ਬਸੰਤੁ ਮਹਲਾ ੫ ॥ ਬਸੰਤ ਪੰਜਵੀਂ ਪਾਤਿਸ਼ਾਹੀ। ਜੀਅ ਪ੍ਰਾਣ ਤੁਮ੍ਹ੍ਹ ਪਿੰਡ ਦੀਨ੍ਹ੍ਹ ॥ ਤੂੰ ਹੇ ਪ੍ਰਭੂ! ਮੈਨੂੰ ਜਿੰਦੜੀ ਜਿੰਦ ਜਾਨ ਅਤੇ ਦੇਹਿ ਪ੍ਰਦਾਨ ਕੀਤੇ ਹਨ। ਮੁਗਧ ਸੁੰਦਰ ਧਾਰਿ ਜੋਤਿ ਕੀਨ੍ਹ੍ਹ ॥ ਆਪਣਾ ਪ੍ਰਕਾਸ਼ ਅੰਦਰ ਟਿਕਾ ਮੈਂ ਮੂਰਖ ਨੂੰ ਤੂੰ ਸੁਹਣਾ ਸੁਨੱਖਾ ਬਣਾ ਦਿੱਤਾ ਹੈ। ਸਭਿ ਜਾਚਿਕ ਪ੍ਰਭ ਤੁਮ੍ਹ੍ਹ ਦਇਆਲ ॥ ਹੇ ਸਾਈਂ! ਤੂੰ ਮਿਹਰਬਾਨ ਹੈ, ਸਾਰੇ ਹੀ ਤੇਰੇ ਮੰਗਤੇ ਹਨ। ਨਾਮੁ ਜਪਤ ਹੋਵਤ ਨਿਹਾਲ ॥੧॥ ਤੇਰੇ ਨਾਮ ਨੂੰ ਉਚਾਰ ਕੇ ਪ੍ਰਾਣੀ ਪਰਮ ਪ੍ਰਸੰਨ ਹੋ ਜਾਂਦਾ ਹੈ। ਮੇਰੇ ਪ੍ਰੀਤਮ ਕਾਰਣ ਕਰਣ ਜੋਗ ॥ ਮੇਰੇ ਪਿਆਰਿਆ! ਤੂੰ ਮਿਹਰਬਾਨ ਹੈ, ਸਾਰੇ ਹੀ ਤੇਰੇ ਮੰਗਤੇ ਹਨ। ਹਉ ਪਾਵਉ ਤੁਮ ਤੇ ਸਗਲ ਥੋਕ ॥੧॥ ਰਹਾਉ ॥ ਸਾਰੀਆਂ ਵਸਤੂਆਂ ਮੈਨੂੰ ਤੇਰੇ ਪਾਸੋਂ ਪ੍ਰਾਪਤ ਹੁੰਦੀਆਂ ਹਨ। ਠਹਿਰਾਉ। ਨਾਮੁ ਜਪਤ ਹੋਵਤ ਉਧਾਰ ॥ ਨਾਮ ਦਾ ਸਿਮਰਨ ਕਰਨ ਨਾਲ ਜੀਵ ਮੁਕਤ ਹੋ ਜਾਂਦਾ ਹੈ। ਨਾਮੁ ਜਪਤ ਸੁਖ ਸਹਜ ਸਾਰ ॥ ਨਾਮ ਦਾ ਸਿਮਰਨ ਕਰਨ ਨਾਲ ਜੀਵ ਨੂੰ ਸਰੇਸ਼ਟ ਆਰਾਮ ਅਤੇ ਅਡੋਲਤਾ ਪ੍ਰਾਪਤ ਹੋ ਜਾਂਦੇ ਹਨ। ਨਾਮੁ ਜਪਤ ਪਤਿ ਸੋਭਾ ਹੋਇ ॥ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਨੂੰ ਇਜਤ ਆਬਰੂ ਤੇ ਪ੍ਰਭਤਾ ਦੀ ਦਾਤ ਮਿਲਦੀ ਹੈ। ਨਾਮੁ ਜਪਤ ਬਿਘਨੁ ਨਾਹੀ ਕੋਇ ॥੨॥ ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ। ਜਾ ਕਾਰਣਿ ਇਹ ਦੁਲਭ ਦੇਹ ॥ ਜਿਸ ਕਾਰਨ ਇਹ ਅਮੋਲਕ ਕਾਇਆ ਹੱਥ ਲੱਗੀ ਹੈ, ਸੋ ਬੋਲੁ ਮੇਰੇ ਪ੍ਰਭੂ ਦੇਹਿ ॥ ਉਸ ਦੇ ਨਾਮ ਦਾ ਉਚਾਰਨ ਮੈਨੂੰ ਪ੍ਰਦਾਨ ਕਰ, ਹੇ ਮੇਰੇ ਸੁਆਮੀ! ਸਾਧਸੰਗਤਿ ਮਹਿ ਇਹੁ ਬਿਸ੍ਰਾਮੁ ॥ ਹੇ ਸੁਆਮੀ! ਤੂੰ ਮੈਨੂੰ ਸਤਿਸੰਗਤ ਅੰਦਰ ਇਹ ਆਰਾਮ ਬਖਸ਼, ਸਦਾ ਰਿਦੈ ਜਪੀ ਪ੍ਰਭ ਤੇਰੋ ਨਾਮੁ ॥੩॥ ਕਿ ਮੈਂ ਆਪਣੇ ਮਨ ਵਿੱਚ ਹਮੇਸ਼ਾਂ ਤੇਰੇ ਨਾਮ ਦਾ ਆਰਾਧਨ ਕਰਾਂ; ਤੁਝ ਬਿਨੁ ਦੂਜਾ ਕੋਇ ਨਾਹਿ ॥ ਤੇਰੇ ਬਗੈਰ ਹੋਰ ਕੋਈ ਨਹੀਂ। ਸਭੁ ਤੇਰੋ ਖੇਲੁ ਤੁਝ ਮਹਿ ਸਮਾਹਿ ॥ ਸਾਰੀਆਂ ਤੇਰੀਆਂ ਹੀ ਖੇਡਾਂ ਹਨ। ਹਰ ਸ਼ੈ ਤੇਰੇ ਵਿੱਚ ਹੀ ਲੀਨ ਹੋ ਜਾਂਦੀ ਹੈ। ਜਿਉ ਭਾਵੈ ਤਿਉ ਰਾਖਿ ਲੇ ॥ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ। ਸੁਖੁ ਨਾਨਕ ਪੂਰਾ ਗੁਰੁ ਮਿਲੇ ॥੪॥੪॥ ਹੇ ਨਾਨਕ! ਪੂਰਨ ਗੁਰਾਂ ਦੇ ਮਿਲਣ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ। ਬਸੰਤੁ ਮਹਲਾ ੫ ॥ ਬਸੰਤ ਪੰਜਵੀਂ ਪਾਤਿਸ਼ਾਹੀ। ਪ੍ਰਭ ਪ੍ਰੀਤਮ ਮੇਰੈ ਸੰਗਿ ਰਾਇ ॥ ਮੇਰਾ ਪਿਆਰਾ ਪ੍ਰਭੂ ਪਾਤਿਸ਼ਾਹ ਮੇਰੇ ਨਾਲ ਹੈ, ਜਿਸਹਿ ਦੇਖਿ ਹਉ ਜੀਵਾ ਮਾਇ ॥ ਜਿਸ ਨੂੰ ਵੇਖ ਕੇ ਮੈਂ ਜਿਉਂਦਾ ਹਾਂ, ਹੇ ਮੇਰੀ ਮਾਤਾ! ਜਾ ਕੈ ਸਿਮਰਨਿ ਦੁਖੁ ਨ ਹੋਇ ॥ ਜਿਸ ਦੀ ਬੰਦਗੀ ਕਰਨ ਦੁਆਰਾ, ਬੰਦੇ ਨੂੰ ਰੰਜ ਗਮ ਨਹੀਂ ਵਿਆਪਦਾ, ਕਰਿ ਦਇਆ ਮਿਲਾਵਹੁ ਤਿਸਹਿ ਮੋਹਿ ॥੧॥ ਮੇਰੇ ਗੁਰਦੇਵ ਤੂੰ ਮੇਰੇ ਤੇ ਤਰਸ ਕਰ ਅਤੇ ਮੈਨੂੰ ਉਸ ਨਾਲ ਮਿਲਾ ਦੇ। ਮੇਰੇ ਪ੍ਰੀਤਮ ਪ੍ਰਾਨ ਅਧਾਰ ਮਨ ॥ ਮੇਰਾ ਪਿਆਰਾ ਮੇਰੀ ਜਿੰਦ ਜਾਨ ਅਤੇ ਜਿੰਦੜੀ ਦਾ ਆਸਰਾ ਹੈ। ਜੀਉ ਪ੍ਰਾਨ ਸਭੁ ਤੇਰੋ ਧਨ ॥੧॥ ਰਹਾਉ ॥ ਮੇਰਾ ਮਨ ਜਿੰਦਗੀ ਅਤੇ ਦੌਲਤ ਸਮੂਹ ਤੇਰੇ ਹਨ, ਹੇ ਮੇਰੇ ਮਾਲਕ! ਠਹਿਰਾਉ। ਜਾ ਕਉ ਖੋਜਹਿ ਸੁਰਿ ਨਰ ਦੇਵ ॥ ਜਿਸ ਨੂੰ ਫ਼ਰਿਸ਼ਤੇ, ਮਨੁੱਖ ਤੇ ਦੇਵਤੇ ਭਾਲਦੇ ਹਨ, ਮੁਨਿ ਜਨ ਸੇਖ ਨ ਲਹਹਿ ਭੇਵ ॥ ਜਿਸ ਦੇ ਭੇਤ ਨੂੰ ਖਾਮੋਸ਼ ਰਿਸ਼ੀ ਤੇ ਸ਼ੇਖ ਜਾਣ ਨਹੀਂ ਸਕਦੇ, ਜਾ ਕੀ ਗਤਿ ਮਿਤਿ ਕਹੀ ਨ ਜਾਇ ॥ ਤੇ ਜਿਸ ਦੀ ਅਵਸਥਾ ਤੇ ਵਿਸਥਾਰ ਵਰਣਨ ਕੀਤੇ ਨਹੀਂ ਜਾ ਸਕਦੇ, ਘਟਿ ਘਟਿ ਘਟਿ ਘਟਿ ਰਹਿਆ ਸਮਾਇ ॥੨॥ ਹਰ ਦਿਲ ਅਤੇ ਹਰ ਜਞਾ ਅੰਦਰ, ਉਹ ਸੁਆਮੀ ਵਿਆਪਕ ਹੋ ਰਿਹਾ ਹੈ। ਜਾ ਕੇ ਭਗਤ ਆਨੰਦ ਮੈ ॥ ਤੂੰ ਉਸ ਦਾ ਸਿਮਰਨ ਕਰ, ਜਿਸ ਦੇ ਵੈਰਾਗੀ ਪ੍ਰਸੰਨਤਾ ਦਾ ਸਰੂਪ ਹਨ। ਜਾ ਕੇ ਭਗਤ ਕਉ ਨਾਹੀ ਖੈ ॥ ਜਿਸ ਦਾ ਭਗਤ ਨਾਸ ਨਹੀਂ ਹੁੰਦਾ, ਜਾ ਕੇ ਭਗਤ ਕਉ ਨਾਹੀ ਭੈ ॥ ਤੇ ਜਿਸ ਦੇ ਵੈਰਾਗੀ ਨੂੰ ਡਰ ਨਹੀਂ ਲੱਗਦਾ, ਜਾ ਕੇ ਭਗਤ ਕਉ ਸਦਾ ਜੈ ॥੩॥ ਅਤੇ ਜਿਸ ਦੇ ਵੈਰਾਗੀ ਦੀ ਹਮੇਸ਼ਾਂ, ਜੈ ਜੈ ਕਾਰ ਹੁੰਦੀ ਹੈ। ਕਉਨ ਉਪਮਾ ਤੇਰੀ ਕਹੀ ਜਾਇ ॥ ਮੈਂ ਤੇਰੀ ਕਿਹੜੀ ਮਹਿਮਾ ਵਰਣਨ ਕਰ ਸਕਦਾ ਹਾਂ, ਹੇ ਪ੍ਰਭੂ? ਸੁਖਦਾਤਾ ਪ੍ਰਭੁ ਰਹਿਓ ਸਮਾਇ ॥ ਮੇਰਾ ਆਰਾਮ-ਦੇਣਹਾਰ ਪ੍ਰਭੂ ਸਾਰੇ ਵਿਆਪਕ ਹੋ ਰਿਹਾ ਹੈ। ਨਾਨਕੁ ਜਾਚੈ ਏਕੁ ਦਾਨੁ ॥ ਨਾਨਕ ਤੇਰੇ ਪਾਸੋਂ, ਹੇ ਸਾਈਂ! ਕੇਵਲ ਇਕ ਦਾਤ ਮੰਗਦਾ ਹੈ। ਕਰਿ ਕਿਰਪਾ ਮੋਹਿ ਦੇਹੁ ਨਾਮੁ ॥੪॥