ਨਾਨਕ ਗੁਰਮੁਖਿ ਨਾਮਿ ਸਮਾਹਾ ॥੪॥੨॥੧੧॥ ਨਾਨਕ ਗੁਰਾਂ ਦੀ ਦਇਆ ਦੁਆਰਾ, ਇਨਸਾਨ ਪ੍ਰਭੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ। ਮਲਾਰ ਮਹਲਾ ੩ ॥ ਮਲਾਰ ਤੀਜੀ ਪਾਤਿਸ਼ਾਹੀ। ਜੀਵਤ ਮੁਕਤ ਗੁਰਮਤੀ ਲਾਗੇ ॥ ਜੋ ਗੁਰਾਂ ਦੀ ਦਾਨਾਈ ਨਾਲ ਜੁਡੇ ਹਨ, ਉਨ੍ਹਾਂ ਦੀ ਜੀਉਂਦੇ ਜੀ ਹੀ ਕਲਿਆਣ ਹੋ ਜਾਂਦੀ ਹੈ। ਹਰਿ ਕੀ ਭਗਤਿ ਅਨਦਿਨੁ ਸਦ ਜਾਗੇ ॥ ਸੁਆਮੀ ਦੇ ਸਿਮਰਨ ਅੰਦਰ, ਉਹ ਰੈਣ ਅਤੇ ਦਿਨ ਸਦੀਵ ਹੀ ਜਾਗਦੇ ਰਹਿੰਦੇ ਹਨ। ਸਤਿਗੁਰੁ ਸੇਵਹਿ ਆਪੁ ਗਵਾਇ ॥ ਆਪਣੀ ਸਵੈ-ਹੰਗਤਾ ਨੂੰ ਮੇਟ ਕੇ ਉਹ ਆਪਣੇ ਸੱਚੇ ਗੁਰਾਂ ਦੀ ਚਾਕਰੀ ਕਰਦੇ ਹਨ। ਹਉ ਤਿਨ ਜਨ ਕੇ ਸਦ ਲਾਗਉ ਪਾਇ ॥੧॥ ਮੈਂ ਹਮੇਸ਼ਾਂ ਹੀ ਐਸੇ ਪੁਰਸ਼ਾਂ ਦੇ ਪੈਰੀ ਪੈਦਾ ਹਾਂ। ਹਉ ਜੀਵਾਂ ਸਦਾ ਹਰਿ ਕੇ ਗੁਣ ਗਾਈ ॥ ਮੈਂ ਸਦੀਵ ਹੀ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ ਕੇ ਜੀਉਂਦਾ ਹਾਂ। ਗੁਰ ਕਾ ਸਬਦੁ ਮਹਾ ਰਸੁ ਮੀਠਾ ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥੧॥ ਰਹਾਉ ॥ ਗੁਰਾਂ ਦੀ ਬਾਣੀ ਪਰਮ ਮਿੱਠੜਾ ਅੰਮ੍ਰਿਤ ਹੈ। ਵਾਹਿਗੁਰੂ ਦੇ ਨਾਮ ਰਾਹੀਂ, ਮੈਨੂੰ ਮੋਖਸ਼ ਦੀ ਅਵਸਥਾ ਪਰਾਪਤ ਹੋ ਗਈ ਹੈ। ਮਾਇਆ ਮੋਹੁ ਅਗਿਆਨੁ ਗੁਬਾਰੁ ॥ ਧਨ-ਦੌਲਤ ਦਾ ਪਿਆਰ ਇਨਸਾਨ ਨੂੰ ਬੇਸਮਝੀ ਦੇ ਅਨ੍ਹੇਰੇ ਵਿੱਚ ਲਪੇਟ ਲੈਂਦਾ ਹੈ। ਮਨਮੁਖ ਮੋਹੇ ਮੁਗਧ ਗਵਾਰ ॥ ਮੂਰਖ ਅਤੇ ਬੇਸਮਝ ਮਨਮਤੀਏ, ਇਸ ਲੇ ਲੁਪਾਇਮਾਨ ਕਰ ਲਏ ਹਨ। ਅਨਦਿਨੁ ਧੰਧਾ ਕਰਤ ਵਿਹਾਇ ॥ ਉਨ੍ਹਾਂ ਦੀ ਰੈਣ ਤੇ ਦਿਨ ਸੰਸਾਰੀ ਕੰਮ ਕਰਦਿਆਂ ਬੀਤ ਜਾਂਦੇ ਹਨ। ਮਰਿ ਮਰਿ ਜੰਮਹਿ ਮਿਲੈ ਸਜਾਇ ॥੨॥ ਉਹ ਮਰ ਜਾਂਦੇ ਹਨ, । ਅਤੇ ਮਰ ਕੇ ਮੁਡ ਜੰਮ ਪੈਦੇ ਹਨ ਅਤੇ ਉਸ ਨੂੰ ਸਜਾ ਮਿਲਦੀ ਹੈ। ਗੁਰਮੁਖਿ ਰਾਮ ਨਾਮਿ ਲਿਵ ਲਾਈ ॥ ਗੁਰੂ ਅਠੁਸਾਰੀ ਪ੍ਰਭੂ ਦੇ ਨਾਮ ਨਾਲ ਪਿਰਹੜੀ ਪਾਉਂਦਾ ਹੈ। ਕੂੜੈ ਲਾਲਚਿ ਨਾ ਲਪਟਾਈ ॥ ਉਹ ਝੂਠੇ ਲੋਭ ਨਾਲ ਨਹੀਂ ਚਿਮੜਦਾ। ਜੋ ਕਿਛੁ ਹੋਵੈ ਸਹਜਿ ਸੁਭਾਇ ॥ ਜਿਹੜਾ ਕੁਝ ਉਹ ਕਰਦਾ ਹੈ, ਸੁਤੇ-ਸਿੱਧ ਹੀ ਕਰਦਾ ਹੈ। ਹਰਿ ਰਸੁ ਪੀਵੈ ਰਸਨ ਰਸਾਇ ॥੩॥ ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਖੁਸ਼ੀ ਸਹਿਤ ਆਪਣੀ ਜੀਭਾ ਨਾਲ ਪਾਨ ਕਰਦਾ ਹੈ। ਕੋਟਿ ਮਧੇ ਕਿਸਹਿ ਬੁਝਾਈ ॥ ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੂੰ ਹੀ ਸੁਆਮੀ ਸਿਖ-ਮਤ ਦਿੰਦਾ ਹੈ। ਆਪੇ ਬਖਸੇ ਦੇ ਵਡਿਆਈ ॥ ਉਸ ਨੂੰ ਸੁਆਮੀ ਮਾਫ ਕਰ ਦਿੰਦਾ ਹੈ ਤੇ ਪ੍ਰਭਤਾ ਪਰਦਾਨ ਕਰਦਾ ਹੈ। ਜੋ ਧੁਰਿ ਮਿਲਿਆ ਸੁ ਵਿਛੁੜਿ ਨ ਜਾਈ ॥ ਜੋ ਕੋਈ ਭੀ ਆਦੀ-ਪ੍ਰਭੂ ਨਾਲ ਮਿਲ ਜਾਂਦਾ ਹੈ, ਉਹ ਮੁੜ ਕੇ ਜੁਦਾ ਨਹੀਂ ਹੁੰਦਾ। ਨਾਨਕ ਹਰਿ ਹਰਿ ਨਾਮਿ ਸਮਾਈ ॥੪॥੩॥੧੨॥ ਨਾਨਕ ਸੁਆਮੀ ਮਾਲਕ ਦੇ ਨਾਮ ਅੰਦਰ ਲੀਨ ਹੋਇਆ ਹੋਇਆ ਹੈ। ਮਲਾਰ ਮਹਲਾ ੩ ॥ ਮਲਾਰ ਤੀਜੀ ਪਾਤਿਸ਼ਾਹੀ। ਰਸਨਾ ਨਾਮੁ ਸਭੁ ਕੋਈ ਕਹੈ ॥ ਹਰ ਕੋਈ ਜੀਭਾ ਨਾਲ ਨਾਮ ਦਾ ਉਚਾਰਨ ਕਰਦਾ ਹੈ। ਸਤਿਗੁਰੁ ਸੇਵੇ ਤਾ ਨਾਮੁ ਲਹੈ ॥ ਜੇਕਰ ਜੀਵ ਸੱਚੇ ਗੁਰਾਂ ਦੀ ਘਾਲ ਕਮਾਵੇ, ਕੇਵਲ ਤਦ ਹੀ ਉਸ ਨੂੰ ਨਾਮ ਪ੍ਰਾਪਤ ਹੁੰਦਾ ਹੈ। ਬੰਧਨ ਤੋੜੇ ਮੁਕਤਿ ਘਰਿ ਰਹੈ ॥ ਸੰਸਾਰੀ ਜੂੜਾਂ ਨੂੰ ਵੱਢ ਕੇ, ਉਹ ਮੋਖਸ਼ ਦੇ ਧਾਮ ਅੰਦਰ ਵਸਦਾ ਹੈ, ਗੁਰ ਸਬਦੀ ਅਸਥਿਰੁ ਘਰਿ ਬਹੈ ॥੧॥ ਅਤੇ ਗੁਰਾਂ ਦੀ ਬਾਣੀ ਦੁਆਰਾ, ਸਦੀਵੀ ਸਥਿਰ ਮੰਦਰ ਅੰਦਰ ਬੈਠਦਾ ਹੈ। ਮੇਰੇ ਮਨ ਕਾਹੇ ਰੋਸੁ ਕਰੀਜੈ ॥ ਹੇ ਮੇਰੇ ਮਨੂਏ! ਤੂੰ ਗੁੱਸਾ ਕਿਉਂ ਕਰਦਾ ਹੈ? ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥ ਕਾਲੇ ਯੁਗ ਅੰਦਰ ਤੂੰ ਪ੍ਰਭੂ ਦੇ ਨਾਮ ਦਾ ਨਫਾ ਕਮਾ ਤੇ ਗੁਰਾਂ ਦੇ ਉਪਦੇਸ਼ ਤਾਬੇ ਤੂੰ ਰੈਣ ਅਤੇ ਦਿਨ ਆਪਣੇ ਮੁਨ ਅੰਦਰ ਇਸ ਦਾ ਸਿਮਰਨ ਕਰ। ਠਹਿਰਾਉ। ਬਾਬੀਹਾ ਖਿਨੁ ਖਿਨੁ ਬਿਲਲਾਇ ॥ ਹਰ ਮੁਹਤ ਚਾਤ੍ਰਿਕ ਵਿਰਲਾਪ ਕਰਦਾ ਹੈ, ਬਿਨੁ ਪਿਰ ਦੇਖੇ ਨੀਦ ਨ ਪਾਇ ॥ ਅਤੇ ਆਪਣੇ ਪਿਆਰੇ ਨੂੰ ਵੇਖਣ ਦੇ ਬਗੈਰ ਉਸ ਨੂੰ ਨੀਂਦਰ ਨਹੀਂ ਪੈਂਦੀ। ਇਹੁ ਵੇਛੋੜਾ ਸਹਿਆ ਨ ਜਾਇ ॥ ਇਸ ਜੁਦਾਇਗੀ ਨੂੰ ਉਹ ਸਹਾਰ ਨਹੀਂ ਸਕਦਾ। ਸਤਿਗੁਰੁ ਮਿਲੈ ਤਾਂ ਮਿਲੈ ਸੁਭਾਇ ॥੨॥ ਜਦ ਉਹ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਤਦ ਉਹ ਸੁਤੇ-ਸਿਧ ਹੀ ਆਪਣੇ ਪਿਆਰੇ ਨੂੰ ਮਿਲ ਪੈਦਾ ਹੈ। ਨਾਮਹੀਣੁ ਬਿਨਸੈ ਦੁਖੁ ਪਾਇ ॥ ਨਾਮ ਤੋਂ ਸੱਖਣਾ ਜੀਵ ਕਸ਼ਟ ਪਾਉਂਦਾ ਅਤੇ ਨਾਸ ਹੋ ਜਾਂਦਾ ਹੈ। ਤ੍ਰਿਸਨਾ ਜਲਿਆ ਭੂਖ ਨ ਜਾਇ ॥ ਉਸ ਨੂੰ ਖਾਹਿਸ਼ ਨੇ ਫੂਕ ਦਿੱਤਾ ਹੈ ਅਤੇ ਉਸ ਦੀ ਭੁੱਖ ਦੂਰ ਨਹੀਂ ਹੁੰਦੀ। ਵਿਣੁ ਭਾਗਾ ਨਾਮੁ ਨ ਪਾਇਆ ਜਾਇ ॥ ਚੰਗੀ ਪ੍ਰਾਲਭਧ ਦੇ ਬਗੈਰ, ਨਾਮ ਪਰਾਪਤ ਨਹੀਂ ਹੁੰਦਾ, ਬਹੁ ਬਿਧਿ ਥਾਕਾ ਕਰਮ ਕਮਾਇ ॥੩॥ ਅਤੇ ਉਹ ਘਣੇਰਿਆਂ ਤਰੀਕਿਆਂ ਨਾਲ ਕਰਮ ਕਾਂਡ ਕਰਦਾ ਹੋਇਆ ਥਕ ਜਾਂਦਾ ਹੈ। ਤ੍ਰੈ ਗੁਣ ਬਾਣੀ ਬੇਦ ਬੀਚਾਰੁ ॥ ਮਨੁੱਖ ਤਿੰਨਾਂ ਲੱਛਣਾ ਵਾਲੇ ਵੇਦਾ ਦੇ ਕਥਨ ਨੂੰ ਸੋਚਦਾ ਤੇ ਵਿਚਾਰਦਾ ਹੈ, ਬਿਖਿਆ ਮੈਲੁ ਬਿਖਿਆ ਵਾਪਾਰੁ ॥ ਅਤੇ ਉਹ ਪਾਪਾ, ਗੰਦੇ ਪਾਪਾਂ ਦਾ ਵਣਜ ਕਰਦਾ ਹੈ। ਮਰਿ ਜਨਮਹਿ ਫਿਰਿ ਹੋਹਿ ਖੁਆਰੁ ॥ ਉਹ ਮਰ ਜਾਂਦਾ ਹੈ, ਮੁੜ ਜੰਮ ਪੈਦਾ ਹੈ ਅਤੇ ਮੁੜ ਕੇ ਖੱਜਲ-ਖੁਆਰ ਹੁੰਦਾ ਹੈ। ਗੁਰਮੁਖਿ ਤੁਰੀਆ ਗੁਣੁ ਉਰਿ ਧਾਰੁ ॥੪॥ ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਚੰਗੀ ਅਵਸਥਾ ਦੀਆਂ ਨੇਕੀਆਂ ਆਪਣੇ ਅੰਤਰ ਆਤਮੇ ਟਿਕਾ ਲੈਂਦਾ ਹੈ। ਗੁਰੁ ਮਾਨੈ ਮਾਨੈ ਸਭੁ ਕੋਇ ॥ ਜੋ ਗੁਰਾਂ ਦੀ ਪੂਜਾ ਕਰਦਾ ਹੈ, ਹਰ ਕੋਈ ਉਸ ਨੂੰ ਪੂਜਦਾ ਹੈ। ਗੁਰ ਬਚਨੀ ਮਨੁ ਸੀਤਲੁ ਹੋਇ ॥ ਗੁਰਾਂ ਦੀ ਬਾਣੀ ਰਾਹੀਂ, ਮਨੁੱਸ਼ ਦਾ ਮਨੂਆ ਠੰਡਾ-ਠਾਰ ਹੋ ਜਾਂਦਾ ਹੈ। ਚਹੁ ਜੁਗਿ ਸੋਭਾ ਨਿਰਮਲ ਜਨੁ ਸੋਇ ॥ ਉਸ ਪਵਿੱਤ੍ਰ ਪੁਰਸ਼ ਦੀ ਪ੍ਰਭਤਾ ਚਾਰੇ ਹੀ ਯੂਗਾਂ ਅੰਦਰ ਫੈਲ ਜਾਂਦੀ ਹੈ। ਨਾਨਕ ਗੁਰਮੁਖਿ ਵਿਰਲਾ ਕੋਇ ॥