆ ਸਹੀਏ! ਮੇਰੀ ਸਹੀਏ! ਤੂੰ ਸੁਆਮੀ ਦੀ ਰਜ਼ਾ ਦੇ ਤਾਬੇ ਆ, ਹੇ ਮੇਰੀਏ ਸਹੀਏ! ਆਓ! ਆਪਾਂ ਆਪਣੇ ਕੰਤ ਦੀ ਮਹਿਮਾ ਗਾਇਨ ਕਰੀਏ। ਤਜਿ ਮਾਨੁ ਸਖੀ ਤਜਿ ਮਾਨੁ ਸਖੀ ਮਤੁ ਆਪਣੇ ਪ੍ਰੀਤਮ ਭਾਵਹ ॥ ਆਪਣੀ ਹੰਗਤਾ ਛੱਡ ਦੇ, ਹੇ ਸਹੇਲੀਏ! ਤੂੰ ਆਪਣੀ ਹੰਗਤਾ ਛੱਡ ਕੇ, ਹੇ ਸਹੇਲੀਏ! ਸ਼ਾਇਦ ਤੂੰ ਆਪਣੇ ਪਿਆਰੇ ਨੂੰ ਚੰਗੀ ਲੱਗਣ ਲੱਗ ਪਈ ਹੈ। ਤਜਿ ਮਾਨੁ ਮੋਹੁ ਬਿਕਾਰੁ ਦੂਜਾ ਸੇਵਿ ਏਕੁ ਨਿਰੰਜਨੋ ॥ ਤੂੰ ਆਪਣੀ ਸਵੈ-ਹੰਗਤਾ, ਸੰਸਾਰੀ ਮਮਤਾ, ਪਾਪ ਅਤੇ ਦਵੈਤ-ਭਾਵ ਨੂੰ ਤਲਾਂਜਲੀ ਦੇ ਅਤੇ ਕੇਵਲ ਆਪਣੇ ਪਵਿੱਤਰ ਪ੍ਰਭੂ ਦੀ ਘਾਲ ਕਮਾ। ਲਗੁ ਚਰਣ ਸਰਣ ਦਇਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ ॥ ਤੂੰ ਸਦੀਵ ਹੀ ਆਪਣੇ ਮਿਹਰਬਾਨ ਪਿਆਰੇ ਦੇ ਪੈਰਾਂ ਦੀ ਪਨਾਹ ਹੇਠਾਂ ਟਿਕੀ ਰਹੁ ਜੋ ਸਾਰਿਆਂ ਪਾਪਾਂ ਦਾ ਨਾਸ ਕਰਨਹਾਰ ਹੈ। ਹੋਇ ਦਾਸ ਦਾਸੀ ਤਜਿ ਉਦਾਸੀ ਬਹੁੜਿ ਬਿਧੀ ਨ ਧਾਵਾ ॥ ਤੂੰ ਸੁਆਮੀ ਦੇ ਗੋਲੇ ਦੀ ਗੋਲੀ ਹੋ ਜਾ ਅਤੇ ਆਪਣੀ ਉਦਾਸੀਨਤਾ ਨੂੰ ਛੱਡ ਦੇ। ਇਸ ਤਰ੍ਹਾਂ ਤੂੰ ਮੁੜ ਕੇ ਕੁਮਾਰਗਾਂ ਅੰਦਰ ਨਹੀਂ ਭਟਕੇਂਗੀ। ਨਾਨਕੁ ਪਇਅੰਪੈ ਕਰਹੁ ਕਿਰਪਾ ਤਾਮਿ ਮੰਗਲੁ ਗਾਵਾ ॥੧॥ ਗੁਰੂ ਜੀ ਆਖਦੇ ਹਨ, ਮੇਰੇ ਮਾਲਕ, ਮੇਰੇ ਉਤੇ ਮਿਹਰ ਧਾਰ ਤਾਂ ਜੋ ਮੈਂ ਤੇਰੀ ਕੀਰਤੀ ਗਾਇਨ ਕਰ ਸਕਾਂ। ਅੰਮ੍ਰਿਤੁ ਪ੍ਰਿਅ ਕਾ ਨਾਮੁ ਮੈ ਅੰਧੁਲੇ ਟੋਹਨੀ ॥ ਮੇਰੇ ਪਿਆਰੇ ਪ੍ਰਭੂ ਦਾ ਸੁਧਾਸਰੂਪ ਨਾਮ ਮੇਰੇ ਲਈ ਅੰਨ੍ਹੇ ਦੀ ਡੰਗੋਰੀ ਦੀ ਤਰ੍ਹਾਂ ਹੈ। ਓਹ ਜੋਹੈ ਬਹੁ ਪਰਕਾਰ ਸੁੰਦਰਿ ਮੋਹਨੀ ॥ ਇਕ ਸੋਹਣੀ ਸੁਨੱਖੀ ਮੁਟਿਆਰ ਦੀ ਤਰ੍ਹਾਂ, ਉਹ ਮਾਇਆ ਇਨਸਾਨ ਨੂੰ ਘਣੇਰੇ ਤਰੀਕਿਆਂ ਨਾਲ ਵਰਗਲਾਉਂਦੀ ਹੈ। ਮੋਹਨੀ ਮਹਾ ਬਚਿਤ੍ਰਿ ਚੰਚਲਿ ਅਨਿਕ ਭਾਵ ਦਿਖਾਵਏ ॥ ਮਾਇਆ ਪਰਮ ਅਸਚਰਜ ਅਤੇ ਚੁਲਬਲੀ ਹੈ ਤੇ ਅਨੇਕਾਂ ਹੀ ਨਾਜ਼-ਨਖਰੇ ਵਿਖਾਲਦੀ ਹੈ। ਹੋਇ ਢੀਠ ਮੀਠੀ ਮਨਹਿ ਲਾਗੈ ਨਾਮੁ ਲੈਣ ਨ ਆਵਏ ॥ ਬੇਸ਼ਰਮ ਮਾਇਆ ਮਨੁੱਖ ਦੇ ਮਨ ਨੂੰ ਮਿੱਠੀ ਲੱਗਦੀ ਹੈ ਅਤੇ ਉਹ ਪ੍ਰਭੂ ਦੇ ਨਾਮ ਦਾ ਉਚਾਰਨ ਨਹੀਂ ਕਰਦਾ। ਗ੍ਰਿਹ ਬਨਹਿ ਤੀਰੈ ਬਰਤ ਪੂਜਾ ਬਾਟ ਘਾਟੈ ਜੋਹਨੀ ॥ ਘਰ ਤੇ ਜੰਗਲਾਂ ਵਿੱਚ, ਤੀਰਥਾਂ ਦੇ ਕਿਨਾਰਿਆਂ ਉਤੇ, ਨਿਰਾਹਾਰ ਰਹਿੰਦਿਆਂ, ਪਾਠ ਪੂਜਾ ਕਰਦਿਆਂ ਰਸਤੇ ਉਤੇ ਅਤੇ ਪੱਤਣ ਦੇ, ਇਹ ਬੰਦਿਆਂ ਨੂੰ ਠੱਗਦੀ ਹੈ। ਨਾਨਕੁ ਪਇਅੰਪੈ ਦਇਆ ਧਾਰਹੁ ਮੈ ਨਾਮੁ ਅੰਧੁਲੇ ਟੋਹਨੀ ॥੨॥ ਗੁਰੂ ਜੀ ਫੁਰਮਾਉਂਦੇ ਹਨ, ਤੂੰ ਆਪਣੀ ਰਹਿਮਤ ਮੇਰੇ ਉਤੇ ਨਿਛਾਵਰ ਕਰ, ਹੇ ਸਾਈਂ! ਮੈਂ ਅੰਨ੍ਹੇ ਮਨੁੱਖ ਲਈ ਤੇਰੇ ਨਾਮ ਇਕ ਡੰਗੋਰੀ ਹੈ। ਮੋਹਿ ਅਨਾਥ ਪ੍ਰਿਅ ਨਾਥ ਜਿਉ ਜਾਨਹੁ ਤਿਉ ਰਖਹੁ ॥ ਮੇਰੇ ਪ੍ਰੀਤਮ ਪ੍ਰਭੂ! ਮੈਂ ਨਿਖਸਮੀ ਹਾਂ, ਜਿਵੇਂ ਜਾਣੋ ਉਵੇਂ ਹੀ ਤੂੰ ਮੇਰੀ ਰੱਖਿਆ ਕਰ। ਚਤੁਰਾਈ ਮੋਹਿ ਨਾਹਿ ਰੀਝਾਵਉ ਕਹਿ ਮੁਖਹੁ ॥ ਸਿਆਣਪ ਮੇਰੇ ਵਿੱਚ ਹੈ ਹੀ ਨਹੀਂ, ਮੈਂ ਕਿਹੜੇ ਮੂੰਹ ਨਾਲ ਤੈਨੂੰ ਪ੍ਰਸੰਨ ਕਰ ਸਕਦੀ ਹਾਂ? ਨਹ ਚਤੁਰਿ ਸੁਘਰਿ ਸੁਜਾਨ ਬੇਤੀ ਮੋਹਿ ਨਿਰਗੁਨਿ ਗੁਨੁ ਨਹੀ ॥ ਮੈਂ ਪਰਬੀਨ, ਸੁਚੱਜੀ, ਸਿਆਣੀ ਅਤੇ ਗਿਆਨਵਾਨ ਨਹੀਂ। ਮੈਂ, ਗੁਣ ਵਿਹੂਣ ਵਿੱਚ ਕੋਈ ਨੇਕੀ ਨਹੀਂ। ਨਹ ਰੂਪ ਧੂਪ ਨ ਨੈਣ ਬੰਕੇ ਜਹ ਭਾਵੈ ਤਹ ਰਖੁ ਤੁਹੀ ॥ ਮੇਰੇ ਪੱਲੇ ਸੁਗੰਧਤ ਸੁੰਦਰਤਾ ਨਹੀਂ ਨਾਂ ਹੀ ਮੇਰੀਆਂ ਸੁਹਣੀਆਂ ਅੱਖੀਆਂ ਹਨ। ਤੂੰ ਮੈਨੂੰ ਓਥੇ ਰੱਖ ਜਿਥੇ ਤੈਨੂੰ ਚੰਗਾ ਲੱਗਦਾ ਹੈ, ਹੇ ਸੁਆਮੀ! ਜੈ ਜੈ ਜਇਅੰਪਹਿ ਸਗਲ ਜਾ ਕਉ ਕਰੁਣਾਪਤਿ ਗਤਿ ਕਿਨਿ ਲਖਹੁ ॥ ਮੈਂ ਰਹਿਮਤ ਦੇ ਸੁਆਮੀ ਦੀ ਅਵਸਥਾ ਨੂੰ ਕਿਸ ਤਰ੍ਹਾਂ ਜਾਣ ਸਕਦਾ ਹਾਂ ਜਿਸ ਦੀ ਜਿਤ, ਜਿੱਤ, ਜਿੱਤ ਦੇ ਸਾਰੇ ਜਣੇ ਨਾਅਰੇ ਲਾਉਂਦੇ ਹਨ। ਨਾਨਕੁ ਪਇਅੰਪੈ ਸੇਵ ਸੇਵਕੁ ਜਿਉ ਜਾਨਹੁ ਤਿਉ ਮੋਹਿ ਰਖਹੁ ॥੩॥ ਗੁਰੂ ਜੀ ਫੁਰਮਾਉਂਦੇ ਹਨ, ਹੇ ਪ੍ਰਭੂ! ਮੈਂ ਤੇਰੇ ਗੋਲਿਆਂ ਦਾ ਗੋਲਾ ਹਾਂ। ਜਿਕਰ ਜਾਣਦਾ ਹੈਂ, ਉਵੇਂ ਹੀ ਤੂੰ ਮੇਰੀ ਰੱਖਿਆ ਕਰ। ਮੋਹਿ ਮਛੁਲੀ ਤੁਮ ਨੀਰ ਤੁਝ ਬਿਨੁ ਕਿਉ ਸਰੈ ॥ ਮੈਂ ਮੱਛੀ ਹਾਂ ਅਤੇ ਤੂੰ ਪਾਣੀ, ਹੇ ਸੁਆਮੀ! ਤੇਰੇ ਬਿਨਾ ਮੇਰਾ ਗੁਜਾਰਾ ਕਿਸ ਤਰ੍ਹਾਂ ਹੋ ਸਕਦਾ ਹੈ? ਮੋਹਿ ਚਾਤ੍ਰਿਕ ਤੁਮ੍ਹ੍ਹ ਬੂੰਦ ਤ੍ਰਿਪਤਉ ਮੁਖਿ ਪਰੈ ॥ ਮੈਂ ਪਪੀਹਾ ਹਾਂ ਅਤੇ ਤੂੰ ਮੀਂਹ ਦੀ ਕਣੀ। ਜੇਕਰ ਇਹ ਮੇਰੇ ਮੂੰਹ ਵਿੱਚ ਪੈ ਜਾਵੇ ਤਦ ਮੈਂ ਜੱਰ ਜਾਂਦਾ ਹਾਂ। ਮੁਖਿ ਪਰੈ ਹਰੈ ਪਿਆਸ ਮੇਰੀ ਜੀਅ ਹੀਆ ਪ੍ਰਾਨਪਤੇ ॥ ਮੇਰੇ ਮੂੰਹ ਵਿੱਚ ਪੈ ਕੇ, ਇਹ ਮੇਰੀ ਤਰੇਹ ਨੂੰ ਬੁਝਾ ਦਿੰਦੀ ਹੈ ਤੂੰ ਮੇਰੀ ਆਤਮਾ ਹਿਰਦੇ ਅਤੇ ਜਿੰਦ-ਜਾਨ ਦਾ ਸੁਆਮੀ ਹੈ। ਲਾਡਿਲੇ ਲਾਡ ਲਡਾਇ ਸਭ ਮਹਿ ਮਿਲੁ ਹਮਾਰੀ ਹੋਇ ਗਤੇ ॥ ਤੂੰ ਮੈਨੂੰ ਪਿਆਰ ਕਰ, ਹੇ ਮੇਰੇ ਪ੍ਰੀਤਮ! ਮੈਂ ਤੈਨੂੰ ਸਾਰਿਆਂ ਅੰਦਰ ਵੇਖਦਾ ਹਾਂ। ਤੂੰ ਮੈਨੂੰ ਮਿਲ ਤਾਂ ਜੋ ਮੇਰਾ ਕਲਿਆਣ ਹੋ ਜਾਵੇ। ਚੀਤਿ ਚਿਤਵਉ ਮਿਟੁ ਅੰਧਾਰੇ ਜਿਉ ਆਸ ਚਕਵੀ ਦਿਨੁ ਚਰੈ ॥ ਆਪਣੇ ਆਤਮਕ ਅਨ੍ਹੇਰੇ ਨੂੰ ਦੂਰ ਕਰਨ ਲਈ ਆਪਣੇ ਮਨ ਅੰਦਰ ਮੈਂ ਸੁਰਖਬਾਣੀ ਦੀ ਤਰ੍ਹਾਂ ਜਿਸ ਨੇ ਦਿਨ ਚੜਨ ਦੀ ਉਮੀਦ ਲਾਈ ਹੋਈ ਹੈ, ਸਦੀਵ ਹੀ ਤੈਨੂੰ ਯਾਦ ਕਰਦੀ ਹਾਂ। ਨਾਨਕੁ ਪਇਅੰਪੈ ਪ੍ਰਿਅ ਸੰਗਿ ਮੇਲੀ ਮਛੁਲੀ ਨੀਰੁ ਨ ਵੀਸਰੈ ॥੪॥ ਗੁਰੂ ਜੀ ਆਖਦੇ ਹਨ, ਹੇ ਮੇਰੇ ਪ੍ਰੀਤਮ! ਤੂੰ ਮੈਨੂੰ ਆਪਣੇ ਨਾਲ ਮਿਲਾ ਲੈ। ਜਿਸ ਤਰ੍ਹਾਂ ਮੱਛੀ ਪਾਣੀ ਨੂੰ ਨਹੀਂ ਭੁਲਾਉਂਦੀ, ਉਸੇ ਤਰ੍ਹਾਂ ਮੈਂ ਤੈਨੂੰ ਨਹੀਂ ਵਿਸਾਰਦੀ। ਧਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ ॥ ਸੁਲੱਖਣੀ, ਸੁਲੱਖਣੀ ਹੈ ਮੇਰੀ ਪ੍ਰਾਲਭਧ ਕਿ ਮੇਰਾ ਪਤੀ ਮੇਰੇ ਗ੍ਰਹਿ ਵਿੱਚ ਆਇਆ। ਸੋਹੇ ਬੰਕ ਦੁਆਰ ਸਗਲਾ ਬਨੁ ਹਰਾ ॥ ਕਿੰਨਾ ਸ਼ਸ਼ੋਭਤ ਦਿੱਸਦਾ ਹੈ ਕਿ ਮੇਰਾ ਸੁੰਦਰ ਮਹਿਲ ਅਤੇ ਮੇਰਾ ਸਾਰਾ ਬਾਗ ਹਰਾ ਭਰਾ ਹੋ ਗਿਆ ਹੈ। ਹਰ ਹਰਾ ਸੁਆਮੀ ਸੁਖਹ ਗਾਮੀ ਅਨਦ ਮੰਗਲ ਰਸੁ ਘਣਾ ॥ ਆਰਾਮ ਬਖਸ਼ਣਹਾਰ ਸਾਹਿਬ ਨੇ ਮੈਨੂੰ ਪ੍ਰਫੁਲਤ ਕਰ ਦਿੱਤਾ ਹੈ। ਮੈਨੂੰ ਅਤਿਅੰਤ ਖੁਸ਼ੀ, ਪ੍ਰਸੰਨਤਾ ਅਤੇ ਪ੍ਰੀਤ ਬਖਸ਼ੀ ਹੈ। ਨਵਲ ਨਵਤਨ ਨਾਹੁ ਬਾਲਾ ਕਵਨ ਰਸਨਾ ਗੁਨ ਭਣਾ ॥ ਮੇਰਾ ਨੌਜਵਾਨ ਪਤੀ ਸਦੀਵੀ-ਨਵੀਨ ਅਤੇ ਤਰੋ-ਤਾਜਾ ਦੇਹ ਵਾਲਾ ਹੈ। ਕਿਹੜੀ ਜੀਭ ਨਾਲ ਮੈਂ ਉਸ ਦੀ ਮਹਿਮਾ ਉਚਾਰਨ ਕਰ ਸਕਦੀ ਹਾਂ? ਮੇਰੀ ਸੇਜ ਸੋਹੀ ਦੇਖਿ ਮੋਹੀ ਸਗਲ ਸਹਸਾ ਦੁਖੁ ਹਰਾ ॥ ਸੁਭਾਇਮਾਨ ਹੈ ਮੇਰਾ ਪਲੰਘ ਉਸ ਨੂੰ ਵੇਖ ਕੇ ਮੈਂ ਫਰੇਫਤਾ ਹੋ ਗਈ ਹਾਂ ਅਤੇ ਮੇਰਾ ਸਮੂਹ ਸੰਦੇਹ ਤੇ ਪੀੜ ਦੂਰ ਹੋ ਗਏ ਹਨ। ਨਾਨਕੁ ਪਇਅੰਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ॥੫॥੧॥੩॥ ਗੁਰੂ ਜੀ ਫੁਰਮਾਉਂਦੇ ਹਨ, ਮੇਰੀ ਉਮੀਦ ਪੂਰਨ ਹੋ ਗਈ ਹੈ ਅਤੇ ਮੇਰਾ ਹੱਦਬੰਨਾ-ਰਹਿਤ ਪ੍ਰਭੂ ਮੈਨੂੰ ਮਿਲ ਪਿਆ ਹੈ। ਬਿਲਾਵਲੁ ਮਹਲਾ ੫ ਛੰਤ ਮੰਗਲ ਬਿਲਾਵਲ ਪੰਜਵੀਂ ਪਾਤਿਸ਼ਾਹੀ ਛੰਤ ਮੰਗਲ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਸਲੋਕੁ ॥ ਸਲੋਕ। ਸੁੰਦਰ ਸਾਂਤਿ ਦਇਆਲ ਪ੍ਰਭ ਸਰਬ ਸੁਖਾ ਨਿਧਿ ਪੀਉ ॥ ਸੁਹਣਾ ਸੁਨੱਖਾ, ਸੀਤਲ ਅਤੇ ਕਿਰਪਾਲ ਸੁਆਮੀ, ਮੇਰਾ ਕੰਤ, ਸਾਰਿਆਂ ਆਰਾਮਾ ਦਾ ਖਜਾਨਾ ਹੈ। copyright GurbaniShare.com all right reserved. Email |