ਜਬ ਪ੍ਰਿਅ ਆਇ ਬਸੇ ਗ੍ਰਿਹਿ ਆਸਨਿ ਤਬ ਹਮ ਮੰਗਲੁ ਗਾਇਆ ॥ ਜਦ ਮੇਰੇ ਕੰਤ ਨੇ ਆ ਕੇ ਮੇਰੇ ਮਨ ਦੇ ਘਰ ਦੇ ਟਿਕਾਣੇ ਤੇ ਨਿਵਾਸ ਕਰ ਲਿਆ, ਤਦ ਮੈਂ ਖੁਸ਼ੀ ਦੇ ਗੀਤ ਗਾਇਨ ਕੀਤੇ। ਮੀਤ ਸਾਜਨ ਮੇਰੇ ਭਏ ਸੁਹੇਲੇ ਪ੍ਰਭੁ ਪੂਰਾ ਗੁਰੂ ਮਿਲਾਇਆ ॥੩॥ ਜਦ ਗੁਰਦੇਵ ਜੀ ਨੇ ਮੈਨੂੰ ਮੇਰੇ ਪੂਰਨ ਪ੍ਰਭੂ ਨਾਲ ਮਿਲਾ ਦਿਤਾ, ਤਦ ਮੇਰੇ ਮਿਤ੍ਰ ਅਤੇ ਯਾਰ ਸੁਖੀ ਹੋ ਗਏ। ਸਖੀ ਸਹੇਲੀ ਭਏ ਅਨੰਦਾ ਗੁਰਿ ਕਾਰਜ ਹਮਰੇ ਪੂਰੇ ॥ ਮੇਰੀਆਂ ਸਾਥਣਾ ਅਤੇ ਸਹੀਆਂ ਖੁਸ਼ੀ ਵਿੱਚ ਹਨ ਅਤੇ ਗੁਰਦੇਵ ਜੀ ਨੇ ਮੇਰੇ ਕੰਮ ਸੰਪੂਰਨ ਕਰ ਦਿਤੇ ਹਨ। ਕਹੁ ਨਾਨਕ ਵਰੁ ਮਿਲਿਆ ਸੁਖਦਾਤਾ ਛੋਡਿ ਨ ਜਾਈ ਦੂਰੇ ॥੪॥੩॥ ਗੁਰੂ ਜੀ ਫੁਰਮਾਉਂਦੇ ਹਨ, ਮੈਨੂੰ ਆਪਣਾ, ਆਰਾਮ-ਬਖਸ਼ਣਹਾਰ ਪਤੀ ਮਿਲ ਪਿਆ ਹੈ ਅਤੇ ਮੈਨੂੰ ਛੱਡ ਕੇ ਉਹ ਦੁਰੇਡੇ ਨਹੀਂ ਜਾਂਦਾ। ਮਲਾਰ ਮਹਲਾ ੫ ॥ ਮਲਾਰ ਪੰਜਵੀਂ ਪਾਤਿਸ਼ਾਹੀ। ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਦੋਖ ਜਠਰ ਕਉ ਭਰਤੇ ॥ ਪਾਤਿਸ਼ਾਹ ਤੋਂ ਕੀੜੇ ਤਾਂਈ ਅਤੇ ਕੀੜੇ ਤੋਂ ਦੇਵਤਿਆਂ ਦੇ ਸੁਆਮੀ ਤਾਂਈ, ਸਾਰੇ ਹੀ ਪਾਪ ਕਮਾ ਆਪਣੇ ਢਿਡਾਂ ਨੂੰ ਭਰਦੇ ਹਨ। ਕ੍ਰਿਪਾ ਨਿਧਿ ਛੋਡਿ ਆਨ ਕਉ ਪੂਜਹਿ ਆਤਮ ਘਾਤੀ ਹਰਤੇ ॥੧॥ ਰਹਿਮਤ ਦੇ ਸਮੁੰਦਰ ਹਰੀ ਨੂੰ ਤਿਆਗ ਜੋ ਹੋਰਸ ਦੀ ਉਪਾਸ਼ਨਾ ਕਰਦੇ ਹਨ, ਉਹ ਆਪਣੇ ਆਪ ਦੇ ਕਾਤਲ ਤੇ ਚੋਰ ਹਨ। ਹਰਿ ਬਿਸਰਤ ਤੇ ਦੁਖਿ ਦੁਖਿ ਮਰਤੇ ॥ ਜੋ ਆਪਣੇ ਵਾਹਿਗੁਰੂ ਨੂੰ ਭੁਲਾਉਂਦੇ ਹਨ, ਉਹ ਕਸ਼ਟ ਤੇ ਪੀੜ ਅੰਦਰ ਮਰਦੇ ਹਨ। ਅਨਿਕ ਬਾਰ ਭ੍ਰਮਹਿ ਬਹੁ ਜੋਨੀ ਟੇਕ ਨ ਕਾਹੂ ਧਰਤੇ ॥