੫॥੪॥੧੩॥੯॥੧੩॥੨੨॥ ਨਾਨਕ ਕੋਈ ਟਾਂਵਾਂ ਟੱਲਾ ਹੀ ਹੈ ਐਹੋ ਜਿਹਾ ਗੁਰਾਂ ਦਾ ਧਰਮੀ ਸਿੱਖ। ਰਾਗੁ ਮਲਾਰ ਮਹਲਾ ੪ ਘਰੁ ੧ ਚਉਪਦੇ ਰਾਗ ਮਲਾਰ ਚੌਥੀ ਪਾਤਿਸ਼ਾਹੀ। ਚੌਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਅਨਦਿਨੁ ਹਰਿ ਹਰਿ ਧਿਆਇਓ ਹਿਰਦੈ ਮਤਿ ਗੁਰਮਤਿ ਦੂਖ ਵਿਸਾਰੀ ॥ ਰੈਣ ਅਤੇ ਦਿਨ ਮੈਂ ਆਪਣੇ ਸੁਆਮੀ ਮਾਲਕ ਦਾ ਸਿਮਰਨ ਕਰਦਾ ਹਾਂ। ਉਪਦੇਸ਼, ਗੁਰਾਂ ਦਾ ਉਪਦੇਸ਼ ਆਪਣੇ ਮਨ ਅੰਦਰ ਧਾਰਨ ਕਰਨ ਦੁਆਰਾ, ਮੈਂ ਸਾਰਿਆਂ ਦੁੱਖਾਂ ਤੋਂ ਖਲਾਸੀ ਪਾ ਗਿਆ ਹਾਂ। ਸਭ ਆਸਾ ਮਨਸਾ ਬੰਧਨ ਤੂਟੇ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥ ਜਦ ਮੇਰਾ ਵਾਹਿਗੁਰੂ ਸੁਆਮੀ ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਤਾਂ ਮੇਰੀ ਉਮੈਦ ਅਤੇ ਖਾਹਿਸ਼ ਦੀਆਂ ਸਾਰੀਆਂ ਬੇੜੀਆਂ ਕਟੀਆਂ ਗਈਆਂ। ਨੈਨੀ ਹਰਿ ਹਰਿ ਲਾਗੀ ਤਾਰੀ ॥ ਮੇਰੀਆਂ ਅੱਖਾਂ ਨੇ ਆਪਣੇ ਸੁਆਮੀ ਮਾਲਕ ਉਤੇ ਇਕ-ਟਕ ਤਾੜੀ ਲਾਈ ਹੋਈ ਹੈ। ਸਤਿਗੁਰੁ ਦੇਖਿ ਮੇਰਾ ਮਨੁ ਬਿਗਸਿਓ ਜਨੁ ਹਰਿ ਭੇਟਿਓ ਬਨਵਾਰੀ ॥੧॥ ਰਹਾਉ ॥ ਸੰਚੇ ਗੁਰਾਂ ਨੂੰ ਵੇਖ ਮੇਰੀ ਜਿੰਦੜੀ ਪ੍ਰਫੁਲਤ ਹੋ ਗਈ ਹੈ ਅਤੇ ਮੈਂ ਗੋਲਾ, ਆਪਣੇ ਸੁਆਮੀ ਸਿਰਜਣਹਾਰ ਨੂੰ ਮਿਲ ਪਿਆ ਹਾਂ। ਠਹਿਰਾਉ। copyright GurbaniShare.com all right reserved. Email |