ਜਿਨਿ ਐਸਾ ਨਾਮੁ ਵਿਸਾਰਿਆ ਮੇਰਾ ਹਰਿ ਹਰਿ ਤਿਸ ਕੈ ਕੁਲਿ ਲਾਗੀ ਗਾਰੀ ॥ ਜੋ ਮੇਰੇ ਸੁਆਮੀ ਵਾਹਿਗੁਰੂ ਦੇ ਐਹੋ ਜੇਹੇ ਸਰੇਸ਼ਟ ਨਾਮ ਨੂੰ ਭੁਲਾਉਂਦਾ ਹੈ ਉਸ ਦੇ ਖਾਨਦਾਨ ਨੂੰ ਕਲੰਕ ਲਗਦਾ ਹੈ। ਹਰਿ ਤਿਸ ਕੈ ਕੁਲਿ ਪਰਸੂਤਿ ਨ ਕਰੀਅਹੁ ਤਿਸੁ ਬਿਧਵਾ ਕਰਿ ਮਹਤਾਰੀ ॥੨॥ ਰੱਬ ਕਰੇ, ਉਸ ਦਾ ਵੰਸ ਵਿੱਚ ਕੋਈ ਬੱਚਾ ਨਾਂ ਹੋਵੇ ਅਤੇ ਉਸ ਦੀ ਮਾਂ ਰੰਡੀ ਹੋ ਜਾਵੇ। ਹਰਿ ਹਰਿ ਆਨਿ ਮਿਲਾਵਹੁ ਗੁਰੁ ਸਾਧੂ ਜਿਸੁ ਅਹਿਨਿਸਿ ਹਰਿ ਉਰਿ ਧਾਰੀ ॥ ਹੇ ਸੁਆਮੀ ਵਾਹਿਗੁਰੂ! ਤੂੰ ਮੈਨੂੰ ਗੁਰੂ-ਸੰਤ ਨਾਲ ਮਿਲਾ ਦੇ, ਜੋ ਦਿਨ ਅਤੇ ਰੈਣ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰਖਦੇ ਹਨ। ਗੁਰਿ ਡੀਠੈ ਗੁਰ ਕਾ ਸਿਖੁ ਬਿਗਸੈ ਜਿਉ ਬਾਰਿਕੁ ਦੇਖਿ ਮਹਤਾਰੀ ॥੩॥ ਆਪਣੇ ਗੁਰਦੇਵ ਜੀ ਨੂੰ ਵੇਖ, ਗੁਰਾਂ ਦਾ ਮੁਰੀਦ ਐਉ ਪ੍ਰਫੁਲਤ ਹੁੰਦਾ ਹੈ, ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਵੇਖ ਕੇ। ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ ॥ ਪਤਨੀ ਤੇ ਪਤੀ ਇਕੱਠੇ ਹੀ ਵਸਦੇ ਹਨ, ਪਰੰਤੂ ਉਨ੍ਹਾਂ ਵਿਚਕਾਰ ਹੰਗਤਾ ਦੀ ਕਰੜੀ ਕੰਧ ਹੈ। ਗੁਰਿ ਪੂਰੈ ਹਉਮੈ ਭੀਤਿ ਤੋਰੀ ਜਨ ਨਾਨਕ ਮਿਲੇ ਬਨਵਾਰੀ ॥੪॥੧॥ ਪੂਰਨ ਗੁਰਦੇਵ ਜੀ ਨੇ ਹੰਗਤਾ ਦੀ ਕੰਧ ਢਾਹਿ ਦਿੱਤੀ ਹੈ ਅਤੇ ਗੋਲਾ ਨਾਨਕ ਜੰਗਲਾਂ ਦੇ ਸੁਆਮੀ, ਆਪਣੇ ਵਾਹਿਗੁਰੂ ਨੂੰ ਮਿਲ ਪਿਆ ਹੈ। ਮਲਾਰ ਮਹਲਾ ੪ ॥ ਮਲਾਰ ਚੌਥੀ ਪਾਤਿਸ਼ਾਹੀ। ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ ॥ ਗੰਗਾ, ਜਮਨਾ, ਗੋਦਾਵਰੀ ਅਤੇ ਸੁਰਸਤੀ, ਉਹ ਸੰਤ ਦੇ ਪੈਰਾਂ ਦੀ ਧੂੜ ਦੇ ਲਈ ਉਪਰਾਲਾ ਕਰਦੀਆਂ ਹਨ। ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ॥੧॥ ਉਹ ਆਖਦੀਆਂ ਹਨ, "ਪਾਪਾਂ ਦੀ ਗੰਦਗੀ ਨਾਲ ਪੂਰਤ ਪ੍ਰਾਣੀ ਸਾਡੇ ਵਿੱਚ ਟੁੱਭਾ ਲਾਉਂਦੇ ਹਨ, ਸੰਤਾਂ ਦੇ ਪੈਰਾਂ ਦੀ ਧੂੜ ਸਾਡੀ ਗੰਦਗੀ ਨੂੰ ਸੁਟਦੀ ਹੈ। ਤੀਰਥਿ ਅਠਸਠਿ ਮਜਨੁ ਨਾਈ ॥ ਅਠਾਹਟ ਧਰਮ ਅਸਥਾਨ ਦੀ ਬਜਾਏ, ਹੇ ਬੰਦੇ! ਤੂੰ ਪ੍ਰਭੂ ਦੇ ਨਾਮ ਅੰਦਰ ਇਸ਼ਨਾਨ ਕਰ। ਸਤਸੰਗਤਿ ਕੀ ਧੂਰਿ ਪਰੀ ਉਡਿ ਨੇਤ੍ਰੀ ਸਭ ਦੁਰਮਤਿ ਮੈਲੁ ਗਵਾਈ ॥੧॥ ਰਹਾਉ ॥ ਜਦ ਸਾਧ ਸੰਗਤ ਦੀ ਧੂੜ ਉਡ ਕੇ ਅੱਖਾਂ ਵਿੱਚ ਪੈਦੀ ਹੈ, ਤਾਂ ਇਹ ਮੰਦੀ ਅਕਲ ਦੀ ਸਮੂਹ ਗੰਦਗੀ ਨੂੰ ਦੂਰ ਕਰ ਦਿੰਦੀ ਹੈ। ਠਹਿਰਾਉ। ਜਾਹਰਨਵੀ ਤਪੈ ਭਾਗੀਰਥਿ ਆਣੀ ਕੇਦਾਰੁ ਥਾਪਿਓ ਮਹਸਾਈ ॥ ਭਾਗੀਰਥ, ਤਪੱਸਵੀ ਲੇ ਗੰਗਾ ਲਿਆਦੀ ਅਤੇ ਸ਼ਿਵਜੀ ਨੇ ਕਿਦਾਰ ਨਾਥ ਅਸਥਾਪਨ ਕੀਤਾ। ਕਾਂਸੀ ਕ੍ਰਿਸਨੁ ਚਰਾਵਤ ਗਾਊ ਮਿਲਿ ਹਰਿ ਜਨ ਸੋਭਾ ਪਾਈ ॥੨॥ ਕ੍ਰਿਸ਼ਨ ਜੀ ਬਨਾਰਸ ਵਿੱਚ ਗਾਂਈਆਂ ਚਾਰਦੇ ਸੀ। ਪ੍ਰਭੂ ਦੇ ਗੋਲਿਆਂ ਦੀ ਛੋਹ ਰਾਹੀਂ, ਇਨ੍ਹਾਂ ਅਸਥਾਨਾਂ ਨੂੰ ਪ੍ਰਭਤਾ ਪ੍ਰਾਪਤ ਹੋਈ। ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ ॥ ਜਿੰਨੇ ਭੀ ਯਾਤ੍ਰਾ-ਅਸਥਾਨ ਦੇਵਤਿਆਂ ਨੇ ਅਸਕਾਪਨ ਕੀਤੇ ਹਨ, ਉਤਨੇ ਸਾਰੇ ਹੀ ਸੰਤਾਂ ਦੇ ਪੈਰਾਂ ਦੀ ਧੂੜ ਨੂੰ ਲੋਚਦੇ ਹਨ। ਹਰਿ ਕਾ ਸੰਤੁ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰਿ ਮੁਖਿ ਲਾਈ ॥੩॥ ਜੇਕਰ ਮੈਨੂੰ ਪ੍ਰਭੂ ਦਾ ਸਾਧੂ ਜਾਂ ਗੁਰਾਂ ਦਾ ਸੰਤ ਮਿਲ ਪਵੇ, ਤਾਂ ਮੈਂ ਉਸ ਦੇ ਪੈਰਾਂ ਦੀ ਖਾਕ ਆਪਣੇ ਚਿਹਰੇ ਨੂੰ ਲਾਵਾਂਗਾ। ਜਿਤਨੀ ਸ੍ਰਿਸਟਿ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰਿ ਸਾਧੂ ਕੀ ਤਾਈ ॥ ਜਿੰਨੇ ਭੀ ਤੇਰੇ ਜੀਵ ਜੰਤੂ ਹਨ, ਹੇ ਮੇਰੇ ਸਾਹਿਬ! ਉਤਨੇ ਸਾਰੇ ਹੀ ਸੰਤਾਂ ਦੇ ਪੈਰਾਂ ਦੀ ਖਾਕ ਦੀ ਚਾਹਨਾ ਕਰਦੇ ਹਨ। ਨਾਨਕ ਲਿਲਾਟਿ ਹੋਵੈ ਜਿਸੁ ਲਿਖਿਆ ਤਿਸੁ ਸਾਧੂ ਧੂਰਿ ਦੇ ਹਰਿ ਪਾਰਿ ਲੰਘਾਈ ॥੪॥੨॥ ਨਾਨਕ ਜਿਸ ਦੇ ਮੱਥੇ ਉਤੇ ਐਹੋ ਜਿਹੀ ਲਿਖਤਾਕਾਰ ਹੈ, ਉਸ ਨੂੰ ਸੰਤਾਂ ਦੇ ਪੈਰਾ ਦੀ ਧੂੜ ਪਰਦਾਨ ਕਰਕੇ, ਪ੍ਰਭੂ ਉਸ ਦਾ ਪਾਰ ਉਤਾਰਾ ਕਰ ਦਿੰਦਾ ਹੈ। ਮਲਾਰ ਮਹਲਾ ੪ ॥ ਮਲਾਰ ਚੌਥੀ ਪਾਤਿਸ਼ਾਹੀ। ਤਿਸੁ ਜਨ ਕਉ ਹਰਿ ਮੀਠ ਲਗਾਨਾ ਜਿਸੁ ਹਰਿ ਹਰਿ ਕ੍ਰਿਪਾ ਕਰੈ ॥ ਕੇਵਲ ਉਸ ਪੁਰਸ਼ ਨੂੰ ਹੀ ਵਾਹਿਗੁਰੂ ਮਿੱਠਾ ਲਗਦਾ ਹੈ, ਜਿਸ ਉਤੇ ਸੁਆਮੀ ਵਾਹਿਗੁਰੂ ਦੀ ਰਹਿਮਤ ਹੈ। ਤਿਸ ਕੀ ਭੂਖ ਦੂਖ ਸਭਿ ਉਤਰੈ ਜੋ ਹਰਿ ਗੁਣ ਹਰਿ ਉਚਰੈ ॥