੫॥ ਮਿਹਰ ਧਾਰ ਕੇ ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ। ਬਸੰਤੁ ਮਹਲਾ ੫ ॥ ਬਸੰਤ ਪੰਜਵੀਂ ਪਾਤਿਸ਼ਾਹੀ। ਮਿਲਿ ਪਾਣੀ ਜਿਉ ਹਰੇ ਬੂਟ ॥ ਜਲ ਪ੍ਰਾਪਤ ਹੋਣ ਨਾਲ ਜਿਸ ਤਰ੍ਹਾਂ ਬੂਟਾ ਹਰਾਭਰਾ ਹੋ ਜਾਂਦਾ ਹੈ। ਸਾਧਸੰਗਤਿ ਤਿਉ ਹਉਮੈ ਛੂਟ ॥ ਏਸੇ ਤਰ੍ਹਾਂ ਹੀ ਸਤਿਸੰਗਤ ਅੰਦਰ ਜੀਵ ਹੰਗਤਾ ਤੋਂ ਖਲਾਸੀ ਪਾ ਜਾਂਦਾ ਹੈ। ਜੈਸੀ ਦਾਸੇ ਧੀਰ ਮੀਰ ॥ ਜਿਸ ਤਰ੍ਹਾਂ ਰਾਜਾ ਆਪਣੇ ਨੌਕਰ ਨੂੰ ਧੀਰਜ ਦਿੰਦਾ ਹੈ, ਤੈਸੇ ਉਧਾਰਨ ਗੁਰਹ ਪੀਰ ॥੧॥ ਏਸੇ ਤਰ੍ਹਾਂ ਹੀ ਮੁਖੀ ਗੁਰਦੇਵ ਆਪਣੇ ਸਿੱਖ ਨੂੰ ਤਾਰ ਦਿੰਦੇ ਹਨ। ਤੁਮ ਦਾਤੇ ਪ੍ਰਭ ਦੇਨਹਾਰ ॥ ਕੇਵਲ ਤੂੰ ਹੀ, ਹੇ ਦਾਤਾਰ ਸੁਆਮੀ! ਦੇਣ ਵਾਲਾ ਹੈ। ਨਿਮਖ ਨਿਮਖ ਤਿਸੁ ਨਮਸਕਾਰ ॥੧॥ ਰਹਾਉ ॥ ਹਰ ਮੁਹਤ ਮੈਂ ਤੈਨੂੰ ਪ੍ਰਣਾਮ ਕਰਦਾ ਹਾਂ, ਹੇ ਮੇਰੇ ਮਾਲਕ! ਠਹਿਰਾਉ। ਜਿਸਹਿ ਪਰਾਪਤਿ ਸਾਧਸੰਗੁ ॥ ਜਿਸ ਨੂੰ ਸਤਿਸੰਗਤ ਪ੍ਰਦਾਨ ਹੋਈ ਹੈ, ਤਿਸੁ ਜਨ ਲਾਗਾ ਪਾਰਬ੍ਰਹਮ ਰੰਗੁ ॥ ਉਹ ਪੁਰਸ਼ ਪਰਮ ਪ੍ਰਭੂ ਦੇ ਪਿਆਰ ਨਾਲ ਰੰਗਿਆ ਜਾਂਦਾ ਹੈ। ਤੇ ਬੰਧਨ ਤੇ ਭਏ ਮੁਕਤਿ ॥ ਉਸ ਦੀਆਂ ਸਾਰੀਆਂ ਬੜੀਆਂ ਕੱਟੀਆਂ ਜਾਂਦੀਆਂ ਹਨ। ਭਗਤ ਅਰਾਧਹਿ ਜੋਗ ਜੁਗਤਿ ॥੨॥ ਸਾਧੂ ਆਪਣੇ ਸੁਆਮੀ ਦਾ ਸਿਮਰਨ ਕਰਦੇ ਹਨ ਅਤੇ ਉਸ ਦੇ ਮਿਲਾਪ ਅੰਦਰ ਮਿਲ ਜਾਂਦੇ ਹਨ। ਨੇਤ੍ਰ ਸੰਤੋਖੇ ਦਰਸੁ ਪੇਖਿ ॥ ਸਾਹਿਬ ਦਾ ਦੀਦਾਰ ਦੇਖ, ਮੇਰੀਆਂ ਅੱਖਾਂ ਰੱਜ ਗਈਆਂ ਹਨ। ਰਸਨਾ ਗਾਏ ਗੁਣ ਅਨੇਕ ॥ ਆਪਣੀ ਜੀਭਾ ਨਾਲ, ਮੈਂ ਸਾਈਂ ਦੀਆਂ ਬੇਅੰਤ ਸਿਫਤਾਂ ਗਾਉਂਦਾ ਹਾਂ। ਤ੍ਰਿਸਨਾ ਬੂਝੀ ਗੁਰ ਪ੍ਰਸਾਦਿ ॥ ਗੁਰਾਂ ਦੀ ਦਇਆ ਦੁਆਰਾ ਮੇਰੀ ਖਾਹਿਸ਼ ਮਿਟ ਗਈ ਹੈ। ਮਨੁ ਆਘਾਨਾ ਹਰਿ ਰਸਹਿ ਸੁਆਦਿ ॥੩॥ ਮੇਰਾ ਚਿੱਤ ਹਰੀ ਦੇ ਅੰਮ੍ਰਿਤ ਦੇ ਰਸ ਨਾਲ ਰੱਜ ਗਿਆ ਹੈ। ਸੇਵਕੁ ਲਾਗੋ ਚਰਣ ਸੇਵ ॥ ਮੈਂ ਤੇਰਾ ਗੋਲਾ, ਤੇਰੇ ਪੈਰਾਂ ਦੀ ਚਾਕਰੀ ਦੇ ਸਮਰਪਨ ਹੋਇਆ ਹੋਇਆ ਹਾਂ, ਆਦਿ ਪੁਰਖ ਅਪਰੰਪਰ ਦੇਵ ॥ ਹੇ ਮੇਰੇ ਹੱਦ ਬੰਨਾ ਰਹਿਤ ਪਰਾਪੂਰਬਲੇ ਪ੍ਰਭੂ! ਸਗਲ ਉਧਾਰਣ ਤੇਰੋ ਨਾਮੁ ॥ ਤੇਰਾ ਨਾਮ, ਹੇ ਪ੍ਰਭੂ! ਸਾਰਿਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ। ਨਾਨਕ ਪਾਇਓ ਇਹੁ ਨਿਧਾਨੁ ॥੪॥੬॥ ਨਾਨਕ ਨੂੰ ਇਹ ਨਾਮ ਦਾ ਖਜਾਨਾ ਪ੍ਰਾਪਤ ਹੋਇਆ ਹੈ। ਬਸੰਤੁ ਮਹਲਾ ੫ ॥ ਬਸੰਤ ਪੰਜਵੀਂ ਪਾਤਿਸ਼ਾਹੀ। ਤੁਮ ਬਡ ਦਾਤੇ ਦੇ ਰਹੇ ॥ ਤੂੰ, ਹੇ ਵੱਡੇ ਦਾਤਾਰ ਪ੍ਰਭੂ! ਦਾਤਾਂ ਦੇ ਰਿਹਾ ਹੈਂ। ਜੀਅ ਪ੍ਰਾਣ ਮਹਿ ਰਵਿ ਰਹੇ ॥ ਤੂੰ ਮੇਰੀ ਜਿੰਦੜੀ ਤੇ ਜਿੰਦ ਜਾਨ ਅੰਦਰ ਰਮ ਰਿਹਾ ਹੈਂ। ਦੀਨੇ ਸਗਲੇ ਭੋਜਨ ਖਾਨ ॥ ਤੂੰ ਮੈਨੂੰ ਸਾਰੇ ਖਾਣੇ ਅਤੇ ਨਿਆਮਤਾਂ ਬਖਸ਼ੀਆਂ ਹਨ। ਮੋਹਿ ਨਿਰਗੁਨ ਇਕੁ ਗੁਨੁ ਨ ਜਾਨ ॥੧॥ ਮੈਂ, ਨਾਸ਼ੁਕਰੇ ਨੇ ਤੇਰੇ ਇਕ ਉਪਕਾਰ ਦੀ ਕਦਰ ਨਹੀਂ ਪਾਈ। ਹਉ ਕਛੂ ਨ ਜਾਨਉ ਤੇਰੀ ਸਾਰ ॥ ਤੇਰੀ ਕਦਰ ਨੂੰ ਹੇ ਪ੍ਰਭੂ! ਮੈਂ ਭੋਰਾ ਭਰ ਭੀ ਅਨੁਭਵ ਨਹੀਂ ਕਰਦਾ। copyright GurbaniShare.com all right reserved. Email |