ਹਰਿ ਬੋਲਹੁ ਗੁਰ ਕੇ ਸਿਖ ਮੇਰੇ ਭਾਈ ਹਰਿ ਭਉਜਲੁ ਜਗਤੁ ਤਰਾਵੈ ॥੧॥ ਰਹਾਉ ॥ ਤੁਸੀਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰੋ, ਹੇ ਗੁਰੂ ਦੇ ਸਿੱਖੋ, ਮੇਰੇ ਵੀਰਨੋ! ਕੇਵਲ ਵਾਹਿਗੁਰੂ ਹੀ ਤੁਹਾਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰੇਗਾ। ਠਹਿਰਾਉ। ਜੋ ਗੁਰ ਕਉ ਜਨੁ ਪੂਜੇ ਸੇਵੇ ਸੋ ਜਨੁ ਮੇਰੇ ਹਰਿ ਪ੍ਰਭ ਭਾਵੈ ॥ ਜਿਹੜਾ ਪ੍ਰਾਣੀ, ਗੁਰਾਂ ਦੀ ਪੂਜਾ ਅਤੇ ਸੇਵਾ ਕਰਦਾ ਹੈ, ਉਹ ਪ੍ਰਾਣੀ, ਮੇਰੇ ਵਾਹਿਗੁਰੂ ਸੁਆਮੀ ਨੂੰ ਚੰਗਾ ਲਗਦਾ ਹੈ। ਹਰਿ ਕੀ ਸੇਵਾ ਸਤਿਗੁਰੁ ਪੂਜਹੁ ਕਰਿ ਕਿਰਪਾ ਆਪਿ ਤਰਾਵੈ ॥੨॥ ਸੱਚੇ ਗੁਰਾਂ ਦੀ ਉਪਾਸ਼ਨਾ ਵਾਹਿਗੁਰੂ ਦੀ ਟਹਿਲ ਸੇਵਾ ਹੈ, ਜੋ ਆਪਣੀ ਮਿਹਰ ਦੁਆਰਾ ਖੁਦ ਜੀਵ ਦਾ ਪਾਰ ਉਤਾਰਾ ਕਰ ਦਿੰਦਾ ਹੈ। ਭਰਮਿ ਭੂਲੇ ਅਗਿਆਨੀ ਅੰਧੁਲੇ ਭ੍ਰਮਿ ਭ੍ਰਮਿ ਫੂਲ ਤੋਰਾਵੈ ॥ ਅੰਨ੍ਹੇ ਬੇਸਮਝ ਬੰਦੇ ਸੰਦੇਹ ਅੰਦਰ ਭੁਲੇ ਫਿਰਦੇ ਹਨ ਅਤੇ ਇਸ ਤਰ੍ਹਾਂ ਧੋਖੇ ਧੋਖੇ ਵਿੱਚ ਆਏ ਹੋਏ ਪੂਜਾ ਲਈ ਉਹ ਫੁੱਲ ਤੋਂ ਡਰਦੇ ਹਨ। ਨਿਰਜੀਉ ਪੂਜਹਿ ਮੜਾ ਸਰੇਵਹਿ ਸਭ ਬਿਰਥੀ ਘਾਲ ਗਵਾਵੈ ॥੩॥ ਉਹ ਬੇਜਾਨ ਪੰਖਰਾਂ ਦੀ ਉਪਾਸਨਾ ਕਰਦੇ ਤੇ ਸਮਾਧ ਨੂੰ ਪੂਜਦੇ ਹਨ। ਉਨ੍ਹਾਂ ਦੀ ਸੇਵਾ ਸਮੂਹ ਵਿਅਰਥ ਜਾਂਦੀ ਹੈ। ਬ੍ਰਹਮੁ ਬਿੰਦੇ ਸੋ ਸਤਿਗੁਰੁ ਕਹੀਐ ਹਰਿ ਹਰਿ ਕਥਾ ਸੁਣਾਵੈ ॥ ਕੇਵਲ ਉਹ ਹੀ ਸੱਚਾ ਗੁਰੂ ਆਖਿਆ ਜਾਂਦਾ ਹੈ ਜੋ ਸਾਈਂ ਨੂੰ ਅਨੁਭਵ ਕਰਦਾ ਅਤੇ ਸਾਈਂ ਵਾਹਿਗੁਰੂ ਦੀ ਕਥਾ-ਵਾਰਤਾ ਉਚਾਰਦਾ ਹੈ। ਤਿਸੁ ਗੁਰ ਕਉ ਛਾਦਨ ਭੋਜਨ ਪਾਟ ਪਟੰਬਰ ਬਹੁ ਬਿਧਿ ਸਤਿ ਕਰਿ ਮੁਖਿ ਸੰਚਹੁ ਤਿਸੁ ਪੁੰਨ ਕੀ ਫਿਰਿ ਤੋਟਿ ਨ ਆਵੈ ॥੪॥ ਗੁਰਾਂ ਨੂੰ ਸੱਚੇ ਤੇ ਮੁਖੀ ਜਾਣ ਕੇ, ਮੈਂ ਉਨ੍ਹਾਂ ਨੂੰ ਅਨੇਕਾਂ ਤਰੀਕਿਆਂ ਨਾਲ ਬਸਤਰ, ਖਾਦੇ ਰੇਸ਼ਮ ਅਤੇ ਅਤਾਲੀਸੀ ਪੁਸ਼ਾਕੇ ਭੇਟਾ ਕਰਦਾ ਹਾਂ ਅਤੇ ਉਸ ਭੇਟਾ ਦੀ ਕਦਰ ਕਦੇ ਭੀ ਘੱਟ ਨਹੀਂ ਹੁੰਦੀ। ਸਤਿਗੁਰੁ ਦੇਉ ਪਰਤਖਿ ਹਰਿ ਮੂਰਤਿ ਜੋ ਅੰਮ੍ਰਿਤ ਬਚਨ ਸੁਣਾਵੈ ॥ ਪ੍ਰਕਾਸ਼ਵਾਨ ਸੱਚੇ ਗੁਰੂ ਜੀ ਸਪਸ਼ਟ ਤੌਰ ਤੇ ਵਾਹਿਗੁਰੂ ਦਾ ਸਰੂਪ ਹਨ, ਜਿਹੜੇ ਅੰਮ੍ਰਿਤਮਈ ਬਾਣੀ ਉਚਾਰਦੇ ਹਨ। ਨਾਨਕ ਭਾਗ ਭਲੇ ਤਿਸੁ ਜਨ ਕੇ ਜੋ ਹਰਿ ਚਰਣੀ ਚਿਤੁ ਲਾਵੈ ॥੫॥੪॥ ਨਾਨਕ ਸਰੇਸ਼ਟ ਹੈ ਪਰਾਲਭਧ ਉਸ ਪੁਰਸ਼ ਦੀ, ਜੋ ਆਪਣੇ ਮਨ ਨੂੰ ਪ੍ਰਭੂ ਦੇ ਪੈਰਾ ਨਾਲ ਜੋੜਦਾ ਹੈ। ਮਲਾਰ ਮਹਲਾ ੪ ॥ ਮਲਾਰ ਚੌਥੀ ਪਾਤਿਸ਼ਾਹੀ। ਜਿਨ੍ਹ੍ਹ ਕੈ ਹੀਅਰੈ ਬਸਿਓ ਮੇਰਾ ਸਤਿਗੁਰੁ ਤੇ ਸੰਤ ਭਲੇ ਭਲ ਭਾਂਤਿ ॥ ਸਰੇਸ਼ਟ, ਹਰ ਤਰੀਕੇ ਨਾਲ ਸਰੇਸ਼ਟ ਹਨ ਉਹ ਸਾਧੂ ਜਿਨ੍ਹਾਂ ਦੇ ਮਨ ਅੰਦਰ ਮੇਰੇ ਸੱਚੇ ਗੁਰੂ ਜੀ ਵਸਦੇ ਹਨ। ਤਿਨ੍ਹ੍ਹ ਦੇਖੇ ਮੇਰਾ ਮਨੁ ਬਿਗਸੈ ਹਉ ਤਿਨ ਕੈ ਸਦ ਬਲਿ ਜਾਂਤ ॥੧॥ ਉਨ੍ਹਾਂ ਨੂੰ ਵੇਖ ਕੇ ਮੇਰਾ ਚਿੱਤ ਪ੍ਰਸੰਨ ਹੁੰਦਾ ਹੈ ਅਤੇ ਉਹਨਾਂ ਉਤੋਂ ਮੈਂ ਹਮੇਸ਼ਾਂ ਹੀ ਘੋਲੀ ਜਾਂਦਾ ਹਾਂ। ਗਿਆਨੀ ਹਰਿ ਬੋਲਹੁ ਦਿਨੁ ਰਾਤਿ ॥ ਹੇ ਰੱਬ ਨੂੰ ਜਾਣਨ ਵਾਲੇ, ਤੂੰ ਦਿਨ ਅਤੇ ਰੈਣ ਆਪਣੇ ਸੁਆਮੀ ਦੇ ਨਾਮ ਦਾ ਉਚਾਰਨ ਕਰ। ਤਿਨ੍ਹ੍ਹ ਕੀ ਤ੍ਰਿਸਨਾ ਭੂਖ ਸਭ ਉਤਰੀ ਜੋ ਗੁਰਮਤਿ ਰਾਮ ਰਸੁ ਖਾਂਤਿ ॥੧॥ ਰਹਾਉ ॥ ਜੋ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਭੂ ਦੇ ਅੰਮ੍ਰਿਤ ਨੂੰ ਭੁੰਚਦੇ ਹਨ, ਉਨ੍ਹਾਂ ਦੀ ਖਾਹਿਸ਼ ਅਤੇ ਖੁਧਿਆ ਸਮੂਹ ਨਵਿਰਤ ਹੋ ਜਾਂਦੇ ਹਨ। ਠਹਿਰਾਉ। ਹਰਿ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਇ ਭਰਾਂਤਿ ॥ ਰੱਬ ਦੇ ਗੋਲੇ ਰੱਬ ਦੇ ਸੰਤ ਅਤੇ ਸਾਥੀ ਹਨ। ਜਿਨ੍ਹਾਂ ਨਾਲ ਮਿਲ ਕੇ, ਭਰਮ ਦੂਰ ਹੋ ਜਾਂਦਾ ਹੈ। ਜਿਉ ਜਲ ਦੁਧ ਭਿੰਨ ਭਿੰਨ ਕਾਢੈ ਚੁਣਿ ਹੰਸੁਲਾ ਤਿਉ ਦੇਹੀ ਤੇ ਚੁਣਿ ਕਾਢੈ ਸਾਧੂ ਹਉਮੈ ਤਾਤਿ ॥੨॥ ਜਿਸ ਤਰ੍ਹਾਂ ਛਾਂਟ ਕੇ ਹੰਸ ਪਾਣੀ ਅਤੇ ਦੁਧ ਨੂੰ ਅਲਗ ਅਲਗ ਕਰ ਦਿੰਦਾ ਹੈ, ਏਸੇ ਤਰਾਂ ਹੀ ਸੰਤ ਹੰਗਤਾ ਦੀ ਅੱਗ ਨੂੰ ਸਰੀਰ ਦੇ ਵਿਚੋਂ ਬੁਝਾ ਦਿੰਦਾ ਹੈ। ਜਿਨ ਕੈ ਪ੍ਰੀਤਿ ਨਾਹੀ ਹਰਿ ਹਿਰਦੈ ਤੇ ਕਪਟੀ ਨਰ ਨਿਤ ਕਪਟੁ ਕਮਾਂਤਿ ॥ ਜਿਨ੍ਹਾਂ ਦੇ ਮਨ ਅੰਦਰ ਵਾਹਿਗੁਰੂ ਦਾ ਪਿਆਰ ਲਈ ਉਹ ਛਲੀਏ ਪੁਰਸ਼ ਹਨ ਅਤੇ ਸਦੀਵ ਹੀ ਵਲਛਲ ਕਰਦੇ ਹਨ। ਤਿਨ ਕਉ ਕਿਆ ਕੋਈ ਦੇਇ ਖਵਾਲੈ ਓਇ ਆਪਿ ਬੀਜਿ ਆਪੇ ਹੀ ਖਾਂਤਿ ॥੩॥ ਉਨ੍ਹਾਂ ਨੂੰ ਖਾਣ ਲਈ ਕੋਈ ਜਣਾ ਕੀ ਦੇ ਸਕਦਾ ਹੈ? ਉਹ ਖੁਦ ਬੀਜਦੇ ਹਨ ਅਤੇ ਖੁਦ ਹੀ ਖਾਂਦੇ ਹਨ। ਹਰਿ ਕਾ ਚਿਹਨੁ ਸੋਈ ਹਰਿ ਜਨ ਕਾ ਹਰਿ ਆਪੇ ਜਨ ਮਹਿ ਆਪੁ ਰਖਾਂਤਿ ॥ ਜਿਹੜਾ ਪ੍ਰਭੂ ਦਾ ਚਿਹਨ ਚੱਕਰ ਹੈ, ਉਹ ਹੀ ਪ੍ਰਭੂ ਦੇ ਸਾਧੂ ਦਾ ਹੈ। ਵਾਹਿਗੁਰੂ ਨੇ ਖੁਦ ਆਪਣੇ। ਆਪ ਨੂੰ ਸਾਧੂ ਵਿੱਚ ਰੱਖਿਆ ਹੋਇਆ ਹੈ। ਧਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ॥੪॥੫॥ ਹੇ ਨਾਨਕ! ਸੁਲੱਖਣੇ, ਸੁਲੱਖਣੇ ਹਨ ਪੱਖਪਾਤ-ਰਹਿਤ ਗੁਰੂ ਜੀ, ਜਿਨ੍ਹਾਂ ਨੇ ਬਦਨਾਮੀ ਅਤੇ ਮਹਿਮਾ ਦੀ ਨਦੀ ਖੁਦ ਪਾਰ ਕਰ ਲਈ ਹੈ ਅਤੇ ਹੋਰਨਾ ਨੂੰ ਉਸ ਤੋਂ ਪਾਰ ਕਰਦੇ ਹਨ। ਮਲਾਰ ਮਹਲਾ ੪ ॥ ਮਲਾਰ ਚੌਥੀ ਪਾਤਿਸ਼ਾਹੀ। ਅਗਮੁ ਅਗੋਚਰੁ ਨਾਮੁ ਹਰਿ ਊਤਮੁ ਹਰਿ ਕਿਰਪਾ ਤੇ ਜਪਿ ਲਇਆ ॥ ਸਰੇਸ਼ਟ ਹੈ ਬੇਥਾਹ ਅਤੇ ਅਦ੍ਰਿਸ਼ਟ ਵਾਹਿਗੁਰੂ ਦਾ ਨਾਮ। ਵਾਹਿਗੁਰੂ ਦੀ ਦਇਆ ਦੁਆਰਾ ਇਹ ਸਿਮਰਿਆ ਜਾਂਦਾ ਹੈ। ਸਤਸੰਗਤਿ ਸਾਧ ਪਾਈ ਵਡਭਾਗੀ ਸੰਗਿ ਸਾਧੂ ਪਾਰਿ ਪਇਆ ॥੧॥ ਪਰਮ ਚੰਗੇ ਨਸੀਬਾਂ ਰਾਹੀਂ ਮੈਨੂੰ ਸੰਤਾਂ ਦਾ ਪਵਿੱਤਰ ਸਮਾਗਮ ਪਰਾਪਤ ਹੋਇਆ ਹੈ ਅਤੇ ਸੰਤਾ ਦੇ ਮੇਲ-ਮਿਲਾਪ ਦੁਆਰਾ ਮੇਰਾ ਪਾਰ ਉਤਾਰਾ ਹੋ ਗਿਆ ਹੈ। ਮੇਰੈ ਮਨਿ ਅਨਦਿਨੁ ਅਨਦੁ ਭਇਆ ॥ ਰੈਣ ਅਤੇ ਦਿਨ ਮੇਰਾ ਚਿੱਤ ਖੁਸ਼ੀ ਅੰਦਰ ਹੈ। ਗੁਰ ਪਰਸਾਦਿ ਨਾਮੁ ਹਰਿ ਜਪਿਆ ਮੇਰੇ ਮਨ ਕਾ ਭ੍ਰਮੁ ਭਉ ਗਇਆ ॥੧॥ ਰਹਾਉ ॥ ਗੁਰਾਂ ਦੀ ਦਇਆ ਦੁਆਰਾ, ਮੈਂ ਆਪਣੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਮੇਰੇ ਚਿੱਤ ਦਾ ਸੰਦੇਹ ਤੇ ਡਰ ਦੂਰ ਹੋ ਗਏ ਹਨ। ਠਹਿਰਾਉ। ਜਿਨ ਹਰਿ ਗਾਇਆ ਜਿਨ ਹਰਿ ਜਪਿਆ ਤਿਨ ਸੰਗਤਿ ਹਰਿ ਮੇਲਹੁ ਕਰਿ ਮਇਆ ॥ ਜੋ ਤੈਨੂੰ ਗਾਉਂਦੇ ਹਨ, ਜੋ ਤੇਰਾ ਸਿਮਰਨ ਕਰਦੇ ਹਨ, ਹੈ ਸੁਆਮੀ ਵਾਹਿਗੁਰੂ! ਮਿਹਰ ਧਾਰ ਕੇ ਤੂੰ ਮੈਨੂੰ ਉਹਨਾਂ ਦੇ ਮੇਲ-ਮਿਲਾਪ ਨਾਲ ਜੋੜ ਦੇ। ਤਿਨ ਕਾ ਦਰਸੁ ਦੇਖਿ ਸੁਖੁ ਪਾਇਆ ਦੁਖੁ ਹਉਮੈ ਰੋਗੁ ਗਇਆ ॥੨॥ ਉਹਨਾਂ ਦਾ ਦੀਦਾਰ ਵੇਖ, ਮੈਂ ਆਰਾਮ ਪਾਉਂਦਾ ਹਾਂ ਅਤੇ ਮੈਂ ਪੀੜ ਤੇ ਹੰਗਤਾ ਦੀ ਬੀਮਾਰੀ ਤੋਂ ਖਲਾਸੀ ਪਾ ਗਿਆ ਹਾਂ। ਜੋ ਅਨਦਿਨੁ ਹਿਰਦੈ ਨਾਮੁ ਧਿਆਵਹਿ ਸਭੁ ਜਨਮੁ ਤਿਨਾ ਕਾ ਸਫਲੁ ਭਇਆ ॥ ਜੋ ਰੈਣ ਅਤੇ ਦਿਨ ਆਪਣੇ ਮਨ ਅੰਤਰ ਨਾਮ ਦਾ ਆਰਾਧਨ ਕਰਦੇ ਹਨ, ਉਨ੍ਹਾਂ ਦਾ ਸਾਰਾ ਜੀਵਨ ਫਲਦਾਇਕ ਹੋ ਜਾਂਦਾ ਹੈ। ਓਇ ਆਪਿ ਤਰੇ ਸ੍ਰਿਸਟਿ ਸਭ ਤਾਰੀ ਸਭੁ ਕੁਲੁ ਭੀ ਪਾਰਿ ਪਇਆ ॥੩॥ ਉਹ ਖੁਦ ਪਾਰ ਉਤਰ ਜਾਂਦੇ ਹਨ, ਸਾਰੇ ਸੰਸਾਰ ਨੂੰ ਪਾਰ ਕਰ ਦਿੰਦੇ ਹਨ ਅਤੇ ਉਨ੍ਹਾਂ ਦੀ ਸਮੂਹ ਵੰਸ਼ ਦਾ ਭੀ ਪਾਰ ਉਤਾਰਾ ਹੋ ਜਾਂਦਾ ਹੈ। ਤੁਧੁ ਆਪੇ ਆਪਿ ਉਪਾਇਆ ਸਭੁ ਜਗੁ ਤੁਧੁ ਆਪੇ ਵਸਿ ਕਰਿ ਲਇਆ ॥ ਤੂੰ ਆਪਣੇ ਆਪ ਹੀ ਸਾਰੇ ਸੰਸਾਰ ਨੂੰ ਰਿਆ ਹੈ ਅਤੇ ਆਪ ਹੀ ਇਸ ਨੂੰ ਆਪਣੇ ਇਖਤਿਆਰ ਵਿੱਚ ਰਖਦਾ ਹੈ। copyright GurbaniShare.com all right reserved. Email |