੧॥ ਜੋ ਵਾਹਿਗੁਰੂ ਅਤੇ ਵਾਹਿਗੁਰੂ ਦੇ ਜੱਸ ਨੂੰ ਉਚਾਰਦਾ ਹੈ, ਉਸ ਦੀ ਭੁੱਖ ਅਤੇ ਦੁਖ ਸਮੂਹ ਦੂਰ ਹੋ ਜਾਂਦੇ ਹਨ। ਜਪਿ ਮਨ ਹਰਿ ਹਰਿ ਹਰਿ ਨਿਸਤਰੈ ॥ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਪ੍ਰਾਣੀ ਦਾ ਪਾਰ ਉਤਾਰਾ ਹੋ ਜਾਂਦਾ ਹੈ। ਗੁਰ ਕੇ ਬਚਨ ਕਰਨ ਸੁਨਿ ਧਿਆਵੈ ਭਵ ਸਾਗਰੁ ਪਾਰਿ ਪਰੈ ॥੧॥ ਰਹਾਉ ॥ ਜੋ ਗੁਰਾਂ ਦੀ ਬਾਣੀ ਨੂੰ ਪੜਦਾ ਅਤੇ ਆਪਣੇ ਕੰਨਾਂ ਨਾਲ ਸੁਣਦਾ ਹੈ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਠਹਿਰਾਉ। ਤਿਸੁ ਜਨ ਕੇ ਹਮ ਹਾਟਿ ਬਿਹਾਝੇ ਜਿਸੁ ਹਰਿ ਹਰਿ ਕ੍ਰਿਪਾ ਕਰੈ ॥ ਮੈਂ ਉਸ ਪੁਰਸ਼ ਦਾ ਹੱਟੀ ਤੋਂ ਮੁੱਲ ਲਿਆ ਹੋਇਆ ਗੋਲਾ ਹਾਂ, ਜਿਸ ਉਤੇ ਮੇਰੇ ਸੁਆਮੀ ਮਾਲਕ ਦੀ ਰਹਿਮਤ ਹੈ। ਹਰਿ ਜਨ ਕਉ ਮਿਲਿਆਂ ਸੁਖੁ ਪਾਈਐ ਸਭ ਦੁਰਮਤਿ ਮੈਲੁ ਹਰੈ ॥੨॥ ਹਰੀ ਦੇ ਸੰਤਾਂ ਨਾਲ ਮਿਲਣ ਦੁਆਰਾ, ਆਰਾਮ ਪਰਾਪਤ ਹੁੰਦਾ ਹੈ ਤੇ ਖੋਟੀ-ਬੁੱਧੀ ਦੀ ਸਾਰੀ ਮਲੀਣਤਾ ਧੋਤੀ ਜਾਂਦੀ ਹੈ। ਹਰਿ ਜਨ ਕਉ ਹਰਿ ਭੂਖ ਲਗਾਨੀ ਜਨੁ ਤ੍ਰਿਪਤੈ ਜਾ ਹਰਿ ਗੁਨ ਬਿਚਰੈ ॥ ਵਾਹਿਗੁਰੂ ਦੇ ਗੋਲੇ ਨੂੰ ਕੇਵਲ ਵਾਹਿਗੁਰੂ ਦੀ ਹੀ ਭੁੱਖ ਹੈ ਅਤੇ ਜਦ ਉਹ ਹਰੀ ਦਾ ਜੱਸ ਉਚਾਰਦਾ ਹੈ ਤਾਂ ਗੋਲਾ ਰੱਜ ਜਾਂਦਾ ਹੈ। ਹਰਿ ਕਾ ਜਨੁ ਹਰਿ ਜਲ ਕਾ ਮੀਨਾ ਹਰਿ ਬਿਸਰਤ ਫੂਟਿ ਮਰੈ ॥੩॥ ਵਾਹਿਗੁਰੂ ਦਾ ਗੋਲਾ ਵਾਹਿਗੁਰੂ ਦੇ ਪਾਣੀ ਦੀ ਮੱਛੀ ਹੈ। ਵਾਹਿਗੁਰੂ ਨੂੰ ਭੁਲਾ, ਉਹ ਤੜਫ ਕੇ ਮਰ ਜਾਂਦਾ ਹੈ। ਜਿਨਿ ਏਹ ਪ੍ਰੀਤਿ ਲਾਈ ਸੋ ਜਾਨੈ ਕੈ ਜਾਨੈ ਜਿਸੁ ਮਨਿ ਧਰੈ ॥ ਕੇਵਲ ਉਹ ਹੀ ਇਸ ਪਿਰਹੜੀ ਨੂੰ ਸਮਝਦਾ ਹੈ, ਜਿਸ ਨੇ ਇਹ ਅੰਦਰ ਫੂਕੀ ਹੈ, ਜਾ ਉਹ ਜਾਣਦਾ ਹੈ, ਜਿਸ ਦੇ ਹਿਰਦੇ ਅੰਦਰ ਇਹ ਟਿਕਾਈ ਗਈ ਹੈ। ਜਨੁ ਨਾਨਕੁ ਹਰਿ ਦੇਖਿ ਸੁਖੁ ਪਾਵੈ ਸਭ ਤਨ ਕੀ ਭੂਖ ਟਰੈ ॥੪॥੩॥ ਆਪਣੇ ਵਾਹਿਗੁਰੂ ਨੂੰ ਵੇਖ, ਗੋਲੇ ਨਾਨਕ ਨੂੰ ਆਰਾਮ ਪਰਾਪਤ ਹੁੰਦਾ ਹੈ ਅਤੇ ਉਸ ਦੀ ਦੇਹ ਦੀ ਤ੍ਰਿਸ਼ਨਾ ਸਮੂਹ ਨਵਿਰਤ ਹੋ ਜਾਂਦੀ ਹੈ। ਮਲਾਰ ਮਹਲਾ ੪ ॥ ਮਲਾਰ ਚੌਥੀ ਪਾਤਿਸ਼ਾਹੀ। ਜਿਤਨੇ ਜੀਅ ਜੰਤ ਪ੍ਰਭਿ ਕੀਨੇ ਤਿਤਨੇ ਸਿਰਿ ਕਾਰ ਲਿਖਾਵੈ ॥ ਜਿੰਨੇ ਭੀ ਜੀਵ-ਜੰਤੂ ਸੁਆਮੀ ਨੇ ਸਾਜੇ ਹਨ, ਓਨਿਆਂ ਦੇ ਮੱਥਿਆਂ ਉਤੇ ਹੀ ਉਸ ਨੇ ਉਹਨਾਂ ਦੇ ਕੰਮ ਲਿਖ ਦਿਤੇ ਹਨ। ਹਰਿ ਜਨ ਕਉ ਹਰਿ ਦੀਨ੍ਹ੍ਹ ਵਡਾਈ ਹਰਿ ਜਨੁ ਹਰਿ ਕਾਰੈ ਲਾਵੈ ॥੧॥ ਆਪਣੇ ਗੋਲੇ ਨੂੰ ਪ੍ਰਭੂ ਪ੍ਰਭਤਾ ਪਰਦਾਨ ਕਰਦਾ ਹੈ। ਆਪਣੇ ਗੋਲੇ ਨੂੰ ਪ੍ਰਭੂ ਆਪਣੀ ਸੇਵਾ ਵਿੱਚ ਜੋੜ ਲੈਂਦਾ ਹੈ। ਸਤਿਗੁਰੁ ਹਰਿ ਹਰਿ ਨਾਮੁ ਦ੍ਰਿੜਾਵੈ ॥ ਸੱਚੇ ਗੁਰੂ ਜੀ ਮਨੁੱਖ ਦੇ ਮਨ ਅੰਦਰ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਪੱਕਾ ਕਰ ਦਿੰਦੇ ਹਨ। copyright GurbaniShare.com all right reserved. Email |