ਜਨ ਨਾਨਕ ਕਉ ਪ੍ਰਭਿ ਕਿਰਪਾ ਧਾਰੀ ਬਿਖੁ ਡੁਬਦਾ ਕਾਢਿ ਲਇਆ ॥੪॥੬॥ ਗੋਲੇ ਨਾਨਕ ਤੇ ਮਾਲਕ ਨੇ ਮਿਹਰ ਕੀਤੀ ਹੈ ਅਤੇ ਪਾਪਾਂ ਦੇ ਸਮੁੰਦਰ ਵਿੱਚ ਡੁਬਦੇ ਹੋਏ ਨੂੰ ਉਸ ਨੂੰ ਬਾਹਰ ਕੱਢ ਲਿਆ ਹੈ। ਮਲਾਰ ਮਹਲਾ ੪ ॥ ਮਲਾਰ ਚੌਥੀ ਪਾਤਿਸ਼ਾਹੀ। ਗੁਰ ਪਰਸਾਦੀ ਅੰਮ੍ਰਿਤੁ ਨਹੀ ਪੀਆ ਤ੍ਰਿਸਨਾ ਭੂਖ ਨ ਜਾਈ ॥ ਜੋ ਗੁਰਾਂ ਦੀ ਦਇਆ ਦੁਆਰਾ ਨਾਮ-ਅੰਮ੍ਰਿਤ ਨੂੰ ਪਾਨ ਨਹੀਂ ਕਰਦਾ, ਉਸ ਦੀ ਤਰੇਹ ਅਤੇ ਖੁਧਿਆ ਦੂਰ ਨਹੀਂ ਹੁੰਦੀਆਂ। ਮਨਮੁਖ ਮੂੜ੍ਹ੍ਹ ਜਲਤ ਅਹੰਕਾਰੀ ਹਉਮੈ ਵਿਚਿ ਦੁਖੁ ਪਾਈ ॥ ਮੂਰਖ ਮਨਮਤੀਆਂ ਹੰਕਾਰ ਦੀ ਅੱਗ ਵਿੱਚ ਸੜਦਾ ਹੈ ਅਤੇ ਸਵੈ-ਹੰਗਤਾ ਅੰਦਰ ਤਕਲੀਫ ਉਠਾਉਂਦਾ ਹੈ। ਆਵਤ ਜਾਤ ਬਿਰਥਾ ਜਨਮੁ ਗਵਾਇਆ ਦੁਖਿ ਲਾਗੈ ਪਛੁਤਾਈ ॥ ਆਉਣ ਅਤੇ ਜਾਣ ਵਿੱਚ ਉਹ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ ਤੇ ਜਦ ਤਕਲੀਫ ਆ ਵਾਪਰਦੀ ਹੈ ਤਾਂ ਉਹ ਪਸ਼ਚਾਤਾਪ ਕਰਦਾ ਹੈ। ਜਿਸ ਤੇ ਉਪਜੇ ਤਿਸਹਿ ਨ ਚੇਤਹਿ ਧ੍ਰਿਗੁ ਜੀਵਣੁ ਧ੍ਰਿਗੁ ਖਾਈ ॥੧॥ ਉਹ ਉਸ ਦਾ ਸਿਮਰਨ ਨਹੀਂ ਕਰਦਾ, ਜਿਸ ਤੋਂ ਉਹ ਉਤਪੰਨ ਹੋਇਆ ਹੈ। ਲਾਹਨਤ ਮਾਰੀ ਹੈ ਉਸ ਦੀ ਜਿੰਦਗੀ ਤੇ ਲਾਹਨਤ ਮਾਰਿਆ ਉਸ ਦਾ ਭੋਜਨ। ਪ੍ਰਾਣੀ ਗੁਰਮੁਖਿ ਨਾਮੁ ਧਿਆਈ ॥ ਹੇ ਫਾਨੀ ਬੰਦੇ! ਤੂੰ ਗੁਰਾਂ ਦੀ ਦਇਆ ਦੁਆਰਾ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਕਰ। ਹਰਿ ਹਰਿ ਕ੍ਰਿਪਾ ਕਰੇ ਗੁਰੁ ਮੇਲੇ ਹਰਿ ਹਰਿ ਨਾਮਿ ਸਮਾਈ ॥੧॥ ਰਹਾਉ ॥ ਆਪਣੀ ਮਿਹਰ ਧਾਰ, ਸਾਈਂ ਹਰੀ ਬੰਦੇ ਨੂੰ ਗੁਰਾਂ ਨਾਲ ਮਿਲਾ ਦਿੰਦਾ ਹੈ ਅਤੇ ਉਹ ਸਾਈਂ ਹਰੀ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ। ਠਹਿਰਾਉ। ਮਨਮੁਖ ਜਨਮੁ ਭਇਆ ਹੈ ਬਿਰਥਾ ਆਵਤ ਜਾਤ ਲਜਾਈ ॥ ਆਪ-ਹੁਦਰੇ ਦਾ ਜੀਵਨ ਵਿਅਰਥ ਚਲਿਆ ਜਾਂਦਾ ਹੈ ਅਤੇ ਆਉਣ ਤੇ ਜਾਣ ਵਿੱਚ ਉਸ ਨੂੰ ਸ਼ਰਮ ਆਉਂਦੀ ਹੈ। ਕਾਮਿ ਕ੍ਰੋਧਿ ਡੂਬੇ ਅਭਿਮਾਨੀ ਹਉਮੈ ਵਿਚਿ ਜਲਿ ਜਾਈ ॥ ਸ਼ਹਿਵਤ ਅਤੇ ਗੁੱਸੇ ਵਿੱਚ, ਹੰਕਾਰੀ ਪੁਰਸ਼ ਡੁਬ ਜਾਂਦੇ ਹਨ ਅਤੇ ਹੰਗਤਾ ਅੰਦਰ ਸੜ ਬਲ ਜਾਂਦੇ ਹਨ। ਤਿਨ ਸਿਧਿ ਨ ਬੁਧਿ ਭਈ ਮਤਿ ਮਧਿਮ ਲੋਭ ਲਹਰਿ ਦੁਖੁ ਪਾਈ ॥ ਉਨ੍ਹਾਂ ਦੇ ਪੱਲੇ ਪੂਰਣਤਾ ਅਤੇ ਸਮਝ ਨਹੀਂ, ਉਹਨਾਂ ਦੀ ਅਕਲ ਧੁੰਦਲੀ ਹੋ ਗਈ ਹੈ ਅਤੇ ਲਾਲਚ ਦੇ ਤਰੰਗ ਰਾਹੀਂ ਉਹ ਤਕਲੀਫ ਉਠਾਉਂਦੇ ਹਨ। ਗੁਰ ਬਿਹੂਨ ਮਹਾ ਦੁਖੁ ਪਾਇਆ ਜਮ ਪਕਰੇ ਬਿਲਲਾਈ ॥੨॥ ਗੁਰਾਂ ਦੇ ਬਗੈਰ, ਉਨ੍ਹਾਂ ਨੂੰ ਭਾਰੀ ਕਸ਼ਟ ਵਾਪਰਦਾ ਹੈ ਅਤੇ ਜਦ ਮੌਤ ਦਾ ਦੂਤ ਉਨ੍ਹਾਂ ਨੂੰ ਪਕੜਦਾ ਹੈ, ਉਹ ਵਿਰਲਾਪ ਕਰਦੇ ਹਨ। ਹਰਿ ਕਾ ਨਾਮੁ ਅਗੋਚਰੁ ਪਾਇਆ ਗੁਰਮੁਖਿ ਸਹਜਿ ਸੁਭਾਈ ॥ ਗੁਰਾਂ ਦੀ ਦਇਆ ਦੁਆਰਾ, ਅਗਾਧ ਸੁਆਮੀ ਦਾ ਨਾਮ ਮੈਂ ਸੁਖੈਨ ਹੀ ਪਰਾਪਤ ਕਰ ਲਿਆ ਹੈ। ਨਾਮੁ ਨਿਧਾਨੁ ਵਸਿਆ ਘਟ ਅੰਤਰਿ ਰਸਨਾ ਹਰਿ ਗੁਣ ਗਾਈ ॥ ਨਾਮ ਦਾ ਖ਼ਜ਼ਾਨਾ ਮੇਰੇ ਹਿਰਦੇ ਅੰਦਰ ਵਸਦਾ ਹੈ ਅਤੇ ਮੇਰੀ ਜੀਹਭਾ ਪ੍ਰਭੁ ਦੀ ਮਹਿਮਾ ਗਾਇਨ ਕਰਦੀ ਹੈ। ਸਦਾ ਅਨੰਦਿ ਰਹੈ ਦਿਨੁ ਰਾਤੀ ਏਕ ਸਬਦਿ ਲਿਵ ਲਾਈ ॥ ਇਕ ਨਾਮ ਨਾਲ ਪਿਰਹੜੀ ਪਾਉਣ ਦੁਆਰਾ ਦਿਨ ਤੇ ਰੈਣ, ਮੈਂ ਹਮੇਸ਼ਾਂ ਖੁਸ਼ੀ ਅੰਦਰ ਵਿਚਰਦਾ ਹਾਂ। ਨਾਮੁ ਪਦਾਰਥੁ ਸਹਜੇ ਪਾਇਆ ਇਹ ਸਤਿਗੁਰ ਕੀ ਵਡਿਆਈ ॥