ਹਰਿ ਜਨ ਕਰਣੀ ਊਤਮ ਹੈ ਹਰਿ ਕੀਰਤਿ ਜਗਿ ਬਿਸਥਾਰਿ ॥੩॥ ਏਸੇ ਤਰ੍ਹਾਂ ਹੀ ਸਰੇਸ਼ਟ ਹੈ ਸੁਆਮੀ ਦੇ ਸੰਤ ਦੀ ਜੀਵਨ ਰਹੁ-ਰੀਤੀ। ਸੁਆਮੀ ਦੀ ਮਹਿਮਾ ਉਹ ਸੰਸਾਰ ਅੰਦਰ ਖਿਲਾਰਦਾ ਹੈ। ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੇਰੇ ਹਰਿ ਹਰਿ ਹਰਿ ਉਰ ਧਾਰਿ ॥ ਹੇ ਮੇਰੇ ਸਾਹਿਬ! ਤੂੰ ਮੇਰੇ ਉਤੇ ਮਿਹਰ, ਮਿਹਰ ਧਾਰ, ਤਾਂ ਜੋ ਤੈਨੂੰ, ਤੈਨੂੰ ਤੈਨੂੰ ਆਪਣੇ ਹਿਰਦੇ ਅੰਦਰ ਟਿਕਾ ਲਵਾ। ਨਾਨਕ ਸਤਿਗੁਰੁ ਪੂਰਾ ਪਾਇਆ ਮਨਿ ਜਪਿਆ ਨਾਮੁ ਮੁਰਾਰਿ ॥੪॥੯॥ ਨਾਨਕ ਪੂਰਨ ਸੱਚੇ ਗੁਰਾਂ ਨੂੰ ਪ੍ਰਾਪਤ ਹੋ ਗਿਆ ਹੈ ਅਤੇ ਆਪਣੇ ਚਿੱਤ ਅੰਦਰ ਉਹ ਹੰਕਾਰ ਦੇ ਵੈਰੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ। ਮਲਾਰ ਮਹਲਾ ੩ ਘਰੁ ੨ ਮਲਾਰ ਤੀਜੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ ॥ ਕੀ ਇਹ ਮਨੂਆ ਘਰੱਬਾਰੀ ਹੈ, ਜਾਂ ਇਹ ਮਨੂਆ ਜਗਤ-ਤਿਆਗੀ ਹੈ? ਕਿ ਇਹੁ ਮਨੁ ਅਵਰਨੁ ਸਦਾ ਅਵਿਨਾਸੀ ॥ ਕੀ ਇਹ ਮਨੂਆ ਜਾਤੀ-ਰਹਿਤ ਅਤੇ ਹਮੇਸ਼ਾਂ ਲਈ ਅਮਰ ਹੈ? ਕਿ ਇਹੁ ਮਨੁ ਚੰਚਲੁ ਕਿ ਇਹੁ ਮਨੁ ਬੈਰਾਗੀ ॥ ਕੀ ਇਹ ਮਨੂਆ ਚੁਲਬੁਲਾ ਹੈ, ਜਾਂ ਇਹ ਮਨੂਆ ਉਰਾਮ। ਇਸੁ ਮਨ ਕਉ ਮਮਤਾ ਕਿਥਹੁ ਲਾਗੀ ॥੧॥ ਇਸ ਮਨੂਏ ਨੂੰ ਮੈਂ-ਮੇਰੀ ਕਿੱਥੋ ਚਿਮੜ ਗਈ ਹੈ? ਪੰਡਿਤ ਇਸੁ ਮਨ ਕਾ ਕਰਹੁ ਬੀਚਾਰੁ ॥ ਹੇ ਪੰਡਿਤ! ਤੂੰ ਇਸ ਮਨੂਏ ਦੀ ਸੋਚ-ਵਿਚਾਰ ਕਰ। ਅਵਰੁ ਕਿ ਬਹੁਤਾ ਪੜਹਿ ਉਠਾਵਹਿ ਭਾਰੁ ॥੧॥ ਰਹਾਉ ॥ ਤੂੰ ਹੋਰ ਘਣੇਰਾ ਕਿਉਂ ਪੜ੍ਹਦਾ ਹੈ ਅਤੇ ਬੇਫਾਇਦਾ ਬੋਝ ਚੁਕਦਾ ਹੈ? ਠਹਿਰਾਉ। ਮਾਇਆ ਮਮਤਾ ਕਰਤੈ ਲਾਈ ॥ ਸਿਰਜਣਹਾਰ ਸੁਆਮੀ ਨੇ ਮੋਹਣੀ ਅਤੇ ਮੋਹ ਇਸ ਮਨੂਏ ਨੂੰ ਚਮੇੜਿਆ ਹੈ। ਏਹੁ ਹੁਕਮੁ ਕਰਿ ਸ੍ਰਿਸਟਿ ਉਪਾਈ ॥ ਇਹ ਕਾਨੂੰਨ ਬਣਾ, ਉਸ ਨੇ ਸੰਸਾਰ ਰਚਿਆ ਹੈ। ਗੁਰ ਪਰਸਾਦੀ ਬੂਝਹੁ ਭਾਈ ॥ ਗੁਰਾਂ ਦੀ ਦਇਆ ਦੁਆਰਾ, ਤੂੰ ਇਸ ਨੂੰ ਸਮਝ, ਹੇ ਵੀਰ! ਸਦਾ ਰਹਹੁ ਹਰਿ ਕੀ ਸਰਣਾਈ ॥੨॥ ਤੂੰ ਸਦੀਵ ਹੀ ਪ੍ਰਭੂ ਦੀ ਪਨਾਹ ਹੇਠਾ ਰਹੁ। ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ॥ ਕੇਵਲ ਉਹ ਹੀ ਪੰਡਤ ਹੈ, ਜੋ ਤਿੰਨਾਂ ਲੱਛਣਾ ਦੇ ਬੋਝ ਨੂੰ ਲਾਹ ਸੁੱਟਦਾ ਹੈ। ਅਨਦਿਨੁ ਏਕੋ ਨਾਮੁ ਵਖਾਣੈ ॥ ਰੈਣ ਅਤੇ ਦਿਨ ਉਹ ਇਕ ਨਾਮ ਦਾ ਹੀ ਜਾਪ ਕਰਦਾ ਹੈ। ਸਤਿਗੁਰ ਕੀ ਓਹੁ ਦੀਖਿਆ ਲੇਇ ॥ ਉਹ ਸੱਚੇ ਗੁਰਾਂ ਦੀ ਸਿੱਖਿਆ ਲੈਂਦਾ ਹੈ, ਸਤਿਗੁਰ ਆਗੈ ਸੀਸੁ ਧਰੇਇ ॥ ਅਤੇ ਸੱਚੇ ਗੁਰਾਂ ਮੂਹਰੇ ਆਪਣਾ ਸਿਰ ਭੇਟਾ ਰਖਦਾ ਹੈ। ਸਦਾ ਅਲਗੁ ਰਹੈ ਨਿਰਬਾਣੁ ॥ ਉਹ ਹਮੇਸ਼ਾਂ ਨਿਆਰਾ ਅਤੇ ਉਪਰਾਮ ਰਹਿੰਦਾ ਹੈ। ਸੋ ਪੰਡਿਤੁ ਦਰਗਹ ਪਰਵਾਣੁ ॥੩॥ ਐਹੋ ਜੇਹਾ ਪੰਡਤ ਪ੍ਰਭੂ ਦੇ ਦਰਬਾਰ ਵਿੱਚ ਕਬੂਲ ਪੈ ਜਾਂਦਾ ਹੈ। ਸਭਨਾਂ ਮਹਿ ਏਕੋ ਏਕੁ ਵਖਾਣੈ ॥ ਉਹ ਪਰਚਾਰ ਕਰਦਾ ਹੈ ਕਿ ਕੇਵਲ ਇਕ ਹੀ ਸਾਰਿਆ ਦੇ ਅੰਦਰ ਹੈ। ਜਾਂ ਏਕੋ ਵੇਖੈ ਤਾਂ ਏਕੋ ਜਾਣੈ ॥ ਜਦ ਉਹ ਇਕ ਸੁਆਮੀ ਨੂੰ ਸਾਰਿਆਂ ਅੰਦਰ ਦੇਖਦਾ ਹੈ, ਤਦ ਉਹ ਕੇਵਲ ਉਸ ਦਾ ਹੀ ਉਥੇ ਹੋਣਾ ਅਨੁਭਵ ਕਰਦਾ ਹੈ। ਜਾ ਕਉ ਬਖਸੇ ਮੇਲੇ ਸੋਇ ॥ ਜਿਸ ਨੂੰ ਮਾਲਕ ਮੁਆਫੀ ਦੇ ਦਿੰਦਾ ਹੈ ਉਸ ਨੂੰ ਪ੍ਰਭੂ ਨਾਲ ਮਿਲਾ ਲੈਂਦਾ ਹੈ, ਐਥੈ ਓਥੈ ਸਦਾ ਸੁਖੁ ਹੋਇ ॥੪॥ ਅਤੇ ਅੇਸਾ ਵਿਅਕਤੀ ਏਥੇ ਅਤੇ ਉਥੇ ਹਮੇਸ਼ਾਂ ਹੀ ਆਰਾਮ ਪਾਉਂਦਾ ਹੈ। ਕਹਤ ਨਾਨਕੁ ਕਵਨ ਬਿਧਿ ਕਰੇ ਕਿਆ ਕੋਇ ॥ ਗੁਰੂ ਜੀ ਫੁਰਮਾਉਂਦੇ ਹਨ, ਕੋਈ ਜਣਾ ਕੀ ਕਰ ਸਕਦਾ ਹੈ ਅਤੇ ਕਿਸ ਤਰੀਕੇ ਨਾਲ? ਸੋਈ ਮੁਕਤਿ ਜਾ ਕਉ ਕਿਰਪਾ ਹੋਇ ॥ ਕੇਵਲ ਉਸ ਦੀ ਹੀ ਕਲਿਆਣ ਹੁੰਦੀ ਹੈ, ਜਿਸ ਉਤੇ ਹਰੀ ਦੀ ਮਿਹਰ ਹੈ। ਅਨਦਿਨੁ ਹਰਿ ਗੁਣ ਗਾਵੈ ਸੋਇ ॥ ਰੈਣ ਅਤੇ ਦਿਨ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ। ਸਾਸਤ੍ਰ ਬੇਦ ਕੀ ਫਿਰਿ ਕੂਕ ਨ ਹੋਇ ॥੫॥੧॥੧੦॥ ਤਾਂ ਉਹ ਮੁੜ ਕੇ, ਵੇਦਾ ਅਤੇ ਸ਼ਾਸਤਰਾਂ ਦੇ ਹੋਕਿਆਂ ਨੂੰ ਨਹੀਂ ਸੁਣਦਾ। ਮਲਾਰ ਮਹਲਾ ੩ ॥ ਮਲਾਰ ਤੀਜੀ ਪਾਤਿਸ਼ਾਹੀ। ਭ੍ਰਮਿ ਭ੍ਰਮਿ ਜੋਨਿ ਮਨਮੁਖ ਭਰਮਾਈ ॥ ਸੰਦੇਹ ਅਤੇ ਵਹਿਮ ਦਾ ਬਹਿਕਾਇਆ ਹੋਇਆ ਮਨਮਤੀਆ ਜੂਨੀਆਂ ਅੰਦਰ ਭਟਕਦਾ ਹੈ। ਜਮਕਾਲੁ ਮਾਰੇ ਨਿਤ ਪਤਿ ਗਵਾਈ ॥ ਮੌਤ ਦਾ ਦੂਤ ਸਦਾ ਉਸ ਨੂੰ ਕੁਟਦਾ ਅਤੇ ਬੇਇਜ਼ਤ ਕਰਦਾ ਹੈ। ਸਤਿਗੁਰ ਸੇਵਾ ਜਮ ਕੀ ਕਾਣਿ ਚੁਕਾਈ ॥ ਸੱਚੇ ਗੁਰਾਂ ਦੀ ਘਾਲ ਕਾਮਉਣ ਦੁਆਰਾ, ਜੀਵ ਯਮ ਦੇ ਡਰ ਤੋਂ ਖਲਾਸੀ ਪਾ ਜਾਂਦਾ ਹੈ। ਹਰਿ ਪ੍ਰਭੁ ਮਿਲਿਆ ਮਹਲੁ ਘਰੁ ਪਾਈ ॥੧॥ ਇਸ ਤਰ੍ਹਾਂ ਉਹ ਆਪਣੇ ਵਾਹਿਗੁਰੂ ਸੁਆਮੀ ਨਾਲ ਮਿਲ ਪੈਦਾ ਹੈ ਅਤੇ ਸੱਚੇ ਧਾਮ ਅਤੇ ਮੰਦਰ ਨੂੰ ਪਾ ਲੈਂਦਾ ਹੈ। ਪ੍ਰਾਣੀ ਗੁਰਮੁਖਿ ਨਾਮੁ ਧਿਆਇ ॥ ਹੇ ਫਾਨੀ ਬੰਦੇ! ਗੁਰਾਂ ਦੀ ਦਇਆ ਦੁਆਰਾ, ਤੂੰ ਆਪਣੀ ਸੁਆਮੀ ਦੇ ਨਾਮ ਦਾ ਸਿਮਰਨ ਕਰ। ਜਨਮੁ ਪਦਾਰਥੁ ਦੁਬਿਧਾ ਖੋਇਆ ਕਉਡੀ ਬਦਲੈ ਜਾਇ ॥੧॥ ਰਹਾਉ ॥ ਆਪਣਾ ਅਮੋਲਕ ਜੀਵਨ ਤੂੰ ਦਵੈਤ-ਭਾਵ ਅੰਦਰ ਬਰਬਾਦ ਕਰ ਰਿਹਾ ਹੈ ਅਤੇ ਇਹ ਕੋਡੀ ਤੋਂ ਵਟਾਦਰੇ ਵਿੱਚ ਹੱਥੋ ਜਾ ਰਿਹਾ ਹੈ। ਠਹਿਰਾਉ। ਕਰਿ ਕਿਰਪਾ ਗੁਰਮੁਖਿ ਲਗੈ ਪਿਆਰੁ ॥ ਜਦ ਸਾਈਂ ਮਿਹਰ ਧਾਰਦਾ ਹੈ ਤਾਂ ਪ੍ਰਾਣੀ ਉਸ ਨਾਲ ਗੁਰਾਂ ਦੀ ਦਇਆ ਦੁਆਰਾ ਪ੍ਰੇਮ ਕਰਦਾ ਹੈ, ਅੰਤਰਿ ਭਗਤਿ ਹਰਿ ਹਰਿ ਉਰਿ ਧਾਰੁ ॥ ਅਤੇ ਉਸ ਦੇ ਅੰਦਰ ਸ਼ਰਧਾ-ਅਨੁਰਾਗ ਟਿਕ ਜਾਂਦਾ ਹੈ ਤੇ ਉਹ ਆਪਣੇ ਸਾਈਂ ਹਰੀ ਨੂੰ ਆਪਣੇ ਮਨ ਨਾਲ ਲਾਈ ਰਖਦਾ ਹੈ। ਭਵਜਲੁ ਸਬਦਿ ਲੰਘਾਵਣਹਾਰੁ ॥ ਪ੍ਰਭੂ ਦਾ ਨਾਮ ਇਨਸਾਨ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਦਰਿ ਸਾਚੈ ਦਿਸੈ ਸਚਿਆਰੁ ॥੨॥ ਐਹੋ ਜੇਹਾ ਪੁਰਸ਼ ਸੱਚੇ ਦਰਬਾਰ ਅੰਦਰ ਸੱਚਾ ਦਿੱਸਦਾ ਹੈ। ਬਹੁ ਕਰਮ ਕਰੇ ਸਤਿਗੁਰੁ ਨਹੀ ਪਾਇਆ ॥ ਕ੍ਰੋੜਾਂ ਹੀ ਕਰਮਕਾਂਡ ਕਰਨ ਦੁਆਰਾ, ਪ੍ਰਾਣੀ ਸਚੇ ਗੁਰਾਂ ਨੂੰ ਪਰਾਪਤ ਨਹੀਂ ਹੁੰਦਾ। ਬਿਨੁ ਗੁਰ ਭਰਮਿ ਭੂਲੇ ਬਹੁ ਮਾਇਆ ॥ ਸੱਚੇ ਗੁਰਾਂ ਦੇ ਬਗੈਰ, ਬਹੁਤ ਸਾਰੇ ਸੰਦੇਹ ਅਤੇ ਮੋਹਣੀ ਅੰਦਰ ਭੁੱਲੇ ਫਿਰਦੇ ਹਨ। ਹਉਮੈ ਮਮਤਾ ਬਹੁ ਮੋਹੁ ਵਧਾਇਆ ॥ ਉਨ੍ਹਾਂ ਦੀ ਹੰਗਤਾ ਮੈ-ਮੇਰੀ ਅਤੇ ਸੰਸਾਰੀ ਲਗਨ ਖਰੀਆਂ ਵਧੇਰੀਆਂ ਹੋ ਗਈਆਂ ਹਨ। ਦੂਜੈ ਭਾਇ ਮਨਮੁਖਿ ਦੁਖੁ ਪਾਇਆ ॥੩॥ ਹੋਰਸ ਦੇ ਪਿਆਰ ਰਾਹੀਂ, ਆਪ-ਹੁਦਰਾ ਪੁਰਸ਼ ਤਕਲੀਫ ਉਠਾਉਂਦਾ ਹੈ। ਆਪੇ ਕਰਤਾ ਅਗਮ ਅਥਾਹਾ ॥ ਸਿਰਜਣਹਾਰ ਸੁਆਮੀ, ਖੁਦ ਪਹੁੰਚ ਤੋਂ ਪਰੇ ਅਤੇ ਅਨੰਤ ਹੈ। ਗੁਰ ਸਬਦੀ ਜਪੀਐ ਸਚੁ ਲਾਹਾ ॥ ਸਦੀਵ ਹਾਜ਼ਰ-ਨਾਜ਼ਰ ਹੈ ਮੇਰਾ ਮੁਛੰਦਗੀ-ਰਹਿਤ ਪ੍ਰਭੂ! ਹਾਜਰੁ ਹਜੂਰਿ ਹਰਿ ਵੇਪਰਵਾਹਾ ॥ ਗੁਰਾਂ ਦੀ ਅਗਵਾਈ ਤਾਬੇ, ਸਾਹਿਬ ਦਾ ਸਿਮਰਨ ਕਰਨ ਦੁਆਰਾ, ਸੱਚਾ ਮੁਨਾਫਾ ਪਰਾਪਤ ਹੁੰਦਾ ਹੈ। copyright GurbaniShare.com all right reserved. Email |