੧॥ ਰਹਾਉ ॥ ਅਨੇਕਾਂ ਵਾਰੀ ਉਹ ਘਣੇਰੀਆਂ ਜੂਨੀਆਂ ਅੰਦਰ ਭਟਕਦੇ ਹਨ ਅਤੇ ਉਹਨਾਂ ਨੂੰ ਕਿਧਰੇ ਭੀ ਪਨਾਹ ਨਹੀਂ ਮਿਲਦੀ। ਠਹਿਰਾਉ। ਤਿਆਗਿ ਸੁਆਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰ ਤੇ ॥ ਜੋ ਪ੍ਰਭੂ ਨੂੰ ਛੱਡ ਕੇ ਹੋਰਸ ਨੂੰ ਸਿਮਰਦੇ ਹਨ, ਉਹ ਮੂਰਖ, ਬੁੱਧੂ, ਬੇਵਕੂਫ ਅਤੇ ਖੋਤੇ ਹਨ। ਕਾਗਰ ਨਾਵ ਲੰਘਹਿ ਕਤ ਸਾਗਰੁ ਬ੍ਰਿਥਾ ਕਥਤ ਹਮ ਤਰਤੇ ॥੨॥ ਕਾਗਜ ਦੀ ਬੇੜੀ ਵਿੱਚ ਉਹ ਕਿਸ ਤਰ੍ਹਾਂ ਸਮੁੰਦਰੋਂ ਪਾਰ ਹੋ ਸਕਦੇ ਹਨ? ਉਹ ਵਿਅਰਥ ਹੀ ਆਖਦੇ ਹਨ ਕਿ ਉਹ ਪਾਰ ਉਤਰ ਜਾਣਗੇ। ਸਿਵ ਬਿਰੰਚਿ ਅਸੁਰ ਸੁਰ ਜੇਤੇ ਕਾਲ ਅਗਨਿ ਮਹਿ ਜਰਤੇ ॥ ਮਹਾਂਦੇਵ, ਬ੍ਰਹਮਾ, ਰਾਖਸ਼ ਅਤੇ ਦੇਵਤੇ, ਜਿੰਨੇ ਭੀ ਹਨ, ਮੌਤ ਦੀ ਅੱਗ ਵਿੱਚ ਸੜਦੇ ਹਨ। ਨਾਨਕ ਸਰਨਿ ਚਰਨ ਕਮਲਨ ਕੀ ਤੁਮ੍ਹ੍ਹ ਨ ਡਾਰਹੁ ਪ੍ਰਭ ਕਰਤੇ ॥੩॥੪॥ ਨਾਨਕ ਨੇ ਸੁਆਮੀ ਦੇ ਕੰਵਲ ਪੈਰਾਂ ਦੀ ਪਨਾਹ ਲਈ ਹੈ। ਹੇ ਮੇਰੇ ਸਿਰਜਣਹਾਰ ਸੁਆਮੀ! ਤੂੰ ਮੈਨੂੰ ਆਪਣੇ ਕੋਲੋਂ ਬਹੁਤ ਦੂਰ ਨਾਂ ਹਟਾ। ਰਾਗੁ ਮਲਾਰ ਮਹਲਾ ੫ ਦੁਪਦੇ ਘਰੁ ੧ ਰਾਗੁ ਮਲਾਰ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਪ੍ਰਭ ਮੇਰੇ ਓਇ ਬੈਰਾਗੀ ਤਿਆਗੀ ॥ ਉਹ ਮੇਰਾ ਸੁਆਮੀ! ਇੱਛਾ-ਰਹਿਤ ਅਤੇ ਨਿਰਲੇਪ ਹੈ। ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਉ ਪ੍ਰੀਤਿ ਹਮਾਰੀ ਲਾਗੀ ॥੧॥ ਰਹਾਉ ॥ ਉਸ ਦੇ ਬਗੈਰ, ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ। ਉਸ ਨਾਲ ਮੇਰੀ ਪਿਰਹੜੀ ਪੈ ਗਈ ਹੈ। ਠਹਿਰਾਉ। ਉਨ ਕੈ ਸੰਗਿ ਮੋਹਿ ਪ੍ਰਭੁ ਚਿਤਿ ਆਵੈ ਸੰਤ ਪ੍ਰਸਾਦਿ ਮੋਹਿ ਜਾਗੀ ॥ ਸਾਧੂਆਂ ਦੀ ਦਇਆ ਦੁਆਰਾ, ਮੈਂ ਜਾਗ ਉਠੀ ਹਾਂ ਅਤੇ ਉਨ੍ਹਾਂ ਦੀ ਸੰਗਤ ਅੰਦਰ ਮੈਂ ਆਪਣੇ ਸੁਆਮੀ ਨੂੰ ਸਿਮਰਦੀ ਹਾਂ। ਸੁਨਿ ਉਪਦੇਸੁ ਭਏ ਮਨ ਨਿਰਮਲ ਗੁਨ ਗਾਏ ਰੰਗਿ ਰਾਂਗੀ ॥੧॥ ਸਾਧੂਆਂ ਦੀ ਸਿੱਖਮਤ ਸੁਣਨ ਦੁਆਰਾ, ਮੇਰਾ ਚਿੱਤ ਪਵਿੱਤਰ ਹੋ ਗਿਆ ਹੈ ਅਤੇ ਪ੍ਰਭੂ ਦੇ ਪਿਆਰ ਨਾਲ ਰੰਗੀਜ ਮੈਂ ਉਸ ਦੀ ਕੀਰਤੀ ਗਾਇਨ ਕਰਦਾ ਹਾਂ। ਇਹੁ ਮਨੁ ਦੇਇ ਕੀਏ ਸੰਤ ਮੀਤਾ ਕ੍ਰਿਪਾਲ ਭਏ ਬਡਭਾਗੀ ॥ ਆਪਣੀ ਇਹ ਜਿੰਦੜੀ ਸਮਰਪਣ ਕਰ, ਮੈਂ ਸਾਧੂਆਂ ਨੂੰ ਮਿਤ੍ਰ ਬਣਾ ਲਿਆ ਹੈ ਤੇ ਭਾਰੇ ਚੰਗੇ ਨਸੀਬਾ ਰਾਹੀਂ ਉਹ ਮੇਰੇ ਤੇ ਦਇਆਵਾਨ ਹੋ ਗਏ ਹਨ। ਮਹਾ ਸੁਖੁ ਪਾਇਆ ਬਰਨਿ ਨ ਸਾਕਉ ਰੇਨੁ ਨਾਨਕ ਜਨ ਪਾਗੀ ॥੨॥੧॥੫॥ ਸੰਤਾਂ ਦੇ ਪੈਰਾਂ ਦੀ ਧੂੜ ਪਾ ਕੇ, ਨਾਨਕ ਨੂੰ ਪਰਮ ਪ੍ਰਸੰਨਤਾ ਪਰਦਾਨ ਹੋ ਗਈ ਹੈ, ਜੋ ਵਰਣਨ ਨਹੀਂ ਕੀਤੀ ਜਾ ਸਕਦੀ। ਮਲਾਰ ਮਹਲਾ ੫ ॥ ਮਲਾਰ ਪੰਜਵੀਂ ਪਾਤਿਸ਼ਾਹੀ। ਮਾਈ ਮੋਹਿ ਪ੍ਰੀਤਮੁ ਦੇਹੁ ਮਿਲਾਈ ॥ ਹੇ ਮੇਰੀ ਮਾਤਾ! ਤੂੰ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇ। ਸਗਲ ਸਹੇਲੀ ਸੁਖ ਭਰਿ ਸੂਤੀ ਜਿਹ ਘਰਿ ਲਾਲੁ ਬਸਾਈ ॥੧॥ ਰਹਾਉ ॥ ਮੇਰੀਆਂ ਸਾਰੀਆਂ ਸਹੇਲੀਆਂ, ਜਿਨ੍ਹਾਂ ਦੇ ਧਾਮ ਅੰਦਰ ਪ੍ਰੀਤਮ ਵੱਸਦਾ ਹੈ, ਰੱਜ ਕੇ ਆਰਾਮ ਅੰਦਰ ਸੌਦੀਆਂ ਹਨ। ਠਹਿਰਾਉ। ਮੋਹਿ ਅਵਗਨ ਪ੍ਰਭੁ ਸਦਾ ਦਇਆਲਾ ਮੋਹਿ ਨਿਰਗੁਨਿ ਕਿਆ ਚਤੁਰਾਈ ॥ ਮੈਂ ਖੂਬੀਆਂ-ਰਹਿਤ ਹਾਂ ਅਤੇ ਮੇਰਾ ਮਾਲਕ ਸਦੀਵ ਹੀ ਮਿਹਰਬਾਨ ਹੈ। ਮੈਂ ਨੇਕੀ-ਵਿਹੂਣੀ ਆਪਣੇ ਸੁਆਮੀ ਨਾਲ ਕਿਸ ਤਰ੍ਹਾਂ ਚਲਾਕੀ ਖੇਲ੍ਹ ਸਕਦੀ ਹਾਂ? ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤੀ ਇਹ ਹਉਮੈ ਕੀ ਢੀਠਾਈ ॥੧॥ ਮੈਂ ਉਨ੍ਹਾਂ ਦੀ ਬਰਾਬਰੀ ਕਰਦੀ ਹਾਂ ਜੋ ਆਪਣੇ ਪ੍ਰੀਤਮ ਦੀ ਪ੍ਰੀਤ ਨਾਲ ਰੰਗੀਆਂ ਹੋਈਆਂ ਹਨ। ਸਵੈ-ਹੰਗਤਾ ਤੋਂ ਉਪਜੀ ਹੋਈ, ਇਹ ਹੈ ਮੇਰੀ ਬੇ-ਇਸਾਈ। ਭਈ ਨਿਮਾਣੀ ਸਰਨਿ ਇਕ ਤਾਕੀ ਗੁਰ ਸਤਿਗੁਰ ਪੁਰਖ ਸੁਖਦਾਈ ॥ ਆਜਜ਼ ਹੋ, ਮੈਂ ਹਮੇਸ਼ਾਂ ਖੁਸ਼ੀ ਦੇਣਹਾਰ ਵਿਸ਼ਾਲ ਅਤੇ ਸਰੱਬ-ਸ਼ਕਤੀਵਾਨ ਸੱਚੇ ਗੁਰਾਂ ਦੀ ਇਕੋ ਇਕ ਪਨਾਹ ਤਕਾਉਂਦਾ ਹਾਂ। ਏਕ ਨਿਮਖ ਮਹਿ ਮੇਰਾ ਸਭੁ ਦੁਖੁ ਕਾਟਿਆ ਨਾਨਕ ਸੁਖਿ ਰੈਨਿ ਬਿਹਾਈ ॥੨॥੨॥੬॥ ਇਕ ਮੁਹਤ ਵਿੱਚ, ਗੁਰਾਂ ਨੇ ਮੇਰਾ ਸਮੂਹ ਕਸ਼ਟ ਨਵਿਰਤ ਕਰ ਦਿਤਾ ਹੈ ਅਤੇ ਹੁਣ ਨਾਨਕ ਦੀ ਜੀਵਨ ਰਾਤ੍ਰੀ ਆਰਾਮ ਅੰਦਰ ਬੀਤਦੀ ਹੈ। ਮਲਾਰ ਮਹਲਾ ੫ ॥ ਮਲਾਰ ਪੰਜਵੀਂ ਪਾਤਿਸ਼ਾਹੀ। ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ ॥ ਤੂੰ ਵਰ੍ਹ ਪਉ, ਹੇ ਸਰੇਸ਼ਟ ਬੱਦਲਾ! ਅਤੇ ਇਕ ਮੁਹਤ ਦੀ ਭੀ ਢਿੱਲ ਨਾਂ ਕਰ। ਬਰਸੁ ਪਿਆਰੇ ਮਨਹਿ ਸਧਾਰੇ ਹੋਇ ਅਨਦੁ ਸਦਾ ਮਨਿ ਚਾਉ ॥੧॥ ਰਹਾਉ ॥ ਹੇ ਮੇਰੀ ਆਤਮਾ ਦੇ ਆਸਰੇ, ਲਾਡਲੇ ਬੱਦਲਾ! ਤੂੰ ਵਰ੍ਹ ਪਉ ਤਾਂ ਜੋ ਮੇਰਾ ਚਿੱਤ ਸੁਖੀ ਹੋ ਜਾਵੇ ਅਤੇ ਸਦਾ ਖੁਸ਼ੀ ਅੰਦਰ ਵਿਚਰੇ। ਠਹਿਰਾਉ। ਹਮ ਤੇਰੀ ਧਰ ਸੁਆਮੀਆ ਮੇਰੇ ਤੂ ਕਿਉ ਮਨਹੁ ਬਿਸਾਰੇ ॥ ਤੂੰ ਮੇਰਾ ਆਸਰਾ ਹੈਂ, ਹੇ ਮੇਰੇ ਸਾਈਂ! ਤੂੰ ਮੈਨੂੰ ਆਪਣੇ ਦਿਲੋਂ ਕਿਉਂ ਭੁਲਾਉਂਦਾ ਹੈਂ? copyright GurbaniShare.com all right reserved. Email |