੩॥ ਨਾਮ ਦੀ ਦੌਲਤ ਮੈਂ ਸੁਖੈਨ ਹੀ ਪ੍ਰਾਪਤ ਕਰ ਲਈ ਹੈ। ਇਹ ਸਾਰੀ ਪ੍ਰਭਤਾ ਸੱਚੇ ਗੁਰਾਂ ਦੀ ਹੀ ਹੈ। ਸਤਿਗੁਰ ਤੇ ਹਰਿ ਹਰਿ ਮਨਿ ਵਸਿਆ ਸਤਿਗੁਰ ਕਉ ਸਦ ਬਲਿ ਜਾਈ ॥ ਸੱਚੇ ਗੁਰਾਂ ਦੇ ਰਾਹੀਂ ਪ੍ਰਭੂ ਪ੍ਰਮੇਸ਼ਰ ਮੇਰੇ ਰਿਦੇ ਅੰਦਰ ਟਿਕ ਗਿਆ ਹੈ। ਸੱਚੇ ਗੁਰਾਂ ਉਤੋਂ ਮੈਂ ਹਮੇਸ਼ਾਂ ਹੀ ਵਾਰਨੇ ਜਾਂਦਾ ਹਾਂ। ਮਨੁ ਤਨੁ ਅਰਪਿ ਰਖਉ ਸਭੁ ਆਗੈ ਗੁਰ ਚਰਣੀ ਚਿਤੁ ਲਾਈ ॥ ਆਪਣੀ ਜਿੰਦੜੀ ਅਤੇ ਦੇਹ ਨੂੰ ਸਮਰਪਣ ਕਰ, ਮੈਂ ਉਨ੍ਹਾਂ ਸਾਰਿਆਂ ਨੂੰ ਗੁਰਾਂ ਮੂਹਰੇ ਟਿਕਾ ਦਿੰਦਾ ਹਾਂ ਅਤੇ ਉਨ੍ਹਾਂ ਦੇ ਪੈਰਾਂ ਨਾਲ ਆਪਣੇ ਮਨ ਨੂੰ ਜੋੜਦਾ ਹਾਂ। ਅਪਣੀ ਕ੍ਰਿਪਾ ਕਰਹੁ ਗੁਰ ਪੂਰੇ ਆਪੇ ਲੈਹੁ ਮਿਲਾਈ ॥ ਹੇ ਮੇਰੇ ਪੂਰਨ ਗੁਰਦੇਵ ਜੀ! ਤੁਸੀਂ ਆਪਣੀ ਰਹਿਮਤ ਮੇਰੇ ਤੇ ਧਾਰੋ ਅਤੇ ਮੈਨੂੰ ਆਪਣੇ ਨਾਲ ਮਿਲਾ ਲਓ। ਹਮ ਲੋਹ ਗੁਰ ਨਾਵ ਬੋਹਿਥਾ ਨਾਨਕ ਪਾਰਿ ਲੰਘਾਈ ॥੪॥੭॥ ਮੈਂ ਨਿਰਾਪੁਰਾ ਲੋਹਾ ਹੀ ਹਾਂ ਅਤੇ ਗੁਰਾਂ ਦੀ ਬੇੜੀ ਤੇ ਜਹਾਜ਼ ਰਾਹੀਂ ਹੀ ਮੇਰਾ ਪਾਰ ਉਤਾਰਾ ਹੈ, ਹੇ ਨਾਨਕ! ਮਲਾਰ ਮਹਲਾ ੪ ਪੜਤਾਲ ਘਰੁ ੩ ਮਲਾਰ ਚੌਥੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਹਰਿ ਜਨ ਬੋਲਤ ਸ੍ਰੀਰਾਮ ਨਾਮਾ ਮਿਲਿ ਸਾਧਸੰਗਤਿ ਹਰਿ ਤੋਰ ॥੧॥ ਰਹਾਉ ॥ ਹੇ ਮੇਰੇ ਪੂਜਯ ਸੁਆਮੀ ਵਾਹਿਗੁਰੂ! ਤੇਰਿਆਂ ਸੰਤਾਂ ਦੀ ਸੰਗਤ ਨਾਲ ਜੁੜ, ਤੇਰਾ ਗੋਲਾ ਸਦੀਵ ਹੀ ਤੇਰੇ ਨਾਮ ਦਾ ਉਚਾਰਨ ਕਰਦਾ ਹੈ। ਠਹਿਰਾਉ। ਹਰਿ ਧਨੁ ਬਨਜਹੁ ਹਰਿ ਧਨੁ ਸੰਚਹੁ ਜਿਸੁ ਲਾਗਤ ਹੈ ਨਹੀ ਚੋਰ ॥੧॥ ਹੇ ਬੰਦੇ! ਤੂੰ ਕੇਵਲ ਪ੍ਰਭੂ ਦੀ ਦੌਲਤ ਦਾ ਹੀ ਵਾਪਾਰ ਕਰ ਅਤੇ ਕੇਵਲ ਪ੍ਰਭੂ ਦੀ ਦੌਲਤ ਨੂੰ ਹੀ ਇਕੱਤਰ ਕਰ, ਜਿਸ ਨੂੰ ਕੋਈ ਤਸਕਰ ਚੁਰਾ ਨਹੀਂ ਸਕਦਾ। ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ ॥੨॥ ਬੱਦਲਾਂ ਦੀ ਗਰਜ ਨੂੰ ਸੁਣ ਕੇ, ਪਪੀਹਾ ਅਤੇ ਸਿਖਾਧਾਰ ਦਿਨ ਅਤੇ ਰੈਣ ਚਹਿਚਹਾਉਂਦੇ ਹਨ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ॥੩॥ ਜਿਹੜਾ ਕੁਛ ਭੀ ਹਰਨ, ਮੱਛੀਆਂ ਅਤੇ ਪੰਛੀ ਬੋਲਦੇ ਹਨ, ਬਗੈਰ ਹਰੀ ਦੇ ਉਹ ਹੋਰ ਕੁਝ ਭੀ ਉਚਾਰਨ ਨਹੀਂ ਕਰਦੇ। ਨਾਨਕ ਜਨ ਹਰਿ ਕੀਰਤਿ ਗਾਈ ਛੂਟਿ ਗਇਓ ਜਮ ਕਾ ਸਭ ਸੋਰ ॥੪॥੧॥੮॥ ਗੋਲਾ ਨਾਨਕ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਮੌਤ ਦੇ ਫਰੇਸ਼ਤੇ ਦਾ ਰੌਲਾ ਗੋਲਾ ਸਮੂਹ ਅਲੋਪ ਹੋ ਗਿਆ ਹੈ। ਮਲਾਰ ਮਹਲਾ ੪ ॥ ਮਲਾਰ ਚੌਥੀ ਪਾਤਿਸ਼ਾਹੀ। ਰਾਮ ਰਾਮ ਬੋਲਿ ਬੋਲਿ ਖੋਜਤੇ ਬਡਭਾਗੀ ॥ ਤੂੰ ਕੇਵਲ ਪ੍ਰਭੂ ਦੇ ਨਾਮ ਦਾ ਹੀ ਉਚਾਰਨ ਕਰ। ਪਰਮ ਚੰਗੀ ਪ੍ਰਾਲਭਧ ਵਾਲੇ ਹੀ ਉਸ ਸੁਆਮੀ ਨੂੰ ਖੋਜਦੇ ਹਨ। ਹਰਿ ਕਾ ਪੰਥੁ ਕੋਊ ਬਤਾਵੈ ਹਉ ਤਾ ਕੈ ਪਾਇ ਲਾਗੀ ॥੧॥ ਰਹਾਉ ॥ ਜੋ ਕੋਈ ਭੀ ਮੈਨੂੰ ਵਾਹਿਗੁਰੂ ਦਾ ਮਾਰਗ ਦੱਸਦਾ ਹੈ, ਮੈਂ ਉਸ ਦੇ ਪੈਰੀ ਪੈਂਦਾ ਹਾਂ। ਠਹਿਰਾਓ। ਹਰਿ ਹਮਾਰੋ ਮੀਤੁ ਸਖਾਈ ਹਮ ਹਰਿ ਸਿਉ ਪ੍ਰੀਤਿ ਲਾਗੀ ॥ ਵਾਹਿਗੁਰੂ ਮੇਰਾ ਮਿੱਤਰ ਅਤੇ ਮਦਦਗਾਰ ਹੈ ਅਤੇ ਵਾਹਿਗੁਰੂ ਨਾਲ ਹੀ ਮੇਰਾ ਪ੍ਰੇਮ ਪਿਆ ਹੋਇਆ ਹੈ। copyright GurbaniShare.com all right reserved. Email |